ਨਟ ਮਹਲਾ ੫ ॥
natt mahalaa 5 |
Sant Singh KhalsaNat, Fifth Mehl:
Manmohan SinghNat 5th Guru.
Manmohan Singh (Punjabi)ਨਟ ਪੰਜਵੀਂ ਪਾਤਸ਼ਾਹੀ।
SikhNet (Spanish)Nat, Mejl Guru Aryan, Quinto Canal Divino.
ਮੇਰੇ ਮਨ; ਜਪੁ ਜਪਿ ਹਰਿ ਨਾਰਾਇਣ ॥
mere man; jap jap har naaraaein |
Sant Singh KhalsaO my mind, chant, and meditate on the Lord.
Manmohan SinghO my soul repeat and utter thou the Name of thy Pervading God.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਜਾਪ ਕਰ।
Fareedkot Teekaਹੇ ਮੇਰੇ ਮਨ! ਹਰੀ ਨਾਰਾਇਣ ਕੇ ਜਾਪ ਕੋ ਜਪੁ॥
Prof. Sahib Singhਹੇ ਮੇਰੇ ਮਨ! ਹਰੀ ਨਾਰਾਇਣ ਦੇ ਨਾਮ ਦਾ ਜਾਪ ਜਪਿਆ ਕਰ।ਪਦ ਅਰਥ ਮਨ = ਹੇ ਮਨ! ਜਪੁ = ਨਾਮ ਦਾ ਜਾਪ। ਜਪਿ = ਜਪਿਆ ਕਰ।
SikhNet (Spanish)Oh mi mente, contempla a tu Dios,
ਕਬਹੂ. ਨ ਬਿਸਰਹੁ ਮਨ ਮੇਰੇ ਤੇ; ਆਠ ਪਹਰ ਗੁਨ ਗਾਇਣ ॥੧॥ ਰਹਾਉ ॥
kabahoo. na bisarahu man mere te; aatth pehar gun gaaein |1| rahaau |
Sant Singh KhalsaI shall never forget Him from my mind; twenty-four hours a day, I sing His Glorious Praises. ||1||Pause||
Manmohan SinghWithin my mind I forget Him not ever and eight watches of the night and day, I sing His praise. Pause.
Manmohan Singh (Punjabi)ਆਪਣੇ ਚਿੱਤ ਵਿੱਚ ਮੈਂ ਉਸ ਨੂੰ ਕਦੇ ਭੀ ਨਹੀਂ ਭੁਲਾਉਂਦਾ ਅਤੇ ਅੱਠੇ ਪਹਿਰ ਹੀ ਉਸ ਦੀ ਕੀਰਤੀ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਇਹੁ ਪ੍ਰਾਥਨਾਂ ਕਰਿ ਕਿ ਕਬੀ ਭੀ ਮੇਰੇ ਮਨ ਤੇ ਨਾਂ ਬਿਸਰੋ। ਆਠ ਪਹਰ ਮੇਂ ਤੇਰੇ ਗੁਨੋਂ ਕਾ ਗਾਇਨ ਕਰੂੰ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੂੰ ਮੇਰੇ ਮਨ ਤੋਂ ਕਦੇ ਭੀ ਨਾਹ ਭੁੱਲ, (ਮੇਰਾ ਮਨ) ਅੱਠੇ ਪਹਰ ਤੇਰੇ ਗੁਣ ਗਾਂਦਾ ਰਹੇ ॥੧॥ ਰਹਾਉ ॥ਪਦ ਅਰਥ ਨ ਬਿਸਰਹੁ = (ਹੇ ਪ੍ਰਭੂ!) ਤੂੰ ਨਾਹ ਵਿੱਸਰ। ਤੇ = ਤੋਂ ॥੧॥ ਰਹਾਉ ॥
SikhNet (Spanish)canta siempre Su Alabanza y no Lo abandones nunca. (1-Pausa)
ਸਾਧੂ ਧੂਰਿ ਕਰਉ ਨਿਤ ਮਜਨੁ; ਸਭ ਕਿਲਬਿਖ ਪਾਪ ਗਵਾਇਣ ॥
saadhoo dhoor krau nit majan; sabh kilabikh paap gavaaein |
Sant Singh KhalsaI take my daily cleansing bath in the dust of the feet of the Holy, and I am rid of all my sins.
Manmohan SinghEvery day, I take bath in the dust of the feet of the saints and am thus rid of all the misdeeds and sins.
Manmohan Singh (Punjabi)ਨਿਤਾਪ੍ਰਤੀ ਮੈਂ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕਰਦਾ ਹਾਂ ਅਤੇ ਇਸ ਤਰਾਂ ਸਾਰੇ ਕੁਕਰਮਾਂ ਤੇ ਗੁਨਾਹਾਂ ਤੋਂ ਖਲਾਸੀ ਪਾਂ ਗਿਆ ਹਾਂ।
Fareedkot Teekaਸੰਤੋਂ ਕੀ ਧੂਰ ਮੇਂ ਨਿਤ ਹੀ ਇਸਨਾਨ ਕਰੋਂ, ਤਿਸ ਤੇ ਸਭ ਭਾਰੀ (ਪਾਪ) (ਗਵਾਇਣ) ਨਸਟ ਹੋਤੇ ਹੈਂ॥
Prof. Sahib Singh(ਹੇ ਪ੍ਰਭੂ! ਮਿਹਰ ਕਰ) ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਕਰਦਾ ਰਹਾਂ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਪਾਪ ਦੂਰ ਕਰਨ ਦੇ ਸਮਰੱਥ ਹੈ।ਪਦ ਅਰਥ ਸਾਧੂ ਧੂਰਿ = ਗੁਰੂ ਦੇ ਚਰਨਾਂ ਦੀ ਧੂੜ (ਵਿਚ)। ਕਰਉ = ਕਰਉਂ, ਮੈਂ ਕਰਦਾ ਰਹਾਂ। ਮਜਨੁ = ਮੱਜਨੁ, ਇਸ਼ਨਾਨ। ਕਿਲਬਿਖ = ਪਾਪ। ਗਵਾਇਣ = ਦੂਰ ਕਰਨ ਦੇ ਸਮਰੱਥ।
SikhNet (Spanish)Sí, baña tu ser en el Polvo de los Pies del Santo para que seas lavado de tus errores
ਪੂਰਨ ਪੂਰਿ ਰਹੇ ਕਿਰਪਾ ਨਿਧਿ; ਘਟਿ ਘਟਿ ਦਿਸਟਿ ਸਮਾਇਣੁ ॥੧॥
pooran poor rahe kirapaa nidh; ghatt ghatt disatt samaaein |1|
Sant Singh KhalsaThe Lord, the ocean of mercy, is all-pervading, permeating everywhere; He is seen to be contained in each and every heart. ||1||
Manmohan SinghThe Perfect Lord, the ocean of compassion is filling all and is seen contained in every heart.
Manmohan Singh (Punjabi)ਰਹਿਮਤ ਦਾ ਸਮੁੰਦਰ, ਪੂਰਾ ਪ੍ਰਭੂ, ਸਾਰਿਆਂ ਨੂੰ ਭਰ ਰਿਹਾ ਹੈ ਅਤੇ ਹਰ ਦਿਲ ਅੰਦਰ ਲੀਨ ਹੋਇਆ ਹੋਇਆ ਦਿਸਦਾ ਹੈ।
Fareedkot Teekaਹੇ ਕਿਰਪਾ ਨਿਧੀ! ਤੁਮ ਸੰਪੂਰਨ ਵਿਖੇ ਪੂਰ ਰਹੇ ਹੋ ਪੁਨਾ ਘਟ ਘਟ ਮੇਂ ਤੇਰੀ ਦ੍ਰਿਸਟੀ ਸਮਾਈ ਹੂਈ ਹੈ, ਭਾਵ ਸਰਬਾਂਤ੍ਰਜਾਮੀ ਹੋ॥੧॥
Prof. Sahib Singhਹੇ ਸਭ ਵਿਚ ਵੱਸ ਰਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਮੈਨੂੰ ਹਰੇਕ ਸਰੀਰ ਵਿਚ ਸਮਾਇਆ ਹੋਇਆ ਦਿੱਸਦਾ ਰਹੇਂ ॥੧॥ਪਦ ਅਰਥ ਪੂਰਨ = ਹੇ ਸਰਬ-ਵਿਆਪਕ! ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਘਟਿ ਘਟਿ = ਹਰੇਕ ਸਰੀਰ ਵਿਚ। ਦਿਸਟਿ ਸਮਾਇਣੁ = ਦਿੱਸਦਾ ਰਹੇਂ ਸਮਾਇਆ ਹੋਇਆ ॥੧॥
SikhNet (Spanish)y así puedas ver al Señor de Misericordia llenando y satisfaciendo todos los corazones. (1)
ਜਾਪ ਤਾਪ ਕੋਟਿ ਲਖ ਪੂਜਾ; ਹਰਿ ਸਿਮਰਣ ਤੁਲਿ. ਨ ਲਾਇਣ ॥
jaap taap kott lakh poojaa; har simaran tul. na laaein |
Sant Singh KhalsaHundreds of thousands and millions of meditations, austerities and worships are not equal to remembering the Lord in meditation.
Manmohan SinghMillions and lacs of recitations penances and worships, equal not the Lord's meditation.
Manmohan Singh (Punjabi)ਕ੍ਰੋੜਾਂ ਅਤੇ ਲੱਖਾਂ ਹੀ ਪਾਠ, ਤਪੱਸਿਆਵਾਂ ਅਤੇ ਉਪਾਸ਼ਨਾਵਾਂ, ਪ੍ਰਭੂ ਦੀ ਬੰਦਗੀ ਦੇ ਬਰਾਬਰ ਨਹੀਂ ਪੁਜਦੀਆਂ।
Fareedkot Teekaਜਪ ਤਪ ਲਾਖੋਂ ਔ ਕ੍ਰੋੜੋਂ ਪ੍ਰਕਾਰੋਂ ਕੀਆ ਪੂਜਾ ਕਰਨੀਆਂ ਹੇ ਹਰੀ! ਤੇਰੇ ਸਿਮਰਣ ਕੇ ਤੁਲ ਨਹੀਂ ਲਾਈਦੀਆਂ॥
Prof. Sahib Singhਹੇ ਪ੍ਰਭੂ! ਹੇ ਹਰੀ! ਕ੍ਰੋੜਾਂ ਜਪ ਤਪ ਤੇ ਲੱਖਾਂ ਪੂਜਾ ਤੇਰੇ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ।ਪਦ ਅਰਥ ਜਾਪ = (ਦੇਵਤਿਆਂ ਨੂੰ ਵੱਸ ਕਰਨ ਦੇ ਮੰਤ੍ਰਾਂ ਦੇ) ਜਾਪ। ਤਾਪ = (ਧੂਣੀਆਂ ਆਦਿਕ) ਤਪਾਂ ਦੇ ਸਾਧਨ। ਕੋਟਿ = ਕ੍ਰੋੜਾਂ। ਤੁਲਿ = ਬਰਾਬਰ।
SikhNet (Spanish)Millones de meditaciones hay que se enfocan en objetos, otras prácticas y alabanzas también, pero ninguna iguala la Contemplación de tu Señor.
ਦੁਇ ਕਰ ਜੋੜਿ. ਨਾਨਕੁ ਦਾਨੁ ਮਾਂਗੈ; ਤੇਰੇ ਦਾਸਨਿ ਦਾਸ ਦਸਾਇਣੁ ॥੨॥੬॥੭॥
due kar jorr. naanak daan maangai; tere daasan daas dasaaein |2|6|7|
Sant Singh KhalsaWith his palms pressed together, Nanak begs for this blessing, that he may become the slave of the slaves of Your slaves. ||2||6||7||
Manmohan SinghJoining both his hand s, Nanak begs for of the slaves of Thy slaves, O Lord.
Manmohan Singh (Punjabi)ਆਪਣੇ ਦੋਨੋ ਹੱਥ ਬੰਨ੍ਹ ਕੇ, ਨਾਨਕ ਤੇਰੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਥੀ ਵੰਝਣ ਦੀ ਦਾਤ ਦੀ ਤੈਥੋਂ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦੋਵੇਂ ਹਥ ਜੋੜਕੇ ਇਹ ਦਾਨ ਮਾਂਗਤਾ ਹੂੰ, ਤੇਰੇ ਦਾਸੋਂ ਕੇ ਜੋ ਦਾਸ ਹੈਂ ਤਿਨ ਕੇ ਘਰ ਕਾ ਮੈਂ ਦਾਸ ਹੋਵੋਂ॥੧॥੭॥
Prof. Sahib Singh(ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ (ਤੈਥੋਂ) ਖੈਰ ਮੰਗਦਾ ਹੈ (ਕਿ ਮੈਂ ਤੇਰੇ) ਦਾਸਾਂ ਦੇ ਦਾਸਾਂ ਦਾ ਦਾਸ (ਬਣਿਆ ਰਹਾਂ) ॥੨॥੬॥੭॥ਪਦ ਅਰਥ ਦੁਇ = ਦੋਵੇਂ। ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਦਾਨੁ = ਖ਼ੈਰ। ਮਾਂਗੈ = ਮੰਗਦਾ ਹੈ {ਇਕ-ਵਚਨ}। ਦਾਸਨਿ ਦਾਸ ਦਸਾਇਣੁ = ਦਾਸਾਂ ਦੇ ਦਾਸਾਂ ਦਾ ਦਾਸ ॥੨॥੬॥੭॥
SikhNet (Spanish)Nanak eleva una oración a Ti con sus palmas juntas, oh Dios, soy el esclavo de Tus Esclavos.(2-6-7)