ੴ

ਸਿੱਖਬਾਣੀ · SikhBani

Ang 979

Sri Guru Granth Sahib · Raag Nat Naaraayan · 6 shabads, 37 lines
Translations
Shabad Guru Arjan Dev Ji Raag Nat Naaraayan continued from Ang 978

ਖੁਲੇ ਭ੍ਰਮ ਭੀਤਿ. ਮਿਲੇ ਗੋਪਾਲਾ; ਹੀਰੈ ਬੇਧੇ ਹੀਰ ॥

khule bhram bheet. mile gopaalaa; heerai bedhe heer |

Sant Singh KhalsaThe doors of doubt are thrown open, and I have met the Lord of the World; God's diamond has pierced the diamond of my mind.
Manmohan SinghThe doors of doubt are flung open, God's jewel has pierced my mind's jewel and I have met my Lord the world Cherisher.
Manmohan Singh (Punjabi)ਵਹਿਮ ਦੇ ਕਿਵਾੜ ਖੁਲ੍ਹ ਗਏ ਹਨ, ਵਾਹਿਗੁਰੂ ਦੇ ਹੀਰੇ ਨੇ ਮੇਰੇ ਮਨ ਦੇ ਹੀਰੇ ਨੂੰ ਵਿੰਨ੍ਹ ਦਿੱਤਾ ਹੈ ਅਤੇ ਮੈਂ ਸੰਸਾਰ ਦੇ ਪਾਲਣਹਾਰ, ਆਪਣੇ ਸੁਆਮੀ ਨੂੰ ਮਿਲ ਪਿਆ ਹਾਂ।
Fareedkot Teekaਜੋ ਭ੍ਰਮ ਰੂਪ ਕਪਾਟ (ਭੀਤਿ) ਭੈ ਕੇ ਦੇਨੇ ਵਾਲੇ ਥੇ, ਸੋ ਖੁਲ ਗਏ ਹੈਂ ਔ ਗੋਪਾਲ ਮਿਲੇ ਹੈਂ ਔ ਹੀਰੇ ਪ੍ਰਮਾਤਮਾ ਮੇਂ (ਬੇਧੇ) ਮਿਲਿ ਗਿਆ ਹੈ (ਹੀਰ) ਜੀਉ॥
Prof. Sahib Singh(ਉਹਨਾਂ ਦੇ ਅੰਦਰੋਂ ਮਾਇਆ ਦੇ ਪਿੱਛੇ) ਭਟਕਦੇ ਫਿਰਨ ਦੇ ਭਿੱਤ ਖੁਲ੍ਹ ਜਾਂਦੇ ਹਨ, ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਮਿਲ ਪੈਂਦਾ ਹੈ, (ਪ੍ਰਭੂ ਉਹਨਾਂ ਦੀ ਜਿੰਦ ਨੂੰ ਆਪਣੇ ਚਰਨਾਂ ਵਿਚ ਇਉਂ ਜੋੜ ਲੈਂਦਾ ਹੈ ਜਿਵੇਂ) ਹੀਰੇ ਨੂੰ ਹੀਰਾ ਵਿੰਨ੍ਹ ਲੈਂਦਾ ਹੈ।

ਪਦ ਅਰਥ ਭ੍ਰਮ = ਭਰਮ, ਭਟਕਣ। ਭੀਤਿ = ਭਿੱਤ, ਕਿਵਾੜ, ਪੜਦੇ। ਬੇਧੇ = ਵਿੰਨ੍ਹ ਲਿਆ।

SikhNet (Spanish)Las puertas de la duda se abren de par en par y entonces encuentro al Señor del mundo.

ਬਿਸਮ ਭਏ ਨਾਨਕ ਜਸੁ ਗਾਵਤ; ਠਾਕੁਰ ਗੁਨੀ ਗਹੀਰ ॥੨॥੨॥੩॥

bisam bhe naanak jas gaavat; tthaakur gunee gaheer |2|2|3|

Sant Singh KhalsaNanak blossoms forth in ecstasy, singing the Lord's Praises; my Lord and Master is the ocean of virtue. ||2||2||3||
Manmohan SinghMy Master is the ocean of virtues. Singing His praise, Nanak is wondrously pleased.
Manmohan Singh (Punjabi)ਮੈਡਾਂ ਮਾਲਕ ਨੇਕੀਆਂ ਦਾ ਸਮੁੰਦਰ ਹੈ। ਉਸ ਦੀ ਮਹਿਮਾ ਗਾਇਨ ਕਰਨ ਦੁਆਰਾ, ਨਾਨਕ ਅਦਭੁੱਤ ਤੌਰ ਤੇ ਪ੍ਰਸੰਨ ਥੀ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਠਾਕੁਰ ਗੁਨੀ ਗਹੀਰ ਕੇ ਜਸ ਗਾਵਤੇ ਅਸਚਤਹ, ਭਾਵ ਅਤੀ ਅਨੰਦ ਹੂਏ ਹੈਂ॥੨॥੩॥
Prof. Sahib Singhਹੇ ਨਾਨਕ! ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਗੁਣ ਗਾਣ ਵਾਲੇ ਮਨੁੱਖ) ਆਨੰਦ-ਮਗਨ ਹੀ ਹੋ ਜਾਂਦੇ ਹਨ ॥੨॥੨॥੩॥

ਪਦ ਅਰਥ ਬਿਸਮ = ਆਨੰਦ-ਭਰਪੂਰ। ਜਸੁ = ਸਿਫ਼ਤ-ਸਾਲਾਹ ਦਾ ਗੀਤ। ਗੁਨੀ ਗਹੀਰ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ॥੨॥੨॥੩॥

SikhNet (Spanish)El Diamante de Dios ha atravesado el diamante de mi mente. Nanak florece de Dicha, cantando las Alabanzas del Señor. Mi Señor y Maestro es el Océano de Virtud. (2-2-3)

Open this shabad (7 lines, Angs 978-979) →

Shabad Guru Arjan Dev Ji Raag Nat Naaraayan

ਨਟ ਮਹਲਾ ੫ ॥

natt mahalaa 5 |

Sant Singh KhalsaNat, Fifth Mehl:
Manmohan SinghNat 5th Guru.
Manmohan Singh (Punjabi)ਨਟ ਪੰਜਵੀਂ ਪਾਤਸ਼ਾਹੀ।
SikhNet (Spanish)Nat, Mejl Guru Aryan, Quinto Canal Divino, Du-Padas.

ਅਪਨਾ ਜਨੁ; ਆਪਹਿ ਆਪਿ ਉਧਾਰਿਓ ॥

apanaa jan; aapeh aap udhaario |

Sant Singh KhalsaHe Himself saves His humble servant.
Manmohan SinghThe Lord of Himself emancipates His serf.
Manmohan Singh (Punjabi)ਸਾਹਿਬ ਖੁਦ ਹੀ ਆਪਣੇ ਨਫਰ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਆਪਨਾ ਦਾਸ ਆਪ ਹੀ ਉਧਾਰਿਆ ਹੈ॥
Prof. Sahib Singhਪਰਮਾਤਮਾ ਨੇ ਸਦਾ ਆਪ ਹੀ ਆਪਣੇ ਸੇਵਕ ਨੂੰ ਵਿਕਾਰਾਂ ਤੋਂ ਬਚਾਇਆ ਹੈ।

ਪਦ ਅਰਥ ਜਨੁ = ਸੇਵਕ, ਭਗਤ, ਦਾਸ। ਆਪਹਿ ਆਪਿ = ਆਪ ਹੀ ਆਪ। ਉਧਾਰਿਓ = (ਵਿਕਾਰਾਂ ਤੋਂ) ਬਚਾਇਆ ਹੈ।

SikhNet (Spanish)Él Mismo salva a Su humilde Sirviente.

ਆਠ ਪਹਰ ਜਨ ਕੈ ਸੰਗਿ ਬਸਿਓ; ਮਨ ਤੇ. ਨਾਹਿ ਬਿਸਾਰਿਓ ॥੧॥ ਰਹਾਉ ॥

aatth pehar jan kai sang basio; man te. naeh bisaario |1| rahaau |

Sant Singh KhalsaTwenty-four hours a day, He dwells with His humble servant; He never forgets him from His Mind. ||1||Pause||
Manmohan SinghThrough the eight watches of the day, the Lord abides with His slave and from His mind He forsakes him not. Pause.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ, ਸੁਆਮੀ ਆਪਣੇ ਦਾਸ ਦੇ ਨਾਲ ਵਸਦਾ ਹੈ ਅਤੇ ਆਪਣੇ ਚਿੱਤ ਤੋਂ ਉਹ ਉਸ ਨੂੰ ਨਹੀਂ ਭੁਲਾਉਂਦਾ। ਠਹਿਰਾਉ।
Fareedkot Teekaਅਠੇ ਪਹਰ ਦਾਸੋਂ ਕੇ ਸੰਗ ਹੀ ਬਸਿਆ ਹੈ, ਦਾਸੋਂ ਕੋ ਮਨ ਤੇ ਬਿਸਾਰਿਆ ਨਹੀਂ ਹੈ॥੧॥ ਰਹਾਉ ॥
Prof. Sahib Singhਪ੍ਰਭੂ ਆਪਣੇ ਸੇਵਕ ਦੇ ਨਾਲ ਅੱਠੇ ਪਹਿਰ ਵੱਸਦਾ ਹੈ, (ਪ੍ਰਭੂ ਨੇ ਆਪਣੇ ਸੇਵਕ ਨੂੰ ਆਪਣੇ) ਮਨ ਤੋਂ ਕਦੇ ਭੀ ਨਹੀਂ ਭੁਲਾਇਆ ॥੧॥ ਰਹਾਉ ॥

ਪਦ ਅਰਥ ਕੈ ਸੰਗਿ = ਦੇ ਨਾਲ। ਤੇ = ਤੋਂ। ਬਿਸਾਰਿਓ = ਭੁਲਾਇਆ ॥੧॥ ਰਹਾਉ ॥

SikhNet (Spanish)Las veinticuatro horas del día, Él habita con él y nunca lo abandona.

ਬਰਨੁ ਚਿਹਨੁ. ਨਾਹੀ ਕਿਛੁ ਪੇਖਿਓ; ਦਾਸ ਕਾ ਕੁਲੁ. ਨ ਬਿਚਾਰਿਓ ॥

baran chihan. naahee kichh pekhio; daas kaa kul. na bichaario |

Sant Singh KhalsaThe Lord does not look at his color or form; He does not consider the ancestry of His slave.
Manmohan SinghHe minds not his colour and form, nor thinks he of the lineage of His attendant.
Manmohan Singh (Punjabi)ਉਹ ਉਸ ਦੇ ਰੰਗ ਅਤੇ ਸਰੂਪ ਦੀ ਪਰਵਾਹ ਨਹੀਂ ਕਰਦਾ, ਨਾਂ ਹੀ ਉਹ ਆਪਣੇ ਸੇਵਕ ਦੀ ਵੰਸ਼ ਦਾ ਖਿਆਲ ਕਰਦਾ ਹੈ।
Fareedkot Teeka(ਬਰਨੁ) ਭੇਖ (ਚਿਹਨੁ) ਨਿਸ਼ਾਨ ਕੁਛ ਭੀ ਨਹੀਂ ਦੇਖਿਆ ਔ ਅਪਨੇ ਦਾਸ ਕਾ ਕੁਲ ਭੀ ਊਚ ਨੀਚ ਨਹੀਂ ਬੀਚਾਰਿਆ॥
Prof. Sahib Singh(ਪ੍ਰਭੂ ਨੇ ਆਪਣੇ ਸੇਵਕ ਦਾ ਬਾਹਰਲਾ) ਰੰਗ ਰੂਪ ਕੁਝ ਭੀ ਕਦੇ ਨਹੀਂ ਵੇਖਿਆ, ਸੇਵਕ ਦੇ (ਉੱਚੇ ਨੀਵੇਂ) ਕੁਲ ਨੂੰ ਭੀ ਨਹੀਂ ਵਿਚਾਰਿਆ।

ਪਦ ਅਰਥ ਬਰਨੁ = ਰੰਗ। ਚਿਹਨੁ = ਨਿਸ਼ਾਨ, ਰੂਪ। ਪੇਖਿਓ = ਵੇਖਿਆ।

SikhNet (Spanish)El Señor no ve hacia la forma, color o casta de Su Esclavo y confiriendo Su Gracia,

ਕਰਿ ਕਿਰਪਾ. ਨਾਮੁ ਹਰਿ ਦੀਓ; ਸਹਜਿ ਸੁਭਾਇ ਸਵਾਰਿਓ ॥੧॥

kar kirapaa. naam har deeo; sehaj subhaae savaario |1|

Sant Singh KhalsaGranting His Grace, the Lord blesses him with His Name, and embellishes him with intuitive ease. ||1||
Manmohan SinghExtending His mercy, God blesses him with His name and embellishes him instructively.
Manmohan Singh (Punjabi)ਆਪਣੀ ਮਿਹਰ ਧਾਰ ਕੇ, ਵਾਹਿਗੁਰੂ ਉਸ ਨੂੰ ਆਪਣਾ ਨਾਮ ਬਖਸ਼ਦਾ ਹੈ ਅਤੇ ਸੁਤੇ ਸਿੱਧ ਹੀ ਉਸ ਨੂੰ ਸ਼ਸ਼ੋਭਤ ਕਰ ਦਿੰਦਾ ਹੈ।
Fareedkot Teekaਕਿਰਪਾ ਕਰ ਕੇ ਹਰੀ ਨੇ ਅਪਨਾ ਨਾਮ ਦੀਆ ਹੈ, (ਸਹਜਿ ਸੁਭਾਇ) ਸੁਤੇ ਹੀ ਸਵਾਰ ਲੀਆ ਹੈ॥੧॥
Prof. Sahib Singh(ਸੇਵਕ ਨੂੰ ਸਦਾ ਹੀ) ਹਰੀ ਨੇ ਮਿਹਰ ਕਰ ਕੇ ਆਪਣਾ ਨਾਮ ਬਖ਼ਸ਼ਿਆ ਹੈ, (ਨਾਮ ਦੀ ਬਰਕਤਿ ਨਾਲ ਉਸ ਨੂੰ) ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕਾ ਕੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥

ਪਦ ਅਰਥ ਕਰਿ = ਕਰ ਕੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਵਾਰਿਓ = ਜੀਵਨ ਸੋਹਣਾ ਬਣਾਇਆ ॥੧॥

SikhNet (Spanish)lo bendice con Su Nombre y lo embellece de forma intuitiva.(1)

ਮਹਾ ਬਿਖਮੁ ਅਗਨਿ ਕਾ ਸਾਗਰੁ; ਤਿਸ ਤੇ ਪਾਰਿ ਉਤਾਰਿਓ ॥

mahaa bikham agan kaa saagar; tis te paar utaario |

Sant Singh KhalsaThe ocean of fire is treacherous and difficult, but he is carried across.
Manmohan SinghExceedingly arduous is the ocean of fire and the Lord ferries him across that.
Manmohan Singh (Punjabi)ਪਰਮ ਕਠਨ ਹੈ ਅੱਗ ਦਾ ਸਮੁੰਦਰ, ਪ੍ਰੰਤੂ ਪ੍ਰਭੂ ਉਸ ਨੂੰ ਉਸ ਤੋਂ ਪਾਰ ਕਰ ਦਿੰਦਾ ਹੈ।
Fareedkot Teekaਬੜਾ ਕਠਨ ਜੋ ਅਗਨੀ ਕਾ ਸਮੁੰਦ੍ਰ ਸੰਸਾਰ ਹੈ, ਉਸ ਤੇ ਪਾਰ ਉਤਾਰ ਦੀਆ ਹੈ॥
Prof. Sahib Singhਹੇ ਨਾਨਕ! (ਆਖ ਕਿ ਇਹ ਜਗਤ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚੋਂ ਪਾਰ ਲੰਘਣਾ) ਬਹੁਤ ਔਖਾ ਹੈ, (ਪਰਮਾਤਮਾ ਨੇ ਸਦਾ ਆਪਣੇ ਸੇਵਕ ਨੂੰ) ਇਸ ਵਿਚੋਂ (ਆਪ) ਪਾਰ ਲੰਘਾਇਆ ਹੈ।

ਪਦ ਅਰਥ ਬਿਖਮੁ = ਔਖਾ। ਅਗਨਿ = (ਤ੍ਰਿਸ਼ਨਾ ਦੀ) ਅੱਗ। ਸਾਗਰੁ = ਸਮੁੰਦਰ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।

SikhNet (Spanish)El océano de fuego es traicionero y difícil, pero él es llevado a través.

ਪੇਖਿ ਪੇਖਿ ਨਾਨਕ ਬਿਗਸਾਨੋ; ਪੁਨਹ ਪੁਨਹ ਬਲਿਹਾਰਿਓ ॥੨॥੩॥੪॥

pekh pekh naanak bigasaano; punah punah balihaario |2|3|4|

Sant Singh KhalsaSeeing, seeing Him, Nanak blossoms forth, over and over again, a sacrifice to Him. ||2||3||4||
Manmohan SinghSeeing and perceiving Him, Nanak ever remains in bloom and is again and again a sacrifice into Him.
Manmohan Singh (Punjabi)ਉਸ ਨੂੰ ਵੇਖ ਅਤੇ ਤੱਕ ਕੇ ਨਾਨਕ ਸਦਾ ਹੀ ਖਿੜਾਓ ਅੰਦਰ ਰਹਿੰਦਾ ਹੈ ਅਤੇ ਮੁੜ ਮੁੜ ਕੇ, ਉਸ ਉੱਤੋਂ ਘੋਲੀ ਵੰਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦੇਖ ਦੇਖ ਕੇ ਪ੍ਰਸੰਨ ਹੂਏ ਹੈਂ, ਇਸੀ ਤੇ ਬਾਰੰਬਾਰ ਮੇਂ ਬਲਿਹਾਰ ਜਾਤਾ ਹੂੰ॥੨॥੪॥
Prof. Sahib Singhਸੇਵਕ ਆਪਣੇ ਪਰਮਾਤਮਾ ਦਾ ਦਰਸ਼ਨ ਕਰ ਕਰ ਕੇ ਖ਼ੁਸ਼ ਹੁੰਦਾ ਹੈ ਤੇ ਉਸ ਤੋਂ ਮੁੜ ਮੁੜ ਸਦਕੇ ਜਾਂਦਾ ਹੈ ॥੨॥੩॥੪॥

ਪਦ ਅਰਥ ਪੇਖਿ = ਵੇਖ ਕੇ। ਬਿਗਸਾਨੋ = ਖ਼ੁਸ਼ ਹੁੰਦਾ ਹੈ। ਪੁਨਹ ਪੁਨਹ = ਮੁੜ ਮੁੜ ॥੨॥੩॥੪॥

SikhNet (Spanish)Viéndolo Nanak florece y una y otra vez Le ofrece su ser.(2-3-4)

Open this shabad →

Shabad Guru Arjan Dev Ji Raag Nat Naaraayan

ਨਟ ਮਹਲਾ ੫ ॥

natt mahalaa 5 |

Sant Singh KhalsaNat, Fifth Mehl:
Manmohan SinghNat 5th Guru.
Manmohan Singh (Punjabi)ਨਟ ਪੰਜਵੀਂ ਪਾਤਸ਼ਾਹੀ।
SikhNet (Spanish)Nat, Mejl Guru Aryan, Quinto Canal Divino.

ਹਰਿ ਹਰਿ; ਮਨ ਮਹਿ ਨਾਮੁ ਕਹਿਓ ॥

har har; man meh naam kahio |

Sant Singh KhalsaOne who chants the Name of the Lord, Har, Har, within his mind
Manmohan SinghHe who utters the God's Name, within his mind,
Manmohan Singh (Punjabi)ਜੋ ਆਪਣੇ ਰਿਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ,
Fareedkot Teekaਹਰਿ ਹਰਿ ਕਾ ਨਾਮ ਮਨ ਮੇਂ ਪ੍ਰੇਮ ਕਰ ਕੇ ਜਿਸ ਨੇ ਕਹ੍ਯੋ ਹੈ॥
Prof. Sahib Singh(ਜਿਸ ਭੀ ਮਨੁੱਖ ਨੇ) ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਸਿਮਰਿਆ ਹੈ,

ਪਦ ਅਰਥ ਕਹਿਓ = ਆਖਿਆ, ਉਚਾਰਿਆ।

SikhNet (Spanish)Siempre y para siempre recito el Nombre del Señor;

ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ; ਤਾ ਕਾ ਦੁਖੁ. ਨ ਰਹਿਓ ॥੧॥ ਰਹਾਉ ॥

kott apraadh mitteh khin bheetar; taa kaa dukh. na rahio |1| rahaau |

Sant Singh Khalsa- millions of sins are erased in an instant, and pain is relieved. ||1||Pause||
Manmohan Singhhis millions of sins are erased, in a moment and his ailments are eradicated. Pause.
Manmohan Singh (Punjabi)ਉਸ ਦੇ ਕ੍ਰੋੜਾਂ ਹੀ ਪਾਪ ਇਕ ਮੁਹਤ ਵਿੱਚ ਨਾਸ ਹੋ ਜਾਂਦੇ ਹਨ ਤੇ ਉਸ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਠਹਿਰਾਉ।
Fareedkot Teekaਕ੍ਰੋੜੋਂ ਜਨਮੋਂ ਕੇ ਅਪਰਾਧ ਮਿਟ ਗਏ ਹੈਂ (ਖਿਨ ਭੀਤਰਿ) ਖਿਨ ਮੇਂ ਔਰ ਤਿਸ ਕਾ ਜਨਮ ਮਰਨ ਰੂਪ ਦੁਖ ਭੀ ਨਹੀਂ ਰਹਿਆ॥੧॥ ਰਹਾਉ ॥
Prof. Sahib Singhਇਕ ਖਿਨ ਵਿਚ ਹੀ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ, ਉਸ ਦਾ ਕੋਈ ਭੀ ਦੁੱਖ ਰਹਿ ਨਹੀਂ ਜਾਂਦਾ ॥੧॥ ਰਹਾਉ ॥

ਪਦ ਅਰਥ ਕੋਟਿ = ਕ੍ਰੋੜਾਂ। ਅਪ੍ਰਾਧ = ਭੁੱਲਾਂ, ਪਾਪ। ਮਿਟਹਿ = ਮਿਟ ਜਾਂਦੇ ਹਨ। ਤਾ ਕਾ = ਉਸ (ਮਨੁੱਖ) ਦਾ। ਨ ਰਹਿਓ = ਨਹੀਂ ਰਹਿ ਜਾਂਦਾ ॥੧॥ ਰਹਾਉ ॥

SikhNet (Spanish)así soy instantáneamente liberado de miles de aflicciones y de errores.(1-Pausa)

ਖੋਜਤ ਖੋਜਤ ਭਇਓ ਬੈਰਾਗੀ; ਸਾਧੂ ਸੰਗਿ ਲਹਿਓ ॥

khojat khojat bheo bairaagee; saadhoo sang lahio |

Sant Singh KhalsaSeeking and searching, I have become detached; I have found the Saadh Sangat, the Company of the Holy.
Manmohan SinghSeeking and searching God, I have become desire-free and am blessed with the society of the saints.
Manmohan Singh (Punjabi)ਵਾਹਿਗੁਰੂ ਨੂੰ ਭਾਲਦਾ ਭਾਲਦਾ ਮੈਂ ਇੱਛਾ-ਰਹਿਤ ਥੀ ਗਿਆ ਹਾਂ ਅਤੇ ਮੈਨੂੰ ਸਤਿਸੰਗਤ ਦੀ ਦਾਤ ਪ੍ਰਾਪਤ ਹੋ ਗਈ ਹੈ।
Fareedkot Teekaਖੋਜਤਿਆਂ ਖੋਜਤਿਆਂ ਮੈਂ ਵੈਰਾਗੀ ਹੂਆ ਹੂੰ, ਜਬ ਸੰਤੋਂ ਕਾ ਸੰਗ ਲਇਆ ਹੈ॥
Prof. Sahib Singhਜਿਹੜਾ ਮਨੁੱਖ ਪ੍ਰਭੂ ਦੀ ਭਾਲ ਕਰਦਿਆਂ ਕਰਦਿਆਂ (ਉਸੇ ਦਾ ਹੀ) ਮਤਵਾਲਾ ਬਣ ਗਿਆ, ਉਸ ਨੇ ਪ੍ਰਭੂ ਨੂੰ ਗੁਰੂ ਦੀ ਸੰਗਤ ਵਿਚ ਲੱਭ ਲਿਆ।

ਪਦ ਅਰਥ ਖੋਜਤ = ਭਾਲ ਕਰਦਿਆਂ। ਬੈਰਾਗੀ = ਵੈਰਾਗਵਾਨ, ਮਤਵਾਲਾ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਲਹਿਓ = ਲੱਭ ਲਿਆ।

SikhNet (Spanish)He abandonado el mundo en busca de mi Dios y ahora soy bendecido con Él en la Sociedad de los Santos.

ਸਗਲ ਤਿਆਗਿ ਏਕ ਲਿਵ ਲਾਗੀ; ਹਰਿ ਹਰਿ ਚਰਨ ਗਹਿਓ ॥੧॥

sagal tiaag ek liv laagee; har har charan gahio |1|

Sant Singh KhalsaRenouncing everything, I am lovingly focused on the One Lord. I grab hold of the feet of the Lord, Har, Har. ||1||
Manmohan SinghForsaking all, I am now attuned to One God and grasp ever the Lord Master's Feet.
Manmohan Singh (Punjabi)ਸਾਰਿਆਂ ਨੂੰ ਛੱਡ ਕੇ, ਮੈਂ ਹੁਣ ਇਕ ਵਾਹਿਗੁਰੂ ਨਾਲ ਪ੍ਰੇਮ ਪਾ ਲਿਆ ਹੈ, ਤੇ ਸਦਾ ਹੀ ਸੁਆਮੀ ਮਾਲਕ ਦੇ ਪੈਰ ਪਕੜੀ ਰਖਦਾ ਹਾਂ।
Fareedkot Teekaਤਬ ਸਭ ਸਾਧਨ ਤਿਆਗ ਕੇ ਏਕ ਨਾਮ ਮੇਂ ਬ੍ਰਿਤੀ ਲਾਗ ਗਈ ਹੈ। ਇਸੀ ਸੇ ਹਰੀ ਹਰਿ ਕੋ ਚਰਨੋਂ ਕੋ ਪਕੜਿਆ ਹੈ, ਭਾਵ ਧਿਆਨ ਕੀਆ ਹੈ॥੧॥
Prof. Sahib Singh(ਹੋਰ) ਸਾਰੇ (ਖ਼ਿਆਲ) ਛੱਡ ਕੇ ਉਸ ਮਨੁੱਖ ਦੀ ਲਗਨ ਇਕ ਪਰਮਾਤਮਾ ਵਿਚ ਲੱਗ ਗਈ, ਜਿਸ ਨੇ ਪਰਮਾਤਮਾ ਦੇ ਚਰਨ (ਆਪਣੇ ਮਨ ਵਿਚ ਘੁੱਟ ਕੇ) ਫੜ ਲਏ ॥੧॥

ਪਦ ਅਰਥ ਸਗਲ = ਸਾਰੇ (ਖ਼ਿਆਲ)। ਲਿਵ = ਲਗਨ। ਗਹਿਓ = ਫੜ ਲਏ ॥੧॥

SikhNet (Spanish)Haciendo todo a un lado me he entonado en el Uno solamente, y así alabo siempre los Pies de Loto de mi Señor.(1)

ਕਹਤ ਮੁਕਤ ਸੁਨਤੇ ਨਿਸਤਾਰੇ; ਜੋ ਜੋ ਸਰਨਿ ਪਇਓ ॥

kehat mukat sunate nisataare; jo jo saran peo |

Sant Singh KhalsaWhoever chants His Name is liberated; whoever listens to it is saved, as is anyone who seeks His Sanctuary.
Manmohan SinghWho-so-ever seeks the Lord's protection and utters His Name; is emancipated, The hearers of His Name are saved as well.
Manmohan Singh (Punjabi)ਜੋ ਕੋਈ ਭੀ ਪ੍ਰਭੂ ਦੀ ਪਨਾਹ ਲੈਂਦਾ ਹੈ ਅਤੇ ਉਸ ਦੇ ਨਾਮ ਨੂੰ ਉਚਾਰਦਾ ਹੈ; ਉਹ ਮੋਖਸ਼ ਹੋ ਜਾਂਦਾ ਹੈ। ਉਸ ਦੇ ਨਾਮ ਨੂੰ ਸੁਣਨ ਵਾਲੇ ਭੀ ਪਾਰ ਉੱਤਰ ਜਾਂਦੇ ਹਨ।
Fareedkot Teekaਨਾਮ ਕੋ ਕਹਤੇ ਹੈਂ, ਸੋ ਤੋ ਮੁਕਤ ਰੂਪ ਹੀ ਹੈ ਅਰ ਨਾਮ ਕੇ ਸ੍ਰੋਤੇ ਭੀ ਸੰਸਾਰ ਸੇ ਤਾਰ ਲੀਏ। ਪੁਨਃ ਜੋ ਜੋ ਭਗਵਤ ਕੀ ਸਰਣ ਪੜਿਆ ਹੈ, ਸੋ ਸੋ ਭੀ ਮੁਕਤ ਹੂਆ ਹੈ॥
Prof. Sahib Singhਪਰਮਾਤਮਾ ਦਾ ਨਾਮ ਉਚਾਰਨ ਵਾਲੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਨਾਮ ਸੁਣਨ ਵਾਲਿਆਂ ਨੂੰ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਪਦ ਅਰਥ ਮੁਕਤ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਨਿਸਤਾਰੇ = ਪਾਰ ਲੰਘਾ ਦਿੱਤੇ। ਜੋ ਜੋ = ਜਿਹੜਾ ਜਿਹੜਾ ਮਨੁੱਖ।

SikhNet (Spanish)Sí, quien sea que recite y escuche al Señor y que busque Su Refugio, será emancipado.

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ; ਕਹੁ ਨਾਨਕ ਅਨਦੁ ਭਇਓ ॥੨॥੪॥੫॥

simar simar suaamee prabh apunaa; kahu naanak anad bheo |2|4|5|

Sant Singh KhalsaMeditating, meditating in remembrance on God the Lord and Master, says Nanak, I am in ecstasy! ||2||4||5||
Manmohan SinghRemembering and contemplating his Lord-Master, says Nanak, he is enraptured for eye.
Manmohan Singh (Punjabi)ਆਪਣੇ ਸਾਹਿਬ ਮਾਲਕ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਗੁਰੂ ਜੀ ਆਖਦੇ ਹਨ, ਉਹ ਸਦਾ ਲਈ ਪਰਮ ਪ੍ਰਸੰਨ ਥੀ ਵੰਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪਣਾ ਸ੍ਵਾਮੀ ਪ੍ਰਭੂ ਜਬ ਮਨ ਤਨ ਸੇ ਸਿਮਰਿਆ ਤਬ ਹੀ ਅਨੰਦ ਹੂਆ ਹੈ॥੨॥੫॥
Prof. Sahib Singhਨਾਨਕ ਆਖਦਾ ਹੈ- ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ (ਪ੍ਰਭੂ ਉਸ ਨੂੰ ਪਾਰ ਲੰਘਾ ਦੇਂਦਾ ਹੈ)। ਆਪਣੇ ਮਾਲਕ-ਪ੍ਰਭੂ ਨੂੰ ਮੁੜ ਮੁੜ ਸਿਮਰ ਕੇ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੨॥੪॥੫॥

ਪਦ ਅਰਥ ਸਿਮਰਿ = ਸਿਮਰ ਕੇ। ਕਹੁ = ਆਖ। ਨਾਨਕ = ਹੇ ਨਾਨਕ! ਅਨਦੁ = ਆਨੰਦ, ਸੁਖ ॥੨॥੪॥੫॥

SikhNet (Spanish)Aquél que contempla al Maestro Todopoderoso, vive en Éxtasis.(2-4-5)

Open this shabad →

Shabad Guru Arjan Dev Ji Raag Nat Naaraayan

ਨਟ ਮਹਲਾ ੫ ॥

natt mahalaa 5 |

Sant Singh KhalsaNat, Fifth Mehl:
Manmohan SinghNat 5th Guru.
Manmohan Singh (Punjabi)ਨਟ ਪੰਜਵੀਂ ਪਾਤਸ਼ਾਹੀ।
SikhNet (Spanish)Nat, Mejl Guru Aryan, Quinto Canal Divino.

ਚਰਨ ਕਮਲ ਸੰਗਿ. ਲਾਗੀ ਡੋਰੀ ॥

charan kamal sang. laagee ddoree |

Sant Singh KhalsaI am in love with Your Lotus Feet.
Manmohan SinghTo Thine lotus-feet, bear I love, O Lord.
Manmohan Singh (Punjabi)ਤੇਰੇ ਕੰਵਲ ਚਰਨਾਂ ਨਾਲ ਮੇਰਾ ਪ੍ਰੇਮ ਹੈ, ਹੇ ਸੁਆਮੀ!
Fareedkot Teekaਤੁਮਾਰੇ ਚਰਨ ਕਮਲੋਂ ਸੇ ਮੇਰੀ ਬ੍ਰਿਤੀ ਲਾਗੀ ਹੈ॥
Prof. Sahib Singhਤੇਰੇ ਸੋਹਣੇ ਚਰਨਾਂ ਨਾਲ ਮੇਰੀ ਪ੍ਰੇਮ ਦੀ ਤਾਰ ਲੱਗ ਗਈ ਹੈ।

ਪਦ ਅਰਥ ਸੰਗਿ = ਨਾਲ। ਡੋਰੀ = ਪ੍ਰੇਮ ਦੀ ਤਾਰ; ਸੁਰਤ ਦੀ ਡੋਰ।

SikhNet (Spanish)Estoy entonado en Tus Pies de Loto, oh Señor.

ਸੁਖ ਸਾਗਰ; ਕਰਿ ਪਰਮ ਗਤਿ ਮੋਰੀ ॥੧॥ ਰਹਾਉ ॥

sukh saagar; kar param gat moree |1| rahaau |

Sant Singh KhalsaO Lord, ocean of peace, please bless me with the supreme status. ||1||Pause||
Manmohan SinghO my Lord, the ocean of peace, emancipate Thou me. Pause.
Manmohan Singh (Punjabi)ਹੇ ਸੁਖ ਦੇ ਸਮੁੰਦਰ, ਮੈਂਡੇ ਮਾਲਕ, ਤੂੰ ਮੇਰੀ ਕਲਿਆਣ ਕਰ। ਠਹਿਰਾਉ।
Fareedkot Teekaਹੇ ਸੁਖੋਂ ਕੇ ਸਮੁੰਦਰ! ਤੂੰ ਕਿਰਪਾ ਕਰ ਕੇ ਮੇਰੀ ਪਰਮਗਤੀ ਕਰਿ॥੧॥ ਰਹਾਉ ॥
Prof. Sahib Singhਹੇ ਸੁਖਾਂ ਦੇ ਸਮੁੰਦਰ ਹਰੀ! ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇਹ ॥੧॥ ਰਹਾਉ ॥

ਪਦ ਅਰਥ ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਮੋਰੀ = ਮੇਰੀ ॥੧॥ ਰਹਾਉ ॥

SikhNet (Spanish)Oh Dios mío, oh Océano de Paz, emancípame.(1-Pausa)

ਅੰਚਲਾ ਗਹਾਇਓ. ਜਨ ਅਪੁਨੇ ਕਉ; ਮਨੁ ਬੀਧੋ ਪ੍ਰੇਮ ਕੀ ਖੋਰੀ ॥

anchalaa gahaaeo. jan apune kau; man beedho prem kee khoree |

Sant Singh KhalsaHe has inspired His humble servant to grasp the hem of His robe; his mind is pierced through with the intoxication of divine love.
Manmohan SinghGod has made His slave hold His skirt and his mind is pierced with the intoxication of His love.
Manmohan Singh (Punjabi)ਵਾਹਿਗੁਰੂ ਨੇ ਆਪਣੇ ਗੋਲੇ ਨੂੰ ਆਪਣਾ ਪੱਲਾ ਪਕੜਾ ਦਿੱਤਾ ਹੈ ਤੇ ਉਸ ਦਾ ਚਿੱਤ ਉਸ ਦੇ ਪਿਆਰ ਦੀ ਖੁਮਾਰੀ ਨਾਲ ਵਿੰਨਿਆ ਗਿਆ ਹੈ।
Fareedkot Teekaਪੁਨਾ ਅਪਨੇ ਦਾਸ ਕੋ (ਅੰਚਲਾ) ਪੱਲਾ, ਭਾਵ ਆਸਰਾ ਪਕੜਾਇਆ ਹੈ। ਇਸੀ ਸੇ ਮੇਰਾ ਮਨ ਪ੍ਰੇਮ ਕੀ ਖੋੜ ਮੇਂ ਬੇਧਿਆ ਹੈ॥
Prof. Sahib Singhਹੇ ਸੁਖ-ਸਾਗਰ! ਤੂੰ ਆਪਣੇ ਸੇਵਕ ਨੂੰ ਆਪਣਾ ਪੱਲਾ ਆਪ ਫੜਾਇਆ ਹੈ, (ਤੇਰੇ ਸੇਵਕ ਦਾ) ਮਨ (ਤੇਰੇ) ਪਿਆਰ ਦੀ ਖ਼ੁਮਾਰੀ ਵਿਚ ਵਿੱਝ ਗਿਆ ਹੈ।

ਪਦ ਅਰਥ ਅੰਚਲਾ = ਪੱਲਾ। ਗਹਾਇਓ = ਫੜਾਇਆ ਹੈ। ਕਉ = ਨੂੰ। ਬੀਧੋ = ਵਿੱਝ ਗਿਆ ਹੈ। ਖੋਰੀ = ਖ਼ੁਮਾਰੀ ਵਿਚ।

SikhNet (Spanish)Oh Señor, déjame agarrarme de la punta de Tu Túnica para que me embeba de Tu Amor.

ਜਸੁ ਗਾਵਤ ਭਗਤਿ ਰਸੁ ਉਪਜਿਓ; ਮਾਇਆ ਕੀ ਜਾਲੀ ਤੋਰੀ ॥੧॥

jas gaavat bhagat ras upajio; maaeaa kee jaalee toree |1|

Sant Singh KhalsaSinging His Praises, love wells up within the devotee, and the trap of Maya is broken. ||1||
Manmohan SinghHymning the Lord's praise, the Love for Him wells up in the saints' mind and he breaks off the mammon's snare.
Manmohan Singh (Punjabi)ਸਾਹਿਬ ਦੀ ਮਹਿਮਾ ਗਾਇਨ ਕਰਨ ਦੁਆਰਾ ਭਗਤ ਦੇ ਹਿਰਦੇ ਅੰਦਰ ਉਸ ਦਾ ਪ੍ਰੇਮ ਉਤਪੰਨ ਹੋ ਗਿਆ ਹੈ ਅਤੇ ਉਸ ਮੋਹਣੀ ਮਾਇਆ ਦੇ ਜਾਲ ਨੂੰ ਤੋੜ ਦਿੱਤਾ ਹੈ।
Fareedkot Teekaਜਸੁ ਗਾਵਤਿਆਂ ਭਗਤੀ ਕਾ ਰਸ ਪ੍ਰਗਟ ਹੂਆ ਹੈ ਔਰ ਮਾਇਆ ਕੀ ਜਾਲੀ ਤੋੜੀ ਹੈ॥੧॥
Prof. Sahib Singhਤੇਰਾ ਜਸ ਗਾਂਦਿਆਂ (ਤੇਰੇ ਸੇਵਕ ਦੇ ਹਿਰਦੇ ਵਿਚ ਤੇਰੀ) ਭਗਤੀ ਦਾ (ਅਜਿਹਾ) ਸੁਆਦ ਪੈਦਾ ਹੋਇਆ ਹੈ (ਜਿਸ ਨੇ) ਮਾਇਆ ਦੀ ਫਾਹੀ ਤੋੜ ਦਿੱਤੀ ਹੈ ॥੧॥

ਪਦ ਅਰਥ ਰਸੁ = ਸੁਆਦ। ਜਾਲੀ = ਫਾਹੀ। ਤੋਰੀ = ਤੋੜ ਦਿੱਤੀ ਹੈ ॥੧॥

SikhNet (Spanish)Cantando Tu Alabanza, el Fervor por Tu Devoción crece en mí y así, me aparto de las garras de Maya.(1)

ਪੂਰਨ ਪੂਰਿ ਰਹੇ ਕਿਰਪਾ ਨਿਧਿ; ਆਨ. ਨ ਪੇਖਉ ਹੋਰੀ ॥

pooran poor rahe kirapaa nidh; aan. na pekhau horee |

Sant Singh KhalsaThe Lord, the ocean of mercy, is all-pervading, permeating everywhere; I do not see any other at all.
Manmohan SinghGod, the Ocean of mercy, is fully filling all and I see not any other.
Manmohan Singh (Punjabi)ਰਹਿਮਤ ਦਾ ਸਮੁੰਦਰ ਵਾਹਿਗੁਰੂ, ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ, ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ।
Fareedkot Teeka(ਪੂਰਨ) ਸੰਪੂਰਨ ਨਾਮ ਰੂਪ ਜਗਤ ਮੇਂ ਆਪ ਪੂਰ ਰਹੇ ਹੋ, ਮੈਂ ਤੇਰੇ ਬਿਨਾ ਹੋਰ ਦੂਸਰੇ ਕੋ ਨਹੀਂ ਦੇਖਤਾ ਹੂੰ॥
Prof. Sahib Singhਹੇ ਨਾਨਕ! ਹੇ ਸਰਬ-ਵਿਆਪਕ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਹਰ ਥਾਂ ਭਰਪੂਰ ਹੈਂ। ਮੈਂ (ਕਿਤੇ ਭੀ ਤੈਥੋਂ ਬਿਨਾ) ਕਿਸੇ ਹੋਰ ਨੂੰ ਨਹੀਂ ਵੇਖਦਾ।

ਪਦ ਅਰਥ ਪੂਰਨ = ਹੇ ਸਰਬ-ਵਿਆਪਕ! ਪੂਰਿ ਰਹੇ = ਵਿਆਪ ਰਿਹਾ ਹੈਂ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਹੋਰੀ = (ਤੈਥੋਂ ਬਿਨਾ) ਕਿਸੇ ਹੋਰ ਨੂੰ।

SikhNet (Spanish)Oh Tesoro de Compasión, Tú lo llenas todo

ਨਾਨਕ. ਮੇਲਿ ਲੀਓ ਦਾਸੁ ਅਪੁਨਾ; ਪ੍ਰੀਤਿ. ਨ ਕਬਹੂ ਥੋਰੀ ॥੨॥੫॥੬॥

naanak. mel leeo daas apunaa; preet. na kabahoo thoree |2|5|6|

Sant Singh KhalsaHe has united slave Nanak with Himself; His Love never diminishes. ||2||5||6||
Manmohan SinghThe Lord has united His slave Nanak with Himself and his love for the Lord diminishes not, ever.
Manmohan Singh (Punjabi)ਪ੍ਰਭੂ ਨੇ ਆਪਣੇ ਗੋਲੇ ਨਾਨਕ ਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਉਸ ਦਾ ਪ੍ਰਭੂ ਲਈ ਪ੍ਰੇਮ ਕਦੇ ਭੀ ਥੋੜਾ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨਾ ਦਾਸ ਜਾਨ ਕਰ ਕੇ ਮੇਰੇ ਕੋ ਮੇਲ ਲੀਆ ਹੈ। ਪੁਨਾ ਪ੍ਰੀਤੀ ਭੀ ਕਭੀ ਥੋੜੀ ਨਹੀਂ ਕਰੀ, ਭਾਵ ਦਿਨ ਦਿਨ ਪ੍ਰਤੀ ਅਧਕ ਹੀ ਪੀ੍ਰਤੀ ਬਧਾਈ ਹੈ॥੨॥੬॥
Prof. Sahib Singhਆਪਣੇ ਸੇਵਕ ਨੂੰ (ਆਪਣੇ ਚਰਨਾਂ ਵਿਚ) ਤੂੰ ਆਪ ਜੋੜ ਲਿਆ ਹੈ, (ਜਿਸ ਕਰ ਕੇ ਤੇਰੇ ਚਰਨਾਂ ਦੀ) ਪ੍ਰੀਤ (ਤੇਰੇ ਸੇਵਕ ਦੇ ਹਿਰਦੇ ਵਿਚ) ਕਦੇ ਘਟਦੀ ਨਹੀਂ ॥੨॥੫॥੬॥

ਪਦ ਅਰਥ ਨ ਥੋਰੀ = ਥੋੜੀ ਨਹੀਂ ਹੁੰਦੀ ॥੨॥੫॥੬॥

SikhNet (Spanish)y ahora la copa de mi mente desborda de Amor. (2-5-6)

Open this shabad →

Shabad Guru Arjan Dev Ji Raag Nat Naaraayan

ਨਟ ਮਹਲਾ ੫ ॥

natt mahalaa 5 |

Sant Singh KhalsaNat, Fifth Mehl:
Manmohan SinghNat 5th Guru.
Manmohan Singh (Punjabi)ਨਟ ਪੰਜਵੀਂ ਪਾਤਸ਼ਾਹੀ।
SikhNet (Spanish)Nat, Mejl Guru Aryan, Quinto Canal Divino.

ਮੇਰੇ ਮਨ; ਜਪੁ ਜਪਿ ਹਰਿ ਨਾਰਾਇਣ ॥

mere man; jap jap har naaraaein |

Sant Singh KhalsaO my mind, chant, and meditate on the Lord.
Manmohan SinghO my soul repeat and utter thou the Name of thy Pervading God.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਜਾਪ ਕਰ।
Fareedkot Teekaਹੇ ਮੇਰੇ ਮਨ! ਹਰੀ ਨਾਰਾਇਣ ਕੇ ਜਾਪ ਕੋ ਜਪੁ॥
Prof. Sahib Singhਹੇ ਮੇਰੇ ਮਨ! ਹਰੀ ਨਾਰਾਇਣ ਦੇ ਨਾਮ ਦਾ ਜਾਪ ਜਪਿਆ ਕਰ।

ਪਦ ਅਰਥ ਮਨ = ਹੇ ਮਨ! ਜਪੁ = ਨਾਮ ਦਾ ਜਾਪ। ਜਪਿ = ਜਪਿਆ ਕਰ।

SikhNet (Spanish)Oh mi mente, contempla a tu Dios,

ਕਬਹੂ. ਨ ਬਿਸਰਹੁ ਮਨ ਮੇਰੇ ਤੇ; ਆਠ ਪਹਰ ਗੁਨ ਗਾਇਣ ॥੧॥ ਰਹਾਉ ॥

kabahoo. na bisarahu man mere te; aatth pehar gun gaaein |1| rahaau |

Sant Singh KhalsaI shall never forget Him from my mind; twenty-four hours a day, I sing His Glorious Praises. ||1||Pause||
Manmohan SinghWithin my mind I forget Him not ever and eight watches of the night and day, I sing His praise. Pause.
Manmohan Singh (Punjabi)ਆਪਣੇ ਚਿੱਤ ਵਿੱਚ ਮੈਂ ਉਸ ਨੂੰ ਕਦੇ ਭੀ ਨਹੀਂ ਭੁਲਾਉਂਦਾ ਅਤੇ ਅੱਠੇ ਪਹਿਰ ਹੀ ਉਸ ਦੀ ਕੀਰਤੀ ਗਾਇਨ ਕਰਦਾ ਹਾਂ। ਠਹਿਰਾਉ।
Fareedkot Teekaਇਹੁ ਪ੍ਰਾਥਨਾਂ ਕਰਿ ਕਿ ਕਬੀ ਭੀ ਮੇਰੇ ਮਨ ਤੇ ਨਾਂ ਬਿਸਰੋ। ਆਠ ਪਹਰ ਮੇਂ ਤੇਰੇ ਗੁਨੋਂ ਕਾ ਗਾਇਨ ਕਰੂੰ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੂੰ ਮੇਰੇ ਮਨ ਤੋਂ ਕਦੇ ਭੀ ਨਾਹ ਭੁੱਲ, (ਮੇਰਾ ਮਨ) ਅੱਠੇ ਪਹਰ ਤੇਰੇ ਗੁਣ ਗਾਂਦਾ ਰਹੇ ॥੧॥ ਰਹਾਉ ॥

ਪਦ ਅਰਥ ਨ ਬਿਸਰਹੁ = (ਹੇ ਪ੍ਰਭੂ!) ਤੂੰ ਨਾਹ ਵਿੱਸਰ। ਤੇ = ਤੋਂ ॥੧॥ ਰਹਾਉ ॥

SikhNet (Spanish)canta siempre Su Alabanza y no Lo abandones nunca. (1-Pausa)

ਸਾਧੂ ਧੂਰਿ ਕਰਉ ਨਿਤ ਮਜਨੁ; ਸਭ ਕਿਲਬਿਖ ਪਾਪ ਗਵਾਇਣ ॥

saadhoo dhoor krau nit majan; sabh kilabikh paap gavaaein |

Sant Singh KhalsaI take my daily cleansing bath in the dust of the feet of the Holy, and I am rid of all my sins.
Manmohan SinghEvery day, I take bath in the dust of the feet of the saints and am thus rid of all the misdeeds and sins.
Manmohan Singh (Punjabi)ਨਿਤਾਪ੍ਰਤੀ ਮੈਂ ਸੰਤਾਂ ਦੇ ਪੈਰਾਂ ਦੀ ਧੂੜ ਅੰਦਰ ਇਸ਼ਨਾਨ ਕਰਦਾ ਹਾਂ ਅਤੇ ਇਸ ਤਰਾਂ ਸਾਰੇ ਕੁਕਰਮਾਂ ਤੇ ਗੁਨਾਹਾਂ ਤੋਂ ਖਲਾਸੀ ਪਾਂ ਗਿਆ ਹਾਂ।
Fareedkot Teekaਸੰਤੋਂ ਕੀ ਧੂਰ ਮੇਂ ਨਿਤ ਹੀ ਇਸਨਾਨ ਕਰੋਂ, ਤਿਸ ਤੇ ਸਭ ਭਾਰੀ (ਪਾਪ) (ਗਵਾਇਣ) ਨਸਟ ਹੋਤੇ ਹੈਂ॥
Prof. Sahib Singh(ਹੇ ਪ੍ਰਭੂ! ਮਿਹਰ ਕਰ) ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਕਰਦਾ ਰਹਾਂ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਪਾਪ ਦੂਰ ਕਰਨ ਦੇ ਸਮਰੱਥ ਹੈ।

ਪਦ ਅਰਥ ਸਾਧੂ ਧੂਰਿ = ਗੁਰੂ ਦੇ ਚਰਨਾਂ ਦੀ ਧੂੜ (ਵਿਚ)। ਕਰਉ = ਕਰਉਂ, ਮੈਂ ਕਰਦਾ ਰਹਾਂ। ਮਜਨੁ = ਮੱਜਨੁ, ਇਸ਼ਨਾਨ। ਕਿਲਬਿਖ = ਪਾਪ। ਗਵਾਇਣ = ਦੂਰ ਕਰਨ ਦੇ ਸਮਰੱਥ।

SikhNet (Spanish)Sí, baña tu ser en el Polvo de los Pies del Santo para que seas lavado de tus errores

ਪੂਰਨ ਪੂਰਿ ਰਹੇ ਕਿਰਪਾ ਨਿਧਿ; ਘਟਿ ਘਟਿ ਦਿਸਟਿ ਸਮਾਇਣੁ ॥੧॥

pooran poor rahe kirapaa nidh; ghatt ghatt disatt samaaein |1|

Sant Singh KhalsaThe Lord, the ocean of mercy, is all-pervading, permeating everywhere; He is seen to be contained in each and every heart. ||1||
Manmohan SinghThe Perfect Lord, the ocean of compassion is filling all and is seen contained in every heart.
Manmohan Singh (Punjabi)ਰਹਿਮਤ ਦਾ ਸਮੁੰਦਰ, ਪੂਰਾ ਪ੍ਰਭੂ, ਸਾਰਿਆਂ ਨੂੰ ਭਰ ਰਿਹਾ ਹੈ ਅਤੇ ਹਰ ਦਿਲ ਅੰਦਰ ਲੀਨ ਹੋਇਆ ਹੋਇਆ ਦਿਸਦਾ ਹੈ।
Fareedkot Teekaਹੇ ਕਿਰਪਾ ਨਿਧੀ! ਤੁਮ ਸੰਪੂਰਨ ਵਿਖੇ ਪੂਰ ਰਹੇ ਹੋ ਪੁਨਾ ਘਟ ਘਟ ਮੇਂ ਤੇਰੀ ਦ੍ਰਿਸਟੀ ਸਮਾਈ ਹੂਈ ਹੈ, ਭਾਵ ਸਰਬਾਂਤ੍ਰਜਾਮੀ ਹੋ॥੧॥
Prof. Sahib Singhਹੇ ਸਭ ਵਿਚ ਵੱਸ ਰਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਮੈਨੂੰ ਹਰੇਕ ਸਰੀਰ ਵਿਚ ਸਮਾਇਆ ਹੋਇਆ ਦਿੱਸਦਾ ਰਹੇਂ ॥੧॥

ਪਦ ਅਰਥ ਪੂਰਨ = ਹੇ ਸਰਬ-ਵਿਆਪਕ! ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਘਟਿ ਘਟਿ = ਹਰੇਕ ਸਰੀਰ ਵਿਚ। ਦਿਸਟਿ ਸਮਾਇਣੁ = ਦਿੱਸਦਾ ਰਹੇਂ ਸਮਾਇਆ ਹੋਇਆ ॥੧॥

SikhNet (Spanish)y así puedas ver al Señor de Misericordia llenando y satisfaciendo todos los corazones. (1)

ਜਾਪ ਤਾਪ ਕੋਟਿ ਲਖ ਪੂਜਾ; ਹਰਿ ਸਿਮਰਣ ਤੁਲਿ. ਨ ਲਾਇਣ ॥

jaap taap kott lakh poojaa; har simaran tul. na laaein |

Sant Singh KhalsaHundreds of thousands and millions of meditations, austerities and worships are not equal to remembering the Lord in meditation.
Manmohan SinghMillions and lacs of recitations penances and worships, equal not the Lord's meditation.
Manmohan Singh (Punjabi)ਕ੍ਰੋੜਾਂ ਅਤੇ ਲੱਖਾਂ ਹੀ ਪਾਠ, ਤਪੱਸਿਆਵਾਂ ਅਤੇ ਉਪਾਸ਼ਨਾਵਾਂ, ਪ੍ਰਭੂ ਦੀ ਬੰਦਗੀ ਦੇ ਬਰਾਬਰ ਨਹੀਂ ਪੁਜਦੀਆਂ।
Fareedkot Teekaਜਪ ਤਪ ਲਾਖੋਂ ਔ ਕ੍ਰੋੜੋਂ ਪ੍ਰਕਾਰੋਂ ਕੀਆ ਪੂਜਾ ਕਰਨੀਆਂ ਹੇ ਹਰੀ! ਤੇਰੇ ਸਿਮਰਣ ਕੇ ਤੁਲ ਨਹੀਂ ਲਾਈਦੀਆਂ॥
Prof. Sahib Singhਹੇ ਪ੍ਰਭੂ! ਹੇ ਹਰੀ! ਕ੍ਰੋੜਾਂ ਜਪ ਤਪ ਤੇ ਲੱਖਾਂ ਪੂਜਾ ਤੇਰੇ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ।

ਪਦ ਅਰਥ ਜਾਪ = (ਦੇਵਤਿਆਂ ਨੂੰ ਵੱਸ ਕਰਨ ਦੇ ਮੰਤ੍ਰਾਂ ਦੇ) ਜਾਪ। ਤਾਪ = (ਧੂਣੀਆਂ ਆਦਿਕ) ਤਪਾਂ ਦੇ ਸਾਧਨ। ਕੋਟਿ = ਕ੍ਰੋੜਾਂ। ਤੁਲਿ = ਬਰਾਬਰ।

SikhNet (Spanish)Millones de meditaciones hay que se enfocan en objetos, otras prácticas y alabanzas también, pero ninguna iguala la Contemplación de tu Señor.

ਦੁਇ ਕਰ ਜੋੜਿ. ਨਾਨਕੁ ਦਾਨੁ ਮਾਂਗੈ; ਤੇਰੇ ਦਾਸਨਿ ਦਾਸ ਦਸਾਇਣੁ ॥੨॥੬॥੭॥

due kar jorr. naanak daan maangai; tere daasan daas dasaaein |2|6|7|

Sant Singh KhalsaWith his palms pressed together, Nanak begs for this blessing, that he may become the slave of the slaves of Your slaves. ||2||6||7||
Manmohan SinghJoining both his hand s, Nanak begs for of the slaves of Thy slaves, O Lord.
Manmohan Singh (Punjabi)ਆਪਣੇ ਦੋਨੋ ਹੱਥ ਬੰਨ੍ਹ ਕੇ, ਨਾਨਕ ਤੇਰੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਥੀ ਵੰਝਣ ਦੀ ਦਾਤ ਦੀ ਤੈਥੋਂ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦੋਵੇਂ ਹਥ ਜੋੜਕੇ ਇਹ ਦਾਨ ਮਾਂਗਤਾ ਹੂੰ, ਤੇਰੇ ਦਾਸੋਂ ਕੇ ਜੋ ਦਾਸ ਹੈਂ ਤਿਨ ਕੇ ਘਰ ਕਾ ਮੈਂ ਦਾਸ ਹੋਵੋਂ॥੧॥੭॥
Prof. Sahib Singh(ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ (ਤੈਥੋਂ) ਖੈਰ ਮੰਗਦਾ ਹੈ (ਕਿ ਮੈਂ ਤੇਰੇ) ਦਾਸਾਂ ਦੇ ਦਾਸਾਂ ਦਾ ਦਾਸ (ਬਣਿਆ ਰਹਾਂ) ॥੨॥੬॥੭॥

ਪਦ ਅਰਥ ਦੁਇ = ਦੋਵੇਂ। ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਦਾਨੁ = ਖ਼ੈਰ। ਮਾਂਗੈ = ਮੰਗਦਾ ਹੈ {ਇਕ-ਵਚਨ}। ਦਾਸਨਿ ਦਾਸ ਦਸਾਇਣੁ = ਦਾਸਾਂ ਦੇ ਦਾਸਾਂ ਦਾ ਦਾਸ ॥੨॥੬॥੭॥

SikhNet (Spanish)Nanak eleva una oración a Ti con sus palmas juntas, oh Dios, soy el esclavo de Tus Esclavos.(2-6-7)

Open this shabad →

Shabad Guru Arjan Dev Ji Raag Nat Naaraayan

ਨਟ ਮਹਲਾ ੫ ॥

natt mahalaa 5 |

Sant Singh KhalsaNat, Fifth Mehl:
Manmohan SinghNat 5th Guru.
Manmohan Singh (Punjabi)ਨਟ ਪੰਜਵੀਂ ਪਾਤਸ਼ਾਹੀ।
SikhNet (Spanish)Nat, Mejl Guru Aryan, Quinto Canal Divino.

ਮੇਰੈ ਸਰਬਸੁ. ਨਾਮੁ ਨਿਧਾਨੁ ॥

merai sarabas. naam nidhaan |

Sant Singh KhalsaThe treasure of the Naam, the Name of the Lord, is everything for me.
Manmohan SinghThe Treasure of the Lord's Name is everything for me.
Manmohan Singh (Punjabi)ਸੁਆਮੀ ਦੇ ਨਾਮ ਦਾ ਖ਼ਜ਼ਾਨਾ, ਮੇਰੇ ਲਈ ਸਾਰਾ ਕੁਛ ਹੈ।
Fareedkot Teekaਮੇਰੇ ਮਨ ਮੇਂ ਤੋ ਨਾਮ ਹੀ ਨਿਧੋਂ ਕਾ ਘਰ ਸਰਬੰਸ ਹੈ॥
Prof. Sahib Singhਪਰਮਾਤਮਾ ਦਾ ਨਾਮ-ਖ਼ਜ਼ਾਨਾ ਮੇਰੇ ਵਾਸਤੇ ਦੁਨੀਆ ਦਾ ਸਾਰਾ ਧਨ-ਪਦਾਰਥ ਹੈ।

ਪਦ ਅਰਥ ਮੇਰੈ = ਮੇਰੇ ਹਿਰਦੇ ਵਿਚ। ਸਰਬਸੁ = {सर्वस्व। ਸਰਬ = ਸਾਰਾ। ਸੁ-ਹ੍ਵ, ਧਨ-ਪਦਾਰਥ} ਸਾਰਾ ਹੀ ਧਨ-ਪਦਾਰਥ, ਸਭ ਕੁਝ। ਨਿਧਾਨੁ = ਖ਼ਜ਼ਾਨਾ।

SikhNet (Spanish)El Tesoro del Nombre del Señor me trae toda Dicha; sí, el Señor en Su Misericordia me ha bendecido con la Sociedad de los Santos.

ਕਰਿ ਕਿਰਪਾ ਸਾਧੂ ਸੰਗਿ ਮਿਲਿਓ; ਸਤਿਗੁਰਿ ਦੀਨੋ ਦਾਨੁ ॥੧॥ ਰਹਾਉ ॥

kar kirapaa saadhoo sang milio; satigur deeno daan |1| rahaau |

Sant Singh KhalsaGranting His Grace, He has led me to join the Saadh Sangat, the Company of the Holy; the True Guru has granted this gift. ||1||Pause||
Manmohan SinghIn His mercy, the Master has met me through the society of the saints. The True Guru has blessed me with such a gift. Pause.
Manmohan Singh (Punjabi)ਆਪਣੀ ਮਿਹਰ ਧਾਰ ਕੇ ਮਾਲਕ ਮੈਨੂੰ ਸਤਿਸੰਗਤ ਰਾਹੀਂ ਮਿਲ ਪਿਆ ਹੈ। ਸੱਚੇ ਗੁਰਾਂ ਨੇ ਮੈਨੂੰ ਐਹੋ ਜੇਹੀ ਦਾਤ ਪ੍ਰਦਾਨ ਕੀਤੀ ਹੈ। ਠਹਿਰਾਉ।
Fareedkot Teekaਕਿਰਪਾ ਕਰ ਕੇ ਮੇਰੇ ਕੋ ਸੰਤੋਂ ਕੇ ਸੰਗ ਮੇਂ ਜੋ ਮੇਲਿਆ ਹੈ, ਏਹੁ ਦਾਨੁ ਸਤਿਗੁਰੋਂ ਨੇ ਦੀਆ ਹੈ॥੧॥ ਰਹਾਉ ॥
Prof. Sahib Singh(ਪਰਮਾਤਮਾ) ਨੇ ਕਿਰਪਾ ਕਰ ਕੇ (ਮੈਨੂੰ) ਗੁਰੂ ਦੀ ਸੰਗਤ ਵਿਚ ਮਿਲਾ ਦਿੱਤਾ, (ਤੇ) ਗੁਰੂ ਨੇ (ਮੈਨੂੰ ਪਰਮਾਤਮਾ ਦੇ ਨਾਮ ਦਾ) ਦਾਨ ਦਿੱਤਾ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ, ਗੁਰੂ ਨਾਲ। ਮਿਲਿਓ = ਮੇਲਿਓ, ਮਿਲਾਇਆ। ਸਤਿਗੁਰਿ = ਗੁਰੂ ਨੇ ॥੧॥ ਰਹਾਉ ॥

SikhNet (Spanish)Tal es la Bendición de mi Guru Verdadero. (1-Pausa)

ਸੁਖਦਾਤਾ ਦੁਖ ਭੰਜਨਹਾਰਾ; ਗਾਉ ਕੀਰਤਨੁ ਪੂਰਨ ਗਿਆਨੁ ॥

sukhadaataa dukh bhanjanahaaraa; gaau keeratan pooran giaan |

Sant Singh KhalsaSing the Kirtan, the Praises of the Lord, the Giver of peace, the Destroyer of pain; He shall bless you with perfect spiritual wisdom.
Manmohan SinghSing thou the praise of God, the giver of peace and the Destroyer of distress and thou shalt be blest with the perfect gnosis.
Manmohan Singh (Punjabi)ਤੂੰ ਆਰਾਮ ਬਖਸ਼ਣਹਾਰ ਅਤੇ ਦੁਖ ਦੂਰ ਕਰਨਹਾਰ ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਤੈਨੂੰ ਮੁਕੰਮਲ ਬ੍ਰਹਮ ਵਿਚਾਰ ਦੀ ਦਾਤ ਪ੍ਰਾਪਤ ਹੋ ਵੰਝੇਗੀ।
Fareedkot Teekaਸੁਖੋਂ ਕਾ ਦਾਤਾ ਔ ਦੁਖੋਂ ਕੇ ਭੰਨਣੇਹਾਰਾ ਹਰੀ ਕਾ ਕੀਰਤਨ ਹੈ ਤਿਸ ਕੋ ਗਾਵੋਂ। ਇਸ ਤੇ ਪੂਰਨ ਪ੍ਰਮਾਤਮਾਂ ਕਾ ਗ੍ਯਾਨ ਹੋਵੈਗਾ॥
Prof. Sahib Singhਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। (ਜਿਉਂ ਜਿਉਂ) ਮੈਂ ਉਸ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹਾਂ, (ਮੈਨੂੰ) ਆਤਮਕ ਜੀਵਨ ਦੀ ਮੁਕੰਮਲ ਸੂਝ (ਪ੍ਰਾਪਤ ਹੁੰਦੀ ਜਾਂਦੀ ਹੈ)।

ਪਦ ਅਰਥ ਦੁਖ ਭੰਜਨਹਾਰਾ = ਦੁੱਖਾਂ ਦਾ ਨਾਸ ਕਰਨ ਵਾਲਾ। ਗਾਉ = ਗਾਉਂ, ਮੈਂ ਗਾਂਦਾ ਹਾਂ। ਪੂਰਨ = ਮੁਕੰਮਲ। ਬਿਆਨੁ = ਆਤਮਕ ਜੀਵਨ ਦੀ ਸੂਝ।

SikhNet (Spanish)Ahora canto siempre la Alabanza del Señor para lograr la Bendición de la Sabiduría Perfecta del Éxtasis y liberarme de todas mis aflicciones.

ਕਾਮੁ ਕ੍ਰੋਧੁ ਲੋਭੁ ਖੰਡ ਖੰਡ ਕੀਨੑੇ; ਬਿਨਸਿਓ ਮੂੜ ਅਭਿਮਾਨੁ ॥੧॥

kaam krodh lobh khandd khandd keenae; binasio moorr abhimaan |1|

Sant Singh KhalsaSexual desire, anger and greed shall be shattered and destroyed, and your foolish ego will be dispelled. ||1||
Manmohan SinghThy lust, wrath and avarice shall be shattered to process and thine stupefying ego shall be dispelled.
Manmohan Singh (Punjabi)ਤੇਰੀ ਕਾਮ-ਚੇਸ਼ਟਾ, ਰੋਹੁ ਅਤੇ ਲਾਲਚ ਟੁਕੜੇ ਥੀ ਵੰਝਣਗੇ ਅਤੇ ਤੇਰਾ ਮੂਰਖ ਬਣਾਉਣ ਵਾਲਾ ਹੰਕਾਰ ਦੂਰ ਹੋ ਜਾਵੇਗਾ।
Fareedkot Teekaਕਾਮ, ਕ੍ਰੋਧ, ਲੋਭਾਦਿ ਜੋ ਬਿਕਾਰ ਹੈਂ ਸਭ ਖੰਡ ਖੰਡ ਕੀਏ ਹੈਂ ਔ ਮੂੜ ਕਰਨੇ ਵਾਲਾ ਜੋ ਅਭਿਮਾਨ ਥਾ, ਸੋ ਬਿਨਸ ਗਿਆ ਹੈ॥੧॥
Prof. Sahib Singhਮੈਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਨੂੰ ਟੋਟੇ ਟੋਟੇ ਕਰ ਦਿੱਤਾ, (ਜੀਵਾਂ ਨੂੰ) ਮੂਰਖ (ਬਣਾ ਦੇਣ ਵਾਲਾ) ਅਹੰਕਾਰ (ਮੇਰੇ ਅੰਦਰੋਂ) ਨਾਸ ਹੋਇਆ ॥੧॥

ਪਦ ਅਰਥ ਖੰਡ ਖੰਡ = ਟੋਟੇ ਟੋਟੇ। ਕੀਨ੍ਹ੍ਹੇ = ਕਰ ਦਿੱਤੇ। ਮੂੜ੍ਹ੍ਹ = ਮੂਰਖ। ਅਭਿਮਾਨੁ = ਅਹੰਕਾਰ ॥੧॥

SikhNet (Spanish)La lujuria, el enojo y la avaricia que viven en mí son desintegradas y la ignorancia del ego es desterrada.(1)

ਕਿਆ ਗੁਣ ਤੇਰੇ ਆਖਿ ਵਖਾਣਾ; ਪ੍ਰਭ ਅੰਤਰਜਾਮੀ ਜਾਨੁ ॥

kiaa gun tere aakh vakhaanaa; prabh antarajaamee jaan |

Sant Singh KhalsaWhat Glorious Virtues of Yours should I chant? O God, You are the Inner-knower, the Searcher of hearts.
Manmohan SinghWhat virtues of Thine can I utter and describe? Thou art the Inner-Knower and the Omniscient Lord.
Manmohan Singh (Punjabi)ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਵਰਨਣ ਤੇ ਬਿਆਨ ਕਰ ਸਕਦਾ ਹਾਂ? ਤੂੰ ਅੰਦਰਲੀਆਂ-ਜਾਣਨਹਾਰ ਸ੍ਰਵੱਗ ਸੁਆਮੀ ਹੈਂ।
Fareedkot Teekaਮੈਂ ਕਿਆ ਤੇਰੇ ਗੁਣਾਂ ਕੋ ਏਕ ਮੁਖ ਸੇ ਕਥਨ ਕਰੋਂ। ਹੇ ਪ੍ਰਭੂ ਅੰਤਰਜਾਮੀ! ਤੂੰ ਸਭ ਕੁਛ ਜਾਨਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਸੁਜਾਨ ਹੈਂ, ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਗਿਣਾਂ?

ਪਦ ਅਰਥ ਆਖਿ = ਆਖ ਕੇ। ਵਖਾਣਾ = ਵਖਾਣਾਂ, ਮੈਂ ਬਿਆਨ ਕਰਾਂ। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਹਰੇਕ ਦੇ ਅੰਦਰ ਦੀ ਜਾਣਨ ਵਾਲਾ। ਜਾਨੁ = ਸੁਜਾਨ, ਸਿਆਣਾ।

SikhNet (Spanish)Oh Conocedor íntimo de los corazones, ¿cuáles de Tus Méritos podría mencionar?

ਚਰਨ ਕਮਲ ਸਰਨਿ ਸੁਖ ਸਾਗਰ; ਨਾਨਕੁ ਸਦ ਕੁਰਬਾਨੁ ॥੨॥੭॥੮॥

charan kamal saran sukh saagar; naanak sad kurabaan |2|7|8|

Sant Singh KhalsaI seek the Sanctuary of Your Lotus Feet, O Lord, ocean of peace; Nanak is forever a sacrifice to You. ||2||7||8||
Manmohan SinghO my Lord, the Ocean of peace, I seek the protection of Thine lotus feet, Nanak is ever a sacrifice unto Thee.
Manmohan Singh (Punjabi)ਹੇ ਸੁਖ ਦੇ ਸਾਗਰ, ਮੇਰੇ ਸੁਆਮੀ! ਮੈਂ ਤੇਰੇ ਕੰਵਲ ਚਰਨਾਂ ਦੀ ਪਨਾਹ ਲੋੜਦਾ ਹਾਂ। ਨਾਨਕ ਸਦੀਵ ਹੀ ਤੇਰੇ ਉੱਤੋਂ ਬਲਿਹਾਰਨੇ ਜਾਂਦਾ ਹੈ।
Fareedkot Teekaਹੇ ਸੁਖਸਾਗਰ! ਤੇਰੇ ਚਰਨ ਕਮਲੋਂ ਕੀ ਸਰਨ ਲਈ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤੇਰੇ ਉਪਰ ਸੇ ਸਦਾ ਸਦਾ ਬਲਿਹਾਰ ਜਾਤੇ ਹੈਂ॥੨॥੮॥
Prof. Sahib Singhਹੇ ਸੁਖਾਂ ਦੇ ਸਮੁੰਦਰ ਪ੍ਰਭੂ! (ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹੈ, ਅਤੇ ਤੈਥੋਂ ਸਦਾ ਸਦਕੇ ਹੁੰਦਾ ਹੈ ॥੨॥੭॥੮॥

ਪਦ ਅਰਥ ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਸਦ = ਸਦਾ ॥੨॥੭॥੮॥

SikhNet (Spanish)Oh Océano de Paz, busco el Refugio de Tus Pies de Loto y ofrezco mi ser para siempre en sacrificio a Ti.(2-7-8)

Open this shabad →

Ang 979 of 1430