ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਨਾ ਗੁਰੁ ਗੋਪਿਆ ਆਪਣਾ; ਤੇ ਨਰ ਬੁਰਿਆਰੀ ॥
jinaa gur gopiaa aapanaa; te nar buriaaree |
Sant Singh KhalsaThose who conceal and deny their Guru, are the most evil people.
Manmohan SinghEvil are the persons, who conceal their religious preceptor.
Manmohan Singh (Punjabi)ਬੁਰੇ ਹਨ ਉਹ ਪੁਰਸ਼ ਜੋ ਆਪਣੇ ਧਾਰਮਕ ਆਗੂ (ਗੁਰੂ) ਨੂੰ ਲਕੋਦੇ ਹਨ।
Fareedkot Teekaਜਿਨੋਂ ਨੇ ਅਪਨਾ ਗੁਰੂ (ਗੋਪਿਆ) ਛਪਾਯਾ ਹੈ, ਸੋ ਪੁਰਸ ਬੁਰੇ ਕਹੀਤੇ ਹੈਂ॥
Prof. Sahib Singhਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਬਹੁਤ ਭੈੜੇ ਹਨ,
ਪਦ ਅਰਥ ਗੋਪਿਆ = ਨਿੰਦਾ ਕੀਤੀ ਹੈ। ਆਪਣਾ = ਪਿਆਰਾ।
SikhNet (Spanish)Quienes esconden y niegan al Guru, son la gente más maligna.
ਹਰਿ ਜੀਉ. ਤਿਨ ਕਾ ਦਰਸਨੁ. ਨਾ ਕਰਹੁ; ਪਾਪਿਸਟ ਹਤਿਆਰੀ ॥
har jeeo. tin kaa darasan. naa karahu; paapisatt hatiaaree |
Sant Singh KhalsaO Dear Lord, let me not even see them; they are the worst sinners and murderers.
Manmohan SinghO dear, Lord, let me not see their sight, for they are the great sinners and murderers.
Manmohan Singh (Punjabi)ਹੇ ਮਹਾਰਾਜ ਸੁਆਮੀ! ਮੈਨੂੰ ਉਹਨਾਂ ਦਾ ਦੀਦਾਰ ਨਾਂ ਹੋਵੇ, ਕਿਉਂਕਿ ਉਹ ਵੱਡੇ ਪਾਪੀ ਤੇ ਕਾਤਲ ਹਨ।
Fareedkot Teekaਹੇ ਹਰਿ ਜੀਉ! ਮੁਝ ਕੋ ਤਿਨ ਕਾ ਦਰਸਨ ਪ੍ਰਾਪਤਿ ਨਾ ਕਰੋ, ਵਾ ਮੈਂ ਨਾ ਕਰੌਂ। ਕਿਉਂਕਿ ਵੁਹ (ਪਾਪਿਸਟ) ਪਾਪੋਂ ਕੋ ਪਿਆਰਿਓਂ ਕੀ ਦੇਹੀ ਭੀ ਹਤਿਆਰੀ ਹੈ॥
Prof. Sahib Singhਰੱਬ ਮਿਹਰ ਹੀ ਕਰੇ! ਹੇ ਭਾਈ! ਉਨ੍ਹਾਂ ਦਾ ਦਰਸ਼ਨ ਨਾਹ ਕਰੋ, ਉਹ ਬੜੇ ਪਾਪੀ ਤੇ ਹੱਤਿਆਰੇ ਹਨ;
ਪਦ ਅਰਥ ਹਰਿ ਜੀਉ = ਸ਼ਾਲਾ! ਰੱਬ ਮਿਹਰ ਕਰੇ। ਪਾਪਿਸਟ = ਬਹੁਤ ਪਾਪੀ।
SikhNet (Spanish)Oh Dios, no me permitas ni voltearlos a ver, ellos enmudecen la voz de su Alma,
ਓਹਿ ਘਰਿ ਘਰਿ ਫਿਰਹਿ. ਕੁਸੁਧ ਮਨਿ; ਜਿਉ ਧਰਕਟ ਨਾਰੀ ॥
ohi ghar ghar fireh. kusudh man; jiau dharakatt naaree |
Sant Singh KhalsaThey wander from house to house, with impure minds, like wicked, forsaken women.
Manmohan SinghLike a wicked woman, they go from house to house with an impure mind.
Manmohan Singh (Punjabi)ਬਦਚਲਣ ਤ੍ਰੀਮਤ ਦੀ ਤਰ੍ਹਾਂ ਉਹ ਅਪਵਿੱਤਰ ਚਿੱਤ ਨਾਲ ਘਰ ਘਰ ਭੌਦੇ ਫਿਰਦੇ ਹਨ।
Fareedkot Teekaਜੈਸੇ (ਧਰਕਟ ਨਾਰੀ) ਜਿਸ ਕਾ ਆਸਰਾ ਪਤੀ ਦੂਰ ਹੂਆ ਹੈ ਵਿਭਚਾਰਨ ਇਸਤ੍ਰੀ ਫਿਰਤੀ ਹੈ, ਤੈਸੇ ਵੁਹ ਖੋਟੇ ਮਨ ਵਾਲੇ ਘਰ ਘਰ ਫਿਰਤੇ, ਭਾਵ ਸੇ ਦੇਵੀ ਦੇਵਤਿਓਂ ਕੋ ਧਿਆਵਤੇ ਹੈਂ ਵਾ ਔਰ ਮਤੋਂ ਮੇਂ ਭ੍ਰਮਤੇ ਹੈਂ॥
Prof. Sahib Singhਮਨੋਂ ਖੋਟੇ ਉਹ ਆਦਮੀ ਵਿਭਚਾਰਨ ਇਸਤ੍ਰੀ ਵਾਂਗ ਘਰ ਘਰ ਫਿਰਦੇ ਹਨ।
ਪਦ ਅਰਥ ਕੁਸੁਧ = ਖੋਟੇ। ਧਰਕਟ = ਵਿਭਚਾਰਨ।
SikhNet (Spanish)son una punta de malvados asesinos. Con su mente impura y maligna, andan de casa en casa, prostituyendo su ser.
ਵਡਭਾਗੀ ਸੰਗਤਿ ਮਿਲੇ; ਗੁਰਮੁਖਿ ਸਵਾਰੀ ॥
vaddabhaagee sangat mile; guramukh savaaree |
Sant Singh KhalsaBut by great good fortune, they may meet the Company of the Holy; as Gurmukhs, they are reformed.
Manmohan SinghBy the greatest good fortune they meet the saints society and are regenerated, through the Guru.
Manmohan Singh (Punjabi)ਪਰਮ ਚੰਗੇ ਕਰਮਾਂ ਦੁਆਰਾ ਉਹ ਸਤਿ-ਸੰਗਤ ਨਾਲ ਜੁੜਦੇ ਹਨ ਅਤੇ ਗੁਰਾਂ ਦੇ ਰਾਹੀਂ ਪ੍ਰਭੂ ਪਰਾਇਣ ਹੋ ਜਾਂਦੇ ਹਨ।
Fareedkot Teekaਜੋ ਵਡਭਾਗੀ ਗੁਰੋਂ ਦ੍ਵਾਰੇ ਹੇ ਹਰੀ! ਤੁਝ ਕੋ ਮਿਲੇ ਹੈਂ, ਤਿਨੋਂ ਨੇ ਅਪਨੀ ਦੇਹੀ ਵਾ ਆਯੂ ਸਵਾਰੀ ਅਰਥਾਤ ਸਫਲ ਕਰੀ ਹੈ॥
Prof. Sahib Singhਵਡਭਾਗੀ ਮਨੁੱਖ ਸਤਿਗੁਰੂ ਦੀ ਨਿਵਾਜੀ ਹੋਈ ਗੁਰਮੁਖਾਂ ਦੀ ਸੰਗਤ ਵਿਚ ਮਿਲਦੇ ਹਨ।
SikhNet (Spanish)Sin embargo, con una buena fortuna, si se unen a la Sociedad de los Santos, serán bendecidos por el Guru.
ਹਰਿ ਮੇਲਹੁ ਸਤਿਗੁਰ ਦਇਆ ਕਰਿ; ਗੁਰ ਕਉ ਬਲਿਹਾਰੀ ॥੨੩॥
har melahu satigur deaa kar; gur kau balihaaree |23|
Sant Singh KhalsaO Lord, please be kind and let me meet the True Guru; I am a sacrifice to the Guru. ||23||
Manmohan SinghO Lord, bless me with Thy mercy and unite me with the True Guru, so that I may be a sacrifice unto the Guru.
Manmohan Singh (Punjabi)ਹੇ ਸੁਆਮੀ! ਆਪਣੀ ਕ੍ਰਿਪਾ ਦੁਆਰਾ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦੇ, ਤਾਂ ਜੋ ਮੈਂ ਗੁਰਾਂ ਉਤੋਂ ਕੁਰਬਾਨ ਹੋ ਵੰਞਾਂ।
Fareedkot Teekaਹੇ ਹਰਿ! ਮੁਝ ਕੋ ਦਇਆ ਧਾਰ ਕਰ ਸਤਗੁਰ ਸੇ ਮੇਲਿ ਦੇ, ਤਿਨ ਸਤਿਗੁਰੋਂ ਪਰ ਮੈਂ ਬਲਿਹਾਰਨੇ ਜਾਤਾ ਹੂੰ॥੨੩॥
Prof. Sahib Singhਹੇ ਹਰੀ! ਮੈਂ ਸਦਕੇ ਹਾਂ ਸਤਿਗੁਰੂ ਤੋਂ, ਮੇਹਰ ਕਰ ਤੇ ਸਤਿਗੁਰੂ ਨੂੰ ਮਿਲਾ ॥੨੩॥
SikhNet (Spanish)Oh Dios, muestra Tu Bondad y déjame encontrar al Guru, pues a Él yo le entrego mi ser. (23)