ੴ

ਸਿੱਖਬਾਣੀ · SikhBani

ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥

gur sevaa te sukh aoopajai fir dukh na lagai aae
Guru Amardas Ji ਗੁਰੂ ਅਮਰਦਾਸ ਜੀ · Raag Sorath · Ang 651 · 5 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਗੁਰ ਸੇਵਾ ਤੇ. ਸੁਖੁ ਊਪਜੈ; ਫਿਰਿ ਦੁਖੁ. ਨ ਲਗੈ ਆਇ ॥

gur sevaa te. sukh aoopajai; fir dukh. na lagai aae |

Sant Singh KhalsaServing the Guru, peace is produced, and then, one does not suffer in pain.
Manmohan SinghFrom the Guru's service wells up peace and then one is not afflicted with pain.
Manmohan Singh (Punjabi)ਗੁਰਾਂ ਦੀ ਘਾਲ ਤੋਂ ਠੰਢ ਚੈਨ ਉਤਪੰਨ ਹੁੰਦੀ ਹੈ, ਅਤੇ ਤਦ ਪ੍ਰਾਣੀ ਨੂੰ ਪੀੜ ਨਹੀਂ ਵਾਪਰਦੀ।
Fareedkot Teekaਹੇ ਭਾਈ! ਜਿਸ ਕੋ ਗੁਰੋਂ ਕੀ ਸੇਵਾ ਕਰਨੇ ਸੇ ਸੁਖ ਉਪਜਤਾ ਹੈ, ਤਿਸ ਕੋ ਪੁਨਾ ਕੋਈ ਦੁਖ ਆਇਕਰ ਨਹੀਂ ਵਿਆਪਤਾ ਹੈ॥
Prof. Sahib Singhਸਤਿਗੁਰੂ ਦੀ ਸੇਵਾ ਤੋਂ (ਮਨੁੱਖ) ਨੂੰ ਸੁਖ ਪ੍ਰਾਪਤ ਹੁੰਦਾ ਹੈ, ਫਿਰ ਕਦੇ ਕਲੇਸ਼ ਨਹੀਂ ਹੁੰਦਾ,
SikhNet (Spanish)A través del Servicio al Guru se construye la Bondad; entonces las penas no nos tocan.

ਜੰਮਣੁ ਮਰਣਾ ਮਿਟਿ ਗਇਆ; ਕਾਲੈ ਕਾ ਕਿਛੁ. ਨ ਬਸਾਇ ॥

jaman maranaa mitt geaa; kaalai kaa kichh. na basaae |

Sant Singh KhalsaThe cycle of birth and death is brought to an end, and death has no power over at all.
Manmohan SinghHis comings and goings come to an end and death then has no power to obliterate him.
Manmohan Singh (Punjabi)ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਮੌਤ ਦੀ ਸੱਤਿਆ ਨਹੀਂ ਕਿ ਉਸ ਨੂੰ ਨਾਸ ਕਰ ਦੇਵੇ।
Fareedkot Teekaਤਿਨੋਂ ਕਾ ਜਨਮਨਾ ਮਰਨਾ ਮਿਟਿ ਗਇਆ ਹੈ, ਕਿਉਂਕਿ ਤਿਨੋਂ ਪਰ ਕਾਲ ਕਾ ਕੁਛ ਵਸ ਨਹੀਂ ਚਲਤਾ ਹੈ॥
Prof. Sahib Singhਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਤੇ ਜਮਕਾਲ ਦਾ ਕੁਝ ਵੱਸ ਨਹੀਂ ਚੱਲਦਾ;
SikhNet (Spanish)Las idas y venidas cesan y el tiempo no nos destruye más.

ਹਰਿ ਸੇਤੀ ਮਨੁ ਰਵਿ ਰਹਿਆ; ਸਚੇ ਰਹਿਆ ਸਮਾਇ ॥

har setee man rav rahiaa; sache rahiaa samaae |

Sant Singh KhalsaHis mind is imbued with the Lord, and he remains merged in the True Lord.
Manmohan SinghHis soul abides with the Lord and ultimately it remains merged in the True Being.
Manmohan Singh (Punjabi)ਉਸ ਦੀ ਆਤਮਾਂ ਸੁਆਮੀ ਨਾਲ ਵੱਸਦੀ ਹੈ, ਤੇ ਅਖੀਰ ਨੂੰ ਸਤਿਪੁਰਖ ਵਿੱਚ ਲੀਨ ਹੋਈ ਰਹਿੰਦੀ ਹੈ।
Fareedkot Teekaਤਿਨ ਕਾ ਮਨ ਹਰੀ ਕੇ ਨਾਮ ਸਾਥ ਮਿਲ ਰਹਾ ਹੈ, ਤਿਸੀ ਤੇ ਤਿਨ ਕਾ ਮਨ ਸਚੇ ਵਾਹਿਗੁਰੂ ਮੇਂ ਸਮਾਇ ਰਹਾ ਹੈ॥
Prof. Sahib Singhਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿਚ ਸਮਾਇਆ ਰਹਿੰਦਾ ਹੈ।
SikhNet (Spanish)La mente se embulle en el Señor y se funde en el Uno Verdadero.

ਨਾਨਕ. ਹਉ ਬਲਿਹਾਰੀ ਤਿੰਨ ਕਉ; ਜੋ ਚਲਨਿ ਸਤਿਗੁਰ ਭਾਇ ॥੧॥

naanak. hau balihaaree tin kau; jo chalan satigur bhaae |1|

Sant Singh KhalsaO Nanak, I am a sacrifice to those who walk in the Way of the True Guru's Will. ||1||
Manmohan SinghNana, I am a sacrifice unto those who walk in the True Guru's will.
Manmohan Singh (Punjabi)ਨਾਨਕ, ਮੈਂ ਉਹਨਾਂ ਉਤੋਂ ਘੋਲੀ ਜਾਂਦਾ ਹਾਂਜਿਹੜੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨੋਂ ਕੇ ਬਲਿਹਾਰਨੇ ਜਾਤਾ ਹੂੰ, ਜੋ ਸਤਿਗੁਰੋਂ ਕੇ (ਭਾਇ) ਭਾਣੇ ਮੇਂ ਚਲਤੇ ਹੈਂ॥੧॥
Prof. Sahib Singhਹੇ ਨਾਨਕ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ ॥੧॥
SikhNet (Spanish)Dice Nanak, ofrezco mi vida en sacrificio a aquéllos que viven en la Voluntad del Guru. (1)
Answers quote the Granth verbatim with Ang citations. AI commentary is not Gurbani and not a religious ruling.