ੴ

ਸਿੱਖਬਾਣੀ · SikhBani

ਆਸਾ ॥

aasaa
Bhagat Kabir Ji ਭਗਤ ਕਬੀਰ ਜੀ · Raag Aasaa · Ang 483 · 7 lines
Translations

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਪਹਿਲੀ ਕਰੂਪਿ. ਕੁਜਾਤਿ ਕੁਲਖਨੀ; ਸਾਹੁਰੈ ਪੇਈਐ ਬੁਰੀ ॥

pahilee karoop. kujaat kulakhanee; saahurai peeeai buree |

Sant Singh KhalsaMy first wife, ignorance, was ugly, of low social status and bad character; she was evil in my home, and in her parents' home.
Manmohan SinghMy first wife (past understanding) was ugly of low caste and bad character and She was evil at my home and at her parents.
Manmohan Singh (Punjabi)ਮੇਰੀ ਪਹਿਲੀ ਵਹੁਟੀ (ਅਗਿਆਨਤਾ, ਅਵਿੱਦਿਆ) ਕੋਝੀ, ਨੀਚ ਜਾਤ ਦੀ ਅਤੇ ਬਦਚਲਣ ਸੀ। ਉਹ ਮੇਰੇ ਘਰ ਅਤੇ ਆਪਣੇ ਮਾਪਿਆ ਦੇ ਘਰ ਮੰਦੀ ਸੀ।
Fareedkot Teekaਪਹਿਲੀ ਬਿਸ਼੍ਯ ਪਰਾਇਣ (ਕਰੂਪਿ) ਕੁਟਿਲ ਥੀ, (ਕੁਜਾਤਿ) ਖੋਟੀ ਸੰਗਤ ਤੇ ਉਤਪੰਨ ਭਈ ਥੀ, (ਕੁਲਖਨੀ) ਖੋਟੇ ਚਿੰਨੋਂ ਕੋ ਧਾਰਨ ਕਰਤੀ ਥੀ, (ਸਾਹੁਰੈ ਪੇਈਐ) ਪਰਲੋਕ ਮੇਂ ਇਸ ਲੋਕ ਮੇਂ ਸਭ ਸਥਾਨੋਂ ਮੇਂ ਬੁਰੀ ਥੀ॥
Prof. Sahib Singhਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ, ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲੱਛਣਾਂ ਵਾਲੀ ਸੀ। ਉਸ ਨੇ ਮੇਰੇ ਇਸ ਜੀਵਨ ਵਿਚ ਭੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿਚ ਗਿਆਂ ਭੀ ਭੈੜੀ ਹੀ ਰਹਿਣਾ ਸੀ।

ਪਦ ਅਰਥ ਪਹਿਲੀ = ਮੇਰੇ ਮਨ ਦੀ ਪਹਿਲੀ ਬਿਰਤੀ। ਕਰੂਪਿ = ਭੈੜੇ ਰੂਪ ਵਾਲੀ। ਕੁਜਾਤਿ = ਭੈੜੇ ਅਸਲੇ ਵਾਲੀ, ਚੰਦਰੇ ਘਰ ਦੀ ਜੰਮੀ ਹੋਈ। ਕੁਲਖਨੀ = ਭੈੜੇ ਲੱਛਣਾਂ ਵਾਲੀ। ਪੇਈਐ = ਪੱਕੇ ਘਰ ਵਿਚ, ਇਸ ਲੋਕ ਵਿਚ। ਬੁਰੀ = ਭੈੜੀ, ਭੈੜੀਆਂ ਵਾਦੀਆਂ ਵਾਲੀ।

SikhNet (Spanish)Mi primera esposa, la ignorancia, era horrible, de baja casta, privada de méritos y de mala reputación en mi hogar y en la de sus padres,

ਅਬ ਕੀ ਸਰੂਪਿ ਸੁਜਾਨਿ ਸੁਲਖਨੀ; ਸਹਜੇ ਉਦਰਿ ਧਰੀ ॥੧॥

ab kee saroop sujaan sulakhanee; sahaje udar dharee |1|

Sant Singh KhalsaMy present bride, divine understanding, is beautiful, wise and well-behaved; I have taken her to my heart. ||1||
Manmohan SinghMy present bride (Guru inclined understanding) is beautiful, wise and of sublime merits and I have naturally taken her to my heart.
Manmohan Singh (Punjabi)ਮੇਰੀ ਹੁਣ ਵਾਲੀ ਪਤਨੀ ਸੁੰਦਰ, ਸਿਆਣੀ ਅਤੇ ਸ੍ਰੇਸ਼ਟ ਲੱਛਣਾ ਵਾਲੀ ਹੈ। ਕੁਦਰਤੀ ਤੌਰ ਤੇ ਉਹ ਮੇਰੇ ਦਿਲ ਨੂੰ ਪੜ ਗਈ ਗਈ ਹੈ।
Fareedkot Teekaਔਰ ਅਬ ਕੀ ਭਗਤ ਪਰਾਇਣ ਜੋ ਬੁਧੀ ਹੈ, ਸੋ ਸਰੂਪਵਾਨ ਹੈ, ਭਾਵ ਸਫਾਈ ਵਾਲੀ ਹੈ। ਅਰ ਸੁਜਾਨ ਉਤਮ ਹੈ, ਗਿਆਤ ਵਾਲੀ ਸੁੰਦਰ ਲਖਣੋਂ ਵਾਲੀ ਹੈ ਅਰੁ ਸੁਭਾਵਕ ਹੀ ਪੇਟ ਮੇਂ ਧਾਰਨ ਕਰੀ ਹੂਈ ਵਾ (ਸਹਜੇ) ਗਿਆਨ ਕੋ ਉਦਰ ਮੇਂ ਧਾਰਨ ਵਾਲੀ ਹੈ॥੧॥
Prof. Sahib Singhਜਿਹੜੀ ਬਿਰਤੀ ਮੈਂ ਹੁਣ ਆਤਮਕ ਅਡੋਲਤਾ ਦੀ ਰਾਹੀਂ ਆਪਣੇ ਅੰਦਰ ਵਸਾਈ ਹੈ ਉਹ ਸੁਹਣੇ ਰੂਪ ਵਾਲੀ, ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ ॥੧॥

ਪਦ ਅਰਥ ਅਬ ਕੀ = ਹੁਣ ਵਾਲੀ ਬਿਰਤੀ। ਸਰੂਪਿ = ਸੁਹਣੇ ਰੂਪ ਵਾਲੀ। ਸੁਜਾਨਿ = ਸੁਹਣੀ ਅਕਲ ਵਾਲੀ, ਸਿਆਣੀ। ਸੁਲਖਨੀ = ਸੁਹਣੇ ਲੱਛਣਾਂ ਵਾਲੀ। ਉਦਰਿ = ਉਦਰ ਵਿਚ, ਪੇਟ ਵਿਚ, ਆਪਣੇ ਅੰਦਰ। ਧਰੀ = ਮੈਂ ਟਿਕਾ ਲਈ ਹੈ ॥੧॥

SikhNet (Spanish)Mi presente novia, conocimientos divinos, hermosa, sabia y de buen comportamiento; ella la he tomado en mi corazón. (1)

ਭਲੀ ਸਰੀ; ਮੁਈ ਮੇਰੀ ਪਹਿਲੀ ਬਰੀ ॥

bhalee saree; muee meree pahilee baree |

Sant Singh KhalsaIt has turned out so well, that my first wife has died.
Manmohan SinghIt turned out well, that my first wedded wife has died.
Manmohan Singh (Punjabi)ਚੰਗਾ ਹੋਇਆ ਕਿ ਮੇਰੀ ਪਹਿਲੀ ਵਿਆਹੀ ਹੋਈ ਵਹੁਟੀ ਮਰ ਗਈ ਹੈ। ਠਹਿਰਾਉ।
Fareedkot Teeka(ਭਲੀ ਸਰੀ) ਅਛੀ ਹੂਈ ਜੋ ਮੇਰੀ ਪਹਲੀ (ਬਰੀ) ਅੰਗੀਕਾਰ ਕਰੀ ਹੂਈ ਬੁਧੀ ਮਰ ਗਈ ਹੈ॥
Prof. Sahib Singhਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮਾਨੋ-ਬਿਰਤੀ ਖ਼ਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ।

ਪਦ ਅਰਥ ਭਲੀ ਸਰੀ = ਭਲਾ ਹੋਇਆ, ਚੰਗੀ ਗੱਲ ਹੋਈ। ਬਰੀ = ਵਰੀ ਹੋਈ, ਵਿਆਹੀ ਹੋਈ, ਸ੍ਵੀਕਾਰ ਕੀਤੀ ਹੋਈ, ਚੁਣੀ ਹੋਈ, ਪਸੰਦ ਕੀਤੀ ਹੋਈ।

SikhNet (Spanish)¡Qué bendecido soy al haberme liberado de mi primera esposa,

ਜੁਗੁ ਜੁਗੁ ਜੀਵਉ; ਮੇਰੀ ਅਬ ਕੀ ਧਰੀ ॥੧॥ ਰਹਾਉ ॥

jug jug jeevau; meree ab kee dharee |1| rahaau |

Sant Singh KhalsaMay she, whom I have now married, live throughout the ages. ||1||Pause||
Manmohan SinghMay she, whom I have now taken live through all the ages. Pause.
Manmohan Singh (Punjabi)ਰੱਬ ਕਰੇ, ਜਿਸ ਨੂੰ ਮੈਂ ਹੁਣ, ਸਵੀਕਾਰ ਕੀਤਾ ਹੈ ਜੁੱਗਾਂ ਜੁਗੰਤਰਾ ਤੋੜੀ ਜੀਉਂਦੀ ਰਹੇ। ਠਹਿਰਾਉ।
Fareedkot Teekaਜੋ ਪਰਮੇਸ਼੍ਵਰ ਪਰਾਇਣ ਬੁਧੀ ਅਬ ਧਾਰਨ ਕਰੀ ਹੈ, ਸੋ ਜੁਗੁ ਜੁਗੁ ਜੀਵਤੀ ਰਹੈ, ਭਾਵ ਇਹ ਕਿ ਇਸ ਬੁਧੀ ਕਾ ਅਭਾਉ ਨ ਹੋ॥੧॥ ਰਹਾਉ ॥
Prof. Sahib Singhਜਿਹੜੀ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜੀਂਦੀ ਰਹੇ ॥੧॥ ਰਹਾਉ ॥

ਪਦ ਅਰਥ ਜੁਗੁ ਜੁਗੁ = ਸਦਾ ਹੀ। ਜੀਵਉ = ਜੀਊਂਦੀ ਰਹੇ, ਰੱਬ ਕਰ ਕੇ ਜੀਊਂਦੀ ਰਹੇ {ਨੋਟ: ਵਿਆਕਰਣ ਅਨੁਸਾਰ ਲਫ਼ਜ਼ 'ਜੀਵਉ' ਹੁਕਮੀ ਭਵਿੱਖਤ, ਅੱਨ-ਪੁਰਖ ਹੈ, ਇਕ-ਵਚਨ ਹੈ, ਜਿਵੇਂ:'ਭਿਜਉ ਸਿਜਉ ਕੰਮਲੀ ਅਲਹ ਵਰਸਉ ਮੇਹੁ' ਵਿਚ ਲਫ਼ਜ਼ 'ਭਿਜਉ, ਸਿਜਉ' ਅਤੇ 'ਵਰਸਉ' ਹਨ}। ਧਰੀ = ਸਾਂਭੀ ਹੋਈ ॥੧॥ ਰਹਾਉ ॥

SikhNet (Spanish)porque con La que me he casado ahora vive a través de todas la épocas! (1‑Pausa)

ਕਹੁ ਕਬੀਰ. ਜਬ ਲਹੁਰੀ ਆਈ; ਬਡੀ ਕਾ ਸੁਹਾਗੁ ਟਰਿਓ ॥

kahu kabeer. jab lahuree aaee; baddee kaa suhaag ttario |

Sant Singh KhalsaSays Kabeer, when the younger bride came, the elder one lost her husband.
Manmohan SinghSays Kabir, when the younger bride came the elder one lost her Spouse.
Manmohan Singh (Punjabi)ਕਬੀਰ ਜੀ ਆਖਦੇ ਹਨ, ਜਦ ਛੋਟੀ ਦੁਲਹਨ ਆ ਗਈ, ਤਾਂ ਵੱਡੀ ਦਾ ਕੰਤ ਉਸ ਪਾਸੋਂ ਜਾਂਦਾ ਰਿਹਾ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਬ (ਲਹੁਰੀ) ਛੋਟੀ ਭਗਵਤ ਪਰਾਇਣ ਬੁਧੀ ਆਈ ਹੈ, ਤੋ ਵਹੁ ਬਡੀ ਪਰੰਤੂ ਲੋਕ ਰੀਤ ਕਰ ਪੀਛੇ ਜੋ ਆਈ। ਇਸ ਪ੍ਰਕਾਰ ਸੇ ਛੋਟੀ ਕਹੀ ਗਈ। ਤਬ ਵਡੀ ਕਾ ਸੋਭਾਗ੍ਯ ਨਸ਼ਟ ਹੋ ਜਾਤਾ ਭਇਆ॥
Prof. Sahib Singhਕਬੀਰ ਆਖਦਾ ਹੈ- ਜਦੋਂ ਦੀ ਇਹ ਗਰੀਬੜੇ ਸੁਭਾਵ ਵਾਲੀ ਬਿਰਤੀ ਮੈਨੂੰ ਮਿਲੀ ਹੈ, ਅਹੰਕਾਰਨ ਬਿਰਤੀ ਦਾ ਜ਼ੋਰ ਮੇਰੇ ਉੱਤੋਂ ਟਲ ਗਿਆ ਹੈ।

ਪਦ ਅਰਥ ਲਹੁਰੀ = ਛੋਟੀ, ਗਰੀਬਣੀ, ਗਰੀਬੜੇ ਸੁਭਾਵ ਵਾਲੀ ਬਿਰਤੀ। ਬਡੀ = ਅਹੰਕਾਰ ਵਾਲੀ ਬਿਰਤੀ। ਸੁਹਾਗੁ = ਚੰਗੀ ਕਿਸਮਤ, ਜ਼ੋਰ, ਦਬਾਉ, ਜਬਾ। ਟਰਿਓ = ਟਲ ਗਿਆ ਹੈ, ਮੁੱਕ ਗਿਆ ਹੈ।

SikhNet (Spanish)Dice Kabir, cuando vino la novia joven, la vieja perdió a su esposo,

ਲਹੁਰੀ ਸੰਗਿ ਭਈ ਅਬ ਮੇਰੈ; ਜੇਠੀ ਅਉਰੁ ਧਰਿਓ ॥੨॥੨॥੩੨॥

lahuree sang bhee ab merai; jetthee aaur dhario |2|2|32|

Sant Singh KhalsaThe younger bride is with me now, and the elder one has taken another husband. ||2||2||32||
Manmohan SinghThe younger bride is with me now and the elder one has taken another husband.
Manmohan Singh (Punjabi)ਛੋਟੀ ਦੁਲਹਨ, ਹੁਣ ਮੇਰੇ ਨਾਲ ਹੈ, ਵੱਡੀ ਨੇ ਹੋਰ ਖਸਮ ਧਾਰਨ ਕਰ ਲਿਆ ਹੈ।
Fareedkot Teekaਔਰ (ਲਹੁਰੀ) ਛੋਟੀ ਬੁਧੀ ਮੇਰੇ ਸੰਗ ਹੋ ਗਈ ਹੈ ਅਰ ਬਡੀ ਨੇ ਔਰ ਅਵਰੇ ਹੂਏ ਅਗਿਆਨੀਓਂ ਕੋ ਧਾਰਨ ਕਰ ਲੀਆ ਹੈ॥੨॥੨॥੩੨॥☬ਕਬੀਰ ਜੀ ਕੀ ਮਾਤਾ ਸੰਤੋਂ ਕੋ ਉਪਾਲੰਭ ਦੇਤੀ ਹੈ:
Prof. Sahib Singhਇਹ ਨਿਮ੍ਰਤਾ ਵਾਲੀ ਮੱਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ, ਤੇ ਉਸ ਅਹੰਕਾਰ-ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਲੱਭਾ ਹੋਵੇਗਾ ॥੨॥੨॥੩੨॥

ਪਦ ਅਰਥ ਜੇਠੀ = ਬਡੀ, ਅਹੰਕਾਰਨ ਬਿਰਤੀ। ਅਉਰੁ ਧਰਿਓ = ਕੋਈ ਹੋਰ ਲੱਭ ਲਿਆ ਹੈ ॥੨॥੨॥੩੨॥

SikhNet (Spanish)y mientras que la joven vive conmigo, la otra se ha casado con otro. (2‑2‑32)
Answers quote the Granth verbatim with Ang citations. AI commentary is not Gurbani and not a religious ruling.