ੴ

ਸਿੱਖਬਾਣੀ · SikhBani

ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥

bees bisave gur kaa man maanai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 287 · 10 lines
Translations

ਬੀਸ ਬਿਸਵੇ; ਗੁਰ ਕਾ ਮਨੁ ਮਾਨੈ ॥

bees bisave; gur kaa man maanai |

Sant Singh KhalsaOne who obeys the Guru's Teachings one hundred per cent
Manmohan SinghThe servant who fully conciliates Guru's mind,
Manmohan Singh (Punjabi)ਜਿਹੜਾ ਦਾਸ ਗੁਰਾਂ ਦੇ ਚਿੱਤ ਨੂੰ ਪੂਰੀ ਤਰ੍ਹਾਂ ਰੀਝਾਂ ਲੈਦਾ ਹੈ,
Fareedkot Teekaਜਿਸ ਸੇਵਕ ਪਰ (ਬੀਸ ਬਿਸਵੇ) ਨਿਸਚੇ ਕਰ ਕੇ ਗੁਰ ਕਾ ਮਨ ਪਤੀਆਇ ਜਾਤਾ ਹੈ॥
Prof. Sahib Singhਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਲੈਂਦਾ ਹੈ,

ਪਦ ਅਰਥ ਬੀਸ ਬਿਸਵੇ = ਵੀਹ ਵਿਸਵੇ, ਪੂਰੇ ਤੌਰ ਤੇ। ਮਾਨੈ = ਪਤਿਆ ਲਏ, ਯਕੀਨ ਦਿਵਾ ਲਏ।

SikhNet (Spanish)Sólo cuando el Discípulo satisface plenamente las pruebas a las que su Guru lo somete,

ਸੋ ਸੇਵਕੁ; ਪਰਮੇਸੁਰ ਕੀ ਗਤਿ ਜਾਨੈ ॥

so sevak; paramesur kee gat jaanai |

Sant Singh Khalsathat selfless servant comes to know the state of the Transcendent Lord.
Manmohan Singhcomes to know the state of the Supreme Being.
Manmohan Singh (Punjabi)ਉਹ ਪਰਮ ਪੁਰਖ ਦੀ ਦਸ਼ਾ ਨੂੰ ਜਾਣ ਲੈਦਾ ਹੈ।
Fareedkot Teekaਸੋ ਸੇਵਕ ਪਰਮੇਸ੍ਵਰ ਕੀ (ਗਤਿ) ਪ੍ਰਾਪਤੀ ਕੌ ਜਾਨਤਾ ਹੈ॥
Prof. Sahib Singhਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ।
SikhNet (Spanish)le es concedido el Conocimiento de Dios.

ਸੋ ਸਤਿਗੁਰੁ; ਜਿਸੁ ਰਿਦੈ ਹਰਿ ਨਾਉ ॥

so satigur; jis ridai har naau |

Sant Singh KhalsaThe True Guru's Heart is filled with the Name of the Lord.
Manmohan SinghHe is the True Guru within whose mind is God's Name.
Manmohan Singh (Punjabi)ਉਹੀ ਸੱਚਾ ਗੁਰੂ ਹੈ, ਜਿਸ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਹੈ।
Fareedkot Teekaਸੋਈ ਸਤਿਗੁਰੂ ਹੈ ਜਿਸ ਕੇ ਰਿਦੇ ਮੇਂ ਹਰੀ ਕਾ ਨਾਮ ਹੈ॥
Prof. Sahib Singhਸਤਿਗੁਰੂ (ਭੀ) ਉਹ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,
SikhNet (Spanish)El Verdadero Guru es aquél que conserva el corazón colmado de Amor al Nombre;

ਅਨਿਕ ਬਾਰ; ਗੁਰ ਕਉ ਬਲਿ ਜਾਉ ॥

anik baar; gur kau bal jaau |

Sant Singh KhalsaSo many times, I am a sacrifice to the Guru.
Manmohan SinghMany times I am a sacrifice unto my Guru.
Manmohan Singh (Punjabi)ਅਨੇਕਾਂ ਵਾਰੀ ਮੈਂ ਆਪਣੇ ਗੁਰਾਂ ਤੋਂ ਘੋਲੀ ਜਾਂਦਾ ਹਾਂ।
Fareedkot Teekaਤਿਸ ਸਤਿਗੁਰੂ ਕੌ ਮੈਂ ਅਨੇਕ ਵਾਰ ਬਲਿਹਾਰਨੇ ਜਾਤਾ ਹੂੰ॥
Prof. Sahib Singh(ਮੈਂ ਐਸੇ) ਗੁਰੂ ਤੋਂ ਕਈ ਵਾਰੀ ਸਦਕੇ ਜਾਂਦਾ ਹਾਂ।

ਪਦ ਅਰਥ ਅਨਿਕ ਬਾਰ = ਕਈ ਵਾਰੀ।

SikhNet (Spanish)me postro por siempre ante Él.

ਸਰਬ ਨਿਧਾਨ; ਜੀਅ ਕਾ ਦਾਤਾ ॥

sarab nidhaan; jeea kaa daataa |

Sant Singh KhalsaHe is the treasure of everything, the Giver of life.
Manmohan SinghThe Guru is the treasure of everything and the giver of life.
Manmohan Singh (Punjabi)ਗੁਰੂ ਜੀ ਹਰਿ ਵਸਤੂ ਦੇ ਖਜਾਨੇ ਅਤੇ ਜੀਵਨ ਪਰਦਾਨ ਕਰਨ ਵਾਲੇ ਹਨ।
Fareedkot Teekaਸਰਬ ਜੀਵੋਂ ਕੇ ਤਾਂਈ ਜੋ ਨਿਧੀਓਂ ਕਾ ਖਜਾਨਾ ਨਾਮ ਮੁਖ ਪਦਾਰਥ ਹੈ, ਤਿਸ ਕਾ ਦਾਤਾ ਹੈ॥
Prof. Sahib Singh(ਸਤਿਗੁਰੂ) ਸਾਰੇ ਖ਼ਜ਼ਾਨਿਆਂ ਦਾ ਤੇ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਹੈ,

ਪਦ ਅਰਥ ਨਿਧਾਨ = ਖ਼ਜ਼ਾਨੇ। ਜੀਅ = ਜਿੰਦ, ਆਤਮਕ ਜੀਵਨ।

SikhNet (Spanish)Él es quien concede todos los Regalos y Bendiciones del Alma

ਆਠ ਪਹਰ; ਪਾਰਬ੍ਰਹਮ ਰੰਗਿ ਰਾਤਾ ॥

aatth pehar; paarabraham rang raataa |

Sant Singh KhalsaTwenty-four hours a day, He is imbued with the Love of the Supreme Lord God.
Manmohan SinghThroughout the eight watches of the day he remains dyed with the love of the Transcendent Lord.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਉਹ ਪਰਮ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਰਹਿੰਦੇ ਹਨ।
Fareedkot Teekaਪੁਨਾ ਆਠੋਂ ਪਹਿਰ ਪਾਰਬ੍ਰਹਮ ਕੇ ਪ੍ਰੇਮ ਮੇਂ ਰਾਤਾ ਹੂਆ ਹੈ॥
Prof. Sahib Singh(ਕਿਉਂਕਿ) ਉਹ ਅੱਠੇ ਪਹਰ ਅਕਾਲ ਪੁਰਖ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਪਾਰਬ੍ਰਹਮ ਰੰਗਿ = ਪ੍ਰਭੂ ਦੇ ਪਿਆਰ ਵਿਚ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ।

SikhNet (Spanish)y se encuentra día y noche unido al Amor de Dios.

ਬ੍ਰਹਮ ਮਹਿ ਜਨੁ; ਜਨ ਮਹਿ ਪਾਰਬ੍ਰਹਮੁ ॥

braham meh jan; jan meh paarabraham |

Sant Singh KhalsaThe servant is in God, and God is in the servant.
Manmohan SinghThe saint abides in the Lord and the Lord in the saint.
Manmohan Singh (Punjabi)ਸਾਧੂ ਸੁਆਮੀ ਅੰਦਰ ਵਸਦਾ ਹੈ ਅਤੇ ਸੁਆਮੀ ਸਾਧੂ ਵਿੱਚ।
Fareedkot Teekaਤਿਸ ਬ੍ਰਹਮ ਸਰੂਪ ਮੇਂ ਵਹੁ ਜਨ ਰਹਿਤਾ ਹੈ ਔਰ ਜਨ ਮੇਂ ਪਾਰਬ੍ਰਹਮ ਰਹਿਤਾ ਹੈ॥
Prof. Sahib Singh(ਪ੍ਰਭੂ ਦਾ) ਸੇਵਕ-(ਸਤਿਗੁਰੂ) ਪ੍ਰਭੂ ਵਿਚ (ਜੁੜਿਆ ਰਹਿੰਦਾ ਹੈ) ਤੇ (ਪ੍ਰਭੂ ਦੇ) ਸੇਵਕ-ਸਤਿਗੁਰੂ ਵਿਚ ਪ੍ਰਭੂ (ਸਦਾ ਟਿਕਿਆ ਹੈ),

ਪਦ ਅਰਥ ਜਨੁ = ਸੇਵਕ।

SikhNet (Spanish)Dios habita en él y él en Dios,

ਏਕਹਿ ਆਪਿ; ਨਹੀ ਕਛੁ ਭਰਮੁ ॥

ekeh aap; nahee kachh bharam |

Sant Singh KhalsaHe Himself is One - there is no doubt about this.
Manmohan SinghThe Lord Himself is but One of this there is no doubt.
Manmohan Singh (Punjabi)ਖੁਦ ਸੁਆਮੀ ਕੇਵਲ ਇਕ ਹੈ। ਇਸ ਵਿੱਚ ਕੋਈ ਸੰਦੇਹ ਨਹੀਂ।
Fareedkot Teekaਵਹੁ ਦੋਨੋਂ ਅਪਨੇ ਆਪ ਮੇਂ ਏਕ ਹੀ ਹੈਂ, ਇਸ ਮੇਂ ਕੁਛ ਭ੍ਰਮ ਨਹੀਂ ਹੈ॥
Prof. Sahib Singhਗੁਰੂ ਤੇ ਪ੍ਰਭੂ ਇਕ-ਰੂਪ ਹਨ, ਇਸ ਵਿਚ ਭੁਲੇਖੇ ਵਾਲੀ ਗੱਲ ਨਹੀਂ।

ਪਦ ਅਰਥ ਭਰਮੁ = ਭੁਲੇਖਾ।

SikhNet (Spanish)porque los dos son Uno y ninguno se encuentra separado del otro.

ਸਹਸ ਸਿਆਨਪ; ਲਇਆ ਨ ਜਾਈਐ ॥

sehas siaanap; leaa na jaaeeai |

Sant Singh KhalsaBy thousands of clever tricks, He is not found.
Manmohan SinghBy thousands of clevernesses the Guru is not obtained.
Manmohan Singh (Punjabi)ਹਜਾਰਾ ਹੀ ਚਤੁਰਾਈਆਂ ਦੁਆਰਾ ਗੁਰੂ ਜੀ ਪਰਾਪਤ ਨਹੀਂ ਹੁੰਦੇ।
Fareedkot Teekaਹਜਾਰੋਂ ਚਤਰਾਈਆਂ ਕਰ ਕੇ ਜੋ ਲਿਆ ਨਹੀਂ ਜਾਤਾ ਹੈ ਅਰਥਾਤ ਪ੍ਰਾਪਤ ਨਹੀਂ ਹੋਤਾ ਹੈ॥
Prof. Sahib Singhਹਜ਼ਾਰਾਂ ਚਤੁਰਾਈਆਂ ਨਾਲ ਅਜੇਹਾ ਗੁਰੂ ਮਿਲਦਾ ਨਹੀਂ,

ਪਦ ਅਰਥ ਸਹਸ = ਹਜ਼ਾਰਾਂ।

SikhNet (Spanish)Ningún esquema o descripción te permite hallar al Señor;

ਨਾਨਕ. ਐਸਾ ਗੁਰੁ; ਬਡਭਾਗੀ ਪਾਈਐ ॥੩॥

naanak. aisaa gur; baddabhaagee paaeeai |3|

Sant Singh KhalsaO Nanak, such a Guru is obtained by the greatest good fortune. ||3||
Manmohan SinghNanak by the greatest good fortune such Guru is attained to.
Manmohan Singh (Punjabi)ਨਾਨਕ ਪਰਮ ਚੰਗੇ ਨਸੀਬਾਂ ਦੁਆਰਾ ਐਹੋ ਜੇਹੇ ਗੁਰੂ ਜੀ ਪਾਏ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਪੂਰਨ ਸਤਿਗੁਰੂ ਬਡੇ ਭਾਗੋਂ ਸੇ ਹੀ ਪਾਈਤਾ ਹੈ॥੩॥
Prof. Sahib Singhਹੇ ਨਾਨਕ! ਵੱਡੇ ਭਾਗਾਂ ਨਾਲ ਮਿਲਦਾ ਹੈ ॥੩॥
SikhNet (Spanish)mas por Gracia Especial, de pronto despiertas y descubres que Está en ti mismo. (3)
Answers quote the Granth verbatim with Ang citations. AI commentary is not Gurbani and not a religious ruling.