ੴ

ਸਿੱਖਬਾਣੀ · SikhBani

ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥

aape raseea aap ras aape raavanahaar
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 23 · 10 lines
Translations

ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥

sireeraag mahalaa 1 ghar doojaa 2 |

Sant Singh KhalsaSiree Raag, First Mehl, Second House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਆਪੇ ਰਸੀਆ. ਆਪਿ ਰਸੁ; ਆਪੇ ਰਾਵਣਹਾਰੁ ॥

aape raseea. aap ras; aape raavanahaar |

Sant Singh KhalsaHe Himself is the Enjoyer, and He Himself is the Enjoyment. He Himself is the Ravisher of all.
Manmohan SinghLord Himself is the Relisher, Himself the Relish, and Himself the Enjoyer.
Manmohan Singh (Punjabi)ਪ੍ਰਭੂ ਖੁਦ ਸੁਆਦ ਲੈਣ ਵਾਲਾ ਹੈ, ਖੁਦ ਹੀ ਸੁਆਦ, ਅਤੇ ਖੁਦ ਹੀ ਭੋਗਣ ਵਾਲਾ।
Fareedkot Teekaਸੋ ਵਾਹਿਗੁਰੂ ਆਪ ਹੀ (ਰਸੀਆ) ਰਸ ਵਾਲਾ ਪਦਾਰਥ ਹੈ, ਔਰ ਆਪ ਹੀ ਰਸੁ ਰੂਪੁ ਹੈ, ਔਰ ਆਪ ਹੀ ਤਿਸ ਕੋ (ਰਾਵਣਹਾਰ) ਭੋਗਣੇ ਹਾਰਾ ਹੈ॥
Prof. Sahib Singhਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ।

ਪਦ ਅਰਥ ਰਸੀਆ = ਰਸ ਨਾਲ ਭਰਿਆ ਹੋਇਆ। ਰਾਵਣਹਾਰੁ = ਰਸ ਨੂੰ ਭੋਗਣ ਵਾਲਾ।

SikhNet (Spanish)El Señor Mismo es Quien disfruta, Él es el Fruto y Él es Quien lo goza.

ਆਪੇ ਹੋਵੈ ਚੋਲੜਾ; ਆਪੇ ਸੇਜ ਭਤਾਰੁ ॥੧॥

aape hovai cholarraa; aape sej bhataar |1|

Sant Singh KhalsaHe Himself is the Bride in her dress, He Himself is the Bridegroom on the bed. ||1||
Manmohan SinghHe Himself is the Vesture (bride) and Himself the Couch and Bridegroom.
Manmohan Singh (Punjabi)ਉਹ ਆਪ ਚੌਲੀ (ਪਤਨੀ) ਹੈ ਅਤੇ ਆਪ ਹੀ ਪਲੰਘ ਤੇ ਪਤੀ।
Fareedkot Teeka(ਚੋਲਾ) ਜਾਮਾ ਭਾਵ ਇਸਤ੍ਰੀ ਭੀ ਆਪ ਹੀ ਹੋ ਰਹਾ ਹੈ, ਔਰ ਸੇਜਾ ਬੀ ਆਪ ਹੀ ਹੈ। ਪੁਨਃ ਭਰਤਾ ਰੂਪ ਭੀ ਆਪ ਹੀ ਹੋ ਰਹਾ ਹੈ॥੧॥
Prof. Sahib Singhਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ ॥੧॥

ਪਦ ਅਰਥ ਚੋਲੜਾ = ਇਸਤ੍ਰੀ ਦੀ ਚੋਲੀ, ਇਸਤਰੀ। ਭਤਾਰੁ = ਖਸਮ॥੧॥

SikhNet (Spanish)Él es la Novia, y Él el Esposo en la alcoba con ella. (1)

ਰੰਗਿ ਰਤਾ ਮੇਰਾ ਸਾਹਿਬੁ; ਰਵਿ ਰਹਿਆ ਭਰਪੂਰਿ ॥੧॥ ਰਹਾਉ ॥

rang rataa meraa saahib; rav rahiaa bharapoor |1| rahaau |

Sant Singh KhalsaMy Lord and Master is imbued with love; He is totally permeating and pervading all. ||1||Pause||
Manmohan SinghMy Master is dyed with love and is fully pervading every where. Pause.
Manmohan Singh (Punjabi)ਮੇਰਾ ਮਾਲਕ ਪ੍ਰੀਤ ਨਾਲ ਰੰਗੀਜਿਆ ਹੋਇਆ ਹੈ ਅਤੇ ਹਰ ਥਾਂ ਪਰੀ-ਪੂਰਨ ਹੋ ਸਮਾ ਰਿਹਾ ਹੈ। ਠਹਿਰਾਉ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰਾ ਜੋ ਸਾਹਿਬ ਹੈ, ਸੋ ਰੰਗੋਂ ਮੇਂ ਰਾਤਾ ਹੂਆ ਏਕ ਰਸ ਭਰਪੂਰ ਹੋ ਕਰ ਸਰਬ ਮੇਂ ਵ੍ਯਾਪ ਰਹਾ ਹੈ॥੧॥ ਰਹਾਉ ॥
Prof. Sahib Singhਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ॥੧॥ਰਹਾਉ॥

ਪਦ ਅਰਥ ਰੰਗਿ = ਪ੍ਰੇਮ ਵਿਚ, ਰੰਗ ਵਿਚ। ਰਤਾ = ਰੰਗਿਆ ਹੋਇਆ। ਰਵਿ ਰਹਿਆ = ਵਿਆਪਕ ਹੈ। ਭਰਪੂਰਿ = ਨਕਾ ਨਕ॥੧॥ਰਹਾਉ॥

SikhNet (Spanish)Él es Quien prevalece en todo. Soporte, Él es el Maestro, Él. (1-Pausa)

ਆਪੇ ਮਾਛੀ ਮਛੁਲੀ; ਆਪੇ ਪਾਣੀ ਜਾਲੁ ॥

aape maachhee machhulee; aape paanee jaal |

Sant Singh KhalsaHe Himself is the fisherman and the fish; He Himself is the water and the net.
Manmohan SinghHe Himself is the fisherman and the fish and Himself the water and the net.
Manmohan Singh (Punjabi)ਉਹ ਆਪ ਹੀ ਮਾਹੀਗੀਰ ਤੇ ਮੱਛੀ ਹੈ ਤੇ ਆਪ ਹੀ ਜਲ ਤੇ ਫੰਧਾ।
Fareedkot Teekaਆਪ ਹੀ ਮਾਛੀ ਰੂਪੁ ਹੈ, ਪੁਨਃ ਆਪ ਹੀ ਮਛੁਲੀ ਹੈ ਔਰ ਆਪੇ ਹੀ ਪਾਣੀ ਔਰ ਆਪ ਹੀ ਜਾਲ ਰੂਪ ਹੋ ਰਹਾ ਹੈ॥
Prof. Sahib Singhਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ)।

ਪਦ ਅਰਥ ਮਾਛੀ = ਮੱਛੀਆਂ ਫੜਨ ਵਾਲਾ।

SikhNet (Spanish)Él es el Pez, el Pescador, Él es la Red y El Río. Él es las Bolas de Hierro en la red.

ਆਪੇ ਜਾਲ ਮਣਕੜਾ; ਆਪੇ ਅੰਦਰਿ ਲਾਲੁ ॥੨॥

aape jaal manakarraa; aape andar laal |2|

Sant Singh KhalsaHe Himself is the sinker, and He Himself is the bait. ||2||
Manmohan SinghHe Himself is the metal ball of the net and Himself the bait within.
Manmohan Singh (Punjabi)ਉਹ ਖੁਦ ਫੰਧੇ ਦਾ ਧਾਤ ਦਾ ਮਣਕਾ ਹੈ ਅਤੇ ਖੁਦ ਹੀ ਉਸ ਦੀ ਵਿਚਲੀ ਕੁੰਡੀ।
Fareedkot Teekaਜੋ ਜਾਲ ਮੇਂ ਮਣਕੇ ਹੋਤੇ ਹੈਂ, ਸੋ ਭੀ ਵਾਹਿਗੁਰੂ ਆਪ ਹੀ ਹੈ। ਪੁਨਃ ਜਾਲ ਕੇ ਭੀਤਰ (ਲਾਲੁ) ਸੁਰਖ ਰੰਗੁ, ਭਾਵ ਮਾਸ ਰੂਪ ਭੀ ਆਪ ਹੀ ਹੈ॥
Prof. Sahib Singhਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ) ॥੨॥

ਪਦ ਅਰਥ ਜਾਲ ਮਣਕੜਾ = ਜਾਲ ਦਾ ਮਣਕਾ {ਲੋਹੇ ਆਦਿਕ ਦੇ ਮਣਕੇ ਜੋ ਜਾਲ ਨੂੰ ਭਾਰਾ ਕਰਨ ਲਈ ਹੇਠਲੇ ਪਾਸੇ ਲਾਏ ਹੁੰਦੇ ਹਨ ਤਾਕਿ ਜਾਲ ਪਾਣੀ ਵਿਚ ਡੁਬਿਆ ਰਹੇ}। ਲਾਲੁ = ਮਾਸ ਦੀ ਬੋਟੀ (ਮੱਛੀ ਨੂੰ ਫਸਾਣ ਲਈ)॥੨॥

SikhNet (Spanish)Él es el Rubí que uno encuentra en el Pez Místico. (2)

ਆਪੇ ਬਹੁ ਬਿਧਿ ਰੰਗੁਲਾ; ਸਖੀਏ ਮੇਰਾ ਲਾਲੁ ॥

aape bahu bidh rangulaa; sakhee meraa laal |

Sant Singh KhalsaHe Himself loves in so many ways. O sister soul-brides, He is my Beloved.
Manmohan SinghMy maid! my Beloved is in every way playful.
Manmohan Singh (Punjabi)ਮੇਰੀ ਸਹੇਲੀਓ! ਮੇਰਾ ਪ੍ਰੀਤਮ ਹਰ ਤਰ੍ਹਾਂ ਨਾਲ ਖਿਲੰਦੜਾ ਹੈ।
Fareedkot Teeka(ਸਖੀਏ) ਹੇ ਪ੍ਯਾਰੇ! ਮੇਰਾ ਜੋ (ਲਾਲੁ) ਪ੍ਯਾਰਾ ਹੈ, ਸੋ ਸਰਬ ਪ੍ਰਕਾਰ ਸੇ (ਰੰਗੁਲਾ) ਅਨੰਦੁ ਵਾਲਾ ਹੈ। ਭਾਵ ਏਹ ਕਿ ਆਪ ਹੀ ਸਰਬ ਅਨੰਦ ਕੋ ਭੋਗ ਰਹਾ ਹੈ॥
Prof. Sahib Singhਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ।

ਪਦ ਅਰਥ ਬਹੁ ਬਿਧਿ = ਕਈ ਤਰੀਕਿਆਂ ਨਾਲ। ਰੰਗੁਲਾ = ਚੋਜ ਕਰਨ ਵਾਲਾ। ਲਾਲੁ = ਪਿਆਰਾ।

SikhNet (Spanish)Él vive y se divierte de muchas formas, sí, Él es la Joya Reluciente.

ਨਿਤ ਰਵੈ ਸੋਹਾਗਣੀ; ਦੇਖੁ ਹਮਾਰਾ ਹਾਲੁ ॥੩॥

nit ravai sohaaganee; dekh hamaaraa haal |3|

Sant Singh KhalsaHe continually ravishes and enjoys the happy soul-brides; just look at the plight I am in without Him! ||3||
Manmohan SinghHe ever enjoys the virtuous wife. Behold my plight (away from Him.)
Manmohan Singh (Punjabi)ਉਹ ਸਦਾ ਹੀ ਪਵਿੱਤ੍ਰ ਪਤਨੀ ਨੂੰ ਮਾਣਦਾ ਹੈ। ਮੇਰੀ ਦਸ਼ਾ (ਜੋ ਉਸ ਤੋਂ ਦੂਰ ਹਾਂ) ਵਲ ਨਿਗ੍ਹਾ ਕਰ।
Fareedkot Teekaਔਰੁ ਜੋ ਗ੍ਯਾਨਵਾਨ ਰੂਪ ਸੁਹਾਗਣੀ ਹੈ, ਸੋ ਤੋ ਤਿਸ ਕੋ ਨਿਤਪ੍ਰਤਿ ਹੀ ਭੋਗ ਰਹੀ ਹੈਂ। ਹਮਾਰਾ ਭੀ ਵਿਛੋੜੇ ਕਾ ਹਾਲ ਕਬੀ ਦੇਖੇ ਹੀ ਗਾ। ਵਾ ਸਨਮੁਖ ਇਸ ਰੀਤਿ ਸੇ ਅਰਥ ਜਾਨਨਾ। ਸੁਹਾਗਣੀਓਂ ਕੋ ਤ, ਹੇ ਵਾਹਿਗੁਰੂ! ਤੂੰ ਨਿਤ ਹੀ ਰਮਣ ਕਰਤਾ ਹੈ ਕ੍ਯਾ ਅਪਨੇ ਸਾਥ ਅਭੇਦ ਕਰਤਾ ਹੈਂ। ਕਬੀ ਤੋ ਹਮਾਰਾ ਹਾਲੁ ਭੀ ਦੇਖ, ਭਾਵ ਏਹ ਕਿ ਕਬੀ ਤੋ ਹਮਾਰੇ ਊਪਰ ਭੀ ਕ੍ਰਿਪਾ ਕਰ॥੩॥
Prof. Sahib Singhਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ) ॥੩॥

ਪਦ ਅਰਥ ਰਵੈ = ਮਾਣਦਾ ਹੈ, ਮਿਲਦਾ ਹੈ। ਸੋਹਾਗਣੀ = ਭਾਗਾਂ ਵਾਲੀਆਂ ਨੂੰ॥੩॥

SikhNet (Spanish)Él disfruta de los que son Suyos, pero mírenme a mí, el tonto que se apartó de Él.(3)

ਪ੍ਰਣਵੈ ਨਾਨਕੁ ਬੇਨਤੀ; ਤੂ ਸਰਵਰੁ. ਤੂ ਹੰਸੁ ॥

pranavai naanak benatee; too saravar. too hans |

Sant Singh KhalsaPrays Nanak, please hear my prayer: You are the pool, and You are the soul-swan.
Manmohan SinghPrays Nanak, listen to my supplication. Thou art the tank and Thou the swan.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, ਮੇਰੀ ਪ੍ਰਾਰਥਨਾ ਸੁਣ। ਤੂੰ ਤਲਾਬ ਹੈ ਅਤੇ ਤੂੰ ਹੀ ਰਾਜ-ਹੰਸ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਗ੍ਯਾਸੂ ਜਨ ਕੋ ਚਾਹੀਏ ਕਿ (ਪ੍ਰਣਵੈ) ਨਮਸਕਾਰ ਕਰ ਕੇ, ਵਾ ਨਿੰਮ੍ਰਤਾ ਸੇ, ਵਾ ਕਹਤੇ ਹੈਂ, ਏਹ ਬੇਨਤੀ ਕਰੇ ਕਿ ਹੇ ਵਾਹਿਗੁਰੂ ਮਾਨ ਸਰੋਵਰ ਰੂਪੁ ਭੀ ਤੂੰ ਹੀ ਹੈਂ, ਔਰੁ ਹੰਸ ਰੂਪ ਭੀ ਤੂਹੀ ਹੈਂ॥
Prof. Sahib Singhਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ।

ਪਦ ਅਰਥ ਪ੍ਰਣਵੈ = ਬੇਨਤੀ ਕਰਦਾ ਹੈ, ਨਿਮ੍ਰਤਾ ਨਾਲ ਆਖਦਾ ਹੈ।

SikhNet (Spanish)Nanak reza, escuchen mi súplica, Tú eres el Lago y también el Cisne que se posa en Él;

ਕਉਲੁ ਤੂ ਹੈ. ਕਵੀਆ ਤੂ ਹੈ; ਆਪੇ ਵੇਖਿ ਵਿਗਸੁ ॥੪॥੨੫॥

kaul too hai. kaveea too hai; aape vekh vigas |4|25|

Sant Singh KhalsaYou are the lotus flower of the day and You are the water-lily of the night. You Yourself behold them, and blossom forth in bliss. ||4||25||
Manmohan SinghThou art the lotus and Thou the water-lily. Thou Thyself art pleased on beholding (them).
Manmohan Singh (Punjabi)ਤੂੰ ਕੰਵਲ ਹੈਂ ਅਤੇ ਤੂੰ ਹੀ ਕਵੀਆ। (ਉਨ੍ਹਾਂ ਨੂੰ) ਦੇਖ ਕੇ ਤੂੰ ਆਪ ਹੀ ਖੁਸ਼ ਹੁੰਦਾ ਹੈਂ।
Fareedkot Teekaਪੁਨ: ਕਵਲ ਤੂ ਹੈਂ ਔਰੁ ਕਵੀਆਂ ਰੂਪੁ ਭੀ ਤੂ ਹੀ ਹੈਂ। ਔਰ ਜਿਸ ਕੋ ਦੇਖ ਕਰ ਕਵਲ (ਵਿਗਸੁ) ਖਿੜਤੇ ਹੈਂ ਔਰੁ ਕਵੀਆਂ ਰਝਾਵਤੀ ਹੈਂ, ਸੋ ਸੂਰਜ ਰੂਪ ਭੀ qMU ਹੀ ਹੈਂ। ਬਿਗਸ ਪਦ ਕੀ ਕਮਲ ਔਰ ਕਵੀ ਦੋਨੋ ਮੇਂ ਜੋਜਨਾ ਕਰਨੀ, ਤਾਂ ਸੋਂ ਏਹ ਅਰਥੁ ਭਯਾ। ਵਾ ਜਿਸ ਕੋ ਦੇਖ ਕਰ ਕਮਲ ਖਿੜਤੇ ਹੈਂ, ਸੋ ਸੂਰਜ ਭੀ ਤੂ ਹੀ ਹੈਂ, ਔਰ ਜਿਸ ਕੋ ਦੇਖ ਕਰ ਕਲੀਆਂ ਖਿਲਤੀ ਹੈਂ, ਸੋ ਚੰਦ੍ਰਮਾ ਰੂਪ ਭੀ ਤੂ ਹੀ ਹੈਂ। ਪੁਨਃ ਦੁਤੀਆ ਅਰਥ ਦਰਾਂਸ੍ਟਾਂਤ ਮੇਂ ਐਸੇ ਭੀ ਹੈ - ਰੰਗੋਂ ਮੇਂ ਰਾਤਾ ਹੂਆ ਏਕ ਰਸ ਭਰਪੂਰ ਹੋ ਕਰ ਸਰਬ ਮੇਂ ਵ੍ਯਾਪ ਰਹਾ ਹੈ। (ਆਪੇ ਰਸੀਆ ਆਪ ਰਸੁ) ਤਾਂ ਤੇ ਆਪ ਹੀ (ਰਸੀਆ) ਪ੍ਰੇਮੀ ਔਰ (ਰਸੁ) ਪ੍ਰੇਮ ਔਰ ਰਾਵਣਹਾਰ ਵਾਹਿਗੁਰੂ ਹੀ ਹੈ। ਵਾ ਰਸੀਆ ਗੁਰੂ, ਰਸ ਉਪਦੇਸ਼, ਰਾਵਣਹਾਰ ਜਗ੍ਯਾਸੂ, ਚੋਲੜਾ ਜਗ੍ਯਾਸੀ, ਜਨ ਕੀ ਬੁਧੀ ਸੇਜਾ, ਚਤੁਸਟੇ ਸਾਧਨ ਵਾ ਸ੍ਰਧਾ ਸੇਜ, ਪੁਨਃ ਭਤਾਰ ਵਾਹਿਗੁਰੂ, ਮਾਛੀ ਜਮ, ਮਛਲੀ ਜੀਵ, ਪਾਣੀ ਸਬਦਾਦਿ, ਵਿਸ਼ੇ ਜਾਲ, ਮੋਹੁ ਜਾਲ ਕੇ ਮਣਕੇ, ਵਰਨਾਂ ਆਸ੍ਰਮਾਂ ਕਾ ਹੰਕਾਰ, ਅੰਦਰ ਲਾਲ ਲਾਲਸਾ ਅਰਥਾਤ ਵਿਸ਼੍ਯੋਂ ਕੀ ਇੱਛਾ, ਸਰਵਰੁ ਸਤਿਸੰਗ, ਹੰਸ ਗ੍ਯਾਨੀ, ਕਵਲ ਜਗ੍ਯਾਸੂ, ਕਵੀਆਂ ਮਨਮੁਖ, ਸੂਰਜ ਗੁਰੂ, ਔਰ ਆਪ ਹੀ ਜਗ੍ਯਾਸੂ ਰੂਪ ਕਵਲ ਹੋ ਕਰ ਗੁਰੂ ਰੂਪੁ ਸੂਰਜ ਕੋ ਦੇਖ ਕਰ ਪ੍ਰਸੰਨਤਾ ਕੋ ਪ੍ਰਾਪਤਿ ਹੋਤਾ ਹੈ। ਭਾਵ ਏਹ ਕਿ ਇਸ ਪ੍ਰਕਾਰ ਨਿਸਚੈ ਕਰਨਾ ਔਰ ਮੁਖ ਸੇ ਬੇਨਤੀ ਕਰਨੀ, ਕਿਉਂਕਿ ਸਰਬ ਪ੍ਰਕਾਰ ਪਰੀਪੂਰਣ ਔਰ ਬ੍ਯਾਪਕ ਸ੍ਵਰੂਪ ਏਕ ਵਾਹਿਗੁਰੂ ਹ
Prof. Sahib Singhਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ ॥੪॥੨੫॥

ਪਦ ਅਰਥ ਕਉਲੁ = (ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ) ਕੌਲ ਫੁੱਲ। ਕਵੀਆ = (ਚੰਨ ਦੇ ਚਾਨਣੇ ਵਿਚ ਖਿੜਨ ਵਾਲੀ) ਕੰਮੀ। ਵੇਖਿ = ਵੇਖ ਕੇ। ਵਿਗਸੁ = ਖਿੜਦਾ ਹੈਂ, ਖ਼ੁਸ਼ ਹੁੰਦਾ ਹੈਂ॥੪॥

SikhNet (Spanish)la Flor de Loto del día y el lirio nocturno las observas floreciendo en Éxtasis.(4-25)
Answers quote the Granth verbatim with Ang citations. AI commentary is not Gurbani and not a religious ruling.