ੴ

ਸਿੱਖਬਾਣੀ · SikhBani

ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥

eihu tan dharatee beej karamaa karo salil aapaau...
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 23 · 9 lines
Translations

ਸਿਰੀਰਾਗੁ ਮਹਲਾ ੧ ਘਰੁ ੩ ॥

sireeraag mahalaa 1 ghar 3 |

Sant Singh KhalsaSiree Raag, First Mehl, Third House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਇਹੁ ਤਨੁ ਧਰਤੀ. ਬੀਜੁ ਕਰਮਾ ਕਰੋ; ਸਲਿਲ ਆਪਾਉ ਸਾਰਿੰਗਪਾਣੀ ॥

eihu tan dharatee. beej karamaa karo; salil aapaau saaringapaanee |

Sant Singh KhalsaMake this body the field, and plant the seed of good actions. Water it with the Name of the Lord, who holds all the world in His Hands.
Manmohan SinghMake this body the field, good actions the seed, and irrigate it with the water of the Name of God, the holder of earth in his hands.
Manmohan Singh (Punjabi)ਇਸ ਦੇਹਿ ਨੂੰ ਪੈਲੀ ਤੇ ਚੰਗੇ ਅਮਲਾ ਨੂੰ ਬੀ ਬਣਾ, ਅਤੇ ਧਰਤੀ ਨੂੰ ਹੱਥਾਂ ਵਿੱਚ ਧਾਰਨ ਕਰਨ ਵਾਲੇ ਵਾਹਿਗੁਰੂ ਦੇ ਨਾਮ ਦੇ ਪਾਣੀ ਨਾਲ ਇਸ ਨੂੰ ਸਿੰਜ।
Fareedkot Teekaਇਸ ਸਰੀਰ ਕੋ ਤੋ (ਧਰਤੀ) ਭੂਮਿਕਾ ਕਰੋ, ਔਰ ਤਿਸ ਮੇਂ ਸ਼ੁਭ ਕਰਮੋਂ ਕਾ ਜੋ ਕਰਨਾ ਸੋ ਹੈ ਬੀਜ ਪਾਵੋ। ਪੁਨਃ (ਸਾਰੰਗਪਾਣੀ) ਸਾਰੰਗ ਨਾਮ ਵਾਲੇ ਧਨੁਖ ਕੋ ਹਾਥ ਮੇਂ ਰਖਣੇ ਵਾਲਾ ਜੋ ਪਰਮੇਸ੍ਵਰ ਹੈ, ਤਿਸ ਕਾ ਜੋ ਨਾਮ ਜਪਨਾ ਹੈ। ਸੋਈ (ਆ) ਸਰਬ ਓਰ ਮੇਂ (ਸਲਿਲ) ਜਲੁ ਪਾਵਨਾਂ ਹੈ॥
Prof. Sahib Singh(ਹੇ ਭਾਈ!) ਇਸ ਸਰੀਰ ਨੂੰ ਧਰਤੀ ਬਣਾ, ਆਪਣੇ (ਰੋਜ਼ਾਨਾ) ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਦਾ (ਇਸ ਭੁਇਂ) ਵਿਚ ਸਿੰਚਨ ਕਰ।

ਪਦ ਅਰਥ ਕਰਮਾ = ਰੋਜ਼ਾਨਾ ਕੰਮ। ਕਰੋ = ਕਰੁ, ਬਣਾ। ਸਲਿਲ = ਪਾਣੀ। ਆਪਾਉ = ਸਿੰਜਣਾ। ਸਲਿਲ ਆਪਾਉ = ਪਾਣੀ ਦਾ ਸਿੰਜਣਾ। ਸਾਰਿੰਗਪਾਣੀ = ਪਰਮਾਤਮਾ (ਦਾ ਨਾਮ)।

SikhNet (Spanish)El cuerpo es la granja, tus acciones son la semilla que está regada con el Nombre de Dios y en Cuyas Manos está el mundo entero.

ਮਨੁ ਕਿਰਸਾਣੁ. ਹਰਿ ਰਿਦੈ ਜੰਮਾਇ ਲੈ; ਇਉ ਪਾਵਸਿ. ਪਦੁ ਨਿਰਬਾਣੀ ॥੧॥

man kirasaan. har ridai jamaae lai; iau paavas. pad nirabaanee |1|

Sant Singh KhalsaLet your mind be the farmer; the Lord shall sprout in your heart, and you shall attain the state of Nirvaanaa. ||1||
Manmohan SinghMake thy soul the cultivator, God will germinate in thy heat and thou shalt, thus, obtain the dignity of emancipation.
Manmohan Singh (Punjabi)ਆਪਣੀ ਆਤਮਾ ਨੂੰ ਖੇਤੀ ਕਰਨ ਵਾਲਾ ਬਣਾ। ਵਾਹਿਗੁਰੂ ਇਸ ਤਰ੍ਹਾਂ ਤੇਰੇ ਦਿਲ ਅੰਦਰ ਉਗਵ ਪਵੇਗਾ ਅਤੇ ਤੂੰ ਮੋਖ਼ਸ਼ ਦਾ ਉਤਮ ਦਰਜਾ ਪਾ ਲਵੇਗਾਂ।
Fareedkot Teekaਮਨ ਕੋ ਕ੍ਰਿਸਾਣੁ ਕਰੋ। ਜੈਸੇ ਕ੍ਰਿਸਾਣੁ ਖੇਤੀ ਮੇਂ ਸਾਵਧਾਨੁ ਰਹਿਤਾ ਹੈ, ਕਿ ਕੋਈ ਬਿਘਨੁ ਨ ਹੋ ਜਾਏ, ਤੈਸੇ ਹੀ ਮਨ ਕੋ ਸਾਵਧਾਨੁ ਕਰ ਕੇ ਹਰਿ ਨਾਮ ਕੋ ਜਮਾਇ ਲੈ ਅਰਥਾਤ ਰਿਦੇ ਮੇਂ ਪਰਮੇਸ੍ਵਰ ਕੋ ਸਾਖ੍ਯਾਤਕਾਰ ਕਰ ਲੈ। ਤਬ ਇਸ ਪ੍ਰਕਾਰ ਖੇਤੀ ਕਰਨੇ ਸੇ ਨਿਰਬਾਣੀ ਪਦੁ,(ਕ੍ਯਾ ਬਾਣ ਨਾਮ ਦੁਖੋਂ ਕਾ ਹੈ, ਸੋ ਸਰਬ ਦੁਖੋਂ ਸੇ ਰਹਿਤ ਜੋ ਸੁਖੁ ਸ੍ਵਰੂਪੁ ਅਸਥਾਨੁ ਹੋ) ਤਿਸ ਕੋ ਪ੍ਰਾਪਤਿ ਹੋਵੈਗਾ॥
Prof. Sahib Singhਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਉਗਾ। ਇਸ ਤਰ੍ਹਾਂ (ਹੇ ਭਾਈ!) ਉਹ ਆਤਮਕ ਅਵਸਥਾ ਹਾਸਲ ਕਰ ਲਏਂਗਾ ਜਿਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ ॥੧॥

ਪਦ ਅਰਥ ਕਿਰਸਾਣੁ = ਕਿਸਾਨ, ਵਾਹੀ ਕਰਨ ਵਾਲਾ। ਰਿਦੈ = ਹਿਰਦੇ ਵਿਚ। ਜੰਮਾਇ ਲੈ = ਉਗਾ ਲੈ। ਇਉ = ਇਸ ਤਰ੍ਹਾਂ। ਨਿਰਬਾਣ = ਵਾਸਨਾ-ਰਹਿਤ। {निर्वाण = ਬੁੱਝਾ ਹੋਇਆ, ਜਿਸ ਵਿਚੋਂ ਵਾਸਨਾ ਮੁੱਕ ਜਾਣ}॥੧॥

SikhNet (Spanish)La mente es el granjero, y cuando el árbol retoña en el Alma, entonces logras el Estado de Nirvana. (1)

ਕਾਹੇ ਗਰਬਸਿ ਮੂੜੇ; ਮਾਇਆ ॥

kaahe garabas moorre; maaeaa |

Sant Singh KhalsaYou fool! Why are you so proud of Maya?
Manmohan SinghO Fool! why takest thou pride on wealth?
Manmohan Singh (Punjabi)ਹੇ ਮੂਰਖ! ਤੂੰ ਧਨ ਦੌਲਤ ਦਾ ਕਿਉਂ ਹੰਕਾਰ ਕਰਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੂਰਖ! ਮਾਇਆ ਕਰ ਕੇ ਕਿਆ ਗਰਬੁ ਕਰਤਾ ਹੈਂ॥
Prof. Sahib Singhਹੇ ਮੂਰਖ! ਮਾਇਆ ਦਾ ਕਿਉਂ ਮਾਣ ਕਰਦਾ ਹੈਂ?

ਪਦ ਅਰਥ ਗਰਬਸਿ = ਅਹੰਕਾਰ ਕਰਦਾ ਹੈਂ। ਮੂੜੇ = ਹੇ ਮੂਰਖ!

SikhNet (Spanish)¿Por qué enorgullecerse, oh ignorante, de Maya, la gran ilusión?

ਪਿਤ ਸੁਤੋ ਸਗਲ ਕਾਲਤ੍ਰ ਮਾਤਾ; ਤੇਰੇ. ਹੋਹਿ ਨ ਅੰਤਿ ਸਖਾਇਆ ॥ ਰਹਾਉ ॥

pit suto sagal kaalatr maataa; tere. hohi na ant sakhaaeaa | rahaau |

Sant Singh KhalsaFather, children, spouse, mother and all relatives-they shall not be your helpers in the end. ||Pause||
Manmohan SinghFather, sons, wife, mother and all other (relations) become not thy helpers in the end.
Manmohan Singh (Punjabi)ਬਾਬਲ, ਪੁਤ੍ਰ, ਪਤਨੀ, ਅੰਮੜੀ ਤੇ ਹੋਰ ਸਾਰੇ (ਸਨਬੰਧੀ), ਅਖੀਰ ਨੂੰ ਤੇਰੇ ਸਹਾਇਕ ਨਹੀਂ ਹੁੰਦੇ।
Fareedkot Teekaਮਾਤਾ, ਪਿਤਾ, ਪੁੱਤ੍ਰ, ਕਾਲਤ੍ਰ, ਇਸਤ੍ਰੀ, ਏਹਿ ਜੋ ਸਰਬ ਸੰਬੰਧੀ ਜਨ ਹੈਂ, ਅੰਤ ਕੋ ਤੇਰੇ ਏਹਿ ਭੀ ਸਹਾਇਕ ਨਹੀਂ ਹੋਵੈਂਗੇ। ਜੇ ਕਰ ਖੇਤੀ ਹੀ ਕਰਨੀ ਹੈ, ਤੋ ਐਸੀ ਕਰੋ॥ ਰਹਾਉ ॥
Prof. Sahib Singhਪਿਤਾ, ਪੁੱਤਰ, ਇਸਤ੍ਰੀ, ਮਾਂ-ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ।ਰਹਾਉ।

ਪਦ ਅਰਥ ਸੁਤੋ = ਸੁਤੁ, ਪੁੱਤ੍ਰ। ਪਿਤ = ਪਿਤਾ। ਸਗਲ = ਸਾਰੇ। ਕਾਲਤ੍ਰ = ਕਲਤ੍ਰ, ਇਸਤ੍ਰੀ। ਅੰਤਿ = ਅਖ਼ੀਰ ਵੇਲੇ। ਸਖਾਇਆ = ਮਿਤ੍ਰ॥੧॥ਰਹਾਉ॥

SikhNet (Spanish)Tu padre y madre, hijos y esposa no te acompañarán al final.(Pausa)

ਬਿਖੈ ਬਿਕਾਰ ਦੁਸਟ. ਕਿਰਖਾ ਕਰੇ; ਇਨ ਤਜਿ. ਆਤਮੈ ਹੋਇ ਧਿਆਈ ॥

bikhai bikaar dusatt. kirakhaa kare; in taj. aatamai hoe dhiaaee |

Sant Singh KhalsaSo weed out evil, wickedness and corruption; leave these behind, and let your soul meditate on God.
Manmohan SinghWeed out evil wickedness and sins. Leaving these and becoming single-minded, meditate (on the Lord).
Manmohan Singh (Punjabi)ਮੰਦੇ ਵੈਲਾ ਤੇ ਪਾਪਾਂ ਨੂੰ ਪੁਟ ਛੱਡ। ਇਨ੍ਹਾਂ ਨੂੰ ਛੱਡ ਕੇ ਤੇ ਇਕਚਿੱਤ ਹੋ (ਸੁਆਮੀ ਦਾ) ਸਿਮਰਨ ਕਰ।
Fareedkot Teekaਹੇ ਭਾਈ! ਸਰੀਰ ਕੇ ਬਿਖੈ ਬੀਚ ਜੋ ਕਾਮਾਦਿ ਬਿਕਾਰ ਹੈਂ, ਸੋ ਖੇਤੀ ਕੋ (ਕਿਰਖਾ) ਕਾਟਨੇ ਵਾਲੇ ਚੂਹੇ ਹੈਂ। ਜੈਸੇ ਚੂਹੇ ਖੇਤੀ ਕੋ ਕਾਟ ਕਰ ਬਿਗਾੜ ਦੇਤੇ ਹੈਂ, ਤੈਸੇ ਹੀ ਕਾਮਾਦਿ ਸੁਭ ਕਰਮੋ ਰੂਪੀ ਖੇਤੀ ਕੋ ਬਿਗਾੜ ਦੇਤੇ ਹੈਂ। ਵਾ ਬਿਖੈ ਬਿਕਾਰੋਂ ਕੋ ਤਿਸ ਖੇਤੀ ਸੇ ਨਦੀਣ, ਜੋ ਖੇਤੀ ਮੇਂ ਬਾਥੂ ਆਦਿਕ ਅਨੇਕ ਜੰਗਲ ਕੀ ਬੂਟੀਆਂ ਹੋਤੀ ਹੈਂ ਔਰੁ ਖੇਤੀ ਕੋ ਹੋਨੇ ਨਹੀਂ ਦੇਤੀ, ਤਿਨ ਕੋ (ਕਿਰਖਾ) ਖੈਚੇ ਨਿਕਾਰ ਦੇਵੇ। ਭਾਵ ਏਹਿ ਕਿ ਸਰਬ ਬਿਕਾਰੋਂ ਕੋ ਤਜ ਕਰ ਕੇ (ਆਤਮੈ ਹੋਇ ਧਿਆਈ) ਕ੍ਯਾ, ਭਾਵ ਪਰਮਾਤਮਾ ਕੋ ਧਿਆਵਨੇ ਵਾਲਾ ਹੋਵੈ॥
Prof. Sahib Singhਜੇਹੜਾ ਮਨੁੱਖ ਚੰਦਰੇ ਵਿਸ਼ੇ-ਵਿਕਾਰਾਂ ਨੂੰ ਹਿਰਦਾ-ਭੁਇਂ ਵਿਚੋਂ ਇਉਂ ਪੁੱਟ ਦੇਂਦਾ ਹੈ ਜਿਵੇਂ ਖੇਤੀ ਵਿਚੋਂ ਨਦੀਨ, ਇਹਨਾਂ ਵਿਕਾਰਾਂ ਦਾ ਤਿਆਗ ਕਰ ਕੇ ਜੋ ਮਨੁੱਖ ਆਪਣੇ ਅੰਦਰ ਇਕ-ਚਿੱਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ,

ਪਦ ਅਰਥ ਦੁਸਟ = ਭੈੜੇ। ਕਿਰਖਾ ਕਰੇ = ਪੁੱਟ ਦੇਵੇ (ਜਿਵੇਂ ਕਿਸਾਨ ਖੇਤੀ ਵਿਚੋਂ ਨਦੀਨ ਪੁੱਟ ਦੇਂਦਾ ਹੈ)। ਤਜਿ = ਛੱਡ ਕੇ। ਆਤਮੈ ਹੋਇ = ਆਪਣੇ ਅੰਦਰ ਇਕ-ਚਿਤ ਹੋ ਕੇ।

SikhNet (Spanish)Deshazte de tus deseos malignos y deja que tu Alma medite en su Señor.

ਜਪੁ ਤਪੁ ਸੰਜਮੁ. ਹੋਹਿ ਜਬ ਰਾਖੇ; ਕਮਲੁ ਬਿਗਸੈ. ਮਧੁ ਆਸ੍ਰਮਾਈ ॥੨॥

jap tap sanjam. hohi jab raakhe; kamal bigasai. madh aasramaaee |2|

Sant Singh KhalsaWhen chanting, austere meditation and self-discipline become your protectors, then the lotus blossoms forth, and the honey trickles out. ||2||
Manmohan SinghWhen Lord's meditation, arduous service and control of evil passions become guides, then does the heart lotus bloom and honey trickles.
Manmohan Singh (Punjabi)ਜਦ ਸਾਹਿਬ ਦਾ ਸਿਮਰਨ, ਕਰੜੀ ਘਾਲ ਅਤੇ ਵਿਸ਼ੇ ਵੇਗਾਂ ਦੀ ਰੋਕ-ਥਾਮ ਰਖਵਾਲੇ ਹੋ ਜਾਂਦੇ ਹਨ ਤਾ ਦਿਲ-ਕੰਵਲ ਖਿੜ ਜਾਂਦਾ ਹੈ ਤੇ ਸ਼ਹਿਤ ਉਸ ਅੰਦਰ ਟਪਕਦਾ ਹੈ।
Fareedkot Teekaਹੇ ਭਾਈ! ਜਪੁ ਹਰੀ ਕੇ ਨਾਮ ਕਾ ਜਪਣਾ, ਔਰੁ ਤਪ ਕਾ ਧਾਰਨ ਕਰਨਾ, (ਸੰਜਮੁ) ਇੰਦ੍ਰਯੋਂ ਕਾ ਰੋਕਨਾ, ਏਹਿ ਜਬ ਕਰਮ ਰੂਪੀ ਖੇਤੀ ਕੇ ਰਾਖੇ ਹੋਵੈਂ, ਤਬ ਸਰੀਰ ਰੂਪੀ (ਆਸ੍ਰਮ) ਅਸਥਾਨ ਕੇ (ਮਧੁ) ਬੀਚ ਹੀ ਸਰਬ ਓਰ ਤੇ ਰਿਦਾ ਕਵਲੁ (ਬਿਗਸੈ) ਖਿਲਤਾ ਹੈ। ਵਾ (ਮਧੁ) ਅੰਮ੍ਰਿਤ ਆਤਮਾਨੰਦ ਰੂਪੀ (ਆ) ਸਰਬ ਓਰ ਤੇ (ਸ੍ਰਮਾਈ) ਸ੍ਰਵਤਾ ਹੈ॥੨॥
Prof. Sahib Singhਜਦੋਂ ਜਪ ਤਪ ਤੇ ਸੰਜਮ (ਉਸ ਦੇ ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ ॥੨॥

ਪਦ ਅਰਥ ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣਾ। ਹੋਹਿ = ਬਣ ਜਾਣ। ਮਧੁ = ਸ਼ਹਦ, ਰਸ, ਆਤਮਕ ਆਨੰਦ। ਆਸ੍ਰਮਾਈ = ਸ੍ਰਮਦਾ ਹੈ, ਚੋਂਦਾ ਹੈ॥੨॥

SikhNet (Spanish)Apártate del error, practica la meditación y también la austeridad de comportamiento. Así la dulzura de Tu Flor de Loto goteará sobre ti. (2)

ਬੀਸ ਸਪਤਾਹਰੋ. ਬਾਸਰੋ ਸੰਗ੍ਰਹੈ; ਤੀਨਿ ਖੋੜਾ. ਨਿਤ ਕਾਲੁ ਸਾਰੈ ॥

bees sapataaharo. baasaro sangrahai; teen khorraa. nit kaal saarai |

Sant Singh KhalsaBring the twenty-seven elements of the body under your control, and throughout the three stages of life, remember death.
Manmohan SinghAmass (control) thy body residing place of twenty seven elements, and ever remember death in the three caves (stage) of life.
Manmohan Singh (Punjabi)ਵੀਹ ਤੇ ਸੱਤ ਤੱਤਾ ਦੇ ਵੱਸਣ ਦੀ ਥਾਂ ਆਪਣੀ ਦੇਹਿ ਨੂੰ ਇਕੱਤ੍ਰ (ਕਾਬੂ) ਕਰ ਤੇ ਜੀਵਨ ਦੀਆਂ ਤਿੰਨੇ ਹੀ (ਦਸ਼ਾਂ) ਜਾਂ (ਕੰਦਰਾ) ਅੰਦਰ ਮੌਤ ਨੂੰ ਹਮੇਸ਼ਾਂ ਚੇਤੇ ਰੱਖ।
Fareedkot Teeka(ਬੀਸ ਸਪਤਾ) ਜੋ ਬੀਸ ਔਰੁ (ਸਪਤ) ਸਤ ਅਰਥਾਤ ਸਤਾਈਸ ਤਤੋਂ ਕਰ ਕੇ ਰਚਿਤ ਸਰੀਰੁ ਹੈ। ਸੋ ਕੈਸੇ? ੧੦ ਇੰਦ੍ਰਯ ਔਰੁ ੫ ਪ੍ਰਾਣ (ਪੰਚ), ੫ ਸੂਖਮ ਭੂਤ, ੧ ਮਨ, ੧ ਹੰਕਾਰ, ੧ ਮਹਿਤੱਤ,੍ਵ ੩ ਗੁਨ, ਪ੍ਰਕ੍ਰਿਤੀ ੧, ਏਹਿ ਸੰਪੂਰਨ ੨੭ ਸਤਾਈਸ ਹੈਂ। ਤਿਸ ਕਾ ਅਭਿਮਾਨੁ (ਹਰੋ) ਨਾਸ ਕਰੋ। ਔਰੁ ਹਰੀ ਕੋ (ਬਾਸਰੋ) ਦਿਨੁ ਦਿਨੁ ਅਰਥਾਤ ਸਦੀਵਕਾਲ (ਸੰ) ਭਲੀ ਪ੍ਰਕਾਰ (ਗ੍ਰਹੈ) ਧਾਰਨ ਕਰੋ। (ਤੀਨਿ ਖੋੜਾ ਨਿਤ ਕਾਲੁ ਸਾਰੈ) ਤ੍ਰਿਗੁਣਾਤਮਕ ਸੰਸਾਰੁ, ਭਾਵ ਤ੍ਰਿਲੋਕੀ ਰੂਪੁ ਖੋੜੋਂ ਮੇਂ, ਖੋੜ ਨਾਮੁ ਬ੍ਰਿਛਾਦਿਕੋਂ ਕੀ ਪੁਲਾਈ ਕਾ ਹੈ, ਵਾ (ਤੀਨ ਖੋੜਾ) ਸਥੂਲਾਦਿ ਤੀਨ ਪ੍ਰ੍ਰਕਾਰ ਕੀ ਜੋ ਦੇਹਿ ਰੂਪੀ ਖੋੜ ਹੈਂ। ਤਿਨ ਮੇਂ ਗਲਤਾਨ ਹੋਣੇ ਕਰ ਨਿਤਾਪ੍ਰਤਿ ਕਾਲੁ (ਸਾਰੇ) ਸਾੜਤਾ ਕਿਆ ਜਲਾਵਤਾ ਹੈ। ਕਦਾਚਿਤ ਐਸੀ ਆਸੰਕਾ ਹੋਵੈ ਕਿ ਇੰਦ੍ਰ ਲੋਕ, ਸਿਵ ਲੋਕਾਦਿ ਭੀ ਸੰਸਾਰ ਮੇਂ ਹੀ ਹੈਂ, ਤਪਾਦਿ ਕਰਨੇ ਸੇ ਤਹਾਂ ਜਾਇ ਪ੍ਰਾਪਤਿ ਹੋਤੇ ਹੈਂ। ਤਿਸ ਪਰ ਸ੍ਰੀ ਗੁਰੂ ਵਾਕ੍ਯ ਪ੍ਰਮਾਣੁ ਹੈ ਯਥਾ-☬"ਇੰਦ੍ਰ ਲੋਕ ਸਿਵ ਲੋਕਹਿਜੈਬੋ॥☬ਓਛੇ ਤਪ ਕਰ ਬਾਹਰ ਐਬੋ॥"☬ਵਾ ਸਤਾਈ ਨਛੱਤ੍ਰੋਂ ਮੇਂ ਹਰੀ ਨਾਮ ਕੋ ਸੰਗ੍ਰਹ ਕਰੋ। ਬਾਲ, ਜੁਬਾ, ਪੁਨਃ ਬ੍ਰਿਧ, ਏਹਿ ਜੋ ਜੀਵ ਰੂਪੀ ਪੰਛੀ ਕੀ ਤੀਨ ਅਵਸਥਾ ਰੂਪੀ ਖੋੜਾਂ ਹੈਂ, ਤਿਨ ਮੇਂ ਨਿਤ ਹੀ ਕਾਲ ਭਗਵਾਨ ਕੋ (ਸਾਰੇ) ਸਮਾਲਨਾ ਕਰੇ। ਭਾਵ ਏਹਿ ਕਿ ਸਦਾ ਹੀ ਮ੍ਰਿਤੂ ਕੋ ਚਿਤ ਮੇਂ ਸਮਾਲਤਾ ਰਹੇ, ਤੇ ਫਿਰ ਪਾਪ ਭੀ ਨਹੀਂ ਹੋ ਸਕਤੇ, ਔਰੁ ਭਜਨ ਸੇ ਭੀ ਅਚੇਤੁ ਨਹੀਂ ਰਹਿਤਾ
Prof. Sahib Singhਜੇ ਮਨੁੱਖ ਸਤਾਈ ਹੀ ਨਛੱਤ੍ਰਾਂ ਵਿਚ (ਭਾਵ) ਹਰ ਰੋਜ਼ (ਪ੍ਰਭੂ ਦਾ ਨਾਮ-ਧਨ) ਇਕੱਠਾ ਕਰਦਾ ਰਹੇ, ਜੇ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ (ਬਾਲਪਨ, ਜੁਆਨੀ, ਬੁਢੇਪੇ) ਵਿਚ ਮੌਤ ਨੂੰ ਚੇਤੇ ਰੱਖੇ,

ਪਦ ਅਰਥ ਬੀਸ = ਵੀਹ। ਸਪਤ = ਸੱਤ। ਬੀਸ ਸਪਤਾਹਰੋ = ੨੭ ਦਿਨ, ੨੭ ਨਛਤ੍ਰ। ਬਾਸਰੋ = ਦਿਨ। ਸੰਗ੍ਰਹੈ = ਇਕੱਠਾ ਕਰੇ। ਤੀਨਿ ਖੋੜਾ = ਤਿੰਨ ਅਵਸਥਾ (ਬਾਲ, ਜੁਆਨੀ, ਬੁਢੇਪਾ)। ਸਾਰੈ = ਚੇਤੇ ਰੱਖੇ।

SikhNet (Spanish)Junta y atesora los veintisiete tattwas de tu ser y permanece consiente de la muerte en las tres etapas de tu vida.

ਦਸ ਅਠਾਰ ਮੈ. ਅਪਰੰਪਰੋ ਚੀਨੈ; ਕਹੈ ਨਾਨਕੁ. ਇਵ ਏਕੁ ਤਾਰੈ ॥੩॥੨੬॥

das atthaar mai. aparanparo cheenai; kahai naanak. iv ek taarai |3|26|

Sant Singh KhalsaSee the Infinite Lord in the ten directions, and in all the variety of nature. Says Nanak, in this way, the One Lord shall carry you across. ||3||26||
Manmohan SinghBehold the limitless Lord in ten directions and eighteen (loads of vegetation). Says Nanak, like this the One Master shall save thee.4
Manmohan Singh (Punjabi)ਦਸਾਂ ਹੀ ਪਾਸਿਆਂ ਅਤੇ ਅਠਾਰਾਂ (ਭਾਵ ਬਨਾਸਪਤੀ) ਵਿੱਚ ਹੱਦ-ਬੰਨਾ ਰਹਿਤ ਸੁਆਮੀ ਨੂੰ ਵੇਖ। ਨਾਨਕ ਜੀ ਫੁਰਮਾਉਂਦੇ ਹਨ ਕਿ ਇਸ ਤਰ੍ਹਾਂ ਇਕ ਮਾਲਕ ਤੈਨੂੰ ਪਾਰ ਦੇਵੇਗਾ!
Fareedkot Teekaਦਸ, ਕ੍ਯਾ ਛਿ ਸਾਸਤ੍ਰ ਅਰੁ ਚਾਰੁ⁽¹⁾ ਵੇਦ ਅਰੁ ਅਠਾਰਾਂ ਪੁਰਾਣ, ਤਿਨ ਮੇਂ ਜੋ ਸਾਰ ਰੂਪੁ ਅਪਰੰਪਰੁ ਪਰਮੇਸ੍ਵਰੁ ਹੈ, ਤਿਸ ਕੋ (ਚੀਨੈ) ਜਾਣੇ। ਸ੍ਰੀ ਗੁਰੂ ਜੀ ਕਹਤੇ ਹੈਂ: ਇਵ ਕ੍ਯਾ ਕਿਸ ਪ੍ਰਕਾਰ ਕਰ ਏਕ ਆਤਮ ਦਰਸੀ ਪੁਰਸੁ ਹੀ ਆਪ ਕੋ ਤਾਰੈ ਹੈ॥੩॥੨੬॥
Prof. Sahib Singhਜੇ ਚਾਰ ਵੇਦਾਂ ਛੇ ਸ਼ਾਸਤ੍ਰਾਂ ਅਤੇ ਅਠਾਰਾਂ ਪੁਰਾਣ (ਆਦਿਕ ਸਾਰੀਆਂ ਧਰਮ-ਪੁਸਤਕਾਂ) ਵਿਚ ਪਰਮਾਤਮਾ (ਦੇ ਨਾਮ) ਨੂੰ ਹੀ ਖੋਜੇ ਤਾਂ ਹੇ ਨਾਨਕ! ਇਸ ਤਰ੍ਹਾਂ ਪਰਮਾਤਮਾ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥੨੬॥

ਪਦ ਅਰਥ ਦਸ = ਚਾਰ ਵੇਦ ਅਤੇ ਛੇ ਸ਼ਾਸਤ੍ਰ। ਅਠਾਰਮੈ = ਅਠਾਰਾਂ ਪੁਰਾਣਾਂ ਵਿਚ। ਅਪਰੰਪਰੋ = ਅਪਰੰਪਰੁ, ਪਰਮਾਤਮਾ। ਚੀਨੈ = ਖੋਜੇ, ਪਛਾਣੇ। ਇਵ = ਇਸ ਤਰ੍ਹਾਂ। ਏਕੁ = ਪ੍ਰਭੂ॥੩॥

SikhNet (Spanish)No mires más que al Dios Trascendente en las diez direcciones y en las dieciocho manifestaciones maravillosas de la naturaleza, y así serás salvado por el Señor. (4-26)
Answers quote the Granth verbatim with Ang citations. AI commentary is not Gurbani and not a religious ruling.