ਸਿਰੀਰਾਗੁ ਮਹਲਾ ੧ ਘਰੁ ੨ ॥
sireeraag mahalaa 1 ghar 2 |
Sant Singh KhalsaSiree Raag, First Mehl, Second House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
Fareedkot Teekaਘਰੁ ਨਾਮ ਰਾਗੋਂ ਕੇ ਸੁਰੋਂ ਕੇ ਭੇਦ ਕਾ ਹੈ।
SikhNet (Spanish)Siri Rag, Mejl Guru Nanak, Primer Canal Divino, Segunda Casa.
ਧਨੁ ਜੋਬਨੁ ਅਰੁ ਫੁਲੜਾ; ਨਾਠੀਅੜੇ ਦਿਨ ਚਾਰਿ ॥
dhan joban ar fularraa; naattheearre din chaar |
Sant Singh KhalsaWealth, the beauty of youth and flowers are guests for only a few days.
Manmohan SinghWealth, youth, and flowers are guests only for four days.
Manmohan Singh (Punjabi)ਦੌਲਤ, ਜੁਆਨੀ, ਅਤੇ ਫੁਲ ਕੇਵਲ ਚਹੁੰ ਦਿਹਾੜਿਆਂ ਦੇ ਪ੍ਰਾਹੁਣੇ ਹਨ।
Fareedkot Teekaਹੇ ਭਾਈ! ਏਹਿ ਜੋ ਧਨੁ, ਪੁਨਃ ਜੋਬਨੁ ਹੈ, ਸੋ (ਫੁਲੜਾ) ਪੁਸਪ ਕੀ ਨ੍ਯਾਈ ਅਲਪਕਾਲ ਰਹਿਨੇ ਵਾਲਾ ਹੈ। ਵਾ ਜਿਨ ਕੋ ਪਾਇ ਕਰ ਕੇ (ਫੁਲੜਾ) ਕਹੀਐ, ਤੂੰ ਫੂਲ ਰਹਾ ਹੈਂ, ਸੋ ਤੋ ਚਾਰ ਦਿਨ ਕੇ (ਨਾਠੀਅੜੇ) ਪਰਾਹੁਣੇ ਹੈਂ, ਵਾ ਚਾਰ ਦਿਨ ਮੇਂ ਨਠ ਜਾਣ ਵਾਲੇ ਹੈਂ॥
Prof. Sahib Singhਧਨ, ਜੁਆਨੀ ਅਤੇ ਨਿੱਕਾ ਜਿਹਾ ਫੁੱਲ-ਇਹ ਚਾਰ ਦਿਨਾਂ ਦੇ ਹੀ ਪਰਾਹੁਣੇ ਹੁੰਦੇ ਹਨ।ਪਦ ਅਰਥ ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਸਦਾ (ੁ) ਅੰਤ ਹੈ, ਇਸ ਦਾ ਅਰਥ ਹੈ 'ਅਤੇ'। ਲਫ਼ਜ਼ 'ਅਰਿ' ਬਿ-ਅੰਤ ਹੈ, ਉਸ ਦਾ ਅਰਥ ਹੈ 'ਵੈਰੀ'}। ਫੁਲੜਾ = ਸੋਹਣਾ ਜਿਹਾ ਫੁੱਲ। ਨਾਠੀਅੜੇ = ਪਰਾਹੁਣੇ।
SikhNet (Spanish)La riqueza, la juventud y las flores son los invitados de sólo unos cuantos días.
ਪਬਣਿ ਕੇਰੇ. ਪਤ ਜਿਉ; ਢਲਿ ਢੁਲਿ ਜੁੰਮਣਹਾਰ ॥੧॥
paban kere. pat jiau; dtal dtul junmanahaar |1|
Sant Singh KhalsaLike the leaves of the water-lily, they wither and fade and finally die. ||1||
Manmohan SinghLike the leaves or water lily, they whither, fade (and finally) die away.
Manmohan Singh (Punjabi)ਚੁਪਤੀ ਦੇ ਪੱਤਿਆਂ ਵਾਙੂ ਉਹ ਮੁਰਝਾ, ਸੁਕ-ਸੜ (ਤੇ ਆਖਰ) ਨਾਸ ਹੋ ਜਾਂਦੇ ਹਨ।
Fareedkot Teekaਦ੍ਰਿਸ਼ਟਾਂਤੁ- ਜੈਸੇ (ਪੱਬਣ) ਚੁਪੱਤੀ ਕੇ ਪੱਤ੍ਰ ਕੀ ਦਸਾ ਹੈ। ਸੋ ਕੈਸੇ ਹੈ? ਜਬ ਜਲੁ (ਢਲਿ) ਘਟਤਾ ਹੈ ਕ੍ਯਾ ਸੂਕ ਜਾਤਾ ਹੈ ਤਬ ਵਹੁ ਭੀ (ਢੁਲਿ) ਉਲਟ ਕਰ (ਜੁੰਮਣ ਹਾਰ) ਨਾਸ ਕੋ ਪ੍ਰਾਪਤਿ ਹੋਤੀ ਹੈ, ਤਾਂ ਤੇ ਜੈਸੇ ਵਹੁ ਨਾਸ ਹੋਨਹਾਰ ਹੈ, ਤੈਸੇ ਹੀ ਏਹ ਸਰੀਰ, ਧਨੁ, ਜੋਬਨਾਦਿਕ ਭੀ ਨਸ਼ਟ ਹੋਣਹਾਰ ਹੈ॥੧॥
Prof. Sahib Singhਜਿਵੇਂ ਚੌਪੱਤੀ ਦੇ ਪੱਤਰ (ਪਾਣੀ ਦੇ) ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ ਹਨ, ਤਿਵੇਂ ਇਹ ਭੀ ਨਾਸ ਹੋ ਜਾਂਦੇ ਹਨ ॥੧॥ਪਦ ਅਰਥ ਪਬਣਿ = ਪਾਣੀ ਦੇ ਕੰਢੇ ਉੱਗੀ ਹੋਈ ਚੌਪੱਤੀ। ਕੇਰੇ = ਦੇ। ਪਤ = ਪੱਤਰ (ਬਹੁ-ਵਚਨ)। ਢਲਿ ਢੁਲਿ = ਕੁਮਲਾ ਕੇ, ਸੁੱਕ ਕੇ। ਜੁੰਮਣਹਾਰ = {ਸਿੰਧੀ} ਤੁਰ ਜਾਣ ਵਾਲੇ, ਨਾਸਵੰਤ॥੧॥
SikhNet (Spanish)Así como las hojas del pequeño loto se desvanecen, se marchitan y luego se secan.
ਰੰਗੁ ਮਾਣਿ ਲੈ ਪਿਆਰਿਆ; ਜਾ ਜੋਬਨੁ ਨਉ ਹੁਲਾ ॥
rang maan lai piaariaa; jaa joban nau hulaa |
Sant Singh KhalsaBe happy, dear beloved, as long as your youth is fresh and delightful.
Manmohan SinghEnjoy Lord's love, O dear one! so long as thou hast buoyant fresh youth.
Manmohan Singh (Punjabi)ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈ, ਹੇ ਪ੍ਰੀਤਮ! ਜਦ ਤੋੜੀ ਤੇਰੀ ਹੁਲਾਰੇ ਵਾਲੀ ਨਵੀ ਜੁਆਨੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਜਬ ਤਕ ਜੋਬਨ ਕਾ ਨਵੀਨ ਹੁਲਾਰਾ ਹੈ, ਭਾਵ ਏਹ ਕਿ ਜਬ ਤਕ ਜਰਾ ਅਵਸਥਾ ਪ੍ਰਾਪਤਿ ਨਹੀਂ ਭਈ। ਕ੍ਯੋਂਕਿ ਜਰਾ ਮੇਂ ਜਪ ਤਪਾਦਿਕ ਸਾਧਨ ਨਹੀਂ ਹੋ ਸਕਤੇ ਹੈਂ; ਵਾ ਜਬ ਤਕ ਜੋਬਨ ਨਹੀਂ ਹੁਲਿਆ ਹੈ; ਕ੍ਯਾ ਜੈਸੇ ਖੇਤੀ ਪਵਨ ਕੇ ਬਲ ਸੇ ਹੁਲ ਕਰ ਕੇ ਸ੍ਵੇਤ ਹੋ ਜਾਤੀ ਹੈ, ਫਿਰ ਵਹੁ ਫਲੁ ਦੇਣੇ ਕੇ ਕਾਮ ਕੀ ਨਹੀਂ ਰਹਤੀ ਹੈ, ਤੈਸੇ ਹੀ ਜੋਬਨ ਕਾ ਭੀ ਹੁਲਨਾ ਹੈ। ਜਬ ਬ੍ਰਿਧ ਅਵਸਥਾ ਕਰੇ ਸ੍ਵੇਤ ਕੇਸ ਹੋ ਜਾਤੇ ਹੈਂ, ਔਰ ਸਰੀਰ ਨਿਰਬਲ ਹੋ ਜਾਤਾ ਹੈ, ਤਬ ਨਿਰਸ ਔਰ ਆਸਮਰਥ ਹੋ ਜਾਤਾ ਹੈ। ਸੋ ਜਬ ਲਗੁ ਐਸੀ ਦਸਾ ਨਹੀਂ ਭਈ, ਤਬ ਲਗ (ਰੰਗੁ) ਅਨੰਦ ਕੋ (ਮਾਣ ਲੈ) ਭੋਗ ਲੈ, ਭਾਵ ਏਹ ਕਿ ਵਾਹਿਗੁਰੂ ਕੋ ਜਪੁ ਲੈ॥
Prof. Sahib Singhਹੇ ਪਿਆਰੇ! ਜਦ ਤਕ ਨਵੀਂ ਜੁਆਨੀ ਹੈ ਤਦ ਤਕ ਆਤਮਕ ਅਨੰਦ ਲੈ ਲੈ;ਪਦ ਅਰਥ ਰੰਗ = ਆਤਮਕ ਆਨੰਦ। ਜਾ = ਜਦ ਤਕ। ਨਉਹੁਲਾ = ਨਵਾਂ, ਨਵੇਂ ਹੁਲਾਰੇ ਵਾਲਾ।
SikhNet (Spanish)Disfruta del Amor del Señor, oh mi amado, mientras goces de una fresca juventud. (1)
ਦਿਨ ਥੋੜੜੇ ਥਕੇ; ਭਇਆ ਪੁਰਾਣਾ ਚੋਲਾ ॥੧॥ ਰਹਾਉ ॥
din thorrarre thake; bheaa puraanaa cholaa |1| rahaau |
Sant Singh KhalsaBut your days are few-you have grown weary, and now your body has grown old. ||1||Pause||
Manmohan SinghFew are thine days, thou hast grown weary and the body vesture has grown old. Pause.
Manmohan Singh (Punjabi)ਤੇਰੇ ਦਿਨ ਬਹੁਤ ਘਟ ਹਨ, ਤੂੰ ਹਾਰ ਹੁਟ ਗਿਆ ਹੈ, ਅਤੇ ਤੇਰੀ ਦੇਹਿ ਪੁਸ਼ਾਕ ਬ੍ਰਿਧ ਹੋ ਗਈ ਹੈ। ਠਹਿਰਾਉ।
Fareedkot Teekaਕ੍ਯੋਂਕਿ ਜੀਵਨੇ ਕੇ ਦਿਨ ਤੇ (ਥੋੜੜੇ) ਅਲਪ (ਥਕੇ) ਰਹਿ ਗਏ ਹੈਂ। ਇਸ ਸਰੀਰ ਰੂਪੀ ਚੋਲੇ ਕੋ ਅਬ ਤੂੰ ਪੁਰਾਨਾ ਹੀ ਹੂਆ ਸਮਝ ਲੈ। ਕਾਹੇ ਤੇ? ਜੋ ਨਿਤਾਪ੍ਰਤਿ ਘਟਤਾ ਹੀ ਜਾਤਾ ਹੈ॥੧॥ ਰਹਾਉ ॥
Prof. Sahib Singhਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਸਿਮਰਨ ਨਹੀਂ ਹੋ ਸਕੇਗਾ) ॥੧॥ ਰਹਾਉ ॥ਪਦ ਅਰਥ ਥਕੇ = ਥੱਕੇ, ਰਹਿ ਗਏ। ਚੋਲਾ = ਸਰੀਰ॥੧॥ਰਹਾਉ॥
SikhNet (Spanish)Cortos son tus días, te ves abatido y tu cuerpo ha entrado a la vejez.
ਸਜਣ ਮੇਰੇ ਰੰਗੁਲੇ; ਜਾਇ ਸੁਤੇ ਜੀਰਾਣਿ ॥
sajan mere rangule; jaae sute jeeraan |
Sant Singh KhalsaMy playful friends have gone to sleep in the graveyard.
Manmohan SinghMy playful friend has gone to sleep in the graveyard.
Manmohan Singh (Punjabi)ਮੇਰੇ ਖਿਲੰਦੜੇ ਮਿੱਤ੍ਰ ਜਾ ਕੇ ਕਬਰਸਤਾਨ ਵਿੱਚ ਸੌਂ ਗਏ ਹਨ।
Fareedkot Teekaਜੋ ਮੇਰੇ ਸਜਣ (ਰੰਗੁਲੇ) ਅਨੰਦ ਦਾਇਕ ਥੇ, ਸੋ ਤੋ (ਜੀਰਾਣਿ) ਮਸਾਨ ਭੂਮਕਾ ਮੇਂ ਜਾਇ ਕਰ ਮ੍ਰਿਤੂ ਰੂਪੀ ਨਿੰਦ੍ਰਾ ਮੇਂ ਸੋਏ ਹੈਂ॥
Prof. Sahib Singhਮੇਰੇ ਪਿਆਰੇ ਸੱਜਣ ਕਬਰਿਸਤਾਨ ਵਿਚ ਜਾ ਸੁੱਤੇ ਹਨ,ਪਦ ਅਰਥ ਰੰਗੁਲੇ = ਪਿਆਰੇ। ਜੀਰਾਣਿ = ਜੀਰਾਣ ਵਿਚ, ਕਬਰਿਸਤਾਨ ਵਿਚ।
SikhNet (Spanish)Mis joviales amigos se han retirado a dormir a la tumba. (1-Pausa)
ਹੰ ਭੀ ਵੰਞਾ ਡੁਮਣੀ; ਰੋਵਾ ਝੀਣੀ ਬਾਣਿ ॥੨॥
han bhee vanyaa ddumanee; rovaa jheenee baan |2|
Sant Singh KhalsaIn my double-mindedness, I shall have to go as well. I cry in a feeble voice. ||2||
Manmohan SinghI, double minded, too shall depart and weep with a feeble voice.
Manmohan Singh (Punjabi)ਮੈਂ ਦੁਚਿੱਤੀ ਹੀ ਟੁਰ ਜਾਵਾਂਗੀ ਅਤੇ ਧੀਮੀ ਆਵਾਜ਼ ਨਾਲ ਰੋਵਾਂਗੀ।
Fareedkot Teekaਤਾਂ ਤੇ (ਹੰਭੀ) ਮੇਂ ਭੀ (ਡੁਮਣੀ) (ਇਕੱਲੀ) ਦੁਮਨੀ ਦੁਚਿਤੀ ਵਾ ਦੁਖੀ ਹੋ ਕਰ ਤਹਾਂ ਹੀ (ਵੰਞਾ) ਜਾਵੋਂਗੀ, ਔਰ (ਝੀਣੀ) ਸੂਖਮ ਬਾਣੀ ਕਰ ਕੇ ਰੁਦਨ ਕਰੂੰਗੀ॥੨॥
Prof. Sahib Singh(ਮੈਂ ਉਹਨਾਂ ਦੇ ਵਿਛੋੜੇ ਵਿਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ (ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ) ਮੈਂ ਭੀ ਦੁਚਿੱਤੀ ਹੋ ਕੇ (ਉਧਰ ਨੂੰ ਹੀ) ਚੱਲ ਪਵਾਂਗੀ ॥੨॥ਪਦ ਅਰਥ ਹੰਭੀ = ਹਉ ਭੀ, ਮੈਂ ਭੀ। ਵੰਝਾ = ਵੰਞਾ, ਜਾਵਾਂਗੀ। ਡੁਮਣੀ = ਦੁ-ਮਨੀ, ਦੁਚਿੱਤੀ ਹੋ ਕੇ। ਰੋਵਾ = ਰੋਵਾਂ, (ਹੁਣ) ਰੋਂਦੀ ਹਾਂ। ਝੀਣੀ = ਮੱਧਮ, ਧੀਮੀ। ਬਾਣਿ = ਆਵਾਜ਼, ਬਾਣੀ॥੨॥
SikhNet (Spanish)Yo, con mi mente redoblada en llanto y con voz débil por los que han partido, estoy cierto que también tendré que partir. (2)
ਕੀ. ਨ ਸੁਣੇਹੀ ਗੋਰੀਏ; ਆਪਣ ਕੰਨੀ ਸੋਇ ॥
kee. na sunehee goree; aapan kanee soe |
Sant Singh KhalsaHaven't you heard the call from beyond, O beautiful soul-bride?
Manmohan SinghWithin thine ears, O my fair coloured soul! why thou hearest not this fact?
Manmohan Singh (Punjabi)ਆਪਣਿਆਂ ਕੰਨਾਂ ਨਾਲ ਹੇ ਮੇਰੀ ਸੁਫੈਦ ਰੰਗ ਵਾਲੀਏ ਰੂਹੇ! ਤੂੰ ਕਿਉਂ ਇਹ ਕਨਸੋ ਨੂੰ ਸ੍ਰਵਣ ਨਹੀਂ ਕਰਦੀ?
Fareedkot Teekaਹੇ ਜੀਵ ਰੂਪੁ (ਗੋਰੀਏ) ਇਸਤ੍ਰੀ! ਤੂੰ ਅਪਨੇ ਕਾਨੋਂ ਮੇਂ (ਕੀ) ਕ੍ਯਾ (ਸੋਇ) ਖਬਰ ਨਹੀਂ ਸੁਨਤੀ ਹੈਂ, ਭਾਵ ਸੁਣਤੀ ਹੈਂ। ਕਿ ਅਮਕਾ ਮ੍ਰਿਤੁ ਭਯਾ ਹੈ, ਅਮਕਾ ਮ੍ਰਿਤੁ ਹੋਨੇ ਲਗਾ ਹੈ॥
Prof. Sahib Singhਹੇ ਸੁੰਦਰ ਜੀਵ-ਇਸਤ੍ਰੀ! ਤੂੰ ਧਿਆਨ ਨਾਲ ਇਹ ਖ਼ਬਰ ਕਿਉਂ ਨਹੀਂ ਸੁਣਦੀ?ਪਦ ਅਰਥ ਗੋਰੀਏ = ਹੇ ਸੁੰਦਰ ਜੀਵ-ਇਸਤ੍ਰੀ! ਆਪਣ ਕੰਨੀ = ਆਪਣੇ ਕੰਨਾਂ ਨਾਲ, ਧਿਆਨ ਦੇ ਕੇ। ਸੋਇ = ਖ਼ਬਰ।
SikhNet (Spanish)Oh mi Alma bella, ¿cómo es que no puedes escuchar este llamado con tus propios oídos?
ਲਗੀ ਆਵਹਿ ਸਾਹੁਰੈ; ਨਿਤ. ਨ ਪੇਈਆ ਹੋਇ ॥੩॥
lagee aaveh saahurai; nit. na peeea hoe |3|
Sant Singh KhalsaYou must go to your in-laws; you cannot stay with your parents forever. ||3||
Manmohan SinghThou shalt go to thy in laws and cannot stay with thy parents for ever.
Manmohan Singh (Punjabi)ਤੂੰ ਆਪਣੇ ਸਾਹੁਰੇ-ਘਰ ਟੁਰ ਜਾਵੇਗੀ ਅਤੇ ਸਦਾ ਲਈ ਆਪਣੇ ਬਾਬਲ ਦੇ ਘਰ ਨਹੀਂ ਰਹੇਗੀਂ।
Fareedkot Teeka(ਸਾਹੁਰੈ) ਪਰਲੋਕ ਕੀ ਤਰਫ (ਲਗੀ ਆਵਹਿ) ਚਲੀ ਆਉਤੀ ਹੈਂ, ਕਿਆ ਦਿਨੁ ਦਿਨੁ ਮ੍ਰਿਤੁ ਕੇ ਨਿਕਟਿ ਚਲੀ ਆਉਤੀ ਹੈ। ਔਰ ਜੋ (ਪੇਈਆ) ਮਾਤਾ ਪਿਤਾ ਕਾ ਘਰੁ ਹੈ, ਭਾਵ ਜੋ ਏਹ ਲੋਕ ਹੈ, ਤਿਸ ਮੇਂ ਨਿਤ ਕਾ ਰਹਿਣਾ ਨਹੀਂ ਹੋ ਸਕਤਾ ਹੈ। ਭਾਵ ਏਹ ਕਿ ਪੇਈਆ ਜੋ ਸੰਸਾਰ ਹੈ, ਇਸ ਮੇਂ ਸਦੀਵ ਕਾਲ ਨਹੀਂ ਰਹਨਾ ਹੈ। ਸਾਹੁਰੇ ਜੋ ਪਰਲੋਕ ਹੈ, ਤਹਾਂ ਹੀ ਮ੍ਰਿਤੁ ਹੋ ਕਰ ਅਵਸ੍ਯ ਜਾਨਾ ਹੈ॥੩॥
Prof. Sahib Singhਕਿ ਪੇਕਾ-ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿਚ) ਜ਼ਰੂਰ ਜਾਣਾ ਪਵੇਗਾ ॥੩॥ਪਦ ਅਰਥ ਲਗੀ ਆਵਹਿ = ਜ਼ਰੂਰ ਆਵੇਂਗੀ। ਪੇਈਆ = ਪੇਕਾ-ਘਰ, ਇਹ ਜਗਤ॥੩॥
SikhNet (Spanish)Te irás a la casa de tus suegros y no podrás estar en la casa de tu padre para nada.(3)
ਨਾਨਕ. ਸੁਤੀ ਪੇਈਐ; ਜਾਣੁ ਵਿਰਤੀ ਸੰਨਿ ॥
naanak. sutee peeeai; jaan viratee san |
Sant Singh KhalsaO Nanak, know that she who sleeps in her parents' home is plundered in broad daylight.
Manmohan SinghO Nanak, know that she, who is asleep in her parent's home, is burgled in broad day light.
Manmohan Singh (Punjabi)ਹੇ ਨਾਨਕ! ਸਮਝ ਲੈ ਕਿ ਜਿਹੜੀ ਆਪਣੇ ਪੇਕੇ ਘਰ ਵਿੱਚ ਸੁੱਤੀ ਪਈ ਹੈ, ਉਸ ਨੂੰ ਦਿਨ-ਦਿਹਾੜੇ ਪਾੜ ਲੱਗ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸੰਸਾਰ ਰੂਪੁ ਪੇਈਐ ਮੇਂ ਜੋ ਜੀਵ ਰੂਪੀ ਇਸਤ੍ਰੀ ਅਵਿੱਦ੍ਯਾ ਰੂਪੀ ਨਿੰਦ੍ਰਾ ਮੇਂ ਸੋ ਰਹੀ ਹੈ। ਤਿਸ ਕੋ (ਸੰਨਿ) ਵਿਰਤੀ ਲਗੀ ਜਾਨੋ। ਵਾ ਤਿਸ ਕੋ (ਵਿਰਤੀ) ਕੁਰੁਤੀ, ਭਾਵ ਏਹ ਕਿ ਚੋਰ ਤੋ ਰਾਤ੍ਰੀ ਕੋ ਸੰਨ ਲਗਾਵਤੇ ਹੈਂ। ਤਿਸ ਕੋ ਦਿਨ ਕੋ ਪਹਿਰੇ ਕੋ ਹੋਤੇ ਸੰਨ ਲਗੀ ਜਾਨੋ। ਸੰਨ ਨਾਮ ਉਸ ਮੋਰੀ ਕਾ ਹੈ, ਜੋ ਚੋਰ ਚੋਰੀ ਕਰਨੇ ਕੋ ਭੀਤ ਮੇਂ ਕਰ ਲੇਤੇ ਹੈਂ। ਸੋ ਜੈਸੇ ਕਿਸੀ ਕੇ ਦਿਨ ਕੋ ਪਹਿਰੇ ਕੇ ਹੋਤੇ ਚੋਰ ਲਗੇਂ ਔਰ ਲੂਟ ਲੇ ਜਾਵੇਂ। ਤੈਸੇ ਜੀਵ ਕੋ ਬੇਦ ਸ਼ਾਸਤ੍ਰ ਸੰਤ ਗੁਰੂ ਰੂਪੀ ਪਹਿਰੇ ਕੇ ਹੋਤੇ ਹੀ ਕਾਮਾਦਿ ਚੋਰ ਪੜੇ ਲੂਟਤੇ ਹੈਂ॥
Prof. Sahib Singhਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪੇਕੇ ਘਰ (ਇਸ ਲੋਕ ਵਿਚ ਗ਼ਫ਼ਲਤ ਦੀ ਨੀਂਦ ਵਿਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ।ਪਦ ਅਰਥ ਸੁਤੀ = ਗ਼ਾਫ਼ਲ ਬੇ-ਪਰਵਾਹ ਹੋ ਰਹੀ। ਪੇਈਐ = ਪੇਕੇ-ਘਰ ਵਿਚ। ਜਾਣ = ਸਮਝ। ਵਿਰਤੀ = ਵਿ-ਰਾਤ੍ਰੀ, ਰਾਤ ਦੇ ਉਲਟ, ਦਿਨ-ਦਿਹਾੜੇ।
SikhNet (Spanish)Oh, dice Nanak, sabe que aquélla que duerme en la casa de su padre, sin tener en mente su Verdadero Destino, es hostigada a la luz del día.
ਗੁਣਾ ਗਵਾਈ ਗੰਠੜੀ; ਅਵਗਣ ਚਲੀ ਬੰਨਿ ॥੪॥੨੪॥
gunaa gavaaee ganttharree; avagan chalee ban |4|24|
Sant Singh KhalsaShe has lost her bouquet of merits; gathering one of demerits, she departs. ||4||24||
Manmohan SinghShe is departing after having lost her bundle of merits and has tied one of demerits.
Manmohan Singh (Punjabi)ਉਸ ਨੇ ਨੇਕੀਆਂ ਦੀ ਗੰਢ ਗੁਆ ਲਈ ਹੈ, ਬਦੀਆਂ ਦੀ ਬੰਨ੍ਹ ਲਈ ਹੈ ਅਤੇ ਟੁਰ ਚਲੀ ਹੈ।
Fareedkot Teekaਜੀਵ ਰੂਪ ਇਸਤ੍ਰੀ ਨੇ ਦੈਵੀ ਸੰਪਦਾ ਰੂਪ ਗੁਣੋਂ ਕੀ ਗਾਂਠ, ਭਾਵ ਬਹੁਤ ਗੁਣ ਖੋਇ ਦਏ ਹੈਂ। ਭਾਵ ਏਹ ਕਿ ਸ਼ੁਭ ਗੁਣੋਂ ਕੋ ਤੋ ਕਾਮਾਦਿ ਚੋਰੋਂ ਨੇ ਲੂਟ ਲੀਆ ਹੈ, ਅਰੁ ਜੋ ਆਸੁਰੀ ਸੰਪਦਾ ਰੂਪੀ ਅਵਗੁਨ ਹੈਂ, ਤਿਨ ਕੀ ਪੋਟ ਬਾਂਧ ਕਰ ਲੇ ਚਲੀ ਹੈ॥੪॥੨੪॥☬ਸ੍ਰੀ ਗੁਰੂ ਨਾਨਕ ਜੀ ਮਹਾਰਾਜ ਬਿਚਰਤੇ ਹੂਏ ਏਕ ਨਦੀ ਕੇ ਕਿਨਾਰੇ ਪਰ ਜਾਇ ਪ੍ਰਾਪਤਿ ਭਏ। ਤਹਾਂ ਏਕ ਮਾਛੀ ਜਾਲ ਕੇ ਸਾਥ ਮਛਲੀਆਂ ਪਕੜ ਰਹਾ ਥਾ। ਤਬ ਤਿਸ ਕੋ ਦੇਖ ਕਰ ਮਰਦਾਨੇ ਔਰ ਬਾਲੇ ਕੋ ਗਿਲਾਨੀ ਹੂਈ ਔਰੁ ਕਹਾ ਕਿ ਹੇ ਭਗਵਨ! ਏਹੁ ਪੁਰਸ਼ ਅਤੀ ਪਾਪੀ ਹੈ। ਤਬ ਸ੍ਰੀ ਗੁਰੂ ਜੀ ਨੇ ਸਬਦ ਉਚਾਰਨ ਕੀਆ:
Prof. Sahib Singhਉਸ ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰੀ ॥੪॥੨੪॥ਪਦ ਅਰਥ ਗੰਠੜੀ = ਨਿੱਕੀ ਜਿਹੀ ਪੋਟਲੀ। ਬੰਨਿ = ਬੰਨ੍ਹ ਕੇ, ਇਕੱਠੇ ਕਰ ਕੇ॥੪॥
SikhNet (Spanish)Él ha perdido su racimo de méritos y se ha hecho de uno de deméritos y ha partido. (4-24)