ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.
ਚੜਿ ਬੋਹਿਥੈ ਚਾਲਸਉ; ਸਾਗਰੁ ਲਹਰੀ ਦੇਇ ॥
charr bohithai chaalsau; saagar laharee dee |
Sant Singh KhalsaI get on board the boat and set out, but the ocean is churning with waves.
Manmohan SinghThough the ocean is agitated, embarking on the ship, proceed I.
Manmohan Singh (Punjabi)ਭਾਵੇਂ ਸਮੁੰਦਰ ਵਿੱਚ ਤਰੰਗ ਉਠਦੇ ਹਨ, ਮੈਂ ਜਹਾਜ਼ ਤੇ ਚੜ੍ਹ ਕੇ ਚਲ ਪੈਂਦਾ ਹਾਂ।
Fareedkot Teekaਜੇ ਗ੍ਯਾਨ ਰੂਪ ਜਹਾਜ ਪਰ ਚੜ ਕੇ ਪਰਮੇਸੁਰ ਕੀ ਓਰ ਚਲੀਏ ਤੌ ਆਗੇ ਸੰਸਾਰ ਸਾਗਰ ਵਿਕਾਰ ਰੂਪ ਲਹਰੀ ਦੇਤਾ ਹੈ, ਭਾਵ ਅਨੇਕ ਬਿਘਨ ਹੈਂ॥
Prof. Sahib Singh(ਸੰਸਾਰ-) ਸਮੁੰਦਰ (ਤਾਂ ਵਿਕਾਰਾਂ ਦੀਆਂ) ਠਾਠਾਂ ਮਾਰ ਰਿਹਾ ਹੈ ਪਰ ਮੈਂ (ਗੁਰ-ਸ਼ਬਦ-ਰੂਪ) ਜਹਾਜ਼ ਵਿਚ ਚੜ੍ਹ ਕੇ (ਇਸ ਸਮੁੰਦਰ ਵਿਚੋਂ) ਲੰਘਾਂਗਾ।
ਪਦ ਅਰਥ ਬੋਹਿਥ = ਜਹਾਜ਼। ਲਹਰੀ = ਲਹਿਰਾਂ ('ਲਹਿਰ' ਤੋਂ 'ਬਹੁ-ਵਚਨ')।
SikhNet (Spanish)El mar es tempestuoso y no veo a nadie que me pueda llevar a través,
ਠਾਕ ਨ. ਸਚੈ ਬੋਹਿਥੈ; ਜੇ ਗੁਰੁ ਧੀਰਕ ਦੇਇ ॥
tthaak na. sachai bohithai; je gur dheerak dee |
Sant Singh KhalsaThe boat of Truth encounters no obstruction, if the Guru gives encouragement.
Manmohan SinghThe true ship encounters no obstruction, if the Guru gives encouragement.
Manmohan Singh (Punjabi)ਸੱਚੇ ਜਹਾਜ਼ ਨੂੰ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ, ਜੇਕਰ ਗੁਰੂ ਜੀ ਧੀਰਜ, ਤਸੱਲੀ ਦੇਣ।
Fareedkot Teekaਜੇ ਗੁਰੂ ਮਲਾਹ ਧੀਰਜ ਦੇਵੈ ਤੋ ਸਚੇ ਜਹਾਜ ਕੋ (ਠਾਕ) ਰੋਕ ਨਹੀਂ ਹੋਤੀ, ਭਾਵ ਗਿਆਨ ਮੇਂ ਬਿਘਨ ਨਹੀਂ ਹੋਤਾ॥
Prof. Sahib Singhਜੇ ਸਤਿਗੁਰ ਹੌਸਲਾ ਦੇਵੇ ਤਾਂ ਇਸ ਸੱਚੇ ਜਹਾਜ਼ ਵਿਚ ਚੜ੍ਹਿਆਂ (ਸਫ਼ਰ ਵਿਚ) ਕੋਈ ਰੋਕ ਨਹੀਂ ਪਏਗੀ।
ਪਦ ਅਰਥ ਠਾਕ = ਰੋਕ।
SikhNet (Spanish)excepto el Barco de la Verdad. Sí, nada nos obstruye cuando el Guru es nuestro Soporte,
ਤਿਤੁ ਦਰਿ ਜਾਇ ਉਤਾਰੀਆ; ਗੁਰੁ ਦਿਸੈ ਸਾਵਧਾਨੁ ॥
tit dar jaae utaareea; gur disai saavadhaan |
Sant Singh KhalsaHe takes us across to the door on the other side, as the Guru keeps watch.
Manmohan SinghThe Guru is ever seen on the alert and he disembarks me at the door of that Lord.
Manmohan Singh (Punjabi)(ਮੇਰੇ) ਗੁਰੂ ਜੀ ਹਮੇਸ਼ਾਂ ਖ਼ਬਰਦਾਰ ਦਿਸ ਆਉਂਦੇ ਹਨ ਅਤੇ ਉਹ ਮੈਨੂੰ ਉਸ ਸੁਆਮੀ ਦੇ ਬੂਹੇ ਉੱਤੇ ਜਾ ਉਤਾਰਦੇ ਹਨ।
Fareedkot Teekaਜੇ ਗੁਰੂ ਮਲਾਹ ਤਾਰਨੇ ਮੇਂ ਸਾਵਧਾਨ ਦੇਖੀਏ ਤੋ ਤਿਸ ਪਰਮੇਸਰ ਕੇ ਦਰ ਪਰ ਜਾਇ ਉਤਾਰੀਤਾ ਹੈ॥
Prof. Sahib Singhਮੈਨੂੰ ਆਪਣਾ ਗੁਰੂ ਸੁਚੇਤ ਦਿੱਸ ਰਿਹਾ ਹੈ (ਮੈਨੂੰ ਨਿਸ਼ਚਾ ਹੈ ਕਿ ਗੁਰੂ ਮੈਨੂੰ) ਉਸ (ਪ੍ਰਭੂ ਦੇ) ਦਰ ਤੇ ਜਾ ਉਤਾਰੇਗਾ।
ਪਦ ਅਰਥ ਸਾਵਧਾਨੁ = ਸੁਚੇਤ, ਤਤਪਰ {ਸ-ਅਵਧਾਨ=ਧਿਆਨ ਸਹਿਤ, ਗਹੁ ਕਰਨ ਵਾਲਾ}
SikhNet (Spanish)pues Él nos lleva hasta la Orilla del Señor y mira, el Guru está para darme siempre Su Socorro.
ਨਾਨਕ ਨਦਰੀ ਪਾਈਐ; ਦਰਗਹ ਚਲੈ ਮਾਨੁ ॥੩॥
naanak nadaree paaeeai; daragah chalai maan |3|
Sant Singh KhalsaO Nanak, if I am blessed with His Grace, I shall go to His Court with honor. ||3||
Manmohan SinghNanak, if I am blessed with the Lord's grace, I shall go to His court with honour.
Manmohan Singh (Punjabi)ਨਾਨਕ, ਜੇਕਰ ਮੈਨੂੰ ਸੁਆਮੀ ਦੀ ਰਹਿਮਤ ਪ੍ਰਾਪਤ ਹੋ ਜਾਵੇ, ਤਾਂ ਮੈਂ ਇੱਜ਼ਤ ਆਬਰੂ ਨਾਲ ਵੁਸ ਦੇ ਦਰਬਾਰ ਨੂੰ ਜਾਵਾਂਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਦਰੀ) ਪਰਮੇਸੁਰ ਕੋ ਪਾਈਤਾ ਹੈ ਪੁਨਃ ਦਰਗਾਹ ਮੇਂ ਵਹੁ ਪੁਰਸ ਮਾਨ ਸੰਜੁਕਤ ਜਾਤਾ ਹੈ॥੩॥
Prof. Sahib Singhਹੇ ਨਾਨਕ! (ਇਹ ਗੁਰ-ਸ਼ਬਦ ਦਾ ਜਹਾਜ਼) ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ (ਇਸ ਦੀ ਬਰਕਤਿ ਨਾਲ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ॥੩॥
SikhNet (Spanish)Dice Nanak, cuando el Guru nos otorga Su Gracia, uno llega hasta el Señor y es honrado en la Corte de Dios. (3)