ੴ

ਸਿੱਖਬਾਣੀ · SikhBani

ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ ॥

nihakanttak raaj bhunch too guramukh sach kamaaee
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1087 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਨਿਹਕੰਟਕ ਰਾਜੁ ਭੁੰਚਿ ਤੂ; ਗੁਰਮੁਖਿ ਸਚੁ ਕਮਾਈ ॥

nihakanttak raaj bhunch too; guramukh sach kamaaee |

Sant Singh KhalsaEnjoy your kingdom of bliss; as Gurmukh, practice Truth.
Manmohan SinghPractising truth, through the Guru's grace, enjoy thou the griefless Kingdom.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸੱਚ ਦੀ ਕਮਾਈ ਕਰਕੇ, ਤੂੰ ਗਮ-ਰਹਿਤ ਰਾਜ-ਭਾਗ ਮਾਣ।
Fareedkot Teekaਹੇ ਪੁਰਸ! ਸਤ੍ਰੂਓਂ ਸੇ ਰਹਿਤ ਹੋ ਕੇ ਗ੍ਯਾਨ ਰੂਪ ਰਾਜ ਤੂੰ ਭੋਗ, ਪਰੰਤੂ ਗੁਰੋਂ ਦੁਆਰੇ ਸਚੀ ਕਮਾਈ ਕਰਿ॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਸਿਮਰਨ ਦੀ ਕਮਾਈ ਕਰ (ਤੇ ਇਸ ਤਰ੍ਹਾਂ) ਨਿਰਚੋਭ ਰਾਜ ਮਾਣ,

ਪਦ ਅਰਥ ਨਿਹਕੰਟਕ = ਜਿਸ ਵਿਚ ਕੋਈ ਕੰਡਾ ਚੋਭ ਨਾਹ ਲਾਏ। ਭੁੰਚਿ = ਮਾਣ। ਸਚੁ ਕਮਾਈ = ਸਿਮਰਨ-ਰੂਪ ਕਮਾਈ।

SikhNet (Spanish)Disfruta del Estado sin sufrimiento, del Honor, practica la Verdad,

ਸਚੈ ਤਖਤਿ ਬੈਠਾ ਨਿਆਉ ਕਰਿ; ਸਤਸੰਗਤਿ ਮੇਲਿ ਮਿਲਾਈ ॥

sachai takhat baitthaa niaau kar; satasangat mel milaaee |

Sant Singh KhalsaSitting upon the throne of Truth, the Lord administers justice; He unites us in Union with the Society of the Saints.
Manmohan SinghSitting on the True Throne, the Lord administers justice and unites one in the union of the saints congregation.
Manmohan Singh (Punjabi)ਸੱਚੇ ਰਾਜਸਿੰਘਾਸ਼ਨ ਤੇ ਬਹਿ ਕੇ ਸੁਆਮੀ ਇਨਸਾਫ਼ ਕਰਦਾ ਹੈ ਅਤੇ ਇਨਸਾਨ ਨੂੰ ਸਾਧ ਸੰਗਤ ਦੇ ਮਿਲਾਪ ਅੰਦਰ ਮਿਲਾ ਦਿੰਦਾ ਹੈ।
Fareedkot Teekaਨਿਸਚੇ ਰੂਪ ਤਖਤ ਪਰ ਬੈਠਾ ਨਿਆਂਉ ਕਰ ਅਰਥਾਤ ਜਾਗ੍ਯਾਸੂਆਂ ਕੇ ਸੰਸੇ ਨਵਿਰਤਿ ਕਰਿ ਔ ਸਤਸੰਗਤ ਕੇ ਮੇਲ ਮੇਂ ਬੁਧੀ ਕੋ ਮਿਲਾਈ ਰਖ॥
Prof. Sahib Singh(ਕਿਉਂਕਿ) ਜੋ ਪ੍ਰਭੂ ਸਦਾ-ਥਿਰ ਤਖ਼ਤ ਤੇ ਬਹਿ ਕੇ ਨਿਆਂ ਕਰ ਰਿਹਾ ਹੈ ਉਹ ਤੈਨੂੰ ਸਤਸੰਗ ਵਿਚ ਮਿਲਾ ਦੇਵੇਗਾ,
SikhNet (Spanish)a través de la Gracia del Guru, pues el Señor se sienta en el Trono de la Verdad y administra Su Justicia. Gracias a Él nos asociamos con los Santos.

ਸਚਾ ਉਪਦੇਸੁ ਹਰਿ ਜਾਪਣਾ; ਹਰਿ ਸਿਉ ਬਣਿ ਆਈ ॥

sachaa upades har jaapanaa; har siau ban aaee |

Sant Singh KhalsaMeditating on the Lord, through the True Teachings, we become just like the Lord.
Manmohan SinghContemplating the Lord-God by the True Guru's instruction, the mortal succeeds with Him.
Manmohan Singh (Punjabi)ਸੱਚੇ ਗੁਰਾਂ ਦੀ ਸਿੱਖਮਤ ਰਾਹੀਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਉਸ ਨਾਲ ਕਾਮਯਾਬ ਥੀ ਵੰਝਦਾ ਹੈ।
Fareedkot Teekaਸਚਾ ਉਪਦੇਸ ਲੈ ਕੇ ਜਿਸ ਨੇ ਹਰੀ ਕੋ ਜਪਨਾ ਕੀਆ ਹੈ ਤਿਸ ਕੀ ਹਰੀ ਸਾਥ ਬਣ ਆਈ ਹੈ॥
Prof. Sahib Singhਓਥੇ ਨਾਮ-ਸਿਮਰਨ ਦੀ ਸੱਚੀ ਸਿੱਖਿਆ ਕਮਾਇਆਂ ਤੇਰੀ ਪ੍ਰਭੂ ਨਾਲ ਬਣ ਆਵੇਗੀ।
SikhNet (Spanish)Amar y tomar Conciencia de Dios es la Verdadera Sabiduría.

ਐਥੈ ਸੁਖਦਾਤਾ ਮਨਿ ਵਸੈ; ਅੰਤਿ ਹੋਇ ਸਖਾਈ ॥

aithai sukhadaataa man vasai; ant hoe sakhaaee |

Sant Singh KhalsaIf the Lord, the Giver of peace, abides in the mind, in this world, then in the end, He becomes our help and support.
Manmohan SinghIf the Peace-giving Lord abides in man's mind here, then becomes He his succourer in the end.
Manmohan Singh (Punjabi)ਜੇਕਰ ਆਰਾਮ-ਬਖ਼ਸ਼ਣਹਾਰ ਸੁਆਮੀ ਏਥੇ ਬੰਦੇ ਦੇ ਚਿੱਤ ਅੰਦਰ ਟਿਕ ਜਾਵੇ, ਤਾਂ ਅਖ਼ੀਰ ਨੂੰ ਉਹ ਉਸ ਦਾ ਸਹਾਇਕ ਥੀ ਵੰਝਦਾ ਹੈ।
Fareedkot Teekaਇਸ ਲੋਕ ਮੇਂ (ਸੁਖਦਾਤਾ) ਪਰਮੇਸੁਰ ਤਿਸ ਕੇ ਮਨ ਮੇਂ ਵਸਤਾ ਹੈ (ਅੰਤਿ) ਪਰਲੋਕ ਮੇਂ ਓਹੀ ਸਹਾਈ ਹੋਤਾ ਹੈ॥
Prof. Sahib Singhਇਸ ਜੀਵਨ ਵਿਚ ਸੁਖਦਾਤਾ ਰੱਬ ਮਨ ਵਿਚ ਵੱਸੇਗਾ ਤੇ ਅੰਤ ਵੇਲੇ ਭੀ ਸਾਥੀ ਬਣੇਗਾ।
SikhNet (Spanish)Si el Dios Dador de Éxtasis es enaltecido en la mente, Él nos ocorre aquí y en el más allá.

ਹਰਿ ਸਿਉ ਪ੍ਰੀਤਿ ਊਪਜੀ; ਗੁਰਿ. ਸੋਝੀ ਪਾਈ ॥੨॥

har siau preet aoopajee; gur. sojhee paaee |2|

Sant Singh KhalsaLove for the Lord wells up, when the Guru imparts understanding. ||2||
Manmohan SinghWhen the Guru imparts understanding, then wells up in the man's mind, the love for the Lord.
Manmohan Singh (Punjabi)ਜਦ ਗੁਰੂ ਜੀ ਸਮਝ ਪ੍ਰਦਾਨ ਕਰਦੇ ਹਨ, ਤਾਂ ਬੰਦੇ ਦੇ ਮਨ ਅੰਦਰ ਪ੍ਰਭੂ ਦਾ ਪ੍ਰੇਮ ਉਤਪੰਨ ਹੋ ਜਾਂਦਾ ਹੈ।
Fareedkot Teekaਜਿਸ ਕੋ ਗੁਰੂ ਨੇ (ਸੋਝੀ) ਗ੍ਯਾਤ ਪਾਈ ਹੈ ਤਿਸ ਕੀ ਹਰੀ ਸਾਥ ਪ੍ਰੀਤ ਉਤਪਤ ਹੂਈ ਹੈ॥੨॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਨੇ ਸਮਝ ਬਖ਼ਸ਼ੀ ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ॥੨॥

ਪਦ ਅਰਥ ਗੁਰਿ = ਗੁਰੂ ਨੇ ॥੨॥

SikhNet (Spanish)Sí, si el Guru nos da esa Sabiduría, nos enamoramos de nuestro Dios. (2)
Answers quote the Granth verbatim with Ang citations. AI commentary is not Gurbani and not a religious ruling.