ੴ

ਸਿੱਖਬਾਣੀ · SikhBani

ਸਪਤਮਿ ਸੰਚਹੁ ਨਾਮ ਧਨੁ ਟੂਟਿ ਨ ਜਾਹਿ ਭੰਡਾਰ ॥

sapatam sanchahu naam dhan ttoott na jaeh bhanddaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 298 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Saptam)

ਸਪਤਮਿ. ਸੰਚਹੁ ਨਾਮ ਧਨੁ; ਟੂਟਿ ਨ ਜਾਹਿ. ਭੰਡਾਰ ॥

sapatam. sanchahu naam dhan; ttoott na jaeh. bhanddaar |

Sant Singh KhalsaThe seventh day of the lunar cycle: Gather the wealth of the Naam; this is a treasure which shall never be exhausted.
Manmohan SinghThe seventh Lunar day: Amass the wealth of the name. This treasure runs not short.
Manmohan Singh (Punjabi)ਸੱਤਵੀਂ ਥਿਤ-ਨਾਮ ਦੀ ਦੌਲਤ ਜਮ੍ਹਾਂ ਕਰ। ਇਹ ਖ਼ਜ਼ਾਨਾ ਮੁੱਕਦਾ ਨਹੀਂ।
Fareedkot Teekaਸਪਤਮੀ ਦੁਆਰਾ ਕਹਤੇ ਹੈਂ ਕਿ ਨਾਮ ਧਨ ਇਕਤ੍ਰ ਕਰੋ, ਕਿਯੋਂਕਿ ਨਾਮ ਰੂਪੀ ਧਨ ਕਾ ਭੰਡਾਰ ਟੂਟ ਨਹੀਂ ਜਾਤਾ, ਭਾਵ ਯੇਹਿ ਔਰ ਖਜਾਨੋ ਸਮ ਖਰਚਣੇ ਸੇ ਘਟਤਾ ਨਹੀਂ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ। ਨਾਮ-ਧਨ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ।

ਪਦ ਅਰਥ ਸਪਤਮਿ = ਸਪਤਮੀ ਥਿਤਿ। ਸੰਚਹੁ = ਇਕੱਠਾ ਕਰੋ। ਨ ਜਾਹਿ = ਨਹੀਂ ਜਾਂਦੇ। ਭੰਡਾਰ = ਖ਼ਜ਼ਾਨੇ।

SikhNet (Spanish)Séptimo Día del Ciclo Lunar. Recolecta la riqueza del Naam, el Nombre del Señor, porque este Tesoro será tuyo para siempre.

ਸੰਤਸੰਗਤਿ ਮਹਿ ਪਾਈਐ; ਅੰਤੁ ਨ ਪਾਰਾਵਾਰ ॥

santasangat meh paaeeai; ant na paaraavaar |

Sant Singh KhalsaIn the Society of the Saints, He is obtained; He has no end or limitations.
Manmohan SinghIn the society of saints is obtained the Lord who has no limit and bounds.
Manmohan Singh (Punjabi)ਸੁਆਮੀ ਜਿਸ ਦਾ ਕੋਈ ਓੜਕ ਜਾਂ ਹੱਦਬੰਨਾ ਨਹੀਂ, ਸਾਧ ਸਮੇਲਨ ਅੰਦਰ ਪ੍ਰਾਪਤ ਹੁੰਦਾ ਹੈ।
Fareedkot Teekaਪਰੰਤੂ ਜਿਸ ਕੇ ਪਾਰਾਵਾਰ ਕਾ ਅੰਤ ਨਹੀਂ ਵਹੁ ਖਜਾਨਾ ਸੰਤੋਂ ਕੀ ਸੰਗਤ ਕਰ ਕੇ ਪਾਈਤਾ ਹੈ॥
Prof. Sahib Singh(ਪਰ ਉਸ ਪਰਮਾਤਮਾ ਦਾ ਇਹ ਨਾਮ ਧਨ) ਸਾਧ ਸੰਗਤਿ ਵਿਚ ਰਿਹਾਂ ਹੀ ਮਿਲਦਾ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ, ਜਿਸ ਦੇ ਸਰੂਪ ਦਾ ਉਰਲਾ ਪਰਲਾ ਬੰਨਾ ਨਹੀਂ ਲੱਭਦਾ।

ਪਦ ਅਰਥ ਮਹਿ = ਵਿਚ। ਪਾਈਐ = ਮਿਲਦਾ ਹੈ।

SikhNet (Spanish)En la Saad Sangat, la Sociedad de los Santos uno recolecta el Tesoro Ilimitado.

ਆਪੁ ਤਜਹੁ. ਗੋਬਿੰਦ ਭਜਹੁ; ਸਰਨਿ ਪਰਹੁ ਹਰਿ ਰਾਇ ॥

aap tajahu. gobind bhajahu; saran parahu har raae |

Sant Singh KhalsaRenounce your selfishness and conceit, and meditate, vibrate on the Lord of the Universe; take to the Sanctuary of the Lord, our King.
Manmohan SinghRelinquish thy self-conceit, remember the Lord and enter the sanctuary of God the King
Manmohan Singh (Punjabi)ਆਪਣੀ ਸਵੈ-ਹੰਗਤਾ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਸ਼ਰਣਾਗਤ ਸੰਭਾਲ।
Fareedkot Teekaਹੰਕਾਰ ਕੋ ਤਿਆਗ ਕਰ ਗੋਬਿੰਦ ਕਾ ਭਜਨ ਕਰਹੁ ਔਰ ਹਰੀ ਰਾਜਾ ਕੀ ਸਰਨ ਪੜੋ॥
Prof. Sahib Singh(ਹੇ ਭਾਈ!) ਆਪਾ-ਭਾਵ ਦੂਰ ਕਰੋ, ਪਰਮਾਤਮਾ ਦਾ ਭਜਨ ਕਰਦੇ ਰਹੁ, ਪ੍ਰਭੂ ਪਾਤਸ਼ਾਹ ਦੀ ਸਰਨ ਪਏ ਰਹੋ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Aquél que conquista su ser y contempla al Señor y busca el Refugio de Dios, el Rey,

ਦੂਖ ਹਰੈ. ਭਵਜਲੁ ਤਰੈ; ਮਨ ਚਿੰਦਿਆ ਫਲੁ ਪਾਇ ॥

dookh harai. bhavajal tarai; man chindiaa fal paae |

Sant Singh KhalsaYour pains shall depart - swim across the terrifying world-ocean, and obtain the fruits of your mind's desires.
Manmohan SinghThy pain shall depart, thou shalt swim across the terrible world-ocean and obtain the heart desired fruit.
Manmohan Singh (Punjabi)ਤੇਰਾ ਦੁੱਖੜਾ ਦੂਰ ਹੋ ਜਾਏਗਾ, ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ ਅਤੇ ਦਿਲ ਚਾਹੁੰਦਾ ਮੇਵਾ ਪਾ ਲਵੇਗਾ।
Fareedkot Teekaਤਿਸੁ ਕਰ ਤੁਮਾਰੇ ਦੁਖ ਦੂਰ ਹੋਵੇਂਗੇ ਅਰੁ ਸੰਸਾਰ ਸਮੁੰਦ੍ਰ ਸੇ ਤਰ ਜਾਓਂਗੇ ਅਰੁ ਮਨ ਇਛਤ ਫਲ ਪਾਇ ਲੇਵੋਗੇ॥
Prof. Sahib Singh(ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਆਪਣੇ ਸਾਰੇ) ਦੁਖ ਦੂਰ ਕਰ ਲੈਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਤੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਹਰੈ = ਦੂਰ ਕਰਦਾ ਹੈ। ਭਵਜਲੁ = ਸੰਸਾਰ-ਸਮੁੰਦਰ। ਚਿੰਦਿਆ = ਚਿਤਵਿਆ ਹੋਇਆ।

SikhNet (Spanish)se deshace de sus penas, nada a través del mar de la existencia material y cosecha el fruto del deseo de su corazón.

ਆਠ ਪਹਰ ਮਨਿ ਹਰਿ ਜਪੈ; ਸਫਲੁ ਜਨਮੁ ਪਰਵਾਣੁ ॥

aatth pehar man har japai; safal janam paravaan |

Sant Singh KhalsaOne who meditates on the Lord twenty-four hours a day - fruitful and blessed is his coming into the world.
Manmohan SinghProfitable and approved is the advent of him who the whole day long heartily remembers God.
Manmohan Singh (Punjabi)ਲਾਭਦਾਇਕ ਤੇ ਪ੍ਰਮਾਣੀਕ ਹੈ ਉਸ ਦਾ ਆਗਮਨ, ਜੋ ਦਿਨ ਰਾਤ ਦੀ ਦਿਲੋਂ ਵਾਹਿਗੁਰੂ ਦਾ ਆਰਾਧਨ ਕਰਦਾ ਹੈ।
Fareedkot Teekaਜੋ ਮਨ ਮੇਂ ਆਠ ਪਹਰ ਹਰੀ ਕਾ ਨਾਮ ਜਪਤਾ ਹੈ ਤਿਸ ਕਾ ਜਨਮ ਸਫਲ ਔਰ ਉਸ ਕਾ ਕਹਣਾ ਕਰਣਾ ਪਰਵਾਣ ਹੂਆ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਅੱਠੇ ਪਹਰ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)Bendita, fructífera y aprobada es la vida del que contempla a su Señor noche y día,

ਅੰਤਰਿ ਬਾਹਰਿ ਸਦਾ ਸੰਗਿ; ਕਰਨੈਹਾਰੁ ਪਛਾਣੁ ॥

antar baahar sadaa sang; karanaihaar pachhaan |

Sant Singh KhalsaInwardly and outwardly, realize that the Creator Lord is always with you.
Manmohan SinghWithin and without, ever realise the Creator to be with thee.
Manmohan Singh (Punjabi)ਅੰਦਰ ਤੇ ਬਾਹਰ, ਸਦੀਵ ਹੀ, ਸਿਰਜਣਹਾਰ ਨੂੰ ਆਪਣੇ ਨਾਲ ਅਨੁਭਵ ਕਰ।
Fareedkot Teekaਤਾਂ ਤੇ ਅੰਤਰ ਬਾਹਰ ਅਰਥਾਤ ਸਰਬ ਥਾਂ ਸਦੀਵਕਾਲ ਕਰਨੇਹਾਰ ਵਾਹਿਗੁਰੂ ਕੋ ਸੰਗ ਹੀ ਪਹਚਾਨੁ॥
Prof. Sahib Singhਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ, ਜੇਹੜਾ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਬਾਹਰ ਸਦਾ ਨਾਲ (ਵੱਸਦਾ) ਹੈ। ਉਹ ਸਿਰਜਣਹਾਰ ਪ੍ਰਭੂ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ।

ਪਦ ਅਰਥ ਸੰਗਿ = ਨਾਲ। ਪਛਾਣੂ = ਸਾਥੀ।

SikhNet (Spanish)guarda la Compañía del Señor dentro y fuera de su ser y conoce a su Creador.

ਸੋ ਸਾਜਨੁ. ਸੋ ਸਖਾ ਮੀਤੁ; ਜੋ. ਹਰਿ ਕੀ ਮਤਿ ਦੇਇ ॥

so saajan. so sakhaa meet; jo. har kee mat dee |

Sant Singh KhalsaHe is your friend, your companion, your very best friend, who imparts the Teachings of the Lord.
Manmohan SinghHe is the friend he the comrade and an intimate who imparts unto me the Divine instruction.
Manmohan Singh (Punjabi)ਉਹੀ ਦੋਸਤ, ਓਹੀ ਸਾਥੀ ਤੇ ਮਿੱਤ੍ਰ ਹੈ ਜਿਹੜਾ ਮੈਨੂੰ ਈਸ਼ਵਰੀ ਉਪਦੇਸ਼ ਦਿੰਦਾ ਹੈ।
Fareedkot Teekaਸੋਈ ਮਨ ਕਾ ਮਿਤ੍ਰ ਔਰ ਸੋਈ ਬਾਣੀ ਪੁਨਃ ਤਿਨ ਕਾ ਪਿਆਰਾ ਹੈ, ਜੋ ਹਰੀ ਨਾਮ ਜਪਣੇ ਕੀ ਸਿਖ੍ਯਾ ਦੇਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ (ਸਾਨੂੰ) ਪਰਮਾਤਮਾ (ਦਾ ਨਾਮ ਜਪਣ) ਦੀ ਮਤਿ ਦੇਂਦਾ ਹੈ, ਉਹੀ (ਸਾਡਾ ਅਸਲੀ) ਸੱਜਣ ਹੈ, ਸਾਥੀ ਹੈ, ਮਿੱਤਰ ਹੈ।

ਪਦ ਅਰਥ ਸਖਾ = ਮਿੱਤਰ। ਦੇਇ = ਦੇਂਦਾ ਹੈ।

SikhNet (Spanish)Nuestro único amigo y compañero es aquél que nos instruye en la Sabiduría del Señor.

ਨਾਨਕ. ਤਿਸੁ ਬਲਿਹਾਰਣੈ; ਹਰਿ ਹਰਿ ਨਾਮੁ ਜਪੇਇ ॥੭॥

naanak. tis balihaaranai; har har naam japee |7|

Sant Singh KhalsaNanak is a sacrifice to one who chants the Name of the Lord, Har, Har. ||7||
Manmohan SinghNanak is devoted unto me who repeats the Name of the Lord God.
Manmohan Singh (Punjabi)ਨਾਨਕ ਉਸ ਉਤੋਂ ਸਦਕੇ ਜਾਂਦਾ ਹੈ, ਜੋ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਮਨ ਬਾਣੀ ਕਰ ਹਰੀ ਨਾਮ ਕੋ ਜਪਤਾ ਹੈ ਤਿਸ ਕੇ ਬਲਿਹਾਰੇ ਜਾਈਏ॥੭॥
Prof. Sahib Singhਹੇ ਨਾਨਕ! (ਆਖ-) ਜੇਹੜਾ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ॥੭॥

ਪਦ ਅਰਥ ਜਪੇਇ = ਜਪਦਾ ਹੈ ॥੭॥

SikhNet (Spanish)Nanak ofrece su vida en sacrificio a aquél que contempla siempre y para siempre a su Señor. (7)
Answers quote the Granth verbatim with Ang citations. AI commentary is not Gurbani and not a religious ruling.