ੴ

ਸਿੱਖਬਾਣੀ · SikhBani

ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥

koee parrataa sahasaakirataa koee parrai puraanaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 876 · 13 lines
Translations

ਰਾਮਕਲੀ ਮਹਲਾ ੧ ਘਰੁ ੧ ਚਉਪਦੇ ॥

raamakalee mahalaa 1 ghar 1 chaupade |

Sant Singh KhalsaRaamkalee, First Mehl, First House, Chau-Padhay:
Manmohan SinghRamkali 1st Guru. Chaupadas
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਰਾਮਕਲੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Ramkali, Mejl Guru Nanak, Primer Canal Divino, Chau-Padas.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name, Creative His personality and Immortal His Form. He is without fear, sans enmity, unborn and self-illumined. By Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ ਰਹਿਤ, ਦੁਸ਼ਮਣੀ ਵਿਹੂਣ, ਅਜਨਮਾ ਅਤੇ ਸਵੈ ਪ੍ਰਕਾਸ਼ਮਾਨ ਹੈ। ਉਹ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Todo Prevaleciente, Purusha, el Creador, Sin Miedo, Sin Enojo, el Ser Más Allá del Tiempo, No Encarnado, Auto Existente, Iluminador.

ਕੋਈ ਪੜਤਾ ਸਹਸਾਕਿਰਤਾ; ਕੋਈ ਪੜੈ ਪੁਰਾਨਾ ॥

koee parrataa sahasaakirataa; koee parrai puraanaa |

Sant Singh KhalsaSome read the Sanskrit scriptures, and some read the Puraanas.
Manmohan SinghSome read the Vedas, which are written in Sanskrit language and some read the Puranas.
Manmohan Singh (Punjabi)ਕੋਈ ਸੰਸਕ੍ਰਿਤ ਬੋਲੀ ਵਿੱਚ ਲਿਖੇ ਵੇਦਾਂ ਨੂੰ ਵਾਚਦਾ ਹੈ ਅਤੇ ਕੋਈ ਪੁਰਾਣਾਂ ਨੂੰ।
Fareedkot Teekaਕੋਈ ਤੋ ਸੰਸਾਕ੍ਰਿਤਾ ਅਰਥਾਤ ਵਿਆਕਰਣ ਪੜਤਾ ਹੈ ਪੁਨਹ ਕੋਈ ਪੁਰਾਨਾ ਕੋ ਪੜਤਾ ਹੈ॥
Prof. Sahib Singhਹੇ ਪ੍ਰਭੂ! (ਤੇਰਾ ਨਾਮ ਵਿਸਾਰ ਕੇ) ਕੋਈ ਮਨੁੱਖ ਮਾਗਧੀ ਪ੍ਰਾਕ੍ਰਿਤ ਵਿਚ ਲਿਖੇ ਹੋਏ ਬੌਧ ਤੇ ਜੈਨ ਗ੍ਰੰਥ ਪੜ੍ਹ ਰਿਹਾ ਹੈ, ਕੋਈ (ਤੈਨੂੰ ਭੁਲਾ ਕੇ) ਪੁਰਾਣ ਆਦਿਕ ਪੜ੍ਹਦਾ ਹੈ,

ਪਦ ਅਰਥ ਸਹਸਾ ਕਿਰਤਾ = {ਨੋਟ: ਲਫ਼ਜ਼ (संस्कृत) ਸੰਸਕ੍ਰਿਤ ਤੋਂ 'ਸਹਸਾ ਕਿਰਤਾ' ਪ੍ਰਾਕ੍ਰਿਤ-ਰੂਪ ਹੈ} ਮਾਗਧੀ ਪ੍ਰਾਕ੍ਰਿਤ ਭਾਸ਼ਾ ਵਿਚ ਬੌਧ ਤੇ ਜੈਨ ਗ੍ਰੰਥ।

SikhNet (Spanish)Algunos leen los Vedas, otros los Puranas,

ਕੋਈ ਨਾਮੁ ਜਪੈ ਜਪਮਾਲੀ; ਲਾਗੈ ਤਿਸੈ ਧਿਆਨਾ ॥

koee naam japai japamaalee; laagai tisai dhiaanaa |

Sant Singh KhalsaSome meditate on the Naam, the Name of the Lord, and chant it on their malas, focusing on it in meditation.
Manmohan SinghSome utter the Name on their rosaries and in it their attention is fixed.
Manmohan Singh (Punjabi)ਕੋਈ ਆਪਣੀ ਮਾਲਾ ਉਤੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਇਸ ਅੰਦਰ ਉਸ ਦੀ ਬਿਰਤੀ ਜੁੜੀ ਹੋਈ ਹੈ।
Fareedkot Teekaਕੋਈ ਜਪ ਮਾਲਾ ਲੈ ਕੇ ਨਾਮ ਕੋ ਜਪਤਾ ਹੈ ਤਿਸ ਪੂਰਬਉਕਤ ਮੇਂ ਤਿਨੋਂ ਕਾ ਧਿਆਨ ਲਗਾ ਹੂਆ ਹੈ॥
Prof. Sahib Singhਕੋਈ (ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰਨ ਲਈ) ਮਾਲਾ ਨਾਲ (ਦੇਵਤੇ ਦੇ) ਨਾਮ ਦਾ ਜਾਪ ਕਰਦਾ ਹੈ, ਕੋਈ ਸਮਾਧੀ ਲਾਈ ਬੈਠਾ ਹੈ।

ਪਦ ਅਰਥ ਜਪਮਾਲੀ = ਮਾਲਾ। ਧਿਆਨਾ = ਸਮਾਧੀ।

SikhNet (Spanish)algunos meditan en el Naam, el Nombre del Dios, pero meditando en los malas,

ਅਬ ਹੀ ਕਬ ਹੀ. ਕਿਛੂ ਨ ਜਾਨਾ; ਤੇਰਾ ਏਕੋ ਨਾਮੁ ਪਛਾਨਾ ॥੧॥

ab hee kab hee. kichhoo na jaanaa; teraa eko naam pachhaanaa |1|

Sant Singh KhalsaI know nothing, now or ever; I recognize only Your One Name, Lord. ||1||
Manmohan SinghI know nothing of now and then but recognise Thy One Name alone, O Lord.
Manmohan Singh (Punjabi)ਮੈਨੂੰ ਹੁਣ ਅਤੇ ਕਦੇ ਦਾ ਕੁਝ ਭੀ ਪਤਾ ਨਹੀਂ, ਪ੍ਰੰਤੂ ਮੈਂ ਕੇਵਲ ਤੇਰੇ ਇਕ ਨਾਮ ਨੂੰ ਹੀ ਸਿੰਞਾਣਦਾ ਹਾਂ, ਹੇ ਸੁਆਮੀ!
Fareedkot Teekaਮੈਨੇ ਤੋ ਅਬ ਭੀ ਔਰ ਕਬੀ ਭੀ ਔਰ ਕਛੂ ਨਹੀਂ ਜਾਨਿਆਂ ਹੈ, ਤੇਰਾ ਏਕੋ ਨਾਮ ਹੀ ਮੁਕਤੀ ਕਾ ਦਾਤਾ ਪਛਾਨਿਆ ਹੈ॥੧॥
Prof. Sahib Singhਪਰ ਹੇ ਪ੍ਰਭੂ! ਮੈਂ ਸਿਰਫ਼ ਤੇਰੇ ਨਾਮ ਨੂੰ ਪਛਾਣਦਾ ਹਾਂ (ਤੇਰੇ ਨਾਮ ਨਾਲ ਹੀ ਸਾਂਝ ਪਾਂਦਾ ਹਾਂ), ਮੈਂ ਕਦੇ ਭੀ (ਤੇਰੇ ਨਾਮ ਤੋਂ ਬਿਨਾ) ਕੋਈ ਹੋਰ ਉੱਦਮ (ਐਸਾ) ਨਹੀਂ ਸਮਝਦਾ (ਜੋ ਆਤਮਕ ਜੀਵਨ ਨੂੰ ਉੱਚਾ ਕਰ ਸਕੇ) ॥੧॥

ਪਦ ਅਰਥ ਅਬ ਹੀ ਕਬ ਹੀ = ਹੁਣ ਭੀ ਤੇ ਕਦੇ ਭੀ ॥੧॥

SikhNet (Spanish)y enfocando la mente en la meditación, no tengo, ni he tenido, conocimiento alguno, por eso, solamente reconozco Tu Nombre, oh Señor.(1)

ਨ ਜਾਣਾ ਹਰੇ; ਮੇਰੀ ਕਵਨ ਗਤੇ ॥

n jaanaa hare; meree kavan gate |

Sant Singh KhalsaI do not know, Lord, what my condition shall be.
Manmohan SinghI Know not what my condition shall be, O Lord.
Manmohan Singh (Punjabi)ਮੈਨੂੰ ਨਹੀਂ ਪਤਾ ਕਿ ਮੇਰੀ ਕੀ ਹਾਲਤ ਹੋਵੇਗੀ, ਹੇ ਹਰੀ!
Fareedkot Teekaਹੇ ਹਰੀ! ਮੈਂ ਨਹੀਂ ਜਾਨਤਾ ਕਿ ਮੇਰੀ ਕੌਨ ਗਤੀ ਹੋਇਗੀ॥
Prof. Sahib Singhਹੇ ਹਰੀ! ਮੈਨੂੰ ਇਹ ਸਮਝ ਨਹੀਂ ਸੀ ਕਿ (ਤੇਰੇ ਨਾਮ ਤੋਂ ਬਿਨਾ) ਮੇਰੀ ਆਤਮਕ ਅਵਸਥਾ ਨੀਵੀਂ ਹੋ ਜਾਇਗੀ।

ਪਦ ਅਰਥ ਨ ਜਾਣਾ = ਮੈਂ ਨਹੀਂ ਜਾਣਦਾ, ਮੈਨੂੰ ਸਮਝ ਨਹੀਂ। ਹਰੇ = ਹੇ ਹਰੀ! ਗਤੇ = ਗਤੀ, ਆਤਮਕ ਹਾਲਤ। ਕਵਨ ਗਤੇ = ਕੇਹੜੀ ਆਤਮਕ ਹਾਲਤ? (ਭਾਵ,) ਨੀਵੀਂ ਆਤਮਕ ਅਵਸਥਾ।

SikhNet (Spanish)Oh Dios, no sé cuál será mi condición; soy un tonto e ignorante, busco Tu Santuario,

ਹਮ ਮੂਰਖ ਅਗਿਆਨ, ਸਰਨਿ ਪ੍ਰਭ ਤੇਰੀ; ਕਰਿ ਕਿਰਪਾ, ਰਾਖਹੁ ਮੇਰੀ ਲਾਜ. ਪਤੇ ॥੧॥ ਰਹਾਉ ॥

ham moorakh agiaan, saran prabh teree; kar kirapaa, raakhahu meree laaj. pate |1| rahaau |

Sant Singh KhalsaI am foolish and ignorant; I seek Your Sanctuary, God. Please, save my honor and my self-respect. ||1||Pause||
Manmohan SinghI am unwise and ignorant, O Lord. I have sought Thy protection. Show Thou mercy unto me and honour. Pause.
Manmohan Singh (Punjabi)ਮੈਂ ਬੇਵਕੂਫ ਅਤੇ ਬੇਸਮਝ ਹਾਂ, ਹੇ ਪ੍ਰਭੂ! ਮੈਂ ਤੇਰੀ ਪਨਾਹ ਲਈ ਹੈ। ਤੂੰ ਮੇਰੇ ਉਤੇ ਤਰਸ ਕਰ ਅਤੇ ਮੇਰਾ ਸਵੈਮਾਨ ਅਤੇ ਇਜ਼ਤ ਆਬਰੂ ਰੱਖ। ਠਹਿਰਾਉ।
Fareedkot Teekaਹਮ ਅਗ੍ਯਾਨ ਕਰ ਕੇ ਮੂਰਖ ਹੂਏ ਹੈਂ, ਹੇ ਪ੍ਰਭੂ: ਏਕ ਤੇਰੀ ਹੀ ਸਰਨ ਲਈ ਹੈ। ਇਸ ਤੇ ਕ੍ਰਿਪਾ ਕਰ ਕੇ ਇਸ ਲੋਕ ਮੇਂ ਲਾਜ ਔ ਪ੍ਰਲੋਕ ਮੇਂ ਅਬਰੋ ਰਾਖਹੁ, ਕਿਉਂਕਿ ਮੇਰੇ ਮੇਂ ਕੋਈ ਸਾਧਨ ਨਹੀਂ ਹੈ॥੧॥ ਰਹਾਉ ॥☬ਮਨ ਕੀ ਚੰਚਲਤਾ ਦਿਖਾਵਤੇ ਹੈਂ:
Prof. Sahib Singhਹੇ ਪ੍ਰਭੂ! ਮੈਂ ਮੂਰਖ ਹਾਂ, ਅਗਿਆਨੀ ਹਾਂ, (ਪਰ) ਤੇਰੀ ਸਰਨ ਆਇਆ ਹਾਂ। ਹੇ ਪ੍ਰਭੂ-ਪਤੀ! ਮੇਹਰ ਕਰ (ਮੈਨੂੰ ਆਪਣਾ ਨਾਮ ਬਖ਼ਸ਼, ਤੇ) ਮੇਰੀ ਇੱਜ਼ਤ ਰੱਖ ਲੈ ॥੧॥ ਰਹਾਉ ॥

ਪਦ ਅਰਥ ਪਤੇ = ਹੇ ਪਤੀ! ॥੧॥ ਰਹਾਉ ॥

SikhNet (Spanish)muéstrame Tu Misericordia y salva mi honor.

ਕਬਹੂ ਜੀਅੜਾ ਊਭਿ ਚੜਤੁ ਹੈ; ਕਬਹੂ ਜਾਇ ਪਇਆਲੇ ॥

kabahoo jeearraa aoobh charrat hai; kabahoo jaae peaale |

Sant Singh KhalsaSometimes, the soul soars high in the heavens, and sometimes it falls to the depths of the nether regions.
Manmohan SinghAt times, the mind soars high up and at times it falls to the nether regions.
Manmohan Singh (Punjabi)ਕਦੇ ਮਨ ਉਚੀਆਂ ਉਡਾਰੀਆਂ ਮਾਰਦਾ ਹੈ ਅਤੇ ਕਦੇ ਇਹ ਪਾਤਾਲ ਵਿੱਚ ਜਾ ਡਿੱਗਦਾ ਹੈ।
Fareedkot Teekaਕਬੀ ਤੌ ਜੀਉ ਮੇਰਾ (ਊਭਿ) ਉਪਰ ਊਚੇ ਸ੍ਵਰਗਾਦਿਕੋਂ ਮੇਂ ਜਾਤਾ ਹੈ ਮਨੋ ਰਾਜ ਕਰ ਕੇ ਔ ਕਭੀ ਪਇਆਲ ਕੋ ਜਾਤਾ ਹੈ॥
Prof. Sahib Singh(ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿਚ ਜਾ ਡਿੱਗਦਾ ਹੈ।

ਪਦ ਅਰਥ ਊਭਿ = ਉੱਚਾ, ਆਕਾਸ਼ ਵਿਚ। ਜਾਇ = ਜਾਂਦਾ ਹੈ। ਪਇਆਲੇ = ਪਾਤਾਲ ਵਿਚ।

SikhNet (Spanish)Ahora la mente se encuentra en un Estado de Éxtasis; enseguida cae de las alturas.

ਲੋਭੀ ਜੀਅੜਾ ਥਿਰੁ. ਨ ਰਹਤੁ ਹੈ; ਚਾਰੇ ਕੁੰਡਾ ਭਾਲੇ ॥੨॥

lobhee jeearraa thir. na rehat hai; chaare kunddaa bhaale |2|

Sant Singh KhalsaThe greedy soul does not remain stable; it searches in the four directions. ||2||
Manmohan SinghThe greedy mind remains not steady and searches for wealth etc. in all the four directions.
Manmohan Singh (Punjabi)ਲਾਲਚੀ ਮਨ ਅਸਥਿਰ ਨਹੀਂ ਰਹਿੰਦਾ ਅਤੇ ਧਨ ਦੌਲਤ ਲਈ ਚਾਰੇ ਪਾਸੇ ਖੋਜ ਭਾਲ ਕਰਦਾ ਹੈ।
Fareedkot Teekaਇਹ ਮੇਰਾ ਮਨ ਐਸਾ ਲੋਭੀ ਹੈ ਕਿ ਏਕ ਜਗਾ ਥਿਰ ਨਹੀਂ ਰਹਿਤਾ ਹੈ। ਲੋਭ ਕਾ ਮਰਿਆ ਚਾਰੇ ਦਿਸਾ ਕੋ ਢੂੰਢਤਾ ਹੈ॥੨॥
Prof. Sahib Singhਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ ॥੨॥

ਪਦ ਅਰਥ ਥਿਰੁ = ਟਿਕਿਆ ਹੋਇਆ। ਕੁੰਡਾ = ਪਾਸੇ। ਭਾਲੇ = ਭਾਲਦਾ ਹੈ ॥੨॥

SikhNet (Spanish)Sí, esta mente avara nunca está en Paz y vaga en todas direcciones. (2)

ਮਰਣੁ ਲਿਖਾਇ. ਮੰਡਲ ਮਹਿ ਆਏ; ਜੀਵਣੁ ਸਾਜਹਿ ਮਾਈ ॥

maran likhaae. manddal meh aae; jeevan saajeh maaee |

Sant Singh KhalsaWith death pre-ordained, the soul comes into the world, gathering the riches of life.
Manmohan SinghWith death writ in his destiny, the mortal comes into the world, yet he amasses riches for long life.
Manmohan Singh (Punjabi)ਆਪਣੀ ਕਿਸਮਤ ਵਿੱਚ ਮੌਤ ਲਿਖਵਾ ਕੇ ਪ੍ਰਾਣੀ ਸੰਸਾਰ ਵਿੱਚ ਆਉਂਦਾ ਹੈ, ਫਿਰ ਭੀ ਵਧੇਰੀ ਜ਼ਿੰਦਗੀ ਲਈ ਉਹ ਧਨ-ਦੌਲਤ ਇਕੱਤਰ ਕਰਦਾ ਹੈ।
Fareedkot Teekaਹਮ ਜੀਵ ਮਰਣਾ ਲਿਖਾਇਕੈ ਸੰਸਾਰ ਚਕ੍ਰ ਮੇਂ ਆਏ ਹੂਏ ਹੈਂ ਔ ਹੇ (ਮਾਈ) ਮਾਇਆ ਪਤੀ ਪਰਮੇਸਰ! ਅਪਣਾ ਜੀਵਣਾ ਹੀ ਸਾਜਤੇ ਹੈਂ, ਭਾਵ ਜੀਵਣ ਦੇ ਉਪਾਇ ਕਰਤੇ ਹੈਂ॥
Prof. Sahib Singhਹੇ ਮਾਂ! ਜੀਵ ਜਗਤ ਵਿਚ (ਇਹ ਲੇਖ ਮੱਥੇ ਤੇ) ਲਿਖਾ ਕੇ ਆਉਂਦੇ ਹਨ (ਕਿ) ਮੌਤ (ਜ਼ਰੂਰ ਆਵੇਗੀ; ਪਰ ਤੈਨੂੰ ਵਿਸਾਰ ਕੇ ਇਥੇ ਸਦਾ) ਜੀਊਂਦੇ ਰਹਿਣ ਦਾ ਬਾਨ੍ਹਣੂ ਬੰਨ੍ਹਦੇ ਹਨ।

ਪਦ ਅਰਥ ਮੰਡਲ = ਜਗਤ, ਦੁਨੀਆ। ਸਾਜਹਿ = ਸਾਜਦੇ ਹਨ, ਬਣਾਂਦੇ ਹਨ। ਮਾਈ = ਹੇ ਮਾਂ!

SikhNet (Spanish)Cuando llegamos al mundo, la muerte ya está inscrita en nuestro destino.

ਏਕਿ ਚਲੇ. ਹਮ ਦੇਖਹ ਸੁਆਮੀ; ਭਾਹਿ ਬਲੰਤੀ ਆਈ ॥੩॥

ek chale. ham dekhah suaamee; bhaeh balantee aaee |3|

Sant Singh KhalsaI see that some have already gone, O my Lord and Master; the burning fire is coming closer! ||3||
Manmohan SinghI see that some have already departed and the burning fire of death is approaching me as well. O Lord.
Manmohan Singh (Punjabi)ਮੈਂ ਵੇਖਦਾ ਹਾਂ ਕਿ ਕਈ ਪਹਿਲਾਂ ਹੀ ਟੁਰ ਗਏ ਹਨ ਅਤੇ ਮੌਤ ਦੀ ਬਲਦੀ ਹੋਈ ਅੱਗ ਮੇਰੇ ਲਾਗੇ ਢੁਕ ਰਹੀ ਹੈ, ਹੇ ਪ੍ਰਭੂ!
Fareedkot Teekaਹੇ ਸ੍ਵਾਮੀ! ਏਕ ਤੌ ਚਲੇ ਜਾਤੇ ਹਮ ਦੇਖਤੇ ਹੈਂ, ਪੁਨਹ ਜੋ ਬਾਕੀ ਹੈਂ ਤਿਨ ਕੇ ਵਾਸਤੇ ਮੌਤ ਰੂਪ ਅਗਨੀ ਬਲਤੀ ਆਵਤੀ ਹੈ॥੩॥
Prof. Sahib Singhਹੇ ਮਾਲਿਕ-ਪ੍ਰਭੂ! ਸਾਡੀਆਂ ਅੱਖਾਂ ਦੇ ਸਾਹਮਣੇ ਹੀ ਅਨੇਕਾਂ ਜੀਵ (ਇਥੋਂ) ਤੁਰੇ ਜਾ ਰਹੇ ਹਨ, (ਮੌਤ ਦੀ) ਅੱਗ ਬਲ ਰਹੀ ਹੈ (ਇਸ ਵਿਚ ਸਭ ਦੇ ਸਰੀਰ ਭਸਮ ਹੋ ਜਾਣੇ ਹਨ, ਪਰ ਤੇਰੇ ਨਾਮ ਤੋਂ ਖੁੰਝ ਕੇ ਜੀਵ ਸਦਾ ਜੀਊਣਾ ਹੀ ਲੋਚਦੇ ਹਨ) ॥੩॥

ਪਦ ਅਰਥ ਏਕਿ = ਅਨੇਕਾਂ ਜੀਵ। ਚਲੇ = ਤੁਰੇ ਜਾ ਰਹੇ ਹਨ। ਦੇਖਹ = ਅਸੀਂ ਵੇਖਦੇ ਹਾਂ, ਸਾਡੀਆਂ ਅੱਖਾਂ ਦੇ ਸਾਹਮਣੇ। ਸੁਆਮੀ = ਹੇ ਪ੍ਰਭੂ! ਭਾਹਿ = ਅੱਗ। ਬਲੰਤੀ ਆਈ = ਬਲੰਤੀ ਆਹੀ, ਬਲ ਰਹੀ ਹੈ ॥੩॥

SikhNet (Spanish)Aquí estamos como si quisiéramos reconstruir la vida, pero veo que algunos ya se han ido y el fuego de la muerte ya está ocupado cobrando víctimas.(3)

ਨ ਕਿਸੀ ਕਾ ਮੀਤੁ. ਨ ਕਿਸੀ ਕਾ ਭਾਈ; ਨਾ ਕਿਸੈ ਬਾਪੁ. ਨ ਮਾਈ ॥

n kisee kaa meet. na kisee kaa bhaaee; naa kisai baap. na maaee |

Sant Singh KhalsaNo one has any friend, and no one has any brother; no one has any father or mother.
Manmohan SinghNo one has a friend, no one has a brother, none has a father and none a mother.
Manmohan Singh (Punjabi)ਨਾਂ ਕਿਸੇ ਦਾ ਕੋਈ ਮਿੱਤਰ ਹੈ, ਨਾਂ ਕਿਸੇ ਦਾ ਕੋਈ ਭਰਾ, ਨਾਂ ਹੀ ਕਿਸੇ ਦਾ ਕੋਈ ਪਿਤਾ ਹੈ ਅਤੇ ਨਾਂ ਹੀ ਮਾਤਾ।
Fareedkot Teekaਜਬ ਮ੍ਰਿਤੂ ਆਯਾ ਤਬ ਨਾਹੀਂ ਕਿਸੀ ਕਾ ਕੋਈ ਮੀਤ ਔ ਨਾਹੀਂ ਕਿਸੀ ਕਾ ਭਾਈ ਰੱਖਕ ਹੈ, ਨਾ ਕਿਸੀ ਕੋ ਬਾਪ ਨੇ ਹੀ ਰਾਖ ਲੇਨਾ ਹੈ ਨਾ ਮਾਈ ਨੇ॥
Prof. Sahib Singhਹੇ ਪ੍ਰਭੂ! ਨਾਹ ਕਿਸੇ ਦਾ ਕੋਈ ਮਿਤ੍ਰ, ਨਾਹ ਕਿਸੇ ਦਾ ਕੋਈ ਭਰਾ, ਨਾਹ ਕਿਸੇ ਦਾ ਪਿਉ ਅਤੇ ਨਾਹ ਕਿਸੇ ਦੀ ਮਾਂ (ਅੰਤ ਵੇਲੇ ਕੋਈ ਕਿਸੇ ਨਾਲ ਸਾਥ ਨਹੀਂ ਨਿਬਾਹ ਸਕਦਾ)।

ਪਦ ਅਰਥ ਕਿਸੈ = ਕਿਸੇ ਦਾ।

SikhNet (Spanish)No hay, oh Dios, amigos, hermanos, padre ni madre.

ਪ੍ਰਣਵਤਿ ਨਾਨਕ. ਜੇ ਤੂ ਦੇਵਹਿ; ਅੰਤੇ ਹੋਇ ਸਖਾਈ ॥੪॥੧॥

pranavat naanak. je too deveh; ante hoe sakhaaee |4|1|

Sant Singh KhalsaPrays Nanak, if You bless me with Your Name, it shall be my help and support in the end. ||4||1||
Manmohan SinghPrays Nanak, if Thou blesseth me with Thy Name, O Lord, it shall be my succourer in the end.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਹੇ ਪ੍ਰਭੂ! ਜੇਕਰ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰੇਂ, ਤਾਂ ਇਹ ਅਖੀਰ ਨੂੰ ਮੇਰਾ ਸਹਾਇਕ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇ ਤੂੰ ਕਿਸੇ ਕੋ ਨਾਮ ਦੇਵਹਿ ਤੋ ਪ੍ਰਾਪਤਿ ਹੋਤਾ ਹੈ।☬ਪੁਨਹ ਕੈਸਾ ਹੈ ਨਾਮ?☬ਜੋ ਅੰਤ ਕੋ ਜੀਵ ਕਾ ਸਹਾਈ ਹੋਤਾ ਹੈ॥੪॥੧॥☬ਪਰਮੇਸ੍ਵਰ ਆਗੇ ਬੇਨਤੀ ਕਰਨੇ ਕਾ ਪ੍ਰਕਾਰ ਦੇਖਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ, ਤਾਂ (ਸਿਰਫ਼ ਇਹੀ) ਅੰਤ ਵੇਲੇ ਸਹਾਈ ਹੋ ਸਕਦਾ ਹੈ ॥੪॥੧॥

ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ। ਦੇਵਹਿ = (ਨਾਮ ਦੀ ਦਾਤਿ) ਦੇਵੇਂ। ਸਖਾਈ = ਮਿਤ੍ਰ, ਸਹਾਇਕ ॥੪॥੧॥

SikhNet (Spanish)Nanak reza, si me dieras Tu Bendición, ésta sería finalmente mi soporte. (4-1)
Answers quote the Granth verbatim with Ang citations. AI commentary is not Gurbani and not a religious ruling.