ਰਾਮਕਲੀ ਮਹਲਾ ੧ ॥
raamakalee mahalaa 1 | Ang 876
Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.
ਸਰਬ ਜੋਤਿ ਤੇਰੀ ਪਸਰਿ ਰਹੀ ॥
sarab jot teree pasar rahee | Ang 876
Sant Singh KhalsaYour Light is prevailing everywhere.
Manmohan SinghThine Light, O Lord, is pervading all.
Manmohan Singh (Punjabi)ਤੇਰਾ ਪ੍ਰਕਾਸ਼ ਹੇ ਸਾਈਂ! ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸਰਬ ਬਿਖੇ ਤੇਰੀ (ਜੋਤਿ) ਸਤਾ ਪਸਰ ਰਹੀ ਹੈ॥
Prof. Sahib Singhਹੇ ਪਰਮਾਤਮਾ! ਸਭ ਜੀਵਾਂ ਵਿਚ ਤੇਰੀ ਜੋਤਿ ਰੁਮਕ ਰਹੀ ਹੈ।ਪਦ ਅਰਥ ਸਰਬ = ਸਭ ਜੀਵਾਂ ਵਿਚ। ਪਸਰਿ ਰਹੀ = ਵਿਆਪਕ ਹੈ।
SikhNet (Spanish)Oh Señor, Tu Luz lo compenetra todo;
ਜਹ ਜਹ ਦੇਖਾ; ਤਹ ਨਰਹਰੀ ॥੧॥
jeh jeh dekhaa; teh naraharee |1| Ang 876
Sant Singh KhalsaWherever I look, there I see the Lord. ||1||
Manmohan SinghWherever I see, there I see the Man Lion, my Lord.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ, ਮੈਂ ਆਪਣੇ ਸਾਹਿਬ, ਹਰੀ ਰੂਪੀ, ਸ਼ੇਰ ਨੂੰ ਵੇਖਦਾ ਹਾਂ।
Fareedkot Teekaਹੇ ਪਰਮੇਸ੍ਵਰ! ਜਹਾਂ ਜਹਾਂ ਦੇਖਤਾ ਹੂੰ ਤਹਾਂ ਤਹਾਂ ਨਰਸਿੰਘ ਰੂਪ ਕੇ ਧਾਰਨੇ ਵਾਲਾ ਤੂੰ ਹੀ ਹੈ॥੧॥
Prof. Sahib Singh(ਪਰ ਮੈਨੂੰ ਨਹੀਂ ਦਿੱਸਦੀ ਕਿਉਂਕਿ ਮੈਂ ਮਾਇਆ ਦੇ ਅੰਨ੍ਹੇ ਖੂਹ ਵਿਚ ਡਿੱਗ ਪਿਆ ਹਾਂ। ਮੇਹਰ ਕਰ, ਮੈਨੂੰ ਇਸ ਖੂਹ ਵਿਚੋਂ ਕੱਢ ਤਾ ਕਿ) ਜਿਧਰ ਜਿਧਰ ਮੈਂ ਵੇਖਾਂ ਉਧਰ ਉਧਰ (ਮੈਨੂੰ ਤੂੰ ਹੀ ਦਿੱਸੇਂ) ॥੧॥ਪਦ ਅਰਥ ਦੇਖਾ = ਮੈਂ ਵੇਖਾਂ। ਜਹ ਜਹ = ਜਿੱਥੇ ਜਿੱਥੇ। ਨਰਹਰੀ = ਹੇ ਪਰਮਾਤਮਾ! ॥੧॥
SikhNet (Spanish)a donde volteo a ver, ahí Te miro, Único Dios. (1)
ਜੀਵਨ ਤਲਬ ਨਿਵਾਰਿ; ਸੁਆਮੀ ॥
jeevan talab nivaar; suaamee | Ang 876
Sant Singh KhalsaPlease rid me of the desire to live, O my Lord and Master.
Manmohan SinghRid Thou me, O Lord, of the desire to live.
Manmohan Singh (Punjabi)ਤੂੰ ਮੇਰੀ ਜੀਉਂਦੇ ਰਹਿਣ ਦੀ ਲਾਲਸਾ ਨੂੰ ਦੂਰ ਕਰ ਦੇ, ਹੇ ਸਾਈਂ!
Fareedkot Teekaਹੇ ਸ੍ਵਾਮੀ! ਜੀਵੋਂ ਕੀ ਵਾ ਜੀਵਨੇ ਕੀ ਇਛਾ ਨਿਵਰਤਿ ਕਰਿ॥
Prof. Sahib Singhਹੇ ਮਾਲਿਕ-ਪ੍ਰਭੂ! ਮੇਰੀਆਂ ਜ਼ਿੰਦਗੀ ਦੀਆਂ ਵਧਦੀਆਂ ਖ਼ਾਹਸ਼ਾਂ ਦੂਰ ਕਰ।ਪਦ ਅਰਥ ਤਲਬ = ਖ਼ਾਹਸ਼ਾਂ, ਵਧੀਆਂ ਲੋੜਾਂ। ਸੁਆਮੀ = ਹੇ ਮਾਲਿਕ-ਪ੍ਰਭੂ!
SikhNet (Spanish)Oh Dios, libérame de mi deseo de vivir;
ਅੰਧ ਕੂਪਿ ਮਾਇਆ ਮਨੁ ਗਾਡਿਆ; ਕਿਉ ਕਰਿ ਉਤਰਉ ਪਾਰਿ ਸੁਆਮੀ ॥੧॥ ਰਹਾਉ ॥
andh koop maaeaa man gaaddiaa; kiau kar utrau paar suaamee |1| rahaau | Ang 876
Sant Singh KhalsaMy mind is entangled in the deep dark pit of Maya. How can I cross over, O Lord and Master? ||1||Pause||
Manmohan SinghMy mind is entangled in the blind well of worldly valuables. How can I ferry across, O Master?. Pause.
Manmohan Singh (Punjabi)ਮੇਰਾ ਮਨੂਆ ਸੰਸਾਰੀ ਪਦਾਰਥਾਂ ਦੇ ਅੰਨ੍ਹੇ ਖੂਹ ਅੰਦਰ ਫਸਿਆ ਹੋਇਆ ਹੈ। ਮੈਂ ਕਿਸ ਤਰ੍ਹਾਂ ਬੰਨੇ ਲੱਗ ਸਕਦਾ ਹਾਂ, ਹੇ ਮੇਰੇ ਮਾਲਕ! ਠਹਿਰਾਓ।
Fareedkot Teekaਹੇ ਸੁਆਮੀ! ਅੰਧੇ ਕੂਏ ਵਤ ਜੋ ਗ੍ਰਸਤ ਹੈ ਤਿਸ ਬੀਚ ਪੜਾ ਹੂੰ। ਪੁਨਹ ਚਿਕੜ ਰੂਪ ਮਾਇਆ ਮੇਂ ਮੇਰਾ ਮਨੁ ਗਾਡਿਆ ਹੂਆ ਹੈ, ਇਸ ਤੇ ਮੈਂ ਕਿਸ ਪ੍ਰਕਾਰ ਪਾਰ ਉਤਰੋਂ॥੧॥ ਰਹਾਉ ॥
Prof. Sahib Singhਮੇਰਾ ਮਨ ਮਾਇਆ ਦੇ ਅੰਨ੍ਹੇ ਖੂਹ ਵਿਚ ਫਸਿਆ ਹੈ, (ਤੇਰੀ ਸਹਾਇਤਾ ਤੋਂ ਬਿਨਾ) ਮੈਂ ਇਸ ਵਿਚੋਂ ਕਿਸੇ ਤਰ੍ਹਾਂ ਭੀ ਪਾਰ ਨਹੀਂ ਲੰਘ ਸਕਦਾ ॥੧॥ ਰਹਾਉ ॥ਪਦ ਅਰਥ ਕੂਪਿ = ਖੂਹ ਵਿਚ! ਗਾਡਿਆ = ਫਸਿਆ ਹੋਇਆ, ਡਿੱਗਾ ਹੋਇਆ। ਕਿਉ ਕਰਿ = ਕਿਸ ਤਰੀਕੇ ਨਾਲ? ਕਿਸੇ ਤਰ੍ਹਾਂ ਭੀ ਨਹੀਂ ॥੧॥ ਰਹਾਉ ॥
SikhNet (Spanish)en mi existencia mundana mi mente está atrapada en el pozo oscuro de Maya. ¿Cómo puedo ser llevado a través?(1-Pausa)
ਜਹ ਭੀਤਰਿ ਘਟ ਭੀਤਰਿ ਬਸਿਆ; ਬਾਹਰਿ ਕਾਹੇ ਨਾਹੀ ॥
jeh bheetar ghatt bheetar basiaa; baahar kaahe naahee | Ang 876
Sant Singh KhalsaHe dwells deep within, inside the heart; how can He not be outside as well?
Manmohan SinghThey, within whom and within whose heart, the Lord abides; they see Him without as well.
Manmohan Singh (Punjabi)ਜਿਨ੍ਹਾਂ ਦੇ ਅੰਦਰ, ਤੇ ਦਿਲ ਅੰਦਰ ਸੁਆਮੀ ਵੱਸਦਾ ਹੈ, ਉਹ ਉਸ ਨੂੰ ਬਾਹਰ ਵਾਰ ਵੀ ਵੇਖਦੇ ਹਨ।
Fareedkot Teekaਜਿਸ ਕੇ ਘਟ ਬੀਚ ਹਰੀ ਬਸਾ ਹੈ ਤਿਸ ਕੋ ਅੰਤਰ ਬਾਹਰ ਪ੍ਰਤੀਤ (ਕਾਹੇ) ਕਿਉਂ ਨਹੀਂ ਹੋਤਾ, ਭਾਵ ਸਭ ਜਗਾ ਪਰਮੇਸ੍ਵਰ ਪ੍ਰਤੀਤ ਹੋਤਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਹਨਾਂ ਨੂੰ ਬਾਹਰ ਭੀ (ਹਰ ਥਾਂ) ਜ਼ਰੂਰ ਉਹੀ ਦਿੱਸਦਾ ਹੈ।ਪਦ ਅਰਥ ਘਟ = ਹਿਰਦਾ। ਭੀਤਰਿ = ਅੰਦਰ। ਕਾਹੇ ਨਾਹੀ = ਕਿਉਂ ਨਹੀਂ? ਜ਼ਰੂਰ।
SikhNet (Spanish)Algunos dicen, nuestro Dios está sólo en nuestros corazones, pero, ¿qué no está también afuera?
ਤਿਨ ਕੀ ਸਾਰ ਕਰੇ ਨਿਤ ਸਾਹਿਬੁ; ਸਦਾ ਚਿੰਤ ਮਨ ਮਾਹੀ ॥੨॥
tin kee saar kare nit saahib; sadaa chint man maahee |2| Ang 876
Sant Singh KhalsaOur Lord and Master always takes care of us, and keeps us in His thoughts. ||2||
Manmohan SinghThe Lord ever takes care of them, and always thinks of them in His mind.
Manmohan Singh (Punjabi)ਸੁਆਮੀ ਸਦਾ ਹੀ ਉਹਨਾਂ ਦੀ ਸੰਭਾਲ ਕਰਦਾ ਹੈ। ਅਤੇ ਹਮੇਸ਼ਾਂ ਉਹਨਾਂ ਨੂੰ ਆਪਣੇ ਚਿੱਤ ਵਿੱਚ ਯਾਦ ਰੱਖਦਾ ਹੈ।
Fareedkot Teekaਜੋ ਪਰਮੇਸ੍ਵਰ ਕੋ ਮਨ ਬੀਚ ਸਦਾ ਚਿੰਤਨ ਕਰਤੇ ਹੈਂ, ਤਿਨ ਐਸੇ ਮਹਾਤਮੋਂ ਕੀ ਨਿਤ ਹੀ (ਸਾਰ) ਸਮਾਲ ਕਰਤਾ ਹੈ॥੨॥
Prof. Sahib Singh(ਉਹਨਾਂ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਿਕ-ਪ੍ਰਭੂ ਉਹਨਾਂ ਦੀ ਸਦਾ ਸੰਭਾਲ ਕਰਦਾ ਹੈ, ਉਸ ਦੇ ਮਨ ਵਿਚ ਸਦਾ (ਉਹਨਾਂ ਦੀ ਸੰਭਾਲ ਦਾ) ਫ਼ਿਕਰ ਹੈ ॥੨॥ਪਦ ਅਰਥ ਸਾਰ = ਸੰਭਾਲ। ਚਿੰਤ = ਫ਼ਿਕਰ, ਧਿਆਨ। ਮਾਹੀ = ਵਿਚ ॥੨॥
SikhNet (Spanish)De otra forma, ¿cómo podría Él cuidarnos y conservarnos siempre en Su Mente? (2)
ਆਪੇ ਨੇੜੈ; ਆਪੇ ਦੂਰਿ ॥
aape nerrai; aape door | Ang 876
Sant Singh KhalsaHe Himself is near at hand, and He is far away.
Manmohan SinghHimself the Lord is near and Himself far.
Manmohan Singh (Punjabi)ਆਪ ਹੀ ਸਾਈਂ ਨਜਦੀਕ ਹੈ ਅਤੇ ਆਪ ਹੀ ਦੁਰੇਡੇ।
Fareedkot Teekaਜੋ ਨੇੜੇ ਵਸਤੂ ਹੈ, ਸੋ ਭੀ ਆਪ ਪਰਮੇਸ੍ਵਰ ਹੈ, ਅਰੁ ਦੂਰ ਜੋ ਵਸਤੂ ਹੈ, ਸੋ ਭੀ ਆਪ ਹੀ ਹੈ॥
Prof. Sahib Singhਪਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਵੱਸ ਰਿਹਾ ਹੈ, ਆਪ ਹੀ (ਇਹਨਾਂ ਤੋਂ ਵੱਖ) ਦੂਰ ਭੀ ਹੈ।
SikhNet (Spanish)Él Mismo está cerca, Él Mismo está lejos,
ਆਪੇ ਸਰਬ ਰਹਿਆ ਭਰਪੂਰਿ ॥
aape sarab rahiaa bharapoor | Ang 876
Sant Singh KhalsaHe Himself is all-pervading, permeating everywhere.
Manmohan SinghHe Himself is fulfilling all.
Manmohan Singh (Punjabi)ਉਹ ਆਪ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਕਿਉਂ ਐਸੇ ਹੈ ਕੇ ਆਪ ਹੀ ਹਰੀ ਸਰਬ ਵਸਤੂ ਰੂਪ ਹੋ ਕਰ ਵਾ ਤਿਨੋਂ ਕੇ ਬੀਚ ਪੂਰਨ ਹੋਇ ਰਹਿਆ ਹੈ॥☬ਜੇ ਕਹੇ ਐਸੇ ਕਬ ਜਾਨੀਤਾ ਹੈ?☬ਤਿਸੁ ਪਰ ਕਹਤੇ ਹੈਂ:
Prof. Sahib Singhਪ੍ਰਭੂ ਆਪ ਸਭ ਜੀਵਾਂ ਵਿਚ ਵਿਆਪਕ ਹੈ।
SikhNet (Spanish)Él Mismo compenetra todo por todas partes.
ਸਤਗੁਰੁ ਮਿਲੈ; ਅੰਧੇਰਾ ਜਾਇ ॥
satagur milai; andheraa jaae | Ang 876
Sant Singh KhalsaMeeting the True Guru, the darkness is dispelled.
Manmohan SinghMeeting with the True Guru, the darkness is dispelled.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਅੰਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਜਬ ਸਤਿਗੁਰੋਂ ਕੇ ਮਿਲਨੇ ਸੇ ਅਗ੍ਯਾਨ ਰੂਪ ਅੰਧੇਰਾ ਜਾਤਾ ਹੈ॥
Prof. Sahib Singhਜੇ ਮੈਨੂੰ ਗੁਰੂ ਮਿਲ ਪਏ ਤਾਂ ਮੇਰਾ ਮਾਇਆ ਦੇ ਅੰਨ੍ਹੇ ਖੂਹ ਵਾਲਾ ਹਨੇਰਾ ਦੂਰ ਹੋ ਜਾਏ।ਪਦ ਅਰਥ ਅੰਧੇਰਾ = ਮਾਇਆ ਦੇ ਅੰਨ੍ਹੇ ਖੂਹ ਦਾ ਹਨੇਰਾ।
SikhNet (Spanish)Encontrando al Guru, la oscuridad se abre a la Luz.
ਜਹ ਦੇਖਾ; ਤਹ ਰਹਿਆ ਸਮਾਇ ॥੩॥
jeh dekhaa; teh rahiaa samaae |3| Ang 877
Sant Singh KhalsaWherever I look, there I see Him pervading. ||3||
Manmohan SinghWherever I see, I see the Lord pervading there.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਸਾਹਿਬ ਨੂੰ ਵਿਆਪਕ ਵੇਖਦਾ ਹਾਂ।
Fareedkot Teekaਤਬ ਜਹਾਂ ਦੇਖੀਐ ਤਹਾਂ ਹੀ ਸਮਾਇ ਰਹਿਆ ਪ੍ਰਤੀਤ ਹੋਤਾ ਹੈ॥੩॥
Prof. Sahib Singhਫਿਰ ਮੈਂ ਜਿਧਰ ਜਿਧਰ ਵੇਖਾਂ ਉਧਰ ਉਧਰ ਹੀ ਪਰਮਾਤਮਾ ਵਿਆਪਕ ਦਿੱਸ ਪਏ ॥੩॥
SikhNet (Spanish)Donde sea que volteo a ver, ahí veo al Señor compenetrándolo todo.(3)
ਅੰਤਰਿ ਸਹਸਾ. ਬਾਹਰਿ ਮਾਇਆ; ਨੈਣੀ ਲਾਗਸਿ ਬਾਣੀ ॥
antar sahasaa. baahar maaeaa; nainee laagas baanee | Ang 877
Sant Singh KhalsaThere is doubt within me, and Maya is outside; it hits me in the eyes like an arrow.
Manmohan SinghWithin me is doubt; without, I am surrounded by mammon which hits me in the eyes, like an arrow.
Manmohan Singh (Punjabi)ਮੇਰੇ ਅੰਦਰ ਭਰਮ ਹੈ, ਬਾਹਰੋਂ, ਮੈਂ ਧਨ-ਦੌਲਤ ਦਾ ਘੇਰਿਆ ਹੋਇਆ ਹਾਂ, ਜੋ ਤੀਰ ਵਾਂਗ ਮੇਰੀਆਂ ਅੱਖਾਂ ਵਿੱਚ ਚੁਭਦੀ ਹੈ।
Fareedkot Teekaਅੰਤਰਿ ਸਹਸਾ ਰੂਪ ਹੋ ਕਰ ਬਾਹਰ (ਨੈਣੀ) ਨੇਤ੍ਰੋਂ ਮੇਂ ਮਾਇਆ ਬਾਣੀ ਬਨਾਵਟ, ਭਾਵ ਰੂਪ ਕਰੂਪ ਹੋ ਕਰ ਲਾਗ ਰਹੀ ਹੈ; ਵਾ ਬਾਣੀ ਮੇਂ ਨਿੰਦਾ ਉਸਤਤ ਰੂਪ ਹੋਇਕੇ ਮਾਇਆ ਲਾਗ ਰਹੀ ਹੈ। ਭਾਵ ਸਰਬ ਤਰਾਂ ਨਾਮ ਰੂਪ ਹੋ ਕਰ ਮਾਇਆ ਲਾਗ ਰਹੀ ਹੈ॥
Prof. Sahib Singhਹੇ ਜੀਵ! ਜਿਤਨਾ ਚਿਰ ਤੇਰੀਆਂ ਅੱਖਾਂ ਵਿਚ ਬਾਹਰਲੀ (ਦਿੱਸਦੀ) ਮਾਇਆ ਦੀ ਸੁੰਦਰਤਾ ਖਿੱਚ ਪਾ ਰਹੀ ਹੈ,ਪਦ ਅਰਥ ਸਹਸਾ = ਸਹਿਮ। ਨੈਣੀ = ਅੱਖਾਂ ਵਿਚ। ਲਾਗਸਿ = ਜੇ ਲੱਗਦੀ ਰਹੀ। ਬਾਣੀ = ਸੁੰਦਰਤਾ ਦੀ ਖਿੱਚ।
SikhNet (Spanish)Hay duda en mí y Maya está afuera; con su mirada de flecha atraviesa mis ojos.
ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਪਰਤਾਪਹਿਗਾ ਪ੍ਰਾਣੀ ॥੪॥੨॥
pranavat naanak daasan daasaa; parataapahigaa praanee |4|2| Ang 877
Sant Singh KhalsaPrays Nanak, the slave of the Lord's slaves: such a mortal suffers terribly. ||4||2||
Manmohan SinghPrays Nanak, become thou the slave of the Lord's slaves, O mortal, otherwise thou shalt be greatly distressed.
Manmohan Singh (Punjabi)ਗੁਰੂ ਜੀ ਬਿਨੈ ਕਰਦੇ ਹਨ, ਤੂੰ ਪ੍ਰਭੂ ਦੇ ਗੋਲਿਆਂ ਦਾ ਗੋਲਾ ਬਣ ਜਾ, ਹੇ ਫਾਨੀ ਬੰਦੇ! ਨਹੀਂ ਤਾਂ ਤੂੰ ਡਾਢਾ ਦੁੱਖੀ ਹੋਵੇਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਾਣੀ! ਤੂੰ ਦਾਸੋਂ ਕਾ ਦਾਸ ਹੋ ਰਹੋ ਨਹੀਂ ਤੋ ਪਸਚਾਤਾਪੁ ਕਰੇਂਗਾ ਵਾ ਵਿਸੇਸ ਕਰ ਕੇ ਅੰਤ ਕੋ ਤਪੇਂਗਾ॥੪॥੨॥☬ਜਗ੍ਯਾਸੂ ਕੇ ਪ੍ਰਸ਼ਨੋਂ ਦੁਆਰਾ ਉਤ੍ਰ ਹੈ:
Prof. Sahib Singhਪ੍ਰਭੂ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ-(ਉਤਨਾ ਚਿਰ) ਤੇਰੇ ਅੰਦਰ ਸਹਮ ਬਣਿਆ ਰਹੇਗਾ ਤੇ ਤੂੰ ਸਦਾ ਦੁਖੀ ਰਹੇਂਗਾ ॥੪॥੨॥ਪਦ ਅਰਥ ਪ੍ਰਾਣੀ = ਹੇ ਜੀਵ! ਪਰਤਾਪਹਿਗਾ = ਦੁਖੀ ਹੋਵੇਂਗਾ ॥੪॥੨॥
SikhNet (Spanish)Reza Nanak, el Esclavo de los Esclavos del Señor: tal mortal sufre terriblemente.(4-2)