ਕਾਮ ਕ੍ਰੋਧ ਅਰੁ ਲੋਭ ਮੋਹ; ਬਿਨਸਿ ਜਾਇ ਅਹੰਮੇਵ ॥
kaam krodh ar lobh moh; binas jaae ahamev |
Sant Singh KhalsaSexual desire, anger, greed and emotional attachment - may these be gone, and egotism as well.
Manmohan SinghMay my lust, wrath, avarice worldly love, and egotism depart.
Manmohan Singh (Punjabi)ਰੱਬ ਕਰੇ ਮੇਰੀ ਕਾਮਚੇਸ਼ਟਾ, ਗੁੱਸਾ, ਲਾਲਚ, ਸੰਸਾਰੀ ਮਮਤਾ ਅਤੇ ਹੰਕਾਰ ਦੂਰ ਹੋ ਜਾਣ।
Fareedkot Teekaਹੇ ਮਨ! ਜਿਸ ਕੀ ਸਰਣ ਹੋਣੇ ਸੇ ਤੁਮਾਰੇ ਰਿਦੇ ਸੇ ਕਾਮ ਕ੍ਰੋਧ ਔਰ ਲੋਭ ਮੋਹ (ਅਹੰਮੇਵ) ਹੰਕਾਰ ਆਦਿ ਵਿਕਾਰ ਸਰਬ ਬਿਨਸ ਜਾਵੈਂ॥
Prof. Sahib Singh(ਮੇਰਾ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ-ਪਦ ਅਰਥ ਬਿਨਸਿ ਜਾਇ = ਨਾਸ ਹੋ ਜਾਏ, ਮਿਟ ਜਾਏ, ਦੂਰ ਹੋ ਜਾਏ। ਅਹੰਮੇਵ = {Skt. अहं एव। ਮੈਂ ਹੀ (ਹਾਂ), ਇਹ ਖ਼ਿਆਲ ਕਿ ਮੈਂ ਹੀ (ਵੱਡਾ) ਹਾਂ} ਅਹੰਕਾਰ।
SikhNet (Spanish)¡Que las pasiones de la lujuria, la ira, la avaricia, el orgullo y el apego se alejen de mí!
ਨਾਨਕ. ਪ੍ਰਭ ਸਰਣਾਗਤੀ; ਕਰਿ ਪ੍ਰਸਾਦੁ ਗੁਰਦੇਵ ॥੧॥
naanak. prabh saranaagatee; kar prasaad guradev |1|
Sant Singh KhalsaNanak seeks the Sanctuary of God; please bless me with Your Grace, O Divine Guru. ||1||
Manmohan SinghNanak has sought Thy protection O Lord, My Divine Guru show mercy unto me.
Manmohan Singh (Punjabi)ਨਾਨਕ ਨੇ ਸਾਹਿਬ ਦੀ ਸ਼ਰਣ ਸੰਭਾਲੀ ਹੈ। ਮੇਰੇ ਰੱਬ ਰੂਪ ਗੁਰੂ ਜੀ ਮੇਰੇ ਤੇ ਰਹਿਮ ਕਰੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਕੀ ਸਰਣ ਕੋ (ਗਤੀ) ਹੋਵੈ ਜਿਸ ਕੀ ਕ੍ਰਿਪਾ ਕਰ ਗੁਰਦੇਵ ਮਿਲਤੇ ਹੈਂ; ਵਾ ਜਿਸ ਸਰਬ ਕੇ (ਗੁਰ) ਵੱਡੇ ਵਾ ਪੂਜਯ (ਦੇਵ) ਪ੍ਰਕਾਸ ਰੂਪ ਕੀ ਕ੍ਰਿਪਾ ਸੇ ਇਹ ਵਿਕਾਰ ਦੂਰ ਹੋ ਜਾਤੇ ਹੈਂ ਤਿਸ ਪ੍ਰਭੂ ਕੀ ਸਰਣ ਕੋ ਪ੍ਰਾਪਤਿ ਹੋਹੁ॥੧॥
Prof. Sahib Singhਹੇ ਨਾਨਕ! (ਬੇਨਤੀ ਕਰ ਤੇ ਆਖ)-ਹੇ ਗੁਰਦੇਵ! ਹੇ ਪ੍ਰਭੂ! ਮੈਂ ਸਰਣ ਆਇਆ ਹਾਂ (ਮੇਰੇ ਉਤੇ) ਮੇਹਰ ਕਰ ॥੧॥ਪਦ ਅਰਥ ਸਰਣਾਗਤੀ = ਸਰਣ ਆਇਆ ਹਾਂ। ਪ੍ਰਸਾਦੁ = ਕ੍ਰਿਪਾ, ਮੇਹਰ। ਗੁਰਦੇਵ = ਹੇ ਗੁਰਦੇਵ! ॥੧॥
* ਨੋਟ: ਲਫ਼ਜ਼ 'ਪ੍ਰਸਾਦੁ' ਕ੍ਰਿਆ (verb) "ਕਰਿ" ਦੇ ਨਾਲ 'ਕਰਮ ਕਾਰਕ' (Objective Case) ਹੈ। ਅਗਾਂਹ ਅਸਟਪਦੀ ਵਿਚ ਲਫ਼ਜ਼ "ਪ੍ਰਸਾਦਿ" ਆਉਂਦਾ ਹੈ। (ਿ) 'ਕਰਣ ਕਾਰਕ' (Instrumental case) ਦਾ ਚਿੰਨ੍ਹ ਹੈ, "ਪ੍ਰਸਾਦਿ" ਦਾ ਅਰਥ ਹੈ 'ਕ੍ਰਿਪਾ ਨਾਲ, ਕ੍ਰਿਪਾ ਦੁਆਰਾ'। ਇਸੇ ਤਰ੍ਹਾਂ ਮੂਲ ਮੰਤ੍ਰ ਵਿਚ "ਗੁਰ ਪ੍ਰਸਾਦਿ" ਦਾ ਅਰਥ ਹੈ 'ਗੁਰੂ ਦੀ ਕ੍ਰਿਪਾ ਨਾਲ', ਭਾਵ, ਪਹਿਲੇ ਲਫ਼ਜ਼ਾਂ ਵਿਚ ਦੱਸੀਆਂ ਸਿਫ਼ਤਾਂ ਵਾਲਾ ਅਕਾਲ ਪੁਰਖ ਗੁਰੂ ਦੀ ਕ੍ਰਿਪਾ ਨਾਲ (ਮਿਲਦਾ ਹੈ)। (ਵੇਖੋ 'ਜਪੁ' ਸਟੀਕ।)
SikhNet (Spanish)Oh Señor, vengo a buscar Tu Protección, bendíceme con Tu Gracia. (1)