ਕਰਉ ਬੇਨਤੀ; ਪਾਰਬ੍ਰਹਮੁ ਸਭੁ ਜਾਨੈ ॥
krau benatee; paarabraham sabh jaanai |
Sant Singh KhalsaOffer your prayers to the Supreme Lord God, who knows everything.
Manmohan SinghMake supplication before the Supreme Being, who knows all things.
Manmohan Singh (Punjabi)ਪਰਮ ਪੁਰਖ ਮੂਹਰੇ ਪ੍ਰਾਰਥਨਾ ਕਰ, ਜੋ ਸਾਰਾ ਕੁਝ ਜਾਣਦਾ ਹੈ।
Fareedkot Teekaਜੋ ਪਾਰਬ੍ਰਹਮ ਸਭ ਕੇ ਰਿਦੇ ਕੀ ਜਾਨਤਾ ਹੈ, ਤਿਸੀ ਪਾਸ ਮੈਂ ਬੇਨਤੀ ਕਰਤਾ ਹੂੰ॥
Prof. Sahib Singh(ਜੋ ਜੋ) ਬੇਨਤੀ ਮੈਂ ਕਰਦਾ ਹਾਂ, ਪ੍ਰਭੂ ਸਭ ਜਾਣਦਾ ਹੈ,ਪਦ ਅਰਥ ਕਰਉ = ਮੈਂ ਕਰਦਾ ਹਾਂ।
SikhNet (Spanish)Elevo mis plegarias al Señor, sabiendo de antemano que Él atenderá mi oración,
ਅਪਨਾ ਕੀਆ; ਆਪਹਿ ਮਾਨੈ ॥
apanaa keea; aapeh maanai |
Sant Singh KhalsaHe Himself values His own creatures.
Manmohan SinghHis creatures, He Himself honours.
Manmohan Singh (Punjabi)ਆਪਣੇ ਰਚੇ ਹੋਇਆਂ ਦੀ ਉਹ ਆਪ ਹੀ ਇੱਜ਼ਤ ਕਰਦਾ ਹੈ।
Fareedkot Teekaਅਪਨਾ ਕੀਆ ਹੂਆ ਜੋ ਜਗਤ ਹੈ ਤਿਸ ਕਾ ਅਨੰਦ ਆਪ ਹੀ (ਮਾਨੈ) ਮਾਣਤਾ ਅਰਥਾਤ ਭੋਗਤਾ ਹੈ॥
Prof. Sahib Singhਆਪਣੇ ਪੈਦਾ ਕੀਤੇ ਜੀਵ ਨੂੰ ਉਹ ਆਪ ਹੀ ਮਾਣ ਬਖ਼ਸ਼ਦਾ ਹੈ।ਪਦ ਅਰਥ ਕੀਆ = ਪੈਦਾ ਕੀਤਾ ਹੋਇਆ (ਜੀਵ)। ਆਪਹਿ = ਆਪ ਹੀ। ਮਾਨੈ = ਮਾਣ ਦੇਂਦਾ ਹੈ।
SikhNet (Spanish)porque Él honra a los seres que ha creado.
ਆਪਹਿ ਆਪ; ਆਪਿ ਕਰਤ ਨਿਬੇਰਾ ॥
aapeh aap; aap karat niberaa |
Sant Singh KhalsaHe Himself, by Himself, makes the decisions.
Manmohan SinghHe Himself and by Himself decides.
Manmohan Singh (Punjabi)ਉਹ ਖੁਦ ਅਤੇ ਆਪਣੇ ਆਪ ਹੀ ਫੈਸਲਾ ਕਰਦਾ ਹੈ।
Fareedkot Teekaਤੀਨੋਂ ਕਾਲੋਂ ਮੇਂ ਆਪ ਹੀ ਕਰਮੋਂ ਅਨੁਸਾਰ ਜੀਵੋਂ ਕਾ (ਨਿਬੇਰਾ) ਅਨਸਾਫ ਕਰਤਾ ਹੈ॥
Prof. Sahib Singh(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਪ੍ਰਭੂ ਆਪ ਹੀ ਨਿਖੇੜਾ ਕਰਦਾ ਹੈ,ਪਦ ਅਰਥ ਆਪਹਿ ਆਪ = ਆਪ ਹੀ। ਨਿਬੇਰਾ = ਫ਼ੈਸਲਾ, ਨਿਖੇੜਾ।
SikhNet (Spanish)Siendo Él, Todo en todo, ejecuta Su Propia Justicia.
ਕਿਸੈ ਦੂਰਿ ਜਨਾਵਤ; ਕਿਸੈ ਬੁਝਾਵਤ ਨੇਰਾ ॥
kisai door janaavat; kisai bujhaavat neraa |
Sant Singh KhalsaTo some, He appears far away, while others perceive Him near at hand.
Manmohan SinghTo One He shows Himself a far and to another He shows Himself near.
Manmohan Singh (Punjabi)ਕਿਸੇ ਨੂੰ ਉਹ ਆਪਣੇ ਆਪ ਨੂੰ ਦੁਰੇਡੇ ਦਰਸਾਉਂਦਾ ਹੈ ਅਤੇ ਕਿਸੇ ਨੂੰ ਆਪਣੇ ਆਪ ਨੂੰ ਨੇੜੇ ਦਰਸਾਉਂਦਾ ਹੈ।
Fareedkot Teekaਕਿਸੀ ਕੌ ਆਪਨਾ ਆਪ ਦੂਰ ਸਮਝਾਇ ਦੇਤਾ ਹੈ ਔਰ ਕਿਸੀ ਕੌ ਗੁਰੋਂ ਦ੍ਵਾਰੇ (ਨੇਰਾ) ਨਿਕਟ ਸਮਝਾਵਤਾ ਹੈ॥
Prof. Sahib Singh(ਭਾਵ) ਕਿਸੇ ਨੂੰ ਇਹ ਬੁਧਿ ਬਖ਼ਸ਼ਦਾ ਹੈ ਕਿ ਪ੍ਰਭੂ ਸਾਡੇ ਨੇੜੇ ਹੈ ਤੇ ਕਿਸੇ ਨੂੰ ਜਣਾਉਂਦਾ ਹੈ ਕਿ ਪ੍ਰਭੂ ਕਿਤੇ ਦੂਰ ਹੈ।ਪਦ ਅਰਥ ਨੇਰਾ = ਨੇੜੇ।
SikhNet (Spanish)Para algunos, Él se muestra cercano; para otros, muy distante.
ਉਪਾਵ ਸਿਆਨਪ; ਸਗਲ ਤੇ ਰਹਤ ॥
aupaav siaanap; sagal te rehat |
Sant Singh KhalsaHe is beyond all efforts and clever tricks.
Manmohan SinghHe is beyond all effort and cleverness.
Manmohan Singh (Punjabi)ਉਹ ਸਮੂਹ ਉਪਰਾਲੇ ਅਤੇ ਚਤੁਰਾਈ ਤੋਂ ਪਰੇ ਹੈ।
Fareedkot Teekaਸੰਪੂਰਨ ਸਿਆਨਪੋਂ ਔਰੁ ਉਪਾਵੋਂ ਸੇ ਤਿਸ ਕਾ ਪਛਾਣਨਾ ਰਹਿਤ ਹੈ॥
Prof. Sahib Singhਸਭ ਹੀਲਿਆਂ ਤੇ ਚਤੁਰਾਈਆਂ ਤੋਂ (ਪ੍ਰਭੂ) ਪਰੇ ਹੈ (ਭਾਵ, ਕਿਸੇ ਹੀਲੇ ਚਤੁਰਾਈ ਨਾਲ ਪ੍ਰਸੰਨ ਨਹੀਂ ਹੁੰਦਾ)ਪਦ ਅਰਥ ਸਗਲ ਤੇ ਰਹਤ = ਸਭ ਤੋਂ ਪਰੇ ਹੈ। ਉਪਾਵ = ਹੀਲੇ। ਰਹਤ = ਰਹਿਣੀ।
SikhNet (Spanish)Prepárate a Recibirlo, despójate de los velos del engaño,
ਸਭੁ ਕਛੁ ਜਾਨੈ; ਆਤਮ ਕੀ ਰਹਤ ॥
sabh kachh jaanai; aatam kee rehat |
Sant Singh KhalsaHe knows all the ways and means of the soul.
Manmohan SinghHe fully knows the way of the human soul.
Manmohan Singh (Punjabi)ਉਹ ਬੰਦੇ ਦੀ ਆਤਮਾ ਦੀ ਮਰਿਆਦਾ ਨੂੰ ਪੂਰੀ ਤਰ੍ਹਾਂ ਜਾਣਦਾ ਹੈ।
Fareedkot Teekaਅਰੁ ਵਹੁ (ਆਤਮ) ਜੀਵ ਕੀ ਸਭ ਕਿਛੁ ਕਰਣੀ ਜਾਨਤਾ ਹੈ॥
Prof. Sahib Singh(ਕਿਉਂਕਿ ਉਹ ਜੀਵ ਦੀ) ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ।ਪਦ ਅਰਥ ਆਤਮ ਕੀ ਰਹਤ = ਆਤਮਾ ਦੀ ਰਹਿਣੀ, ਆਤਮਕ ਜ਼ਿੰਦਗੀ।
SikhNet (Spanish)porque Él conoce la intimidad de tu Alma.
ਜਿਸੁ ਭਾਵੈ; ਤਿਸੁ ਲਏ ਲੜਿ ਲਾਇ ॥
jis bhaavai; tis le larr laae |
Sant Singh KhalsaThose with whom He is pleased are attached to the hem of His robe.
Manmohan SinghHe attaches to His skirt Him, whom he likes.
Manmohan Singh (Punjabi)ਉਹ ਉਸ ਨੂੰ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ।
Fareedkot Teekaਜਿਸ ਕੋ ਚਾਹੁਤਾ ਹੈ ਤਿਸੁ ਜਨ ਕੋ ਵਹੁ ਅਪਨੇ ਲੜ ਅਰਥਾਤ ਆਸਰੇ ਵਾ ਚਰਨੋਂ ਸਾਥ ਲਗਾਇ ਲੇਤਾ ਹੈ॥
Prof. Sahib Singhਜੋ (ਜੀਵ) ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ,ਪਦ ਅਰਥ ਜਿਸ ਭਾਵੈ = ਜੋ ਤਿਸੁ ਭਾਵੈ, ਜੋ ਉਸ ਨੂੰ ਭਾਉਂਦਾ ਹੈ। ਤਿਸੁ = ਉਸ ਨੂੰ। ਥਾਨ
SikhNet (Spanish)Él toma en Su Regazo a quien escoge,
ਥਾਨ ਥਨੰਤਰਿ; ਰਹਿਆ ਸਮਾਇ ॥
thaan thanantar; rahiaa samaae |
Sant Singh KhalsaHe is pervading all places and interspaces.
Manmohan SinghThe Lord is contained in all the places and inter-spaces.
Manmohan Singh (Punjabi)ਪ੍ਰਭੂ ਸਾਰਿਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਪੁਨਾ ਵਹੁ ਅਕਾਲ ਪੁਰਖ ਸਰਬ ਅਸਥਾਨੋਂ ਕੇ ਅੰਤਰ (ਸਮਾਇ) ਸੰਪੂਰਨ ਹੋਇ ਰਹਿਆ ਹੈ॥
Prof. Sahib Singhਪ੍ਰਭੂ ਹਰ ਥਾਂ ਮੌਜੂਦ ਹੈ।ਪਦ ਅਰਥ ਥਨੰਤਰਿ = ਹਰ ਥਾਂ। ਸਮਾਇ ਰਹਿਆ = ਮੌਜੂਦ ਹੈ।
SikhNet (Spanish)pero Él prevalece en todo.
ਸੋ ਸੇਵਕੁ; ਜਿਸੁ ਕਿਰਪਾ ਕਰੀ ॥
so sevak; jis kirapaa karee |
Sant Singh KhalsaThose upon whom He bestows His favor, become His servants.
Manmohan SinghHe, to whom God shows favour is His slave.
Manmohan Singh (Punjabi)ਜਿਸ ਉਤੇ ਵਾਹਿਗੁਰੂ ਮਿਹਰ ਧਾਰਦਾ ਹੈ, ਉਹ ਉਸ ਦਾ ਗੋਲਾ ਹੈ।
Fareedkot Teekaਸੋਈ ਸੇਵਕੁ ਹੈ ਜਿਸ ਪਰ ਤਿਸ ਨੇ ਕ੍ਰਿਪਾ ਕਰੀ ਹੈ॥
Prof. Sahib Singhਉਹੀ ਮਨੁੱਖ (ਅਸਲੀ) ਸੇਵਕ ਬਣਦਾ ਹੈ ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ।
SikhNet (Spanish)Solamente por la Gracia de Dios, es que uno descubre su vocación de Servirlo.
ਨਿਮਖ ਨਿਮਖ; ਜਪਿ ਨਾਨਕ ਹਰੀ ॥੮॥੫॥
nimakh nimakh; jap naanak haree |8|5|
Sant Singh KhalsaEach and every moment, O Nanak, meditate on the Lord. ||8||5||
Manmohan SinghEvery moment, O Nanak meditate upon the Lord.
Manmohan Singh (Punjabi)ਹਰ ਮੁਹਤ, ਹੇ ਨਾਨਕ! ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ ਤਿਸ ਨੇ ਹੀ ਨਿਮਖ ਨਿਮਖ ਕਾਲ ਮੇਂ ਹਰੀ ਕੋ ਜਪਿਆ ਹੈ॥੮॥੫॥
Prof. Sahib Singhਹੇ ਨਾਨਕ! (ਐਸੇ) ਪ੍ਰਭੂ ਨੂੰ ਦਮ-ਬ-ਦਮ ਯਾਦ ਕਰ ॥੮॥੫॥ਪਦ ਅਰਥ ਨਿਮਖ ਨਿਮਖ = ਅੱਖ ਦੇ ਫਰਕਣ ਦੇ ਸਮੇ ਵਿਚ ਭੀ ॥੮॥
SikhNet (Spanish)Debemos pues meditar en Él por siempre y para siempre. (8-5)