ਅਸਟਪਦੀ ॥
asattapadee |
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi VI
ਜਿਹ ਪ੍ਰਸਾਦਿ; ਛਤੀਹ ਅੰਮ੍ਰਿਤ ਖਾਹਿ ॥
jih prasaad; chhateeh amrit khaeh |
Sant Singh KhalsaBy His Grace, you partake of the thirty-six delicacies;
Manmohan SinghBy whose grace thou eatest the thirty six delicacies,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਛੱਤੀ ਸੁਆਦਲੇ ਪਦਾਰਥ ਛਕਦਾ ਹੈ,
Fareedkot Teekaਹੇ ਭਾਈ! ਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਛਤੀਸ ਪ੍ਰਕਾਰ ਕੇ ਅੰਮ੍ਰਿਤ ਰੂਪ ਭੋਜਨ ਖਾਤਾ ਹੈਂ॥☬ਛਤੀਸ ਪ੍ਰਕਾਰ ਕੇ ਭੋਜਨ ਯੇਹ ਹੈਂ: ਸਰਬ ਪ੍ਰਕਾਰ ਕੀ ਰੋਟੀ ੧, ਪੂਰੀ ਸਭ ੨, ਕਚੌਰੀ ਸਭ ਭਾਂਤ ਕੀ ੩, ਪੂੜੇ ਸਭ ਤ੍ਰਹਕੇ ੪, ਚਾਵਲ ਸਰਬ ਭਾਤ ਕੇ ੫, ਦਾਲ ਸਭੀ ੬, ਸਾਗ ਤ੍ਰਕਾਰੀ ਭੁਰਜੀ ੭, ਕੜ੍ਹੀ ਸਭੀ ੮, ਵੜੀਆਂ ਸਭੀ ੯, ਸੇਂਮੀਆਂ ੧੦, ਖਿਚੜੀਆਂ ੧੧, ਸਲੂਣੇ ਚਣੇ ਪਕੌੜੇ ਆਦਿ ੧੨, ਚਟਣੀਆਂ ੧੩, ਅਚਾਰ ੧੪, ਮੁਰਬੇ ੧੫, ਬੂੰਦੀ ਦਹੀ ਭਲੇ ੧੬, ਰਾਇਤੇ ੧੭, ਕੜਾਹ ਪ੍ਰਸਾਦ ਸਭੀ ੧੯, ਖੀਰ ੨੦, ਪੰਜੀਰੀ ਕਸਾਰ ਸਤੂ ੨੧, ਮਿਠਾਈ ਸਭ ਤਰਹ ਕੀ ੨੨, ਲਾਪਸੀ ਮਿੱਠੀ ੨੩, ਰਾਬੜੀ ੨੪, ਮਲਾਈ ੨੫, ਮਿਸਰੀ ਮਖਣ ੨੬, ਸਿਖਰਣੀ ਅਰਥਾਤ ਦਹੀ ਮੇਂ ਖੰਡ ੨੭, ਦੂਧ ਮਿਸ੍ਰਤ ਅੰਬ ਰਸ ਆਦੀ ੨੮, ਦਹੀ ਲਸੀ ਆਦੀ ੨੯, ਕਾਂਜੀ ਆਦ ਹਾਜਮੇ ਕੇ ਪਾਨੀ ੩੦, ਸਭ ਤਰਹ ਕੇ ਫਲ ੩੧, ਤਾਰੀ ਭਾਵ ਲੂਣ ਵਾਲੀ ਕੜੀ ੩੨, ਮਠੀ ਮਠੇ ੩੩, ਫੇਣੀ ਆਦੀ ੩੪, ਘੇਵਰ ੩੫, ਚੂਰਨ ੩੬। ਵਾ ਜੋ ਖਟ ਰਸ ਹੈਂ ਤਿਨ ਕੋ ਛੇ ਛੇ ਪ੍ਰਕਾਰ ਏਕ ਏਕ ਕੋ ਕਰਨੇ ਸੇ ਛਤੀ ਹੋ ਜਾਤੇ ਹੈਂ, ਵਾ ਛਤੀ ਪਦੁ ਬਹੁਵਾਚੀ ਹੈ, ਭਾਵ ਜਿਸ ਕੀ ਕਿਰਪਾ ਸੇ ਤੂੰ ਬਹੁਤੁ ਪ੍ਰਕਾਰ ਕੇ ਅੰਮ੍ਰਿਤ ਰੂਪ ਭੋਜਨ ਖਾਤਾ ਹੈਂ॥
Prof. Sahib Singh(ਹੇ ਭਾਈ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ,ਪਦ ਅਰਥ ਜਿਹ ਪ੍ਰਸਾਦਿ = ਜਿਸ (ਪ੍ਰਭੂ) ਦੀ ਕ੍ਰਿਪਾ ਨਾਲ। ਅੰਮ੍ਰਿਤ = ਸੁਆਦਲੇ ਭੋਜਨ। ਖਾਹਿ = ਤੂੰ ਖਾਂਦਾ ਹੈਂ।
SikhNet (Spanish)Oh mente mía, recuerda siempre al Maestro,
ਤਿਸੁ ਠਾਕੁਰ ਕਉ; ਰਖੁ ਮਨ ਮਾਹਿ ॥
tis tthaakur kau; rakh man maeh |
Sant Singh Khalsaenshrine that Lord and Master within your mind.
Manmohan Singhbear that Lord in thy mind.
Manmohan Singh (Punjabi)ਉਸ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾ।
Fareedkot Teekaਤਿਸ ਠਾਕੁਰ ਕੌ ਮਨ ਮੇਂ ਰਾਖੁ, ਭਾਵ ਤਿਸ ਕਾ ਸਿਮਰਨ ਕਰੁ॥
Prof. Sahib Singhਉਸ ਨੂੰ ਮਨ ਵਿਚ (ਚੇਤੇ) ਰੱਖ।
SikhNet (Spanish)pues gracias a Él disfrutas de tantas delicias y
ਜਿਹ ਪ੍ਰਸਾਦਿ; ਸੁਗੰਧਤ ਤਨਿ ਲਾਵਹਿ ॥
jih prasaad; sugandhat tan laaveh |
Sant Singh KhalsaBy His Grace, you apply scented oils to your body;
Manmohan SinghBy whose favour, thou appliest perfume to thy body,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਆਪਣੀ ਦੇਹਿ ਨੂੰ ਖੁਸ਼ਬੋਈਆਂ ਮਲਦਾ ਹੈ,
Fareedkot Teekaਪੁਨਾ ਹੇ ਭਾਈ! ਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਅਨੇਕ ਪ੍ਰਕਾਰ ਕੀ ਸੁੰਗਧੀਆਂ ਸਰੀਰ ਮੇਂ ਲਗਾਵਤਾ ਹੈਂ॥
Prof. Sahib Singhਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ,ਪਦ ਅਰਥ ਸੁਗੰਧਤ = ਸੋਹਣੀ ਮਿੱਠੀ ਵਾਸਨਾ ਵਾਲੀਆਂ ਚੀਜ਼ਾਂ। ਤਨਿ = ਸਰੀਰ ਉਤੇ।
SikhNet (Spanish)unges tu cuerpo con tan dulces esencias.
ਤਿਸ ਕਉ ਸਿਮਰਤ; ਪਰਮ ਗਤਿ ਪਾਵਹਿ ॥
tis kau simarat; param gat paaveh |
Sant Singh Khalsaremembering Him, the supreme status is obtained.
Manmohan Singhthou shalt obtain the supreme dignity by remembering Him.
Manmohan Singh (Punjabi)ਉਸ ਦੇ ਭਜਨ ਕਰਨ ਦੁਆਰਾ ਤੂੰ ਮਹਾਨ ਮਰਤਬਾ ਪਾ ਲਵੇਗਾਂ।
Fareedkot Teekaਤਿਸੀ ਕੌ ਸਿਮਰਨ ਕਰਦਿਆਂ ਤੂੰ ਪਰਮ (ਗਤੀ) ਕਲ੍ਯਾਨ ਕੋ ਪਾਵੈਂਗਾ॥
Prof. Sahib Singhਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ।ਪਦ ਅਰਥ ਪਰਮ = ਉੱਚੀ। ਗਤਿ = ਪਦਵੀ, ਦਰਜਾ।
SikhNet (Spanish)Medita en Él y alcanzarás el Supremo Éxtasis.
ਜਿਹ ਪ੍ਰਸਾਦਿ; ਬਸਹਿ ਸੁਖ ਮੰਦਰਿ ॥
jih prasaad; baseh sukh mandar |
Sant Singh KhalsaBy His Grace, you dwell in the palace of peace;
Manmohan SinghBy whose kindness thou dwellest comfortably in thy palace,
Manmohan Singh (Punjabi)ਜਿਸ ਦੀ ਰਹਿਮਤ ਸਦਕਾ ਤੂੰ ਆਪਣੇ ਮਹਿਲ ਵਿੱਚ ਆਰਾਮ ਨਾਲ ਰਹਿੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸਾਥ ਤੂੰ ਸੁਖਦਾਇਕ ਮੰਦਰੋਂ ਮੇਂ ਵਾ (ਸੁਖ ਮੰਦਰਿ) ਸੁਖ ਕੇ ਅੰਦਰ ਵਸਤਾ ਹੈਂ॥
Prof. Sahib Singhਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ,ਪਦ ਅਰਥ ਮੰਦਰਿ = ਮੰਦਰ ਵਿਚ, ਘਰ ਵਿਚ।
SikhNet (Spanish)que por Su Gracia, gozas de un Oasis de Paz en tu interior.
ਤਿਸਹਿ ਧਿਆਇ; ਸਦਾ ਮਨ ਅੰਦਰਿ ॥
tiseh dhiaae; sadaa man andar |
Sant Singh Khalsameditate forever on Him within your mind.
Manmohan Singhever meditate on Him within thy mind.
Manmohan Singh (Punjabi)ਆਪਣੇ ਚਿੱਤ ਅੰਦਰ ਹਮੇਸ਼ਾਂ ਉਸ ਦਾ ਆਰਾਧਨ ਕਰ।
Fareedkot Teekaਤਿਸੀ ਕੋ ਅਪਨੇ ਮਨ ਮੇਂ ਸਦੀਵ ਧਿਆਓ॥
Prof. Sahib Singhਉਸ ਨੂੰ ਸਦਾ ਮਨ ਵਿਚ ਸਿਮਰ।ਪਦ ਅਰਥ ਤਿਸਹਿ = ਉਸ ਨੂੰ।
SikhNet (Spanish)Permanece inmerso en Él,
ਜਿਹ ਪ੍ਰਸਾਦਿ; ਗ੍ਰਿਹ ਸੰਗਿ ਸੁਖ ਬਸਨਾ ॥
jih prasaad; grih sang sukh basanaa |
Sant Singh KhalsaBy His Grace, you abide with your family in peace;
Manmohan SinghBy whose Kindness, thou abidest in comfort with thy family,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਆਪਣੇ ਟੱਬਰ ਨਾਲ ਆਰਾਮ ਅੰਦਰ ਰਹਿੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਗ੍ਰਿਹ ਵਿਖੇ ਸੁਖ ਸਾਥ ਵਸਨਾ ਕਰਤਾ ਹੈਂ॥
Prof. Sahib Singhਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ,ਪਦ ਅਰਥ ਸੰਗਿ ਸੁਖ = ਸੁਖ ਨਾਲ, ਮੌਜ ਨਾਲ।
SikhNet (Spanish)Por su gracia habitas con tu familia en paz;
ਆਠ ਪਹਰ; ਸਿਮਰਹੁ ਤਿਸੁ ਰਸਨਾ ॥
aatth pehar; simarahu tis rasanaa |
Sant Singh Khalsakeep His remembrance upon your tongue, twenty-four hours a day.
Manmohan Singhrepeat thou His name with thy tongue for all the eight watches.
Manmohan Singh (Punjabi)ਆਪਣੀ ਜੀਭਾ ਨਾਲ ਤੂੰ ਅੱਠੇ ਪਹਿਰ ਹੀ ਉਸ ਦਾ ਨਾਮ ਜਪ।
Fareedkot Teekaਤਿਸ ਕੇ ਨਾਮ ਕੋ ਆਠੋਂ ਪਹਰ ਰਸਨਾ ਸੇ ਸਿਮਰਨ ਕਰੋ॥
Prof. Sahib Singhਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ।ਪਦ ਅਰਥ ਰਸਨਾ = ਜੀਭ ਨਾਲ।
SikhNet (Spanish)Que tus labios pronuncien Sus Alabanzas noche y día.
ਜਿਹ ਪ੍ਰਸਾਦਿ; ਰੰਗ ਰਸ ਭੋਗ ॥
jih prasaad; rang ras bhog |
Sant Singh KhalsaBy His Grace, you enjoy tastes and pleasures;
Manmohan SinghBy whose favour thou enjoyest love and pleasures,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਪਿਆਰ ਅਤੇ ਖੁਸ਼ੀਆਂ ਮਾਣਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੂੰ ਰਸੋਂ ਕੋ ਭੋਗ ਕਰ (ਰੰਗ) ਅਨੰਦ ਹੋਤਾ ਹੈਂ॥
Prof. Sahib Singhਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ)
SikhNet (Spanish)Él te ha dado la alegría del amor y el tesoro de la vida, sólo Él merece tu Devoción.
ਨਾਨਕ. ਸਦਾ ਧਿਆਈਐ; ਧਿਆਵਨ ਜੋਗ ॥੧॥
naanak. sadaa dhiaaeeai; dhiaavan jog |1|
Sant Singh KhalsaO Nanak, meditate forever on the One, who is worthy of meditation. ||1||
Manmohan SinghO Nanak! constantly meditate on Him who is worthy of meditation.
Manmohan Singh (Punjabi)ਹੇ ਨਾਨਕ! ਹਮੇਸ਼ਾਂ ਉਸ ਦਾ ਸਿਮਰਨ ਕਰ ਜੋ ਸਿਮਰਨ ਕਰਨ ਦੇ ਲਾਇਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਸ ਧਿਆਵਣੇ ਯੋਗ ਵਾਹਿਗੁਰੂ ਕੌ ਸਦਾ ਧਿਆਵਣਾ ਕਰੀਏ॥੧॥
Prof. Sahib Singhਹੇ ਨਾਨਕ! ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ॥੧॥
SikhNet (Spanish)Dice Nanak, ama y adora por siempre a tu Señor. (1)