ੴ

ਸਿੱਖਬਾਣੀ · SikhBani

ਕਿਉ ਸਿਮਰੀ ਸਿਵਰਿਆ ਨਹੀ ਜਾਇ ॥

kiau simaree sivariaa nahee jaae
Guru Nanak Dev Ji ਗੁਰੂ ਨਾਨਕ ਦੇਵ ਜੀ · Raag Dhanaasree · Ang 661 · 20 lines
Translations

ਧਨਾਸਰੀ ਮਹਲਾ ੧ ਘਰੁ ਦੂਜਾ ॥

dhanaasaree mahalaa 1 ghar doojaa |

Sant Singh KhalsaDhanaasaree, First Mehl, Second House:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Dhanasri, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਿਉ ਸਿਮਰੀ; ਸਿਵਰਿਆ ਨਹੀ ਜਾਇ ॥

kiau simaree; sivariaa nahee jaae |

Sant Singh KhalsaHow can I remember the Lord in meditation? I cannot meditate on Him in remembrance.
Manmohan SinghHow am I to remember the Lord? Him, I can remember not.
Manmohan Singh (Punjabi)ਮੈਂ ਸੁਆਮੀ ਦਾ ਕਿਸ ਤਰ੍ਹਾਂ ਭਜਨ ਕਰਾਂ? ਉਸ ਦਾ ਸਿਮਰਨ ਮੈਂ ਕਰ ਨਹੀਂ ਸਕਦਾ।
Fareedkot Teekaਜੋ ਮਨ ਬਾਣੀ ਕਰ (ਸਿਵਰਿਆ) ਵਿਸ਼ੇ ਕੀਆ ਨਹੀਂ ਜਾਤਾ ਹੈ, ਤਿਸ ਵਾਹਿਗੁਰੂ ਕਾ ਸਿਮਰਨ (ਕਿਉ) ਕੈਸੇ ਕਰੀਏ?
Prof. Sahib Singh(ਚਲਾਕੀ ਜਾਂ ਧੱਕੇ ਨਾਲ) ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾ ਸਕਦਾ। ਫਿਰ ਮੈਂ ਕਿਵੇਂ ਉਸ ਦਾ ਸਿਮਰਨ ਕਰਾਂ?

ਪਦ ਅਰਥ ਸਿਮਰੀ = ਮੈਂ ਸਿਮਰਾਂ।

SikhNet (Spanish)¿Cómo puedo vivir en mi Dios? Mi mente no descansa de la angustia y mi Alma sufre.

ਤਪੈ ਹਿਆਉ; ਜੀਅੜਾ ਬਿਲਲਾਇ ॥

tapai hiaau; jeearraa bilalaae |

Sant Singh KhalsaMy heart is burning, and my soul is crying out in pain.
Manmohan SinghWithout the Lord's meditation, my mind burns and my soul bewails.
Manmohan Singh (Punjabi)ਸੁਆਮੀ ਦੇ ਸਿਮਰਨ ਬਾਝੋਂ ਮੇਰੀ ਜੀਅਰਾ ਸੜਦਾ ਹੈ ਅਤੇ ਮੇਰੀ ਆਤਮਾ ਵਿਰਲਾਪ ਕਰਦੀ ਹੈ।
Fareedkot Teekaਜਬ ਤ੍ਰਿਸ਼ਨਾ ਸੇ (ਹਿਆਉ) ਹਿਰਦਾ ਤਪਦਾ ਹੈ ਤਬ ਜੀਅੜਾ ਬਿਲਾਪ ਕਰਤਾ ਹੈ, ਸੋ ਕੈਸੇ ਸ਼ਾਂਤੀ ਹੋਵੈ?
Prof. Sahib Singh(ਕੀਹ ਕੀਤਾ ਜਾਏ? ਉਸ ਦੀ ਯਾਦ ਤੋਂ ਬਿਨਾਂ) ਦਿਲ ਸੜਦਾ ਰਹਿੰਦਾ ਹੈ, ਜਿੰਦ ਦੁਖੀ ਰਹਿੰਦੀ ਹੈ।

ਪਦ ਅਰਥ ਹਿਆਉ = ਹਿਰਦਾ। ਜੀਅੜਾ = ਜਿੰਦ। ਬਿਲਲਾਇ = ਵਿਲਕਦਾ ਹੈ।

SikhNet (Spanish)Él, el Uno Verdadero, crea y embellece Su Creación.

ਸਿਰਜਿ ਸਵਾਰੇ. ਸਾਚਾ ਸੋਇ ॥

siraj savaare. saachaa soe |

Sant Singh KhalsaThe True Lord creates and adorns.
Manmohan SinghHe, the True Lord creates and adorns the mortal.
Manmohan Singh (Punjabi)ਉਹ ਸੱਚਾ ਸਾਹਿਬ, ਪ੍ਰਾਣੀ ਨੂੰ ਸਾਜਦਾ ਤੇ ਸ਼ਿੰਗਾਰਦਾ ਹੈ।
Fareedkot Teekaਜੋ ਜੀਵੋਂ ਕੋ (ਸਿਰਜਿ) ਉਤਪਤ ਕਰ ਕੇ ਸਵਾਰਤਾ ਹੈ, ਸੋਈ ਸਚਾ ਵਾਹਿਗੁਰੂ ਹੈ॥
Prof. Sahib Singh(ਅਸਲ ਗੱਲ ਇਹ ਹੈ ਕਿ) ਸਦਾ-ਥਿਰ ਰਹਿਣ ਵਾਲਾ ਪ੍ਰਭੂ ਜੀਵਾਂ ਨੂੰ ਪੈਦਾ ਕਰ ਕੇ ਆਪ ਹੀ (ਸਿਮਰਨ ਦੀ ਦਾਤਿ ਦੇ ਕੇ) ਚੰਗੇ ਜੀਵਨ ਵਾਲਾ ਬਣਾਂਦਾ ਹੈ।

ਪਦ ਅਰਥ ਸਿਰਜਿ = ਪੈਦਾ ਕਰ ਕੇ। ਸਵਾਰੇ = ਸਵਾਰਦਾ ਹੈ, ਚੰਗੇ ਜੀਵਨ ਵਾਲਾ ਬਣਾਂਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ।

SikhNet (Spanish)¿Cómo entonces me puedo volver bueno abandonando a ese Dios?

ਤਿਸੁ ਵਿਸਰਿਐ; ਚੰਗਾ ਕਿਉ ਹੋਇ ॥੧॥

tis visariai; changaa kiau hoe |1|

Sant Singh KhalsaForgetting Him, how can one be good? ||1||
Manmohan SinghForgetting Him, how can the mortal be good?
Manmohan Singh (Punjabi)ਉਸ ਨੂੰ ਭੁਲਾ ਕੇ, ਜੀਵ ਕਿਸ ਤਰ੍ਹਾਂ ਭੁਲਾ ਸਕਦਾ ਹੈ?
Fareedkot Teekaਤਿਸ ਕੇ ਵਿਸਰਨੇ ਤੇ ਇਹ ਜੀਵ ਚੰਗਾ ਕੈਸੇ ਹੋਵੈ? ॥੧॥
Prof. Sahib Singhਜੇ ਉਸ ਪ੍ਰਭੂ ਨੂੰ ਭੁਲਾ ਦੇਈਏ, ਤਾਂ ਭੀ ਜੀਵਨ ਚੰਗਾ ਕਦੇ ਨਹੀਂ ਬਣ ਸਕਦਾ ॥੧॥

ਪਦ ਅਰਥ ਤਿਸੁ ਵਿਸਰਿਐ = ਜੇ ਉਸ (ਪ੍ਰਭੂ) ਨੂੰ ਭੁਲਾ ਦੇਈਏ। ਕਿਉ ਹੋਇ = ਨਹੀਂ ਹੋ ਸਕਦਾ ॥੧॥

SikhNet (Spanish)Ni con astucia ni con imposiciones puede ser obtenido. (1)

ਹਿਕਮਤਿ ਹੁਕਮਿ; ਨ ਪਾਇਆ ਜਾਇ ॥

hikamat hukam; na paaeaa jaae |

Sant Singh KhalsaBy clever tricks and commands, He cannot be found.
Manmohan SinghThrough cleverness and command the Lord can be obtained not.
Manmohan Singh (Punjabi)ਚਾਲਾਕੀ ਅਤੇ ਹੁਕਮ ਰਾਹੀਂ ਸਾਹਿਬ ਪ੍ਰਾਪਤ ਕੀਤਾ ਨਹੀਂ ਜਾ ਸਕਦਾ।
Fareedkot Teekaਜੋ ਵਾਹਿਗੁਰੂ (ਹਿਕਮਤਿ) ਜੁਗਤੀਓਂ ਔ ਹੁਕਮ ਕਰਨੇ ਸੇ ਨਹੀਂ ਪਾਇਆ ਜਾਤਾ ਹੈ॥
Prof. Sahib Singhਹੇ ਮੇਰੀ ਮਾਂ! ਕਿਸੇ ਚਲਾਕੀ ਨਾਲ ਜਾਂ ਕੋਈ ਹੱਕ ਜਤਾਣ ਨਾਲ ਪਰਮਾਤਮਾ ਨਹੀਂ ਮਿਲਦਾ।

ਪਦ ਅਰਥ ਹਿਕਮਤਿ = ਚਲਾਕੀ। ਹੁਕਮਿ = ਹੁਕਮ ਨਾਲ, ਧੱਕੇ ਨਾਲ, ਕੋਈ ਹੱਕ ਜਤਾਣ ਨਾਲ।

SikhNet (Spanish)Entonces, oh madre,

ਕਿਉ ਕਰਿ ਸਾਚਿ ਮਿਲਉ; ਮੇਰੀ ਮਾਇ ॥੧॥ ਰਹਾਉ ॥

kiau kar saach milau; meree maae |1| rahaau |

Sant Singh KhalsaHow am I to meet my True Lord, O my mother? ||1||Pause||
Manmohan SinghIn What way, can I meet with my True Master, O my Mother? Pause.
Manmohan Singh (Punjabi)ਕਿਸੇ ਤਰੀਕੇ ਨਾਲ ਮੈਂ ਆਪਣੇ ਸੱਚੇ ਮਾਲਕ ਨਾਲ ਮਿਲ ਸਕਦਾ ਹੈ, ਹੇ ਮੈਂਡੇ ਮਾਤਾ? ਠਹਿਰਾਉ।
Fareedkot Teekaਹੇ ਮੇਰੀ ਮਾਤਾ ਰੂਪ ਹੋ ਕਰ ਪਾਲਨੇਹਾਰੇ ਸਤਿਗੁਰ! ਤਿਸ ਸਾਰ ਸਰੂਪ ਸੇ ਮੇਂ ਕਿਸ ਪ੍ਰਕਾਰ ਕਰ ਮਿਲੂੰ॥੧॥ ਰਹਾਉ ॥
Prof. Sahib Singhਹੋਰ ਕਿਹੜਾ ਤਰੀਕਾ ਹੈ ਜਿਸ ਨਾਲ ਮੈਂ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਮਿਲ ਸਕਦਾ ਹਾਂ? ॥੧॥ ਰਹਾਉ ॥

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ। ਮਿਲਉ = ਮੈਂ ਮਿਲਾਂ। ਮਾਇ = ਹੇ ਮਾਂ! ॥੧॥ ਰਹਾਉ ॥

SikhNet (Spanish)¿cómo puedo encontrar a mi Verdadero Señor? (1‑Pausa)

ਵਖਰੁ ਨਾਮੁ. ਦੇਖਣ ਕੋਈ ਜਾਇ ॥

vakhar naam. dekhan koee jaae |

Sant Singh KhalsaHow rare is the one who goes out, and searches for the merchandise of the Naam.
Manmohan SinghRare is the one, who goes out in search of the merchandise of the Lord's Name.
Manmohan Singh (Punjabi)ਟਾਵਾਂ ਟੱਲਾ ਜਣਾ ਹੀ ਨਾਮ ਦੇ ਸੌਦੇ ਸੂਤ ਨੂੰ ਵੇਖਣ (ਭਾਲਣ) ਜਾਂਦਾ ਹੈ।
Fareedkot Teekaਇਸ ਨਾਮ ਰੂਪੀ ਸਉਦੇ ਕੋ ਸਤਿਸੰਗ ਮੇਂ ਕੋਈ ਵਿਰਲਾ ਹੀ ਦੇਖਣੇ ਜਾਤਾ ਹੈ॥
Prof. Sahib Singh(ਜੇ ਉਸ ਦੀ ਮੇਹਰ ਨ ਹੋਵੇ ਤਾਂ) ਇਸ ਨਾਮ-ਵੱਖਰ ਨੂੰ ਨਾਹ ਕੋਈ ਪਰਖਣ ਲਈ ਜਾਂਦਾ ਹੈ,

ਪਦ ਅਰਥ ਵਖਰੁ = ਸੌਦਾ। ਕੋਈ = ਕੋਈ ਵਿਰਲਾ।

SikhNet (Spanish)Extraordinario es aquél que va en busca del Nombre el Señor;

ਨਾ ਕੋ ਚਾਖੈ; ਨਾ ਕੋ ਖਾਇ ॥

naa ko chaakhai; naa ko khaae |

Sant Singh KhalsaNo one tastes it, and no one eats it.
Manmohan SinghThis Name merchandise none tastes (cherishes) and none eats (imbibes).
Manmohan Singh (Punjabi)ਇਸ ਨਾਮ ਦੇ ਸੋਦੇ ਸੂਤ ਨੂੰ ਨਾਂ ਕੋਈ ਚੱਖਦਾ ਹੈ ਤੇ ਨਾਂ ਹੀ ਖਾਂਦਾ ਹੈ।
Fareedkot Teekaਜੋ ਕਦਾਚਿਤ ਕੋਈ ਜਾਵੈ ਤਾਂ ਵੀ ਪ੍ਰੇਮ ਸੇ ਬਿਨਾਂ ਨਾ ਕੋਈ ਤਿਸ ਨਾਮ ਕੌ ਚਾਖਤਾ ਅਰਥਾਤ ਜਪਤਾ ਹੈ ਔਰ ਨਾ ਕੋਈ ਖਾਤਾ ਅਰਥਾਤ ਧਾਰਨ ਕਰਤਾ ਹੈ॥
Prof. Sahib Singhਨਾਹ ਕੋਈ ਇਸ ਨੂੰ ਖਾ ਕੇ ਵੇਖਦਾ ਹੈ।
SikhNet (Spanish)nadie tiene esa práctica.

ਲੋਕਿ ਪਤੀਣੈ; ਨਾ ਪਤਿ ਹੋਇ ॥

lok pateenai; naa pat hoe |

Sant Singh KhalsaHonor is not obtained by trying to please other people.
Manmohan SinghBy pleasing people, the mortal obtains not honour.
Manmohan Singh (Punjabi)ਲੋਗਾਂ ਨੂੰ ਖੁਸ਼ ਕਰਨ ਦੁਆਰਾ ਪ੍ਰਾਣੀ ਨੂੰ ਇੱਜ਼ਤ ਪ੍ਰਾਪਤ ਨਹੀਂ ਹੁੰਦੀ।
Fareedkot Teekaਕਿਉਂਕਿ ਲੋਕੋਂ ਕੇ ਪਤਿਆਵਣੇ ਸੇ ਪਤਿਸਟਾ ਨਹੀਂ ਹੋਤੀ ਹੈ॥
Prof. Sahib Singh(ਚਲਾਕੀਆਂ ਵਰਤ ਕੇ ਜਗਤ ਦੀ ਤਸੱਲੀ ਕਰਾ ਦਿੱਤੀ ਜਾਂਦੀ ਹੈ ਕਿ ਅਸੀਂ ਨਾਮ-ਵੱਖਰ ਵਿਹਾਝ ਰਹੇ ਹਾਂ) ਪਰ ਨਿਰਾ ਜਗਤ ਦੀ ਤਸੱਲੀ ਕਰਾਇਆਂ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ (ਲੋਕ-ਵਿਖਾਵੇ ਵਾਲੀ ਭਗਤੀ ਪਰਵਾਨ ਨਹੀਂ ਹੁੰਦੀ)।

ਪਦ ਅਰਥ ਲੋਕਿ ਪਤੀਣੈ = ਜੇ ਜਗਤ ਦੀ ਤਸੱਲੀ ਕਰਾ ਦਿੱਤੀ ਜਾਏ। ਪਤਿ = ਇੱਜ਼ਤ।

SikhNet (Spanish)Si uno complace a la gente, no es honrado por Dios;

ਤਾ ਪਤਿ ਰਹੈ; ਰਾਖੈ ਜਾ ਸੋਇ ॥੨॥

taa pat rahai; raakhai jaa soe |2|

Sant Singh KhalsaOne's honor is preserved, only if the Lord preserves it. ||2||
Manmohan SinghIf he, the Lord, preserve, then alone can the mortals honour be preserved.
Manmohan Singh (Punjabi)ਜੇਕਰ ਉਹ ਸਾਹਿਬ ਬਚਾਵੇ, ਕੇਵਲ ਤਦ ਹੀ ਪ੍ਰਾਣੀ ਦੀ ਇੱਜ਼ਤ ਬੱਚ ਸਕਦੀ ਹੈ।
Fareedkot Teekaਤੌ ਪਤਿ ਰਹਿਤੀ ਹੈ ਜੇ ਸੋ ਵਾਹਿਗੁਰੂ ਪਤਿ ਰਾਖਤਾ ਹੈ॥੨॥☬ਤਿਨ ਪਤਵਾਲੇ ਸੰਤੋਂ ਕੀ ਮਹਿਮਾ ਕਹਤੇ ਹੈਂ:
Prof. Sahib Singhਇੱਜ਼ਤ ਤਦੋਂ ਹੀ ਮਿਲਦੀ ਹੈ ਜੇ ਪ੍ਰਭੂ (ਆਪ ਮੇਹਰ ਕਰ ਕੇ ਨਾਮ ਦੀ ਦਾਤਿ ਦੇਵੇ ਤੇ) ਇੱਜ਼ਤ ਰੱਖੇ ॥੨॥

ਪਦ ਅਰਥ ਸੋਇ = ਉਹ ਪਰਮਾਤਮਾ ਹੀ ॥੨॥

SikhNet (Spanish)sólo si el Señor lo bendice obtiene la Verdadera Gloria. (2)

ਜਹ ਦੇਖਾ; ਤਹ ਰਹਿਆ ਸਮਾਇ ॥

jeh dekhaa; teh rahiaa samaae |

Sant Singh KhalsaWherever I look, there I see Him, pervading and permeating.
Manmohan SinghWherever I see, there I see the Lord pervading.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਸਾਈਂ ਨੂੰ ਵਿਆਪਕ ਵੇਖਦਾ ਹਾਂ।
Fareedkot Teekaਜਹਾਂ ਕਹਾਂ ਤਿਸਕੌ ਤਿਨ ਸੰਤੋਂ ਨੇ ਸਮਾਇ ਰਹਿਆ ਦੇਖਾ ਹੈ॥
Prof. Sahib Singh(ਹੇ ਪ੍ਰਭੂ!) ਜਿੱਧਰ ਮੈਂ ਵੇਖਦਾ ਹਾਂ ਉਧਰ ਹੀ ਤੂੰ ਮੌਜੂਦ ਹੈਂ,

ਪਦ ਅਰਥ ਜਹ = ਜਿੱਥੇ। ਦੇਖਾ = ਮੈਂ ਵੇਖਦਾ ਹਾਂ।

SikhNet (Spanish)Donde sea que veo, veo al Señor prevaleciendo en todo.

ਤੁਧੁ ਬਿਨੁ; ਦੂਜੀ ਨਾਹੀ ਜਾਇ ॥

tudh bin; doojee naahee jaae |

Sant Singh KhalsaWithout You, I have no other place of rest.
Manmohan SinghWithout Thee, O Lords, I have no other place of rest.
Manmohan Singh (Punjabi)ਤੇਰੇ ਬਾਝੋਂ ਹੇ ਸਾਈਂ! ਮੇਰਾ ਹੋਰ ਕੋਈ ਆਰਾਮ ਦਾ ਟਿਕਾਣਾ ਨਹੀਂ।
Fareedkot Teekaਤਿਸ ਤੇ ਬਿਨਾ ਔਰ ਕੋਈ ਦੂਸਰੀ (ਜਾਇ) ਜਗਹਿ ਤਿਨ ਕੋ ਦ੍ਰਿਸ਼ਟ ਨਹੀਂ ਆਵਤੀ॥☬ਜੇਕਰ ਕੋਈ ਅਪਨਾ ਅਭਮਾਨ ਕਰੇ ਤਿਸ ਪਰ ਕਹਤੇ ਹੈਂ:
Prof. Sahib Singh(ਤੈਨੂੰ ਮਿਲਣ ਵਾਸਤੇ) ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ।

ਪਦ ਅਰਥ ਜਾਇ = ਥਾਂ।

SikhNet (Spanish)Oh Dios, no hay ningún otro Refugio para mí que el Tuyo; si alguien tratara,

ਜੇ ਕੋ ਕਰੇ; ਕੀਤੈ ਕਿਆ ਹੋਇ ॥

je ko kare; keetai kiaa hoe |

Sant Singh KhalsaHe may try, but what can anyone do by his own doing?
Manmohan SinghHowever hard one may try to do, yet what can be done by his doing?
Manmohan Singh (Punjabi)ਕਰਨ ਨੂੰ ਕੋਈ ਕਿਤਨੀ ਕਰਨ ਕੋਸ਼ਿਸ਼ ਪਿਆ ਕਰੇ, ਪਰ ਉਸ ਦੇ ਕੀਤਿਆਂ ਕੋਈ ਕੀ ਹੋ ਸਕਦਾ ਹੈ?
Fareedkot Teekaਜੇਕਰ ਕੋਈ ਅਪਨੇ ਕੀਏ ਕਾ ਅਭਿਮਾਨ ਕਰੇ ਤੌ ਕਰਨੇ ਸੇ ਕਿਆ ਹੋਤਾ ਹੈ, ਭਾਵ ਸੇ ਕੁਛ ਨਹੀਂ ਹੋਤਾ ਹੈਂ॥
Prof. Sahib Singhਜੋ ਕੋਈ ਜੀਵ (ਪ੍ਰਭੂ ਨੂੰ ਮਿਲਣ ਵਾਸਤੇ ਹਿਕਮਤਿ ਆਦਿਕ ਵਾਲਾ ਕੋਈ ਜਤਨ) ਕਰੇ, ਤਾਂ ਅਜੇਹੇ ਜਤਨ ਨਾਲ ਕੋਈ ਲਾਭ ਨਹੀਂ ਹੁੰਦਾ।

ਪਦ ਅਰਥ ਕੀਤੈ = (ਹਿਕਮਤਿ ਆਦਿਕ ਵਾਲਾ ਜਤਨ) ਕੀਤਿਆਂ।

SikhNet (Spanish)¿podría Encontrarlo?, pues sólo es bendecido aquél a quien Tú bendices, oh Dios.

ਜਿਸ ਨੋ ਬਖਸੇ; ਸਾਚਾ ਸੋਇ ॥੩॥

jis no bakhase; saachaa soe |3|

Sant Singh KhalsaHe alone is blessed, whom the True Lord forgives. ||3||
Manmohan SinghHe alone becomes potent to do, whom, He, the True Lord, blesses.
Manmohan Singh (Punjabi)ਕੇਵਲ ਓਹੀ ਕਰਨ ਦੇ ਯੋਗ ਹੁੰਦਾ ਹੈ, ਜਿਸ ਨੂੰ ਉਹ ਸੱਚਾ ਸੁਆਮੀ, ਬਰਕਤ ਦਿੰਦਾ ਹੈ।
Fareedkot Teekaਜਿਸ ਕੋ ਸੋ ਸਚਾ ਵਾਹਿਗੁਰੂ ਬਖਸ਼ੇ ਤਿਸੀ ਕੌ ਨਾਮ ਵਾ ਸਤਸੰਗ ਪ੍ਰਾਪਤਿ ਹੋਤਾ ਹੈ॥੩॥
Prof. Sahib Singh(ਸਿਰਫ਼ ਉਹੀ ਜੀਵ ਪ੍ਰਭੂ ਨੂੰ ਮਿਲ ਸਕਦਾ ਹੈ) ਜਿਸ ਉਤੇ ਉਹ ਸਦਾ-ਥਿਰ ਪ੍ਰਭੂ ਆਪ (ਸਿਮਰਨ ਦੀ) ਬਖ਼ਸ਼ਸ਼ ਕਰੇ ॥੩॥
SikhNet (Spanish)En lo que dura un aplauso me tendré que ir. (3)

ਹੁਣਿ ਉਠਿ ਚਲਣਾ; ਮੁਹਤਿ. ਕਿ ਤਾਲਿ ॥

hun utth chalanaa; muhat. ki taal |

Sant Singh KhalsaNow, I shall have to get up and depart, in an instant, in the clapping of hands.
Manmohan SinghNow, in a moment, or in the clapping of hands, I may have to arise and depart.
Manmohan Singh (Punjabi)ਹੁਣ ਇਕ ਛਿਨ ਜਾਂ ਹੱਥ ਦੀ ਤਾੜੀ ਵੱਜਣ ਤੇ ਵਿੱਚ ਹੀ ਮੈਂ ਖੜਾ ਹੋ ਟੁਰ ਵੰਝਣਾ ਹੈ।
Fareedkot Teekaਇਸ ਸੰਸਾਰ ਤੇ ਅਬ ਉਠ ਚਲਨਾ ਹੈ ਅਰਥਾਤ ਤਿਆਗ ਜਾਣਾ ਹੈ, (ਮੁਹਤਿ) ਅਧੀ ਘੜੀ ਕੌ (ਕਿ ਤਾਲਿ) ਵਾ ਤਤਕਾਲ ਹੀ ਜਾਣਾ ਹੈ॥
Prof. Sahib Singh(ਇਥੇ ਸਦਾ ਨਹੀਂ ਬੈਠੇ ਰਹਿਣਾ, ਇਥੋਂ) ਝਬਦੇ ਹੀ (ਹਰੇਕ ਜੀਵ ਨੇ ਆਪੋ ਆਪਣੀ ਵਾਰੀ) ਚਲੇ ਜਾਣਾ ਹੈ, ਇਕ ਪਲ ਵਿਚ ਜਾਂ ਇਕ ਤਾਲ ਵਿਚ (ਕਹਿ ਲਵੋ। ਇਥੇ ਪੱਕੇ ਡੇਰੇ ਨਹੀਂ ਹਨ)।

ਪਦ ਅਰਥ ਹੁਣਿ = ਝਬਦੇ ਹੀ। ਮੁਹਤਿ = ਮੁਹਤ ਵਿਚ, ਪਲ ਵਿਚ। ਤਾਲਿ = ਤਾਲ (ਦੇਣ ਜਿਤਨੇ ਸਮੇ) ਵਿਚ।

SikhNet (Spanish)¿Cómo puedo encontrar a mi Dios,

ਕਿਆ ਮੁਹੁ ਦੇਸਾ; ਗੁਣ ਨਹੀ ਨਾਲਿ ॥

kiaa muhu desaa; gun nahee naal |

Sant Singh KhalsaWhat face will I show the Lord? I have no virtue at all.
Manmohan SinghWhat face will I show the Lord, when I am, without any virtue?
Manmohan Singh (Punjabi)ਮੈਂ ਸਾਈਂ ਨੂੰ ਕਿਹੜਾ ਮੂੰਹ ਦਿਖਾਵਾਂਗਾ, ਜਦ ਕਿ ਮੈਂ ਨੇਕੀਆਂ ਤੋਂ ਬਿਨਾ ਹਾਂ?
Fareedkot Teekaਊਹਾਂ ਪ੍ਰਲੋਕ ਮੇਂ ਕਿਸ ਪ੍ਰਕਾਰ ਮੂੰਹ ਦੇਵਾਂਗਾ, ਕਿਉਂਕਿ ਕੋਈ ਗੁਣ ਮੇਰੇ ਸਾਥ ਸਹਾਯਕ ਨਹੀਂ ਹੈ॥
Prof. Sahib Singh(ਫਿਰ, ਇਸ ਸਮੇ ਵਿਚ ਜੇ ਮੈਂ ਲੋਕ-ਵਿਖਾਵਾ ਹੀ ਕਰਦਾ ਰਿਹਾ, ਤਾਂ) ਮੈਂ ਕੀਹ ਮੂੰਹ ਵਿਖਾਵਾਂਗਾ? ਮੇਰੇ ਪੱਲੇ ਗੁਣ ਨਹੀਂ ਹੋਣਗੇ।

ਪਦ ਅਰਥ ਦੇਸਾ = ਮੈਂ ਦਿਆਂਗਾ।

SikhNet (Spanish)si estoy privado de todas las virtudes?

ਜੈਸੀ ਨਦਰਿ ਕਰੇ; ਤੈਸਾ ਹੋਇ ॥

jaisee nadar kare; taisaa hoe |

Sant Singh KhalsaAs is the Lord's Glance of Grace, so it is.
Manmohan SinghAs is the Lord's glance, so becomes the mortal.
Manmohan Singh (Punjabi)ਜਿਸ ਤਰ੍ਹਾਂ ਦੀ ਸੁਆਮੀ ਦੀ ਦ੍ਰਿਸ਼ਟੀ ਹੈ, ਉਸੇ ਤਰ੍ਹਾਂ ਦਾ ਹੀ ਜੀਵ ਹੋ ਜਾਂਦਾ ਹੈ।
Fareedkot Teekaਜੈਸੀ ਵਾਹਿਗੁਰੂ ਜੀਵੋਂ ਪਰ ਦ੍ਰਿਸ਼ਟੀ ਕਰਤਾ ਹੈ ਤੈਸਾ ਹੀ ਕੋਈ ਹੋਤਾ ਹੈ
Prof. Sahib Singh(ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਜੇਹੋ ਜੇਹੀ ਨਿਗਾਹ ਕਰਦਾ ਹੈ ਜੀਵ ਉਹੋ ਜੇਹੇ ਜੀਵਨ ਵਾਲਾ ਬਣ ਜਾਂਦਾ ਹੈ।
SikhNet (Spanish)Así como el Señor bendice, así es uno bendecido.

ਵਿਣੁ ਨਦਰੀ; ਨਾਨਕ. ਨਹੀ ਕੋਇ ॥੪॥੧॥੩॥

vin nadaree; naanak. nahee koe |4|1|3|

Sant Singh KhalsaWithout His Glance of Grace, O Nanak, no one is blessed. ||4||1||3||
Manmohan SinghWithout the Lord's gracious glance, O Nanak, no one is saved.
Manmohan Singh (Punjabi)ਪ੍ਰਭੂ ਦੀ ਰਹਿਮਤ ਦੀ ਨਿਗ੍ਹਾ ਬਗੈਰ, ਹੇ ਨਾਨਕ! ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੁੰਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਨਦਰੀ ਕੀ ਨਦਰ ਸੇ ਬਿਨਾਂ ਕੋਈ ਕੁਛ ਨਹੀਂ ਹੋਤਾ ਹੈ॥੪॥੧॥੩॥ ਯਥਾ-☬'ਵੇਖੁ ਨਦਰੀ ਹੇਠਿ ਚਲਾਇਦਾ'
Prof. Sahib Singhਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੋਈ ਜੀਵ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ ॥੪॥੧॥੩॥

ਪਦ ਅਰਥ ਵਿਣੁ ਨਦਰੀ = ਮੇਹਰ ਦੀ ਨਜ਼ਰ ਤੋਂ ਬਿਨਾ ॥੪॥੧॥੩॥

* ਨੋਟ: ਅੰਕ ੧ ਦੱਸਦਾ ਹੈ ਕਿ "ਘਰੁ ਦੂਜਾ" ਦੇ ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)Dice Nanak, sin la Gracia del Señor, nadie es redimido. (4‑1‑3)
Answers quote the Granth verbatim with Ang citations. AI commentary is not Gurbani and not a religious ruling.