ੴ

ਸਿੱਖਬਾਣੀ · SikhBani

ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥ ਕੋਊ ਜਾਗੈ ਹਰਿ ਜਨੁ ॥੧॥

bhram meh soee sagal jagat dhandh andh koaoo jaagai har jan...
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 380 · 6 lines
Translations

ਰਾਗੁ ਆਸਾ ਘਰੁ ੫ ਮਹਲਾ ੫ ॥

raag aasaa ghar 5 mahalaa 5 |

Sant Singh KhalsaRaag Aasaa, Fifth House, Fifth Mehl:
Manmohan SinghAsa Measure 5th Guru.
Manmohan Singh (Punjabi)ਰਾਗ ਆਸਾ। ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador

ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥ ਕੋਊ ਜਾਗੈ ਹਰਿ ਜਨੁ ॥੧॥

bhram meh soee sagal jagat dhandh andh | koaoo jaagai har jan |1|

Sant Singh KhalsaThe whole world is asleep in doubt; it is blinded by worldly entanglements. How rare is that humble servant of the Lord who is awake and aware. ||1||
Manmohan SinghThe entire world, blinded by worldly affairs, is asleep in doubt. Only some rare servant of God is awake.
Manmohan Singh (Punjabi)ਸੰਸਾਰੀ ਕੰਮਾ ਦਾ ਅੰਨ੍ਹਾਂ ਕੀਤਾ ਹੋਇਆ ਸਾਰਾ ਜਹਾਨ ਵਹਿਮ ਅੰਦਰ ਸੌਂ ਰਿਹਾ ਹੈ। ਕੋਈ ਵਿਰਲਾ ਹੀ ਵਾਹਿਗੁਰੂ ਦਾ ਸੇਵਕ ਜਾਗਦਾ ਹੈ।
Fareedkot Teekaਸੰਸਾਰ ਕੇ ਸਰਬ ਜੀਵੋਂ ਕੀ ਬੁਧੀ ਭਰਮ ਰੂਪ ਨਿੰਦ੍ਰਾ ਮੇਂ ਸੋਈ ਪੜੀ ਹੈ ਇਸ ਸੇ ਧੰਦੋਂ ਮੇਂ ਜੀਵ ਅੰਧੇ ਹੋ ਰਹੇ ਹੈਂ॥ ਇਸ ਮੋਹ ਨਿੰਦ੍ਰਾ ਤੇ ਕੋਈ ਬਿਰਲਾ ਹਰਿ ਕਾ ਜਨੁ ਜਾਗਤਾ ਹੈ॥੧॥
Prof. Sahib Singh(ਹੇ ਭਾਈ!) ਜਗਤ ਦੇ ਧੰਧਿਆਂ ਵਿਚ ਅੰਨ੍ਹੀ ਹੋਈ ਹੋਈ ਸਾਰੀ ਲੁਕਾਈ ਮਾਇਆ ਦੀ ਭਟਕਣਾ ਵਿਚ ਸੁੱਤੀ ਹੋਈ ਹੈ। ਕੋਈ ਵਿਰਲਾ ਪਰਮਾਤਮਾ ਦਾ ਭਗਤ (ਇਸ ਮੋਹ ਦੀ ਨੀਂਦ ਵਿਚੋਂ) ਜਾਗ ਰਿਹਾ ਹੈ ॥੧॥

ਪਦ ਅਰਥ ਭ੍ਰਮ = ਭਟਕਣ। ਸੋਈ = ਸੁੱਤੀ ਹੋਈ। ਸਗਲ = ਸਾਰੀ (ਲੁਕਾਈ)। ਅੰਧ = ਅੰਨ੍ਹੀ। ਕੋਊ = ਕੋਈ ਵਿਰਲਾ ॥੧॥

SikhNet (Spanish)El mundo entero está dormido, desviado por la duda y cegado por la riña, extraordinario es el Gurumukj que está despierto. (1)

ਮਹਾ ਮੋਹਨੀ ਮਗਨ; ਪ੍ਰਿਅ ਪ੍ਰੀਤਿ ਪ੍ਰਾਨ ॥ ਕੋਊ ਤਿਆਗੈ ਵਿਰਲਾ ॥੨॥

mahaa mohanee magan; pria preet praan | koaoo tiaagai viralaa |2|

Sant Singh KhalsaThe mortal is intoxicated with the great enticement of Maya, which is dearer to him than life. How rare is the one who renounces it. ||2||
Manmohan SinghMan is intoxicated with the great mammon, which is dearer to him than his sweet life. Few are they who forsake her.
Manmohan Singh (Punjabi)ਆਦਮੀ ਪਰਮ ਮਾਇਆ ਨਾਲ ਨਸ਼ਈ ਹੋਇਆ ਹੈ, ਜੋ ਕਿ ਉਸ ਨੂੰ ਆਪਣੀ ਮਿਠੜੀ ਜਿੰਦਗੀ ਨਾਲੋਂ ਵੀ ਪਿਆਰੀ ਹੈ। ਬਹੁਤ ਹੀ ਥੋੜੇ ਉਸ ਨੂੰ ਤਲਾਂਜਲੀ ਦਿੰਦੇ ਹਨ।
Fareedkot Teekaਜੀਵ ਪ੍ਰੀਤਿ ਪੂਰਬਕ (ਮਹਾ ਮੋਹਨੀ) ਅਤੀ ਮੋਹਨੇ ਵਾਲੀ ਮਾਯਾ ਮੇਂ ਮਗਨ ਹੋ ਰਹਾ ਹੈ, ਪ੍ਰਾਣੋਂ ਸੇ ਭੀ ਪਿਆਰੀ ਲਗ ਰਹੀ ਹੈ॥ ਤਿਸ ਕੋ ਕੋਈ ਬਿਰਲਾ ਤਿਆਗਤਾ ਹੈ॥੨॥
Prof. Sahib Singh(ਹੇ ਭਾਈ!) ਮਨ ਨੂੰ ਮੋਹ ਲੈਣ ਵਾਲੀ ਬਲੀ ਮਾਇਆ ਵਿਚ ਲੁਕਾਈ ਮਸਤ ਪਈ ਹੈ, (ਮਾਇਆ ਨਾਲ ਇਹ) ਪ੍ਰੀਤ ਜਿੰਦ ਨਾਲੋਂ ਭੀ ਪਿਆਰੀ ਲੱਗ ਰਹੀ ਹੈ। ਕੋਈ ਵਿਰਲਾ ਮਨੁੱਖ (ਮਾਇਆ ਦੀ ਇਸ ਪ੍ਰੀਤਿ ਨੂੰ) ਛੱਡਦਾ ਹੈ ॥੨॥

ਪਦ ਅਰਥ ਮੋਹਨੀ = ਮਨ ਨੂੰ ਮੋਹ ਲੈਣ ਵਾਲੀ ਮਾਇਆ। ਮਗਨ = ਮਸਤ। ਪ੍ਰਿਅ = ਪਿਆਰੀ। ਪ੍ਰਾਨ = ਜਿੰਦ।

SikhNet (Spanish)Los hombres están intoxicados con la infatuación de Maya, ya que es su ritmo vital, por eso es extraordinario aquél que la abandona. (2)

ਚਰਨ ਕਮਲ ਆਨੂਪ; ਹਰਿ ਸੰਤ ਮੰਤ ॥ ਕੋਊ ਲਾਗੈ ਸਾਧੂ ॥੩॥

charan kamal aanoop; har sant mant | koaoo laagai saadhoo |3|

Sant Singh KhalsaThe Lord's Lotus Feet are incomparably beautiful; so is the Mantra of the Saint. How rare is that holy person who is attached to them. ||3||
Manmohan SinghBeauteous are Lord's lotus feet and the instruction of God's Saints. Rare is the pious person who is attached to them.
Manmohan Singh (Punjabi)ਸੁੰਦਰ ਹਨ ਸੁਆਮੀ ਦੇ ਕੰਵਲ ਪੈਰ ਅਤੇ ਵਾਹਿਗੁਰੂ ਦੇ ਸਾਧੂਆਂ ਦੀ ਸਿਖਮਤ। ਕੋਈ ਟਾਵਾਂ ਟਲਾ ਪਵਿਤੱਰ ਪੁਰਸ਼ ਹੀ ਉਹਨ੍ਹਾਂ ਨਾਲ ਜੁੜਦਾ ਹੈ।
Fareedkot Teekaਅਕਾਲ ਪੁਰਖ ਕੇ ਚਰਨ ਕਮਲ ਜੋ ਅਨੂਪਮ ਹੈਂ ਹਰਿ ਕੇ ਸੰਤੋਂ ਕਾ (ਮੰਤ) ਉਪੇਦਸ਼ ਲੇ ਕਰ॥ ਤਿਸਮੇਂ ਕੋਊ ਸਾਧੂ ਲਾਗਤਾ ਹੈ॥੩॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੋਹਣੇ ਸੁੰਦਰ ਚਰਨਾਂ ਵਿਚ, ਸੰਤ ਜਨਾਂ ਦੇ ਉਪਦੇਸ਼ ਵਿਚ, ਕੋਈ ਵਿਰਲਾ ਗੁਰਮੁਖਿ ਮਨੁੱਖ ਚਿੱਤ ਜੋੜਦਾ ਹੈ ॥੩॥

ਪਦ ਅਰਥ ਆਨੂਪ = ਸੁੰਦਰ। ਮੰਤ = ਉਪਦੇਸ਼। ਸਾਧੂ = ਗੁਰਮੁਖਿ ਮਨੁੱਖ ॥੩॥

SikhNet (Spanish)De suprema belleza son los Pies de Loto del Señor y el Mantra del Santo, pero excepcional es aquél que se apega a ellos. (3)

ਨਾਨਕ. ਸਾਧੂ ਸੰਗਿ; ਜਾਗੇ ਗਿਆਨ ਰੰਗਿ ॥ ਵਡਭਾਗੇ ਕਿਰਪਾ ॥੪॥੧॥੩੯॥

naanak. saadhoo sang; jaage giaan rang | vaddabhaage kirapaa |4|1|39|

Sant Singh KhalsaO Nanak, in the Saadh Sangat, the Company of the Holy, the love of divine knowledge is awakened; The Lord's Mercy is bestowed upon those who are blessed with such good destiny. ||4||1||39||
Manmohan SinghNanak, in the Society of saints the love for Divine Knowledge is awakened. On the very fortunate, is the God's grace.
Manmohan Singh (Punjabi)ਨਾਨਕ ਸਤਿ ਸੰਗਤ ਅੰਦਰ, ਬ੍ਰਹਮ-ਬੋਧ ਲਈ ਪਿਆਰ ਜਾਗ ਉਠਦਾ ਹੈ। ਭਾਰੇ ਭਾਗਾਂ ਵਾਲਿਆਂ ਉਤੇ ਵਾਹਿਗੁਰੂ ਦੀ ਮੇਹਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਾਧੂਓਂ ਕਾ ਸੰਗ ਕਰ ਕੇ ਗਿਆਨ ਕੇ (ਰੰਗਿ) ਪ੍ਰੇਮ ਸੇ ਮੋਹ ਨਿੰਦ੍ਰਾ ਸੇ ਜਾਗੇ ਹੈਂ॥ ਓਹੀ ਪੁਰਸ਼ ਬਡੇ ਭਾਗੋਂ ਵਾਲੇ ਹੈਂ ਔਰ ਉਨੀਂ ਪਰ ਅਕਾਲ ਪੁਰਖ ਕੀ ਕ੍ਰਿਪਾ ਹੈ॥੪॥੧॥੩੯॥
Prof. Sahib Singhਹੇ ਨਾਨਕ! ਗੁਰੂ ਦੀ ਸੰਗਤਿ ਵਿਚ ਆ ਕੇ (ਗੁਰੂ ਦੇ ਬਖ਼ਸ਼ੇ) ਗਿਆਨ ਦੇ ਰੰਗ ਵਿਚ (ਰੰਗੀਜ ਕੇ, ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਓਹੋ ਜਾਗਦਾ ਰਹਿੰਦਾ ਹੈ, ਜਿਸ ਭਾਗਾਂ ਵਾਲਾ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ॥੪॥੧॥੩੯॥

ਪਦ ਅਰਥ ਸੰਗਿ = ਸੰਗਤਿ ਵਿਚ। ਸਾਧੂ = ਗੁਰੂ। ਰੰਗਿ = ਰੰਗ ਵਿਚ।

* ਨੋਟ: 'ਘਰੁ ੫' ਦਾ ਇਹ ਪਹਿਲਾ ਸ਼ਬਦ ਹੈ। ਮਹਲਾ ੫ ਦੇ ਕੁਲ ਸ਼ਬਦ ੩੯ ਆ ਚੁਕੇ ਹਨ।

SikhNet (Spanish)Dice Nanak, en la Sociedad de los Santos, la Sabiduría despierta en nosotros, y sobre quien se posa la Compasión del Señor, se consagra su Destino Divino. (4‑1‑39)
Answers quote the Granth verbatim with Ang citations. AI commentary is not Gurbani and not a religious ruling.