ੴ

ਸਿੱਖਬਾਣੀ · SikhBani

ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥

nainahu need par drisatt vikaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 182 · 21 lines
Translations

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਨੈਨਹੁ ਨੀਦ; ਪਰ ਦ੍ਰਿਸਟਿ ਵਿਕਾਰ ॥

nainahu need; par drisatt vikaar |

Sant Singh KhalsaThe eyes are asleep in corruption, gazing upon the beauty of another.
Manmohan SinghThe eyes are asleep by casting evil glance towards other 's beauty.
Manmohan Singh (Punjabi)ਪਰਾਏ ਰੂਪ ਵੱਲ ਮੰਦੀ ਨਿਗ੍ਹਾ ਕਰਨ ਦੁਆਰਾ ਅੱਖਾਂ ਸੁੱਤੀਆਂ ਪਈਆਂ ਹਨ।
Fareedkot Teekaਨੇਤ੍ਰੋਂ ਮੇਂ ਏਹੀ ਨੀਂਦ ਹੈ, ਜੋ ਪਰ ਇਸਤ੍ਰੀ ਆਦਿਕੋਂ ਮੇਂ ਬਿਕਾਰ ਕਰਨੇ ਕੀ ਨਿਗਾਹ ਹੋਣੀ॥
Prof. Sahib Singhਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਵੇਖਣਾ-ਇਹ ਅੱਖਾਂ ਵਿਚ ਨੀਂਦ ਆ ਰਹੀ ਹੈ।

ਪਦ ਅਰਥ ਨੈਨਹੁ = ਅੱਖਾਂ ਵਿਚ। ਦ੍ਰਿਸ਼ਟ = ਨਜ਼ਰ, ਨਿਗਾਹ।

SikhNet (Spanish)Mis ojos están alucinando, pues ellos se enloquecen siempre viendo la belleza del otro;

ਸ੍ਰਵਣ ਸੋਏ; ਸੁਣਿ ਨਿੰਦ ਵੀਚਾਰ ॥

sravan soe; sun nind veechaar |

Sant Singh KhalsaThe ears are asleep, listening to slanderous stories.
Manmohan SinghThe ears are asleep on hearing tales of slander.
Manmohan Singh (Punjabi)ਕਲੰਕ ਦੀਆਂ ਰਾਮ ਕਹਾਣੀਆਂ ਸੁਣ ਕੇ ਕੰਨ ਸੁੱਤੇ ਪਏ ਹਨ।
Fareedkot Teekaਨਿੰਦਾ ਕੇ ਵਾਕ ਵੀਚਾਰ ਸੁਣਨੇ ਮੇਂ, ਅਰਥਾਤ ਪ੍ਰੇਮ ਕਰ ਸੁਨਣੇ ਮੇਂ ਦੋਨੋਂ ਕਾਨ ਸੋਏ ਹੈਂ॥
Prof. Sahib Singhਹੋਰਨਾਂ ਦੀ ਨਿੰਦਿਆ ਦੀ ਵਿਚਾਰ ਸੁਣ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ।

ਪਦ ਅਰਥ ਸ੍ਰਵਣ = ਕੰਨ। ਸੁਣਿ = ਸੁਣ ਕੇ।

SikhNet (Spanish)mis oídos duermen porque ellos prestan atención a pensamientos de calumnia.

ਰਸਨਾ ਸੋਈ; ਲੋਭਿ ਮੀਠੈ ਸਾਦਿ ॥

rasanaa soee; lobh meetthai saad |

Sant Singh KhalsaThe tongue is asleep, in its desire for sweet flavors.
Manmohan SinghThe tongue is asleep in the desire for the relish sweets.
Manmohan Singh (Punjabi)ਮਿੱਠੀਆ ਸ਼ੈਆ ਦੇ ਸੁਆਦ ਦੀ ਖਾਹਿਸ਼ ਅੰਦਰ ਜੀਭ ਸੁੱਤੀ ਪਈ ਹੈ।
Fareedkot Teekaਔਰ ਰਸਨਾ ਮੀਠੇ ਸ੍ਵਾਦੋਂ ਕੇ ਲੋਭ ਕਰ ਸੋਈ ਹੈ॥
Prof. Sahib Singhਜੀਭ ਖਾਣ ਦੇ ਲੋਭ ਵਿਚ ਪਦਾਰਥਾਂ ਦੇ ਮਿੱਠੇ ਸੁਆਦ ਵਿਚ ਸੁੱਤੀ ਰਹਿੰਦੀ ਹੈ।

ਪਦ ਅਰਥ ਰਸਨਾ = ਜੀਭ। ਲੋਭਿ = ਲੋਭ ਵਿਚ। ਸਾਦਿ = ਸੁਆਦ ਵਿਚ।

SikhNet (Spanish)Mi paladar duerme estando adicto al sabor de lo dulce,

ਮਨੁ ਸੋਇਆ; ਮਾਇਆ ਬਿਸਮਾਦਿ ॥੧॥

man soeaa; maaeaa bisamaad |1|

Sant Singh KhalsaThe mind is asleep, fascinated by Maya. ||1||
Manmohan SinghThe mind is asleep in the poisonous intoxication of wealth.
Manmohan Singh (Punjabi)ਧੰਨ ਦੌਲਤ ਦੇ ਜ਼ਹਿਰੀਲੇ ਨਸ਼ੇ ਅੰਦਰ ਮਨੂਆਂ ਸੁੱਤਾ ਪਿਆ ਹੈ।
Fareedkot Teekaਪੁਨਾ ਮਨ ਮਾਇਆ ਕੀ ਅਸਚਰਜਤਾ ਮੇਂ ਮੋਇਆ ਹੈ॥੧॥
Prof. Sahib Singhਮਨ ਮਾਇਆ ਦੇ ਅਸਚਰਜ ਤਮਾਸ਼ੇ ਵਿਚ ਸੁੱਤਾ ਰਹਿੰਦਾ ਹੈ ॥੧॥

ਪਦ ਅਰਥ ਬਿਸਮਾਦਿ = ਅਸਚਰਜ ਤਮਾਸ਼ੇ ਵਿਚ ॥੧॥

SikhNet (Spanish)y mi mente duerme siendo atontada por el embelezo de la Maya. (1)

ਇਸੁ ਗ੍ਰਿਹ ਮਹਿ; ਕੋਈ ਜਾਗਤੁ ਰਹੈ ॥

eis grih meh; koee jaagat rahai |

Sant Singh KhalsaThose who remain awake in this house are very rare;
Manmohan SinghRare is the person, who remains awake in this house.
Manmohan Singh (Punjabi)ਕੋਈ ਵਿਰਲਾ ਪੁਰਸ਼ਾ ਹੀ ਇਸ ਘਰ ਅੰਦਰ ਜਾਗਦਾ ਰਹਿੰਦਾ ਹੈ।
Fareedkot Teekaਇਸ ਸਰੀਰ ਘਰ ਮੇਂ ਜੋ ਕੋਈ ਨਿੰਦ੍ਰਾ ਸੇ ਜਾਗਤਾ ਰਹਿਤਾ ਹੈ॥
Prof. Sahib Singh(ਹੇ ਭਾਈ!) ਇਸ ਸਰੀਰ-ਘਰ ਵਿਚ ਕੋਈ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ।

ਪਦ ਅਰਥ ਗ੍ਰਿਹ ਮਹਿ = ਸਰੀਰ-ਘਰ ਵਿਚ। ਕੋਈ = ਕੋਈ ਵਿਰਲਾ।

SikhNet (Spanish)Extraordinario es aquél que se conserva despierto en su hogar,

ਸਾਬਤੁ ਵਸਤੁ; ਓਹੁ ਅਪਨੀ ਲਹੈ ॥੧॥ ਰਹਾਉ ॥

saabat vasat; ohu apanee lahai |1| rahaau |

Sant Singh Khalsaby doing so, they receive the whole thing. ||1||Pause||
Manmohan SinghHis commodity he receives in entirety. Pause.
Manmohan Singh (Punjabi)ਆਪਣਾ ਵਖਰ ਉਹ ਸਹੀ ਸਲਾਮਤ ਪਾ ਲੇਂਦਾ ਹੈ। ਠਹਿਰਾਉ।
Fareedkot Teekaਵਹ ਪੁਰਸ ਅਪਨੀ ਵਸਤੁ, ਭਾਵ ਜਥਾਰਥ ਸਰੂਪ ਕੋ ਲਹੈ ਕਿਆ ਪਾਵਤਾ ਹੈ॥੧॥ ਰਹਾਉ ॥
Prof. Sahib Singh(ਜੇਹੜਾ ਸੁਚੇਤ ਰਹਿੰਦਾ ਹੈ) ਉਹ ਆਪਣੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ-ਪੂੰਜੀ ਸਾਂਭ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਸਾਬਤੁ = ਸਾਰੀ ਦੀ ਸਾਰੀ। ਵਸਤੁ = ਆਤਮਕ ਜੀਵਨ ਦੀ ਪੂੰਜੀ। ਲਹੈ = ਲੱਭ ਲੈਂਦਾ ਹੈ ॥੧॥ ਰਹਾਉ ॥

SikhNet (Spanish)y recibe la esencia completa de su ser.

ਸਗਲ ਸਹੇਲੀ; ਅਪਨੈ ਰਸ ਮਾਤੀ ॥

sagal sahelee; apanai ras maatee |

Sant Singh KhalsaAll of my companions are intoxicated with their sensory pleasures;
Manmohan SinghAll the maid companions (senses) are intoxicated with their own relishes.
Manmohan Singh (Punjabi)ਸਾਰੀਆਂ ਸਖੀਆਂ (ਇੰਦਰੀਆਂ) ਆਪਣੇ ਮੁਆਦ ਅੰਦਰ ਮਤਵਾਲੀਆਂ ਹਨ।
Fareedkot Teekaਸੰਪੂਰਨ ਸਖੀਆਂ, ਭਾਵ ਇੰਦ੍ਰੀਆਂ ਅਪਨੇ ਅਪਨੇ ਰਸ ਮੇਂ ਮਸਤ ਹੋ ਰਹੀ ਹੈਂ॥
Prof. Sahib Singhਸਾਰੇ ਗਿਆਨ-ਇੰਦ੍ਰੇ ਆਪੋ ਆਪਣੇ ਚਸਕੇ ਵਿਚ ਮਸਤ ਰਹਿੰਦੇ ਹਨ.

ਪਦ ਅਰਥ ਸਹੇਲੀ = ਗਿਆਨ-ਇੰਦ੍ਰੇ। ਮਾਤੀ = ਮਸਤ।

SikhNet (Spanish)Todos mis compañeros están intoxicados, cada uno a su manera,

ਗ੍ਰਿਹ ਅਪੁਨੇ ਕੀ; ਖਬਰਿ ਨ ਜਾਤੀ ॥

grih apune kee; khabar na jaatee |

Sant Singh Khalsathey do not know how to guard their own home.
Manmohan SinghThey know not how to guard their own house.
Manmohan Singh (Punjabi)ਉਹ ਆਪਣੇ ਘਰ ਦੀ ਰਖਵਾਲੀ ਕਰਨੀ ਜਾਣਦੀਆਂ ਹੀ ਨਹੀਂ।
Fareedkot Teeka(ਗ੍ਰਿਹ) ਅਪਨੇ ਅੰਤਸਕਰਣ ਕੀ ਖਬਰ ਨਹੀਂ ਜਾਣੀ ਕਿ ਮੇਰੇ ਮਨ ਮੇਂ ਸੁਭ ਗੁਣ ਰੂਪੀ ਧਨ ਲੁਟੀਤਾ ਹੈ॥☬ਪ੍ਰਸ਼ਨ: ਕੌਣ ਲੂਟਤਾ ਹੈ?☬ਉੱਤ੍ਰ:
Prof. Sahib Singhਆਪਣੇ ਸਰੀਰ-ਘਰ ਵਿਚ ਇਹ ਸੂਝ ਨਹੀਂ ਰੱਖਦੇ।

ਪਦ ਅਰਥ ਜਾਤੀ = ਜਾਣੀ, ਸਮਝੀ।

SikhNet (Spanish)y no conocen el estado de su hogar interior.

ਮੁਸਨਹਾਰ; ਪੰਚ ਬਟਵਾਰੇ ॥

musanahaar; panch battavaare |

Sant Singh KhalsaThe five thieves have plundered them;
Manmohan SinghThe five evil passions are the plunderers and highway robbers.
Manmohan Singh (Punjabi)ਪੰਜੇ ਮੰਦੇ ਵਿਸ਼ੇ ਖੋਹਣ-ਖਿੰਜਣ ਵਾਲੇ ਅਤੇ ਰਮਤੇ ਦੇ ਲੁਟੇਰੇ ਹਨ।
Fareedkot Teekaਲੂਟਨੇ ਵਾਲੇ ਪੰਚ ਕਾਮਾਦੀ ਧਾੜਵੀਂ ਹੈਂ॥☬ਕਦਾਚਿਤ ਐਸੀ ਅਸੰਕਾ ਹੋ ਸਰਬ ਪ੍ਰਪੰਚ ਕੋ ਹੀ ਲੂਟ ਲੇਤੇ ਹੋਂਗੇ ਤਿਸ ਕਾ ਸਮਾਧਾਨ:
Prof. Sahib Singhਠੱਗਣ ਵਾਲੇ ਪੰਜੇ ਡਾਕੂ-

ਪਦ ਅਰਥ ਮੁਸਨਹਾਰ = ਠੱਗਣ ਵਾਲੇ। ਬਟਵਾਰੇ = ਡਾਕੂ।

SikhNet (Spanish)Los cinco bandidos andan sueltos para robarnos a todos,

ਸੂਨੇ ਨਗਰਿ; ਪਰੇ ਠਗਹਾਰੇ ॥੨॥

soone nagar; pare tthagahaare |2|

Sant Singh Khalsathe thugs descend upon the unguarded village. ||2||
Manmohan SinghThe cheats fall upon the unguarded town.
Manmohan Singh (Punjabi)ਠਗ ਬੇਪਹਿਰੇ ਕਸਬੇ ਤੇ ਆ ਪੈਂਦੇ ਹਨ।
Fareedkot Teekaਪਰਮੇਸ੍ਵਰ ਕੇ ਧਿਆਨ ਸਿਮਰਨ ਸੇ ਜੋ ਖਾਲੀ ਅੰਤਹਕਰਣ ਹੈ ਵਹੁ ਠਗਣ ਵਾਲੇ ਤਿਸ ਮੇਂ ਪੜਤੇ ਹੈਂ॥੨॥☬ਜੇ ਕਹੇ ਉਨ ਕੋ ਵਸ ਕਰ ਕੇ ਉਨੋਂ ਸੇ ਕੈਸੇ ਬਚੀਏ? ਤਹਾਂ ਕਹਤੇ ਹੈਂ:
Prof. Sahib Singhਸੁੰਞੇ (ਸਰੀਰ-) ਘਰ ਵਿਚ ਆ ਹੱਲਾ ਬੋਲਦੇ ਹਨ ॥੨॥

ਪਦ ਅਰਥ ਸੂਨੇ ਨਗਰਿ = ਸੁੰਞੇ ਸ਼ਹਰ ਵਿਚ। ਪਰੇ = ਹੱਲਾ ਕਰ ਕੇ ਆ ਪਏ ॥੨॥

SikhNet (Spanish)y el pueblo entero es abandonado engañado por los traicioneros. (2)

ਉਨ ਤੇ ਰਾਖੈ; ਬਾਪੁ ਨ ਮਾਈ ॥

aun te raakhai; baap na maaee |

Sant Singh KhalsaOur mothers and fathers cannot save us from them;
Manmohan SinghFrom them Father and mother cannot save.
Manmohan Singh (Punjabi)ਉਨ੍ਹਾਂ ਕੋਲੋਂ ਪਿਉ ਤੇ ਮਾਂ ਬਚਾ ਨਹੀਂ ਸਕਦੇ।
Fareedkot Teekaਉਨ ਸੇ ਮਾਤਾ ਪਿਤਾ ਨਹੀਂ ਰਖ ਸਕਤੇ॥
Prof. Sahib Singhਉਹਨਾਂ (ਪੰਜਾਂ ਡਾਕੂਆਂ ਤੋਂ) ਨਾਹ ਪਿਉ ਬਚਾ ਸਕਦਾ ਹੈ, ਨਾਹ ਮਾਂ ਬਚਾ ਸਕਦੀ ਹੈ।

ਪਦ ਅਰਥ ਤੇ = ਤੋਂ। ਰਾਖੈ = ਬਚਾ ਸਕਦਾ।

SikhNet (Spanish)Ni mi padre ni mi madre me pueden conservar a salvo de ellos;

ਉਨ ਤੇ ਰਾਖੈ; ਮੀਤੁ ਨ ਭਾਈ ॥

aun te raakhai; meet na bhaaee |

Sant Singh Khalsafriends and brothers cannot protect us from them
Manmohan SinghFrom them friend and brother cannot protect.
Manmohan Singh (Punjabi)ਉਨ੍ਹਾਂ ਪਾਸੋਂ ਮਿੱਤਰ ਤੇ ਭਰਾ ਰਖਿਆ ਨਹੀਂ ਕਰ ਸਕਦੇ।
Fareedkot Teekaਪੁਨਾ ਉਨ ਸੇ ਮੀਤ ਤਥਾ ਭਾਈ ਭੀ ਬਚਾ ਨਹੀਂ ਸਕਤੇ॥
Prof. Sahib Singhਉਹਨਾਂ ਤੋਂ ਨਾਂਹ ਕੋਈ ਮਿੱਤਰ ਬਚਾ ਸਕਦਾ ਹੈ, ਨਾਂਹ ਕੋਈ ਭਰਾ ਬਚਾ ਸਕਦਾ ਹੈ।
SikhNet (Spanish)ni mi hermano ni mi hermana.

ਦਰਬਿ ਸਿਆਣਪ; ਨਾ ਓਇ ਰਹਤੇ ॥

darab siaanap; naa oe rahate |

Sant Singh Khalsathey cannot be restrained by wealth or cleverness.
Manmohan SinghThrough wealth and cleverness they are not restrained.
Manmohan Singh (Punjabi)ਦੌਲਤ ਤੇ ਚਤੁਰਾਈ ਰਾਹੀਂ ਉਹ ਨਹੀਂ ਰੁਕਦੇ।
Fareedkot Teekaਧਨ ਔਰ ਚਤੁਰਾਈ ਕਰ ਕੇ ਭੀ ਵਹੁ ਰੁਕੇ ਨਹੀਂ ਰਹਤੇ॥
Prof. Sahib Singhਉਹ ਪੰਜੇ ਡਾਕੂ ਨਾਹ ਧਨ ਨਾਲ ਵਰਜੇ ਜਾ ਸਕਦੇ ਹਨ, ਨਾਹ ਚਤੁਰਾਈ ਨਾਲ ਵਰਜੇ ਜਾ ਸਕਦੇ ਹਨ।

ਪਦ ਅਰਥ ਦਰਬਿ = ਧਨ ਨਾਲ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}।

SikhNet (Spanish)Los bandidos no son sobornados por el dinero, ni engañados por la astucia.

ਸਾਧਸੰਗਿ; ਓਇ ਦੁਸਟ ਵਸਿ ਹੋਤੇ ॥੩॥

saadhasang; oe dusatt vas hote |3|

Sant Singh KhalsaOnly through the Saadh Sangat, the Company of the Holy, can those villains be brought under control. ||3||
Manmohan SinghBy the society of Saints, those villains come under control.
Manmohan Singh (Punjabi)ਸਤਿਸੰਗਤ ਦੁਆਰਾ ਉਹ ਲੁੰਚੜ ਕਾਬੂ ਵਿੱਚ ਆ ਜਾਂਦੇ ਹਨ।
Fareedkot Teekaਵਹੁ ਦੁਸਟ ਤੋ ਸੰਤੋਂ ਕੇ ਸੰਗ ਕਰ ਕੇ ਵਸ ਹੋਤੇ ਹੈਂ॥੩॥☬ਬਚਨੇ ਵਾਸਤੇ ਐਸੇ ਬੇਨਤੀ ਕਰੇ:
Prof. Sahib Singhਉਹ ਪੰਜੇ ਦੁਸ਼ਟ ਸਿਰਫ਼ ਸਾਧ ਸੰਗਤਿ ਵਿਚ ਰਿਹਾਂ ਹੀ ਕਾਬੂ ਵਿਚ ਆਉਂਦੇ ਹਨ ॥੩॥

ਪਦ ਅਰਥ ਵਸਿ = ਕਾਬੂ ਵਿਚ ॥੩॥

SikhNet (Spanish)Solamente en la Sociedad de los Santos pueden ser vencidos.(3)

ਕਰਿ ਕਿਰਪਾ ਮੋਹਿ; ਸਾਰਿੰਗਪਾਣਿ ॥

kar kirapaa mohi; saaringapaan |

Sant Singh KhalsaHave Mercy upon me, O Lord, Sustainer of the world.
Manmohan SinghHave mercy on me, O Lord, the Earth Sustainer.
Manmohan Singh (Punjabi)ਮੇਰੇ ਉਤੇ ਤਰਸ ਕਰੋ ਹੇ ਧਰਤੀ ਦੇ ਥੰਮਣਹਾਰ ਸੁਆਮੀ!
Fareedkot Teekaਹੇ (ਸਾਰਿੰਗਪਾਣਿ) ਪਰਮੇਸ੍ਵਰ! ਮੇਰੇ ਪਰ ਕ੍ਰਿਪਾ ਕਰ॥
Prof. Sahib Singhਹੇ ਧਨੁਖ-ਧਾਰੀ ਪ੍ਰਭੂ! ਮੇਰੇ ਉਤੇ ਕਿਰਪਾ ਕਰ।

ਪਦ ਅਰਥ ਮੋਹਿ = ਮੈਨੂੰ, ਮੇਰੇ ਉਤੇ। ਸਾਰਿੰਗ = ਧਨੁਖ। ਪਾਣਿ = ਹੱਥ। ਸਾਰਿੰਗਪਾਣਿ = ਹੇ ਧਨੁਖ-ਧਾਰੀ ਪ੍ਰਭੂ!

SikhNet (Spanish)Oh Señor, Soporte de la Tierra,

ਸੰਤਨ ਧੂਰਿ; ਸਰਬ ਨਿਧਾਨ ॥

santan dhoor; sarab nidhaan |

Sant Singh KhalsaThe dust of the feet of the Saints is all the treasure I need.
Manmohan SinghFor me the dust of Saints feet is all treasure.
Manmohan Singh (Punjabi)ਮੇਰੇ ਲਈ ਸਾਧੂਆਂ ਦੇ ਚਰਨਾਂ ਦੀ ਧੂੜ ਹੀ ਸਮੂਹ ਖਜਾਨਾ ਹੈ।
Fareedkot Teekaਸੰਤੋਂ ਕੀ ਚਰਣ ਧੂਰ ਜੋ ਸਰਬ ਨਿਧੋਂ ਕਾ ਘਰ ਹੈ, ਸੋ ਬਖਸੀਏ॥
Prof. Sahib Singhਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਦੇਹ, ਏਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ।

ਪਦ ਅਰਥ ਨਿਧਾਨ = ਖ਼ਜ਼ਾਨੇ।

SikhNet (Spanish)bendíceme con Tu Misericordia para que pueda obtener el Polvo de los Pies de los Santos, Tesoro de todos los tesoros.

ਸਾਬਤੁ ਪੂੰਜੀ; ਸਤਿਗੁਰ ਸੰਗਿ ॥

saabat poonjee; satigur sang |

Sant Singh KhalsaIn the Company of the True Guru, one's investment remains intact.
Manmohan SinghIn the society of the True Guru the capital - stock remains in fact.
Manmohan Singh (Punjabi)ਸੱਚੇ ਗੁਰਾਂ ਦੀ ਸੰਗਤ ਵਿੱਚ ਰਾਸ ਸਹੀ ਸਲਾਮਤ ਰਹਿੰਦੀ ਹੈ।
Fareedkot Teekaਜੋ ਸਤਿਗੁਰੋਂ ਕੇ ਸੰਗ ਮਿਲੇ ਹੈਂ ਤਿਨੋਂ ਕੀ ਸਰਧਾ, ਵਾ ਪ੍ਰਾਣ ਰੂਪ ਪੂੰਜੀ ਸਾਬਤ ਰਹੀ ਹੈ ਅਰਥਾਤ ਸਫਲੀ ਹੂਈ ਹੈ॥
Prof. Sahib Singhਗੁਰੂ ਦੀ ਸੰਗਤਿ ਵਿਚ ਰਿਹਾਂ ਆਤਮਕ ਜੀਵਨ ਦਾ ਸਰਮਾਇਆ ਸਾਰੇ ਦਾ ਸਾਰਾ ਬਚਿਆ ਰਹਿ ਸਕਦਾ ਹੈ।

ਪਦ ਅਰਥ ਪੂੰਜੀ = ਆਤਮਕ ਜੀਵਨ ਦੀ ਰਾਸਿ।

SikhNet (Spanish)Que la riqueza de mi ser se conserve intacta en la Compañía del Verdadero Guru,

ਨਾਨਕੁ ਜਾਗੈ; ਪਾਰਬ੍ਰਹਮ ਕੈ ਰੰਗਿ ॥੪॥

naanak jaagai; paarabraham kai rang |4|

Sant Singh KhalsaNanak is awake to the Love of the Supreme Lord. ||4||
Manmohan SinghNanak is awake in the love of the Supreme Lord.
Manmohan Singh (Punjabi)ਸ਼ਰੋਮਣੀ ਸਾਹਿਬ ਦੇ ਪਿਆਰ ਅੰਦਰ ਨਾਨਕ ਜਾਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਔਰ ਵਹੀ ਸਤਸੰਗੀ ਪੁਰਸ ਪਾਰਬ੍ਰਹਮ ਕੇ ਪ੍ਰੇਮ ਮੇਂ ਸਵਾਧਾਨ ਹੂਏ ਹੈਂ॥੪॥☬ਪ੍ਰਸ਼ਨ: ਕੌਨ ਜਾਗੇ ਹੈਂ?☬ਉੱਤ੍ਰ:
Prof. Sahib Singh(ਪਰਮਾਤਮਾ ਦਾ ਸੇਵਕ) ਨਾਨਕ ਪਰਮਾਤਮਾ ਦੇ ਪਰੇਮ-ਰੰਗ ਵਿਚ ਰਹਿ ਕੇ ਹੀ ਸੁਚੇਤ ਰਹਿ ਸਕਦਾ ਹੈ (ਤੇ ਪੰਜਾਂ ਦੇ ਹੱਲਿਆਂ ਤੋਂ ਬਚ ਸਕਦਾ ਹੈ) ॥੪॥

ਪਦ ਅਰਥ ਰੰਗਿ = ਪ੍ਰੇਮ ਵਿਚ ॥੪॥

SikhNet (Spanish)y que permanezca despierto en el Amor del Supremo Señor. (4)

ਸੋ ਜਾਗੈ; ਜਿਸੁ ਪ੍ਰਭੁ ਕਿਰਪਾਲੁ ॥

so jaagai; jis prabh kirapaal |

Sant Singh KhalsaHe alone is awake, unto whom God shows His Mercy.
Manmohan SinghHe alone is awake unto whom the Lord is Merciful.
Manmohan Singh (Punjabi)ਕੇਵਲ ਉਹੀ ਜਾਗਦਾ ਹੈ ਜਿਸ ਉਤੇ ਮਾਲਕ ਮਿਹਰਵਾਨ ਹੈ।
Fareedkot Teekaਜਿਨ ਪਰ ਪ੍ਰਭੂ ਨੇ ਦਯਾ ਕਰੀ ਹੈ, ਸੋ ਜਾਗੇ ਹੈਂ॥
Prof. Sahib Singh(ਹੇ ਭਾਈ! ਕਾਮਾਦਿਕ ਪੰਜਾਂ ਡਾਕੂਆਂ ਦੇ ਹੱਲਿਆਂ ਵਲੋਂ) ਓਹੀ ਮਨੁੱਖ ਸੁਚੇਤ ਰਹਿੰਦਾ ਹੈ, ਜਿਸ ਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ।
SikhNet (Spanish)Solamente despierta aquél sobre quien se posa la Gracia del Señor,

ਇਹ ਪੂੰਜੀ; ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥੨੦॥੮੯॥

eih poonjee; saabat dhan maal |1| rahaau doojaa |20|89|

Sant Singh KhalsaThis investment, wealth and property shall remain intact. ||1||Second Pause||20||89||
Manmohan SinghThis commodity, wealth, and property of his then remain whole. Pause second.
Manmohan Singh (Punjabi)ਇਹ ਖੈਰ, ਪਦਾਰਥ ਅਤੇ ਜਾਇਦਾਦ ਫਿਰ ਐਨ ਪੂਰੇ ਰਹਿੰਦੇ ਹਨ। ਠਹਿਰਾਉ ਦੂਜਾ।
Fareedkot Teekaਔਰ ਏਹ ਜੋ ਪੂੰਜੀ ਹੈ ਪੁਨਾ ਜੋ ਸਮੂਹ ਗੁਨੋਂ ਰੂਪੀ ਧਨ ਮਾਲ ਹੈ, ਸੋ ਸਾਬਤ ਰਹਾ ਹੈ॥੧॥ ਰਹਾਉ ਦੂਜਾ॥੪॥੨੦॥੮੯॥☬ਗੁਰੂ ਜੀ ਪਰਮੇਸ੍ਵਰ ਕੀ ਸ਼ਕਤੀ ਸੂਚਨ ਕਰਾਵਤੇ ਹੈਂ:
Prof. Sahib Singhਉਸਦੀ ਆਤਮਕ ਜੀਵਨ ਦੀ ਇਹ ਰਾਸਿ-ਪੂੰਜੀ ਸਾਰੀ ਦੀ ਸਾਰੀ ਬਚੀ ਰਹਿੰਦੀ ਹੈ, ਉਸਦੇ ਪਾਸ ਪ੍ਰਭੂ ਦਾ ਨਾਮ-ਧਨ ਸਰਮਾਇਆ ਬਚਿਆ ਰਹਿੰਦਾ ਹੈ ॥੧॥ਰਹਾਉ ਦੂਜਾ॥੨੦॥੮੯॥
SikhNet (Spanish)y entonces disfruta de la riqueza de todo su ser.(1-Segunda pausa-20-89)
Answers quote the Granth verbatim with Ang citations. AI commentary is not Gurbani and not a religious ruling.