ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 | Ang 182
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਜਾ ਕੈ ਵਸਿ; ਖਾਨ ਸੁਲਤਾਨ ॥
jaa kai vas; khaan sulataan | Ang 182
Sant Singh KhalsaKings and emperors are under His Power.
Manmohan SinghIn whose power are the lords and emperors.
Manmohan Singh (Punjabi)ਜਿਸ ਦੇ ਕਾਬੂ ਵਿੱਚ ਹਨ, ਸਰਦਾਰ ਅਤੇ ਪਾਤਸ਼ਾਹ।
Fareedkot Teekaਉਪਦੇਸ: ਜਿਸ ਕੇ ਅਧੀਨ ਸਰਦਾਰ ਔਰ ਪਾਤਸ਼ਾਹ ਹੈਂ॥
Prof. Sahib Singh(ਹੇ ਭਾਈ! ਦੁਨੀਆ ਦੇ) ਖ਼ਾਨ ਤੇ ਸੁਲਤਾਨ (ਭੀ) ਜਿਸ ਪਰਮਾਤਮਾ ਦੇ ਅਧੀਨ ਹਨ,ਪਦ ਅਰਥ ਜਾ ਕੈ ਵਸਿ = ਜਿਸ (ਪਰਮਾਤਮਾ) ਦੇ ਵੱਸ ਵਿਚ।
SikhNet (Spanish)Aquél, Cuyo Poder domina a los regentes y a los reyes.
ਜਾ ਕੈ ਵਸਿ ਹੈ; ਸਗਲ ਜਹਾਨ ॥
jaa kai vas hai; sagal jahaan | Ang 182
Sant Singh KhalsaThe whole world is under His Power.
Manmohan SinghIn whose power is the whole world.
Manmohan Singh (Punjabi)ਜਿਸ ਦੇ ਅਖਤਿਆਰ ਵਿੱਚ ਹੈ ਸਾਰਾ ਸੰਸਾਰ।
Fareedkot Teekaਔਰ ਜਿਸ ਕੇ ਅਧੀਨ ਸੰਪੂਰਨ ਜਗਤ ਹੈ॥
Prof. Sahib Singhਸਾਰਾ ਜਗਤ ਹੀ ਜਿਸਦੇ ਹੁਕਮ ਵਿਚ ਹੈ,ਪਦ ਅਰਥ ਸਗਲ = ਸਾਰਾ।
SikhNet (Spanish)Aquél, Cuyo Poder prevalece en el Universo entero.
ਜਾ ਕਾ ਕੀਆ; ਸਭੁ ਕਿਛੁ ਹੋਇ ॥
jaa kaa keea; sabh kichh hoe | Ang 182
Sant Singh KhalsaEverything is done by His doing;
Manmohan SinghBy whose doing, everything is done,
Manmohan Singh (Punjabi)ਜਿਸ ਦੇ ਕਰਨ ਦੁਆਰਾ ਸਭ ਕੁਝ ਹੋ ਆਉਂਦਾ ਹੈ,
Fareedkot Teekaਪੁਨਾ ਜਿਸ ਕਾ ਕੀਆ ਹੂਆ ਸਭ ਕਿਛੁ ਹੋਤਾ ਹੈ॥
Prof. Sahib Singhਜਿਸ ਪਰਮਾਤਮਾ ਦਾ ਕੀਤਾ ਹੋਇਆ ਹੀ (ਜਗਤ ਵਿਚ) ਸਭ ਕੁਝ ਹੁੰਦਾ ਹੈ,
SikhNet (Spanish)Aquél, El que realiza lo que Le place.
ਤਿਸ ਤੇ ਬਾਹਰਿ; ਨਾਹੀ ਕੋਇ ॥੧॥
tis te baahar; naahee koe |1| Ang 182
Sant Singh Khalsaother than Him, there is nothing at all. ||1||
Manmohan Singhbesides Him, there is nothing.
Manmohan Singh (Punjabi)ਉਸ ਤੋਂ ਬਾਹਰ ਕੁਝ ਭੀ ਨਹੀਂ।
Fareedkot Teekaਤਿਸ ਵਾਹਿਗੁਰੂ ਸੇ ਬਾਹਰ ਕੋਈ ਨਹੀਂ॥੧॥
Prof. Sahib Singhਉਸ ਪਰਮਾਤਮਾ ਤੋਂ ਕੋਈ ਭੀ ਜੀਵ ਆਕੀ ਨਹੀਂ ਹੋ ਸਕਦਾ ॥੧॥ਪਦ ਅਰਥ ਤਿਸ ਤੇ = ਉਸ (ਪਰਮਾਤਮਾ) ਤੋਂ। ਬਾਹਰਿ = ਆਕੀ ॥੧॥
SikhNet (Spanish)Aquél, sin Quien no hay nada.(1)
ਕਹੁ ਬੇਨੰਤੀ; ਅਪੁਨੇ ਸਤਿਗੁਰ ਪਾਹਿ ॥
kahu benantee; apune satigur paeh | Ang 182
Sant Singh KhalsaOffer your prayers to your True Guru;
Manmohan SinghAddress thy supplication to thy True Guru,
Manmohan Singh (Punjabi)ਆਪਣੀ ਪ੍ਰਾਰਥਨਾ ਆਪਣੇ ਸੱਚੇ ਗੁਰਾਂ ਕੋਲ ਆਖ।
Fareedkot Teekaਹੇ ਭਾਈ! ਅਪਨੇ ਸਤਿਗੁਰੋਂ ਪਾਸ ਬੇਨਤੀ ਕਹੁ॥
Prof. Sahib Singh(ਹੇ ਭਾਈ!) ਆਪਣੇ ਗੁਰੂ ਪਾਸ ਬੇਨਤੀ ਕਰ।ਪਦ ਅਰਥ ਪਾਹਿ = ਪਾਸ।
SikhNet (Spanish)Rézale a Él, Quien es tu Verdadero Guru,
ਕਾਜ ਤੁਮਾਰੇ; ਦੇਇ ਨਿਬਾਹਿ ॥੧॥ ਰਹਾਉ ॥
kaaj tumaare; dee nibaeh |1| rahaau | Ang 182
Sant Singh KhalsaHe will resolve your affairs. ||1||Pause||
Manmohan SinghThine affairs, he will all arrange. Pause.
Manmohan Singh (Punjabi)ਤੇਰੇ ਕੰਮ ਉਸ ਸਾਰੇ ਨੇਪਰੇ ਚਾੜ੍ਹ ਦੇਵੇਗਾ। ਠਹਿਰਾਉ।
Fareedkot Teekaਤੇਰੇ ਸੰਪੂਰਨ ਕਾਮੋਂ ਕਾ ਨਿਬਾਹ ਕਰ ਦੇਵੇਂਗੇ॥੧॥ ਰਹਾਉ ॥
Prof. Sahib Singhਗੁਰੂ ਤੇਰੇ ਕਾਰਜ (ਜਨਮ-ਮਨੋਰਥ) ਪੂਰੇ ਕਰ ਦੇਵੇਗਾ, ਭਾਵ (ਤੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖ਼ਸ਼ੇਗਾ) ॥੧॥ ਰਹਾਉ ॥ਪਦ ਅਰਥ ਦੇਇ = ਦੇਂਦਾ ਹੈ, ਦੇਵੇਗਾ। ਦੇਹਿ ਨਿਬਾਹਿ = ਸਿਰੇ ਚਾੜ੍ਹ ਦੇਵੇਗਾ ॥੧॥ ਰਹਾਉ ॥
SikhNet (Spanish)para que satisfaga todos tus deseos.
ਸਭ ਤੇ ਊਚ; ਜਾ ਕਾ ਦਰਬਾਰੁ ॥
sabh te aooch; jaa kaa darabaar | Ang 182
Sant Singh KhalsaThe Darbaar of His Court is the most exalted of all.
Manmohan SinghHis court is the most exalted of all,
Manmohan Singh (Punjabi)ਸਾਰਿਆਂ ਨਾਲੋਂ ਉਚੇਰੀ ਹੈ ਉਸ ਦੀ ਕਚਹਿਰੀ,
Fareedkot Teekaਜਿਸ ਕਾ ਸਤਸੰਗ ਰੂਪੀ ਦਰਬਾਰ ਸਭ ਸੇ ਊਚਾ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਦਰਬਾਰ (ਦੁਨੀਆ ਦੇ) ਸਾਰੇ ਸ਼ਾਹਾਂ-ਬਾਦਸ਼ਾਹਾਂ ਦੇ ਦਰਬਾਰਾਂ ਨਾਲੋਂ ਉੱਚਾ (ਸ਼ਾਨਦਾਰ) ਹੈ,
SikhNet (Spanish)Aquél, Cuya Corte es la más elevada,
ਸਗਲ ਭਗਤ; ਜਾ ਕਾ ਨਾਮੁ ਅਧਾਰੁ ॥
sagal bhagat; jaa kaa naam adhaar | Ang 182
Sant Singh KhalsaHis Name is the Support of all His devotees.
Manmohan Singhof all His Saints, His Name is the support.
Manmohan Singh (Punjabi)ਉਸ ਦੇ ਸਮੂਹ ਸੰਤਾ ਦਾ ਉਸ ਦਾ ਨਾਮ ਆਸਰਾ ਹੈ।
Fareedkot Teekaਔਰ ਜਿਸ ਕੇ ਨਾਮ ਕਾ ਆਸਰਾ ਸਰਬ ਭਗਤ ਰਖਤੇ ਹੈਂ॥
Prof. Sahib Singhਸਾਰੇ ਭਗਤਾਂ ਦੀ (ਜ਼ਿੰਦਗੀ) ਵਾਸਤੇ ਜਿਸ ਪਰਮਾਤਮਾ ਦਾ ਨਾਮ ਆਸਰਾ ਹੈ,ਪਦ ਅਰਥ ਅਧਾਰੁ = ਆਸਰਾ।
SikhNet (Spanish)Cuyo Nombre preserva siempre al Devoto.
ਸਰਬ ਬਿਆਪਿਤ; ਪੂਰਨ ਧਨੀ ॥
sarab biaapit; pooran dhanee | Ang 182
Sant Singh KhalsaThe Perfect Master is pervading everywhere.
Manmohan SinghThe Perfect Master is pervading everywhere.
Manmohan Singh (Punjabi)ਮੁਕੰਮਲ ਮਾਲਕ ਹਰ ਥਾਂ ਰਮ ਰਿਹਾ ਹੈ।
Fareedkot Teekaਪੁਨਾ ਜੋ ਪੂਰਨ ਧਨੀ ਸਰਬ ਮੇਂ ਬਿਆਪ ਰਹਾ ਹੈ॥
Prof. Sahib Singhਜਿਹੜਾ ਮਾਲਕ-ਪ੍ਰਭੂ ਸਭ ਜੀਵਾਂ ਤੇ ਆਪਣਾ ਪ੍ਰਭਾਵ ਰੱਖਦਾ ਹੈ ਅਤੇ ਸਭ ਵਿਚ ਵਿਆਪਕ ਹੈ,ਪਦ ਅਰਥ ਬਿਆਪਤਿ = ਵਿਆਪਕ। ਧਨੀ = ਮਾਲਕ-ਪ੍ਰਭੂ।
SikhNet (Spanish)Aquél, Quien es el Perfecto Señor y está compenetrado en todo.
ਜਾ ਕੀ ਸੋਭਾ; ਘਟਿ ਘਟਿ ਬਨੀ ॥੨॥
jaa kee sobhaa; ghatt ghatt banee |2| Ang 182
Sant Singh KhalsaHis Glory is manifest in each and every heart. ||2||
Manmohan SinghHis glory is manifest in every heart.
Manmohan Singh (Punjabi)ਉਸ ਦੀ ਸ਼ਾਨ ਸ਼ੌਕਤ ਹਰ ਦਿਲ ਅੰਦਰ ਪ੍ਰਗਟ ਹੈ।
Fareedkot Teekaਔਰ ਜਿਸ ਕੀ ਸੋਭਾ ਘਟ ਘਟ ਮੇਂ ਬਨ ਰਹੀ ਹੈ॥੨॥
Prof. Sahib Singhਜਿਸ ਪਰਮਾਤਮਾ ਦੀ ਸੁੰਦਰਤਾ ਹਰੇਕ ਸਰੀਰ ਵਿਚ ਫਬਣ ਵਿਖਾ ਰਹੀ ਹੈ, (ਉਸਦਾ ਨਾਮ ਸਦਾ ਸਿਮਰ) ॥੨॥ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ ॥੨॥
SikhNet (Spanish)Aquél, Cuya Gloria es revelada en cada corazón.(2)
ਜਿਸੁ ਸਿਮਰਤ; ਦੁਖ ਡੇਰਾ ਢਹੈ ॥
jis simarat; dukh dderaa dtahai | Ang 182
Sant Singh KhalsaRemembering Him in meditation, the home of sorrow is abolished.
Manmohan SinghBy remembering whom the abode of sorrow is abolished.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਗ਼ਮ ਦਾ ਠਿਕਾਣਾ ਮਸਮਾਰ ਹੋ ਜਾਂਦਾ ਹੈ।
Fareedkot Teekaਜਿਸ ਕੇ ਸਿਮਰਨੇ ਸੇ ਦੁਖੋਂ ਕਾ ਡੇਰਾ ਅਗ੍ਯਾਨ ਨਾਸ ਹੋ ਜਾਤਾ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ,ਪਦ ਅਰਥ ਦੁਖ ਡੇਰਾ = ਦੁੱਖਾਂ ਦਾ ਡੇਰਾ, ਸਾਰੇ ਦੁੱਖ।
SikhNet (Spanish)Aquél, en Quien cuando uno medita,
ਜਿਸੁ ਸਿਮਰਤ; ਜਮੁ. ਕਿਛੂ ਨ ਕਹੈ ॥
jis simarat; jam. kichhoo na kahai | Ang 182
Sant Singh KhalsaRemembering Him in meditation, the Messenger of Death shall not touch you.
Manmohan SinghBy remembering whom Death's courier molests thee not.
Manmohan Singh (Punjabi)ਜੀਹਦਾ ਆਰਾਧਨ ਕਰਨ ਦੁਆਰਾ ਮੌਤ ਦਾ ਦੂਤ ਤੈਨੂੰ ਦੁਖ ਨਹੀਂ ਦਿੰਦਾ।
Fareedkot Teekaਪੁਨਾ ਜਿਸ ਕੇ ਸਿਮਰਨੇ ਸੇ ਜਮ ਕੁਛ ਨਹੀਂ ਕਹਤਾ॥
Prof. Sahib Singhਜਿਸਦਾ ਨਾਮ ਸਿਮਰਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ,ਪਦ ਅਰਥ ਜਮੁ = ਮੌਤ, ਮੌਤ ਦਾ ਡਰ।
SikhNet (Spanish)la tristeza se va, y uno está a salvo de la muerte.
ਜਿਸੁ ਸਿਮਰਤ; ਹੋਤ ਸੂਕੇ ਹਰੇ ॥
jis simarat; hot sooke hare | Ang 182
Sant Singh KhalsaRemembering Him in meditation, the dry branches become green again.
Manmohan SinghBy remembering whom, what is dry becomes green.
Manmohan Singh (Punjabi)ਜੀਹਦਾ ਆਰਾਧਨ ਕਰਨ ਦੁਆਰਾ ਜੋ ਸੁੱਕਾ-ਸੜਿਆ ਹੈ, ਉਹ ਸਰ-ਸਬਜ ਹੋ ਜਾਂਦਾ ਹੈ।
Fareedkot Teekaਜਿਸ ਕੇ ਸਿਮਰਨੇ ਸੇ ਸੂਕੇ ਹੂਏ ਹਰੇ ਹੋਤੇ ਹੈਂ, ਅਰਥਾਤ ਜੋ ਸੁਭ ਗੁਨੋਂ ਸੇ ਰਹਤ ਹੈਂ, ਸੋ ਗੁਨੋਂ ਸੇ ਸਪੰਨ ਹੋ ਜਾਤੇ ਹੈਂ॥
Prof. Sahib Singhਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਨਿਰਦਈ ਮਨੁੱਖ ਨਰਮ-ਦਿਲ ਹੋ ਜਾਂਦੇ ਹਨ,ਪਦ ਅਰਥ ਸੂਕੇ = ਨਿਰਦਈ, ਖੁਸ਼ਕ-ਦਿਲ। ਹਰੇ = ਨਰਮ-ਦਿਲ।
SikhNet (Spanish)Aquél, en Quien al meditar hasta las ramas secas reverdecen otra vez.
ਜਿਸੁ ਸਿਮਰਤ; ਡੂਬਤ ਪਾਹਨ ਤਰੇ ॥੩॥
jis simarat; ddoobat paahan tare |3| Ang 183
Sant Singh KhalsaRemembering Him in meditation, sinking stones are made to float. ||3||
Manmohan SinghBy remembering whom, the sinking stones float.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ, ਡੁਬਦੇ ਹੋਏ ਪਥਰ ਪਾਰ ਉਤਰ ਜਾਂਦੇ ਹਨ।
Fareedkot Teekaਔਰ ਜਿਸ ਕੇ ਸਿਮਰਨੇ ਸੇ ਪਾਥਰ ਬੂਡਤੇ ਤਰੇ ਹੈਂ, ਅਰਥਾਤ ਜੋ ਪਾਥਰ ਸਮ ਪਾਪੋਂ ਕਰ ਭਾਰੇ ਵਾ ਜੜ ਥੇ, ਸੋ ਤਰੇ ਹੈਂ॥੩॥
Prof. Sahib Singhਜਿਸਦਾ ਨਾਮ ਸਿਮਰਿਆਂ ਪੱਥਰ-ਦਿਲ ਮਨੁੱਖ (ਕਠੋਰਤਾ ਦੇ ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ, (ਤੂੰ ਭੀ ਗੁਰੂ ਦੀ ਸਰਨ ਪੈ ਕੇ ਉਸਦਾ ਨਾਮ ਸਿਮਰ) ॥੩॥ਪਦ ਅਰਥ ਪਾਹਨ = ਪੱਥਰ ॥੩॥
SikhNet (Spanish)Aquél, en Quien al meditar hasta las piedras que se hunden son llevadas a través. (3)
ਸੰਤ ਸਭਾ ਕਉ; ਸਦਾ ਜੈਕਾਰੁ ॥
sant sabhaa kau; sadaa jaikaar | Ang 183
Sant Singh KhalsaI salute and applaud the Society of the Saints.
Manmohan SinghUnto the society of Saints, I ever, make an obeisance.
Manmohan Singh (Punjabi)ਸਾਧ ਸੰਗਤ ਨੂੰ ਮੈਂ ਹਮੇਸ਼ਾਂ ਹੀ ਨਮਸਕਾਰ ਕਰਦਾ ਹਾਂ।
Fareedkot Teekaਸੰਤ ਜਨੋਂ ਕੀ ਸਭਾ ਕੋ ਸਦਾ ਨਮਸਕਾਰ ਹੈ॥
Prof. Sahib Singh(ਹੇ ਭਾਈ!) ਸਾਧ ਸੰਗਤਿ ਅੱਗੇ ਸਦਾ ਸਿਰ ਨਿਵਾਉ,ਪਦ ਅਰਥ ਸੰਤ ਸਭਾ = ਸਾਧ ਸੰਗਤਿ। ਜੈਕਾਰੁ = ਨਮਸਕਾਰ।
SikhNet (Spanish)Bendita, oh Bendita es la Saad Sangat, la Sociedad de los Santos,
ਹਰਿ ਹਰਿ ਨਾਮੁ; ਜਨ ਪ੍ਰਾਨ ਅਧਾਰੁ ॥
har har naam; jan praan adhaar | Ang 183
Sant Singh KhalsaThe Name of the Lord, Har, Har, is the Support of the breath of life of His servant.
Manmohan SinghLord Master's Name is the support of the life of his slaves.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਉਸ ਦੇ ਗੋਲਿਆਂ ਦੀ ਜਿੰਦ ਜਾਨ ਦਾ ਆਸਰਾ ਹੈ।
Fareedkot Teekaਜਿਨ ਸੰਤ ਜਨੋਂ ਕੇ ਪ੍ਰਾਣੋਂ ਕਾ ਆਸਰਾ ਹਰਿ ਹਰਿ ਨਾਮ ਹੈ॥
Prof. Sahib Singhਕਿਉਂਕਿ ਪਰਮਾਤਮਾ ਦਾ ਨਾਮ ਸਾਧ ਜਨਾਂ (ਗੁਰਮੁਖਾਂ) ਦੀ ਜ਼ਿੰਦਗੀ ਦਾ ਆਸਰਾ ਹੁੰਦਾ ਹੈ, (ਉਨ੍ਹਾਂ ਦੀ ਸੰਗਤਿ ਵਿਚ ਤੈਨੂੰ ਭੀ ਹਰਿ-ਨਾਮ ਦੀ ਪ੍ਰਾਪਤੀ ਹੋਵੇਗੀ)।
SikhNet (Spanish)en donde se vive el Nombre del Señor con cada respiración.
ਕਹੁ ਨਾਨਕ; ਮੇਰੀ ਸੁਣੀ ਅਰਦਾਸਿ ॥
kahu naanak; meree sunee aradaas | Ang 183
Sant Singh KhalsaSays Nanak, the Lord has heard my prayer;
Manmohan SinghSays Nanak, the Lord has listened to my supplication.
Manmohan Singh (Punjabi)ਗੁਰੂ ਜੀ ਆਖਦੇ ਹਨ, ਪ੍ਰਭੂ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੰਤੋਂ ਨੇ ਮੇਰੀ ਬੇਨਤੀ ਸੁਨੀ॥
Prof. Sahib Singhਨਾਨਕ ਆਖਦਾ ਹੈ- (ਕਰਤਾਰ ਨੇ) ਮੇਰੀ ਬੇਨਤੀ ਸੁਣ ਲਈ,
SikhNet (Spanish)Dice Nanak, el Señor ha escuchado mi oración,
ਸੰਤ ਪ੍ਰਸਾਦਿ; ਮੋ ਕਉ ਨਾਮ ਨਿਵਾਸਿ ॥੪॥੨੧॥੯੦॥
sant prasaad; mo kau naam nivaas |4|21|90| Ang 183
Sant Singh Khalsaby the Grace of the Saints, I dwell in the Naam, the Name of the Lord. ||4||21||90||
Manmohan SinghThrough Saints grace, I have obtained an abode in Lord 's Name.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਨੂੰ ਸਾਹਿਬ ਦੇ ਨਾਮ ਵਿੱਚ ਵਸੇਬਾ ਮਿਲ ਗਿਆ ਹੈ।
Fareedkot Teekaਤਬ ਤਿਨ ਸੰਤੋਂ ਨੇ ਕ੍ਰਿਪਾ ਕਰ ਕੇ ਮੇਰੇ ਕੋ ਨਾਮ ਮੇਂ ਨਿਵਾਸ ਦੀਆ॥੪॥੨੧॥੯੦॥☬ਸਤਿਗੁਰੋਂ ਕੀ ਮਹਿਮਾਂ ਕਥਨ ਕਰਤੇ ਹੈਂ:
Prof. Sahib Singhਤੇ ਉਸਨੇ ਗੁਰੂ ਦੀ ਕਿਰਪਾ ਨਾਲ ਮੈਨੂੰ ਆਪਣੇ ਨਾਮ ਦੇ ਘਰ ਵਿਚ (ਟਿਕਾ ਦਿੱਤਾ ਹੈ) ॥੪॥੨੧॥੯੦॥ਪਦ ਅਰਥ ਨਿਵਾਸਿ = ਨਿਵਾਸ ਵਿਚ, ਘਰ ਵਿਚ ॥੪॥
SikhNet (Spanish)y por la Gracia de los Santos, habito siempre en el Naam, el Nombre del Señor. (4-21-90)