ੴ

ਸਿੱਖਬਾਣੀ · SikhBani

Ang 182

Sri Guru Granth Sahib · Raag Gauree · 3 shabads, 57 lines
Translations
Shabad Guru Arjan Dev Ji Raag Gauree continued from Ang 181

ਬਿਆਪਤ; ਹਰਖ ਸੋਗ ਬਿਸਥਾਰ ॥

biaapat; harakh sog bisathaar |

Sant Singh KhalsaIt torments us with the expression of pleasure and pain.
Manmohan SinghMammon is spread through the ostentations of weal and woe.
Manmohan Singh (Punjabi)ਮਾਇਆ ਖੁਸ਼ੀ ਤੇ ਗ਼ਮੀ ਦੇ ਅਡੰਬਰਾ ਅੰਦਰ ਫੈਲੀ ਹੋਈ ਹੈ।
Fareedkot Teekaਕਹੀਂ ਅਨੰਦ ਹੋ ਕਰ ਕਹੀਂ ਸੋਗ ਕਾ ਬਿਸਥਾਰ ਰੂਪ ਹੋ ਕਰ ਬਿਆਪ ਰਹੀ ਹੈ॥
Prof. Sahib Singhਕਿਤੇ ਖ਼ੁਸ਼ੀ ਗ਼ਮੀ ਦਾ ਖਿਲਾਰਾ ਹੈ,

ਪਦ ਅਰਥ ਬਿਆਪਤ = ਪ੍ਰਭਾਵ ਪਾਈ ਰੱਖਦੀ ਹੈ {व्याप् = to pervade}।

SikhNet (Spanish)Maya nos atormenta a través de la expresión del placer y del dolor.

ਬਿਆਪਤ; ਸੁਰਗ ਨਰਕ ਅਵਤਾਰ ॥

biaapat; surag narak avataar |

Sant Singh KhalsaIt torments us through incarnations in heaven and hell.
Manmohan SinghIt effects heaven, hell, and incarnations.
Manmohan Singh (Punjabi)ਇਹ ਬਹਿਸ਼ਤ, ਦੋਜਖ ਅਤੇ ਜਨਮਾ ਦੇ ਗੇੜ ਤੇ ਅਸਰ ਕਰਦੀ ਹੈ।
Fareedkot Teekaਔਰ ਸ੍ਵਰਗ ਨਰਕ ਮੇਂ ਪ੍ਰਾਪਤ ਹੋਨੇ ਰੂਪ ਕਰ ਬਿਆਪ ਰਹੀ ਹੈ॥
Prof. Sahib Singhਕਿਤੇ ਜੀਵ ਨਰਕਾਂ ਵਿਚ ਪੈਂਦੇ ਹਨ, ਕਿਤੇ ਸੁਰਗਾਂ ਵਿਚ ਪਹੁੰਚਦੇ ਹਨ,

ਪਦ ਅਰਥ ਅਵਤਾਰ = ਜਨਮ।

SikhNet (Spanish)Nos atormenta a través del cielo, de la oscuridad de la conciencia, y a través de los dioses.

ਬਿਆਪਤ ਧਨ; ਨਿਰਧਨ ਪੇਖਿ ਸੋਭਾ ॥

biaapat dhan; niradhan pekh sobhaa |

Sant Singh KhalsaIt is seen to afflict the rich, the poor and the glorious.
Manmohan SinghIt is seen affecting the rich, the poor, and the glorious.
Manmohan Singh (Punjabi)ਇਹ ਅਮੀਰਾ ਗਰੀਬਾਂ ਅਤੇ ਸੰਭਾਵਨਾਵਾਂ ਤੇ ਅਸਰ ਕਰਦੀ ਦੇਖੀ ਜਾਂਦੀ ਹੈ।
Fareedkot Teekaਪੁਨਾ ਧਨ ਰੂਪੀ ਤਥਾ ਨਿਰਧਨਤਾ ਰੂਪ ਔਰ ਸੋਭਾ ਰੂਪ ਬਿਆਪੀ ਹੂਈ ਦੇਖੀਤੀ ਹੈ॥
Prof. Sahib Singhਕਿਤੇ ਕੋਈ ਧਨ ਵਾਲੇ ਹਨ, ਕਿਤੇ ਕੰਗਾਲ ਹਨ, ਕਿਤੇ ਕੋਈ ਆਪਣੀ ਸੋਭਾ ਹੁੰਦੀ ਵੇਖ ਕੇ (ਖ਼ੁਸ਼ ਹਨ)-ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਜੀਵਾਂ ਉਤੇ ਪ੍ਰਭਾਵ ਪਾ ਰਹੀ ਹੈ।

ਪਦ ਅਰਥ ਨਿਰਧਨ = ਗ਼ਰੀਬ। ਪੇਖਿ = ਵੇਖ ਕੇ।

SikhNet (Spanish)Maya aflige al rico y al pobre igual,

ਮੂਲੁ ਬਿਆਧੀ; ਬਿਆਪਸਿ ਲੋਭਾ ॥੧॥

mool biaadhee; biaapas lobhaa |1|

Sant Singh KhalsaThe source of this illness which torments us is greed. ||1||
Manmohan SinghThis basic melody operates through covetousness.
Manmohan Singh (Punjabi)ਇਹ ਬੁਨਿਆਦੀ ਬੀਮਾਰੀ, ਲਾਲਚ ਦੇ ਰਾਹੀਂ ਕੰਮ ਕਰਦੀ ਹੈ।
Fareedkot Teekaਸਰਬ ਰੋਗੋਂ ਕਾ (ਮੂਲੁ) ਕਾਰਣ, ਅਰਥਾਤ ਅਵਗੁਣ ਰੂਪ ਲੋਭ ਹੋ ਕਰ ਬਿਆਪ ਰਹੀ ਹੈ॥੧॥
Prof. Sahib Singhਕਿਤੇ ਸਾਰੇ ਰੋਗਾਂ ਦਾ ਮੂਲ ਲੋਭ ਬਣ ਕੇ ਮਾਇਆ ਆਪਣਾ ਜ਼ੋਰ ਪਾ ਰਹੀ ਹੈ ॥੧॥

ਪਦ ਅਰਥ ਬਿਆਧੀ = ਵਿਕਾਰ ॥੧॥

SikhNet (Spanish)la fuente de esta enfermedad es ella. (1)

ਮਾਇਆ ਬਿਆਪਤ; ਬਹੁ ਪਰਕਾਰੀ ॥

maaeaa biaapat; bahu parakaaree |

Sant Singh KhalsaMaya torments us in so many ways.
Manmohan SinghThe mammon effects in many ways.
Manmohan Singh (Punjabi)ਮੋਹਨੀ ਕਈ ਤਰੀਕਿਆਂ ਨਾਲ ਅਸਰ ਕਰਦੀ ਹੈ।
Fareedkot Teekaਹੇ ਭਗਵਨ! ਬਹੁਤ ਪ੍ਰਕਾਰੋਂ ਕਰ ਕੇ ਮਾਇਆ ਬਿਆਪ ਰਹੀ ਹੈ॥
Prof. Sahib Singhਹੇ ਪ੍ਰਭੂ! (ਤੇਰੀ ਰਚੀ) ਮਾਇਆ ਅਨੇਕਾਂ ਤਰੀਕਿਆਂ ਨਾਲ (ਜੀਵਾਂ ਉਤੇ) ਪ੍ਰਭਾਵ ਪਾਈ ਰੱਖਦੀ ਹੈ, (ਤੇ ਆਤਮਕ ਮੌਤੇ ਜੀਵਾਂ ਨੂੰ ਮਾਰ ਦੇਂਦੀ ਹੈ)।

ਪਦ ਅਰਥ ਬਹੁ ਪਰਕਾਰੀ = ਕਈ ਤਰੀਕਿਆਂ ਨਾਲ।

SikhNet (Spanish)Maya nos atormenta de muchas formas;

ਸੰਤ ਜੀਵਹਿ; ਪ੍ਰਭ ਓਟ ਤੁਮਾਰੀ ॥੧॥ ਰਹਾਉ ॥

sant jeeveh; prabh ott tumaaree |1| rahaau |

Sant Singh KhalsaBut the Saints live under Your Protection, God. ||1||Pause||
Manmohan SinghBut the saints under Thy Protection, O Lord pass their life unaffected by it. Pause.
Manmohan Singh (Punjabi)ਤੇਰੀ ਪਨਾਹ ਤਾਬੇ ਹੇ ਸਾਹਿਬ! ਸਾਧੂ ਇਸ ਦੇ ਅਸਰ ਤੋਂ ਬਿਨਾ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਠਹਿਰਾਉ।
Fareedkot Teekaਪਰੰਤੂ ਹੇ ਪ੍ਰਭੂ! ਸੰਤ ਤੁਮਾਰੀ ਓਟ ਜੀਵਤੇ ਹੈਂ ਅਰਥਾਤ ਮਾਯਾ ਸੇ ਬਚੇ ਹੈਂ॥੧॥ ਰਹਾਉ ॥
Prof. Sahib Singhਤੇਰੇ ਸੰਤ ਤੇਰੇ ਆਸਰੇ ਆਤਮਕ ਜੀਵਨ ਮਾਣਦੇ ਹਨ ॥੧॥ ਰਹਾਉ ॥
SikhNet (Spanish)sólo los Santos viven bajo Tu Protección, oh Señor.(1-Pausa)

ਬਿਆਪਤ; ਅਹੰਬੁਧਿ ਕਾ ਮਾਤਾ ॥

biaapat; ahanbudh kaa maataa |

Sant Singh KhalsaIt torments us through intoxication with intellectual pride.
Manmohan SinghIt clings to him who is intoxicated with intellectual pride.
Manmohan Singh (Punjabi)ਇਹ ਉਸ ਨੂੰ ਚਿਮੜੀ ਹੋਈ ਹੈ ਜੋ ਅੰਹਕਾਰੀ ਅਕਲ ਨਾਲ ਨਸ਼ਈ ਹੋਇਆ ਹੋਇਆ ਹੈ।
Fareedkot Teekaਹੰਕਾਰ ਬੁਧੀ ਕਾ ਮਾਤਾ ਹੂਆ ਜੋ ਜੀਵ ਹੈ ਤਿਸ ਕੋ ਮਸਤੀ ਰੂਪ ਹੋ ਕਰ ਬਿਆਪ ਰਹੀ ਹੈ॥
Prof. Sahib Singhਕਿਤੇ ਕੋਈ 'ਹਉ ਹਉ, ਮੈਂ ਮੈਂ' ਦੀ ਅਕਲ ਵਿਚ ਮਸਤ ਹੈ।

ਪਦ ਅਰਥ ਅਹੰਬੁਧਿ = ਹਉਮੈ। ਮਾਤਾ = ਮੱਤਾ ਹੋਇਆ।

SikhNet (Spanish)Maya nos atormenta a través de la intoxicación del ego.

ਬਿਆਪਤ; ਪੁਤ੍ਰ ਕਲਤ੍ਰ ਸੰਗਿ ਰਾਤਾ ॥

biaapat; putr kalatr sang raataa |

Sant Singh KhalsaIt torments us through the love of children and spouse.
Manmohan SinghIt clings to him who is imbued with the love of his sons and wife.
Manmohan Singh (Punjabi)ਇਹ ਉਸ ਨੂੰ ਚਿਮੜੀ ਹੋਈ ਹੈ ਜੋ ਆਪਣੇ ਪੁੱਤਾ ਤੇ ਪਤਨੀ ਦੇ ਪਿਆਰ ਨਾਲ ਰੰਗਿਆ ਹੋਇਆ ਹੈ।
Fareedkot Teekaਔਰ ਜੋ ਪੁਤ੍ਰ ਇਸਤ੍ਰੀ ਸੰਗਰਾਤਾ ਹੈ ਤਿਸ ਕੋ ਪ੍ਰੀਤੀ ਰੂਪ ਹੋ ਕਰ ਬਿਆਪ ਰਹੀ ਹੈ॥
Prof. Sahib Singhਕਿਤੇ ਕੋਈ ਪੁੱਤਰ ਇਸਤ੍ਰੀ ਦੇ ਮੋਹ ਵਿਚ ਰੱਤਾ ਪਿਆ ਹੈ।

ਪਦ ਅਰਥ ਕਲਤ੍ਰ = ਇਸਤ੍ਰੀ।

SikhNet (Spanish)Maya nos atormenta a través de nuestros hijos y esposa.

ਬਿਆਪਤ; ਹਸਤਿ ਘੋੜੇ ਅਰੁ ਬਸਤਾ ॥

biaapat; hasat ghorre ar basataa |

Sant Singh KhalsaIt torments us through elephants, horses and beautiful clothes.
Manmohan SinghIt clings to him who is engrossed in elephants, horses and raiments.
Manmohan Singh (Punjabi)ਇਹ ਉਸਨੂੰ ਚਿਮੜੀ ਹੋਈ ਹੈ ਜੋ ਹਾਥੀਆਂ ਘੋੜਿਆਂ ਅਤੇ ਬਸਤਰਾਂ ਅੰਦਰ ਗਲਤਾਨ ਹੈ।
Fareedkot Teekaਹਸਤੀ ਤਥਾ ਘੋੜੇ ਔਰ (ਬਸਤਾ) ਪ੍ਰਤੱਖ ਕਾਗਜ ਬਾਧਨੇ ਕਾ ਕਪੜਾ ਵਾ ਬਸਤ੍ਰ ਰੂਪ ਹੋ ਕਰ॥
Prof. Sahib Singhਕਿਤੇ ਹਾਥੀ ਘੋੜਿਆਂ (ਸੁੰਦਰ) ਕੱਪੜਿਆਂ (ਦੀ ਲਗਨ ਹੈ),

ਪਦ ਅਰਥ ਹਸਤਿ = ਹਾਥੀ। ਬਸਤਾ = ਬਸਤ੍ਰ, ਕੱਪੜੇ।

SikhNet (Spanish)Maya nos atormenta a través de nuestras posesiones, elefantes, caballos y vestuarios.

ਬਿਆਪਤ; ਰੂਪ ਜੋਬਨ ਮਦ ਮਸਤਾ ॥੨॥

biaapat; roop joban mad masataa |2|

Sant Singh KhalsaIt torments us through the intoxication of wine and the beauty of youth. ||2||
Manmohan SinghIt clings to the person who is intoxicated with the wine of beauty and youth.
Manmohan Singh (Punjabi)ਇਹ ਉਸ ਪੁਰਸ਼ ਨੂੰ ਚਿਮੜੀ ਹੋਈ ਹੈ ਜੋ ਸੁੰਦਰਤਾ ਅਤੇ ਜੁਆਨੀ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ।
Fareedkot Teekaਰੂਪ ਔਰ ਜੋਬਨ ਪੁਨਾ ਮਦ ਰੂਪ ਹੋ ਕਰ ਬਿਆਪ ਰਹੀ ਹੈ, ਜਿਸ ਕਰ ਜੀਵ ਮਸਤ ਰਹਤਾ ਹੈ॥੨॥
Prof. Sahib Singhਕਿਤੇ ਕੋਈ ਰੂਪ ਤੇ ਜਵਾਨੀ ਦੇ ਨਸ਼ੇ ਵਿਚ ਮਸਤ ਹੈ-ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਆਪਣਾ ਜ਼ੋਰ ਪਾ ਰਹੀ ਹੈ ॥੨॥

ਪਦ ਅਰਥ ਮਦ = ਨਸ਼ਾ ॥੨॥

SikhNet (Spanish)Maya nos atormenta a través de la intoxicación del increíble sabor del vino. (2)

ਬਿਆਪਤ; ਭੂਮਿ ਰੰਕ ਅਰੁ ਰੰਗਾ ॥

biaapat; bhoom rank ar rangaa |

Sant Singh KhalsaIt torments landlords, paupers and lovers of pleasure.
Manmohan SinghIt clings to the landlords, the paupers and revelers.
Manmohan Singh (Punjabi)ਇਹ ਜਮੀਨ ਦੇ ਮਾਲਕ ਕੰਗਾਲਾ ਅਤੇ ਮੌਜ ਬਹਾਰਾ ਮਾਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
Fareedkot Teekaਔਰ ਪ੍ਰਿਥਵੀ (ਰੰਕ) ਕੰਗਾਲਤਾ ਪੁਨਾ ਰੰਗ ਸ੍ਵੇਤਾਦੀ ਰੂਪ ਹੋ ਕਰ ਬਿਆਪ ਰਹੀ ਹੈ॥
Prof. Sahib Singhਕਿਤੇ ਭੁਇਂ ਦੀ ਮਾਲਕੀ ਹੈ, ਕਿਤੇ ਕੰਗਾਲ ਹਨ, ਕਿਤੇ ਅਮੀਰ ਹਨ,

ਪਦ ਅਰਥ ਭੂਮਿ = ਧਰਤੀ। ਰੰਕ = ਕੰਗਾਲ। ਰੰਗ = ਅਮੀਰ।

SikhNet (Spanish)Maya nos atormenta como poseedores de tierra, o indigentes, o como parranderos.

ਬਿਆਪਤ; ਗੀਤ ਨਾਦ ਸੁਣਿ ਸੰਗਾ ॥

biaapat; geet naad sun sangaa |

Sant Singh KhalsaIt torments us through the sweet sounds of music and parties.
Manmohan SinghIt cling to the hearer of songs and music at assemblies.
Manmohan Singh (Punjabi)ਇਹ ਸਭਾਵਾ ਵਿੱਚ ਗਾਣੇ ਅਤੇ ਰਾਗ ਦੇ ਸੁਨਣ ਵਾਲਿਆਂ ਨੂੰ ਚਿਮੜੀ ਹੋਈ ਹੈ।
Fareedkot Teekaਔਰ (ਸੁਣਿ) ਕਾਨੋਂ ਕੇ ਸੰਗ ਗੀਤ ਅਰ ਨਾਦ ਵਾਜੇਂ ਰੂਪ ਹੋ ਕਰ ਬਿਆਪ ਰਹੀ ਹੈ॥
Prof. Sahib Singhਕਿਤੇ ਮੰਡਲੀਆਂ ਵਿਚ ਗੀਤ ਨਾਦ ਸੁਣ ਕੇ (ਖ਼ੁਸ਼ ਹੋ ਰਹੇ ਹਨ),

ਪਦ ਅਰਥ ਸੰਗਾ = ਟੋਲਾ, ਮੰਡਲੀ।

SikhNet (Spanish)Maya nos atormenta a través de los dulces sonidos de la música y de la novia adornada.

ਬਿਆਪਤ; ਸੇਜ ਮਹਲ ਸੀਗਾਰ ॥

biaapat; sej mehal seegaar |

Sant Singh KhalsaIt torments us through beautiful beds, palaces and decorations.
Manmohan SinghIt is contained in couches, palaces and decorations.
Manmohan Singh (Punjabi)ਇਹ ਪਲੰਘਾ, ਮੰਦਰਾ ਅਤੇ ਹਰ-ਸ਼ਿੰਗਾਰਾ ਵਿੱਚ ਰਮੀ ਹੋਈ ਹੈ।
Fareedkot Teekaਅਰ ਸਿਹਜਾ ਤਥਾ ਮਹਲ ਸੀਗਾਰ ਰੂਪ ਹੋ ਕਰ ਬਿਆਪ ਰਹੀ ਹੈ॥
Prof. Sahib Singhਕਿਤੇ (ਸੋਹਣੀ) ਸੇਜ, ਹਾਰ-ਸਿੰਗਾਰ ਤੇ ਮਹਲ-ਮਾੜੀਆਂ (ਦੀ ਲਾਲਸਾ ਹੈ), ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਪ੍ਰਭਾਵ ਪਾ ਰਹੀ ਹੈ।
SikhNet (Spanish)Maya nos atormenta a través de los castillos,

ਪੰਚ ਦੂਤ; ਬਿਆਪਤ ਅੰਧਿਆਰ ॥੩॥

panch doot; biaapat andhiaar |3|

Sant Singh KhalsaIt torments us through the darkness of the five evil passions. ||3||
Manmohan SinghIt is contained in the five evil passions. which are blinding.
Manmohan Singh (Punjabi)ਇਹ ਅੰਨ੍ਹਾਂ ਕਰ ਦੇਣ ਵਾਲੇ ਪੰਜ ਮੰਦੇ ਵਿਸ਼ਿਆਂ ਵਿੱਚ ਰਮੀ ਹੋਈ ਹੈ।
Fareedkot Teekaਪੁਨਾ ਪੰਚ ਦੂਤ ਕਾਮਾਦਿ ਬਿਕਾਰ ਤਥਾ (ਅੰਧਿਆਰੁ) ਅਗਿਆਨ ਰੂਪ ਹੋ ਕਰ ਬਿਆਪ ਰਹੀ ਹੈ॥੩॥
Prof. Sahib Singhਕਿਤੇ ਮੋਹ ਦੇ ਹਨੇਰੇ ਵਿਚ ਕਾਮਾਦਿਕ ਪੰਜੇ ਦੂਤ ਬਣ ਕੇ ਮਾਇਆ ਜ਼ੋਰ ਪਾ ਰਹੀ ॥੩॥
SikhNet (Spanish)de la alcoba matrimonial y a través de la envolvente oscuridad que infunden en la conciencia los cinco enemigos. (3)

ਬਿਆਪਤ; ਕਰਮ ਕਰੈ ਹਉ ਫਾਸਾ ॥

biaapat; karam karai hau faasaa |

Sant Singh KhalsaIt torments those who act, entangled in ego.
Manmohan SinghIt is contained in him, who goes about his business, entangled in ego.
Manmohan Singh (Punjabi)ਇਹ ਉਸ ਅੰਦਰ ਰਮੀ ਹੋਈ ਹੈ ਜੋ ਹੰਕਾਰ ਅੰਦਰ ਫਸ ਕੇ ਆਪਣੇ ਕਾਰ-ਵਿਹਾਰ ਕਰਦਾ ਹੈ।
Fareedkot Teekaਔਰ ਕਰਮ ਕਰਕੈ ਹੰਕਾਰ ਫਾਹਾ ਰੂਪ ਹੋ ਕਰ ਬਿਆਪ ਰਹੀ ਹੈ॥
Prof. Sahib Singhਕਿਤੇ ਕੋਈ ਹਉਮੈ ਵਿਚ ਫਸਿਆ ਹੋਇਆ (ਆਪਣੇ ਵਲੋਂ ਧਾਰਮਿਕ) ਕੰਮ ਕਰ ਰਿਹਾ ਹੈ,
SikhNet (Spanish)Maya nos atormenta cuando hacemos buenas acciones en base al ego.

ਬਿਆਪਤਿ ਗਿਰਸਤ; ਬਿਆਪਤ ਉਦਾਸਾ ॥

biaapat girasat; biaapat udaasaa |

Sant Singh KhalsaIt torments us through household affairs, and it torments us in renunciation.
Manmohan SinghShe impinges upon us in house hold, and impinges in renunciation as well.
Manmohan Singh (Punjabi)ਘਰਬਾਰ ਵਿੱਚ ਭੀ ਇਹ ਸਾਡੇ ਉਤੇ ਢਹਿੰਦੀ ਹੈ ਅਤੇ ਤਿਆਗ ਵਿੱਚ ਭੀ ਢਹਿੰਦੀ ਹੈ।
Fareedkot Teekaਗ੍ਰਿਹਸਤ ਰੂਪ ਹੋ ਕਰ ਬਿਆਪ ਰਹੀ ਹੈ ਔਰ ਤਿਆਗ ਰੂਪ ਹੋ ਕਰ ਬਿਆਪ ਰਹੀ ਹੈ॥
Prof. Sahib Singhਕੋਈ ਗ੍ਰਿਹਸਤ ਵਿਚ ਪ੍ਰਵਿਰਤ ਹੈ, ਕੋਈ ਉਦਾਸੀ ਰੂਪ ਵਿਚ ਹੈ,

ਪਦ ਅਰਥ ਆਚਾਰ ਬਿਉਹਾਰ = ਕਰਮ-ਕਾਂਡ।

SikhNet (Spanish)Maya nos atormenta en el hogar, tanto como en la renunciación.

ਆਚਾਰ ਬਿਉਹਾਰ; ਬਿਆਪਤ ਇਹ ਜਾਤਿ ॥

aachaar biauhaar; biaapat ih jaat |

Sant Singh KhalsaIt torments us through character, lifestyle and social status.
Manmohan SinghIt impinges upon us through our character, occupation and caste.
Manmohan Singh (Punjabi)ਸਾਡੇ ਚਾਲ-ਚਲਣ, ਕਾਰ ਵਿਹਾਰ ਅਤੇ ਜਾਤੀ ਦੇ ਰਾਹੀਂ ਇਹ ਸਾਡੇ ਉਤੇ ਛਾਪਾ ਮਾਰਦੀ ਹੈ।
Fareedkot Teekaਔਰ ਬਿਉਹਾਰੋਂ ਕੇ ਕਰਤਬ ਔਰ ਜਾਤੀ ਅਭਿਮਾਨ ਰੂਪ ਹੋ ਕਰ ਬਿਆਪ ਰਹੀ ਹੈ॥
Prof. Sahib Singhਕਿਤੇ ਕੋਈ ਧਾਰਮਿਕ ਰਸਮਾਂ ਵਿਚ ਪ੍ਰਵਿਰਤ ਹੈ, ਕੋਈ (ਉੱਚੀ) ਜਾਤਿ ਦੇ ਮਾਣ ਵਿਚ ਹੈ;

ਪਦ ਅਰਥ ਜਾਤਿ = ਜਾਤਿ (ਅਭਿਮਾਨ)।

SikhNet (Spanish)Maya nos atormenta a través de nuestro orgullo por la casta, vocación y cultura.

ਸਭ ਕਿਛੁ ਬਿਆਪਤ; ਬਿਨੁ ਹਰਿ ਰੰਗ ਰਾਤ ॥੪॥

sabh kichh biaapat; bin har rang raat |4|

Sant Singh KhalsaIt torments us through everything, except for those who are imbued with the Love of the Lord. ||4||
Manmohan SinghIt clings to everything save those who are imbued with God's love.
Manmohan Singh (Punjabi)ਸਿਵਾਏ ਉਨ੍ਹਾਂ ਦੇ ਜੋ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਹਨ, ਇਹ ਹਰ ਸ਼ੈ ਨੂੰ ਚਿਮੜਦੀ ਹੈ।
Fareedkot Teekaਹਰੀ ਕੇ ਪ੍ਰੇਮ ਮੇਂ ਰਤੇ ਬਿਨਾ ਮਾਯਾ ਕਰ ਕੇ ਸਭ ਕਿਛ ਅਵੇਸਟਤ ਹੋ ਰਹਾ ਹੈ, ਭਾਵ ਯੇਹਿ ਕਿ ਸਰਬ ਪਦਾਰਥ ਰੂਪ ਹੋ ਕਰ ਸੰਪੂਰਨ ਜੀਵੋਂ ਕੋ ਬਿਆਪ ਰਹੀ ਹੈ॥੪॥
Prof. Sahib Singhਪਰਮਾਤਮਾ ਦੇ ਪ੍ਰੇਮ ਵਿਚ ਮਗਨ ਹੋਣ ਤੋਂ ਵਾਂਜੇ ਰਹਿ ਕੇ ਇਹ ਸਭ ਕੁਝ ਮਾਇਆ ਦਾ ਪ੍ਰਭਾਵ ਹੀ ਹੈ ॥੪॥
SikhNet (Spanish)Sí, atormenta a todos, excepto a los que están imbuidos en el Amor del Señor.(4)

ਸੰਤਨ ਕੇ ਬੰਧਨ; ਕਾਟੇ ਹਰਿ ਰਾਇ ॥

santan ke bandhan; kaatte har raae |

Sant Singh KhalsaThe Sovereign Lord King has cut away the bonds of His Saints.
Manmohan SinghThe Saints' fetters God, the King has cut off.
Manmohan Singh (Punjabi)ਸਾਧੂਆਂ ਦੀ ਬੇੜੀਆਂ, ਵਾਹਿਗੁਰੂ ਪਾਤਸ਼ਾਹ ਨੇ ਕੱਟ ਸੁੱਟੀਆਂ ਹਨ।
Fareedkot Teekaਹਰੀ ਰਾਜਾ ਨੇ ਜਿਨ ਸੰਤ ਜਨੋਂ ਕੇ ਬੰਧਨ ਕਾਟ ਦੀਏ ਹੈਂ॥
Prof. Sahib Singhਪਰਮਾਤਮਾ ਆਪ ਹੀ ਸੰਤ ਜਨਾਂ ਦੇ ਮਾਇਆ ਦੇ ਬੰਧਨ ਕੱਟ ਦੇਂਦਾ ਹੈ।
SikhNet (Spanish)El Señor Mismo corta las amarras de los Santos.

ਤਾ ਕਉ; ਕਹਾ ਬਿਆਪੈ ਮਾਇ ॥

taa kau; kahaa biaapai maae |

Sant Singh KhalsaHow can Maya torment them?
Manmohan SinghHow can mammon cling to them.
Manmohan Singh (Punjabi)ਮਾਇਆ ਉਨ੍ਹਾਂ ਨੂੰ ਕਿਸ ਤਰ੍ਹਾਂ ਚਿਮੜ ਸਕਦੀ ਹੈ?
Fareedkot Teekaਤਿਨ ਕੋ ਮਾਯਾ ਕਹਾਂ ਬਿਆਪਤੀ ਹੈ, ਅਰਥਾਤ ਨਹੀਂ ਬਿਆਪਤੀ ਹੈ॥
Prof. Sahib Singhਉਹਨਾਂ ਉਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।

ਪਦ ਅਰਥ ਤਾ ਕਉ = ਉਹਨਾਂ ਨੂੰ। ਮਾਇ = ਮਾਇਆ।

SikhNet (Spanish)¿Cómo puede Maya entonces afectarlos?

ਕਹੁ ਨਾਨਕ; ਜਿਨਿ ਧੂਰਿ ਸੰਤ ਪਾਈ ॥

kahu naanak; jin dhoor sant paaee |

Sant Singh KhalsaSays Nanak, Maya does not draw near those
Manmohan SinghSays Nanak, who has obtained the dust of the Saints feet.,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੂੰ ਸਾਧੂਆਂ ਦੇ ਪੈਰਾ ਦੀ ਧੂੜ ਪ੍ਰਾਪਤ ਹੋਈ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਸੰਤ ਜਨੋਂ ਕੀ ਚਰਨ ਧੂੜ ਜਿਨੋਂ ਨੇ ਪਾਈ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ ਹੈ,

ਪਦ ਅਰਥ ਜਿਨਿ = ਜਿਸ ਨੇ।

SikhNet (Spanish)Dice Nanak, aquél que es bendecido con el Polvo de los Pies de los Santos,

ਤਾ ਕੈ ਨਿਕਟਿ; ਨ ਆਵੈ ਮਾਈ ॥੫॥੧੯॥੮੮॥

taa kai nikatt; na aavai maaee |5|19|88|

Sant Singh KhalsaWho have obtained the dust of the feet of the Saints. ||5||19||88||
Manmohan Singhthe mammon does not draw near him.
Manmohan Singh (Punjabi)ਮਾਇਆ ਉਸ ਦੇ ਲਾਗੇ ਨਹੀਂ ਲਗਦੀ।
Fareedkot Teekaਤਿਨ ਪੁਰਸੋਂ ਕੇ ਭੀ ਮਾਇਆ ਸਮੀਪ ਨਹੀਂ ਆਵਤੀ ਹੈ॥੫॥੧੯॥੮੮॥
Prof. Sahib Singhਮਾਇਆ ਉਸ ਮਨੁੱਖ ਦੇ ਨੇੜੇ ਨਹੀਂ ਢੁੱਕ ਸਕਦੀ ॥੪॥੧੯॥੮੮॥

ਪਦ ਅਰਥ ਮਾਈ = ਮਾਇਆ ॥੫॥

SikhNet (Spanish)a él la toda prevaleciente Maya no lo toca. (5-19-88)

Open this shabad (23 lines, Angs 181-182) →

Shabad Guru Arjan Dev Ji Raag Gauree

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਨੈਨਹੁ ਨੀਦ; ਪਰ ਦ੍ਰਿਸਟਿ ਵਿਕਾਰ ॥

nainahu need; par drisatt vikaar |

Sant Singh KhalsaThe eyes are asleep in corruption, gazing upon the beauty of another.
Manmohan SinghThe eyes are asleep by casting evil glance towards other 's beauty.
Manmohan Singh (Punjabi)ਪਰਾਏ ਰੂਪ ਵੱਲ ਮੰਦੀ ਨਿਗ੍ਹਾ ਕਰਨ ਦੁਆਰਾ ਅੱਖਾਂ ਸੁੱਤੀਆਂ ਪਈਆਂ ਹਨ।
Fareedkot Teekaਨੇਤ੍ਰੋਂ ਮੇਂ ਏਹੀ ਨੀਂਦ ਹੈ, ਜੋ ਪਰ ਇਸਤ੍ਰੀ ਆਦਿਕੋਂ ਮੇਂ ਬਿਕਾਰ ਕਰਨੇ ਕੀ ਨਿਗਾਹ ਹੋਣੀ॥
Prof. Sahib Singhਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਵੇਖਣਾ-ਇਹ ਅੱਖਾਂ ਵਿਚ ਨੀਂਦ ਆ ਰਹੀ ਹੈ।

ਪਦ ਅਰਥ ਨੈਨਹੁ = ਅੱਖਾਂ ਵਿਚ। ਦ੍ਰਿਸ਼ਟ = ਨਜ਼ਰ, ਨਿਗਾਹ।

SikhNet (Spanish)Mis ojos están alucinando, pues ellos se enloquecen siempre viendo la belleza del otro;

ਸ੍ਰਵਣ ਸੋਏ; ਸੁਣਿ ਨਿੰਦ ਵੀਚਾਰ ॥

sravan soe; sun nind veechaar |

Sant Singh KhalsaThe ears are asleep, listening to slanderous stories.
Manmohan SinghThe ears are asleep on hearing tales of slander.
Manmohan Singh (Punjabi)ਕਲੰਕ ਦੀਆਂ ਰਾਮ ਕਹਾਣੀਆਂ ਸੁਣ ਕੇ ਕੰਨ ਸੁੱਤੇ ਪਏ ਹਨ।
Fareedkot Teekaਨਿੰਦਾ ਕੇ ਵਾਕ ਵੀਚਾਰ ਸੁਣਨੇ ਮੇਂ, ਅਰਥਾਤ ਪ੍ਰੇਮ ਕਰ ਸੁਨਣੇ ਮੇਂ ਦੋਨੋਂ ਕਾਨ ਸੋਏ ਹੈਂ॥
Prof. Sahib Singhਹੋਰਨਾਂ ਦੀ ਨਿੰਦਿਆ ਦੀ ਵਿਚਾਰ ਸੁਣ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ।

ਪਦ ਅਰਥ ਸ੍ਰਵਣ = ਕੰਨ। ਸੁਣਿ = ਸੁਣ ਕੇ।

SikhNet (Spanish)mis oídos duermen porque ellos prestan atención a pensamientos de calumnia.

ਰਸਨਾ ਸੋਈ; ਲੋਭਿ ਮੀਠੈ ਸਾਦਿ ॥

rasanaa soee; lobh meetthai saad |

Sant Singh KhalsaThe tongue is asleep, in its desire for sweet flavors.
Manmohan SinghThe tongue is asleep in the desire for the relish sweets.
Manmohan Singh (Punjabi)ਮਿੱਠੀਆ ਸ਼ੈਆ ਦੇ ਸੁਆਦ ਦੀ ਖਾਹਿਸ਼ ਅੰਦਰ ਜੀਭ ਸੁੱਤੀ ਪਈ ਹੈ।
Fareedkot Teekaਔਰ ਰਸਨਾ ਮੀਠੇ ਸ੍ਵਾਦੋਂ ਕੇ ਲੋਭ ਕਰ ਸੋਈ ਹੈ॥
Prof. Sahib Singhਜੀਭ ਖਾਣ ਦੇ ਲੋਭ ਵਿਚ ਪਦਾਰਥਾਂ ਦੇ ਮਿੱਠੇ ਸੁਆਦ ਵਿਚ ਸੁੱਤੀ ਰਹਿੰਦੀ ਹੈ।

ਪਦ ਅਰਥ ਰਸਨਾ = ਜੀਭ। ਲੋਭਿ = ਲੋਭ ਵਿਚ। ਸਾਦਿ = ਸੁਆਦ ਵਿਚ।

SikhNet (Spanish)Mi paladar duerme estando adicto al sabor de lo dulce,

ਮਨੁ ਸੋਇਆ; ਮਾਇਆ ਬਿਸਮਾਦਿ ॥੧॥

man soeaa; maaeaa bisamaad |1|

Sant Singh KhalsaThe mind is asleep, fascinated by Maya. ||1||
Manmohan SinghThe mind is asleep in the poisonous intoxication of wealth.
Manmohan Singh (Punjabi)ਧੰਨ ਦੌਲਤ ਦੇ ਜ਼ਹਿਰੀਲੇ ਨਸ਼ੇ ਅੰਦਰ ਮਨੂਆਂ ਸੁੱਤਾ ਪਿਆ ਹੈ।
Fareedkot Teekaਪੁਨਾ ਮਨ ਮਾਇਆ ਕੀ ਅਸਚਰਜਤਾ ਮੇਂ ਮੋਇਆ ਹੈ॥੧॥
Prof. Sahib Singhਮਨ ਮਾਇਆ ਦੇ ਅਸਚਰਜ ਤਮਾਸ਼ੇ ਵਿਚ ਸੁੱਤਾ ਰਹਿੰਦਾ ਹੈ ॥੧॥

ਪਦ ਅਰਥ ਬਿਸਮਾਦਿ = ਅਸਚਰਜ ਤਮਾਸ਼ੇ ਵਿਚ ॥੧॥

SikhNet (Spanish)y mi mente duerme siendo atontada por el embelezo de la Maya. (1)

ਇਸੁ ਗ੍ਰਿਹ ਮਹਿ; ਕੋਈ ਜਾਗਤੁ ਰਹੈ ॥

eis grih meh; koee jaagat rahai |

Sant Singh KhalsaThose who remain awake in this house are very rare;
Manmohan SinghRare is the person, who remains awake in this house.
Manmohan Singh (Punjabi)ਕੋਈ ਵਿਰਲਾ ਪੁਰਸ਼ਾ ਹੀ ਇਸ ਘਰ ਅੰਦਰ ਜਾਗਦਾ ਰਹਿੰਦਾ ਹੈ।
Fareedkot Teekaਇਸ ਸਰੀਰ ਘਰ ਮੇਂ ਜੋ ਕੋਈ ਨਿੰਦ੍ਰਾ ਸੇ ਜਾਗਤਾ ਰਹਿਤਾ ਹੈ॥
Prof. Sahib Singh(ਹੇ ਭਾਈ!) ਇਸ ਸਰੀਰ-ਘਰ ਵਿਚ ਕੋਈ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ।

ਪਦ ਅਰਥ ਗ੍ਰਿਹ ਮਹਿ = ਸਰੀਰ-ਘਰ ਵਿਚ। ਕੋਈ = ਕੋਈ ਵਿਰਲਾ।

SikhNet (Spanish)Extraordinario es aquél que se conserva despierto en su hogar,

ਸਾਬਤੁ ਵਸਤੁ; ਓਹੁ ਅਪਨੀ ਲਹੈ ॥੧॥ ਰਹਾਉ ॥

saabat vasat; ohu apanee lahai |1| rahaau |

Sant Singh Khalsaby doing so, they receive the whole thing. ||1||Pause||
Manmohan SinghHis commodity he receives in entirety. Pause.
Manmohan Singh (Punjabi)ਆਪਣਾ ਵਖਰ ਉਹ ਸਹੀ ਸਲਾਮਤ ਪਾ ਲੇਂਦਾ ਹੈ। ਠਹਿਰਾਉ।
Fareedkot Teekaਵਹ ਪੁਰਸ ਅਪਨੀ ਵਸਤੁ, ਭਾਵ ਜਥਾਰਥ ਸਰੂਪ ਕੋ ਲਹੈ ਕਿਆ ਪਾਵਤਾ ਹੈ॥੧॥ ਰਹਾਉ ॥
Prof. Sahib Singh(ਜੇਹੜਾ ਸੁਚੇਤ ਰਹਿੰਦਾ ਹੈ) ਉਹ ਆਪਣੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ-ਪੂੰਜੀ ਸਾਂਭ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਸਾਬਤੁ = ਸਾਰੀ ਦੀ ਸਾਰੀ। ਵਸਤੁ = ਆਤਮਕ ਜੀਵਨ ਦੀ ਪੂੰਜੀ। ਲਹੈ = ਲੱਭ ਲੈਂਦਾ ਹੈ ॥੧॥ ਰਹਾਉ ॥

SikhNet (Spanish)y recibe la esencia completa de su ser.

ਸਗਲ ਸਹੇਲੀ; ਅਪਨੈ ਰਸ ਮਾਤੀ ॥

sagal sahelee; apanai ras maatee |

Sant Singh KhalsaAll of my companions are intoxicated with their sensory pleasures;
Manmohan SinghAll the maid companions (senses) are intoxicated with their own relishes.
Manmohan Singh (Punjabi)ਸਾਰੀਆਂ ਸਖੀਆਂ (ਇੰਦਰੀਆਂ) ਆਪਣੇ ਮੁਆਦ ਅੰਦਰ ਮਤਵਾਲੀਆਂ ਹਨ।
Fareedkot Teekaਸੰਪੂਰਨ ਸਖੀਆਂ, ਭਾਵ ਇੰਦ੍ਰੀਆਂ ਅਪਨੇ ਅਪਨੇ ਰਸ ਮੇਂ ਮਸਤ ਹੋ ਰਹੀ ਹੈਂ॥
Prof. Sahib Singhਸਾਰੇ ਗਿਆਨ-ਇੰਦ੍ਰੇ ਆਪੋ ਆਪਣੇ ਚਸਕੇ ਵਿਚ ਮਸਤ ਰਹਿੰਦੇ ਹਨ.

ਪਦ ਅਰਥ ਸਹੇਲੀ = ਗਿਆਨ-ਇੰਦ੍ਰੇ। ਮਾਤੀ = ਮਸਤ।

SikhNet (Spanish)Todos mis compañeros están intoxicados, cada uno a su manera,

ਗ੍ਰਿਹ ਅਪੁਨੇ ਕੀ; ਖਬਰਿ ਨ ਜਾਤੀ ॥

grih apune kee; khabar na jaatee |

Sant Singh Khalsathey do not know how to guard their own home.
Manmohan SinghThey know not how to guard their own house.
Manmohan Singh (Punjabi)ਉਹ ਆਪਣੇ ਘਰ ਦੀ ਰਖਵਾਲੀ ਕਰਨੀ ਜਾਣਦੀਆਂ ਹੀ ਨਹੀਂ।
Fareedkot Teeka(ਗ੍ਰਿਹ) ਅਪਨੇ ਅੰਤਸਕਰਣ ਕੀ ਖਬਰ ਨਹੀਂ ਜਾਣੀ ਕਿ ਮੇਰੇ ਮਨ ਮੇਂ ਸੁਭ ਗੁਣ ਰੂਪੀ ਧਨ ਲੁਟੀਤਾ ਹੈ॥☬ਪ੍ਰਸ਼ਨ: ਕੌਣ ਲੂਟਤਾ ਹੈ?☬ਉੱਤ੍ਰ:
Prof. Sahib Singhਆਪਣੇ ਸਰੀਰ-ਘਰ ਵਿਚ ਇਹ ਸੂਝ ਨਹੀਂ ਰੱਖਦੇ।

ਪਦ ਅਰਥ ਜਾਤੀ = ਜਾਣੀ, ਸਮਝੀ।

SikhNet (Spanish)y no conocen el estado de su hogar interior.

ਮੁਸਨਹਾਰ; ਪੰਚ ਬਟਵਾਰੇ ॥

musanahaar; panch battavaare |

Sant Singh KhalsaThe five thieves have plundered them;
Manmohan SinghThe five evil passions are the plunderers and highway robbers.
Manmohan Singh (Punjabi)ਪੰਜੇ ਮੰਦੇ ਵਿਸ਼ੇ ਖੋਹਣ-ਖਿੰਜਣ ਵਾਲੇ ਅਤੇ ਰਮਤੇ ਦੇ ਲੁਟੇਰੇ ਹਨ।
Fareedkot Teekaਲੂਟਨੇ ਵਾਲੇ ਪੰਚ ਕਾਮਾਦੀ ਧਾੜਵੀਂ ਹੈਂ॥☬ਕਦਾਚਿਤ ਐਸੀ ਅਸੰਕਾ ਹੋ ਸਰਬ ਪ੍ਰਪੰਚ ਕੋ ਹੀ ਲੂਟ ਲੇਤੇ ਹੋਂਗੇ ਤਿਸ ਕਾ ਸਮਾਧਾਨ:
Prof. Sahib Singhਠੱਗਣ ਵਾਲੇ ਪੰਜੇ ਡਾਕੂ-

ਪਦ ਅਰਥ ਮੁਸਨਹਾਰ = ਠੱਗਣ ਵਾਲੇ। ਬਟਵਾਰੇ = ਡਾਕੂ।

SikhNet (Spanish)Los cinco bandidos andan sueltos para robarnos a todos,

ਸੂਨੇ ਨਗਰਿ; ਪਰੇ ਠਗਹਾਰੇ ॥੨॥

soone nagar; pare tthagahaare |2|

Sant Singh Khalsathe thugs descend upon the unguarded village. ||2||
Manmohan SinghThe cheats fall upon the unguarded town.
Manmohan Singh (Punjabi)ਠਗ ਬੇਪਹਿਰੇ ਕਸਬੇ ਤੇ ਆ ਪੈਂਦੇ ਹਨ।
Fareedkot Teekaਪਰਮੇਸ੍ਵਰ ਕੇ ਧਿਆਨ ਸਿਮਰਨ ਸੇ ਜੋ ਖਾਲੀ ਅੰਤਹਕਰਣ ਹੈ ਵਹੁ ਠਗਣ ਵਾਲੇ ਤਿਸ ਮੇਂ ਪੜਤੇ ਹੈਂ॥੨॥☬ਜੇ ਕਹੇ ਉਨ ਕੋ ਵਸ ਕਰ ਕੇ ਉਨੋਂ ਸੇ ਕੈਸੇ ਬਚੀਏ? ਤਹਾਂ ਕਹਤੇ ਹੈਂ:
Prof. Sahib Singhਸੁੰਞੇ (ਸਰੀਰ-) ਘਰ ਵਿਚ ਆ ਹੱਲਾ ਬੋਲਦੇ ਹਨ ॥੨॥

ਪਦ ਅਰਥ ਸੂਨੇ ਨਗਰਿ = ਸੁੰਞੇ ਸ਼ਹਰ ਵਿਚ। ਪਰੇ = ਹੱਲਾ ਕਰ ਕੇ ਆ ਪਏ ॥੨॥

SikhNet (Spanish)y el pueblo entero es abandonado engañado por los traicioneros. (2)

ਉਨ ਤੇ ਰਾਖੈ; ਬਾਪੁ ਨ ਮਾਈ ॥

aun te raakhai; baap na maaee |

Sant Singh KhalsaOur mothers and fathers cannot save us from them;
Manmohan SinghFrom them Father and mother cannot save.
Manmohan Singh (Punjabi)ਉਨ੍ਹਾਂ ਕੋਲੋਂ ਪਿਉ ਤੇ ਮਾਂ ਬਚਾ ਨਹੀਂ ਸਕਦੇ।
Fareedkot Teekaਉਨ ਸੇ ਮਾਤਾ ਪਿਤਾ ਨਹੀਂ ਰਖ ਸਕਤੇ॥
Prof. Sahib Singhਉਹਨਾਂ (ਪੰਜਾਂ ਡਾਕੂਆਂ ਤੋਂ) ਨਾਹ ਪਿਉ ਬਚਾ ਸਕਦਾ ਹੈ, ਨਾਹ ਮਾਂ ਬਚਾ ਸਕਦੀ ਹੈ।

ਪਦ ਅਰਥ ਤੇ = ਤੋਂ। ਰਾਖੈ = ਬਚਾ ਸਕਦਾ।

SikhNet (Spanish)Ni mi padre ni mi madre me pueden conservar a salvo de ellos;

ਉਨ ਤੇ ਰਾਖੈ; ਮੀਤੁ ਨ ਭਾਈ ॥

aun te raakhai; meet na bhaaee |

Sant Singh Khalsafriends and brothers cannot protect us from them
Manmohan SinghFrom them friend and brother cannot protect.
Manmohan Singh (Punjabi)ਉਨ੍ਹਾਂ ਪਾਸੋਂ ਮਿੱਤਰ ਤੇ ਭਰਾ ਰਖਿਆ ਨਹੀਂ ਕਰ ਸਕਦੇ।
Fareedkot Teekaਪੁਨਾ ਉਨ ਸੇ ਮੀਤ ਤਥਾ ਭਾਈ ਭੀ ਬਚਾ ਨਹੀਂ ਸਕਤੇ॥
Prof. Sahib Singhਉਹਨਾਂ ਤੋਂ ਨਾਂਹ ਕੋਈ ਮਿੱਤਰ ਬਚਾ ਸਕਦਾ ਹੈ, ਨਾਂਹ ਕੋਈ ਭਰਾ ਬਚਾ ਸਕਦਾ ਹੈ।
SikhNet (Spanish)ni mi hermano ni mi hermana.

ਦਰਬਿ ਸਿਆਣਪ; ਨਾ ਓਇ ਰਹਤੇ ॥

darab siaanap; naa oe rahate |

Sant Singh Khalsathey cannot be restrained by wealth or cleverness.
Manmohan SinghThrough wealth and cleverness they are not restrained.
Manmohan Singh (Punjabi)ਦੌਲਤ ਤੇ ਚਤੁਰਾਈ ਰਾਹੀਂ ਉਹ ਨਹੀਂ ਰੁਕਦੇ।
Fareedkot Teekaਧਨ ਔਰ ਚਤੁਰਾਈ ਕਰ ਕੇ ਭੀ ਵਹੁ ਰੁਕੇ ਨਹੀਂ ਰਹਤੇ॥
Prof. Sahib Singhਉਹ ਪੰਜੇ ਡਾਕੂ ਨਾਹ ਧਨ ਨਾਲ ਵਰਜੇ ਜਾ ਸਕਦੇ ਹਨ, ਨਾਹ ਚਤੁਰਾਈ ਨਾਲ ਵਰਜੇ ਜਾ ਸਕਦੇ ਹਨ।

ਪਦ ਅਰਥ ਦਰਬਿ = ਧਨ ਨਾਲ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}।

SikhNet (Spanish)Los bandidos no son sobornados por el dinero, ni engañados por la astucia.

ਸਾਧਸੰਗਿ; ਓਇ ਦੁਸਟ ਵਸਿ ਹੋਤੇ ॥੩॥

saadhasang; oe dusatt vas hote |3|

Sant Singh KhalsaOnly through the Saadh Sangat, the Company of the Holy, can those villains be brought under control. ||3||
Manmohan SinghBy the society of Saints, those villains come under control.
Manmohan Singh (Punjabi)ਸਤਿਸੰਗਤ ਦੁਆਰਾ ਉਹ ਲੁੰਚੜ ਕਾਬੂ ਵਿੱਚ ਆ ਜਾਂਦੇ ਹਨ।
Fareedkot Teekaਵਹੁ ਦੁਸਟ ਤੋ ਸੰਤੋਂ ਕੇ ਸੰਗ ਕਰ ਕੇ ਵਸ ਹੋਤੇ ਹੈਂ॥੩॥☬ਬਚਨੇ ਵਾਸਤੇ ਐਸੇ ਬੇਨਤੀ ਕਰੇ:
Prof. Sahib Singhਉਹ ਪੰਜੇ ਦੁਸ਼ਟ ਸਿਰਫ਼ ਸਾਧ ਸੰਗਤਿ ਵਿਚ ਰਿਹਾਂ ਹੀ ਕਾਬੂ ਵਿਚ ਆਉਂਦੇ ਹਨ ॥੩॥

ਪਦ ਅਰਥ ਵਸਿ = ਕਾਬੂ ਵਿਚ ॥੩॥

SikhNet (Spanish)Solamente en la Sociedad de los Santos pueden ser vencidos.(3)

ਕਰਿ ਕਿਰਪਾ ਮੋਹਿ; ਸਾਰਿੰਗਪਾਣਿ ॥

kar kirapaa mohi; saaringapaan |

Sant Singh KhalsaHave Mercy upon me, O Lord, Sustainer of the world.
Manmohan SinghHave mercy on me, O Lord, the Earth Sustainer.
Manmohan Singh (Punjabi)ਮੇਰੇ ਉਤੇ ਤਰਸ ਕਰੋ ਹੇ ਧਰਤੀ ਦੇ ਥੰਮਣਹਾਰ ਸੁਆਮੀ!
Fareedkot Teekaਹੇ (ਸਾਰਿੰਗਪਾਣਿ) ਪਰਮੇਸ੍ਵਰ! ਮੇਰੇ ਪਰ ਕ੍ਰਿਪਾ ਕਰ॥
Prof. Sahib Singhਹੇ ਧਨੁਖ-ਧਾਰੀ ਪ੍ਰਭੂ! ਮੇਰੇ ਉਤੇ ਕਿਰਪਾ ਕਰ।

ਪਦ ਅਰਥ ਮੋਹਿ = ਮੈਨੂੰ, ਮੇਰੇ ਉਤੇ। ਸਾਰਿੰਗ = ਧਨੁਖ। ਪਾਣਿ = ਹੱਥ। ਸਾਰਿੰਗਪਾਣਿ = ਹੇ ਧਨੁਖ-ਧਾਰੀ ਪ੍ਰਭੂ!

SikhNet (Spanish)Oh Señor, Soporte de la Tierra,

ਸੰਤਨ ਧੂਰਿ; ਸਰਬ ਨਿਧਾਨ ॥

santan dhoor; sarab nidhaan |

Sant Singh KhalsaThe dust of the feet of the Saints is all the treasure I need.
Manmohan SinghFor me the dust of Saints feet is all treasure.
Manmohan Singh (Punjabi)ਮੇਰੇ ਲਈ ਸਾਧੂਆਂ ਦੇ ਚਰਨਾਂ ਦੀ ਧੂੜ ਹੀ ਸਮੂਹ ਖਜਾਨਾ ਹੈ।
Fareedkot Teekaਸੰਤੋਂ ਕੀ ਚਰਣ ਧੂਰ ਜੋ ਸਰਬ ਨਿਧੋਂ ਕਾ ਘਰ ਹੈ, ਸੋ ਬਖਸੀਏ॥
Prof. Sahib Singhਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਦੇਹ, ਏਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ।

ਪਦ ਅਰਥ ਨਿਧਾਨ = ਖ਼ਜ਼ਾਨੇ।

SikhNet (Spanish)bendíceme con Tu Misericordia para que pueda obtener el Polvo de los Pies de los Santos, Tesoro de todos los tesoros.

ਸਾਬਤੁ ਪੂੰਜੀ; ਸਤਿਗੁਰ ਸੰਗਿ ॥

saabat poonjee; satigur sang |

Sant Singh KhalsaIn the Company of the True Guru, one's investment remains intact.
Manmohan SinghIn the society of the True Guru the capital - stock remains in fact.
Manmohan Singh (Punjabi)ਸੱਚੇ ਗੁਰਾਂ ਦੀ ਸੰਗਤ ਵਿੱਚ ਰਾਸ ਸਹੀ ਸਲਾਮਤ ਰਹਿੰਦੀ ਹੈ।
Fareedkot Teekaਜੋ ਸਤਿਗੁਰੋਂ ਕੇ ਸੰਗ ਮਿਲੇ ਹੈਂ ਤਿਨੋਂ ਕੀ ਸਰਧਾ, ਵਾ ਪ੍ਰਾਣ ਰੂਪ ਪੂੰਜੀ ਸਾਬਤ ਰਹੀ ਹੈ ਅਰਥਾਤ ਸਫਲੀ ਹੂਈ ਹੈ॥
Prof. Sahib Singhਗੁਰੂ ਦੀ ਸੰਗਤਿ ਵਿਚ ਰਿਹਾਂ ਆਤਮਕ ਜੀਵਨ ਦਾ ਸਰਮਾਇਆ ਸਾਰੇ ਦਾ ਸਾਰਾ ਬਚਿਆ ਰਹਿ ਸਕਦਾ ਹੈ।

ਪਦ ਅਰਥ ਪੂੰਜੀ = ਆਤਮਕ ਜੀਵਨ ਦੀ ਰਾਸਿ।

SikhNet (Spanish)Que la riqueza de mi ser se conserve intacta en la Compañía del Verdadero Guru,

ਨਾਨਕੁ ਜਾਗੈ; ਪਾਰਬ੍ਰਹਮ ਕੈ ਰੰਗਿ ॥੪॥

naanak jaagai; paarabraham kai rang |4|

Sant Singh KhalsaNanak is awake to the Love of the Supreme Lord. ||4||
Manmohan SinghNanak is awake in the love of the Supreme Lord.
Manmohan Singh (Punjabi)ਸ਼ਰੋਮਣੀ ਸਾਹਿਬ ਦੇ ਪਿਆਰ ਅੰਦਰ ਨਾਨਕ ਜਾਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਔਰ ਵਹੀ ਸਤਸੰਗੀ ਪੁਰਸ ਪਾਰਬ੍ਰਹਮ ਕੇ ਪ੍ਰੇਮ ਮੇਂ ਸਵਾਧਾਨ ਹੂਏ ਹੈਂ॥੪॥☬ਪ੍ਰਸ਼ਨ: ਕੌਨ ਜਾਗੇ ਹੈਂ?☬ਉੱਤ੍ਰ:
Prof. Sahib Singh(ਪਰਮਾਤਮਾ ਦਾ ਸੇਵਕ) ਨਾਨਕ ਪਰਮਾਤਮਾ ਦੇ ਪਰੇਮ-ਰੰਗ ਵਿਚ ਰਹਿ ਕੇ ਹੀ ਸੁਚੇਤ ਰਹਿ ਸਕਦਾ ਹੈ (ਤੇ ਪੰਜਾਂ ਦੇ ਹੱਲਿਆਂ ਤੋਂ ਬਚ ਸਕਦਾ ਹੈ) ॥੪॥

ਪਦ ਅਰਥ ਰੰਗਿ = ਪ੍ਰੇਮ ਵਿਚ ॥੪॥

SikhNet (Spanish)y que permanezca despierto en el Amor del Supremo Señor. (4)

ਸੋ ਜਾਗੈ; ਜਿਸੁ ਪ੍ਰਭੁ ਕਿਰਪਾਲੁ ॥

so jaagai; jis prabh kirapaal |

Sant Singh KhalsaHe alone is awake, unto whom God shows His Mercy.
Manmohan SinghHe alone is awake unto whom the Lord is Merciful.
Manmohan Singh (Punjabi)ਕੇਵਲ ਉਹੀ ਜਾਗਦਾ ਹੈ ਜਿਸ ਉਤੇ ਮਾਲਕ ਮਿਹਰਵਾਨ ਹੈ।
Fareedkot Teekaਜਿਨ ਪਰ ਪ੍ਰਭੂ ਨੇ ਦਯਾ ਕਰੀ ਹੈ, ਸੋ ਜਾਗੇ ਹੈਂ॥
Prof. Sahib Singh(ਹੇ ਭਾਈ! ਕਾਮਾਦਿਕ ਪੰਜਾਂ ਡਾਕੂਆਂ ਦੇ ਹੱਲਿਆਂ ਵਲੋਂ) ਓਹੀ ਮਨੁੱਖ ਸੁਚੇਤ ਰਹਿੰਦਾ ਹੈ, ਜਿਸ ਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ।
SikhNet (Spanish)Solamente despierta aquél sobre quien se posa la Gracia del Señor,

ਇਹ ਪੂੰਜੀ; ਸਾਬਤੁ ਧਨੁ ਮਾਲੁ ॥੧॥ ਰਹਾਉ ਦੂਜਾ ॥੨੦॥੮੯॥

eih poonjee; saabat dhan maal |1| rahaau doojaa |20|89|

Sant Singh KhalsaThis investment, wealth and property shall remain intact. ||1||Second Pause||20||89||
Manmohan SinghThis commodity, wealth, and property of his then remain whole. Pause second.
Manmohan Singh (Punjabi)ਇਹ ਖੈਰ, ਪਦਾਰਥ ਅਤੇ ਜਾਇਦਾਦ ਫਿਰ ਐਨ ਪੂਰੇ ਰਹਿੰਦੇ ਹਨ। ਠਹਿਰਾਉ ਦੂਜਾ।
Fareedkot Teekaਔਰ ਏਹ ਜੋ ਪੂੰਜੀ ਹੈ ਪੁਨਾ ਜੋ ਸਮੂਹ ਗੁਨੋਂ ਰੂਪੀ ਧਨ ਮਾਲ ਹੈ, ਸੋ ਸਾਬਤ ਰਹਾ ਹੈ॥੧॥ ਰਹਾਉ ਦੂਜਾ॥੪॥੨੦॥੮੯॥☬ਗੁਰੂ ਜੀ ਪਰਮੇਸ੍ਵਰ ਕੀ ਸ਼ਕਤੀ ਸੂਚਨ ਕਰਾਵਤੇ ਹੈਂ:
Prof. Sahib Singhਉਸਦੀ ਆਤਮਕ ਜੀਵਨ ਦੀ ਇਹ ਰਾਸਿ-ਪੂੰਜੀ ਸਾਰੀ ਦੀ ਸਾਰੀ ਬਚੀ ਰਹਿੰਦੀ ਹੈ, ਉਸਦੇ ਪਾਸ ਪ੍ਰਭੂ ਦਾ ਨਾਮ-ਧਨ ਸਰਮਾਇਆ ਬਚਿਆ ਰਹਿੰਦਾ ਹੈ ॥੧॥ਰਹਾਉ ਦੂਜਾ॥੨੦॥੮੯॥
SikhNet (Spanish)y entonces disfruta de la riqueza de todo su ser.(1-Segunda pausa-20-89)

Open this shabad →

Shabad Guru Arjan Dev Ji Raag Gauree continues on Ang 183

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.

ਜਾ ਕੈ ਵਸਿ; ਖਾਨ ਸੁਲਤਾਨ ॥

jaa kai vas; khaan sulataan |

Sant Singh KhalsaKings and emperors are under His Power.
Manmohan SinghIn whose power are the lords and emperors.
Manmohan Singh (Punjabi)ਜਿਸ ਦੇ ਕਾਬੂ ਵਿੱਚ ਹਨ, ਸਰਦਾਰ ਅਤੇ ਪਾਤਸ਼ਾਹ।
Fareedkot Teekaਉਪਦੇਸ: ਜਿਸ ਕੇ ਅਧੀਨ ਸਰਦਾਰ ਔਰ ਪਾਤਸ਼ਾਹ ਹੈਂ॥
Prof. Sahib Singh(ਹੇ ਭਾਈ! ਦੁਨੀਆ ਦੇ) ਖ਼ਾਨ ਤੇ ਸੁਲਤਾਨ (ਭੀ) ਜਿਸ ਪਰਮਾਤਮਾ ਦੇ ਅਧੀਨ ਹਨ,

ਪਦ ਅਰਥ ਜਾ ਕੈ ਵਸਿ = ਜਿਸ (ਪਰਮਾਤਮਾ) ਦੇ ਵੱਸ ਵਿਚ।

SikhNet (Spanish)Aquél, Cuyo Poder domina a los regentes y a los reyes.

ਜਾ ਕੈ ਵਸਿ ਹੈ; ਸਗਲ ਜਹਾਨ ॥

jaa kai vas hai; sagal jahaan |

Sant Singh KhalsaThe whole world is under His Power.
Manmohan SinghIn whose power is the whole world.
Manmohan Singh (Punjabi)ਜਿਸ ਦੇ ਅਖਤਿਆਰ ਵਿੱਚ ਹੈ ਸਾਰਾ ਸੰਸਾਰ।
Fareedkot Teekaਔਰ ਜਿਸ ਕੇ ਅਧੀਨ ਸੰਪੂਰਨ ਜਗਤ ਹੈ॥
Prof. Sahib Singhਸਾਰਾ ਜਗਤ ਹੀ ਜਿਸਦੇ ਹੁਕਮ ਵਿਚ ਹੈ,

ਪਦ ਅਰਥ ਸਗਲ = ਸਾਰਾ।

SikhNet (Spanish)Aquél, Cuyo Poder prevalece en el Universo entero.

ਜਾ ਕਾ ਕੀਆ; ਸਭੁ ਕਿਛੁ ਹੋਇ ॥

jaa kaa keea; sabh kichh hoe |

Sant Singh KhalsaEverything is done by His doing;
Manmohan SinghBy whose doing, everything is done,
Manmohan Singh (Punjabi)ਜਿਸ ਦੇ ਕਰਨ ਦੁਆਰਾ ਸਭ ਕੁਝ ਹੋ ਆਉਂਦਾ ਹੈ,
Fareedkot Teekaਪੁਨਾ ਜਿਸ ਕਾ ਕੀਆ ਹੂਆ ਸਭ ਕਿਛੁ ਹੋਤਾ ਹੈ॥
Prof. Sahib Singhਜਿਸ ਪਰਮਾਤਮਾ ਦਾ ਕੀਤਾ ਹੋਇਆ ਹੀ (ਜਗਤ ਵਿਚ) ਸਭ ਕੁਝ ਹੁੰਦਾ ਹੈ,
SikhNet (Spanish)Aquél, El que realiza lo que Le place.

ਤਿਸ ਤੇ ਬਾਹਰਿ; ਨਾਹੀ ਕੋਇ ॥੧॥

tis te baahar; naahee koe |1|

Sant Singh Khalsaother than Him, there is nothing at all. ||1||
Manmohan Singhbesides Him, there is nothing.
Manmohan Singh (Punjabi)ਉਸ ਤੋਂ ਬਾਹਰ ਕੁਝ ਭੀ ਨਹੀਂ।
Fareedkot Teekaਤਿਸ ਵਾਹਿਗੁਰੂ ਸੇ ਬਾਹਰ ਕੋਈ ਨਹੀਂ॥੧॥
Prof. Sahib Singhਉਸ ਪਰਮਾਤਮਾ ਤੋਂ ਕੋਈ ਭੀ ਜੀਵ ਆਕੀ ਨਹੀਂ ਹੋ ਸਕਦਾ ॥੧॥

ਪਦ ਅਰਥ ਤਿਸ ਤੇ = ਉਸ (ਪਰਮਾਤਮਾ) ਤੋਂ। ਬਾਹਰਿ = ਆਕੀ ॥੧॥

SikhNet (Spanish)Aquél, sin Quien no hay nada.(1)

ਕਹੁ ਬੇਨੰਤੀ; ਅਪੁਨੇ ਸਤਿਗੁਰ ਪਾਹਿ ॥

kahu benantee; apune satigur paeh |

Sant Singh KhalsaOffer your prayers to your True Guru;
Manmohan SinghAddress thy supplication to thy True Guru,
Manmohan Singh (Punjabi)ਆਪਣੀ ਪ੍ਰਾਰਥਨਾ ਆਪਣੇ ਸੱਚੇ ਗੁਰਾਂ ਕੋਲ ਆਖ।
Fareedkot Teekaਹੇ ਭਾਈ! ਅਪਨੇ ਸਤਿਗੁਰੋਂ ਪਾਸ ਬੇਨਤੀ ਕਹੁ॥
Prof. Sahib Singh(ਹੇ ਭਾਈ!) ਆਪਣੇ ਗੁਰੂ ਪਾਸ ਬੇਨਤੀ ਕਰ।

ਪਦ ਅਰਥ ਪਾਹਿ = ਪਾਸ।

SikhNet (Spanish)Rézale a Él, Quien es tu Verdadero Guru,

ਕਾਜ ਤੁਮਾਰੇ; ਦੇਇ ਨਿਬਾਹਿ ॥੧॥ ਰਹਾਉ ॥

kaaj tumaare; dee nibaeh |1| rahaau |

Sant Singh KhalsaHe will resolve your affairs. ||1||Pause||
Manmohan SinghThine affairs, he will all arrange. Pause.
Manmohan Singh (Punjabi)ਤੇਰੇ ਕੰਮ ਉਸ ਸਾਰੇ ਨੇਪਰੇ ਚਾੜ੍ਹ ਦੇਵੇਗਾ। ਠਹਿਰਾਉ।
Fareedkot Teekaਤੇਰੇ ਸੰਪੂਰਨ ਕਾਮੋਂ ਕਾ ਨਿਬਾਹ ਕਰ ਦੇਵੇਂਗੇ॥੧॥ ਰਹਾਉ ॥
Prof. Sahib Singhਗੁਰੂ ਤੇਰੇ ਕਾਰਜ (ਜਨਮ-ਮਨੋਰਥ) ਪੂਰੇ ਕਰ ਦੇਵੇਗਾ, ਭਾਵ (ਤੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖ਼ਸ਼ੇਗਾ) ॥੧॥ ਰਹਾਉ ॥

ਪਦ ਅਰਥ ਦੇਇ = ਦੇਂਦਾ ਹੈ, ਦੇਵੇਗਾ। ਦੇਹਿ ਨਿਬਾਹਿ = ਸਿਰੇ ਚਾੜ੍ਹ ਦੇਵੇਗਾ ॥੧॥ ਰਹਾਉ ॥

SikhNet (Spanish)para que satisfaga todos tus deseos.

ਸਭ ਤੇ ਊਚ; ਜਾ ਕਾ ਦਰਬਾਰੁ ॥

sabh te aooch; jaa kaa darabaar |

Sant Singh KhalsaThe Darbaar of His Court is the most exalted of all.
Manmohan SinghHis court is the most exalted of all,
Manmohan Singh (Punjabi)ਸਾਰਿਆਂ ਨਾਲੋਂ ਉਚੇਰੀ ਹੈ ਉਸ ਦੀ ਕਚਹਿਰੀ,
Fareedkot Teekaਜਿਸ ਕਾ ਸਤਸੰਗ ਰੂਪੀ ਦਰਬਾਰ ਸਭ ਸੇ ਊਚਾ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਦਰਬਾਰ (ਦੁਨੀਆ ਦੇ) ਸਾਰੇ ਸ਼ਾਹਾਂ-ਬਾਦਸ਼ਾਹਾਂ ਦੇ ਦਰਬਾਰਾਂ ਨਾਲੋਂ ਉੱਚਾ (ਸ਼ਾਨਦਾਰ) ਹੈ,
SikhNet (Spanish)Aquél, Cuya Corte es la más elevada,

ਸਗਲ ਭਗਤ; ਜਾ ਕਾ ਨਾਮੁ ਅਧਾਰੁ ॥

sagal bhagat; jaa kaa naam adhaar |

Sant Singh KhalsaHis Name is the Support of all His devotees.
Manmohan Singhof all His Saints, His Name is the support.
Manmohan Singh (Punjabi)ਉਸ ਦੇ ਸਮੂਹ ਸੰਤਾ ਦਾ ਉਸ ਦਾ ਨਾਮ ਆਸਰਾ ਹੈ।
Fareedkot Teekaਔਰ ਜਿਸ ਕੇ ਨਾਮ ਕਾ ਆਸਰਾ ਸਰਬ ਭਗਤ ਰਖਤੇ ਹੈਂ॥
Prof. Sahib Singhਸਾਰੇ ਭਗਤਾਂ ਦੀ (ਜ਼ਿੰਦਗੀ) ਵਾਸਤੇ ਜਿਸ ਪਰਮਾਤਮਾ ਦਾ ਨਾਮ ਆਸਰਾ ਹੈ,

ਪਦ ਅਰਥ ਅਧਾਰੁ = ਆਸਰਾ।

SikhNet (Spanish)Cuyo Nombre preserva siempre al Devoto.

ਸਰਬ ਬਿਆਪਿਤ; ਪੂਰਨ ਧਨੀ ॥

sarab biaapit; pooran dhanee |

Sant Singh KhalsaThe Perfect Master is pervading everywhere.
Manmohan SinghThe Perfect Master is pervading everywhere.
Manmohan Singh (Punjabi)ਮੁਕੰਮਲ ਮਾਲਕ ਹਰ ਥਾਂ ਰਮ ਰਿਹਾ ਹੈ।
Fareedkot Teekaਪੁਨਾ ਜੋ ਪੂਰਨ ਧਨੀ ਸਰਬ ਮੇਂ ਬਿਆਪ ਰਹਾ ਹੈ॥
Prof. Sahib Singhਜਿਹੜਾ ਮਾਲਕ-ਪ੍ਰਭੂ ਸਭ ਜੀਵਾਂ ਤੇ ਆਪਣਾ ਪ੍ਰਭਾਵ ਰੱਖਦਾ ਹੈ ਅਤੇ ਸਭ ਵਿਚ ਵਿਆਪਕ ਹੈ,

ਪਦ ਅਰਥ ਬਿਆਪਤਿ = ਵਿਆਪਕ। ਧਨੀ = ਮਾਲਕ-ਪ੍ਰਭੂ।

SikhNet (Spanish)Aquél, Quien es el Perfecto Señor y está compenetrado en todo.

ਜਾ ਕੀ ਸੋਭਾ; ਘਟਿ ਘਟਿ ਬਨੀ ॥੨॥

jaa kee sobhaa; ghatt ghatt banee |2|

Sant Singh KhalsaHis Glory is manifest in each and every heart. ||2||
Manmohan SinghHis glory is manifest in every heart.
Manmohan Singh (Punjabi)ਉਸ ਦੀ ਸ਼ਾਨ ਸ਼ੌਕਤ ਹਰ ਦਿਲ ਅੰਦਰ ਪ੍ਰਗਟ ਹੈ।
Fareedkot Teekaਔਰ ਜਿਸ ਕੀ ਸੋਭਾ ਘਟ ਘਟ ਮੇਂ ਬਨ ਰਹੀ ਹੈ॥੨॥
Prof. Sahib Singhਜਿਸ ਪਰਮਾਤਮਾ ਦੀ ਸੁੰਦਰਤਾ ਹਰੇਕ ਸਰੀਰ ਵਿਚ ਫਬਣ ਵਿਖਾ ਰਹੀ ਹੈ, (ਉਸਦਾ ਨਾਮ ਸਦਾ ਸਿਮਰ) ॥੨॥

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ ॥੨॥

SikhNet (Spanish)Aquél, Cuya Gloria es revelada en cada corazón.(2)

ਜਿਸੁ ਸਿਮਰਤ; ਦੁਖ ਡੇਰਾ ਢਹੈ ॥

jis simarat; dukh dderaa dtahai |

Sant Singh KhalsaRemembering Him in meditation, the home of sorrow is abolished.
Manmohan SinghBy remembering whom the abode of sorrow is abolished.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਗ਼ਮ ਦਾ ਠਿਕਾਣਾ ਮਸਮਾਰ ਹੋ ਜਾਂਦਾ ਹੈ।
Fareedkot Teekaਜਿਸ ਕੇ ਸਿਮਰਨੇ ਸੇ ਦੁਖੋਂ ਕਾ ਡੇਰਾ ਅਗ੍ਯਾਨ ਨਾਸ ਹੋ ਜਾਤਾ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ,

ਪਦ ਅਰਥ ਦੁਖ ਡੇਰਾ = ਦੁੱਖਾਂ ਦਾ ਡੇਰਾ, ਸਾਰੇ ਦੁੱਖ।

SikhNet (Spanish)Aquél, en Quien cuando uno medita,

ਜਿਸੁ ਸਿਮਰਤ; ਜਮੁ. ਕਿਛੂ ਨ ਕਹੈ ॥

jis simarat; jam. kichhoo na kahai |

Sant Singh KhalsaRemembering Him in meditation, the Messenger of Death shall not touch you.
Manmohan SinghBy remembering whom Death's courier molests thee not.
Manmohan Singh (Punjabi)ਜੀਹਦਾ ਆਰਾਧਨ ਕਰਨ ਦੁਆਰਾ ਮੌਤ ਦਾ ਦੂਤ ਤੈਨੂੰ ਦੁਖ ਨਹੀਂ ਦਿੰਦਾ।
Fareedkot Teekaਪੁਨਾ ਜਿਸ ਕੇ ਸਿਮਰਨੇ ਸੇ ਜਮ ਕੁਛ ਨਹੀਂ ਕਹਤਾ॥
Prof. Sahib Singhਜਿਸਦਾ ਨਾਮ ਸਿਮਰਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ,

ਪਦ ਅਰਥ ਜਮੁ = ਮੌਤ, ਮੌਤ ਦਾ ਡਰ।

SikhNet (Spanish)la tristeza se va, y uno está a salvo de la muerte.

ਜਿਸੁ ਸਿਮਰਤ; ਹੋਤ ਸੂਕੇ ਹਰੇ ॥

jis simarat; hot sooke hare |

Sant Singh KhalsaRemembering Him in meditation, the dry branches become green again.
Manmohan SinghBy remembering whom, what is dry becomes green.
Manmohan Singh (Punjabi)ਜੀਹਦਾ ਆਰਾਧਨ ਕਰਨ ਦੁਆਰਾ ਜੋ ਸੁੱਕਾ-ਸੜਿਆ ਹੈ, ਉਹ ਸਰ-ਸਬਜ ਹੋ ਜਾਂਦਾ ਹੈ।
Fareedkot Teekaਜਿਸ ਕੇ ਸਿਮਰਨੇ ਸੇ ਸੂਕੇ ਹੂਏ ਹਰੇ ਹੋਤੇ ਹੈਂ, ਅਰਥਾਤ ਜੋ ਸੁਭ ਗੁਨੋਂ ਸੇ ਰਹਤ ਹੈਂ, ਸੋ ਗੁਨੋਂ ਸੇ ਸਪੰਨ ਹੋ ਜਾਤੇ ਹੈਂ॥
Prof. Sahib Singhਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਨਿਰਦਈ ਮਨੁੱਖ ਨਰਮ-ਦਿਲ ਹੋ ਜਾਂਦੇ ਹਨ,

ਪਦ ਅਰਥ ਸੂਕੇ = ਨਿਰਦਈ, ਖੁਸ਼ਕ-ਦਿਲ। ਹਰੇ = ਨਰਮ-ਦਿਲ।

SikhNet (Spanish)Aquél, en Quien al meditar hasta las ramas secas reverdecen otra vez.

Open this shabad (19 lines, Angs 182-183) →

Ang 182 of 1430