ੴ

ਸਿੱਖਬਾਣੀ · SikhBani

ਹਰਿ ਕੇ ਨਾਮ ਕਬੀਰ ਉਜਾਗਰ ॥

har ke naam kabeer ujaagar
Bhagat Ravidas Ji ਭਗਤ ਰਵਿਦਾਸ ਜੀ · Raag Aasaa · Ang 487 · 17 lines
Translations

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਹਰਿ ਹਰਿ. ਹਰਿ ਹਰਿ; ਹਰਿ ਹਰਿ ਹਰੇ ॥

har har. har har; har har hare |

Sant Singh KhalsaThe Lord, Har, Har, Har, Har, Har, Har, Haray.
Manmohan SinghGod, God, God, God, God, God, God.
Manmohan Singh (Punjabi)ਰਾਮ, ਰਾਮ, ਰਾਮ, ਰਾਮ, ਰਾਮ, ਰਾਮ, ਰਾਮ।
Fareedkot Teekaਮਨ ਬਾਣੀ ਤਨ ਕਰ ਕੇ ਜਿਨੋਂ ਨੇ ਹਰਿ ਹਰਿ ਨਾਮ ਉਚਾਰਨ ਕੀਆ ਹੈ (ਸੋ ਹਰੇ) ਅਨੰਦਵਾਨ ਹੂਏ ਹੈਂ॥
Prof. Sahib Singhਮੁੜ ਮੁੜ ਸੁਆਸ ਸੁਆਸ ਹਰਿਨਾਮ ਸਿਮਰਦਿਆਂ,

ਪਦ ਅਰਥ ਹਰਿ......ਹਰੇ।

SikhNet (Spanish)El Señor, Jar, Jar, Jar, Jar, Jar, Jar, Jari.

ਹਰਿ ਸਿਮਰਤ; ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥

har simarat; jan ge nisatar tare |1| rahaau |

Sant Singh KhalsaMeditating on the Lord, the humble are carried across to salvation. ||1||Pause||
Manmohan Singhby meditating on God, the saints and sinners swim across. Pause.
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਸਾਧੂ ਤੇ ਪਾਪੀ ਪਾਰ ਉਤਰ ਜਾਂਦੇ ਹਨ। ਠਹਿਰਾਉ।
Fareedkot Teekaਹਰਿ ਸਿਮਰਨ ਕਰ ਜੋ ਜਨ (ਨਿਸਤਰਿ) ਕਬੀ ਨਹੀਂ ਤਰਨੇ ਜੋਗ ਥੇ, ਸੋ ਭੀ ਤਰ ਗਏ ਹੈਂ॥੧॥ ਰਹਾਉ ॥☬ਤਿਸ ਪਰ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਹਰਿ-ਨਾਮ ਸਿਮਰਨ ਨਾਲ ਹਰੀ ਦੇ ਦਾਸ (ਸੰਸਾਰ-ਸਮੁੰਦਰ ਤੋਂ) ਪੂਰਨ ਤੌਰ ਤੇ ਪਾਰ ਲੰਘ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਹਰਿ ਸਿਮਰਤ = ਮੁੜ ਮੁੜ ਸੁਆਸ ਸੁਆਸ ਹਰਿਨਾਮ ਸਿਮਰਦਿਆਂ। ਜਨ = (ਹਰੀ ਦੇ) ਦਾਸ। ਗਏ ਤਰੇ = ਤਰੇ ਗਏ, ਤਰ ਗਏ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ। ਨਿਸਤਰਿ = ਚੰਗੀ ਤਰ੍ਹਾਂ ਤਰ ਕੇ ॥੧॥ ਰਹਾਉ ॥

SikhNet (Spanish)Meditando en el Señor, millones fueron salvados y emancipados. (1-Pausa)

ਹਰਿ ਕੇ ਨਾਮ; ਕਬੀਰ ਉਜਾਗਰ ॥

har ke naam; kabeer ujaagar |

Sant Singh KhalsaThrough the Lord's Name, Kabeer became famous and respected.
Manmohan SinghBy God's Name, Kabir became renowned.
Manmohan Singh (Punjabi)ਰੱਬ ਦੇ ਨਾਮ ਦੁਆਰਾ ਕਬੀਰ ਨਾਮਵਰ ਹੋ ਗਿਆ।
Fareedkot Teekaਦੇਖੋ ਹਰਿ ਕੇ ਨਾਮ ਜਪਨੇ ਕਰ ਕਬੀਰ ਜੀ ਪ੍ਰਗਟ ਹੋ ਗਏ॥
Prof. Sahib Singhਹਰਿ-ਨਾਮ ਸਿਮਰਨ ਦੀ ਬਰਕਤਿ ਨਾਲ ਕਬੀਰ (ਭਗਤ ਜਗਤ ਵਿਚ) ਮਸ਼ਹੂਰ ਹੋਇਆ,

ਪਦ ਅਰਥ ਹਰਿ ਕੇ ਨਾਮ = ਹਰਿ-ਨਾਮ ਦੀ ਬਰਕਤਿ ਨਾਲ। ਉਜਾਗਰ = ਉੱਘਾ, ਮਸ਼ਹੂਰ।

SikhNet (Spanish)A través del Nombre del Señor, Kabir se volvió renombrado en el mundo,

ਜਨਮ ਜਨਮ ਕੇ; ਕਾਟੇ ਕਾਗਰ ॥੧॥

janam janam ke; kaatte kaagar |1|

Sant Singh KhalsaThe accounts of his past incarnations were torn up. ||1||
Manmohan SinghThe account papers of his past births were torn up.
Manmohan Singh (Punjabi)ਉਸ ਦੇ ਪੂਰਬਲੇ ਜਨਮਾਂ ਦੇ ਲੇਖੇ ਪੱਤੇ ਦੇ ਕਾਗਜ਼ ਪਾੜ ਦਿਤੇ ਗਏ।
Fareedkot Teekaਔਰ ਕਬੀਰ ਜੀਉ ਕੇ ਜਨਮ ਜਨਮ ਕੇ ਹਿਸਾਬ ਕੇ (ਕਾਗਰ) ਕਾਗਜ ਕਾਟੇ ਗਏ॥੧॥
Prof. Sahib Singhਤੇ ਉਸ ਦੇ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ਮੁੱਕ ਗਏ ॥੧॥

ਪਦ ਅਰਥ ਕਾਗਰ = ਕਾਗ਼ਜ਼। ਜਨਮ ਕੇ ਕਾਗਰ = ਕਈ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ॥੧॥

SikhNet (Spanish)y su cuenta de todos sus nacimientos fue lavada. (1)

ਨਿਮਤ ਨਾਮਦੇਉ; ਦੂਧੁ ਪੀਆਇਆ ॥

nimat naamadeo; doodh peeaeaa |

Sant Singh KhalsaBecause of Naam Dayv's devotion, the Lord drank the milk he offered.
Manmohan SinghAs a token of devotion, Nam Dev made the Master drink milk.
Manmohan Singh (Punjabi)ਭਗਤੀ ਦੀ ਨਿਸ਼ਾਨੀ ਵਜੋਂ ਨਾਮ ਦੇਵ ਨੇ ਮਾਲਕ ਨੂੰ ਦੁਧ ਛਕਾਇਆ॥
Fareedkot Teekaਨਾਨੇ ਕੇ ਗ੍ਰਾਮ ਜਾਨੇ ਕੇ ਨਮਿਤ ਕਰ ਕੇ ਨਾਮਦੇਉ ਜੀ ਠਾਕੁਰ ਪੂਜਾ ਕਰਨੇ ਗਏ ਔਰ ਠਾਕੁਰ ਜੀ ਕੋ ਸਾਖ੍ਯਾਤ ਦੂਧ ਪਿਲਾਯਾ॥
Prof. Sahib Singhਹਰਿ-ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ (ਗੋਬਿੰਦ ਰਾਇ) ਨੂੰ ਦੁੱਧ ਪਿਆਇਆ ਸੀ,

ਪਦ ਅਰਥ ਨਿਮਤ = {Skt. निमित्त The instrumental or efficient cause. ਇਹ ਲਫ਼ਜ਼ ਕਿਸੇ 'ਸਮਾਸ' ਦੇ ਅਖ਼ੀਰ ਤੇ ਵਰਤਿਆ ਜਾਂਦਾ ਹੈ ਤੇ ਇਸ ਦਾ ਅਰਥ ਹੁੰਦਾ ਹੈ 'ਇਸ ਕਾਰਨ ਕਰਕੇ'; ਜਿਵੇਂ किन्निमित्तोयमातंकः ਭਾਵ, ਇਸ ਰੋਗ ਦਾ ਕੀਹ ਕਾਰਨ ਹੈ} ਦੇ ਕਾਰਨ, ਦੀ ਬਰਕਤਿ ਨਾਲ। (ਹਰਿ ਕੇ ਨਾਮ) ਨਿਮਤ = ਹਰਿ-ਨਾਮ ਦੀ ਬਰਕਤਿ ਨਾਲ।

SikhNet (Spanish)Complacido con su Devoción, Dios aceptó la ofrenda de leche de Namdev, y no fue puesto de nuevo en el mundo del dolor. (2)

ਤਉ ਜਗ ਜਨਮ; ਸੰਕਟ ਨਹੀ ਆਇਆ ॥੨॥

tau jag janam; sankatt nahee aaeaa |2|

Sant Singh KhalsaHe shall not have to suffer the pains of reincarnation into the world again. ||2||
Manmohan SinghTherefore he suffered not the pain of being born, again in the world.
Manmohan Singh (Punjabi)ਇਸ ਲਈ, ਉਸ ਨੇ ਮੁੜ ਕੇ ਜਗਤ ਅੰਦਰ ਪੈਦਾ ਹੋਣ ਦਾ ਦੁਖ ਨਹੀਂ ਉਠਾਇਆ।
Fareedkot Teekaਤਉ ਪ੍ਰੇਮ ਕਰ ਨਾਮਦੇਉ ਜੀ ਫਿਰ ਸੰਸਾਰ ਮੇਂ ਜਨਮ ਮਰਨ ਕੇ ਸੰਕਟ ਮੇਂ ਨਹੀਂ ਆਯਾ॥੨॥
Prof. Sahib Singhਤੇ, ਨਾਮ ਜਪਿਆਂ ਹੀ ਉਹ ਜਗਤ ਦੇ ਜਨਮਾਂ ਦੇ ਕਸ਼ਟਾਂ ਵਿਚ ਨਹੀਂ ਪਿਆ ॥੨॥

ਪਦ ਅਰਥ ਤਉ = ਤਦੋਂ, ਹਰਿ-ਨਾਮ ਸਿਮਰਨ ਨਾਲ। ਸੰਕਟ = ਕਸ਼ਟ ॥੨॥

SikhNet (Spanish)Ravi Das está imbuido en el Amor del Señor, y así, por la Gracia del Guru,

ਜਨ ਰਵਿਦਾਸ; ਰਾਮ ਰੰਗਿ ਰਾਤਾ ॥

jan ravidaas; raam rang raataa |

Sant Singh KhalsaServant Ravi Daas is imbued with the Lord's Love.
Manmohan SinghSlave Ravidas is imbued with Lord's love.
Manmohan Singh (Punjabi)ਗੋਲਾ ਰਵਿਦਾਸ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮੈਂ ਰਵਿਦਾਸ ਜਨ ਰਾਮ ਜੀ ਕੇ ਪਰੇਮ ਮੇਂ ਮਸਤ ਹੂਆ ਹੂੰ॥
Prof. Sahib Singhਹਰੀ ਦਾ ਦਾਸ ਰਵਿਦਾਸ (ਭੀ) ਪ੍ਰਭੂ ਦੇ ਪਿਆਰ ਵਿਚ ਰੰਗਿਆ ਗਿਆ ਹੈ।

ਪਦ ਅਰਥ ਰਾਮ ਰੰਗਿ = ਪ੍ਰਭੂ ਦੇ ਪਿਆਰ ਵਿਚ। ਰਾਤਾ = ਰੰਗਿਆ ਹੋਇਆ।

SikhNet (Spanish)no caerá más en la oscuridad de la conciencia. (3‑5)

ਇਉ ਗੁਰ ਪਰਸਾਦਿ; ਨਰਕ ਨਹੀ ਜਾਤਾ ॥੩॥੫॥

eiau gur parasaad; narak nahee jaataa |3|5|

Sant Singh KhalsaBy Guru's Grace, he shall not have to go to hell. ||3||5||
Manmohan SinghBy Guru's grace, like this he shall not go to hell.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਹ ਇਸ ਤਰ੍ਹਾਂ ਦੋਜ਼ਕ ਨੂੰ ਨਹੀਂ ਜਾਵੇਗਾ।
Fareedkot Teeka(ਇਉ) ਇਸੀ ਤੇ ਮੈਂ ਨਰਕ ਕੋ ਨਹੀਂ ਜਾਤਾ ਹੂੰ, ਭਾਵ ਯਹ ਕਿ ਰਾਮ ਰੂਪ ਹੀ ਹੋ ਗ੍ਯਾ ਹੂੰ॥੩॥੫॥☬ਸੰਸਾਰ ਕੋ ਬਾਜੀਗਰ ਕੀ ਖਲ ਸਮ ਮਿਥ੍ਯਾ ਦਿਖਾਵਤੇ ਹੈਂ:
Prof. Sahib Singhਇਸ ਰੰਗ ਦੀ ਬਰਕਤਿ ਨਾਲ ਸਤਿਗੁਰੂ ਦੀ ਮਿਹਰ ਦਾ ਸਦਕਾ, ਰਵਿਦਾਸ ਨਰਕਾਂ ਵਿਚ ਨਹੀਂ ਪਏਗਾ ॥੩॥੫॥

ਪਦ ਅਰਥ ਇਉ = ਇਸ ਤਰ੍ਹਾਂ, ਪ੍ਰਭੂ ਦੇ ਰੰਗ ਵਿਚ ਰੰਗੇ ਜਾਣ ਨਾਲ। ਪਰਸਾਦਿ = ਕਿਰਪਾ ਨਾਲ ॥੩॥੫॥

* ਭਾਵ: ਨਾਮ ਸਿਮਰਨ ਦੀ ਬਰਕਤਿ ਨਾਲ ਨੀਵੀਂ ਜਾਤਿ ਵਾਲੇ ਬੰਦੇ ਭੀ ਸੰਸਾਰ-ਸਮੁੰਦਰ ਤੋਂ ਤਰ ਜਾਂਦੇ ਹਨ। * ਨੋਟ: ਹਰੇਕ ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਇਥੇ ਹਰਿ-ਸਿਮਰਨ ਦੀ ਵਡਿਆਈ ਦੱਸੀ ਹੈ ਕਿ ਜਿਨ੍ਹਾਂ ਬੰਦਿਆਂ ਨੇ ਸੁਆਸ ਸੁਆਸ ਪ੍ਰਭੂ ਨੂੰ ਯਾਦ ਰੱਖਿਆ, ਉਹਨਾਂ ਨੂੰ ਜਗਤ ਦੀ ਮਾਇਆ ਵਿਆਪ ਨਹੀਂ ਸਕੀ। ਇਹ ਅਸੂਲ ਦੱਸ ਕੇ ਦੋ ਭਗਤਾਂ ਦੀ ਮਿਸਾਲ ਦੇਂਦੇ ਹਨ। ਕਬੀਰ ਨੇ ਭਗਤੀ ਕੀਤੀ, ਉਹ ਜਗਤ ਵਿਚ ਪ੍ਰਸਿੱਧ ਹੋਇਆ; ਨਾਮਦੇਵ ਨੇ ਭਗਤੀ ਕੀਤੀ, ਤੇ ਉਸ ਨੇ ਪ੍ਰਭੂ ਨੂੰ ਵੱਸ ਵਿਚ ਕਰ ਲਿਆ। ਇਸ ਵਿਚਾਰ ਵਿਚ ਦੋ ਗੱਲਾਂ ਬਿਲਕੁਲ ਸਾਫ਼ ਹਨ। ਇੱਕ ਇਹ, ਕਿ ਨਾਮਦੇਵ ਨੇ ਕਿਸੇ ਠਾਕੁਰ-ਮੂਰਤੀ ਨੂੰ ਦੁੱਧ ਨਹੀਂ ਪਿਆਇਆ; ਦੂਜੀ, ਦੁੱਧ ਪਿਲਾਉਣ ਤੋਂ ਪਿਛੋਂ ਨਾਮਦੇਵ ਨੂੰ ਭਗਤੀ ਦੀ ਲਾਗ ਨਹੀਂ ਲੱਗੀ, ਪਹਿਲਾਂ ਹੀ ਉਹ ਪ੍ਰਵਾਨ ਭਗਤ ਸੀ। ਕਿਸੇ ਮੂਰਤੀ ਨੂੰ ਦੁੱਧ ਪਿਆ ਕੇ, ਕਿਸੇ ਮੂਰਤੀ ਦੀ ਪੂਜਾ ਕਰ ਕੇ, ਨਾਮਦੇਵ ਭਗਤ ਨਹੀਂ ਬਣਿਆ, ਸਗੋਂ ਸੁਆਸ ਸੁਆਸ ਹਰਿ-ਸਿਮਰਨ ਦੀ ਹੀ ਇਹ ਬਰਕਤਿ ਸੀ, ਕਿ ਪ੍ਰਭੂ ਨੇ ਕਈ ਕੌਤਕ ਵਿਖਾ ਕੇ ਨਾਮਦੇਵ ਦੇ ਕਈ ਕੰਮ ਸਵਾਰੇ ਤੇ ਉਸ ਨੂੰ ਜਗਤ ਵਿਚ ਉੱਘਾ ਕੀਤਾ।

SikhNet (Spanish)Asa

ਮਾਟੀ ਕੋ ਪੁਤਰਾ; ਕੈਸੇ ਨਚਤੁ ਹੈ ॥

maattee ko putaraa; kaise nachat hai |

Sant Singh KhalsaHow does the puppet of clay dance?
Manmohan SinghThe puppet of clay, how does it dance?
Manmohan Singh (Punjabi)ਮਿੱਟੀ ਦਾ ਪੁਤਲਾ, ਇਹ ਕਿਸ ਤਰ੍ਹਾਂ ਨਿਰਤਕਾਰੀ ਕਰਦਾ ਹੈ।
Fareedkot Teekaਦੇਖੋ ਹੇ ਸੰਤੋ! ਯਹ ਮਾਟੀ ਕਾ ਪੁਤਲਾ ਬਨਾ ਹੂਆ ਜੋ ਸਰੀਰ ਹੈ, ਸੋ ਕੈਸੇ ਨਾਚਤਾ ਫਿਰਤਾ ਹੈ॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕੇਹਾ ਹਾਸੋ-ਹੀਣਾ ਹੋ ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ);

ਪਦ ਅਰਥ ਕੋ = ਦਾ। ਪੁਤਰਾ = ਪੁਤਲਾ। ਕੈਸੇ = ਕਿਵੇਂ, ਅਚਰਜ ਤਰ੍ਹਾਂ, ਹਾਸੋ-ਹੀਣਾ ਹੋ ਕੇ।

SikhNet (Spanish)¡Qué bien baila el hombre, la marioneta de polvo!;

ਦੇਖੈ ਦੇਖੈ ਸੁਨੈ ਬੋਲੈ; ਦਉਰਿਓ ਫਿਰਤੁ ਹੈ ॥੧॥ ਰਹਾਉ ॥

dekhai dekhai sunai bolai; daurio firat hai |1| rahaau |

Sant Singh KhalsaHe looks and listens, hears and speaks, and runs around. ||1||Pause||
Manmohan SinghHe beholds, belholds, hear speaks and runs about. Pause.
Manmohan Singh (Punjabi)ਉਹ ਵੇਖਦਾ ਹੈ, ਵੇਖਦਾ ਹੈ ਸੁਣਦਾ ਹੈ ਬੋਲਦਾ ਹੈ ਅਤੇ ਭੱਜਿਆ ਫਿਰਦਾ ਹੈ। ਠਹਿਰਾਉ।
Fareedkot Teekaਇਧਰ ਉਧਰ ਦੇਖਤਾ ਹੈ ਸੁਨਤਾ ਹੈ ਬੋਲਤਾ ਹੈ ਦੌੜਾ ਫਿਰਤਾ ਹੈ, ਭਾਵ ਯਹ ਕਿ ਜਢ ਹੋ ਕਰ ਚੈਤਨ੍ਯ ਸਤਾ ਸੇ ਚੈਤਨ੍ਯ ਵਤ ਚੇਸ੍ਟਾ ਕਰ ਰਹਾ ਹੈ। ਵਾ ਏਕ ਪੁਰਖ ਕਹੀਂ ਜਾਕਰ ਏਕ ਪਦਾਰਥ ਕੋ ਦੇਖਤਾ ਹੈ ਅਰੁ ਦੂਸਰੇ ਪਾਸ ਬੋਲਤਾ ਅਰਥਾਤ ਕਹਿਤਾ ਹੈ, ਫਿਰ ਵਹੁ ਦੂਸਰਾ ਪੁਰਸ ਸੁਨਤਾ ਹੈ ਪੁਨਾ ਵਹੁ ਦੌਰਤਾ ਹੈ ਫਿਰ ਜਾਕਰ ਤਿਸ ਕੋ ਦੇਖਤਾ ਹੈ ਬਹੁਰੋ (ਫਿਰਤੁ) ਮੁੜ ਆਵਤਾ ਹੈ॥੧॥ ਰਹਾਉ ॥
Prof. Sahib Singh(ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਢਦਾ ਹੈ; (ਮਾਇਆ ਦੀਆਂ ਹੀ ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ), (ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ ॥੧॥ ਰਹਾਉ ॥
SikhNet (Spanish)mira como ve, habla y camina. (1‑Pausa)

ਜਬ ਕਛੁ ਪਾਵੈ; ਤਬ. ਗਰਬੁ ਕਰਤੁ ਹੈ ॥

jab kachh paavai; tab. garab karat hai |

Sant Singh KhalsaWhen he acquires something, he is inflated with ego.
Manmohan SinghWhen he acquires something, he is inflated with ego, then.
Manmohan Singh (Punjabi)ਜਦ ਉਹ ਕੁਝ ਪ੍ਰਾਪਤ ਕਰ ਲੈਂਦਾ ਹੈ, ਤਦ ਉਹ ਹੰਕਾਰ ਕਰਦਾ ਹੈ।
Fareedkot Teekaਜਬ ਇਹੁ ਜੀਵ ਕੁਛੁ ਪਾਵਤਾ ਹੈ ਤਬ ਹੰਕਾਰ ਕਰਤਾ ਹੈ॥
Prof. Sahib Singhਜਦੋਂ (ਇਸ ਨੂੰ) ਕੁਝ ਧਨ ਮਿਲ ਜਾਂਦਾ ਹੈ ਤਾਂ (ਇਹ) ਅਹੰਕਾਰ ਕਰਨ ਲੱਗ ਪੈਂਦਾ ਹੈ;

ਪਦ ਅਰਥ ਕਛੁ = ਕੁਝ ਮਾਇਆ। ਪਾਵੈ = ਹਾਸਲ ਕਰਦਾ ਹੈ। ਗਰਬੁ = ਅਹੰਕਾਰ।

SikhNet (Spanish)Cuando logra algo, su ego se infla,

ਮਾਇਆ ਗਈ; ਤਬ ਰੋਵਨੁ ਲਗਤੁ ਹੈ ॥੧॥

maaeaa gee; tab rovan lagat hai |1|

Sant Singh KhalsaBut when his wealth is gone, then he cries and bewails. ||1||
Manmohan SinghWhen his wealth is gone, then he beings to bewail.
Manmohan Singh (Punjabi)ਜਦ ਉਸ ਦਾ ਧਨ ਚਲਿਆ ਜਾਂਦਾ ਹੈ, ਤਾਂ ਉਹ ਰੌਣ ਲੱਗ ਜਾਂਦਾ ਹੈ।
Fareedkot Teekaਜਬ ਮਾਯਾ ਚਲੀ ਗਈ ਤਬ ਰੋਨੇ ਲਗਤਾ ਹੈ॥੧॥
Prof. Sahib Singhਪਰ ਜੇ ਗੁਆਚ ਜਾਏ ਤਾਂ ਰੋਂਦਾ ਹੈ, ਦੁੱਖੀ ਹੁੰਦਾ ਹੈ ॥੧॥

ਪਦ ਅਰਥ ਗਈ = ਗੁਆਚ ਜਾਣ ਤੇ। ਰੋਵਨੁ ਲਗਤੁ = ਰੋਂਦਾ ਹੈ, ਦੁੱਖੀ ਹੁੰਦਾ ਹੈ ॥੧॥

SikhNet (Spanish)y cuando pierde sus riquezas, sufre. (1)

ਮਨ ਬਚ ਕ੍ਰਮ; ਰਸ ਕਸਹਿ ਲੁਭਾਨਾ ॥

man bach kram; ras kaseh lubhaanaa |

Sant Singh KhalsaIn thought, word and deed, he is attached to the sweet and tangy flavors.
Manmohan SinghIn thought, word and deed he is attached to the sweet and saltish savours.
Manmohan Singh (Punjabi)ਖਿਆਲ, ਬਚਨ ਅਤੇ ਅਮਲ ਕਰ ਕੇ ਉਹੀ ਮਿੱਠੇ ਤੇ ਸਲੂਣੇ ਸੁਆਦਾਂ ਨਾਲ ਜੁੜਿਆ ਹੋਇਆ ਹੈ।
Fareedkot Teekaਮਨਸਾ ਬਾਚਾ ਕਰਮਨਾ ਕਰ ਕੇ ਰਸ ਜੋ (ਕਸਹਿ) ਅਪਨੀ ਓਰ ਖੀਚਨੇ ਵਾਲੇ ਥੇ, ਤਿਨ ਮੇਂ (ਲੁਭਾਨਾ) ਗ੍ਰਸ ਰਹਤਾ ਹੈ॥
Prof. Sahib Singhਆਪਣੇ ਮਨ ਦੀ ਰਾਹੀਂ, ਬਚਨਾਂ ਦੀ ਰਾਹੀਂ, ਕਰਤੂਤਾਂ ਦੀ ਰਾਹੀਂ, ਚਸਕਿਆਂ ਵਿਚ ਫਸਿਆ ਹੋਇਆ ਹੈ,

ਪਦ ਅਰਥ ਬਚ = ਬਚਨ, ਗੱਲਾਂ। ਕ੍ਰਮ = ਕਰਮ, ਕਰਤੂਤ। ਰਸ ਕਸਹਿ = ਰਸਾਂ ਕਸਾਂ ਵਿਚ, ਸੁਆਦਾਂ ਵਿਚ, ਚਸਕਿਆਂ ਵਿਚ। ਲੁਭਾਨਾ = ਮਸਤ।

SikhNet (Spanish)En pensamiento, palabra y obra, está apegado a los

ਬਿਨਸਿ ਗਇਆ; ਜਾਇ ਕਹੂੰ ਸਮਾਨਾ ॥੨॥

binas geaa; jaae kahoon samaanaa |2|

Sant Singh KhalsaWhen he dies, no one knows where he has gone. ||2||
Manmohan SinghWhen he dies, he goes and is contained elsewhere.
Manmohan Singh (Punjabi)ਜਦ ਉਹ ਮਰ ਜਾਂਦਾ ਹੈ, ਉਹ ਜਾ ਕੇ ਕਿਸੇ ਥਾਂ ਲੀਨ ਹੋ ਜਾਂਦਾ ਹੈ।
Fareedkot Teekaਜਬ ਪੁਤਰਾ ਬਿਨਸ ਗ੍ਯਾ ਤਬ ਵਾਸਨਾ ਅਨੁਸਾਰ ਜਾਇ ਕਰ ਕਹੂੰ ਦੂਸਰੇ ਸਰੀਰ ਮੇਂ ਸਮਾਇ ਗਿਆ॥੨॥
Prof. Sahib Singh(ਆਖ਼ਰ ਮੌਤ ਆਉਣ ਤੇ) ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ (ਸਰੀਰ ਵਿਚੋਂ) ਜਾ ਕੇ (ਪ੍ਰਭੂ-ਚਰਨਾਂ ਵਿਚ ਅਪੜਨ ਦੇ ਥਾਂ) ਕਿਤੇ ਕੁਥਾਂ ਹੀ ਟਿਕਦਾ ਹੈ ॥੨॥

ਪਦ ਅਰਥ ਬਿਨਸਿ ਗਇਆ = ਜਦੋਂ ਇਹ ਪੁਤਲਾ ਨਾਸ ਹੋ ਗਿਆ। ਜਾਇ = ਜੀਵ ਇਥੋਂ ਜਾ ਕੇ। ਕਹੂੰ = (ਪ੍ਰਭੂ-ਚਰਨਾਂ ਦੇ ਥਾਂ) ਕਿਸੇ ਹੋਰ ਥਾਂ ॥੨॥

SikhNet (Spanish)sabores del mundo y cuando muere, nadie sabe a dónde se va. (2)

ਕਹਿ ਰਵਿਦਾਸ; ਬਾਜੀ ਜਗੁ ਭਾਈ ॥

keh ravidaas; baajee jag bhaaee |

Sant Singh KhalsaSays Ravi Daas, the world is just a dramatic play, O Siblings of Destiny.
Manmohan SinghSays Ravidas, the world is a play my brethren.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਸੰਸਾਰ ਇਕ ਖੇਡ ਹੈ ਮੇਰੇ ਵੀਰਨੋ!
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਭਾਈ! ਯਹ ਸੰਸਾਰ ਬਾਜੀ ਹੈ॥
Prof. Sahib Singhਰਵਿਦਾਸ ਆਖਦਾ ਹੈ, ਇਹ ਜਗਤ ਇਕ ਖੇਡ ਹੀ ਹੈ,

ਪਦ ਅਰਥ ਕਹਿ = ਕਹੇ, ਆਖਦਾ ਹੈ। ਭਾਈ = ਹੇ ਭਾਈ!

SikhNet (Spanish)Dice Ravi Das, oh hermanos, la vida es un teatro

ਬਾਜੀਗਰ ਸਉ; ਮੋੁਹਿ ਪ੍ਰੀਤਿ ਬਨਿ ਆਈ ॥੩॥੬॥

baajeegar sau; muohi preet ban aaee |3|6|

Sant Singh KhalsaI have enshrined love for the Lord, the star of the show. ||3||6||
Manmohan SinghI have contracted affection with the Lord, the prime-player.
Manmohan Singh (Punjabi)ਪ੍ਰਧਾਨ ਖਿਡਾਰੀ ਪ੍ਰਭੂ ਨਾਲ ਮੇਰਾ ਪਿਆਰ ਪੈ ਗਿਆ ਹੈ।
Fareedkot Teekaਜਗਤ ਰੂਪ ਖੇਲ ਕੇ ਕਰਤਾ ਪਰਮੇਸ੍ਵਰ ਸੇ ਮੇਰੀ ਪ੍ਰੀਤਿ ਬਨ ਆਈ ਹੈ॥੩॥੬॥☬ਅਪਨੇ ਪ੍ਰਥਾਇ ਜੀਵੋਂ ਕਾ ਹਾਲੁ ਕਹਤੇ ਹੈਂ:
Prof. Sahib Singhਮੇਰੀ ਪ੍ਰੀਤ ਤਾਂ (ਜਗਤ ਦੀ ਮਾਇਆ ਦੇ ਥਾਂ) ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗ ਗਈ ਹੈ (ਸੋ, ਮੈਂ ਇਸ ਹਾਸੋ-ਹੀਣੇ ਨਾਚ ਤੋਂ ਬਚ ਗਿਆ ਹਾਂ) ॥੩॥੬॥

ਪਦ ਅਰਥ ਸਉ = ਸਿਉ, ਨਾਲ। ਮਹਿ = ਮੈਨੂੰ {ਅੱਖਰ 'ਮ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲ ਲਫ਼ਜ਼ ਹੈ 'ਮੋਹਿ', ਪਰ ਇਥੇ ਪੜ੍ਹਨਾ ਹੈ 'ਮੁਹਿ'} ॥੩॥੬॥

* ਸ਼ਬਦ ਦਾ ਭਾਵ: ਮਾਇਆ ਵਿਚ ਫਸਿਆ ਜੀਵ ਭਟਕਦਾ ਹੈ ਤੇ ਹਾਸੋ-ਹੀਣਾ ਹੁੰਦਾ ਹੈ; ਇਸ ਖ਼ੁਆਰੀ ਤੋਂ ਸਿਰਫ਼ ਉਹੀ ਬਚਦਾ ਹੈ ਜੋ ਮਾਇਆ ਦੇ ਰਚਨਹਾਰ ਪਰਮਾਤਮਾ ਨਾਲ ਪਿਆਰ ਪਾਂਦਾ ਹੈ।੬।

SikhNet (Spanish)y yo estoy enamorado del Señor, el Actor Principal. (3‑6)
Answers quote the Granth verbatim with Ang citations. AI commentary is not Gurbani and not a religious ruling.