ਆਸਾ ਬਾਣੀ ਭਗਤ ਧੰਨੇ ਜੀ ਕੀ ॥
aasaa baanee bhagat dhane jee kee |
Sant Singh KhalsaAasaa, The Word Of Devotee Dhanna Jee:
Manmohan SinghAsa Measure. Hymns of Reverend Saint Dhanna.
Manmohan Singh (Punjabi)ਆਸਾ ਸ਼ਬਦ ਪੂਜਯ ਭਗਤ ਧੰਨਾ ਜੀ।
Prof. Sahib Singhਰਾਗ ਆਸਾ ਵਿੱਚ ਭਗਤ ਧੰਨੇ ਜੀ ਦੀ ਬਾਣੀ।
SikhNet (Spanish)Asa, Palabras del Devoto Dhanna yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ; ਤਨੁ ਮਨੁ ਧਨੁ ਨਹੀ ਧੀਰੇ ॥
bhramat firat bahu janam bilaane; tan man dhan nahee dheere |
Sant Singh KhalsaI wandered through countless incarnations, but mind, body and wealth never remain stable.
Manmohan SinghIn wandering about, many births have passed but the body mind and wealth remain not steady.
Manmohan Singh (Punjabi)ਭਟਕਣ ਅੰਦਰ ਘਣੇਰੇ ਜਨਮ ਬੀਤ ਗਏ ਹਨ। ਦੇਹ, ਆਤਮਾ ਅਤੇ ਦੌਲਤ ਸਥਿਰ ਨਹੀਂ ਰਹਿੰਦੀਆਂ।
Fareedkot Teekaਚੌਰਾਸੀ ਲਾਖ ਜੋਨ ਮੇਂ ਭ੍ਰਮਤੇ ਹੂਏ ਬਹੁਤ ਸੇ ਜਨਮ (ਬਿਲਾਨੇ) ਬਤੀਤ ਭਏ ਹੈਂ। (ਤਨੁ) ਸੂਖਮ ਜੋ ਮਨੁ ਹੈ, ਸੋ ਧਨੁ ਕੀ ਤ੍ਰਿਸਨਾ ਸੇ ਧੀਰਜ ਕੋ ਨਹੀਂ ਪ੍ਰਾਪਤ ਹੋਤਾ ਹੈ, ਵਾ ਤਨੁ ਮਨੁ ਧਨੁ ਤੀਨੋਂ ਹੀ ਚਲਾਇਮਾਨੁ ਹੈਂ॥
Prof. Sahib Singh(ਮਾਇਆ ਦੇ ਮੋਹ ਵਿਚ) ਭਟਕਦਿਆਂ ਕਈ ਜਨਮ ਗੁਜ਼ਰ ਜਾਂਦੇ ਹਨ, ਇਹ ਸਰੀਰ ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਭੀ ਟਿਕਿਆ ਨਹੀਂ ਰਹਿੰਦਾ।ਪਦ ਅਰਥ ਭ੍ਰਮਤ = ਭਟਕਦਿਆਂ। ਬਿਲਾਨੇ = ਗੁਜ਼ਰ ਗਏ। ਨਹੀ ਧੀਰੇ = ਨਹੀਂ ਟਿਕਦਾ।
SikhNet (Spanish)He vagado a través de millones de nacimientos y sé que el cuerpo, el intelecto y las riquezas no me acompañarán,
ਲਾਲਚ ਬਿਖੁ, ਕਾਮ ਲੁਬਧ ਰਾਤਾ; ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥
laalach bikh, kaam lubadh raataa; man bisare prabh heere |1| rahaau |
Sant Singh KhalsaAttached to, and stained by the poisons of sexual desire and greed, the mind has forgotten the jewel of the Lord. ||1||Pause||
Manmohan SinghAttached to and stained with the poison of greed and lust, mortal has forgotten from his mind Lord, the jewel. Pause.
Manmohan Singh (Punjabi)ਲੋਭ ਅਤੇ ਵਿਸ਼ੇ ਭੋਗਾਂ ਦੀ ਜ਼ਹਿਰ ਨਾਲ ਜੁੜ ਅਤੇ ਰੰਗੀਜ ਕੇ ਪ੍ਰਾਣੀ ਨੇ ਸੁਆਮੀ, ਜਵੇਹਰ ਨੂੰ ਚਿੱਤੋ ਭੁਲਾ ਦਿੱਤਾ ਹੈ। ਠਹਿਰਾਉ।
Fareedkot Teekaਲਾਲਚ ਕਰ (ਕਾਮ) ਕਾਮਨਾ ਸਹਿਤ (ਲੁਬਧ) ਲੋਭਾਇਮਾਨ ਹੂਆ ਹੂਆ ਬਿਖ੍ਯੋਂ ਮੇਂ (ਰਾਤਾ) ਮਸਤ ਹੂਆ ਹੈ ਔਰ ਹੀਰੇ ਕੇ ਸਮ ਪ੍ਰਭੂ ਜੀ ਮਨ ਸੇ ਵਿਸਰਿ ਗਏ ਹੈਂ॥੧॥ ਰਹਾਉ ॥
Prof. Sahib Singhਲੋਭੀ ਜੀਵ ਜ਼ਹਿਰ-ਰੂਪ ਪਦਾਰਥਾਂ ਦੇ ਲਾਲਚ ਵਿਚ, ਕਾਮ-ਵਾਸ਼ਨਾਂ ਵਿਚ, ਰੰਗਿਆ ਰਹਿੰਦਾ ਹੈ, ਇਸ ਦੇ ਮਨ ਵਿਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਬਿਖੁ = ਜ਼ਹਰ। ਲੁਬਧ = ਲੋਭੀ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ। ਮਨਿ = ਮਨ ਵਿਚੋਂ ॥੧॥ ਰਹਾਉ ॥
SikhNet (Spanish)sin embargo la mente se apega con avaricia a ellos. El veneno de Maya y la lujuria hacen olvidar la Joya del Señor. (1‑Pausa)
ਬਿਖੁ ਫਲ ਮੀਠ ਲਗੇ ਮਨ ਬਉਰੇ; ਚਾਰ ਬਿਚਾਰ. ਨ ਜਾਨਿਆ ॥
bikh fal meetth lage man baure; chaar bichaar. na jaaniaa |
Sant Singh KhalsaThe poisonous fruit seems sweet to the demented mind, which does not know the difference between good and evil.
Manmohan SinghThe fruit of sin is sweet to the demented soul and it realises not the Lord's sublime meditation.
Manmohan Singh (Punjabi)ਪਗਲੀ ਆਤਮਾ ਨੂੰ ਪਾਪ ਦਾ ਮੇਵਾ ਮਿੱਠਾ ਲਗਦਾ ਹੈ ਅਤੇ ਇਹ ਸੁਆਮੀ ਦੇ ਸ਼੍ਰੇਸ਼ਟ ਸਿਮਰਨ ਨੂੰ ਅਨੁਭਵ ਨਹੀਂ ਕਰਦੀ।
Fareedkot Teeka(ਬਿਖੁ ਫਲ) ਜਿਨ ਪਦਾਰਥੋਂ ਕਾ ਪਲ ਬਿਖ ਰੂਪ ਹੈ, ਸੋ ਇਸ ਬਾਉਰੇ ਮਨ ਕੋ ਮੀਠੇ ਲਗੇ ਹੈਂ ਔਰ ਬੀਚਾਰ ਕਰ ਚਾਰ ਬੇਦੋਂ ਕੇ ਸਿਧਾਂਤ ਕੋ ਜਾਨਿਆ ਨਹੀਂ॥
Prof. Sahib Singhਹੇ ਕਮਲੇ ਮਨ! ਇਹ ਜ਼ਹਿਰ-ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ;ਪਦ ਅਰਥ ਚਾਰ = ਸੁੰਦਰ।
SikhNet (Spanish)La fruta ponzoñosa parece dulce para la mente loca, y no puede discriminar entre lo bueno y lo malo.
ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ; ਜਨਮ ਮਰਨ ਫਿਰਿ ਤਾਨਿਆ ॥੧॥
gun te preet badtee an bhaantee; janam maran fir taaniaa |1|
Sant Singh KhalsaTurning away from virtue, his love for other things increases, and he weaves again the web of birth and death. ||1||
Manmohan SinghTurning away from virtue, his love for other kinds of sin increases and he again weaves the web of birth and death.
Manmohan Singh (Punjabi)ਨੇਕੀ ਤੋਂ ਪਰੇ ਹੋ, ਪਾਪ ਦੀਆਂ ਹੋਰ ਕਿਸਮਾਂ ਲਈ ਉਸ ਦਾ ਪਿਆਰ ਵਧੇਰੇ ਹੋ ਜਾਂਦਾ ਹੈ ਅਤੇ ਉਹ ਮੁੜ ਜੰਮਣ ਮਰਨ ਦਾ ਤਾਣਾ ਤਣਦਾ ਹੈ।
Fareedkot Teekaਤਿਨ (ਗੁਨ) ਬਿਸ੍ਯੋਂ ਤੇ ਔਰ ਪ੍ਰਕਾਰ ਕੀ, ਭਾਵ ਸੰਸਾਰ ਕੀ ਪ੍ਰੀਤੀ ਬੜ ਗਈ, ਇਸੀ ਕਰ ਜਨਮ ਮਰਨ ਮੇਂ ਤਣਿਆ ਫਿਰਤਾ ਹੈ ਵਾ ਜਨਮ ਮਰਨ ਮੇਂ (ਫਿਰ) ਬਹੁੜੇ ਔਰ ਖੈਂਚ ਦੀਆ ਹੈ॥੧॥
Prof. Sahib Singhਗੁਣਾਂ ਵਲੋਂ ਹੱਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ ॥੧॥ਪਦ ਅਰਥ ਤੇ = ਤੋਂ, ਵਲੋਂ ਹਟ ਕੇ। ਅਨ ਭਾਂਤੀ = ਹੋਰ ਹੋਰ ਕਿਸਮ ਦੀ ॥੧॥
SikhNet (Spanish)Y en vez de amar la Virtud, ama el vicio, y así es atrapada en las idas y venidas. (1)
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ; ਜਲਤ ਜਾਲ. ਜਮ ਫੰਧ ਪਰੇ ॥
jugat jaan nahee ridai nivaasee; jalat jaal. jam fandh pare |
Sant Singh KhalsaHe does not know the way to the Lord, who dwells within his heart; burning in the trap, he is caught by the noose of death.
Manmohan SinghHe knows not the way to the Lord who abides in the mind and burning in the trap of worldly love, he falls into death's noose.
Manmohan Singh (Punjabi)ਉਸ ਸਾਈਂ ਦੇ ਰਸਤੇ ਨੂੰ ਨਹੀਂ ਜਾਣਦਾ ਜੋ ਹਿਰਦੇ ਅੰਦਰ ਵਸਦਾ ਹੈ। ਮੋਹ ਦੇ ਫੰਦੇ ਵਿੱਚ ਸੜਦਾ ਹੋਇਆ ਉਹ ਮੌਤ ਦੀ ਫਾਹੀ ਵਿੱਚ ਜਾ ਫਸਦਾ ਹੈ।
Fareedkot Teekaਹਰਿ ਕੇ ਜਾਨਨੇ ਕੀ ਜੁਗਤਿ ਰਿਦੈ ਮੇਂ ਨਿਵਾਸ ਨ ਕਰਤੀ ਭਈ ਅਰ ਈਹਾਂ ਵਾਸ਼ਨਾਂ ਕਰ ਕੇ ਜਲਤੇ ਹੈਂ ਔਰ ਮਰ ਕਰ ਪਰਲੋਕ ਮੇਂ ਸਮੂਹ ਵਾ ਮੰਦ ਪੁਰਸ਼ ਜਮ ਕੇ ਫੰਦੇ ਮੇਂ ਪੜ ਜਾਤੇ ਹੈਂ॥
Prof. Sahib Singhਹੇ ਮਨ! ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤਿ ਆਪਣੇ ਅੰਦਰ ਪੱਕੀ ਨਾਹ ਕੀਤੀ; ਤ੍ਰਿਸ਼ਨਾ ਵਿਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ।ਪਦ ਅਰਥ ਜੁਗਤਿ = ਜੀਵਨ-ਜੁਗਤ। ਨਿਵਾਸੀ = ਟਿਕਾਈ। ਜਲਤ = (ਤ੍ਰਿਸ਼ਨਾ ਵਿਚ) ਸੜਦੇ।
SikhNet (Spanish)Uno no alaba el Sendero del Señor en su corazón, y consumido por el deseo,
ਬਿਖੁ ਫਲ ਸੰਚਿ. ਭਰੇ ਮਨ ਐਸੇ; ਪਰਮ ਪੁਰਖ ਪ੍ਰਭ. ਮਨ ਬਿਸਰੇ ॥੨॥
bikh fal sanch. bhare man aise; param purakh prabh. man bisare |2|
Sant Singh KhalsaGathering the poisonous fruits, he fills his mind with them, and he forgets God, the Supreme Being, from his mind. ||2||
Manmohan SinghAmassing the fruits of sins, man so fills his heart with them that in his mind he forgets the Lord, the Supreme Being.
Manmohan Singh (Punjabi)ਪਾਪਾ ਦੇ ਮੇਵਿਆਂ ਨੂੰ ਇਕੱਤਰ ਕਰਕੇ ਆਦਮੀ ਉਨ੍ਹਾਂ ਦੇ ਨਾਲ ਆਪਣੇ ਦਿਲ ਨੂੰ ਐਸ ਤਰ੍ਹਾਂ ਭਰਦਾ ਹੈ ਕਿ ਆਪਣੇ ਚਿੱਤ ਅੰਦਰ ਉਹ ਸੁਅਮੀ ਦੀ ਮਹਾਨ ਵਿਅਕਤੀ ਨੂੰ ਭੁਲ ਜਾਂਦਾ ਹੈ।
Fareedkot Teekaਬਿਖ੍ਯੋਂ ਕਾ ਜੋ ਫਲ੍ਹ ਦੁਖ ਹੈ ਤਿਸ ਕੋ (ਸੰਚਿ) ਇਕਤ੍ਰ ਕਰ ਕੇ (ਮਨ) ਅੰਤਸ਼ਕਰਣ ਭਰੇ ਹੈਂ। (ਐਸੇ) ਇਸ ਪ੍ਰਕਾਰ ਪਰਮ ਪੁਰਖ ਪ੍ਰਭੂ ਜੀ ਅੰਤਸ਼ਕਰਣ ਸੇ ਬਿਸਰ ਗਏ ਹੈਂ॥੨॥
Prof. Sahib Singhਹੇ ਮਨ! ਤੂੰ ਵਿਸ਼ੇ-ਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰ ਕੇ ਸਾਂਭਦਾ ਰਿਹਾ, ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ ॥੨॥ਪਦ ਅਰਥ ਸੰਚਿ = ਇਕੱਠੇ ਕਰ ਕੇ ॥੨॥
SikhNet (Spanish)es atrapado por la muerte. Uno atasca tanto su mente con la fruta ponzoñosa de Maya, que olvida el poder ser elevado de mente. (2)
ਗਿਆਨ ਪ੍ਰਵੇਸੁ. ਗੁਰਹਿ ਧਨੁ ਦੀਆ; ਧਿਆਨੁ ਮਾਨੁ. ਮਨ ਏਕ ਮਏ ॥
giaan praves. gureh dhan deea; dhiaan maan. man ek me |
Sant Singh KhalsaThe Guru has given the wealth of spiritual wisdom; practicing meditation, the mind becomes one with Him.
Manmohan SinghWhen the Guru Gives the wealth of the entry into Divine Knowledge enjoying Lord's meditation the man becomes one with him.
Manmohan Singh (Punjabi)ਜਦ ਗੁਰੂ ਜੀ ਬ੍ਰਹਿਮ ਬੀਚਾਰ ਅੰਦਰ ਰਸਾਈ ਦੀ ਦੌਲਤ ਬਖਸ਼ਦੇ ਹਚਨ, ਤਾਂ ਸਾਈਂ ਦੇ ਸਿਮਰਨ ਨੂੰ ਮਾਣ ਕੇ ਬੰਦਾ ਉਸ ਨਾਲ ਇੱਕ-ਮਿੱਕ ਹੋ ਜਾਂਦਾ ਹੈ।
Fareedkot Teekaਇਹ ਤੋ ਮਨਮੁਖੋਂ ਕੀ ਦਸ਼ਾ ਕਹੀ ਔਰ ਜੋ ਗੁਰਮੁਖ ਹੈਂ ਜਿਨ ਕੋ ਗੁਰੋਂ ਨੇ ਪਰੋਖ ਗਿਆਨ ਕੀ ਪ੍ਰਾਪਤੀ ਰੂਪ ਧਨ ਕਾ ਪ੍ਰਵੇਸ਼ ਅੰਤਸ਼ਕਰਣ ਮੇਂ ਦੀਆ ਹੈ। ਤਿਸ ਉਪਦੇਸ਼ ਦੁਆਰੇ ਧਿਆਨ ਕਰ ਜਬ ਮਨ ਮੇਂ ਮਨਨ ਕੀਆ ਤਬ ਅਪਰੋਖ ਗਿਆਨ ਕਰ (ਏਕ ਮਏ) ਪਰਮਾਤਮਾ ਸਾਥ ਏਕ ਰੂਪ ਹੋ ਗਏ, ਭਾਵ ਅਭੇਦ ਹੋ ਗਏ ਹੈਂ॥☬ਜੇ ਕਹੈ ਕਿਸ ਸਾਧਨ ਸੇ ਅਭੇਦ ਹੂਏ ਅਰ ਕਬ ਅਭੇਦ ਹੂਏ? ਸੋ ਕਹਤੇ ਹੈਂ:☬ਕਹੇ ਅਰਥ ਕੋ ਸਪਸ਼ਟ ਕਰਤੇ ਹੈਂ:
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼-ਰੂਪ ਧਨ ਦਿੱਤਾ, ਉਸ ਦੀ ਸੁਰਤਿ ਪ੍ਰਭੂ ਵਿਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ;ਪਦ ਅਰਥ ਗੁਰਹਿ = ਗੁਰੂ ਨੇ। ਮਨੁ = ਯਕੀਨ, ਸ਼ਰਧਾ।
SikhNet (Spanish)El Guru me bendijo con la Riqueza de la Sabiduría y acepté la Verdad del Único Señor. Me entoné en Él para hacerme Uno con Él.
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ; ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥
prem bhagat maanee sukh jaaniaa; tripat aghaane mukat bhe |3|
Sant Singh KhalsaEmbracing loving devotional worship for the Lord, I have come to know peace; satisfied and satiated, I have been liberated. ||3||
Manmohan SinghBy embracing the Lord's love-worship, I have realised the mental peace and thus being sated satiated I have become emancipated.
Manmohan Singh (Punjabi)ਪ੍ਰਭੂ ਦੀ ਪਿਆਰੀ ਉਪਾਸ਼ਨਾ ਧਾਰਨ ਕਰਨ ਦੁਆਰਾ ਮੈਂ ਆਤਮਕ ਆਰਾਮ ਨੂੰ ਅਨੁਭਵ ਕਰ ਲਿਆ ਹੈ ਅਤੇ ਇਸ ਤਰ੍ਹਾਂ ਰੱਜ ਕੇ ਧਰਾਪ ਕੇ ਮੈਂ ਮੋਖਸ਼ ਹੋ ਗਿਆ ਹਾਂ।
Fareedkot Teekaਜਬ ਪ੍ਰੇਮ ਭਗਤੀ (ਮਾਨੀ) ਨਿਸਚੇ ਕਰੀ ਤਬ ਬ੍ਰਹਮ ਸੁਖ ਕੋ ਜਾਨਿਆ ਹੈ। ਸੋ ਗੁਰਮੁਖ ਇਸ ਲੋਕ ਕੇ ਸੁਖ ਸੇ ਤ੍ਰਿਪਤਿ ਹੋ ਗਏ ਹੈਂ ਅਰ ਪਰਲੋਕ ਕੇ ਸੁਖ ਸੇ ਭੀ ਅਘਾਇ ਗਏ ਹੈਂ, ਇਸ ਰੀਤ ਮੇਂ ਮੁਕਤ ਹੂਏ ਹੈਂ॥੩॥
Prof. Sahib Singhਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁਖ ਨਾਲ ਸਾਂਝ ਬਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਰੱਜ ਗਿਆ, ਤੇ ਬੰਧਨਾਂ ਤੋੰ ਮੁਕਤ ਹੋ ਗਿਆ ॥੩॥ਪਦ ਅਰਥ ਅਘਾਨੇ = ਰੱਜ ਗਿਆ ॥੩॥
SikhNet (Spanish)Me dediqué a Su Amorosa Adoración, obtuve Paz, y habiendo estado satisfecho, fui emancipado. (3)
ਜੋਤਿ ਸਮਾਇ, ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥
jot samaae, samaanee jaa kai; achhalee prabh pahichaaniaa |
Sant Singh KhalsaOne who is filled with the Divine Light, recognizes the undeceivable Lord God.
Manmohan Singh'He, within whom is diffused and contained the Divine Light recognises the Undeceivable Lord.
Manmohan Singh (Punjabi)ਜਿਸ ਦੇ ਅੰਦਰ ਰੱਬੀ ਪ੍ਰਕਾਸ਼ ਰਮਿਆ ਤੇ ਲੀਨ ਹੋਇਆ ਹੋਇਆ ਹੈ ਉਹ ਨਾਂ-ਛਲੇ ਜਾਣ ਵਾਲੇ ਸੁਆਮੀ ਨੂੰ ਸਿੰਞਾਣ ਲੈਦਾ ਹੈ।
Fareedkot Teekaਜੋ (ਜੋਤਿ) ਚੇਤਨਸਤਾ ਸਰਬ ਸਮਾਇ ਰਹੀ ਹੈ ਜਿਸ ਕੇ ਰਿਦੇ ਮੇਂ ਸਮਾਈ ਹੈ, ਭਾਵ ਚਿੰਤਨ ਕੀਆ ਹੈ, ਵਾ ਨਿਰਛਲ ਬੁਧੀ ਕਰ ਹੈ ਤਿਸ ਨੇ ਅਛਲ ਪ੍ਰਭ ਕੋ ਪਛਾਨਿਆ ਹੈ॥
Prof. Sahib Singhਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿਚ ਨਾਹ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ।ਪਦ ਅਰਥ ਜਾ ਕੈ = ਜਿਸ ਮਨੁੱਖ ਦੇ ਵਿਚ। ਅਛਲੀ = ਨਾਹ ਛਲਿਆ ਜਾਣ ਵਾਲਾ।
SikhNet (Spanish)Quién se encuentra lleno de la Luz Divina reconoce al Señor Dios como el Ser que es imposible de engañar.
ਧੰਨੈ ਧਨੁ ਪਾਇਆ ਧਰਣੀਧਰੁ; ਮਿਲਿ ਜਨ ਸੰਤ ਸਮਾਨਿਆ ॥੪॥੧॥
dhanai dhan paaeaa dharaneedhar; mil jan sant samaaniaa |4|1|
Sant Singh KhalsaDhanna has obtained the Lord, the Sustainer of the World, as his wealth; meeting the humble Saints, he merges in the Lord. ||4||1||
Manmohan SinghDhanna has obtained the world sustainer Lord as his wealth, and meeting the saintly persons, he is merged into Him.
Manmohan Singh (Punjabi)ਧੰਨੇ ਨੇ ਸ੍ਰਿਸ਼ਟੀ ਨੂੰ ਥੰਮ੍ਹਣਹਾਰ ਸੁਆਮੀ ਨੂੰ ਆਪਣੀ ਦੌਲਤ ਵਜੋਂ ਪ੍ਰਾਪਤ ਕੀਤਾ ਹੈ ਅਤੇ ਸਾਧੂ ਸੁਭਾਵ ਪੁਰਸ਼ਾਂ ਨਾਲ ਮਿਲ ਕੇ ਉਹ ਉਸ ਵਿੱਚ ਲੀਨ ਹੋ ਗਿਆ ਹੈ।
Fareedkot Teekaਮੈ ਧੰਨੇ ਨੇ ਜਬ ਸੰਤੋਂ ਕੇ ਸਾਥ ਮਿਲਕਰ ਸਮਤਾ ਰੂਪ ਸਾਧਨ ਕੇ ਰਿਦੇ ਮੇਂ (ਆਨਿਆ) ਲਿਆਂਦਾ ਹੈ, ਤਬ (ਧਰਣੀਧਰੁ) ਪਰਮੇਸਰ ਧਨ ਮੈਨੇ ਪਾਇਆ ਹੈ॥੪॥੧॥☬ਸ੍ਰੀ ਗੁਰੂ ਜੀ ਭਗਤੋਂ ਕੀ ਬਾਣੀ ਸੇ ਅਪਨੀ ਬਾਣੀ ਕੀ ਅਭੇਦਤਾ ਜਨਾਉਤੇ ਹੂਏ ਧੰਨੇ ਕੋ ਸਿਰੋਪਾਉ ਰੂਪ ਸਬਦ ਬਾਣੀ ਮੇਂ ਦੇਤੇ ਭਏ।
Prof. Sahib Singhਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ; ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ ॥੪॥੧॥ਪਦ ਅਰਥ ਧੰਨੈ = ਧੰਨੇ ਨੇ। ਮਿਲਿ ਜਨ = ਸੰਤ ਜਨਾਂ ਨੂੰ ਮਿਲ ਕੇ ॥੪॥੧॥
* ਨੋਟ: ਭਗਤ ਧੰਨਾ ਜੀ ਆਪਣੀ ਜ਼ਬਾਨੋਂ ਆਖਦੇ ਹਨ ਕਿ ਮੈਨੂੰ ਗੁਰੂ ਨੇ ਨਾਮ-ਧਨ ਦਿੱਤਾ ਹੈ, ਸੰਤਾਂ ਦੀ ਸੰਗਤਿ ਵਿਚ ਮੈਨੂੰ ਧਰਣੀਧਰ ਪ੍ਰਭੂ ਲੱਭਾ ਹੈ। ਪਰ, ਸੁਆਰਥੀ ਲੋਕਾਂ ਨੇ ਆਪਣਾ ਧਾਰਮਿਕ ਜੂਲਾ ਅੰਞਾਣ ਲੋਕਾਂ ਦੇ ਮੋਢੇ ਉੱਤੇ ਪਾਈ ਰੱਖਣ ਵਾਸਤੇ ਇਹ ਕਹਾਣੀ ਚਲਾ ਦਿੱਤੀ ਕਿ ਧੰਨੇ ਨੇ ਇਕ ਬ੍ਰਾਹਮਣ ਤੋਂ ਇਕ ਠਾਕੁਰ ਲੈ ਕੇ ਉਸ ਦੀ ਪੂਜਾ ਕੀਤੀ, ਤੇ ਉਸ ਠਾਕੁਰ-ਪੂਜਾ ਤੋਂ ਉਸ ਨੂੰ ਪਰਮਾਤਮਾ ਮਿਲਿਆ। ਇਸ ਭੁਲੇਖੇ ਨੂੰ ਦੂਰ ਕਰਨ ਲਈ ਅਤੇ ਭਗਤ ਧੰਨਾ ਜੀ ਦੇ ਸ਼ਬਦ ਦੀ ਅਖ਼ੀਰਲੀ ਤੁਕ ਨੂੰ ਚੰਗੀ ਤਰ੍ਹਾਂ ਸਿੱਖਾਂ ਦੇ ਸਾਹਮਣੇ ਸਪਸ਼ਟ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਨੇ ਅਗਲਾ ਸ਼ਬਦ ਆਪਣੇ ਵਲੋਂ ਉਚਾਰ ਕੇ ਦਰਜ ਕੀਤਾ ਹੈ। ਭਗਤ-ਬਾਣੀ ਦੇ ਵਿਰੋਧੀ ਧੰਨਾ ਜੀ ਦੇ ਆਸਾ ਰਾਗ ਵਿਚ ਦਰਜ ਸ਼ਬਦ ਬਾਰੇ ਇਉਂ ਲਿਖਦੇ ਹਨ: ਤਿੰਨ ਸ਼ਬਦ ਰਾਗ ਆਸਾ ਅੰਦਰ ਆਏ ਹਨ, ਜਿਨ੍ਹਾਂ ਦੀ ਵੰਨਗੀ ਹੇਠਾਂ ਦਿੱਤੀ ਜਾਂਦੀ ਹੈ। ਪਹਿਲਾ ਸ਼ਬਦ 'ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨੁ ਮਨੁ ਧਨੁ ਨਹੀ ਧੀਰੇ' ਤੋਂ ਅਰੰਭ ਹੁੰਦਾ ਹੈ। ਦੂਜਾ, ਜਿਸ ਵਿਚ ਭਗਤ ਜੀ ਆਪਣੇ ਗੁਰੂ ਰਾਮਾਨੰਦ ਜੀ ਅੱਗੇ ਜੋਦੜੀ ਕਰਦੇ ਹਨ। ਅੰਤ ਵਿਚ ਗੋਸਾਈ ਰਾਮਾਨੰਦ ਜੀ ਦੇ ਮੇਲ ਹੋਣ ਪਰ, 'ਧੰਨੈ ਧਨੁ ਪਾਇਆ ਧਰਣੀਧਰੁ, ਮਿਲਿ ਜਨ ਸੰਤ ਸਮਾਨਿਆ' ਦੀ ਖ਼ੁਸ਼ੀ ਪਰਗਟ ਕਰਦੇ ਹਨ। 'ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ' ਵਾਲੇ ਸ਼ਬਦ ਦਾ ਸਿਰਲੇਖ ਮ: ੫ ਤੋਂ ਅਰੰਭ ਹੁੰਦਾ ਹੈ, ਜਿਸ ਵਿਚ ਕਈ ਭਗਤਾਂ ਦਾ ਨਾਮ ਲੈ ਕੇ ਦੱਸਿਆ ਹੈ ਕਿ ਅ
SikhNet (Spanish)Dhanna ha obtenido la Riqueza del Señor, el Soporte de la Tierra y encontrándose con los humildes Santos se ha inmergido en su Dios. (4-1)