ੴ

ਸਿੱਖਬਾਣੀ · SikhBani

ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥

mai man tan prem agam tthaakur kaa khin khin saradhaa man...
Guru Ramdas Ji ਗੁਰੂ ਰਾਮਦਾਸ ਜੀ · Raag Bilaaval · Ang 836, 837 · 19 lines
Translations

ਬਿਲਾਵਲੁ ਮਹਲਾ ੪ ॥

bilaaval mahalaa 4 | Ang 836

Sant Singh KhalsaBilaaval, Fourth Mehl:
Manmohan SinghBilawal 4th Guru.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ।
SikhNet (Spanish)Bilawal, Mejl Guru Ram Das, Cuarto Canal Divino.

ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ; ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥

mai man tan prem agam tthaakur kaa; khin khin saradhaa man bahut uttheea | Ang 836

Sant Singh KhalsaMy mind and body are filled with love for my Inaccessible Lord and Master. Each and every instant, I am filled with immense faith and devotion.
Manmohan SinghWithin my mind and body is the love of the infinite Lord. Every instant immense faith wells up in my mind.
Manmohan Singh (Punjabi)ਮੇਰੇ ਹਿਰਦੇ ਤੇ ਸਰੀਰ ਅੰਦਰ ਅਨੰਤ ਸੁਆਮੀ ਦੀ ਪ੍ਰੀਤ ਹੈ। ਹਰ ਮੁਹਤ ਮੇਰੇ ਚਿੱਤ ਅੰਦਰ ਬੇਅੰਤ ਵਿਸ਼ਵਾਸ ਭਰੋਸਾ ਉਤਪੰਨ ਹੁੰਦਾ ਹੈ।
Fareedkot Teekaਤਿਸ ਅਗਮ ਠਾਕੁਰ ਕਾ ਮੇਰੇ ਮਨ ਤਨ ਮੇਂ ਪ੍ਰੇਮ ਭਯਾ ਹੈ। ਤਿਸ ਤੇ ਖਿਨ ੨ ਮੇਂ ਮੇਰੇ ਮਨ ਬੀਚ ਅਧਕ ਹੀ ਸਰਧਾ ਉਠਤੀ ਹੈ॥
Prof. Sahib Singhਹੇ ਸਹੇਲੀਏ! ਮੇਰੇ ਮਨ ਵਿਚ, ਮੇਰੇ ਤਨ ਵਿਚ, ਅਪਹੁੰਚ ਮਾਲਕ-ਪ੍ਰਭੂ ਦਾ ਪਿਆਰ ਪੈਦਾ ਹੋ ਚੁਕਾ ਹੈ, ਮੇਰੇ ਮਨ ਵਿਚ ਘੜੀ ਘੜੀ ਉਸ ਦੇ ਮਿਲਾਪ ਦੀ ਤੀਬਰ ਤਾਂਘ ਪੈਦਾ ਹੋ ਰਹੀ ਹੈ।

ਪਦ ਅਰਥ ਮੈ ਮਨਿ = ਮੇਰੇ ਮਨ ਵਿਚ। ਮੈ ਤਨਿ = ਮੇਰੇ ਤਨ ਵਿਚ। ਅਗਮ = ਅਪਹੁੰਚ। ਸਰਧਾ = ਤਾਂਘ।

SikhNet (Spanish)Amo a mi Dios Infinito en cuerpo y Alma; mi mente se ha llenado de una Fe inmensa viendo al Guru, mis deseos han sido cumplidos,

ਗੁਰ ਦੇਖੇ ਸਰਧਾ ਮਨ ਪੂਰੀ; ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥੧॥

gur dekhe saradhaa man pooree; jiau chaatrik priau priau boond mukh peea |1| Ang 836

Sant Singh KhalsaGazing upon the Guru, my mind's faith is fulfilled, like the song-bird, which cries and cries, until the rain-drop falls into its mouth. ||1||
Manmohan SinghSeeing the Guru, my mind's yearning is fulfilled, as the pied-cuckoo is pacified, when after plaintive cry, the rain.-drop falls into its mouth.
Manmohan Singh (Punjabi)ਗੁਰਾਂ ਨੂੰ ਵੇਖ ਕੇ ਮੇਰੇ ਚਿੱਤ ਦੀ ਅਭਿਲਾਸ਼ਾ ਪੂਰਨ ਹੋ ਜਾਂਦੀ ਹੈ, ਜਿਸ ਤਰ੍ਹਾਂ ਦੁੱਖ-ਬੰਧਕ ਪੁਕਾਰ ਮਗਰੋਂ ਪਪੀਹਾ ਸ਼ਾਂਤ ਤੇ ਸੀਤਲ ਹੋ ਜਾਂਦਾ ਹੈ ਜਦ ਕਿ ਮੀਂਹ ਦੀ ਕਣੀ ਉਸ ਦੇ ਮੂੰਹ ਵਿੱਚ ਪੈਂਦੀ ਹੈ।
Fareedkot Teekaਸਤਿਗੁਰੋਂ ਕੋ ਦੇਖਨੇ ਸੇ ਮੇਰੀ ਮਨ ਕੀ ਸਰਧਾ ਪੂਰਨ ਭਈ ਹੈ। ਜਿਸ ਪ੍ਰਕਾਰ (ਚਾਤ੍ਰਿਕ) ਪਾਪੀਹਾ ਸ੍ਵਾਤੀ ਬੂੰਦ ਵਾਸਤੇ ਪ੍ਰਿਉ ਪ੍ਰਿਉ ਕਰਤਾ ਹੈ, ਜਬ ਤਿਸ ਕੇ ਮੁਖ ਮੇਂ ਸ੍ਵਾਂਤ ਬੂੰਦ ਆਇ ਪੜੀ ਤਬ ਤਿਸ ਕੋ ਸ਼ਾਂਤੀ ਆਇ ਜਾਤੀ ਹੈ। ਤੈਸੇ ਮੈਂ ਚਾਤ੍ਰਕ ਵਤ ਉਪਦੇਸ਼ ਬੂੰਦ ਕੋ ਚਾਹਤਾ ਥਾ। ਜਬ ਸਤਿਗੁਰੋਂ ਨੇ ਨਾਮ ਉਪਦੇਸ਼ ਅੰਮ੍ਰਤ ਬੂੰਦ ਦਈ ਤਬ ਮੇਰਾ ਮਨ ਸ਼ਾਂਤਿ ਕੋ ਪ੍ਰਾਪਤਿ ਭਯਾ ਹੈ॥੧॥
Prof. Sahib Singhਹੇ ਸਹੇਲੀਏ! ਗੁਰੂ ਦਾ ਦਰਸਨ ਕਰ ਕੇ ਮਨ ਦੀ ਇਹ ਤਾਂਘ ਪੂਰੀ ਹੁੰਦੀ ਹੈ, ਜਿਵੇਂ 'ਪ੍ਰਿਉ ਪ੍ਰਿਉ' ਕੂਕਦੇ ਪਪੀਹੇ ਦੇ ਮੂੰਹ ਵਿਚ (ਵਰਖਾ ਦੀ) ਬੂੰਦ ਪੈ ਜਾਂਦੀ ਹੈ ॥੧॥

ਪਦ ਅਰਥ ਸਰਧਾ ਮਨ = ਮਨ ਦੀ ਤਾਂਘ। ਚਾਤ੍ਰਿਕ ਮੁਖਿ = ਪਪੀਹੇ ਦੇ ਮੂੰਹ ਵਿਚ ॥੧॥

SikhNet (Spanish)así como el pájaro Cuclillo cuando se satisface al ser bendecido con la gota de lluvia después de una sequía. (1)

ਮਿਲੁ ਮਿਲੁ ਸਖੀ; ਹਰਿ ਕਥਾ ਸੁਨਈਆ ॥

mil mil sakhee; har kathaa suneea | Ang 836

Sant Singh KhalsaJoin with me, join with me, O my companions, and teach me the Sermon of the Lord.
Manmohan SinghMeet, meet me, O my mates and utter to me the Lord's discourse.
Manmohan Singh (Punjabi)ਮਿਲੋ! ਮੈਨੂੰ ਮਿਲੋ ਮੇਰੀ ਸਹੇਲੀਓ ਅਤੇ ਮੈਨੂੰ ਪ੍ਰਭੂ ਦੀਆਂ ਕਥਾ ਕਹਾਣੀਆਂ ਸੁਣਾਓ।
Fareedkot Teekaਹੇ ਭਾਈ! ਸੰਤ ਜਨ ਸਖੀਓਂ ਕੋ ਮਿਲ ਮਿਲ ਕਰ ਤਿਸ ਹਰੀ ਕੀ ਕਥਾ ਕੋ ਹਮ ਸ੍ਰਵਨ ਕਰਤੇ ਹੈਂ॥
Prof. Sahib Singhਹੇ ਸਹੇਲੀਏ! ਆ, ਇਕੱਠੀਆਂ ਬੈਠੀਏ, ਇਕੱਠੀਆਂ ਬੈਠੀਏ, (ਤੇ, ਬੈਠ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣੀਏ।

ਪਦ ਅਰਥ ਸਖੀ = ਹੇ ਸਹੇਲੀਏ! ਕਥਾ = ਸਿਫ਼ਤਿ-ਸਾਲਾਹ। ਸੁਨਈਆ = ਸੁਣੀਏ।

SikhNet (Spanish)Vengan conmigo, oh compañeros, y cantemos la Canción del Señor.

ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ; ਮੈ. ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥੧॥ ਰਹਾਉ ॥

satigur deaa kare prabh mele; mai. tis aagai sir katt katt peea |1| rahaau | Ang 836

Sant Singh KhalsaThe True Guru has mercifully united me with God. Cutting off my head, and chopping it into pieces, I offer it to Him. ||1||Pause||
Manmohan SinghThe True Guru has mercifully united me with my Lord. Chopping, chopping off, my head, I offer it to him. Pause.
Manmohan Singh (Punjabi)ਮਿਹਰ ਧਾਰ ਕੇ ਸੱਚੇ ਗੁਰਾਂ ਨੇ ਮੈਨੂੰ ਸਾਹਿਬ ਨਾਲ ਮਿਲਾ ਦਿੱਤਾ ਹੈ। ਆਪਣਾ ਸੀਸ ਵੱਢ ਵੱਢ ਕੇ ਮੈਂ ਉਨ੍ਹਾਂ ਮੂਹਰੇ ਭੇਟ ਕਰਦਾ ਹਾਂ ਹਾਂ। ਠਹਿਰਾਉ।
Fareedkot Teekaਜਬ ਤਿਨ ਕੇ ਆਗੇ ਮੈਂ ਅਪਨਾ ਸਿਰ ਕਾਟ ਕਰ ਪਾਇ ਦੇਵੋਂਗਾ ਤਬ ਸਤਗੁਰੂ ਦਇਆ ਕਰ ਕੇ ਮੁਝ ਕੋ ਪ੍ਰਭੂ ਸਾਥ ਮਿਲਾਇ ਦੇਵੇਂਗੇ॥੧॥ ਰਹਾਉ ॥
Prof. Sahib Singhਜਿਸ ਉੱਤੇ ਗੁਰੂ ਮਿਹਰ ਕਰਦਾ ਹੈ, ਉਸ ਨੂੰ ਪ੍ਰਭੂ (ਨਾਲ) ਮਿਲਾ ਦੇਂਦਾ ਹੈ। ਉਸ (ਗੁਰੂ) ਅੱਗੇ ਮੇਰਾ ਸਿਰ ਮੁੜ ਮੁੜ ਕੁਰਬਾਨ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਮੇਲੇ = ਮਿਲਾਂਦਾ ਹੈ। ਮੈ ਸਿਰੁ = ਮੇਰਾ ਸਿਰ। ਪਈਆ = ਪੈਂਦਾ ਹੈ ॥੧॥ ਰਹਾਉ ॥

SikhNet (Spanish)Ofrezco mi cabeza a ese Guru, Cuya Misericordia me une con mi Dios. (1-Pausa)

ਰੋਮਿ ਰੋਮਿ ਮਨਿ ਤਨਿ ਇਕ ਬੇਦਨ; ਮੈ ਪ੍ਰਭ ਦੇਖੇ ਬਿਨੁ ਨੀਦ. ਨ ਪਈਆ ॥

rom rom man tan ik bedan; mai prabh dekhe bin need. na peea | Ang 836

Sant Singh KhalsaEach and every hair on my head, and my mind and body, suffer the pains of separation; without seeing my God, I cannot sleep.
Manmohan SinghIn every hair, mind and body of mine, is the pang of separation. Without seeing my Lord, I can sleep not.
Manmohan Singh (Punjabi)ਮੇਰੇ ਵਾਲ ਵਾਲ, ਦਿਲ ਤੇ ਦੇਹ ਅੰਦਰ ਵਿਛੋੜੇ ਦੀ ਪੀੜ ਹੈ। ਆਪਣੇ ਸਾਹਿਬ ਨੂੰ ਵੇਖਣ ਦੇ ਬਗੈਰ ਮੈਨੂੰ ਨੀਂਦ ਨਹੀਂ ਪੈਂਦੀ।
Fareedkot Teekaਮੇਰੇ ਮਨ ਤਨ ਰੋਮ ਰੋਮ ਮੇਂ ਏਕ ਵਾਹਿਗੁਰੂ ਕੇ ਵਿਯੋਗ ਕੀ (ਬੇਦਨ) ਪੀੜਾ ਹੈ, ਤਿਸੀ ਤੇ ਪ੍ਰਭੂ ਕੇ ਦੇਖੇ ਬਿਨਾ ਮੁਝ ਕੋ ਨਿਦ੍ਰਾ ਨਹੀਂ ਪੜਤੀ ਹੈ॥
Prof. Sahib Singhਹੇ ਸਹੇਲੀਏ! ਮੇਰੇ ਹਰੇਕ ਰੋਮ ਵਿਚ, ਮੇਰੇ ਮਨ ਵਿਚ, ਮੇਰੇ ਤਨ ਵਿਚ (ਪ੍ਰਭੂ ਤੋਂ ਵਿਛੋੜੇ ਦੀ) ਪੀੜ ਹੈ, ਪ੍ਰਭੂ ਦਾ ਦਰਸਨ ਕਰਨ ਤੋਂ ਬਿਨਾ ਮੈਨੂੰ ਸ਼ਾਂਤੀ ਨਹੀਂ ਹੁੰਦੀ।

ਪਦ ਅਰਥ ਰੋਮਿ ਰੋਮਿ = ਹਰੇਕ ਰੋਮ ਵਿਚ। ਬੇਦਨ = ਬਿਰਹੋਂ ਦੀ ਪੀੜ।

SikhNet (Spanish)De mi cuerpo, sí, de cada uno de sus poros, sale un grito de dolor, pues no puedo dormir sin ver a mi Esposo.

ਬੈਦਕ ਨਾਟਿਕ ਦੇਖਿ ਭੁਲਾਨੇ; ਮੈ ਹਿਰਦੈ ਮਨਿ ਤਨਿ ਪ੍ਰੇਮ ਪੀਰ ਲਗਈਆ ॥੨॥

baidak naattik dekh bhulaane; mai hiradai man tan prem peer lageea |2| Ang 836

Sant Singh KhalsaThe doctors and healers look at me, and are perplexed. Within my heart, mind and body, I feel the pain of divine love. ||2||
Manmohan SinghSeeing me, the physicians and the pulse-feelers are non-plussed. Within my soul, mind and body is the pain of the Lord's love.
Manmohan Singh (Punjabi)ਮੈਨੂੰ ਵੇਖ ਕੇ ਹਕੀਮ ਅਤੇ ਨਬਜ਼ ਵੇਖਣ ਵਾਲੇ ਟਪਲਾ ਖਾ ਗਏ ਹਨ। ਮੇਰੀ ਆਤਮਾ ਚਿੱਤ ਅਤੇ ਦੇਹ ਅੰਦਰ ਪ੍ਰਭੂ ਦੇ ਪਿਆਰ ਦੀ ਪੀੜ ਹੈ।
Fareedkot Teekaਵੈਦਕ ਗ੍ਰੰਥ ਪੜਨੇ ਵਾਲੇ ਜੋ ਵੈਦ ਹੈਂ (ਨਾਟਿਕ) ਨਾੜੀ ਕੋ ਦੇਖ ਕਰ ਭੂਲੇ ਹੈਂ। ਭਾਵ ਇਸ ਪ੍ਰੇਮ ਕੀ ਪੀੜਾ ਕੋ ਜਾਨ ਨਹੀਂ ਸਕਤੇ ਹੈਂ, ਕਹਤੇ ਹੈਂ ਰੋਗ ਕਾ ਪਤਾ ਨਹੀਂ ਲਗਤਾ। ਮੇਰੇ ਹਿਰਦੇ ਬੀਚ ਮਨ ਤਨ ਕਰ ਕੇ ਤਿਸ ਸ੍ਵਾਮੀ ਕੇ ਪ੍ਰੇਮ ਕੀ ਪੀੜਾ ਲਾਗ ਰਹੀ ਹੈ॥੨॥
Prof. Sahib Singhਹਕੀਮ (ਮੇਰੀ) ਨਬਜ਼ ਵੇਖ ਕੇ (ਹੀ) ਗ਼ਲਤੀ ਖਾ ਜਾਂਦੇ ਹਨ, ਮੇਰੇ ਹਿਰਦੇ ਵਿਚ, ਮੇਰੇ ਮਨ ਵਿਚ, ਮੇਰੇ ਤਨ ਵਿਚ, ਤਾਂ ਪ੍ਰਭੂ-ਪਿਆਰ ਦੀ ਪੀੜ ਉਠ ਰਹੀ ਹੈ ॥੨॥

ਪਦ ਅਰਥ ਬੈਦਕ = ਹਕੀਮ। ਨਾਟਿਕ = ਨਾੜੀ, ਨਬਜ਼। ਦੇਖਿ = ਵੇਖ ਕੇ। ਪੀਰ = ਪੀੜ ॥੨॥

SikhNet (Spanish)Los doctores no pueden adivinar mi enfermedad examinando mi pulso, pues no pueden saber del dolor de amor de mi corazón, de mi cuerpo y de mi mente.(2)

ਹਉ ਖਿਨੁ ਪਲੁ ਰਹਿ. ਨ ਸਕਉ, ਬਿਨੁ ਪ੍ਰੀਤਮ; ਜਿਉ ਬਿਨੁ ਅਮਲੈ. ਅਮਲੀ ਮਰਿ ਗਈਆ ॥

hau khin pal reh. na skau, bin preetam; jiau bin amalai. amalee mar geea | Ang 836

Sant Singh KhalsaI cannot live for a moment, for even an instant, without my Beloved, like the opium addict who cannot live without opium.
Manmohan SinghEven for an instant and trice, I can live not without my Beloved, as an opium-addict can live not without opium-addict can live not without opium.
Manmohan Singh (Punjabi)ਜਿਸ ਤਰ੍ਹਾਂ ਇਕ ਅਫੀਮੀ, ਅਫੀਮ ਬਿਨਾਂ ਜੀਊ ਨਹੀਂ ਸਕਦਾ, ਏਸੇ ਤਰ੍ਹਾਂ ਹੀ ਮੈਂ ਆਪਣੇ ਪਿਆਰ ਦੇ ਬਾਝੋਂ ਇਕ ਮੁਹਤ ਦੇ ਛਿਨ ਭਰ ਲਈ ਭੀ ਰਹਿ ਨਹੀਂ ਸਕਦਾ।
Fareedkot Teekaਮੈਂ ਤਿਸ ਪਿਆਰੇ ਤੇ ਬਿਨਾਂ ਏਕ ਖਿਨ ਪਲ ਮਾਤ੍ਰ ਬੀ ਨਹੀਂ ਰਹਿ ਸਕਤੀ ਹੂੰ, ਜਿਸ ਪ੍ਰਕਾਰ ਬਿਨਾ ਅਮਲ ਖਾਏ ਤੇ ਅਮਲੀ ਮ੍ਰਿਤ ਹੋ ਜਾਤਾ ਹੈ॥
Prof. Sahib Singhਹੇ ਸਹੇਲੀਏ! ਜਿਵੇਂ ਕੋਈ ਨਸ਼ਈ ਮਨੁੱਖ ਨਸ਼ੇ ਤੋਂ ਬਿਨਾ ਮਰਨ-ਹਾਕਾ ਹੋ ਜਾਂਦਾ ਹੈ, ਤਿਵੇਂ ਮੈਂ ਪ੍ਰੀਤਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦੀ।

ਪਦ ਅਰਥ ਹਉ = ਹਉਂ, ਮੈਂ। ਸਕਉ = ਸਕਉਂ। ਅਮਲ = ਨਸ਼ਾ। ਅਮਲੀ = ਨਸ਼ਈ ਮਨੁੱਖ।

SikhNet (Spanish)Sin mi Amor, no puedo vivir ni un instante, igual que el adicto que no puede aguantar un momento sin su droga.

ਜਿਨ ਕਉ ਪਿਆਸ ਹੋਇ ਪ੍ਰਭ ਕੇਰੀ; ਤਿਨੑ ਅਵਰੁ. ਨ ਭਾਵੈ, ਬਿਨੁ ਹਰਿ ਕੋ ਦੁਈਆ ॥੩॥

jin kau piaas hoe prabh keree; tina avar. na bhaavai, bin har ko dueea |3| Ang 836

Sant Singh KhalsaThose who thirst for God, do not love any other. Without the Lord, there is no other at all. ||3||
Manmohan SinghThey, who feel thirst for the Lord; without God, they love not any other.
Manmohan Singh (Punjabi)ਜਿਨ੍ਹਾਂ ਨੂੰ ਸੁਆਮੀ ਦੀ ਤਰੇਹ ਹੈ, ਵਾਹਿਗੁਰੂ ਦੇ ਬਾਝੋਂ ਉਹ ਹੋਰਸ ਕਿਸੇ ਨੂੰ ਪਿਆਰ ਨਹੀਂ ਕਰਦੇ।
Fareedkot Teekaਜਿਨਾਂ ਕੋ ਪ੍ਰਭੂ ਕੇ ਦਰਸਨ ਕੀ ਪਿਆਸ ਹੋਤੀ ਹੈ, ਤਿਨ ਕੋ ਹਰੀ ਸੇ ਬਿਨਾਂ ਔਰ ਦੂਸਰਾ ਕੋਈ ਨਹੀਂ ਭਾਵਤਾ ਹੈ॥੩॥
Prof. Sahib Singhਹੇ ਸਹੇਲੀਏ! ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਪ੍ਰਭੂ-ਪਤੀ ਦੇ ਮਿਲਾਪ ਦੀ ਤਾਂਘ ਹੁੰਦੀ ਹੈ, ਉਹਨਾਂ ਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ ਚੰਗਾ ਨਹੀਂ ਲੱਗਦਾ ॥੩॥

ਪਦ ਅਰਥ ਪਿਆਸ = ਤਾਂਘ। ਕੇਰੀ = ਦੀ। ਕੋ ਦੁਈਆ = ਕੋਈ ਦੂਜਾ ॥੩॥

SikhNet (Spanish)Sí, aquéllos que añoran a Dios, no aman a nadie más.(3)

ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ; ਹਉ ਤਿਸੁ ਵਿਟਹੁ. ਬਲਿ ਬਲਿ ਘੁਮਿ ਗਈਆ ॥

koee aan aan meraa prabhoo milaavai; hau tis vittahu. bal bal ghum geea | Ang 836

Sant Singh KhalsaIf only someone would come and unite me with God; I am devoted, dedicated, a sacrifice to him.
Manmohan SinghLet some one come and unite me with my Lord, I am a sacrifice, a sacrifice and devoted unto him.
Manmohan Singh (Punjabi)ਕੋਈ ਆ ਕੇ ਮੈਨੂੰ ਮੇਰੇ ਸਾਹਿਬ ਨਾਲ ਮਿਲਾ ਦੇਵੇ। ਮੈਂ ਉਸ ਉਤੋਂ ਕੁਰਬਾਨ, ਕੁਰਬਾਨ ਅਤੇ ਸਦਕੇ ਜਾਂਦਾ ਹਾਂ।
Fareedkot Teekaਜੋ ਕੋਈ (ਆਨਿ) ਔਰ (ਆਨਿ) ਲਿਆਇਕਰ ਵਾ ਸੰਸਾਰ ਦ੍ਵੈਤ ਰੂਪ ਤਿਸ ਕੀ ਤਰਫੋਂ ਮੋੜ ਕਰ ਮੇਰੇ ਸ੍ਵਾਮੀ ਕੋ ਮਿਲਾਇ ਦੇਵੈ, ਮੈਂ ਤਿਸ ਕੇ (ਵਿਟਹੁ) ਉਪਰ ਸੇ ਮਨ ਤਨ ਬਾਣੀ ਕਰ ਬਲਿਹਾਰ ਜਾਤਾ ਹੂੰ॥
Prof. Sahib Singhਹੇ ਸਹੇਲੀਏ! ਜੇ ਕੋਈ ਆ ਕੇ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲਾ ਦੇਵੇ, ਤਾਂ ਮੈਂ ਉਸ ਤੋਂ ਸਦਕੇ ਕੁਰਬਾਨ ਜਾਂਦੀ ਹਾਂ।

ਪਦ ਅਰਥ ਆਨਿ = ਆ ਕੇ। ਵਿਟਹੁ = ਤੋਂ। ਘੁਮਿ ਗਈਆ = ਸਦਕੇ ਜਾਂਦੀ ਹਾਂ।

SikhNet (Spanish)¿Hay alguien que me pueda unir con mi Dios? Me ofrecería en sacrificio a él un millón de veces. Cuando busqué el Santuario del Guru Verdadero,

ਅਨੇਕ ਜਨਮ ਕੇ ਵਿਛੁੜੇ. ਜਨ ਮੇਲੇ; ਜਾ ਸਤਿ ਸਤਿ ਸਤਿਗੁਰ ਸਰਣਿ ਪਵਈਆ ॥੪॥

anek janam ke vichhurre. jan mele; jaa sat sat satigur saran paveea |4| Ang 836

Sant Singh KhalsaAfter being separated from the Lord for countless incarnations, I am re-united with Him, entering the Sanctuary of the True, True, True Guru. ||4||
Manmohan SinghWhen the mortal enters the sanctuary of the True, True, True Guru, then meets he with the Lord after separation of many births.
Manmohan Singh (Punjabi)ਜਦ ਪ੍ਰਾਣੀ ਸੱਚੇ, ਸੱਚੇ, ਸੱਚੇ ਗੁਰਾਂ ਦੀ ਛੱਤ੍ਰ ਛਾਇਆ ਹੇਠ ਆਉਂਦਾ ਹੈ ਤਾਂ ਬਹੁਤਿਆਂ ਜਨਮਾਂ ਦੀ ਜੁਦਾਈ ਦੇ ਮਗਰੋਂ ਉਹ ਸਾਹਿਬ ਨਾਲ ਮਿਲ ਪੈਂਦਾ ਹੈ।
Fareedkot Teekaਜਬ (ਸਤਿ) ਨਿਸਚੇ ਕਰ ਕੇ ਸਤਿਨਾਮ ਕੇ ਦੇਣੇ ਵਾਲੇ ਸਤਿਗੁਰੋਂ ਕੀ ਸਰਨ ਮੇਂ ਆਇ ਪੜੇ ਹੈਂ, ਤਬ ਅਨੇਕ ਜਨਮ ਕੇ ਵਿਛੜੇ ਹੂਏ (ਜਨ) ਸਤਿਗੁਰੂ ਨੇ ਹਰੀ ਦੇ ਸਰੂਪ ਮੇਂ ਮੇਲ ਲੀਏ ਹੈਂ॥੪॥
Prof. Sahib Singhਹੇ ਸਹੇਲੀਏ! ਜਦੋਂ ਸਤਿਗੁਰੂ ਦੀ ਸਰਨ ਪਈਦਾ ਹੈ, ਤਾਂ ਸਤਿਗੁਰੂ ਅਨੇਕਾਂ ਜਨਮਾਂ ਦੇ ਵਿਛੁੜਿਆਂ ਨੂੰ (ਪ੍ਰਭੂ ਨਾਲ) ਮਿਲਾ ਦੇਂਦਾ ਹੈ ॥੪॥
SikhNet (Spanish)me inmergí en Dios después de una larga separación de incontables encarnaciones, y entrando en el Santuario del Verdadero, Verdadero, Verdadero Guru, he sido reunido con Él.(4)

ਸੇਜ ਏਕ. ਏਕੋ ਪ੍ਰਭੁ ਠਾਕੁਰੁ; ਮਹਲੁ. ਨ ਪਾਵੈ, ਮਨਮੁਖ ਭਰਮਈਆ ॥

sej ek. eko prabh tthaakur; mehal. na paavai, manamukh bharameea | Ang 837

Sant Singh KhalsaThere is one bed for the soul-bride, and the same bed for God, her Lord and Master. The self-willed manmukh does not obtain the Mansion of the Lord's Presence; she wanders around, in limbo.
Manmohan SinghThe same is the couch for the soul and the Spouse and the same is the Lord master of all. An apostate mounts not to his Master's mansion and wanders about.
Manmohan Singh (Punjabi)ਆਤਮਾ ਅਤੇ ਕੰਤ ਦਾ ਇਕੋ ਹੀ ਪਲੰਘ ਹੈ ਅਤੇ ਇਕੋ ਹੀ ਹੈ ਸਾਰਿਆਂ ਦਾ ਸੁਆਮੀ ਮਾਲਕ। ਅਧਰਮੀ ਆਪਣੇ ਮਾਲਕ ਦੇ ਅੰਦਰ ਨੂੰ ਪਰਾਪਤ ਨਹੀਂ ਹੁੰਦਾ ਅਤੇ ਭਟਕਦਾ ਫਿਰਦਾ ਹੈ।
Fareedkot Teekaਏਕ ਅੰਤਸਕਰਨ ਰੂਪੀ ਸਿਹਜਾ ਹੈ ਔਰ ਏਕ ਠਾਕਰ (ਪ੍ਰਭੂ) ਸਮਰਥ ਤਿਸ ਪਰ ਬਿਰਾਜਵਾਨ ਹੈਂ। ਪਰੰਤੂ ਇਹ ਮਨਮੁਖ ਜੀਵ (ਮਹਲੁ) ਸਰੂਪ ਕੋ ਨਹੀਂ ਪਾਵਤਾ ਔਰ ਚੌਰਾਸੀ ਮੇਂ ਭਰਮਤਾ ਰਹਿਤਾ ਹੈ॥
Prof. Sahib Singhਹੇ ਸਹੇਲੀਏ! (ਜੀਵ-ਇਸਤ੍ਰੀ ਦੀ) ਇਕੋ ਹਿਰਦਾ-ਸੇਜ ਹੈ ਜਿਸ ਉਤੇ ਠਾਕੁਰੁ-ਪ੍ਰਭੂ ਆਪ ਹੀ ਵੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਪਤੀ ਦਾ) ਟਿਕਾਣਾ ਨਹੀਂ ਲੱਭ ਸਕਦੀ, ਉਹ ਭਟਕਦੀ ਹੀ ਫਿਰਦੀ ਹੈ।

ਪਦ ਅਰਥ ਸੇਜ = ਹਿਰਦੇ ਦੀ ਸੇਜ। ਮਹਲੁ = ਟਿਕਾਣਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭਰਮਈਆ = ਭਟਕਦੀ ਹੈ।

SikhNet (Spanish)Hay sólo una cama para la novia Alma y la misma cama es para Dios, su Señor y Maestro. El voluntarioso Manmukj no obtiene la Mansión de la Presencia del Señor y vaga en la oscuridad de su propia conciencia.

ਗੁਰੁ ਗੁਰੁ ਕਰਤ. ਸਰਣਿ ਜੇ ਆਵੈ; ਪ੍ਰਭੁ ਆਇ ਮਿਲੈ ਖਿਨੁ ਢੀਲ. ਨ ਪਈਆ ॥੫॥

gur gur karat. saran je aavai; prabh aae milai khin dteel. na peea |5| Ang 837

Sant Singh KhalsaUttering, "Guru, Guru", she seeks His Sanctuary; so God comes to meet her, without a moment's delay. ||5||
Manmohan SinghUttering "Guru, Guru", If the mortal seeks his refuge, the Lord comes and meets him without a moment's delay.
Manmohan Singh (Punjabi)ਗੁਰੂ ਗੁਰੂ ਉਚਾਰਨ ਕਰਦਾ ਹੋਇਆ, ਜੇਕਰ ਪ੍ਰਾਣੀ ਉਸ ਦੀ ਪਨਾਹ ਲੈ ਲਵੇ ਤਾਂ ਇਕ ਮੁਹਤ ਦੀ ਦੇਰੀ ਦੇ ਬਗੈਰ ਸਾਈਂ ਉਸ ਨੂੰ ਆ ਕੇ ਮਿਲ ਪੈਂਦਾ ਹੈ।
Fareedkot Teekaਜੇਕਰ ਗੁਰੋਂ ਕੇ ਨਾਮ ਉਚਾਰਨ ਕਰਤਾ ਹੂਆ ਸਤਿਗੁਰੋਂ ਕੀ ਸਰਨ ਆਇ ਜਾਵੈ ਤਬ ਤਿਸ ਪ੍ਰਭੂ ਕੌ ਆਇ ਮਿਲਤਾ ਹੈ। ਤਿਸ ਕੇ ਮਿਲਨੇ ਮੈ ਕਛੁ (ਢੀਲ) ਦੇਰੀ ਨਹੀਂ ਪੜਤੀ ਹੈ॥੫॥
Prof. Sahib Singhਜੇ ਉਹ 'ਗੁਰ ਗੁਰੂ' ਕਰਦੀ ਗੁਰੂ ਦੀ ਸਰਨ ਆ ਪਏ, ਤਾਂ ਪ੍ਰਭੂ ਆ ਕੇ ਉਸ ਨੂੰ ਮਿਲ ਪੈਂਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ ॥੫॥

ਪਦ ਅਰਥ ਕਰਤ = ਕਰਦਿਆਂ। ਆਇ = ਆ ਕੇ। ਢੀਲ = ਢੇਰ ॥੫॥

SikhNet (Spanish)Si él recitara Guru, Guru, Waje Guru encontraría su Santuario, y el Señor sin tardanza lo encontraría de inmediato. (5)

ਕਰਿ ਕਰਿ ਕਿਰਿਆਚਾਰ ਵਧਾਏ; ਮਨਿ ਪਾਖੰਡ ਕਰਮੁ ਕਪਟ ਲੋਭਈਆ ॥

kar kar kiriaachaar vadhaae; man paakhandd karam kapatt lobheea | Ang 837

Sant Singh KhalsaOne may perform many rituals, but the mind is filled with hypocrisy, evil deeds and greed.
Manmohan SinghThe mortal performs many rituals, but in his mind he has harboured hypocrisy, evil deeds and covetousness.
Manmohan Singh (Punjabi)ਪ੍ਰਾਣੀ ਘਣੇਰੇ ਕਰਮ-ਕਾਂਡ ਕਮਾਉਂਦਾ ਹੈ ਪ੍ਰੰਤੂ ਉਸ ਨੈ ਆਪਣੇ ਚਿੱਤ ਅੰਦਰ ਦੰਭ, ਮੰਦ-ਅਮਲਾਂ ਅਤੇ ਲਾਲਚ ਨੂੰ ਥਾ ਦਿੱਤੀ ਹੋਈ ਹੈ।
Fareedkot Teekaਕਿਰਿਆ ਕਰ ਕਰ ਕੇ (ਆਚਾਰ) ਕਰਮ ਵਧਾਏ ਹੈਂ ਔਰ ਮਨ ਮੇਂ ਪਖੰਡ ਹੈ, ਤਿਸ ਕਰ ਲੋਭ ਸੇ ਕਪਟ ਕਰਮੋਂ ਕੋ ਕਰਤਾ ਹੈ॥
Prof. Sahib Singhਪਰ ਜੇ ਕੋਈ ਮਨੁੱਖ (ਗੁਰੂ ਦਾ ਆਸਰਾ ਛੱਡ ਕੇ, ਹਰਿ-ਨਾਮ ਦਾ ਸਿਮਰਨ ਭੁਲਾ ਕੇ) ਮੁੜ ਮੁੜ (ਤੀਰਥ-ਜਾਤ੍ਰਾ ਆਦਿਕ ਦੇ ਮਿੱਥੇ ਹੋਏ ਧਾਰਮਿਕ ਕਰਮ) ਕਰ ਕੇ ਇਹਨਾਂ ਕਰਮ ਕਾਂਡੀ ਕਰਮਾਂ ਨੂੰ ਹੀ ਵਧਾਂਦਾ ਜਾਏ, ਤਾਂ ਉਸ ਦੇ ਮਨ ਵਿਚ ਲੋਭ ਵਲ-ਛਲ ਵਿਖਾਵੇ ਆਦਿਕ ਦਾ ਕਰਮ ਹੀ ਟਿਕਿਆ ਰਹੇਗਾ (ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੋਵੇਗਾ)।

ਪਦ ਅਰਥ ਕਰਿ = ਕਰ ਕੇ। ਕਰਿ ਕਰਿ = ਮੁੜ ਮੁੜ ਕਰ ਕੇ। ਕਿਰਿਆਚਾਰ = ਕਿਰਿਆ-ਆਚਾਰ, ਕਰਮ ਕਾਂਡ। ਮਨਿ = ਮਨ ਵਿਚ। ਪਾਖੰਡ = ਵਿਖਾਵਾ। ਕਪਟ = ਧੋਖਾ, ਵਲ-ਛਲ।

SikhNet (Spanish)Uno podrá hacer actos piadosos, pero si la mente está llena de avaricia y de dolor,

ਬੇਸੁਆ ਕੈ ਘਰਿ ਬੇਟਾ ਜਨਮਿਆ; ਪਿਤਾ ਤਾਹਿ. ਕਿਆ ਨਾਮੁ ਸਦਈਆ ॥੬॥

besuaa kai ghar bettaa janamiaa; pitaa taeh. kiaa naam sadeea |6| Ang 837

Sant Singh KhalsaWhen a son is born in the house of a prostitute, who can tell the name of his father? ||6||
Manmohan SinghA son is born in the house of a prostitute, what can be said to be the Name of his father?
Manmohan Singh (Punjabi)ਕੰਜਰੀ ਦੇ ਘਰ ਵਿੱਚ ਪੁੱਤਰ ਜੰਮ ਪੈਂਦਾ ਹੈ, ਉਸ ਦੇ ਬਾਪ ਦਾ ਕੀ ਨਾਮ ਆਖਿਆ ਜਾ ਸਕਦਾ ਹੈ?
Fareedkot Teekaਜੈਸੇ ਵੇਸਵਾ ਕੇ ਘਰ ਮੇਂ ਜੋ ਬੇਟਾ ਜਨਮਿਆ ਹੈ, ਤਿਸ ਕੇ ਪਿਤਾ ਕਾ ਕਿਆ ਨਾਮ ਕਹਾ ਜਾਵੇਗਾ ਅਰਥਾਤ ਕੋਈ ਨਹੀਂ। ਤੈਸੇ ਤਿਸ ਪਖੰਡੀ ਕਪਟੀ ਲੋਭੀ ਕਾ ਕੋਈ ਗੁਰ ਪੀਰ ਨਹੀਂ ਹੈ॥੬॥
Prof. Sahib Singhਬਜ਼ਾਰੀ ਔਰਤ ਦੇ ਘਰ ਜੇ ਪੁੱਤਰ ਜੰਮ ਪਏ, ਤਾਂ ਉਸ ਪੁੱਤਰ ਦੇ ਪਿਉ ਦਾ ਕੋਈ ਨਾਮ ਨਹੀਂ ਦੱਸਿਆ ਜਾ ਸਕਦਾ ॥੬॥

ਪਦ ਅਰਥ ਬੇਸੁਆ = ਬਜ਼ਾਰੀ ਔਰਤ। ਕੈ ਘਰਿ = ਦੇ ਘਰ ਵਿਚ। ਤਾਹਿ ਪਿਤਾ ਨਾਮੁ = ਉਸ ਦੇ ਪਿਉ ਦਾ ਨਾਮ। ਕਿਆ ਸਦਈਆ = ਕੀਹ ਕਿਹਾ ਜਾ ਸਕਦਾ ਹੈ? ॥੬॥

SikhNet (Spanish)entonces es como el hijo de la prostituta, que no conoce el nombre de su padre. (6)

ਪੂਰਬ ਜਨਮਿ. ਭਗਤਿ ਕਰਿ ਆਏ; ਗੁਰਿ. ਹਰਿ ਹਰਿ ਹਰਿ, ਹਰਿ ਭਗਤਿ ਜਮਈਆ ॥

poorab janam. bhagat kar aae; gur. har har har, har bhagat jameea | Ang 837

Sant Singh KhalsaBecause of devotional worship in my past incarnations, I have been born into this life. The Guru has inspired me to worship the Lord, Har, Har, Har, Har.
Manmohan SinghBy virtue of the worship done in past lives, I am born human, The Guru has installed in me the Lord, Lord, Lord's meditation.
Manmohan Singh (Punjabi)ਪਿਛਲੇ ਜਨਮ ਦੀ ਉਪਾਸ਼ਨਾ ਦੀ ਬਰਕਤ ਦੁਆਰਾ ਮੈਂ ਇਨਸਾਨੀ ਜਾਮੇ ਵਿੱਚ ਆ ਗਿਆ ਹਾਂ। ਗੁਰਾਂ ਨੇ ਹੁਣ ਮੇਰੇ ਅੰਦਰ ਸਾਈਂ ਸਾਂਈਂ, ਸਾਈਂ ਦਾ ਸਿਮਰਨ ਅਸਥਾਪਨ ਕਰ ਦਿੱਤਾ ਹੈ।
Fareedkot Teekaਜੋ ਜਨ ਪੂਰਬਲੇ ਜਨਮੋਂ ਮੇਂ ਹਰੀ ਕੀ ਭਗਤੀ ਕਰ ਕੇ ਆਏ ਹੈਂ, ਤਿਨ ਕੋ ਅਬ ਭੀ ਸਤਿਗੁਰੋਂ ਨੇ ਹਰਿ ਹਰਿ ਨਾਮ ਦੇ ਕਰ ਦੁਖੋਂ ਕੇ ਹਰਨੇ ਵਾਲੀ ਭਗਤੀ ਤਿਨ ਕੇ ਰਿਦੇ ਮੇਂ ਸਮਾਇ ਦਈ ਹੈ, ਭਾਵ ਉਤਪਤਿ ਕਰੀ ਹੈ॥
Prof. Sahib Singhਹੇ ਭਾਈ! (ਜਿਹੜੇ ਮਨੁੱਖ) ਪੂਰਬਲੇ ਜਨਮ ਵਿਚ (ਪਰਮਾਤਮਾ ਦੀ) ਭਗਤੀ ਕਰ ਕੇ (ਹੁਣ ਮਨੁੱਖਾ ਜਨਮ ਵਿਚ) ਆਏ ਹਨ, ਗੁਰੂ ਨੇ (ਉਹਨਾਂ ਦੇ ਅੰਦਰ) ਹਰ ਵੇਲੇ ਭਗਤੀ ਕਰਨ ਦਾ ਬੀਜ ਬੀਜ ਦਿੱਤਾ ਹੈ।

ਪਦ ਅਰਥ ਪੂਰਬ ਜਨਮਿ = ਪਹਿਲੇ ਜਨਮ ਵਿਚ। ਕਰਿ = ਕਰ ਕੇ। ਆਏ = (ਮਨੁੱਖਾ ਜਨਮ ਵਿਚ) ਆ ਗਏ। ਗੁਰਿ = ਗੁਰੂ ਨੇ। ਭਗਤਿ ਜਮਈਆ = (ਪਰਮਾਤਮਾ ਦੀ) ਭਗਤੀ (ਦਾ ਬੀਜ ਉਹਨਾਂ ਦੇ ਅੰਦਰ) ਬੀਜ ਦਿੱਤਾ।

SikhNet (Spanish)Nacimos humanos porque servimos a Dios en nuestra pasada encarnación, y por la Gracia del Guru cosechamos Su Alabanza en esta encarnación también. Mediante la Alabanza Amorosa en mis pasadas vidas, he nacido en ésta. Es el Guru Quien me ha inspirado a alabar al Señor, Jar, Jar, Jar, Jar

ਭਗਤਿ ਭਗਤਿ ਕਰਤੇ ਹਰਿ ਪਾਇਆ; ਜਾ ਹਰਿ ਹਰਿ ਹਰਿ. ਹਰਿ ਨਾਮਿ ਸਮਈਆ ॥੭॥

bhagat bhagat karate har paaeaa; jaa har har har. har naam sameea |7| Ang 837

Sant Singh KhalsaWorshipping, worshipping Him with devotion, I found the Lord, and then I merged into the Name of the Lord, Har, Har, Har, Har. ||7||
Manmohan SinghWhen I merged in the Lord, Lord, Lord, 's Name, then serving and praising the Lord, I attained to Him.
Manmohan Singh (Punjabi)ਜਦ ਮੈਂ ਸਾਂਈਂ, ਸਾਂਈਂ, ਸਾਂਈਂ, ਸਾਈਂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ, ਤਦ ਮੈਂ ਸਾਈਂ ਦੀ ਸੇਵਾ ਤੇ ਸਿਫ਼ਤ ਕਰਨ ਦੁਆਰਾ ਉਸ ਨੂੰ ਪਰਾਪਤ ਕਰ ਲਿਆ।
Fareedkot Teekaਜਬ ਭਗਤੋਂ ਕੀ ਵਾ ਮਨ ਬਾਣੀ ਕਰ ਭਗਤਿ ਸੇਵ ਕਰਤੇ ਹੂਏ ਹਰੀ ਕੇ ਨਾਮ ਕੋ ਪਾਯਾ, ਤਬ ਹਰੀ ਕਾ ਹਰਿ ਹਰਿ ਨਾਮ ਜਪ ਕੇ ਤਿਸ ਹਰੀ ਨਾਮੀ ਮੇਂ ਸਮਾਇਆ ਅਰਥਾਤ ਅਭੇਦਤਾ ਹੋਤੀ ਭਈ॥੭॥
Prof. Sahib Singhਜਦੋਂ ਉਹ ਹਰ ਵੇਲੇ ਹਰਿ-ਨਾਮ ਸਿਮਰਦਿਆਂ ਸਿਮਰਦਿਆਂ ਹਰਿ-ਨਾਮ ਵਿਚ ਲੀਨ ਹੋ ਗਏ, ਤਦੋਂ ਹਰ ਵੇਲੇ ਭਗਤੀ ਕਰਦਿਆਂ ਉਹਨਾਂ ਨੂੰ ਪਰਮਾਤਮਾ ਦਾ ਮਿਲਾਪ ਹੋ ਗਿਆ ॥੭॥

ਪਦ ਅਰਥ ਕਰਤੇ = ਕਰਦਿਆਂ। ਭਗਤਿ ਭਗਤਿ ਕਰਤੇ = ਹਰ ਵੇਲੇ ਭਗਤੀ ਕਰਦਿਆਂ। ਨਾਮਿ = ਨਾਮ ਵਿਚ ॥੭॥

SikhNet (Spanish)Alabando, alabando al Señor con toda Devoción, Lo encontré, y así me inmergí en el Nombre del Señor, Jar, Jar, Jar, Jar. (7)

ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ; ਆਪੇ ਘੋਲਿ ਘੋਲਿ ਅੰਗਿ ਲਈਆ ॥

prabh aan aan mahindee peesaaee; aape ghol ghol ang leea | Ang 837

Sant Singh KhalsaGod Himself came and ground the henna leaves into powder, and applied it to my body.
Manmohan SinghThe Lord Himself brought and powdered the henna-leaves and Himself applied its paste to my body-limbs.
Manmohan Singh (Punjabi)ਪ੍ਰਭੂ ਨੇ ਖੁਦ ਮਹਿੰਦੀ ਦੇ ਪੱਤੇ ਲਿਆਂਦੇ ਅਤੇ ਪੀਠੇ ਅਤੇ ਖੁਦ ਹੀ ਇਸ ਦੇ ਘੋਲ ਨੂੰ ਮੇਰੇ ਸਰੀਰ ਦੇ ਅੰਗਾਂ ਉਤੇ ਮਲਿਆ।
Fareedkot Teekaਜੋ ਇਸ ਮਨ ਕੋ ਪ੍ਰਭ ਕੀ ਤਰਫ ਦ੍ਵੈਤ ਕੀ ਤ੍ਰਫੋਂ (ਆਣਿ) ਲਿਆਵਨਾ ਹੈ। ਵਾ (ਆਣਿ ਆਣਿ) ਮੋੜ ਮੋੜ ਮਨ ਕੋ ਸਾਧਨੋ ਕਰ ਸੂਖਮ ਕੀਆ ਹੈ, ਏਹੁ ਮਹਿੰਦੀ ਪੀਸਾਈ ਹੈ। ਜੋ ਪੁਨਾ ਪੁਨਾ ਅਭ੍ਯਾਸ ਕਰਨਾ ਹੈ ਏਹ ਘੋਲ ਘੋਲ ਕਰ (ਅੰਗਿ) ਰਿਦੇ ਮੇਂ ਆਪੇ ਲਗਾਈ ਹੈ, ਭਾਵ ਸਾਧਨ ਸਪੰਨ ਮਨ ਕੋ ਰਿਦੇ ਮੇਂ ਠਹਰਾਯਾ ਹੈ॥
Prof. Sahib Singh(ਪਰ, ਹੇ ਭਾਈ! ਪਰਮਾਤਮਾ ਦੀ ਭਗਤੀ ਕਰਨਾ ਜੀਵ ਦੇ ਆਪਣੇ ਇਖ਼ਤਿਆਰ ਦੀ ਗੱਲ ਨਹੀਂ ਹੈ। ਇਹ ਘਾਲ-ਕਮਾਈ ਪ੍ਰਭੂ ਦੀ ਮਿਹਰ ਨਾਲ ਹੀ ਹੋ ਸਕਦੀ ਹੈ। ਪ੍ਰਭੂ ਦੀ ਭਗਤੀ ਕਰਨੀ, ਮਾਨੋ, ਮਹਿੰਦੀ ਨੂੰ ਪੀਸਣ ਸਮਾਨ ਹੈ। ਇਸਤ੍ਰੀ ਮਹਿੰਦੀ ਨੂੰ ਆਪ ਹੀ ਪੀਂਹਦੀ ਹੈ, ਆਪ ਹੀ ਘਸਾਂਦੀ ਹੈ, ਤੇ ਆਪ ਹੀ ਉਸ ਨੂੰ ਆਪਣੇ ਹੱਥਾਂ-ਪੈਰਾਂ ਤੇ ਲਾਂਦੀ ਹੈ। ਉਹ ਆਪ ਹੀ ਮਹਿੰਦੀ ਨੂੰ ਇਸ ਯੋਗ ਬਣਾਂਦੀ ਹੈ ਕਿ ਉਹ ਉਸ ਇਸਤ੍ਰੀ ਦੇ ਅੰਗਾਂ ਤੇ ਲੱਗ ਸਕੇ)। ਪ੍ਰਭੂ ਨੇ ਆਪ ਹੀ (ਜੀਵ ਦੇ ਮਨ ਨੂੰ ਆਪਣੇ ਚਰਨਾਂ ਵਿਚ) ਲਿਆ ਲਿਆ ਕੇ (ਭਗਤੀ ਕਰਨ ਦੀ) ਮਹਿੰਦੀ (ਜੀਵ ਪਾਸੋਂ) ਪਿਹਾਈ ਹੈ, ਫਿਰ ਆਪ ਹੀ ਉਸ ਦੀ ਭਗਤੀ-ਰੂਪ ਮਹਿੰਦੀ ਨੂੰ ਘੋਲ ਘੋਲ ਕੇ (ਰੰਗੀਲੀ ਪਿਆਰ-ਭਰੀ ਬਣਾ ਬਣਾ ਕੇ) ਆਪਣੇ ਚਰਨਾਂ ਵਿਚ ਉਸ ਨੂੰ ਜੋੜਿਆ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਆਣਿ = ਲਿਆ ਕੇ। ਆਪੇ = ਆਪ ਹੀ। ਘੋਲਿ = ਘੋਲ ਕੇ। ਅੰਗਿ = ਸਰੀਰ ਉਤੇ।

SikhNet (Spanish)El Señor Mismo hizo polvo las hojas de jenna y las untó en mis coyunturas.

ਜਿਨ ਕਉ ਠਾਕੁਰਿ ਕਿਰਪਾ ਧਾਰੀ; ਬਾਹ ਪਕਰਿ ਨਾਨਕ. ਕਢਿ ਲਈਆ ॥੮॥੬॥੨॥੧॥੬॥੯॥

jin kau tthaakur kirapaa dhaaree; baah pakar naanak. kadt leea |8|6|2|1|6|9| Ang 837

Sant Singh KhalsaOur Lord and Master showers His Mercy upon us, and grasps hold of our arms; O Nanak, He lifts us up and saves us. ||8||6||9||2||1||6||9||
Manmohan SinghThey, to whom the Lord extends His mercy, catching by the arm, He pulls them out of the world-ocean, O Nanak.
Manmohan Singh (Punjabi)ਜਿਨ੍ਹਾਂ ਉਤੇ ਸੁਆਮੀ ਆਪਣੀ ਰਹਿਮਤ ਕਰਦਾ ਹੈ, ਬਾਂਹ ਤੋਂ ਪਕੜ ਕੇ, ਉਹ ਉਨ੍ਹਾਂ ਨੂੰ ਸੰਸਾਰ ਸਮੁੰਦਰ ਵਿਚੋਂ ਬਾਹਰ ਧੂ ਲੈਂਦਾ ਹੈ, ਹੇ ਨਾਨਕ!
Fareedkot Teekaਜਿਨੋਂ ਪਰ ਠਾਕੁਰਿ ਜੀ ਨੇ ਕਿਰਪਾ ਧਾਰੀ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਬੁਧ ਰੂਪੀ ਭੁਜਾ ਤੇ ਪਕੜ ਕਰ ਕੇ ਸੰਸਾਰ ਕੇ ਦੁਖੋਂ ਤੇ ਕਾਢ ਲੀਆ ਹੈ॥੮॥੬॥੯॥☬ਵਾਹਿਗੁਰੂ ਕੇ ਗੁਣ ਔਰ ਨਾਮ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਨ੍ਹਾਂ ਉਤੇ ਮਾਲਕ-ਪ੍ਰਭੂ ਨੇ ਮਿਹਰ ਕੀਤੀ, ਉਹਨਾਂ ਦੀ ਬਾਂਹ ਫੜ ਕੇ (ਉਹਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਬਾਹਰ) ਕੱਢ ਲਿਆ ॥੮॥੬॥੨॥੧॥੬॥੯॥

ਪਦ ਅਰਥ ਠਾਕੁਰਿ = ਠਾਕੁਰ ਨੇ। ਪਕਰਿ = ਫੜ ਕੇ ॥੮॥੬॥੨॥੧॥੬॥੯॥

* ਵੇਰਵਾ: ਅਸਟਪਦੀਆਂ ਮ: ੧ = ੨। ਮ: ੩ = ੧। ਮ: ੪ = ੬। ਜੋੜ = ੯।

SikhNet (Spanish)Nuestro Señor y Maestro roció sobre nosotros Su Misericordia, oh dice Nanak, nos elevó y nos salvó. (8-6-9-2-1-6-9)
Answers quote the Granth verbatim with Ang citations. AI commentary is not Gurbani and not a religious ruling.