ਮਨ ਕੀ ਬਿਰਥਾ. ਮਨ ਹੀ ਜਾਣੈ; ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥
man kee birathaa. man hee jaanai; avar ki jaanai ko peer pareea |1|
Sant Singh KhalsaThe pain of my mind is known only to my own mind; who can know the pain of another? ||1||
Manmohan SinghThe pain of my mind is known to my kind alone who else can know the pain of another?
Manmohan Singh (Punjabi)ਮੇਰੇ ਦਿਲ ਦੀ ਪੀੜ ਨੂੰ ਕੇਵਲ ਮੇਰਾ ਚਿੱਤ ਹੀ ਜਾਣਦਾ ਹੈ। ਹੋਰ ਕੌਣ ਪਰਾਏ ਦੀ ਪੀੜ ਨੂੰ ਜਾਣ ਕਸਦਾ ਹੈ?
Fareedkot Teekaਤਿਸ ਮਨ ਕੀ (ਬਿਰਥਾ) ਪੀੜਾ ਕੋ ਮਨੁ ਹੀ ਜਾਨਤਾ ਹੈ, ਔਰੁ ਕੌਨ ਪਰਾਈ ਪੀੜਾ ਨੂੰ ਜਾਨ ਸਕਤਾ ਹੈ ਅਰਥਾਤ ਔਰੁ ਕੋਈ ਨਹੀਂ ਜਾਨ ਸਕਤਾ ਹੈ॥੧॥
Prof. Sahib Singhਹੇ ਭਾਈ! (ਮੇਰੇ) ਮਨ ਦੀ (ਇਸ ਵੇਲੇ ਦੀ) ਪੀੜਾ ਨੂੰ (ਮੇਰਾ ਆਪਣਾ) ਮਨ ਹੀ ਜਾਣਦਾ ਹੈ। ਕੋਈ ਹੋਰ ਪਰਾਈ ਪੀੜ ਨੂੰ ਕੀਹ ਜਾਣ ਸਕਦਾ ਹੈ? ॥੧॥ਪਦ ਅਰਥ ਬਿਰਹਾ = ਪੀੜਾ। ਮਨ ਹੀ = ਮਨੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨੁ' ਦਾ (ੁ) ਉਡ ਗਿਆ ਹੈ}। ਜਾਣੈ = ਜਾਣਦਾ ਹੈ। ਅਵਰੁ ਕੋ = ਕੋਈ ਹੋਰ। ਕਿ = ਕੀਹ? ਪਰਈਆ = ਪਰਾਈ ॥੧॥
SikhNet (Spanish)El dolor de mi mente, sólo yo lo conozco; dime, ¿quién es capaz de sentir el dolor de otro? (1)
ਰਾਮ ਗੁਰਿ ਮੋਹਨਿ; ਮੋਹਿ ਮਨੁ ਲਈਆ ॥
raam gur mohan; mohi man leea |
Sant Singh KhalsaThe Lord, the Guru, the Enticer, has enticed my mind.
Manmohan SinghThe Guru-God, the bewitcher, has bewitched my soul,
Manmohan Singh (Punjabi)ਫਰੇਫਤਾ ਕਰ ਲੈਣਹਾਰ, ਗੁਰੂ ਪਰਮੇਸ਼ਰ ਨੇ ਮੇਰੀ ਜਿੰਦੜੀ ਨੂੰ ਮੋਹ ਲਿਆ ਹੈ।
Fareedkot Teeka(ਰਾਮ) ਹੇ ਭਾਈ! ਮੋਹਿਨ ਰੂਪ ਸਤਿਗੁਰੋਂ ਨੇ ਮੇਰਾ ਮਨ ਮੋਹਿ ਲੀਆ ਹੈ॥
Prof. Sahib Singhਹੇ (ਮੇਰੇ) ਰਾਮ! ਪਿਆਰੇ ਗੁਰੂ ਨੇ (ਮੇਰਾ) ਮਨ ਆਪਣੇ ਵੱਸ ਵਿਚ ਕਰ ਲਿਆ ਹੈ।ਪਦ ਅਰਥ ਰਾਮ = ਹੇ (ਮੇਰੇ) ਰਾਮ! ਗੁਰਿ = ਗੁਰੂ ਨੇ। ਮੋਹਨਿ = ਮੋਹਨ ਨੇ। ਗੁਰਿ ਮੋਹਨਿ = ਮੋਹਨ ਗੁਰੂ ਨੇ, ਪਿਆਰੇ ਗੁਰੂ ਨੇ। ਮੋਹਿ ਲਈਆ = ਮੋਹ ਲਿਆ ਹੈ, ਆਪਣੇ ਵੱਸ ਵਿਚ ਕਰ ਲਿਆ ਹੈ।
SikhNet (Spanish)Oh Dios, mi mente ha sido encantada por mi amado Guru;
ਹਉ ਆਕਲ ਬਿਕਲ ਭਈ. ਗੁਰ ਦੇਖੇ; ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥
hau aakal bikal bhee. gur dekhe; hau lott pott hoe peea |1| rahaau |
Sant Singh KhalsaI am stunned and amazed, gazing upon my Guru; I have entered the realm of wonder and bliss. ||1||Pause||
Manmohan SinghSeeing my Guru I am wonder-struck and I have entered the realm of beatitude. Pause.
Manmohan Singh (Punjabi)ਆਪਣੇ ਗੁਰਾਂ ਨੂੰ ਵੇਖਕੇ ਮੈਂ ਪਰਮ ਚਕਰਿਤ ਹੋ ਗਿਆ ਅਤੇ ਪਰਮ ਪਰਸੰਨਤਾ ਦੇ ਮਡਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਠਹਿਰਾਉ।
Fareedkot Teekaਮੈਂ ਜੋ ਅਕਲ ਵਾਲੀ ਥੀ ਸੋ ਗੁਰੋਂ ਕੋ ਦੇਖਨੇ ਕਰ (ਬਿਕਲ) ਬੇਸੁਧ ਹੋ ਗਈ ਹੂੰ। ਤਿਸੀ ਕਰ ਮੈਂ ਸੰਸਾਰ ਕੀ ਤਰਫੋਂ ਲੋਟ ਪੋਟ ਪ੍ਰੇਮ ਕਰ ਬਿਸੁਧ ਭਈ ਹੂੰ॥੧॥ ਰਹਾਉ ॥
Prof. Sahib Singhਗੁਰੂ ਦਾ ਦਰਸਨ ਕਰ ਕੇ (ਹੁਣ) ਮੈਂ ਆਪਣੀ ਚਤੁਰਾਈ-ਸਿਆਣਪ ਗਵਾ ਬੈਠੀ ਹਾਂ, ਮੇਰਾ ਆਪਣਾ ਆਪ ਮੇਰੇ ਆਪਣੇ ਵੱਸ ਵਿਚ ਨਹੀਂ ਰਿਹਾ (ਮੇਰਾ ਮਨ ਅਤੇ ਮੇਰੇ ਗਿਆਨ-ਇੰਦ੍ਰੇ ਗੁਰੂ ਦੇ ਵੱਸ ਵਿਚ ਹੋ ਗਏ ਹਨ) ॥੧॥ ਰਹਾਉ ॥ਪਦ ਅਰਥ ਹਉ = ਹਉਂ, ਮੈਂ। ਆਕਲ ਬਿਕਲ = {आकुल, विकल = Disturbed, Unnerved} ਘਬਰਾਈ ਹੋਈ। ਆਕਲ ਬਿਕਲ ਭਈ = ਆਪਣੀ ਚਤੁਰਾਈ-ਸਿਆਣਪ ਗਵਾ ਬੈਠੀ ਹਾਂ। ਲੋਟ ਪੋਟ = ਕਾਬੂ ਤੋਂ ਬਾਹਰ, ਆਪਣੇ ਮਨ ਦੇ ਕਾਬੂ ਤੋਂ ਬਾਹਰ ॥੧॥ ਰਹਾਉ ॥
SikhNet (Spanish)viendo a mi Guru he entrado al Reino de Éxtasis, la tierra maravillosa. (1-Pausa)
ਹਉ ਨਿਰਖਤ ਫਿਰਉ. ਸਭਿ ਦੇਸ ਦਿਸੰਤਰ; ਮੈ. ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥
hau nirakhat firau. sabh des disantar; mai. prabh dekhan ko bahut man cheea |
Sant Singh KhalsaI wander around, exploring all lands and foreign countries; within my mind, I have such a great longing to see my God.
Manmohan SinghI go about seeing all the country and foreign lands, as within my mind, there is a great yearning to see my Lord.
Manmohan Singh (Punjabi)ਮੈਂ ਸਮੂਹ ਮੁਲਕਾਂ ਅਤੇ ਪ੍ਰਦੇਸ਼ਾਂ ਅੰਦਰ ਵੇਖਦੀ ਫਿਰਦੀ ਹਾਂ। ਕਿਉਂਕਿ ਮੇਰੇ ਚਿੱਤ ਅੰਦਰ ਆਪਣੇ ਸਿਰ ਦੇ ਸਾਈਂ ਨੂੰ ਵੇਖਣ ਦੀ ਘਣੇਰੀ ਸੱਧਰ ਹੈ।
Fareedkot Teekaਤਿਸੀ ਤੇ ਮੈਂ ਸਭ ਦੇਸ ਦੇਸਤ੍ਰੋਂ ਮੇਂ ਦੇਖਤੀ ਫਿਰਤੀ ਹੋਂ, ਕਿਉਂਕਿ ਮੇਰੇ ਮਨ ਮੇਂ ਪ੍ਰਭੂ ਕੇ ਦੇਖਨੇ ਕਾ ਬਹੁਤ ਹੀ (ਚਈਆ) ਚਾਉ ਭਯਾ ਹੈ॥
Prof. Sahib Singhਹੇ ਭਾਈ! (ਮੇਰੇ) ਮਨ ਵਿਚ ਪ੍ਰਭੂ ਦਾ ਦਰਸਨ ਕਰਨ ਦਾ ਬਹੁਤ ਚਾਉ ਪੈਦਾ ਹੋ ਚੁਕਾ ਹੈ, ਮੈਂ ਸਾਰੇ ਦੇਸਾਂ ਦੇਸਾਂਤਰਾਂ ਵਿਚ (ਉਸ ਨੂੰ) ਭਾਲਦੀ ਫਿਰਦੀ ਹਾਂ (ਸਾਂ)।ਪਦ ਅਰਥ ਨਿਰਖਤ ਫਿਰਉ = {ਫਿਰਉਂ} ਮੈਂ ਭਾਲਦੀ ਫਿਰਦੀ ਹਾਂ। ਸਭਿ = ਸਾਰੇ। ਦਿਸੰਤਰ = ਦੇਸ-ਅੰਤਰ, ਹੋਰ ਹੋਰ ਦੇਸ। ਕੋ = ਦਾ। ਮਨਿ = (ਮੇਰੇ) ਮਨ ਵਿਚ। ਚਈਆ = ਚਾਉ।
SikhNet (Spanish)Vago por todas partes para ver a mi Señor; mi añoranza por tener Su Visión es inmensa.
ਮਨੁ ਤਨੁ ਕਾਟਿ ਦੇਉ ਗੁਰ ਆਗੈ; ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥
man tan kaatt deo gur aagai; jin har prabh maarag panth dikheea |2|
Sant Singh KhalsaI sacrifice my mind and body to the Guru, who has shown me the Way, the Path to my Lord God. ||2||
Manmohan SinghSacrifice I my soul and body unto the Guru, who has shown me the path and way to my God Lord.
Manmohan Singh (Punjabi)ਆਪਣੀ ਆਤਮਾ ਅਤੇ ਦੇਹ ਮੈਂ ਗੁਰਾਂ ਉਤੋਂ ਕੁਰਬਾਨ ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦਾ ਰਾਹ ਅਤੇ ਰਸਤਾ ਵਿਖਾਲ ਦਿੱਤਾ ਹੈ।
Fareedkot Teekaਜਿਨੋਂ ਨੇ ਸੰਸਾਰ ਮਾਰਗ ਮੇਂ ਸੇ ਹਰਿ ਪ੍ਰਭ ਕਾ ਪੰਥ ਮੁਝ ਕੋ ਦਿਖਾਇਆ, ਮੈਂ ਤਿਨ ਸਤਿਗੁਰੋਂ ਕੇ ਆਗੇ ਅਪਨਾ ਮਨ ਤਨ ਕਾਟ ਕਰ, ਭਾਵ ਸੰਸਾਰ ਸੇ ਤੋੜ ਕਰ ਵਾ ਅਭਿਮਾਨ ਤ੍ਯਾਗ ਕਰ ਦੇ ਦੇਵੋਂ॥੨॥
Prof. Sahib Singhਜਿਸ (ਗੁਰੂ) ਨੇ (ਮੈਨੂੰ) ਪ੍ਰਭੂ (ਦੇ ਮਿਲਾਪ) ਦਾ ਰਸਤਾ ਵਿਖਾਲ ਦਿੱਤਾ ਹੈ, ਉਸ ਗੁਰੂ ਦੇ ਅੱਗੇ ਮੈਂ ਆਪਣਾ ਤਨ ਕੱਟ ਕੇ ਭੇਟਾ ਕਰ ਰਹੀ ਹਾਂ (ਆਪਣਾ ਆਪ ਗੁਰੂ ਦੇ ਹਵਾਲੇ ਕਰ ਰਹੀ ਹਾਂ) ॥੨॥ਪਦ ਅਰਥ ਕਾਟਿ = ਕੱਟ ਕੇ। ਦੇਉ = ਦੇਉਂ, ਮੈਂ ਦੇਂਦੀ ਹਾਂ। ਜਿਨਿ = ਜਿਸ (ਗੁਰੂ) ਨੇ। ਮਾਰਗੁ = ਰਸਤਾ। ਪੰਥੁ = ਰਸਤਾ। ਦਿਖਈਆ = ਵਿਖਾ ਦਿੱਤਾ ਹੈ ॥੨॥
SikhNet (Spanish)Entrego mi cuerpo y mi mente al Guru, Quien me ha enseñado el Sendero del Señor. (2)
ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ; ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥
koee aan sadesaa dee prabh keraa; rid antar man tan meetth lageea |
Sant Singh KhalsaIf only someone would bring me news of God; He seems so sweet to my heart, mind and body.
Manmohan SinghIf some one brings to me the message of my Lord, unto my mind, heart and body, he seems sweet.
Manmohan Singh (Punjabi)ਜੇਕਰ ਕੋਈ ਆ ਕੇ ਮੈਨੂੰ ਮੇਰੇ ਮਾਲਕ ਦਾ ਸੁਨੇਹਾ ਦੇਵੇ ਤਾਂ ਉਹ ਮੇਰੇ ਹਿਰਦੇ, ਦਿਲ ਅਤੇ ਸਰੀਰ ਨੂੰ ਮਿੱਠੜਾ ਲੱਗਦਾ ਹੈ।
Fareedkot Teekaਜੇ ਕੋਈ ਪ੍ਰਭੂ ਕਾ ਸੰਦੇਸਾ ਭੀ ਆਇ ਕਰ ਮੁਝ ਕੋ ਦੇਤਾ ਹੈ, ਭਾਵ ਪ੍ਰਮੇਸਰ ਪਤੀ ਕੇ ਬੇਦ ਰੂਪ ਵਾਕ੍ਯ ਜੋ ਪ੍ਰਾਪਤ ਕਰਨੇ ਵਾਲੇ ਹੈਂ, ਸੋ ਸੁਨਾਵੈ, ਸੋ ਮੇਰੇ ਰਿਦੇ ਮੇਂ ਮਨ ਤਨ ਸੇ ਪਰਮ ਮੀਠਾ ਲਾਗਤਾ ਹੈ॥
Prof. Sahib Singhਹੇ ਭਾਈ! (ਹੁਣ ਜੇ) ਕੋਈ ਪ੍ਰਭੂ ਦਾ ਸੁਨੇਹਾ ਲਿਆ ਕੇ (ਮੈਨੂੰ) ਦੇਂਦਾ ਹੈ, ਤਾਂ ਉਹ ਮੇਰੇ ਹਿਰਦੇ ਵਿਚ ਮੇਰੇ ਮਨ ਵਿਚ ਮੇਰੇ ਤਨ ਵਿਚ ਪਿਆਰਾ ਲੱਗਦਾ ਹੈ।ਪਦ ਅਰਥ ਆਣਿ ਸਦੇਸਾ = ਸੁਨੇਹਾ ਲਿਆ ਕੇ। ਦੇਇ = ਦੇਂਦਾ ਹੈ। ਕੇਰਾ = ਦਾ। ਰਿਦ ਅੰਤਰਿ = ਹਿਰਦੇ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ। ਲਗਈਆ = ਲੱਗਦਾ ਹੈ।
SikhNet (Spanish)Si alguien me trajera el mensaje de mi Amado Señor, yo daría lo que fuera.
ਮਸਤਕੁ ਕਾਟਿ ਦੇਉ ਚਰਣਾ ਤਲਿ; ਜੋ ਹਰਿ ਪ੍ਰਭੁ ਮੇਲੇ. ਮੇਲਿ ਮਿਲਈਆ ॥੩॥
masatak kaatt deo charanaa tal; jo har prabh mele. mel mileea |3|
Sant Singh KhalsaI would cut off my head and place it under the feet of that one who leads me to meet and unite with my Lord God. ||3||
Manmohan SinghChopping off my head, I would place it under the feet of him, who makes me meet my God Lord and unites me with His guild.
Manmohan Singh (Punjabi)ਆਪਣਾ ਸਿਰ ਵੱਢ ਕੇ ਮੈਂ ਉਸ ਦੇ ਪੈਰਾਂ ਹੇਠਾਂ ਰੱਖ ਦੇਵਾਂਗਾ। ਜੈ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਨਾਲ ਮਿਲਾ ਦੇਵੇ ਅਤੇ ਉਸ ਦੀ ਸੰਗਤ ਨਾਲ ਜੋੜ ਦੇਵੇ।
Fareedkot Teekaਅਪਨੇ ਮਸਤਕ ਕੋ ਕਾਟ ਕਰ ਤਿਨ ਗੁਰੋਂ ਕੇ ਚਰਨੋਂ ਤਲੇ ਦੇਵੋਂ, ਭਾਵ ਹੰਕਾਰ ਕੋ ਤਿਆਗ ਦੇਵੋਂ। ਜੋ ਸਤਸੰਗਤ ਕੇ ਮੇਲ ਮੇਂ ਮਿਲਾਇਕਰ ਹਰਿ ਪ੍ਰਭੂ ਕੋ ਮੇਰੇ ਸਾਥ ਮਿਲਾਇ ਦੇਵੈ॥੩॥
Prof. Sahib Singhਹੇ ਭਾਈ! ਜਿਹੜਾ ਕੋਈ ਸੱਜਣ ਮੈਨੂੰ ਪ੍ਰਭੂ ਮਿਲਾਂਦਾ ਹੈ, ਮੈਂ ਆਪਣਾ ਸਿਰ ਕੱਟ ਕੇ ਉਸ ਦੇ ਪੈਰਾਂ ਹੇਠ ਰੱਖਣ ਨੂੰ ਤਿਆਰ ਹਾਂ ॥੩॥ਪਦ ਅਰਥ ਮਸਤਕੁ = ਮੱਥਾ, ਸਿਰ। ਕਾਟਿ = ਕੱਟ ਕੇ। ਦੇਉ = ਦੇਉਂ, ਮੈਂ ਦੇਂਦਾ ਹਾਂ। ਤਲਿ = ਹੇਠ ॥੩॥
SikhNet (Spanish)Si me pudiera guiar hasta mi Guru, me cortaría la cabeza y la pondría a sus pies. (3)
ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ; ਗੁਣ ਕਾਮਣ ਕਰਿ. ਹਰਿ ਪ੍ਰਭੁ ਲਹੀਆ ॥
chal chal sakhee ham prabh parabodhah; gun kaaman kar. har prabh laheea |
Sant Singh KhalsaLet us go, O my companions, and understand our God; with the spell of virtue, let us obtain our Lord God.
Manmohan SinghO my mates, let us go and under stand our Lord and practising the charm of virtues, obtain our Lords Master.
Manmohan Singh (Punjabi)ਆਓ ਮੇਰੀਓ ਸਹੇਲੀਓ! ਆਪਾਂ ਚੱਲ ਕੇ ਆਪਣੇ ਸਾਹਿਬ ਨੂੰ ਸਮਝੀਏ ਅਤੇ ਨੇਕੀਆਂ ਦੇ ਜਾਦੂ ਕਰ ਕੇ ਆਪਣੇ ਸੁਆਮੀ ਮਾਲਕ ਨੂੰ ਪਰਾਪਤ ਹੋਈਏ।
Fareedkot Teekaਹੇ ਸੰਤ ਜਨ ਰੂਪ ਸਖੀ! ਮਨ ਬਾਣੀ ਸੇ ਤਿਸ ਕੇ ਮਾਰਗ ਮੇਂ ਚਲ ਕਰ ਹਮ ਔਰ ਤੂੰ ਪ੍ਰਭੂ ਕੇ ਸਰੂਪ ਕੋ (ਪ੍ਰਬੋਧਹ) ਵਿਸੇਸ ਕਰ ਜਾਣੀਐ; ਵਾ (ਪ੍ਰਬੋਧਹ) ਵਸ ਕਰ ਲੇਵੇਂ, ਭਾਵ ਪ੍ਰਸੰਨ ਕਰ ਲੇਵੇਂ। ਕਿਉਂਕਿ ਗੁਣੋਂ ਕੇ ਧਾਰਨ ਰੂਪੀ (ਕਾਮਣਿ) ਜਾਦੂ ਕਰ ਤਿਸ ਹਰਿ ਪ੍ਰਭ ਕੋ ਲਹੀਤਾ ਹੈ॥
Prof. Sahib Singhਹੇ ਸਖੀ! ਆ ਤੁਰ, ਹੇ ਸਖੀ! ਆ ਤੁਰ, ਅਸੀਂ (ਚੱਲ ਕੇ) ਪ੍ਰਭੂ (ਦੇ ਪਿਆਰ) ਨੂੰ ਹਿਲੂਣਾ ਦੇਈਏ, (ਆਤਮਕ) ਗੁਣਾਂ ਦੇ ਕਾਮਣ ਪਾ ਕੇ ਉਸ ਪ੍ਰਭੂ-ਪਤੀ ਨੂੰ ਵੱਸ ਵਿਚ ਕਰੀਏ।ਪਦ ਅਰਥ ਚਲੁ = ਆ ਤੁਰ। ਸਖੀ = ਹੇ ਸਹੇਲੀ! ਪ੍ਰਭੁ ਪਰਬੋਧਹ = ਅਸੀਂ ਪ੍ਰਭੂ (ਦੇ ਪਿਆਰ) ਨੂੰ ਜਗਾਈਏ, ਟੁੰਬੀਏ, ਹਿਲੂਣਾ ਦੇਈਏ। ਕਾਮਣ = ਟੂਣੇ, ਉਹ ਗੀਤ ਜੋ ਜੰਞ ਦੇ ਢੁਕਾ ਵੇਲੇ ਕੁੜੀਆਂ ਨਵੇਂ ਲਾੜੇ ਨੂੰ ਵੱਸ ਵਿਚ ਕਰਨ ਵਾਸਤੇ ਗਾਂਦੀਆਂ ਹਨ। ਕਰਿ = ਕਰ ਕੇ। ਲਹੀਆ = ਲੱਭ ਲਈਏ।
SikhNet (Spanish)Vengan, oh amigos, vamos a conocer a nuestro Señor; vamos a enamorarlo con el encanto de nuestra Virtud.
ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ; ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥
bhagat vachhal uaa ko naam kaheeat hai; saran prabhoo tis paachhai peea |4|
Sant Singh KhalsaHe is called the Lover of His devotees; let us follow in the footsteps of those who seek God's Sanctuary. ||4||
Manmohan SinghHe goes by the Name of the lover of His saints. Let us follow the footstep of those, l who sought the Lord's refuge.
Manmohan Singh (Punjabi)ਉਸ ਦਾ ਨਾਉਂ ਆਪਣੇ ਸੰਤਾਂ ਨੂੰ ਪਿਆਰ ਕਰਨ ਵਾਲਾ ਆਖਿਆ ਜਾਂਦਾ ਹੈ। ਆਓ! ਆਪਾਂ ਉਨ੍ਹਾਂ ਦੇ ਮਗਰ ਲੱਗ ਕੇ ਟੁਰੀਏ। ਜਿਨ੍ਹਾਂ ਨੇ ਸੁਆਮੀ ਦੀ ਪਨਾਹ ਲਈ ਹੈ।
Fareedkot Teekaਭਗਤੋਂ ਕਾ ਪਿਆਰਾ ਉਸ ਵਾਹਿਗੁਰੂ ਕਾ ਨਾਮ ਕਹੀਤਾ ਹੈ, ਤਾਂ ਤੇ ਜੋ ਸੰਤ ਜਨ ਤਿਸ ਪ੍ਰਭੂ ਕੀ ਸਰਣਿ ਪੜੇ ਹੈਂ। ਮੈਂ ਭੀ ਤਿਸ ਕੇ ਪਿਛੇ ਪੜੀ ਹੂੰ, ਭਾਵ ਯਹਿ ਹੈ ਕਿ ਤਿਸੀ ਸਤਸੰਗ ਕਾ ਆਸਰਾ ਲਈਏ॥੪॥
Prof. Sahib Singh'ਭਗਤੀ ਨਾਲ ਪਿਆਰ ਕਰਨ ਵਾਲਾ'-ਇਹ ਉਸ ਦਾ ਨਾਮ ਕਿਹਾ ਜਾਂਦਾ ਹੈ (ਹੇ ਸਖੀ! ਆ) ਉਸ ਦੀ ਸਰਨ ਪੈ ਜਾਈਏ, ਉਸ ਦੇ ਦਰ ਤੇ ਡਿੱਗ ਪਈਏ ॥੪॥ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਕਹੀਅਤੁ = ਕਿਹਾ ਜਾਂਦਾ ਹੈ। ਉਆ ਕੋ = ਉਸ ਦਾ ॥੪॥
SikhNet (Spanish)Es Su Naturaleza el proteger a Sus Devotos; entremos entonces a Su Santuario y sigamos los pasos del Ser Supremo. (4)
ਖਿਮਾ ਸੀਗਾਰ ਕਰੇ ਪ੍ਰਭ ਖੁਸੀਆ; ਮਨਿ ਦੀਪਕ ਗੁਰ ਗਿਆਨੁ ਬਲਈਆ ॥
khimaa seegaar kare prabh khuseea; man deepak gur giaan baleea |
Sant Singh KhalsaIf the soul-bride adorns herself with compassion and forgiveness, God is pleased, and her mind is illumined with the lamp of the Guru's wisdom.
Manmohan SinghIf the bride adorns herself with compassion, my Lord is pleased with her and the lamp of Guru's wisdom is kindles within her mind.
Manmohan Singh (Punjabi)ਜੇਕਰ ਪਤਨੀ ਆਪਣੇ ਆਪ ਨੂੰ ਦਇਆ ਨਾਲ ਸ਼ਸ਼ੋਭਤ ਕਰ ਲਵੇ ਤਾਂ ਮੇਰਾ ਸੁਆਮੀ ਉਸ ਉਤੇ ਪ੍ਰਸੰਨ ਹੋ ਜਾਂਦਾ ਹੈ ਅਤੇ ਗੁਰਾਂ ਦੀ ਦਾਨਾਈ ਦਾ ਦੀਵਾ ਉਸ ਦੇ ਹਿਰਦੇ ਅੰਦਰ ਲੱਗ ਪੈਂਦਾ ਹੈ।
Fareedkot Teekaਤਾਂ ਤੇ ਜਬ ਜਗ੍ਯਾਸੀ ਰੂਪ ਇਸਤ੍ਰੀ ਖਿਮਾਂ ਕਾ ਸੀਗਾਰ ਧਾਰਨਾ ਕਰੇ ਤਬ (ਆ) ਵਿਸੇਸ ਕਰ ਪ੍ਰਭੂ ਕੀ ਖੁਸੀ ਹੋਤੀ ਹੈ, ਔਰ ਗੁਰੋਂ ਦ੍ਵਾਰਾ ਮਨ ਬੀਚ ਗਿਆਨ ਰੂਪੀ ਦੀਪਕ (ਬਲਈਆ) ਪ੍ਰਕਾਸਤਾ ਹੈ॥
Prof. Sahib Singhਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ ਖਿਮਾ ਵਾਲੇ ਸੁਭਾਵ ਨੂੰ ਆਪਣੇ ਆਤਮਕ ਜੀਵਨ ਦੀ ਸਜਾਵਟ ਬਣਾਂਦੀ ਹੈ, ਜਿਹੜੀ ਆਪਣੇ ਮਨ ਵਿਚ ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਦੀਵਾ ਜਗਾਂਦੀ ਹੈ,ਪਦ ਅਰਥ ਖਿਮਾ = ਕਿਸੇ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ। ਸੀਗਾਰ = ਸਿੰਗਾਰ, ਸਜਾਵਟ। ਮਨਿ = ਮਨ ਵਿਚ। ਦੀਪਕ = ਦੀਵਾ। ਗਿਆਨੁ = ਆਤਮਕ ਜੀਵਨ ਦੀ ਸੂਝ। ਬਲਈਆ = ਬਾਲਦੀ ਹੈ, ਜਗਾਂਦੀ ਹੈ।
SikhNet (Spanish)Si nos embellecemos con Compasión, el Señor se complace con nosotros y la Luz de la Sabiduría del Guru ilumina nuestras mentes.
ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ; ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ ॥੫॥
ras ras bhog kare prabh meraa; ham tis aagai jeeo katt katt peea |5|
Sant Singh KhalsaWith happiness and ecstasy, my God enjoys her; I offer each and every bit of my soul to Him. ||5||
Manmohan SinghWith gladness and glee, My Lord enjoy her, Unto that Lord of Mine, I offer every bit of my body.
Manmohan Singh (Punjabi)ਪਰਸੰਨਤਾ ਅਤੇ ਖੁਸ਼ੀ ਨਾਲ ਮੇਰਾ ਮਾਲਕ ਉਸ ਨੂੰ ਮਾਣਦਾ ਹੈ। ਉਸ ਆਪਣੇ ਸੁਆਮੀ ਨੂੰ ਮੈਂ ਆਪਣੀ ਦੇਹ ਦੀ ਹਰ ਬੋਟੀ ਸਮਰਪਣ ਕਰਦਾ ਹਾਂ।
Fareedkot Teekaਮੇਰਾ ਪ੍ਰਭੂ (ਰਸਿ) ਪ੍ਰੇਮ ਮੇਂ (ਰਸਿ) ਤਦਾਕਾਰ ਹੋ ਕੇ ਜਿਨ ਕੇ ਸਾਥ ਭੋਗ ਕਰਤਾ ਹੈ, ਭਾਵ ਯਹਿ ਕਿ ਅਭੇਦ ਕਰਤਾ ਹੈ। ਤਿਸ ਪੁਰਸ ਕੇ ਆਗੇ ਹਮ ਅਪਨਾ ਜੀਉ ਕਾਟ ਕਾਟ ਕਰ ਪਾਵਤੇ ਹੈਂ॥੫॥
Prof. Sahib Singhਪ੍ਰਭੂ-ਪਤੀ ਉਸ ਉਤੇ ਪ੍ਰਸੰਨ ਹੋ ਜਾਂਦਾ ਹੈ। ਪ੍ਰਭੂ ਉਸ ਦੇ ਆਤਮਕ ਮਿਲਾਪ ਨੂੰ ਬੜੇ ਆਨੰਦ ਨਾਲ ਮਾਣਦਾ ਹੈ। ਹੇ ਸਹੇਲੀ! ਮੈਂ ਉਸ ਪ੍ਰਭੂ-ਪਤੀ ਦੇ ਅੱਗੇ ਆਪਣੀ ਜਿੰਦ ਮੁੜ ਮੁੜ ਵਾਰਨੇ ਕਰਨ ਨੂੰ ਤਿਆਰ ਹਾਂ ॥੫॥ਪਦ ਅਰਥ ਰਸਿ ਰਸਿ = ਬੜੇ ਸੁਆਦ ਨਾਲ। ਭੋਗ ਕਰੇ = ਮਿਲਾਪ ਮਾਣਦਾ ਹੈ। ਜੀਉ = ਜਿੰਦ। ਕਟਿ ਕਟਿ = ਮੁੜ ਮੁੜ ਕੱਟ ਕੇ ॥੫॥
SikhNet (Spanish)Es entonces, cuando el Señor goza de nosotras, Sus Esposas; ofrezco cada parte de mi ser a mi Dios. (5)
ਹਰਿ ਹਰਿ ਹਾਰੁ ਕੰਠਿ ਹੈ ਬਨਿਆ; ਮਨੁ ਮੋਤੀਚੂਰੁ, ਵਡ ਗਹਨ ਗਹਨਈਆ ॥
har har haar kantth hai baniaa; man moteechoor, vadd gehan gahaneea |
Sant Singh KhalsaI have made the Name of the Lord, Har, Har, my necklace; my mind tinged with devotion is the intricate ornament of crowning glory.
Manmohan SinghThe Lord's name, I have made my Necklace and the love-filled mind is the supreme ornament for my head decoration.
Manmohan Singh (Punjabi)ਪ੍ਰਭੂ ਦੇ ਨਾਮ ਨੂੰ ਮੈਂ ਆਪਣੀ ਗਲ-ਮਾਲਾ ਬਣਾ ਲਿਆ ਹੈ ਅਤੇ ਪ੍ਰੇਮ-ਪੂਰਤ ਹਿਰਦਾ ਮੇਰੇ ਸੀਸ ਦੇ ਸ਼ਿੰਗਾਰ ਲਈ ਪਰਮ ਗਹਿਣਾ ਹੈ।
Fareedkot Teekaਤਿਨ ਕੇ ਕੰਠ ਮੇਂ ਹਰਿ ਹਰਿ ਨਾਮ ਕਾ ਹਾਰ ਬਨਿਆ ਹੂਆ ਸੋਭਤਾ ਹੈ। ਪੁਨਾ ਮਨ ਕੋ (ਗਹਨ) ਪਕੜ ਕੇ ਤਿਸ ਕਾ ਖੋਟਾ ਸਭਾਵ (ਚੂਰੁ) ਚੂਰਨ ਕਰ ਕੇ ਮੋਤੀ ਸਮ ਸੁਧ ਕੀਆ ਹੈ। ਏਹੀ ਸੁਧ ਹੂਆ ਹੂਆ ਮਨ ਵਡਾ ਭਾਰਾ ਗਹਣਾ ਹੈ, ਭਾਵ ਜੋ ਮਨ ਕੋ ਬਸ ਕੀਆ ਹੈ ਏ ਬਡਾ ਭੂਖਨ ਪਹਰਿਆ ਹੈ॥
Prof. Sahib Singhਹੇ ਸਹੇਲੀਏ! ਪਰਮਾਤਮਾ ਦੇ ਨਾਮ (ਦੀ ਸੁਆਸ ਸੁਆਸ ਯਾਦ) ਦਾ ਹਾਰ ਮੈਂ (ਆਪਣੇ) ਗਲ ਵਿਚ ਪਾ ਲਿਆ ਹੈ (ਯਾਦ ਦੀ ਬਰਕਤ ਨਾਲ ਸੁੰਦਰ ਹੋ ਚੁਕਿਆ ਆਪਣਾ) ਮਨ ਮੈਂ ਸਭ ਤੋਂ ਵੱਡਾ ਮੋਤੀਚੂਰ ਗਹਿਣਾ ਬਣਾ ਲਿਆ ਹੈ।ਪਦ ਅਰਥ ਕੰਠਿ = ਗਲ ਵਿਚ। ਮੋਤੀਚੂਰੁ = ਸਿਰ ਦਾ ਇਕ ਗਹਿਣਾ। ਗਹਨ = ਗਹਿਣੇ।
SikhNet (Spanish)Uso el collar de mi Señor, y mi mente, llena de Dios, es mi ornamento y mi corona de joyas.
ਹਰਿ ਹਰਿ ਸਰਧਾ ਸੇਜ ਵਿਛਾਈ; ਪ੍ਰਭੁ ਛੋਡਿ. ਨ ਸਕੈ, ਬਹੁਤੁ ਮਨਿ ਭਈਆ ॥੬॥
har har saradhaa sej vichhaaee; prabh chhodd. na sakai, bahut man bheea |6|
Sant Singh KhalsaI have spread out my bed of faith in the Lord, Har, Har. I cannot abandon Him - my mind is filled with such a great love for Him. ||6||
Manmohan SinghFor my Lord Master I have spread the bedding of faith. I can abandon not my Lord, as within my mind there is immense affection for Him.
Manmohan Singh (Punjabi)ਆਪਣੇ ਸੁਆਮੀ ਮਾਲਕ ਲਈ ਮੈਂ ਵਿਸ਼ਵਾਸ ਭਰੋਸੇ ਦਾ ਬਿਸਤਰਾ ਵਿਛਾਇਆ ਹੈ। ਮੈਂ ਆਪਣੇ ਸਿਰ ਦੇ ਸਾਈਂ ਨੂੰ ਛੱਡ ਨਹੀਂ ਸਕਦੀ, ਕਿਉਂਕਿ ਮੇਰੇ ਚਿੱਤ ਅੰਦਰ ਉਸ ਲਈ ਅਨੰਦ ਪਿਆਰ ਹੈ।
Fareedkot Teekaਤਿਸ ਹਰਿ ਪ੍ਰਭੂ ਕੀ ਪ੍ਰਾਪਤੀ ਵਾਸਤੇ ਹਰ ਪ੍ਰਕਾਰ ਸੇ ਮਨ ਅੰਤਸਕਰਣ ਮੇਂ ਸਰਧਾ ਰੂਪੀ ਸਿਹਜਾ ਵਿਛਾਈ ਹੈ ਤਬ ਪ੍ਰਭੂ ਕੇ ਵਹੁ ਸੇਹਜਾ ਭਾਵਤੀ ਹੈ, ਤਾਂ ਤੇ ਤਿਸ ਕੋ ਛੋਡ ਨਹੀਂ ਸਕਤਾ ਹੈ॥੬॥
Prof. Sahib Singhਹਰਿ-ਨਾਮ ਦੀ ਸਰਧਾ ਦੀ ਮੈਂ (ਆਪਣੇ ਹਿਰਦੇ ਵਿਚ) ਸੇਜ ਵਿਛਾ ਦਿੱਤੀ ਹੈ, ਮੇਰੇ ਮਨ ਵਿਚ ਉਹ ਪ੍ਰਭੂ-ਪਤੀ ਬਹੁਤ ਪਿਆਰਾ ਲੱਗ ਰਿਹਾ ਹੈ (ਹੁਣ ਤੈਨੂੰ ਯਕੀਨ ਹੈ ਕਿ ਉਹ) ਪ੍ਰਭੂ-ਪਤੀ ਮੈਨੂੰ ਛੱਡ ਨਹੀਂ ਸਕਦਾ ॥੬॥ਪਦ ਅਰਥ ਮਨਿ = ਮਨ ਵਿਚ। ਭਈਆ = ਪਿਆਰਾ ਲੱਗਦਾ ਹੈ ॥੬॥
SikhNet (Spanish)Tan grande es mi Amor por Él, que Le he preparado mi aposento de Fe y no Lo abandonaré nunca. (6)
ਕਹੈ ਪ੍ਰਭੁ ਅਵਰੁ. ਅਵਰੁ ਕਿਛੁ ਕੀਜੈ; ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥
kahai prabh avar. avar kichh keejai; sabh baad seegaar fokatt fokatteea |
Sant Singh KhalsaIf God says one thing, and the soul-bride does something else, then all her decorations are useless and false.
Manmohan SinghIf the Lord says one thing and the bride does quite another, then vain and refuse-like are all her decorations.
Manmohan Singh (Punjabi)ਜੇਕਰ ਸੁਆਮੀ ਕੋਈ ਗੱਲ ਆਖੇ ਅਤੇ ਸੁਆਣੀ ਬਿਲਕੁਲ ਕੁਛ ਹੋਰ ਹੀ ਕਰੇ ਤਾਂ ਬਿਰਬੇ ਅਤੇ ਫੱਕ ਨਿਆਈ ਹਨ ਉਸ ਦੇ ਸਾਰੇ ਹਾਰ-ਸ਼ਿੰਗਾਰ।
Fareedkot Teekaਜੋ ਪ੍ਰਭੂ ਕਛੁ ਔਰ ਕਹੇ ਅਰ ਔਰ ਹੀ ਕਰੀਏ, ਭਾਵ ਸੇ ਵਾਹਿਗੁਰੂ ਕੇ ਹੁਕਮ ਕੋ ਨਾ ਮਾਨੀਏ। ਤਬ ਸੁਭ ਗੁਣ ਰੂਪੀ ਜਿਤਨਾ ਸੀਗਾਰ ਹੈ, ਸੋ ਸਭ ਬਿਅਰਥ ਔਰ (ਫੋਕਟ ਫੋਕਟਈਆ) ਅਤੀ ਨਿਸਫਲ ਰੂਪ ਹੈ॥
Prof. Sahib Singhਹੇ ਸਹੇਲੀਏ! (ਜੇ) ਪ੍ਰਭੂ-ਪਤੀ ਕੁਝ ਹੋਰ ਆਖਦਾ ਰਹੇ, ਤੇ, (ਜੀਵ-ਇਸਤ੍ਰੀ) ਕੁਝ ਹੋਰ ਕਰਦੀ ਰਹੇ, ਤਾਂ (ਉਸ ਜੀਵ-ਇਸਤ੍ਰੀ ਦਾ) ਸਾਰਾ ਸਿੰਗਾਰ (ਸਾਰਾ ਧਾਰਮਿਕ ਉੱਦਮ) ਵਿਅਰਥ ਚਲਾ ਜਾਂਦਾ ਹੈ, ਬਿਲਕੁਲ ਫੋਕਾ ਬਣ ਜਾਂਦਾ ਹੈ।ਪਦ ਅਰਥ ਕੀਜੈ = ਕਰਦੇ ਰਹੀਏ। ਸਭੁ ਸੀਗਾਰੁ = ਸਾਰਾ ਸਿੰਗਾਰ। ਫੋਕਟ = ਫੋਕਾ, ਵਿਅਰਥ।
SikhNet (Spanish)Si el Señor dice una cosa y nosotros hacemos otra, mostramos que todos nuestros adornos son ilusorios.
ਕੀਓ ਸੀਗਾਰੁ ਮਿਲਣ ਕੈ ਤਾਈ; ਪ੍ਰਭੁ ਲੀਓ ਸੁਹਾਗਨਿ. ਥੂਕ ਮੁਖਿ ਪਈਆ ॥੭॥
keeo seegaar milan kai taaee; prabh leeo suhaagan. thook mukh peea |7|
Sant Singh KhalsaShe may adorn herself to meet her Husband Lord, but still, only the virtuous soul-bride meets God, and the other's face is spat upon. ||7||
Manmohan SinghThe bride bedecks herself to meet with her Spouse, but the chaste brides obtain the Lord and her face is spat at.
Manmohan Singh (Punjabi)ਆਪਣੇ ਪਤੀ ਦੇ ਨਾਲ ਮਿਲਣ ਲਈ ਪਤਨੀ ਆਪਣੇ ਆਪ ਨੂੰ ਸ਼ਿੰਗਾਰਦੀ ਹੈ ਪ੍ਰੰਤੂ ਪਾਕ ਪਵਿੱਤਰ ਪਤਨੀਆਂ ਪ੍ਰਭੂ ਨੂੰ ਪਾ ਲੈਂਦੀਆਂ ਹਨ ਅਤੇ ਉਸ ਦੇ ਚਿਹਰੇ ਤੇ ਥੁੱਕਾਂ ਪੈਂਦੀਆਂ ਹਨ।
Fareedkot Teekaਜਿਨੋਂ ਸੁਹਾਗਨੀਓਂ ਨੇ ਸਭ ਗੁਣੋਂ ਕਾ ਸੀਗਾਰ ਪ੍ਰਭੂ ਕੇ ਮਿਲਨੇ ਵਾਸਤੇ ਕੀਆ ਹੈ, ਤਿਨੋਂ ਨੇ ਪ੍ਰਭੂ ਕੋ ਪਾਇ ਲੀਆ ਹੈ। ਔਰ ਜੋ ਹੁਕਮ ਨ ਮਾਨਣੇ ਵਾਲੀਆਂ ਦੁਹਾਗਣੀਆਂ ਹੈਂ, ਤਿਨ ਕੇ ਮੁਖ ਮੇਂ ਥੁਕ ਪੜਤੀ ਹੈ, ਭਾਵ ਯਹਿ ਤਿਨ ਕੋ ਧ੍ਰਿਕਾਰ ਹੀ ਹੋਤੀ ਰਹਿਤੀ ਹੈ॥੭॥
Prof. Sahib Singh(ਉਸ ਦੇ) ਮੂੰਹ ਉਤੇ ਤਾਂ ਥੁੱਕਾਂ ਹੀ ਪਈਆਂ, ਉਸ ਪ੍ਰਭੂ ਨੇ ਤਾਂ (ਕਿਸੇ ਹੋਰ) ਸੁਹਾਗਣ ਨੂੰ ਆਪਣੀ ਬਣਾ ਲਿਆ ॥੭॥ਪਦ ਅਰਥ ਮਿਲਣ ਕੈ ਤਾਈ = {ਤਾਈਂ} ਮਿਲਣ ਵਾਸਤੇ। ਲੀਓ ਸੁਹਾਗਨਿ = ਸੁਹਾਗਣ ਨੂੰ ਆਪਣੀ ਬਣਾ ਲਿਆ। ਮੁਖਿ = (ਨਿਰੇ ਸਿੰਗਾਰ ਕਰਨ ਵਾਲੀ ਦੇ) ਮੂੰਹ ਉੱਤੇ ॥੭॥
SikhNet (Spanish)Si me adorno de falsedades para encontrar a mi Dios, Dios toma sólo lo Verdadero y, por lo tanto, me abandona en la oscuridad. (7)
ਹਮ ਚੇਰੀ. ਤੂ ਅਗਮ ਗੁਸਾਈ; ਕਿਆ ਹਮ ਕਰਹ. ਤੇਰੈ ਵਸਿ ਪਈਆ ॥
ham cheree. too agam gusaaee; kiaa ham karah. terai vas peea |
Sant Singh KhalsaI am Your hand-maiden, O Inaccessible Lord of the Universe; what can I do by myself? I am under Your power.
Manmohan SinghI am a hand-maiden of Thine. Thou art the infinite Lord of the universe, I am under Thy sway. What can I of myself do?
Manmohan Singh (Punjabi)ਮੈਂ ਤੇਰੀ ਗੋਲੀ ਹਾਂ। ਤੂੰ ਆਲਮ ਦਾ ਬੇਅੰਤ ਸੁਆਮੀ ਹੈ। ਮੈਂ ਤੇਰੇ ਇਖਤਿਆਰ ਵਿੱਚ ਹਾਂ। ਆਪਣੇ ਆਪ ਮੈਂ ਕੀ ਕਰ ਸਕਦੀ ਹਾਂ?
Fareedkot Teekaਤਾਂ ਤੇ ਤਿਸ ਵਾਹਿਗੁਰੂ ਕੇ ਆਗੇ ਜਗਿਆਸੀ ਜਨ ਐਸੇ ਬੇਨਤੀ ਕਰੇ: ਹੇ ਮਨ ਬਾਣੀ ਸੇ ਅਗਮ! ਤੂੰ ਮੇਰਾ ਗੁਸਾਂਈ ਹੈਂ ਔ ਮੈਂ ਤੇਰੀ (ਚੇਰੀ) ਦਾਸੀ ਹੂੰ। ਤੇਰੇ ਵਸ ਮੇਂ ਪਈ ਹੂੰ, ਤਾਂ ਤੇ ਮੈਂ ਤੇਰੇ ਬਿਨਾਂ ਕਿਆ ਕਰ ਸਕਤੀ ਹੂੰ ਅਰਥਾਤ ਕੁਛ ਨਹੀਂ ਕਰ ਸਕਤੀ ਹੂੰ॥
Prof. Sahib Singhਹੇ ਪ੍ਰਭੂ! ਅਸੀਂ ਤੇਰੀਆਂ ਦਾਸੀਆਂ ਹਾਂ, ਤੂੰ ਅਪਹੁੰਚ ਤੇ ਧਰਤੀ ਦਾ ਖਸਮ ਹੈਂ। ਅਸੀਂ ਜੀਵ-ਇਸਤ੍ਰੀਆਂ (ਤੇਰੇ ਹੁਕਮ ਤੋਂ ਬਾਹਰ) ਕੁਝ ਨਹੀਂ ਕਰ ਸਕਦੀਆਂ, ਅਸੀਂ ਤਾਂ ਸਦਾ ਤੇਰੇ ਵੱਸ ਵਿਚ ਹਾਂ।ਪਦ ਅਰਥ ਚੇਰੀ = ਚੇਰੀਆਂ, ਦਾਸੀਆਂ। ਅਗਮ = ਅਪਹੁੰਚ। ਗੁਸਾਈ = ਧਰਤੀ ਦਾ ਖਸਮ। ਕਿਆ ਹਮ ਕਰਹ = ਅਸੀਂ ਕੀਹ ਕਰ ਸਕਦੀਆਂ ਹਾਂ? ਤੇਰੈ ਵਸਿ = ਤੇਰੇ ਵੱਸ ਵਿਚ।
SikhNet (Spanish)Soy Tu Esclavo, oh Señor; Tú eres nuestro Dios Infinito y vivimos bajo Tu Influencia.
ਦਇਆ ਦੀਨ ਕਰਹੁ ਰਖਿ ਲੇਵਹੁ; ਨਾਨਕ ਹਰਿ ਗੁਰ ਸਰਣਿ ਸਮਈਆ ॥੮॥੫॥੮॥
deaa deen karahu rakh levahu; naanak har gur saran sameea |8|5|8|
Sant Singh KhalsaBe merciful, Lord, to the meek, and save them; Nanak has entered the Sanctuary of the Lord, and the Guru. ||8||5||8||
Manmohan SinghO Lord, show Thou mercy unto the meek ones and save them. Nanak has entered into Thine sanctuary, O Guru-God.
Manmohan Singh (Punjabi)ਹੇ ਸਾਹਿਬ! ਤੂੰ ਮਸਕੀਨਾਂ ਉਤੇ ਮਿਹਰ ਧਾਰ ਅਤੇ ਉਨ੍ਹਾਂ ਦੀ ਰੱਖਿਆ ਕਰ। ਹੇ ਗੁਰੂ ਪਰਮੇਸ਼ਰ! ਨਾਨਕ ਨੇ ਤੇਰੀ ਪਨਾਹ ਲਈ ਹੈ।
Fareedkot Teekaਤਾਂ ਤੇ ਹੇ ਪ੍ਰਭੂ! ਮੈਂ ਦੀਨ ਪਰ ਦਇਆ ਕਰ ਸੰਸਾਰ ਕੇ ਦੁਖੋਂ ਸੇ ਰਾਖ ਲੇਵੋ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਰਬ ਸੇ (ਗੁਰ) ਬਡੇ ਹਰੀ! ਹਮ ਜੀਵੋਂ ਕੀ ਤੇਰੀ ਸਰਣਿ ਵਿਖੇ ਹੀ ਸਮਾਈ ਹੈ॥੮॥੫॥੮॥☬ਪੁਨਾ ਉਮੰਗ ਸਹਤ ਅਪਨੇ ਦੁਆਰਾ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਹਰੀ! ਅਸਾਂ ਕੰਗਾਲਾਂ ਉਤੇ ਮਿਹਰ ਕਰ, ਸਾਨੂੰ ਆਪਣੇ ਚਰਨਾਂ ਵਿਚ ਰੱਖ, ਸਾਨੂੰ ਗੁਰੂ ਦੀ ਸਰਨ ਵਿਚ ਸਮਾਈ ਦੇਈ ਰੱਖ ॥੮॥੫॥੮॥ਪਦ ਅਰਥ ਦੀਨ = ਗ਼ਰੀਬਾਂ ਉੱਤੇ ॥੮॥੫॥੮॥
SikhNet (Spanish)¿Qué podemos hacer? Ten compasión de nosotros, los débiles, y sálvanos, oh Señor, pues hemos llegado hasta Tu Santuario, oh Dios Guru.(8-5-8)