ੴ

ਸਿੱਖਬਾਣੀ · SikhBani

ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ ॥

jeea jant sabh jag hai jetaa man ddolat ddol kareejai
Guru Ramdas Ji ਗੁਰੂ ਰਾਮਦਾਸ ਜੀ · Raag Kalyaan · Ang 1324, 1325 · 19 lines
Translations

ਕਲਿਆਨੁ ਮਹਲਾ ੪ ॥

kaliaan mahalaa 4 | Ang 1324

Sant Singh KhalsaKalyaan, Fourth Mehl:
Manmohan SinghKalyan 4th Guru.
Manmohan Singh (Punjabi)ਕਲਿਆਣ ਚੋਥੀ ਪਾਤਿਸ਼ਾਹੀ।
SikhNet (Spanish)Kalyaan, Mejl Guru Ram Das, Cuarto Canal Divino.

ਰਾਮਾ; ਰਮ ਰਾਮੋ ਰਾਮੁ ਰਵੀਜੈ ॥

raamaa; ram raamo raam raveejai | Ang 1324

Sant Singh KhalsaChant the Name of the Lord, the Lord, the All-pervading Lord.
Manmohan SinghO my beauteous all pervading God, I utter the Lord's Name alone.
Manmohan Singh (Punjabi)ਹੇ ਮੇਰੇ ਸੁੰਦਰ ਵਿਆਪਕ ਵਾਹਿਗੁਰੂ! ਮੈਂ ਕੇਵਲ ਸਾਈਂ ਦੇ ਨਾਮ ਦਾ ਹੀ ਉਚਾਰਨ ਕਰਦਾ ਹਾਂ।
Fareedkot Teekaਹੇ ਰਾਮ! ਤੇਰੇ (ਰਮ) ਸੁੰਦ੍ਰ ਰਾਮ ਨਾਮ ਮੇਂ ਮਨ ਬਾਣੀ ਕਰ ਰਮਣਾ ਕਰੀਏ॥
Prof. Sahib Singhਸਰਬ-ਵਿਆਪਕ ਰਾਮ (ਦਾ ਨਾਮ) ਸਦਾ ਸਿਮਰਨਾ ਚਾਹੀਦਾ ਹੈ।

ਪਦ ਅਰਥ ਰਮ = ਸਰਬ-ਵਿਆਪਕ। ਰਾਮੋ ਰਾਮੁ = ਰਾਮ ਹੀ ਰਾਮ। ਰਵੀਜੈ = ਸਿਮਰਨਾ ਚਾਹੀਦਾ ਹੈ।

SikhNet (Spanish)Canta el Nombre del Señor, del Señor

ਸਾਧੂ ਸਾਧ ਸਾਧ ਜਨ ਨੀਕੇ; ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥

saadhoo saadh saadh jan neeke; mil saadhoo har rang keejai |1| rahaau | Ang 1324

Sant Singh KhalsaThe Holy, the humble and Holy, are noble and sublime. Meeting with the Holy, I joyfully love the Lord. ||1||Pause||
Manmohan SinghSublime are the saints, devotees and the saintly persons. Meeting with the saints, I am attuned to my Lord. Pause.
Manmohan Singh (Punjabi)ਸ਼੍ਰੇਸ਼ਟ ਹਨ ਸੰਤ, ਸ਼ਰਧਾਲੂ ਅਤੇ ਸੰਤ ਸਰੂਪ ਪੁਰਸ਼। ਸੰਤਾਂ ਨਾਲ ਮਿਲਕੇ ਮੇਰਾ ਆਪਣੇ ਪ੍ਰਭੂ ਨਾਲ ਪਿਆਰ ਪੈ ਗਿਆ ਹੈ। ਠਹਿਰਾਉ।
Fareedkot Teekaਸਾਧੂ ਜਨ ਜੋ (ਸਾਧ) ਧੰਨਤਾ ਯੋਗ ਅਰ ਅਤੀ ਸ੍ਰੇਸ੍ਟ ਹੈ, ਤਿਨ ਸਾਧੂਆਂ ਕੇ ਸਾਥ ਮਿਲ ਕਰ, ਹੇ ਹਰੀ! ਤੇਰੇ ਮੇਂ ਪ੍ਰੇਮ ਕਰੀਏ॥੧॥ ਰਹਾਉ ॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਹੀ ਮਨੁੱਖ) ਉੱਚੇ ਜੀਵਨ ਵਾਲੇ ਗੁਰਮੁਖ ਸਾਧ ਬਣ ਜਾਂਦੇ ਹਨ। ਸਾਧੂ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਨੀਕੇ = ਚੰਗੇ, ਸੁੱਚੇ ਜੀਵਨ ਵਾਲੇ। ਮਿਲਿ = ਮਿਲ ਕੇ। ਹਰਿ ਰੰਗੁ = ਹਰੀ (ਦੇ ਮਿਲਾਪ) ਦਾ ਆਨੰਦ ॥੧॥ ਰਹਾਉ ॥

SikhNet (Spanish)Todo Prevaleciente. Nobles y sublimes son los Santos, los humildes. Encontrándolos, amo al Señor con toda Dicha. (1-Pausa)

ਜੀਅ ਜੰਤ ਸਭੁ ਜਗੁ ਹੈ ਜੇਤਾ; ਮਨੁ ਡੋਲਤ ਡੋਲ ਕਰੀਜੈ ॥

jeea jant sabh jag hai jetaa; man ddolat ddol kareejai | Ang 1324

Sant Singh KhalsaThe minds of all the beings and creatures of the world waver unsteadily.
Manmohan SinghThe world and all the creatures, that are there, their minds, ever wabble and wobble.
Manmohan Singh (Punjabi)ਸੰਸਾਰ ਅਤੇ ਸਾਰੇ ਜੀਵ-ਜੰਤੂ ਜਿੰਨੇ ਭੀ ਹਨ, ਉਨ੍ਹਾਂ ਦੇ ਮਨੂਏ ਡਗਮਗਾਉਂਦੇ ਅਤੇ ਡਿਕਡੋਲੇ ਖਾਂਦੇ ਹਨ।
Fareedkot Teekaਛੋਟਾ ਬਡਾ ਜੀਵ ਜਿਤਨਾ ਜਗਤੁ ਹੈ ਸਭ ਕਾ ਮਨੁ ਅਤੀ ਡੋਲਣਾ ਕਰ ਰਹਾ ਹੈ॥
Prof. Sahib Singhਹੇ ਹਰੀ! ਇਹ ਜਿਤਨਾ ਭੀ ਸਾਰਾ ਜਗਤ ਹੈ (ਇਸ ਦੇ ਸਾਰੇ) ਜੀਵਾਂ ਦਾ ਮਨ (ਮਾਇਆ ਦੇ ਅਸਰ ਹੇਠ) ਹਰ ਵੇਲੇ ਡਾਵਾਂ-ਡੋਲ ਹੁੰਦਾ ਰਹਿੰਦਾ ਹੈ।

ਪਦ ਅਰਥ ਸਭੁ ਜਗੁ = ਸਾਰਾ ਜਗਤ। ਜੇਤਾ = ਜਿਤਨਾ ਭੀ ਹੈ। ਡੋਲਤ ਡੋਲ ਕਰੀਜੈ = ਹਰ ਵੇਲੇ ਡੋਲ ਰਿਹਾ ਹੈ।

SikhNet (Spanish)Las mentes de todos los seres y criaturas del mundo vagan equívocamente. Por favor ten Piedad de ellos.

ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ; ਜਗੁ ਥੰਮਨ ਕਉ ਥੰਮੁ ਦੀਜੈ ॥੧॥

kripaa kripaa kar saadh milaavahu; jag thaman kau tham deejai |1| Ang 1324

Sant Singh KhalsaPlease take pity on them, be merciful to them, and unite them with the Holy; establish this support to support the world. ||1||
Manmohan SinghO Lord, mercifully and compassionately, unite Thou them with the saints and thus support the world, by giving them the support.
Manmohan Singh (Punjabi)ਹੇ ਸੁਆਮੀ! ਮਿਹਰ, ਅਤੇ ਰਹਿਮਤ ਧਾਰ ਕੇ ਤੂੰ ਉਨ੍ਹਾਂ ਨੂੰ ਸੰਤਾ ਨਾਲ ਮਿਲਾ ਦੇ ਅਤੇ ਇਸ ਤਰ੍ਹਾਂ ਜਗਤ ਨੂੰ ਆਸਰਾ ਦੇਣ ਲਈ ਤੂੰ ਉਨ੍ਹਾਂ ਨੂੰ ਆਸਰਾ ਦੇ।
Fareedkot Teekaਹੇ ਕ੍ਰਿਪਾ ਕੀ ਖਾਨ! ਕ੍ਰਿਪਾ ਕਰ ਕੇ ਮੇਰੇ ਕੋ ਸਾਧੂ ਮਿਲਾਇ ਦੇਵੇ ਔਰ (ਜਗੁ) ਜਨਮ ਮਰਨ ਕੇ ਰੋਕਣੇ ਕੋ ਗੁਰ ਸਬਦ ਰੂਪੀ (ਥੰਮੁ) ਆਸਰਾ ਦੀਜੀਏ॥੧॥
Prof. Sahib Singhਹੇ ਪ੍ਰਭੂ! ਮਿਹਰ ਕਰ, ਮਿਹਰ ਕਰ, (ਜੀਵਾਂ ਨੂੰ) ਗੁਰੂ ਮਿਲਾ (ਗੁਰੂ ਜਗਤ ਲਈ ਥੰਮ੍ਹ ਹੈ), ਜਗਤ ਨੂੰ ਸਹਾਰਾ ਦੇਣ ਲਈ (ਇਹ) ਥੰਮ੍ਹ ਦੇਹ ॥੧॥

ਪਦ ਅਰਥ ਕਰਿ = ਕਰ ਕੇ। ਸਾਧੁ = ਗੁਰੂ। ਥੰਮਨ ਕਉ = ਸਹਾਰਾ ਦੇਣ ਲਈ। ਦੀਜੈ = ਦੇਹ ॥੧॥

SikhNet (Spanish)Muéstrales Tu Misericordia y únelos a los Santos. Provee de este Apoyo para que le dé Soporte al mundo. (1)

ਬਸੁਧਾ ਤਲੈ ਤਲੈ ਸਭ ਊਪਰਿ; ਮਿਲਿ ਸਾਧੂ ਚਰਨ ਰੁਲੀਜੈ ॥

basudhaa talai talai sabh aoopar; mil saadhoo charan ruleejai | Ang 1324

Sant Singh KhalsaThe earth is beneath us, and yet its dust falls down on all; let yourself be covered by the dust of the feet of the Holy.
Manmohan SinghThe dust is beneath the feet of all and, from beneath, it falls over all. Roll thou, therefore, in the dust of the saints feet.
Manmohan Singh (Punjabi)ਮਿੱਟੀ ਸਾਰਿਆਂ ਦੇ ਪੈਰਾ ਹੇਠਾ ਹੈ ਅਤੇ ਹੇਠਾ ਤੋਂ ਇਹ ਸਾਰਿਆਂ ਉਤੇ ਪੈਦੀ ਹੈ। ਇਸ ਲਈ, ਤੂੰ ਸੰਤਾਂ ਦੇ ਪੈਰਾ ਦੀ ਖਾਕ ਅੰਦਰ ਇਸ਼ਲਾਨ ਕਰੀ ਜਾ (ਰੁਲ)।
Fareedkot Teekaਹੇ ਭਗਵਨ! ਜਿਸ ਪ੍ਰਕਾਰ ਸਭ ਪ੍ਰਿਥਵੀ ਸਭ ਕੀ ਤਲੀਓਂ ਕੇ ਤਲੇ ਰਹਿਣੇ ਕਰ ਧੂੜੀ ਰੂਪ ਕਰ ਸਭ ਕੇ ਊਪਰ ਹੋ ਜਾਤੀ ਹੈ, ਤਿਸੀ ਪ੍ਰਕਾਰ ਸਾਧੂ ਕੇ ਚਰਨੋਂ ਮੇਂ ਰੁਲੀਏ, ਭਾਵ ਯਹਿ ਕਿ ਅਤੀ ਦੀਨ ਹੋਵੀਏ॥
Prof. Sahib Singhਧਰਤੀ ਸਦਾ (ਜੀਵਾਂ ਦੇ) ਪੈਰਾਂ ਹੇਠ ਹੀ ਰਹਿੰਦੀ ਹੈ, (ਆਖ਼ਰ) ਸਭਨਾਂ ਦੇ ਉੱਤੇ ਆ ਜਾਂਦੀ ਹੈ। ਗੁਰੂ ਨੂੰ ਮਿਲ ਕੇ (ਸਭਨਾਂ ਦੇ) ਪੈਰਾਂ ਹੇਠ ਟਿਕੇ ਰਹਿਣਾ ਚਾਹੀਦਾ ਹੈ।

ਪਦ ਅਰਥ ਬਸੁਧਾ = ਧਰਤੀ। ਤਲੈ ਤਲੈ = ਹਰ ਵੇਲੇ ਪੈਰਾਂ ਹੇਠ। ਰੁਲੀਜੈ = ਰੁਲਣਾ ਚਾਹੀਦਾ ਹੈ, ਪਏ ਰਹਿਣਾ ਚਾਹੀਦਾ ਹੈ।

SikhNet (Spanish)La tierra está bajo nuestros pies y aún así el polvo cae sobre todos. Deja que tu ser sea cubierto por el Polvo de los Pies de los Santos.

ਅਤਿ ਊਤਮ ਅਤਿ ਊਤਮ ਹੋਵਹੁ; ਸਭ ਸਿਸਟਿ ਚਰਨ ਤਲ ਦੀਜੈ ॥੨॥

at aootam at aootam hovahu; sabh sisatt charan tal deejai |2| Ang 1324

Sant Singh KhalsaYou shall be utterly exalted, the most noble and sublime of all; the whole world will place itself at your feet. ||2||
Manmohan SinghThiswise, thou shall become the most sublime, yea, the most sublime and the whole world shall place its head below thy feet.
Manmohan Singh (Punjabi)ਇਸ ਤਰ੍ਹਾਂ ਤੂੰ ਪਰਮ ਸ਼੍ਰੇਸ਼ਟ, ਪਰਮ ਸ਼੍ਰੇਸ਼ਟ ਹੋ ਜਾਵੇਗਾ ਅਤੇ ਸਾਰਾ ਸੰਸਾਰ ਆਪਣਾ ਸਿਰ ਤੇਰੇ ਪੈਰਾਂ ਦੇ ਹੇਠਾਂ ਰੱਖੇਗਾ।
Fareedkot Teekaਤਉ ਅਤੀ ਊਤਮੋਂ ਸੇ ਅਤ੍ਯੰਤ ਊਤਮ ਹੋ ਜਾਈਤਾ ਹੈ ਔਰ ਸਭੀ ਸ੍ਰਿਸ੍ਟੀ ਤਿਸ ਪੁਰਸ ਕੇ ਚਰਨੋਂ ਤਲੇ ਸੀਸ ਦੇਤੀ ਹੈ॥੨॥
Prof. Sahib Singh(ਜੇ ਇਸ ਜੀਵਨ-ਰਾਹ ਤੇ ਤੁਰੋਗੇ ਤਾਂ) ਬੜੇ ਹੀ ਉੱਚੇ ਜੀਵਨ ਵਾਲੇ ਬਣ ਜਾਵੋਗੇ (ਨਿਮ੍ਰਤਾ ਦੀ ਬਰਕਤਿ ਨਾਲ) ਸਾਰੀ ਧਰਤੀ (ਆਪਣੇ) ਪੈਰਾਂ ਹੇਠ ਦਿੱਤੀ ਜਾ ਸਕਦੀ ਹੈ ॥੨॥

ਪਦ ਅਰਥ ਊਤਮ = ਉੱਚੇ ਜੀਵਨ ਵਾਲੇ। ਸਭ ਸਿਸਟਿ = ਸਾਰੀ ਸ੍ਰਿਸ਼ਟੀ। ਦੀਜੈ = ਦਿੱਤੀ ਜਾ ਸਕਦੀ ਹੈ ॥੨॥

SikhNet (Spanish)Serás elevado y transformado en lo más elevado y sublime de todo y el mundo entero se postrará a tus pies. (2)

ਗੁਰਮੁਖਿ ਜੋਤਿ ਭਲੀ ਸਿਵ ਨੀਕੀ; ਆਨਿ ਪਾਨੀ ਸਕਤਿ ਭਰੀਜੈ ॥

guramukh jot bhalee siv neekee; aan paanee sakat bhareejai | Ang 1324

Sant Singh KhalsaThe Gurmukhs are blessed with the Divine Light of the Lord; Maya comes to serve them.
Manmohan SinghThe Guru-ward is blessed with the Lord's blessed and sublime light and the mammon comes and pays obeisance to him.
Manmohan Singh (Punjabi)ਗੁਰੂ-ਅਨੁਸਾਰੀ ਨੂੰ ਪ੍ਰਭੂ ਦਾ ਚੰਗਾ ਅਤੇ ਸ਼੍ਰੇਸ਼ਟ ਪ੍ਰਕਾਸ਼ ਪ੍ਰਦਾਨ ਹੁੰਦਾ ਹੈ ਅਤੇ ਮਾਇਆ ਆ ਕੇ ਉਸ ਨੂੰ ਨਮਸ਼ਕਾਰ ਰਕਦੀ ਹੈ।
Fareedkot Teekaਹੇ (ਸਿਵ) ਕਲ੍ਯਾਨ ਰੂਪ! ਗੁਰਮੁਖੋਂ ਕੋ ਤੇਰੀ ਭਲੀ ਨੀਕੀ ਜੋਤਿ ਪ੍ਰਾਪਤਿ ਹੂਈ ਹੈ ਔਰੁ ਮਾਇਆ ਤਿਨ ਕਾ ਆਨ ਕਰ ਪਾਨੀ ਭਰਤੀ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਲੀ ਸੋਹਣੀ ਜੋਤਿ (ਮਨੁੱਖ ਦੇ ਅੰਦਰ ਜਗ ਪੈਂਦੀ ਹੈ, ਤਦੋਂ) ਮਾਇਆ (ਭੀ ਉਸ ਵਾਸਤੇ) ਲਿਆ ਕੇ ਪਾਣੀ ਭਰਦੀ ਹੈ (ਮਾਇਆ ਉਸ ਦੀ ਟਹਲਣ ਬਣਦੀ ਹੈ)।

ਪਦ ਅਰਥ ਸਿਵ ਜੋਤਿ = ਪਰਮਾਤਮਾ ਦੀ ਜੋਤਿ। ਨੀਕੀ = ਚੰਗੀ। ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਆਨਿ ਪਾਨੀ = ਪਾਣੀ ਲਿਆ ਕੇ। ਸਕਤਿ = ਮਾਇਆ।

SikhNet (Spanish)Los Gurmukjs son bendecidos con la Luz Divina del Señor y Maya llega a darles servicio.

ਮੈਨਦੰਤ ਨਿਕਸੇ ਗੁਰ ਬਚਨੀ; ਸਾਰੁ ਚਬਿ. ਚਬਿ. ਹਰਿ ਰਸੁ ਪੀਜੈ ॥੩॥

mainadant nikase gur bachanee; saar chab. chab. har ras peejai |3| Ang 1324

Sant Singh KhalsaThrough the Word of the Guru's Teachings, they bite with teeth of wax and chew iron, drinking in the Sublime Essence of the Lord. ||3||
Manmohan SinghBy the Guru's word, he cuts the teeth of wax (of compassion), bites and chews the hard iron(sin)and thiswise in-drinks the God's elixir.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ, ਉਸ ਦੇ ਮੋਮ (ਰਹਿਮ) ਦੇ ਦੰਦ ਨਿਕਲ ਆਉਂਦੇ ਹਨ, ਜਿਨ੍ਹਾਂ ਨਾਲ ਉਹ ਸਖਤ ਲੋਹੇ ਨੂੰ ਚਕ ਮਾਰਦਾ ਅਤੇ ਬਾ ਲੈਂਦਾ ਹੈ ਤੇ ਇਸ ਤਰ੍ਹਾਂ ਰਬੀ-ਅੰਮ੍ਰਿਤ ਪਾਨ ਕਰਦਾ ਹੈ।
Fareedkot Teeka(ਮੈਨ) ਮੋਮ ਕੇ ਦੰਤ ਅਰਥਾਤ ਕੋਮਲ ਵੈਰਾਗ ਅਰੁ ਬਿਬੇਕ ਗੁਰੋਂ ਕੇ ਬਚਨੋਂ ਕਰ ਪ੍ਰਗਟੇ ਹੈਂ ਔਰ (ਸਾਰੁ) ਲੋਹਾ ਰੂਪ ਸੰਸਾਰ ਕੋ ਚਬ ਚਬ ਕੇ ਅਰਥਾਤ ਅਭਾਵ ਕਰਕੇ, ਹੇ ਹਰੀ! ਤੇਰੇ ਨਾਮ ਰਸ ਕੋ ਪਾਨ ਕਰਤੇ ਹੈਂ॥੩॥
Prof. Sahib Singhਗੁਰੂ ਦੇ ਬਚਨਾਂ ਦੀ ਰਾਹੀਂ ਉਸ ਦੇ ਹਿਰਦੇ ਵਿਚ (ਅਜਿਹੀ) ਕੋਮਲਤਾ ਪੈਦਾ ਹੁੰਦੀ ਹੈ ਕਿ ਬਲੀ ਵਿਕਾਰਾਂ ਨੂੰ ਵੱਸ ਵਿਚ ਕਰ ਕੇ ਪਰਮਾਤਮਾ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥

ਪਦ ਅਰਥ ਮੈਨ ਦੰਤ = ਮੋਮ ਦੇ ਦੰਦ, ਹਿਰਦੇ ਦੀ ਕੋਮਲਤਾ। ਸਾਰੁ = ਲੋਹਾ। ਸਾਰੁ ਚਬਿ ਚਬਿ = ਬਲੀ ਵਿਕਾਰਾਂ ਨੂੰ ਵੱਸ ਵਿਚ ਕਰ ਕੇ। ਪੀਜੈ = ਪੀਤਾ ਜਾ ਸਕਦਾ ਹੈ ॥੩॥

SikhNet (Spanish)Mediante la Palabra de la Enseñanza del Guru mastican con dientes de cera el hierro y beben la Esencia Sublime del Señor. (3)

ਰਾਮ ਨਾਮ ਅਨੁਗ੍ਰਹੁ ਬਹੁ ਕੀਆ; ਗੁਰ ਸਾਧੂ ਪੁਰਖ ਮਿਲੀਜੈ ॥

raam naam anugrahu bahu keea; gur saadhoo purakh mileejai | Ang 1324

Sant Singh KhalsaThe Lord has shown great mercy, and bestowed His Name; I have met with the Holy Guru, the Primal Being.
Manmohan SinghThe Lord God has shown great mercy unto me and I have met with the Guru, the saintly person.
Manmohan Singh (Punjabi)ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਬੜੀ ਰਹਿਮਤ ਧਾਰੀ ਹੈ ਅਤੇ ਮੈਂ ਸੰਤ ਸਰੂਪ ਪੁਰਸ਼ ਗੁਰਾਂ ਨੂੰ ਮਿਲ ਪਿਆ ਹਾਂ।
Fareedkot Teekaਹੇ ਨਾਮੀ ਰਾਮ! ਆਪ ਨੇ ਮੇਰੇ ਪੁਰ ਬਹੁਤ ਹੀ (ਅਨੁਗ੍ਰਹੁ) ਕਿਰਪਾ ਕੀ ਹੈ, ਕਿਉਂਕਿ ਆਪ ਨੇ ਹਮਾਰੇ ਸਾਥ ਗੁਰੂ ਸ੍ਰੇਸ਼੍ਟ ਪੁਰਸ ਕੋ ਮਿਲਾਇ ਦੀਆ ਹੈ॥
Prof. Sahib Singhਸਾਧ ਗੁਰੂ ਪੁਰਖ ਨੂੰ ਮਿਲਣਾ ਚਾਹੀਦਾ ਹੈ, ਗੁਰੂ ਪਰਮਾਤਮਾ ਦਾ ਨਾਮ-ਦਾਨ ਦੇਣ ਦੀ ਮਿਹਰ ਕਰਦਾ ਹੈ।

ਪਦ ਅਰਥ ਅਨੁਗ੍ਰਹੁ = ਕਿਰਪਾ, ਦਾਨ। ਮਿਲੀਜੈ = ਮਿਲਣਾ ਚਾਹੀਦਾ ਹੈ।

SikhNet (Spanish)El Señor ha mostrado Gran Misericordia y otorgado Su Nombre.

ਗੁਨ ਰਾਮ ਨਾਮ ਬਿਸਥੀਰਨ ਕੀਏ; ਹਰਿ ਸਗਲ ਭਵਨ ਜਸੁ ਦੀਜੈ ॥੪॥

gun raam naam bisatheeran kee; har sagal bhavan jas deejai |4| Ang 1324

Sant Singh KhalsaThe Glorious Praises of the Lord's Name have spread out everywhere; the Lord bestows fame all over the world. ||4||
Manmohan SinghThe praises of the Lord's Name, I have spread all around and the Lord has blessed me with glory all the world over.
Manmohan Singh (Punjabi)ਸੁਆਮੀ ਦੇ ਨਾਮ ਦੀਆਂ ਸਿਫਤਾਂ ਮੈਂ ਸਾਰੀ ਪਾਸੀ ਫੈਲਾਈਆਂ ਹਨ ਅਤੇ ਸੁਆਮੀ ਨੇ ਮੈਨੂੰ ਸਾਰੇ ਜਹਾਨ ਅੰਦਰ ਪ੍ਰਭਤਾ ਬਖਸ਼ੀ ਹੈ।
Fareedkot Teekaਤਿਨ ਕੇ ਉਪਦੇਸ਼ ਦ੍ਵਾਰਾ, ਹੇ ਰਾਮ! ਤੇਰੇ ਨਾਮ ਅਰ ਗੁਨੋਂ ਕੋ ਬਿਸਤਾਰ ਕਰ ਰਹੇ ਹੈਂ। ਹੇ ਹਰੀ! ਸੰਪੂਰਨ ਭਵਨੋਂ ਮੇਂ ਮੇਰੇ ਕੋ ਤੈਨੇ ਜਸੁ ਦੀਆ ਹੈ॥੪॥
Prof. Sahib Singhਗੁਰੂ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ (ਸਾਰੇ ਜਗਤ ਵਿਚ) ਖਿਲਾਰਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਸਾਰੇ ਭਵਨਾਂ ਵਿਚ ਵੰਡੀ ਜਾਂਦੀ ਹੈ ॥੪॥

ਪਦ ਅਰਥ ਬਿਸਥੀਰਨ ਕੀਏ = ਖਿਲਾਰ ਦਿੱਤੇ। ਸਗਲ ਭਵਨ = ਸਾਰੇ ਭਵਨਾਂ ਵਿਚ, ਸਾਰੇ ਜਗਤ ਵਿਚ। ਜਸੁ = ਸਿਫ਼ਤ-ਸਾਲਾਹ। ਦੀਜੈ = ਵੰਡਿਆ ਜਾਂਦਾ ਹੈ ॥੪॥

SikhNet (Spanish)He conocido al Santo Guru, al Ser Primordial. Las Alabanzas Gloriosas del Nombre del Señor se han esparcido por doquier. El Señor ha conferido Su Fama en el mundo entero. (4)

ਸਾਧੂ ਸਾਧ ਸਾਧ ਮਨਿ ਪ੍ਰੀਤਮ; ਬਿਨੁ ਦੇਖੇ ਰਹਿ. ਨ ਸਕੀਜੈ ॥

saadhoo saadh saadh man preetam; bin dekhe reh. na sakeejai | Ang 1324

Sant Singh KhalsaThe Beloved Lord is within the minds of the Holy, the Holy Saadhus; without seeing Him, they cannot survive.
Manmohan SinghWithin the mind of every saint, the devotee and the saintly person, is my Beloved Lord and he can lives not without seeing Him.
Manmohan Singh (Punjabi)ਸੰਤ ਸ਼ਰਧਾਲੂ ਅਤੇ ਸੰਤ ਸਰੂਪ ਦੇ ਚਿੱਤ ਅੰਦਰ ਮੇਰਾ ਪਿਆਰਾ ਪ੍ਰਭੂ ਹੈ ਅਤੇ ਉਸ ਨੂੰ ਵੇਖਣ ਦੇ ਬਗੈਰ ਉਹ ਰਹਿ ਨਹੀਂ ਸਕਦਾ।
Fareedkot Teekaਵਹੀ ਸਾਧੂ ਸ੍ਰੇਸ੍ਟ ਹੈਂ, ਜੋ ਮਨ ਕੋ (ਸਾਧ) ਬਸ ਕਰਕੇ, ਹੇ ਪ੍ਰੀਤਮ! ਤੇਰੇ ਬਿਨਾਂ ਰਹਿ ਨਹੀਂ ਸਕਤੇ ਹੈਂ॥☬ਕੈਸੇ ਨਹੀਂ ਰਹਿ ਸਕਤੇ? ਸੋ ਕਹਤੇ ਹੈਂ:
Prof. Sahib Singhਸੰਤ ਜਨਾਂ ਦੇ ਮਨ ਵਿਚ (ਸਦਾ) ਪ੍ਰੀਤਮ ਪ੍ਰਭੂ ਜੀ ਵੱਸਦੇ ਹਨ, (ਪ੍ਰਭੂ ਦਾ) ਦਰਸਨ ਕਰਨ ਤੋਂ ਬਿਨਾ (ਉਹਨਾਂ ਪਾਸੋਂ) ਰਿਹਾ ਨਹੀਂ ਜਾ ਸਕਦਾ;

ਪਦ ਅਰਥ ਸਾਧ ਮਨਿ = ਸੰਤ ਜਨਾਂ ਦੇ ਮਨ ਵਿਚ। ਰਹਿ ਨ ਸਕੀਜੈ = ਰਿਹਾ ਨਹੀਂ ਜਾ ਸਕਦਾ।

SikhNet (Spanish)El Señor Bienamado vive dentro de las mentes de los Saddhus Santos, y si no Lo ven, no sobreviven.

ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ; ਖਿਨੁ ਜਲ ਬਿਨੁ. ਫੂਟਿ ਮਰੀਜੈ ॥੫॥

jiau jal meen jalan jal preet hai; khin jal bin. foott mareejai |5| Ang 1324

Sant Singh KhalsaThe fish in the water loves only the water. Without water, it bursts and dies in an instant. ||5||
Manmohan SinghAs the water fish bears love to water alone and without water, it bursts to death in a moment, so is my affection for the Saint-Guru.
Manmohan Singh (Punjabi)ਜਿਸ ਤਰ੍ਹਾਂ ਪਾਣੀ ਦੀ ਮੱਛੀ ਦਾ ਕੇਵਲ ਪਾਣੀ ਨਾਲ ਹੀ ਪਿਆਰ ਹੈ ਅਤੇ ਪਾਣੀ ਦੇ ਬਾਝੋਂ ਇਹ ਇਕ ਮੁਹਤ ਵਿੱਚ ਪਾਟ ਕੇ ਮਰ ਜਾਂਦੀ ਹੈ। ਏਸੇ ਤਰ੍ਹਾਂ ਦਾ ਹੀ ਹੈ ਮੇਰਾ ਪ੍ਰੇਮ ਸੰਤ-ਗੁਰਾਂ ਨਾਲ।
Fareedkot Teekaਜੈਸੇ ਜਲ ਕੇ ਬੀਚ ਮੱਛੀ ਰਹਿਤੀ ਹੈ ਤਿਸ ਕੀ ਜਲ ਹੀ ਜਲ ਸਾਥ ਪ੍ਰੀਤੀ ਹੈ, ਜਿਸ ਜਲ ਸੇ ਬਿਨਾਂ ਖਿਨ ਵਿਖੇ ਫੂਟ ਮਰਤੀ ਹੈ, ਭਾਵ ਦੁਖੀ ਹੋ ਕਰ ਮਰ ਜਾਤੀ ਹੈ॥੫॥
Prof. Sahib Singhਜਿਵੇਂ ਪਾਣੀ ਦੀ ਮੱਛੀ ਦਾ ਹਰ ਵੇਲੇ ਪਾਣੀ ਨਾਲ ਹੀ ਪਿਆਰ ਹੈ, ਪਾਣੀ ਤੋਂ ਬਿਨਾ ਇਕ ਖਿਨ ਵਿਚ ਹੀ ਉਹ ਤੜਪ ਕੇ ਮਰ ਜਾਂਦੀ ਹੈ ॥੫॥

ਪਦ ਅਰਥ ਜਲ ਮੀਨ = ਪਾਣੀ ਦੀ ਮੱਛੀ। ਜਲੰ ਜਲ ਪ੍ਰੀਤਿ = ਹਰ ਵੇਲੇ ਪਾਣੀ ਦਾ ਪਿਆਰ। ਫੂਟਿ = ਫੁੱਟ ਕੇ ॥੫॥

SikhNet (Spanish)El pez en el agua sólo ama el agua, pues sin agua muere en un instante. (5)

ਮਹਾ ਅਭਾਗ. ਅਭਾਗ ਹੈ ਜਿਨ ਕੇ; ਤਿਨ ਸਾਧੂ ਧੂਰਿ. ਨ ਪੀਜੈ ॥

mahaa abhaag. abhaag hai jin ke; tin saadhoo dhoor. na peejai | Ang 1325

Sant Singh KhalsaThose who have terrible luck and bad fortune do not drink in the water which washes the dust of the feet of the Holy.
Manmohan SinghThose, who have exceedingly bad luck, do not eat the dust of the feet of the saints.
Manmohan Singh (Punjabi)ਜਿਨ੍ਹਾਂ ਦੇ ਪਰਮ ਮਾੜੇ ਭਾਗ ਹਨ, ਉਹ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਪਾਨ ਨਹੀਂ ਕਰਦੇ।
Fareedkot Teekaਜਿਨ ਮੰਦਭਾਗੀਆਂ ਕੇ ਅਤੀ ਖੋਟੇ ਭਾਗ ਹੈਂ, ਸੋ ਤਿਨੋਂ ਨੇ ਤੇਰੇ ਸਾਧੂ ਜਨੋਂ ਕੀ ਚਰਨ ਧੂਰੀ ਕੋ ਧੋਇਕਰ ਪਾਨੀ ਨਹੀਂ ਪੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਬਹੁਤ ਹੀ ਮੰਦੇ ਭਾਗ ਹੁੰਦੇ ਹਨ, ਉਹਨਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਸੀਬ ਨਹੀਂ ਹੁੰਦੀ।

ਪਦ ਅਰਥ ਅਭਾਗ = ਮੰਦੇ ਭਾਗ। ਸਾਧੂ ਧੂਰਿ = ਸੰਤ ਜਨਾਂ ਦੇ ਚਰਨਾਂ ਦੀ ਧੂੜ।

SikhNet (Spanish)Quienes tienen una terrible y mala fortuna no logran beber del agua que lava el Polvo de los Pies de los Santos.

ਤਿਨਾ ਤਿਸਨਾ ਜਲਤ. ਜਲਤ ਨਹੀ ਬੂਝਹਿ; ਡੰਡੁ ਧਰਮ ਰਾਇ ਕਾ ਦੀਜੈ ॥੬॥

tinaa tisanaa jalat. jalat nahee boojheh; ddandd dharam raae kaa deejai |6| Ang 1325

Sant Singh KhalsaThe burning fire of their desires is not extinguished; they are beaten and punished by the Righteous Judge of Dharma. ||6||
Manmohan SinghThe burning fire of their cravings is stilled not and they suffer punishment at the hands of the Righteous Judge.
Manmohan Singh (Punjabi)ਉਨ੍ਹਾਂ ਦੀ ਖਾਹਿਸ਼ਾਂ ਦੀ ਬਲਦੀ ਹੋਈ ਅੱਗ ਬੁਝਦੀ ਨਹੀਂ ਅਤੇ ਧਰਮ ਰਾਜਾ ਉਨ੍ਹਾਂ ਨੂੰ ਸਜਾ ਦਿੰਦਾ ਹੈ।
Fareedkot Teekaਤਿਨੋਂ ਕਾ ਮਨੁ ਤ੍ਰਿਸਨਾ ਕਰ ਜਲਤਾ ਹੈ, ਸੋ ਜਲਨਤਾ ਬੁਝਤੀ ਨਹੀਂ ਹੈ, ਤਿਨ ਕੋ ਪ੍ਰਲੋਕ ਮੇਂ ਧਰਮਰਾਇ ਕਾ ਡੰਡੁ ਮਿਲਤਾ ਹੈ॥੬॥☬ਅਬ ਨਾਮ ਕੀ ਮਹਿਮਾ ਕਹਤੇ ਹੈਂ:
Prof. Sahib Singhਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ ਹੈ, (ਉਸ ਅੱਗ ਵਿਚ) ਹਰ ਵੇਲੇ ਸੜਦਿਆਂ ਦੇ ਅੰਦਰ ਠੰਢ ਨਹੀਂ ਪੈਂਦੀ, (ਇਹ ਉਹਨਾਂ ਨੂੰ) ਧਰਮਰਾਜ ਦੀ ਸਜ਼ਾ ਮਿਲਦੀ ਹੈ ॥੬॥

ਪਦ ਅਰਥ ਨਹੀ ਬੂਝਹਿ = ਸ਼ਾਂਤ ਨਹੀਂ ਹੁੰਦੇ। ਡੰਡੁ = ਸਜ਼ਾ। ਦੀਜੈ = ਦਿੱਤੀ ਜਾਂਦੀ ਹੈ ॥੬॥

SikhNet (Spanish)El fuego quemante de sus deseos no es extinguido y el Juez de la Rectitud, del Dharma, los zarandea y los hace enfrentar la consecuencia de sus acciones. (6)

ਸਭਿ ਤੀਰਥ ਬਰਤ. ਜਗੵ ਪੁੰਨ ਕੀਏ; ਹਿਵੈ ਗਾਲਿ ਗਾਲਿ. ਤਨੁ ਛੀਜੈ ॥

sabh teerath barat. jagay pun kee; hivai gaal gaal. tan chheejai | Ang 1325

Sant Singh KhalsaYou may visit all the sacred shrines, observe fasts and sacred feasts, give generously in charity and waste away the body, melting it in the snow.
Manmohan SinghMan may visit all the holies, observe fasting, perform sacred feasts, give generously in charity and destroy his body by wasting and dissipating it in snow.
Manmohan Singh (Punjabi)ਆਦਮੀ ਸਾਰੇ ਤੀਰਥਾ ਦੀ ਯਾਤ੍ਰਾ ਕਰੇ, ਉਪਹਾਸ ਰਖੇ, ਪਵਿੱਤਰ ਸਦਾ ਵਰਤ ਲਾਵੇ, ਦਾਨ-ਪੁਨ ਕਰੇ ਅਤੇ ਬਰਫ ਵਿੱਚ ਅੰਜਾਈ ਗਵਾ ਕੇ ਸਤਿਆਨਾਸ ਕਰਕੇ ਆਪਣੀ ਦੇਹ ਨੂੰ ਕਸ਼ਟ ਕਰ ਦੇਵੇ,
Fareedkot Teekaਸਭੀ ਤੀਰਥ ਅਰੁ ਬ੍ਰਤ ਅਰ ਜਗ ਔਰ ਅਨੇਕ ਪੁੰਨ ਭੀ ਕੀਏ ਪੁਨਹ ਹਿਮਾਲੈ ਪਰਬਤ ਮੇਂ ਸਰੀਰ ਕੋ ਗਾਲ ਗਾਲ ਕਰ ਸਰੀਰੁ ਨਸਟ ਕਰ ਦੀਆ॥
Prof. Sahib Singhਜੇ ਸਾਰੇ ਤੀਰਥਾਂ ਦੇ ਇਸ਼ਨਾਨ, ਅਨੇਕਾਂ ਵਰਤ, ਜੱਗ ਤੇ ਹੋਰ (ਇਹੋ ਜਿਹੇ) ਪੁੰਨ-ਦਾਨ ਕੀਤੇ ਜਾਣ, (ਪਹਾੜਾਂ ਦੀਆਂ ਖੁੰਦ੍ਰਾਂ ਵਿਚ) ਬਰਫ਼ ਵਿਚ ਗਾਲ ਗਾਲ ਕੇ ਸਰੀਰ ਨਾਸ ਕੀਤਾ ਜਾਏ,

ਪਦ ਅਰਥ ਸਭਿ = ਸਾਰੇ। ਹਿਵੈ = ਬਰਫ਼ ਵਿਚ। ਗਾਲਿ = ਗਾਲ ਕੇ। ਤਨੁ ਛੀਜੈ = (ਜੇ) ਸਰੀਰ ਨਾਸ ਹੋ ਜਾਏ।

SikhNet (Spanish)Podrás visitar los santuarios sagrados, realizar ayunos y festividades sagradas, dar caridades con toda generosidad y castigar tu cuerpo derritiendo la nieve,

ਅਤੁਲਾ ਤੋਲੁ, ਰਾਮ ਨਾਮੁ ਹੈ ਗੁਰਮਤਿ; ਕੋ ਪੁਜੈ ਨ. ਤੋਲ ਤੁਲੀਜੈ ॥੭॥

atulaa tol, raam naam hai guramat; ko pujai na. tol tuleejai |7| Ang 1325

Sant Singh KhalsaThe weight of the Lord's Name is unweighable, according to the Guru's Teachings; nothing can equal its weight. ||7||
Manmohan SinghBut, heavier is the weight of the merit of contemplating the Lord's Name, through the Guru's instructions, In weight nothings can equal the weight of the Name's meditation.
Manmohan Singh (Punjabi)ਪ੍ਰੰਤੂ ਭਾਰੀ ਹੈ ਵਜਨ ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਦੇ ਸਿਮਰਨ ਕਰਨ ਦੇ ਫਲ ਦਾ। ਤੋਲਣ ਦੁਆਰਾ ਕੁਝ ਭੀ ਨਾਮ ਦੇ ਸਿਮਰਨ ਦੇ ਵਜਨ ਦੇ ਬਰਾਬਰ ਨਹੀਂ ਪੁਜਦਾ।
Fareedkot Teekaਗੁਰਮਤਿ ਕਰ ਜੋ ਰਾਮ ਕਾ ਨਾਮੁ ਜਪਣਾ ਹੈ, ਸੋ ਤਿਸ ਕਾ ਤੋਲੁ ਅਤੁਲੁ ਹੀ ਹੈ, ਤਿਸ ਤੋਲ ਕੇ ਸਾਥ ਕੋਈ ਤੋਲਿਆ ਹੋਇਆ ਸਾਧਨੁ ਪੁਜਤਾ ਨਹੀਂ ਹੈ। ਚਾਹੇ ਬੁਧੀ ਰੂਪੀ ਤਕੜੀ ਸੇ ਤੋਲ ਭੀ ਲਈਏ, ਭਾਵ ਯਹਿ ਕਿ ਊਪਰਿ ਕੇ ਸਾਧਨ ਨਾਮ ਰਾਮ ਕੇ ਤੁਲ ਨਹੀਂ ਹੈਂ॥੭॥
Prof. Sahib Singh(ਤਾਂ ਭੀ ਇਹਨਾਂ ਸਾਰੇ ਸਾਧਨਾਂ ਵਿਚੋਂ) ਕੋਈ ਭੀ ਸਾਧਨ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਪਰਮਾਤਮਾ ਦਾ ਨਾਮ ਐਸਾ ਹੈ ਕਿ ਕੋਈ ਭੀ ਤੋਲ ਉਸ ਨੂੰ ਤੋਲ ਨਹੀਂ ਸਕਦਾ, ਉਹ ਮਿਲਦਾ ਹੈ ਗੁਰੂ ਦੀ ਮੱਤ ਤੇ ਤੁਰਿਆਂ ॥੭॥

ਪਦ ਅਰਥ ਅਤੁਲਾ = ਨਾਹ ਤੋਲਿਆ ਜਾ ਸਕਣ ਵਾਲਾ। ਕੋ = ਕੋਈ (ਭੀ ਉੱਦਮ)। ਪੁਜੈ ਨ = ਅੱਪੜਦਾ ਨਹੀਂ, ਬਰਾਬਰੀ ਨਹੀਂ ਕਰ ਸਕਦਾ। ਤੁਲੀਜੈ = ਜੇ ਤੋਲਿਆ ਜਾਏ ॥੭॥

SikhNet (Spanish)pero el Peso del Nombre del Señor es Incalculable. Y nada, de acuerdo a las Enseñanzas del Guru, lo puede igualar. (7)

ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ; ਜਨ ਨਾਨਕ ਸਰਨਿ ਪਰੀਜੈ ॥

tav gun braham braham too jaaneh; jan naanak saran pareejai | Ang 1325

Sant Singh KhalsaO God, You alone know Your Glorious Virtues. Servant Nanak seeks Your Sanctuary.
Manmohan SinghThine virtues, O Lord God, Thou alone know. Slave Nanak has sought Thy refuge.
Manmohan Singh (Punjabi)ਤੇਰੀਆਂ ਨੇਕੀਆਂ ਹੇ ਸੁਆਮੀ, ਵਾਹਿਗੁਰੂ! ਕੇਵਲ ਤੂੰ ਹੀ ਜਾਣਦਾ ਹੈ। ਗੋਲੇ ਨਾਨਕ ਨੇ ਤੇਰੀ ਹੀ ਪਨਾਹ ਲਈ ਹੈ।
Fareedkot Teekaਹੇ ਬ੍ਰਹਮ! ਤੇਰੇ ਜੋ ਗੁਨ (ਬ੍ਰਹਮ) ਬੇਦ ਕਰ ਪ੍ਰਤਿਪਾਦ੍ਯ ਹੈਂ, ਸੋ ਤੂੰ ਹੀ ਜਾਨਤਾ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਆਪ ਕੀ ਸਰਨਿ ਪ੍ਰਾਪਤਿ ਹੂਏ ਹੈਂ॥
Prof. Sahib Singhਹੇ ਦਾਸ ਨਾਨਕ! ਹੇ ਪ੍ਰਭੂ! ਤੇਰੇ ਗੁਣ ਤੂੰ (ਆਪ ਹੀ) ਜਾਣਦਾ ਹੈਂ (ਮਿਹਰ ਕਰ, ਅਸੀਂ ਜੀਵ ਤੇਰੀ ਹੀ) ਸਰਨ ਪਏ ਰਹੀਏ।

ਪਦ ਅਰਥ ਬ੍ਰਹਮ = ਹੇ ਪ੍ਰਭੂ! ਤਵ = ਤੇਰੇ। ਪਰੀਜੈ = ਪਏ ਰਹਿਣਾ ਚਾਹੀਦਾ ਹੈ।

SikhNet (Spanish)Oh, Dios, sólo Tú conoces Tus Virtudes Gloriosas.

ਤੂ ਜਲ ਨਿਧਿ. ਮੀਨ ਹਮ ਤੇਰੇ; ਕਰਿ ਕਿਰਪਾ ਸੰਗਿ ਰਖੀਜੈ ॥੮॥੩॥

too jal nidh. meen ham tere; kar kirapaa sang rakheejai |8|3| Ang 1325

Sant Singh KhalsaYou are the Ocean of water, and I am Your fish. Please be kind, and keep me always with You. ||8||3||
Manmohan SinghThou are the ocean of water and I am a fish of Thine Mercifully Keep Thou me ever with Thee.
Manmohan Singh (Punjabi)ਤੂੰ ਪਾਣੀ ਦਾ ਸਮੁੰਦਰ ਹੈ ਅਤੇ ਮੈਂ ਹਾਂ ਤੇਰੀ ਇਕ ਮੱਛੀ। ਮਿਹਰਬਾਨੀ ਕਰਕੇ ਤੂੰ ਮੈਨੂੰ ਸਦਾ ਆਪਣੇ ਨਾਲ ਰੱਖ।
Fareedkot Teekaਹੇ ਭਗਵਨ! ਤੂੰ ਸਮੁਦ੍ਰਵਤ ਹੈਂ ਹਮ ਆਪ ਕੇ ਮੀਨ ਹੈਂ, ਹੇ ਮਾਹਾਰਾਜ! ਕ੍ਰਿਪਾ ਦ੍ਰਿਸ੍ਟੀ ਕਰ ਕੇ ਮੇਰੇ ਕੋ ਅਪਨੇ ਸੰਗ ਹੀ ਰਖੀਏ॥੮॥੩॥
Prof. Sahib Singhਤੂੰ (ਸਾਡਾ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ, ਮਿਹਰ ਕਰ ਕੇ (ਸਾਨੂੰ ਆਪਣੇ) ਨਾਲ ਹੀ ਰੱਖੀ ਰੱਖ ॥੮॥੩॥

ਪਦ ਅਰਥ ਜਲਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਕਰਿ = ਕਰ ਕੇ। ਸੰਗਿ = (ਆਪਣੇ) ਨਾਲ ॥੮॥੩॥

SikhNet (Spanish)El Sirviente Nanak sólo busca Tu Santuario, pues eres el Océano de Agua y yo soy Tu Pez. Muéstrame Tu Bondad y consérvame siempre Contigo. (8-3)
Answers quote the Granth verbatim with Ang citations. AI commentary is not Gurbani and not a religious ruling.