ੴ

ਸਿੱਖਬਾਣੀ · SikhBani

ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥

hor sareek hovai koee teraa tis agai tudh aakhaan
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1242 · 5 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.

ਹੋਰੁ ਸਰੀਕੁ ਹੋਵੈ ਕੋਈ ਤੇਰਾ; ਤਿਸੁ ਅਗੈ. ਤੁਧੁ ਆਖਾਂ ॥

hor sareek hovai koee teraa; tis agai. tudh aakhaan |

Sant Singh KhalsaIf there were any other equal to You, O Lord, I would speak to them of You.
Manmohan SinghIf there be any other equal of Thine, O Lord, I may utter Thy praise before him.
Manmohan Singh (Punjabi)ਜੇਕਰ ਕੋਈ ਹੋਰ ਤੇਰੇ ਬਰਾਬਰ ਦਾ ਹੋਵੇ, ਏ ਪ੍ਰਭੂ! ਤਦ ਉਸ ਦੇ ਮੁਹਰੇ ਮੈਂ ਤੇਰੀ ਮਹਿਮਾ ਉਚਾਰਨ ਕਰਾਂ।
Fareedkot Teekaਹੇ ਭਗਵਨ! ਜੇ ਕੋਈ ਔਰ ਤੇਰਾ ਸ਼ਰੀਕ ਹੋਵੈ, ਤੌ ਤਿਸ ਕੇ ਆਗੇ ਤੁਧ ਕੋ (ਆਖਾਂ) ਕਥਨ ਕਰੋਂ, ਭਾਵ ਤੇਰਾ ਗੁਣ ਅਵਗਣ ਕਹੋਂ; ਵਾ ਤਿਸ ਤੇ (ਅਗੈ) ਮੁਖੀ ਕਰ ਕੇ ਤੈਨੂੰ ਕਹਾਂ॥
Prof. Sahib Singhਹੇ ਪ੍ਰਭੂ! ਜੇ ਕੋਈ ਹੋਰ ਤੇਰੇ ਬਰਾਬਰ ਦਾ ਹੋਵੇ ਤਾਂ ਹੀ ਉਸ ਦੇ ਸਾਹਮਣੇ ਮੈਂ ਤੇਰਾ ਜ਼ਿਕਰ ਕਰਾਂ (ਪਰ ਤੇਰੇ ਵਰਗਾ ਹੋਰ ਕੋਈ ਨਹੀਂ ਹੈ)
SikhNet (Spanish)Si hubiera alguien que Te igualara, entonces Te alabaría ante él,

ਤੁਧੁ ਅਗੈ. ਤੁਧੈ ਸਾਲਾਹੀ; ਮੈ ਅੰਧੇ. ਨਾਉ ਸੁਜਾਖਾ ॥

tudh agai. tudhai saalaahee; mai andhe. naau sujaakhaa |

Sant Singh KhalsaYou, I praise You; I am blind, but through the Name, I am all-seeing.
Manmohan SinghI praise Thee before Thee, O Lord. Through Thine Name, I, the blind one have become a seer.
Manmohan Singh (Punjabi)ਤੇਰੇ ਮੂਹਰੇ ਮੈਂ ਤੇਰੀ ਕੀਰਤੀ ਕਰਦਾ ਹਾਂ, ਹੇ ਸੁਆਮੀ! ਤੇਰੇ ਨਾਮ ਦੇ ਰਾਹੀਂ, ਮੈਂ ਅੰਨਾ, ਵੇਖਣ ਵਾਲਾ ਹੋ ਗਿਆ ਹਾਂ।
Fareedkot Teekaਤਾਂ ਤੇ ਤੁਧ ਆਗੇ ਤੇਰੇ ਕੋ ਹੀ ਸਰਾਹਤਾ ਹੂੰ, ਮੈਂ ਅੰਧੇ ਕੋ ਸੁਜਾਖਾ ਕਰਨੇ ਵਾਲਾ ਤੇਰਾ ਨਾਮ ਹੈ॥
Prof. Sahib Singh(ਸੋ) ਤੇਰੀ ਸਿਫ਼ਤ-ਸਾਲਾਹ ਮੈਂ ਤੇਰੇ ਅੱਗੇ ਹੀ ਕਰ ਸਕਦਾ ਹਾਂ (ਤੇਰੇ ਵਰਗਾ ਮੈਂ ਤੈਨੂੰ ਹੀ ਆਖ ਸਕਦਾ ਹਾਂ, ਤੇ ਜਿਉਂ ਜਿਉਂ ਮੈਂ ਤੇਰੀ ਸਿਫ਼ਤ ਕਰਦਾ ਹਾਂ) ਤੇਰਾ ਨਾਮ ਮੈਨੂੰ (ਆਤਮਕ ਜੀਵਨ ਵਲੋਂ) ਅੰਨ੍ਹੇ ਨੂੰ ਅੱਖਾਂ ਲਈ ਚਾਨਣ ਦੇਂਦਾ ਹੈ।

ਪਦ ਅਰਥ ਮੈ = ਮੈਨੂੰ। ਸੁਜਾਖਾ = ਅੱਖਾਂ ਦੇਣ ਵਾਲਾ, ਸੁਜਾਖਾ ਕਰਨ ਵਾਲਾ।

SikhNet (Spanish)pero ahora te voy a alabar frente a Ti Mismo. Oh Señor, estoy ciego, aunque mi nombre significa Sabiduría.

ਜੇਤਾ ਆਖਣੁ ਸਾਹੀ ਸਬਦੀ; ਭਾਖਿਆ ਭਾਇ ਸੁਭਾਈ ॥

jetaa aakhan saahee sabadee; bhaakhiaa bhaae subhaaee |

Sant Singh KhalsaWhatever is spoken, is the Word of the Shabad. Chanting it with love, we are embellished.
Manmohan SinghWhatever is uttered in Thy praise, O Lord, that is through words. Uttering Thy praise with love, one is embellished.
Manmohan Singh (Punjabi)ਜੋ ਕੁਛ ਤੇਰੀ ਮਹਿਮਾ ਵਿੱਚ ਕਿਹਾ ਜਾਂਦਾ ਹੈ, ਉਹ ਲਫਜ਼ਾਂ ਦੁਆਰਾ ਹੀ ਹੈ, ਹੇ ਪ੍ਰਭੂ! ਪਿਆਰ ਨਾਲ ਤੇਰੀ ਮਹਿਮਾ ਉਚਾਰਨ ਕਰਨ ਦੁਆਰਾ, ਜੀਵ ਸ਼ਸ਼ੋਭਤ ਹੋ ਜਾਂਦਾ ਹੈ।
Fareedkot Teekaਜਿਤਨਾ (ਸਾਹੀ) ਪਾਪ (ਸਬਦੀ) ਸਪੇਦੀ ਅਰਥਾਤ ਪਾਪ ਪੁੰਨ ਕਾ ਜੋ ਕਥਨ ਹੈ, ਸੋ ਸਭ ਬਿਅਰਥ ਹੈ ਔਰ ਜਿਨ ਪੁਰਸ਼ੋਂ ਨੇ (ਭਾਇ) ਪ੍ਰੇਮ ਕਰ ਕੇ ਨਾਮ ਕੋ ਉਚਾਰਨ ਕੀਆ ਹੈ, ਤਿਨ ਕੀ ਬੁਧੀ ਸੋਭਾ ਕੋ ਪ੍ਰਾਪਤਿ ਭਈ ਹੈ॥
Prof. Sahib Singhਲਿਖ ਕੇ ਜਾਂ ਬੋਲ ਕੇ ਜੋ ਕੁਝ ਮੈਂ ਤੇਰੀ ਸਿਫ਼ਤ ਵਿਚ ਆਖਿਆ ਹੈ ਉਹ ਸਭ ਤੇਰੇ ਪਿਆਰ ਦੀ ਖਿੱਚ ਵਿਚ ਹੀ ਆਖਿਆ ਹੈ;

ਪਦ ਅਰਥ ਜੇਤਾ ਆਖਣੁ = ਜਿਤਨਾ ਕੁਝ (ਬਿਆਨ ਕੀਤਾ) ਹੈ। ਸਾਹੀ = ਸ਼ਾਹੀ, ਸਿਆਹੀ ਨਾਲ (ਲਿਖ ਕੇ)। ਸਬਦਿ = ਸ਼ਬਦਾਂ ਦੀ ਰਾਹੀਂ (ਬੋਲ ਕੇ)। ਭਾਖਿਆ = ਮੈਂ ਆਖਿਆ ਹੈ। ਭਾਇ ਸੁਭਾਇ = ਪਿਆਰ ਦੇ ਸੁਭਾਉ ਨਾਲ, ਪਿਆਰ ਦੀ ਖਿੱਚ ਵਿਚ।

SikhNet (Spanish)Uno puede recitar Tu Alabanza sólo mediante palabras, pero las palabras que uno recita son el hábito de la mente.

ਨਾਨਕ. ਬਹੁਤਾ ਏਹੋ ਆਖਣੁ; ਸਭ ਤੇਰੀ ਵਡਿਆਈ ॥੧॥

naanak. bahutaa eho aakhan; sabh teree vaddiaaee |1|

Sant Singh KhalsaNanak, this is the greatest thing to say: all glorious greatness is Yours. ||1||
Manmohan SinghNanak, the greatest thing to say is this, that all glory is in Thee, O Lord.
Manmohan Singh (Punjabi)ਨਾਨਕ, ਸਭ ਤੋਂ ਵੱਡੀ ਕਹਿਣ ਵਾਲੀ ਗੱਲ ਇਹ ਹੈ ਕਿ ਸਮੂਹ ਪ੍ਰਭਤਾ ਤੇਰੇ ਵਿੱਚ ਹੀ ਹੈ, ਹੈ ਪ੍ਰਭੂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਾਰਾ ਤੋ ਬਹੁਤਾ ਆਖਣ ਏਹੋ ਹੈ, ਸਭ ਤੇਰੀ ਭਗਤੀ ਕੀ ਵਡਿਆਈ ਹੈ॥੧॥☬ਜੇਕਰ ਜੀਵ ਕਹੇ ਮੈਂ ਕਮਾਇਕੇ ਖਾਤਾ ਹੂੰ? ਸੋ ਜੀਵ ਕੀਆਂ ਸਮ੍ਰਥਾ ਦਿਖਾਵਤੇ ਹੈਂ:
Prof. Sahib Singhਨਹੀਂ ਤਾਂ ਸਭ ਤੋਂ ਵੱਡੀ ਗੱਲ ਆਖਣੀ ਨਾਨਕ ਨੂੰ ਇਹੋ ਫਬਦੀ ਹੈ ਕਿ (ਜੋ ਕੁਝ ਹੈ) ਸਭ ਤੇਰੀ ਹੀ ਵਡਿਆਈ ਹੈ ॥੧॥

ਪਦ ਅਰਥ ਬਹੁਤਾ ਏਹੋ ਆਖਣੁ = ਸਿਰੇ ਦੀ ਗੱਲ ਇਹੀ ਹੈ। ਪੁਲਿੰਗ ਵਾਸਤੇ 'ਸੋ' ਜਾਂ 'ਸੋਈ' ਇਸਤ੍ਰੀਲਿੰਗ ਵਾਸਤੇ 'ਸਾ' ਜਾਂ 'ਸਾਈ': 'ਸਾਈ ਭਲੀ ਕਾਰ') ॥੧॥

* ਨੋਟ: ਕਈ ਸੱਜਣ ਲਫ਼ਜ਼ 'ਸਾਹੀ' ਨੂੰ ਦੋ ਲਫ਼ਜ਼ਾਂ ਵਿਚ ਵੰਡ ਕੇ 'ਸਾ ਹੀ' ਪਾਠ ਕਰਦੇ ਹਨ ਤੇ ਲਫ਼ਜ਼ 'ਸਾ' ਨੂੰ ਲਫ਼ਜ਼ 'ਆਖਣੁ' ਦਾ ਪੜਨਾਂਵ ਸਮਝਦੇ ਹਨ, ਤੇ ਅਰਥ ਇਉਂ ਕਰਦੇ ਹਨ: ਜੋ ਕੁਝ ਆਖਣਾ ਹੁੰਦਾ ਹੈ ਉਹ ਸਾਰਾ ਹੀ..॥ ਪਰ ਵਿਆਕਰਣ ਅਨੁਸਾਰ 'ਆਖਣੁ' ਪੁਲਿੰਗ ਹੈ ਤੇ 'ਸਾ' ਇਸਤ੍ਰੀਲਿੰਗ ਹੈ; ਜਿਵੇਂ: "ਸੋਈ ਚੰਦੁ ਚੜਹਿ ਸੇ ਤਾਰੈ ਸੋਈ ਦਿਨੀਅਰੁ ਤਪਤ ਰਹੈ ॥ ਸਾ ਧਰਤੀ ਸੋ ਪਵਨੁ ਝੁਲਾਰੈ ... ...॥" (ਰਾਮਕਲੀ ਮ: ੧)।

SikhNet (Spanish)Dice Nanak, uno sólo puede decir que todo es Tu Gloria, oh Dios. (1)
Answers quote the Granth verbatim with Ang citations. AI commentary is not Gurbani and not a religious ruling.