ੴ

ਸਿੱਖਬਾਣੀ · SikhBani

Ang 1242

Sri Guru Granth Sahib · Raag Saarang · 9 shabads, 48 lines
Translations
Shabad Guru Nanak Dev Ji Raag Saarang continued from Ang 1241

ਪੁਛਾ ਦੇਵਾਂ ਮਾਣਸਾਂ; ਜੋਧ ਕਰਹਿ ਅਵਤਾਰ ॥

puchhaa devaan maanasaan; jodh kareh avataar |

Sant Singh KhalsaI could ask the gods, mortal men, warriors and divine incarnations;
Manmohan SinghIf I question gods, men, warriors and the prophets created by the Lord;
Manmohan Singh (Punjabi)ਜੇਕਰ ਮੈਂ ਦੇਵਤਿਆਂ ਇਨਸਾਨਾਂ, ਯੋਧਿਆਂ ਅਤੇ ਪ੍ਰਭੂ ਦੇ ਰਚੇ ਹੋਏ ਪੈਗੰਬਰ ਤੇ ਸੁਆਲ ਕਰਾਂ,
Fareedkot Teekaਦੇਵਤਿਓਂ ਔਰ ਮਾਨਸੋਂ ਸੇ ਪੂਛੋ (ਜੋਧ) ਸੂਰਬੀਰੋਂ ਸੇ ਪੂਛੋ ਔਰ ਜੋ ਈਸ੍ਵਰ ਨੇ ਅਵਤਾਰ ਧਾਰਨ ਕੀਏ ਹੈਂ ਤਿਨ ਸੇ ਭੀ ਪੂਛੋ॥
Prof. Sahib Singhਜੇ ਮੈਂ ਦੇਵਤਿਆਂ ਨੂੰ ਜਾ ਪੁੱਛਾਂ, ਉਹਨਾਂ ਮਨੁੱਖਾਂ ਨੂੰ ਜਾ ਕੇ ਪੁੱਛਾਂ ਜੋ ਬੜੇ ਬੜੇ ਸੂਰਮੇ ਬਣਦੇ ਹਨ;

ਪਦ ਅਰਥ ਮਾਣਸਾਂ = ਮਨੁੱਖਾਂ ਨੂੰ। ਕਰਹਿ ਅਵਤਾਰ = ਜੰਮਦੇ ਹਨ, ਬਣਦੇ ਹਨ। ਜੋਧ = ਸੂਰਮੇ।

SikhNet (Spanish)y a los profetas los interrogara, también a los ascetas que viven en estado de trance,

ਸਿਧ ਸਮਾਧੀ ਸਭਿ ਸੁਣੀ; ਜਾਇ ਦੇਖਾਂ ਦਰਬਾਰੁ ॥

sidh samaadhee sabh sunee; jaae dekhaan darabaar |

Sant Singh KhalsaI could consult all the Siddhas in Samaadhi, and go to see the Lord's Court.
Manmohan SinghIf I consult all the perfect persons, wrapt in trance and go and see the Lord's court.
Manmohan Singh (Punjabi)ਜੇਕਰ ਮੈਂ ਤਾੜੀ ਅੰਦਰ ਲੀਨ ਸਾਰੇ ਾਪੁਰਨ ਪੁਰਸ਼ਾਂ ਦੀ ਸਲਾਹ ਲਵਾ ਅਤੇ ਜਾ ਕੇ ਸਾਈਂ ਦੀ ਦਰਗਾਹ ਨੂੰ ਵੇਖਾਂ,
Fareedkot Teekaਪੁਨਹ ਸਿਧ ਜੋ ਹੈਂ ਸਮਾਧੀ ਲਗਾਉਣੇ ਵਾਲੇ, ਜੋਗੀ ਜੋ ਹੈਂ ਸਭ ਸੇ ਪੂਛ ਕਰ ਉਨ ਕੇ ਵਾਕ ਭੀ ਸੁਣੋਂ ਔਰ ਜਾਇ ਕਰ (ਦਰਬਾਰੁ) ਸਤਿਸੰਗ ਭੀ ਦੇਖੋ। ਇਨ ਸਭ ਸੇ ਜਾਇ ਕਰ ਇਹ ਬਾਤ ਪੂਛੋ ਕਿ ਆਗੇ ਪਰਲੋਕ ਮੇਂ ਜੀਉ ਸਚਾ ਕੈਸੇ ਹੋਤਾ ਹੈ ਔਰ ਪਰਮੇਸ੍ਵਰ ਕੋ ਪਾਇ ਕਰ ਪਾਰ ਕੈਸੇ ਉਤਰਤਾ ਹੈ ਅਰ ਨਿਰਭਉ ਕੈਸੇ ਹੋਤਾ ਹੈ? ਸੋ ਸਭੀ ਏਹੀ ਕਹਿਤੇ ਹੈਂ:
Prof. Sahib Singhਜੇ ਸਮਾਧੀ ਲਾਣ ਵਾਲੇ ਪੁੱਗੇ ਹੋਏ ਜੋਗੀਆਂ ਦੀਆਂ ਸਾਰੀਆਂ ਮੱਤਾਂ ਜਾ ਸੁਣਾਂ ਕਿ ਪ੍ਰਭੂ ਦਾ ਦਰਬਾਰ ਮੈਂ ਕਿਵੇਂ ਜਾ ਕੇ ਵੇਖਾਂ-

ਪਦ ਅਰਥ ਸੁਣੀ = ਮੈਂ ਸੁਣਾਂ। ਦਰਬਾਰੁ = ਪ੍ਰਭੂ ਦੀ ਹਜ਼ੂਰੀ।

SikhNet (Spanish)y si pudiera ver la Corte del Señor, sabría que el Señor, en el más allá,

ਅਗੈ ਸਚਾ ਸਚਿ ਨਾਇ; ਨਿਰਭਉ. ਭੈ ਵਿਣੁ ਸਾਰੁ ॥

agai sachaa sach naae; nirbhau. bhai vin saar |

Sant Singh KhalsaHereafter, Truth is the Name of all; the Fearless Lord has no fear at all.
Manmohan SinghThen would I know, that hereafter the True, Dauntless, Fear-fear and Sublime Lord accepts only the True Name.
Manmohan Singh (Punjabi)ਤਦ ਮੈਨੂੰ ਪਤਾ ਲਗੇਗਾ ਕਿ ਪ੍ਰਲੋਕ ਵਿੱਚ ਸੱਚਾ, ਨਿਧੜਕ, ਡਰ-ਰਹਿਤ ਅਤੇ ਸਰੇਸ਼ਟ ਸੁਆਮੀ ਕੇਵਲ ਸੱਚੇ ਨਾਮ ਨੂੰ ਹੀ ਪਰਵਾਨ ਕਰਦਾ ਹੈ।
Fareedkot Teekaਅਗੈ ਜੀਉ ਸਚ ਨਾਮ ਕਰ ਕੇ ਸਚਾ ਹੋਤਾ ਹੈ ਅਰ (ਭੈ ਵਿਣੁ) ਭੈ ਰਹਿਤ ਜੋ ਪਰਮੇਸ੍ਵਰ ਹੈ ਤਿਸ ਕੋ (ਸਾਰੁ) ਸੰਭਾਲਣੇ ਕਰ ਨਿਰਭਉ ਹੋਤਾ ਹੈ॥
Prof. Sahib Singh(ਇਹਨਾਂ ਸਾਰੇ ਉੱਦਮਾਂ ਦੇ) ਸਾਹਮਣੇ (ਇੱਕੋ ਹੀ ਸੁਚੱਜੀ ਮੱਤ ਹੈ ਕਿ) ਸਦਾ ਕਾਇਮ ਰਹਿਣ ਵਾਲਾ ਪ੍ਰਭੂ, ਜੋ ਨਿਰਭਉ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਾਰੇ ਜਗਤ ਦਾ ਮੂਲ ਹੈ, ਸਿਮਰਨ ਦੀ ਰਾਹੀਂ ਹੀ ਮਿਲਦਾ ਹੈ;

ਪਦ ਅਰਥ ਸਚਿ ਨਾਇ = ਸੱਚੇ ਨਾਮ ਦੇ ਰਾਹੀਂ, ਨਾਮ ਸਿਮਰਨ ਨਾਲ। ਭੈ ਵਿਣੁ = ਡਰ-ਰਹਿਤ। ਸਾਰੁ = ਜਗਤ ਦਾ ਮੂਲ।

SikhNet (Spanish)sólo acepta el Nombre Verdadero, Temerario e Inmaculado de Dios.

ਹੋਰ ਕਚੀ ਮਤੀ ਕਚੁ ਪਿਚੁ; ਅੰਧਿਆ ਅੰਧੁ ਬੀਚਾਰੁ ॥

hor kachee matee kach pich; andhiaa andh beechaar |

Sant Singh KhalsaFalse are other intellectualisms, false and shallow; blind are the contemplations of the blind.
Manmohan SinghFalse, immature and shallow is all other intellect. Blind is the reflection of the blind person.
Manmohan Singh (Punjabi)ਕੂੜੀ, ਨਾਂ ਤਜਰਬਕਾਰ ਅਤੇ ਹੋਛੀ ਹੈ ਹੋਰ ਸਾਰੀ ਅਕਲ। ਅੰਨ੍ਹੀ ਹੈ ਸੋਚ ਵੀਚਾਰ ਅੰਨੇ ਪੁਰਸ਼ ਦੀ।
Fareedkot Teekaਔਰ ਕਚੀਆਂ (ਮਤੀ) ਅਕਲੋਂ ਕਰ ਕੱਚ ਰੂਪ ਪਦਾਰਥੋਂ ਮੇਂ ਜੀਵ (ਪਿਚੁ) ਖਚਤ ਹੋ ਰਹੇ ਹੈਂ, ਅੰਧੇ ਜੀਵੋਂ ਕਾ ਬੀਚਾਰ ਭੀ ਅੰਧਾ ਹੈ॥
Prof. Sahib Singh(ਸਿਮਰਨ ਤੋਂ ਬਿਨਾ) ਹੋਰ ਸਾਰੀਆਂ ਮੱਤਾਂ ਕੱਚੀਆਂ ਹਨ, ਹੋਰ ਸਾਰੇ ਉੱਦਮ ਕੱਚੇ-ਪਿੱਲੇ ਹਨ (ਸਿਮਰਨ ਤੋਂ ਖੁੰਝੇ ਹੋਏ) ਅੰਨ੍ਹਿਆਂ ਦੇ ਅੰਨ੍ਹੇ ਟਟੌਲੇ ਹੀ ਹਨ।

ਪਦ ਅਰਥ ਕਚੁ ਪਿਚੁ = ਕੱਚਾ-ਪਿੱਲਾ। ਅੰਧੁ ਬੀਚਾਰੁ = ਅੰਨ੍ਹਿਆਂ ਵਾਲਾ ਅੰਦਾਜ਼ਾ; ਅੰਨ੍ਹਿਆਂ ਵਾਲਾ ਟਟੌਲਾ।

SikhNet (Spanish)Todo lo demás es sólo falsa sabiduría, ilusión y oscuras alucinaciones.

ਨਾਨਕ ਕਰਮੀ ਬੰਦਗੀ; ਨਦਰਿ ਲੰਘਾਏ ਪਾਰਿ ॥੨॥

naanak karamee bandagee; nadar langhaae paar |2|

Sant Singh KhalsaO Nanak, by the karma of good actions, the mortal comes to meditate on the Lord; by His Grace, we are carried across. ||2||
Manmohan SinghNanak, by the Lord's grace, man is blessed with His meditation and by His grace he is ferried across.
Manmohan Singh (Punjabi)ਨਾਨਕ, ਸੁਆਮੀ ਦੀ ਰਹਿਮਤ ਦੁਆਰਾ, ਮਨੁੱਖ ਨੂੰ ਉਸ ਦੇ ਸਿਮਰਨ ਦੀ ਦਾਤ ਮਿਲਦੀ ਹੈ ਅਤੇ ਉਸ ਦੀ ਰਹਿਮਤ ਦੁਆਰਾ ਹੀ ਉਸਦਾ ਪਾਰ ਉਤਾਰਾ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਕਰਮੋਂ ਕਰ ਜਿਨ ਕੋ ਬੰਦਗੀ ਕਰਨੀ ਪ੍ਰਾਪਤਿ ਹੋਈ ਹੈ, ਤਿਨ ਕੋ ਨਦਰ ਕਰ ਪਰਮੇਸ੍ਵਰ ਪਾਰ ਲੰਘਾਵਤਾ ਹੈ॥੨॥
Prof. Sahib Singhਹੇ ਨਾਨਕ! ਇਹ ਸਿਮਰਨ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਹੀ ਪਾਰ ਲੰਘਾਂਦਾ ਹੈ ॥੨॥

ਪਦ ਅਰਥ ਕਰਮੀ = ਪ੍ਰਭੂ ਦੀ ਮਿਹਰ ਨਾਲ। ਨਦਰਿ = ਮਿਹਰ ਦੀ ਨਜ਼ਰ ਨਾਲ ॥੨॥

SikhNet (Spanish)Sí, sólo cuando Dios nos bendice con Su Alabanza, nos liberamos a través de Su Gracia. (2)

Open this shabad (8 lines, Angs 1241-1242) →

Shabad Guru Ramdas Ji Raag Saarang

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਨਾਇ ਮੰਨਿਐ. ਦੁਰਮਤਿ ਗਈ; ਮਤਿ ਪਰਗਟੀ ਆਇਆ ॥

naae maniai. duramat gee; mat paragattee aaeaa |

Sant Singh KhalsaWith faith in the Name, evil-mindedness is eradicated, and the intellect is enlightened.
Manmohan SinghBelieving in the Lord's Name, evil-intellect is eradicated and wisdom becomes manifest.
Manmohan Singh (Punjabi)ਪ੍ਰਭੂ ਦੇ ਨਾਮ ਤੇ ਭਰੋਸਾ ਧਾਰਨ ਕਰਨ ਦੁਆਰਾ, ਖੋਟੀ ਬੁਧੀ ਨਾਸ ਹੋ ਜਾਂਦੀ ਹੈ ਅਤੇ ਸਿਆਣਪ ਪ੍ਰਕਾਸ਼ ਹੋ ਜਾਂਦੀ ਹੈ।
Fareedkot Teekaਨਾਮ ਕੇ ਮਨਨ ਸੇ ਦੁਰਮਤਿ ਦੂਰ ਹੋ ਗਈ ਹੈ ਔਰ ਬੁਧੀ ਮੇਂ ਬਿਬੇਕ ਪ੍ਰਗਟ ਹੋਇਆ ਹੈ॥
Prof. Sahib Singhਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਭੈੜੀ ਮੱਤ ਦੂਰ ਹੋ ਜਾਂਦੀ ਹੈ ਤੇ (ਚੰਗੀ) ਮੱਤ ਚਮਕ ਪੈਂਦੀ ਹੈ;

ਪਦ ਅਰਥ ਦੁਰਮਤਿ = ਭੈੜੀ ਮੱਤ। ਪਰਗਟੀ ਆਇਆ = ਪਰਗਟ ਹੋ ਪੈਂਦੀ ਹੈ।

SikhNet (Spanish)Confiando en el Nombre del Señor, uno se libera de su falso intelecto y, en vez, la Sabiduría despierta en el interior propio.

ਨਾਉ ਮੰਨਿਐ. ਹਉਮੈ ਗਈ; ਸਭਿ ਰੋਗ ਗਵਾਇਆ ॥

naau maniai. haumai gee; sabh rog gavaaeaa |

Sant Singh KhalsaWith faith in the Name, egotism is eradicated, and all sickness is cured.
Manmohan SinghBelieving in the Name, ego is eliminated and one is rid of all the ailments.
Manmohan Singh (Punjabi)ਨਾਮ ਤੇ ਯਕੀਨ ਕਰਨ ਨਾਲ, ਹੰਕਾਰ ਨਵਿਰਤ ਹੋ ਜਾਂਦਾ ਹੈ ਅਤੇ ਬੰਦਾ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਜਾਂਦਾ ਹੈ।
Fareedkot Teekaਨਾਮ ਕੇ ਮਨਨ ਕਰ ਹੰਤਾ, ਮਮਤਾ ਨਿਬਿਰਤ ਹੋ ਗਈ ਹੈ ਔ ਅਗਿਆਨ ਆਦਿ ਸਭ ਰੋਗ ਗਵਾਇ ਦੀਆ ਹੈ॥
Prof. Sahib Singhਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਹਉਮੈ ਦੂਰ ਹੋ ਜਾਂਦੀ ਹੈ, ਸਾਰੇ ਹੀ (ਮਨ ਦੇ) ਰੋਗ ਨਾਸ ਹੋ ਜਾਂਦੇ ਹਨ;
SikhNet (Spanish)Sí, confiando en el Nombre, uno se libera de su ego negativo y de sus males.

ਨਾਇ ਮੰਨਿਐ. ਨਾਮੁ ਊਪਜੈ; ਸਹਜੇ ਸੁਖੁ ਪਾਇਆ ॥

naae maniai. naam aoopajai; sahaje sukh paaeaa |

Sant Singh KhalsaBelieving in the Name, The Name wells up, and intuitive peace and poise are obtained.
Manmohan SinghBelieving in the Name, the Name wells up in man and he easily obtains peace.
Manmohan Singh (Punjabi)ਨਾਮ ਤੇ ਭਰੋਸਾ ਰਖਣ ਦੁਆਰਾ, ਜੀਵ ਅੰਦਰ ਨਾਮ ਉਤਪੰਨ ਹੋ ਆਉਂਦਾ ਹੈ ਅਤੇ ਉਹ ਸੁਖੈਨ ਹੀ ਆਰਾਮ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਨਾਮ ਕੇ ਮਨਨ ਸੇ ਨਾਮ ਉਤਪਤਿ ਹੋਤਾ ਹੈ, ਭਾਵ ਸੇ ਜਗਤ ਮੇਂ ਪਰਸਿਧ ਹੋਵੀਤਾ ਹੈ ਔਰ ਸੁਭਾਵਕ ਹੀ ਆਤਮ ਸੁਖ ਪਾਇਆ ਜਾਤਾ ਹੈ॥
Prof. Sahib Singhਜੇ ਨਾਮ ਵਿਚ ਮਨ ਗਿੱਝ ਜਾਏ ਤਾਂ (ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋ ਜਾਂਦਾ ਹੈ ਤੇ ਅਡੋਲ ਅਵਸਥਾ ਵਿਚ ਅੱਪੜ ਕੇ ਸੁਖ ਪ੍ਰਾਪਤ ਹੁੰਦਾ ਹੈ;

ਪਦ ਅਰਥ ਨਾਇ ਮੰਨਿਐ, ਨਾਉ ਉਪਜੈ = (ਵੇਖੋ ਪਉੜੀ ਨੰ: ੬ ਤੀਜੀ ਤੁਕ) ਜੇ ਨਾਮ ਵਿਚ ਮਨ ਗਿੱਝ ਜਾਏ ਤਾਂ (ਮਨ ਵਿਚ) ਨਾਮ (ਜਪਣ ਦੀ ਤਾਂਘ) ਪੈਦਾ ਹੋਈ ਰਹਿੰਦੀ ਹੈ।

SikhNet (Spanish)Confiando en el Nombre, el Nombre se edifica en uno, y de forma espontánea logra la Paz.

ਨਾਇ ਮੰਨਿਐ. ਸਾਂਤਿ ਊਪਜੈ; ਹਰਿ ਮੰਨਿ ਵਸਾਇਆ ॥

naae maniai. saant aoopajai; har man vasaaeaa |

Sant Singh KhalsaBelieving in the Name, tranquility and peace well up, and the Lord is enshrined in the mind.
Manmohan SinghBelieving in the Name, tranquillity wells up in one and the Name is enshrined in one's mind.
Manmohan Singh (Punjabi)ਨਾਮ ਤੇ ਭਰੋਸਾ ਰਖਣ ਦੁਆ, ਜੀਵ ਅੰਦਰ ਠੰਡ-ਚੈਨ ਪੈਦਾ ਹੋ ਜਾਂਦੀ ਹੈ ਅਤੇ ਨਾਮ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਨਾਮ ਕੇ ਮਨਨ ਸੇ ਸ਼ਾਂਤੀ ਉਪਜਤੀ ਹੈ ਔਰ ਹਰੀ ਕੋ ਮਨ ਮੇਂ ਬਸਾਇਆ ਜਾਤਾ ਹੈ॥
Prof. Sahib Singhਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ ਮਨ ਵਿਚ ਠੰਢ ਵਰਤ ਜਾਂਦੀ ਹੈ, ਪ੍ਰਭੂ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)Confiando en el Nombre uno entra en el Contentamiento, y así alaba al Señor en su Mente.

ਨਾਨਕ ਨਾਮੁ ਰਤੰਨੁ ਹੈ; ਗੁਰਮੁਖਿ ਹਰਿ ਧਿਆਇਆ ॥੧੧॥

naanak naam ratan hai; guramukh har dhiaaeaa |11|

Sant Singh KhalsaO Nanak, the Name is a jewel; the Gurmukh meditates on the Lord. ||11||
Manmohan SinghNanak, the Lord's Name is the jewel and God is meditated upon by the Guru's grace.
Manmohan Singh (Punjabi)ਨਾਨਕ, ਪ੍ਰਭੂ ਦਾ ਨਾਮ ਜਵੇਹਰ ਹੈ ਅਤੇ ਵਾਹਿਗੁਰੂ ਗੁਰਾਂ ਦੀ ਦਇਆ ਦੁਆਰਾ ਸਿਮਰਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਰਤਨ ਰੂਪ ਜੋ ਹਰੀ ਕਾ ਨਾਮ ਹੈ, ਸੋ ਗੁਰੋਂ ਦੁਆਰੇ ਧਿਆਵਣਾਂ ਕੀਆ ਹੈ, ਭਾਵ ਜਪਾ ਹੈ॥੧੧॥
Prof. Sahib Singhਹੇ ਨਾਨਕ! (ਪ੍ਰਭੂ ਦਾ) ਨਾਮ (ਮਾਨੋ) ਇਕ ਕੀਮਤੀ ਮੋਤੀ ਹੈ, ਪਰ ਹਰਿ-ਨਾਮ ਸਿਮਰਦਾ ਉਹ ਮਨੁੱਖ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ ॥੧੧॥

ਪਦ ਅਰਥ ਰਤੰਨੁ = ਕੀਮਤੀ ਮੋਤੀ। ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹੈ ॥੧੧॥

SikhNet (Spanish)Dice Nanak, el Nombre es la Joya, y uno habita en Dios, sólo por la Gracia del Guru. (11)

Open this shabad →

Shabad Guru Nanak Dev Ji Raag Saarang

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.

ਹੋਰੁ ਸਰੀਕੁ ਹੋਵੈ ਕੋਈ ਤੇਰਾ; ਤਿਸੁ ਅਗੈ. ਤੁਧੁ ਆਖਾਂ ॥

hor sareek hovai koee teraa; tis agai. tudh aakhaan |

Sant Singh KhalsaIf there were any other equal to You, O Lord, I would speak to them of You.
Manmohan SinghIf there be any other equal of Thine, O Lord, I may utter Thy praise before him.
Manmohan Singh (Punjabi)ਜੇਕਰ ਕੋਈ ਹੋਰ ਤੇਰੇ ਬਰਾਬਰ ਦਾ ਹੋਵੇ, ਏ ਪ੍ਰਭੂ! ਤਦ ਉਸ ਦੇ ਮੁਹਰੇ ਮੈਂ ਤੇਰੀ ਮਹਿਮਾ ਉਚਾਰਨ ਕਰਾਂ।
Fareedkot Teekaਹੇ ਭਗਵਨ! ਜੇ ਕੋਈ ਔਰ ਤੇਰਾ ਸ਼ਰੀਕ ਹੋਵੈ, ਤੌ ਤਿਸ ਕੇ ਆਗੇ ਤੁਧ ਕੋ (ਆਖਾਂ) ਕਥਨ ਕਰੋਂ, ਭਾਵ ਤੇਰਾ ਗੁਣ ਅਵਗਣ ਕਹੋਂ; ਵਾ ਤਿਸ ਤੇ (ਅਗੈ) ਮੁਖੀ ਕਰ ਕੇ ਤੈਨੂੰ ਕਹਾਂ॥
Prof. Sahib Singhਹੇ ਪ੍ਰਭੂ! ਜੇ ਕੋਈ ਹੋਰ ਤੇਰੇ ਬਰਾਬਰ ਦਾ ਹੋਵੇ ਤਾਂ ਹੀ ਉਸ ਦੇ ਸਾਹਮਣੇ ਮੈਂ ਤੇਰਾ ਜ਼ਿਕਰ ਕਰਾਂ (ਪਰ ਤੇਰੇ ਵਰਗਾ ਹੋਰ ਕੋਈ ਨਹੀਂ ਹੈ)
SikhNet (Spanish)Si hubiera alguien que Te igualara, entonces Te alabaría ante él,

ਤੁਧੁ ਅਗੈ. ਤੁਧੈ ਸਾਲਾਹੀ; ਮੈ ਅੰਧੇ. ਨਾਉ ਸੁਜਾਖਾ ॥

tudh agai. tudhai saalaahee; mai andhe. naau sujaakhaa |

Sant Singh KhalsaYou, I praise You; I am blind, but through the Name, I am all-seeing.
Manmohan SinghI praise Thee before Thee, O Lord. Through Thine Name, I, the blind one have become a seer.
Manmohan Singh (Punjabi)ਤੇਰੇ ਮੂਹਰੇ ਮੈਂ ਤੇਰੀ ਕੀਰਤੀ ਕਰਦਾ ਹਾਂ, ਹੇ ਸੁਆਮੀ! ਤੇਰੇ ਨਾਮ ਦੇ ਰਾਹੀਂ, ਮੈਂ ਅੰਨਾ, ਵੇਖਣ ਵਾਲਾ ਹੋ ਗਿਆ ਹਾਂ।
Fareedkot Teekaਤਾਂ ਤੇ ਤੁਧ ਆਗੇ ਤੇਰੇ ਕੋ ਹੀ ਸਰਾਹਤਾ ਹੂੰ, ਮੈਂ ਅੰਧੇ ਕੋ ਸੁਜਾਖਾ ਕਰਨੇ ਵਾਲਾ ਤੇਰਾ ਨਾਮ ਹੈ॥
Prof. Sahib Singh(ਸੋ) ਤੇਰੀ ਸਿਫ਼ਤ-ਸਾਲਾਹ ਮੈਂ ਤੇਰੇ ਅੱਗੇ ਹੀ ਕਰ ਸਕਦਾ ਹਾਂ (ਤੇਰੇ ਵਰਗਾ ਮੈਂ ਤੈਨੂੰ ਹੀ ਆਖ ਸਕਦਾ ਹਾਂ, ਤੇ ਜਿਉਂ ਜਿਉਂ ਮੈਂ ਤੇਰੀ ਸਿਫ਼ਤ ਕਰਦਾ ਹਾਂ) ਤੇਰਾ ਨਾਮ ਮੈਨੂੰ (ਆਤਮਕ ਜੀਵਨ ਵਲੋਂ) ਅੰਨ੍ਹੇ ਨੂੰ ਅੱਖਾਂ ਲਈ ਚਾਨਣ ਦੇਂਦਾ ਹੈ।

ਪਦ ਅਰਥ ਮੈ = ਮੈਨੂੰ। ਸੁਜਾਖਾ = ਅੱਖਾਂ ਦੇਣ ਵਾਲਾ, ਸੁਜਾਖਾ ਕਰਨ ਵਾਲਾ।

SikhNet (Spanish)pero ahora te voy a alabar frente a Ti Mismo. Oh Señor, estoy ciego, aunque mi nombre significa Sabiduría.

ਜੇਤਾ ਆਖਣੁ ਸਾਹੀ ਸਬਦੀ; ਭਾਖਿਆ ਭਾਇ ਸੁਭਾਈ ॥

jetaa aakhan saahee sabadee; bhaakhiaa bhaae subhaaee |

Sant Singh KhalsaWhatever is spoken, is the Word of the Shabad. Chanting it with love, we are embellished.
Manmohan SinghWhatever is uttered in Thy praise, O Lord, that is through words. Uttering Thy praise with love, one is embellished.
Manmohan Singh (Punjabi)ਜੋ ਕੁਛ ਤੇਰੀ ਮਹਿਮਾ ਵਿੱਚ ਕਿਹਾ ਜਾਂਦਾ ਹੈ, ਉਹ ਲਫਜ਼ਾਂ ਦੁਆਰਾ ਹੀ ਹੈ, ਹੇ ਪ੍ਰਭੂ! ਪਿਆਰ ਨਾਲ ਤੇਰੀ ਮਹਿਮਾ ਉਚਾਰਨ ਕਰਨ ਦੁਆਰਾ, ਜੀਵ ਸ਼ਸ਼ੋਭਤ ਹੋ ਜਾਂਦਾ ਹੈ।
Fareedkot Teekaਜਿਤਨਾ (ਸਾਹੀ) ਪਾਪ (ਸਬਦੀ) ਸਪੇਦੀ ਅਰਥਾਤ ਪਾਪ ਪੁੰਨ ਕਾ ਜੋ ਕਥਨ ਹੈ, ਸੋ ਸਭ ਬਿਅਰਥ ਹੈ ਔਰ ਜਿਨ ਪੁਰਸ਼ੋਂ ਨੇ (ਭਾਇ) ਪ੍ਰੇਮ ਕਰ ਕੇ ਨਾਮ ਕੋ ਉਚਾਰਨ ਕੀਆ ਹੈ, ਤਿਨ ਕੀ ਬੁਧੀ ਸੋਭਾ ਕੋ ਪ੍ਰਾਪਤਿ ਭਈ ਹੈ॥
Prof. Sahib Singhਲਿਖ ਕੇ ਜਾਂ ਬੋਲ ਕੇ ਜੋ ਕੁਝ ਮੈਂ ਤੇਰੀ ਸਿਫ਼ਤ ਵਿਚ ਆਖਿਆ ਹੈ ਉਹ ਸਭ ਤੇਰੇ ਪਿਆਰ ਦੀ ਖਿੱਚ ਵਿਚ ਹੀ ਆਖਿਆ ਹੈ;

ਪਦ ਅਰਥ ਜੇਤਾ ਆਖਣੁ = ਜਿਤਨਾ ਕੁਝ (ਬਿਆਨ ਕੀਤਾ) ਹੈ। ਸਾਹੀ = ਸ਼ਾਹੀ, ਸਿਆਹੀ ਨਾਲ (ਲਿਖ ਕੇ)। ਸਬਦਿ = ਸ਼ਬਦਾਂ ਦੀ ਰਾਹੀਂ (ਬੋਲ ਕੇ)। ਭਾਖਿਆ = ਮੈਂ ਆਖਿਆ ਹੈ। ਭਾਇ ਸੁਭਾਇ = ਪਿਆਰ ਦੇ ਸੁਭਾਉ ਨਾਲ, ਪਿਆਰ ਦੀ ਖਿੱਚ ਵਿਚ।

SikhNet (Spanish)Uno puede recitar Tu Alabanza sólo mediante palabras, pero las palabras que uno recita son el hábito de la mente.

ਨਾਨਕ. ਬਹੁਤਾ ਏਹੋ ਆਖਣੁ; ਸਭ ਤੇਰੀ ਵਡਿਆਈ ॥੧॥

naanak. bahutaa eho aakhan; sabh teree vaddiaaee |1|

Sant Singh KhalsaNanak, this is the greatest thing to say: all glorious greatness is Yours. ||1||
Manmohan SinghNanak, the greatest thing to say is this, that all glory is in Thee, O Lord.
Manmohan Singh (Punjabi)ਨਾਨਕ, ਸਭ ਤੋਂ ਵੱਡੀ ਕਹਿਣ ਵਾਲੀ ਗੱਲ ਇਹ ਹੈ ਕਿ ਸਮੂਹ ਪ੍ਰਭਤਾ ਤੇਰੇ ਵਿੱਚ ਹੀ ਹੈ, ਹੈ ਪ੍ਰਭੂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਾਰਾ ਤੋ ਬਹੁਤਾ ਆਖਣ ਏਹੋ ਹੈ, ਸਭ ਤੇਰੀ ਭਗਤੀ ਕੀ ਵਡਿਆਈ ਹੈ॥੧॥☬ਜੇਕਰ ਜੀਵ ਕਹੇ ਮੈਂ ਕਮਾਇਕੇ ਖਾਤਾ ਹੂੰ? ਸੋ ਜੀਵ ਕੀਆਂ ਸਮ੍ਰਥਾ ਦਿਖਾਵਤੇ ਹੈਂ:
Prof. Sahib Singhਨਹੀਂ ਤਾਂ ਸਭ ਤੋਂ ਵੱਡੀ ਗੱਲ ਆਖਣੀ ਨਾਨਕ ਨੂੰ ਇਹੋ ਫਬਦੀ ਹੈ ਕਿ (ਜੋ ਕੁਝ ਹੈ) ਸਭ ਤੇਰੀ ਹੀ ਵਡਿਆਈ ਹੈ ॥੧॥

ਪਦ ਅਰਥ ਬਹੁਤਾ ਏਹੋ ਆਖਣੁ = ਸਿਰੇ ਦੀ ਗੱਲ ਇਹੀ ਹੈ। ਪੁਲਿੰਗ ਵਾਸਤੇ 'ਸੋ' ਜਾਂ 'ਸੋਈ' ਇਸਤ੍ਰੀਲਿੰਗ ਵਾਸਤੇ 'ਸਾ' ਜਾਂ 'ਸਾਈ': 'ਸਾਈ ਭਲੀ ਕਾਰ') ॥੧॥

* ਨੋਟ: ਕਈ ਸੱਜਣ ਲਫ਼ਜ਼ 'ਸਾਹੀ' ਨੂੰ ਦੋ ਲਫ਼ਜ਼ਾਂ ਵਿਚ ਵੰਡ ਕੇ 'ਸਾ ਹੀ' ਪਾਠ ਕਰਦੇ ਹਨ ਤੇ ਲਫ਼ਜ਼ 'ਸਾ' ਨੂੰ ਲਫ਼ਜ਼ 'ਆਖਣੁ' ਦਾ ਪੜਨਾਂਵ ਸਮਝਦੇ ਹਨ, ਤੇ ਅਰਥ ਇਉਂ ਕਰਦੇ ਹਨ: ਜੋ ਕੁਝ ਆਖਣਾ ਹੁੰਦਾ ਹੈ ਉਹ ਸਾਰਾ ਹੀ..॥ ਪਰ ਵਿਆਕਰਣ ਅਨੁਸਾਰ 'ਆਖਣੁ' ਪੁਲਿੰਗ ਹੈ ਤੇ 'ਸਾ' ਇਸਤ੍ਰੀਲਿੰਗ ਹੈ; ਜਿਵੇਂ: "ਸੋਈ ਚੰਦੁ ਚੜਹਿ ਸੇ ਤਾਰੈ ਸੋਈ ਦਿਨੀਅਰੁ ਤਪਤ ਰਹੈ ॥ ਸਾ ਧਰਤੀ ਸੋ ਪਵਨੁ ਝੁਲਾਰੈ ... ...॥" (ਰਾਮਕਲੀ ਮ: ੧)।

SikhNet (Spanish)Dice Nanak, uno sólo puede decir que todo es Tu Gloria, oh Dios. (1)

Open this shabad →

Shabad Guru Nanak Dev Ji Raag Saarang

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.

ਜਾਂ ਨ ਸਿਆ, ਕਿਆ ਚਾਕਰੀ; ਜਾਂ ਜੰਮੇ ਕਿਆ ਕਾਰ ॥

jaan na siaa, kiaa chaakaree; jaan jame kiaa kaar |

Sant Singh KhalsaWhen there was nothing, what happened? What happens when one is born?
Manmohan SinghWhen man was nothing, what service did he perform then? When born what work does he do?
Manmohan Singh (Punjabi)ਜਦ ਬੰਦਾ ਕੁਛ ਭੀ ਨਹੀਂ ਸੀ, ਉਹ ਉਦੋਂ ਕੀ ਘਾਲ ਕਮਾਉਂਦਾ ਸੀ? ਜਦ ਜੰਮਿਆ, ਉਹ ਕੀ ਕੰਮ ਕਰਦਾ ਹੈ?
Fareedkot Teekaਜਬ (ਨ ਸਿਆ) ਨਹੀਂ ਥਾ ਕੋਈ ਅੰਗ; ਵਾ ਜਬ ਜੀਉ ਕਿਛੁ ਕਿਰਤ ਕਰਨੇ ਕੋ ਸਮਰਥ ਨਹੀਂ ਥਾ ਤਬ ਕੀ ਕਿਆ ਚਾਕਰੀ ਕਰਤਾ ਥਾ, ਜੋ ਗਰਭ ਮੇਂ ਪਾਲਣਾ ਹੋਤੀ ਥੀ ਅਰ ਜਬ ਜਨਮਾ ਤਬ ਕਿਆ ਕਾਰ ਕਰੀ ਜੋ ਜਨਮਤੇ ਕੋ ਦੂਧ ਪੀਣੇ ਕੋ ਮਿਲਾ॥
Prof. Sahib Singhਜਦੋਂ ਜੀਵ ਹੋਂਦ ਵਿਚ ਨਹੀਂ ਸੀ ਆਇਆ ਤਦੋਂ ਇਹ ਕੇਹੜੀ ਕਮਾਈ ਕਰ ਸਕਦਾ ਸੀ, ਤੇ ਜਦੋਂ ਜੰਮ ਪਏ ਤਾਂ ਭੀ ਕੇਹੜੀ ਕਿਰਤ ਕੀਤੀ? (ਭਾਵ, ਜੀਵ ਦੇ ਕੁਝ ਵੱਸ ਨਹੀਂ);

ਪਦ ਅਰਥ ਜਾਂ = ਜਦੋਂ। ਨ ਸਿਆ = ਨਹੀਂ ਸੀ, ਹੋਂਦ ਵਿਚ ਨਹੀਂ ਸੀ ਆਇਆ। ਚਾਕਰੀ = ਨੌਕਰੀ, ਕਮਾਈ। ਕਿਆ = ਕੇਹੜੀ? ਕਾਰ = ਕਿਰਤ।

SikhNet (Spanish)Cuando uno no tenía ninguna forma, ¿qué hacía uno? Y cuando obtuvo la forma,

ਸਭਿ ਕਾਰਣ ਕਰਤਾ ਕਰੇ; ਦੇਖੈ ਵਾਰੋ ਵਾਰ ॥

sabh kaaran karataa kare; dekhai vaaro vaar |

Sant Singh KhalsaThe Creator, the Doer, does all; He watches over all, again and again
Manmohan SinghAll affairs the Creator Lord does, and watches He all over and over again.
Manmohan Singh (Punjabi)ਸਾਰੇ ਕਾਰਜ ਸਿਰਜਣਹਾਰ-ਸੁਆਮੀ ਕਰਦਾ ਹੈ ਅਤੇ ਸਾਰਿਆਂ ਨੂੰ ਬਾਰੰਬਾਰ ਵੇਖਦਾ ਹੈ।
Fareedkot Teekaਤਾਂ ਤੇ ਸਭ ਕਾਰਣੋਂ ਕੋ ਪ੍ਰਮੇਸ੍ਵਰ ਕਰਤਾ ਹੈ ਔਰ ਬਾਰ ਬਾਰ (ਦੇਖੈ) ਪਾਲਣਾ ਕਰਤਾ ਹੈ॥
Prof. Sahib Singhਜਿਸਨੇ ਪੈਦਾ ਕੀਤਾ ਹੈ ਉਹ ਆਪ ਹੀ ਸਾਰੇ ਸਬੱਬ ਬਣਾਂਦਾ ਹੈ ਤੇ ਸਦਾ ਜੀਵਾਂ ਦੀ ਸੰਭਾਲ ਕਰਦਾ ਹੈ;

ਪਦ ਅਰਥ ਸਭਿ = ਸਾਰੇ। ਵਾਰੋ ਵਾਰ = ਬਾਰ ਬਾਰ, ਮੁੜ ਮੁੜ, ਸਦਾ। ਦੇਖੈ = ਸੰਭਾਲ ਕਰਦਾ ਹੈ।

SikhNet (Spanish)¿qué es lo que pudo hacer? Oh, es sólo Dios Quien lo hace todo y lo observa todo a cada momento,

ਜੇ ਚੁਪੈ ਜੇ ਮੰਗਿਐ; ਦਾਤਿ ਕਰੇ ਦਾਤਾਰੁ ॥

je chupai je mangiai; daat kare daataar |

Sant Singh Khalsa. Whether we keep silent or beg out loud, the Great Giver blesses us with His gifts.
Manmohan SinghWhether we keep mum and whether we ask, the beneficent Lord continues to bless us with His bounties.
Manmohan Singh (Punjabi)ਭਾਵੇਂ ਅਸੀਂ ਚੁਪ ਕਰ ਰਹੀਏ ਤੇ ਭਾਵੇਂ ਅਸੀਂ ਯਾਚਨਾ ਕਰੀਏ, ਦੇਣਹਾਰ ਸੁਆਮੀ ਸਾਨੂੰ ਆਪਣੀਆਂ ਦਾਤਾਂ ਬਖਸ਼ੀ ਜਾਂਦਾ ਹੈ।
Fareedkot Teeka(ਜੇ) ਭਾਵੈਂ ਚੁਪਕਾ ਹੋ ਰਹੇ ਚਾਹੇ ਮੰਗ ਲੇਵੈ, (ਦਾਤਾਰੂ) ਪਰਮੇਸ੍ਵਰ ਸਭ ਕੋ ਦਾਤ ਕਰਤਾ ਹੈ॥
Prof. Sahib Singhਭਾਵੇਂ ਚੁੱਪ ਕਰ ਰਹੀਏ ਤੇ ਭਾਵੇਂ ਮੰਗੀਏ, ਦਾਤਾਂ ਦੇਣ ਵਾਲਾ ਕਰਤਾਰ ਆਪ ਹੀ ਦਾਤਾਂ ਦੇਂਦਾ ਹੈ।

ਪਦ ਅਰਥ ਜੇ ਚੁਪੈ = ਜੇ ਚੁੱਪ ਕਰ ਰਹੀਏ। ਜੇ ਮੰਗਿਐ = ਜੇ ਕੁਝ ਮੰਗੀਏ।

SikhNet (Spanish)aunque uno pregunte o no, el Señor Bondadoso por Su Misericordia, da y da. He buscado por todo el mundo,

ਇਕੁ ਦਾਤਾ ਸਭਿ ਮੰਗਤੇ; ਫਿਰਿ ਦੇਖਹਿ ਆਕਾਰੁ ॥

eik daataa sabh mangate; fir dekheh aakaar |

Sant Singh KhalsaThe One Lord is the Giver; we are all beggars. I have seen this throughout the Universe.
Manmohan SinghThe Lord alone is the Giver. All others are but mumpers, Going round the world, I have seen this.
Manmohan Singh (Punjabi)ਕੇਵਲ ਪ੍ਰਭੂ ਹੀ ਦੇਣ ਵਾਲਾ ਹੈ। ਹੋਰ ਸਾਰੇ ਭਿਖਾਰੀ ਹਨ। ਸੰਸਾਰ ਦਾ ਚੱਕਰ ਕੱਟ ਕੇ ਮੈਂ ਇਸ ਨੂੰ ਵੇਖ ਲਿਆ ਹੈ।
Fareedkot Teekaਇਕ ਦਾਤਾ ਹੈ ਔਰ ਜੀਵ ਸਭ ਮੰਗਤੇ ਹੈਂ, ਸਭ (ਆਕਾਰੁ) ਸਰੀਰ ਫਿਰ ਕਰ ਦੇਖੇ ਹੈਂ, ਭਾਵ ਸੇ ਵਹੀ ਸਭ ਕਾ ਦਾਤਾ ਹੈ॥
Prof. Sahib Singhਜਦੋਂ ਜੀਵ ਸਾਰਾ ਜਗਤ ਫਿਰ ਕੇ (ਇਹ ਗੱਲ) ਵੇਖ ਲੈਂਦੇ ਹਨ (ਤਾਂ ਆਖਦੇ ਹਨ ਕਿ) ਇਕ ਪਰਮਾਤਮਾ ਦਾਤਾ ਹੈ ਤੇ ਸਾਰੇ ਜੀਵ ਉਸ ਦੇ ਮੰਗਤੇ ਹਨ।

ਪਦ ਅਰਥ ਫਿਰਿ = ਫਿਰ ਕੇ, ਭੌਂ ਕੇ। ਆਕਾਰੁ = ਜਗਤ।

SikhNet (Spanish)sólo el Señor es el Dador y todos los demás son pordioseros a Su Puerta,

ਨਾਨਕ. ਏਵੈ ਜਾਣੀਐ; ਜੀਵੈ ਦੇਵਣਹਾਰੁ ॥੨॥

naanak. evai jaaneeai; jeevai devanahaar |2|

Sant Singh KhalsaNanak knows this: the Great Giver lives forever. ||2||
Manmohan SinghNanak knows it like this that ever alive is his beneficent Lord.
Manmohan Singh (Punjabi)ਨਾਨਕ, ਇਸ ਨੂੰ ਇਸ ਤਰ੍ਹਾਂ ਜਾਣਦਾ ਹੈ ਕਿ ਸਦੀਵ ਹੀ ਜੀਊਦਾ ਰਹਿਣ ਵਾਲਾ ਹੈ, ਉਸ ਦਾ ਦਾਤਾਰ ਪ੍ਰਭੂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਏਵੈ) ਨਿਸਚੇ ਕਰ ਕੇ ਵਾ ਐਸੇ ਜਾਣੀਤਾ ਹੈ, ਸੋ ਜੀਵੋਂ ਕੋ ਦੇਵਣਹਾਰਾ ਪਰਮੇਸ੍ਵਰ ਸਦਾ ਜੀਵਤਾ ਹੈ॥੨॥
Prof. Sahib Singhਹੇ ਨਾਨਕ! ਇਸ ਤਰ੍ਹਾਂ ਸਮਝ ਪੈਂਦੀ ਹੈ ਕਿ ਦਾਤਾਂ ਦੇਣ ਵਾਲਾ ਪ੍ਰਭੂ (ਸਦਾ ਹੀ) ਜੀਉਂਦਾ ਰਹਿੰਦਾ ਹੈ ॥੨॥

ਪਦ ਅਰਥ ਏਵੈ = ਇਸ ਤਰ੍ਹਾਂ। ਜਾਣੀਐ = ਸਮਝ ਪੈਂਦੀ ਹੈ ॥੨॥

SikhNet (Spanish)sí, sólo sé que mi Señor es Eterno y Siempre Vivo. (2)

Open this shabad →

Shabad Guru Ramdas Ji Raag Saarang

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਨਾਇ ਮੰਨਿਐ. ਸੁਰਤਿ ਊਪਜੈ; ਨਾਮੇ ਮਤਿ ਹੋਈ ॥

naae maniai. surat aoopajai; naame mat hoee |

Sant Singh KhalsaWith faith in the Name, intuitive awareness wells up; through the Name, intelligence comes.
Manmohan SinghContemplating the Name, understanding grows and through the Name, one's intellect is illumined.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਸਮਝ ਉਤਪੰਨ ਹੋ ਆਉਂਦੀ ਹੈ ਤੇ ਨਾਮ ਦੇ ਰਾਹੀਂ, ਜੀਵ ਦੀ ਅਕਲ ਰੋਸ਼ਨ ਹੋ ਜਾਂਦੀ ਹੈ।
Fareedkot Teekaਨਾਮ ਕੇ ਮਨਨ ਸੇ ਗਿਆਤ ਉਤਪਤਿ ਹੋਤੀ ਹੈ ਔਰ ਨਾਮ ਜਪਣੇ ਕਰ ਕੇ ਪ੍ਰਤਿਸ਼ਟਾ ਹੋਤੀ ਹੈ॥
Prof. Sahib Singhਜੇ ਮਨ ਨਾਮ ਵਿਚ ਗਿੱਝ ਜਾਏ ਤਾਂ (ਅੰਦਰ ਨਾਮ ਦੀ) ਲਿਵ ਪੈਦਾ ਹੋਈ ਰਹਿੰਦੀ ਹੈ ਤੇ ਨਾਮ ਵਿਚ ਹੀ ਮੱਤ (ਪ੍ਰਵਿਰਤ ਹੁੰਦੀ) ਹੈ;

ਪਦ ਅਰਥ ਸੁਰਤਿ = ਜਾਗ, ਚੇਤਾ, ਸਮਝ, ਲਿਵ।

SikhNet (Spanish)Confiando en el Nombre de Dios, la conciencia de uno crece, a través del Nombre uno se vuelve Sabio.

ਨਾਇ ਮੰਨਿਐ. ਗੁਣ ਉਚਰੈ; ਨਾਮੇ ਸੁਖਿ ਸੋਈ ॥

naae maniai. gun ucharai; naame sukh soee |

Sant Singh KhalsaWith faith in the Name, chant the Glories of God; through the Name, peace is obtained.
Manmohan SinghContemplating the Name, man utters God's praise and through the Name, he sleeps in peace.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ, ਬੰਦਾ ਹਰੀ ਦਾ ਜੱਸ ਉਚਾਰਦਾ ਹੈ ਅਤੇ ਨਾਮ ਦੇ ਰਾਹੀਂ, ਉਹ ਆਰਾਮ ਅੰਦਰ ਸੌਦਾ ਹੈ।
Fareedkot Teekaਨਾਮ ਕੇ ਮਨਨ ਸੇ ਜੀਉ ਪਰਮੇਸ੍ਵਰ ਕੇ ਗੁਣ ਉਚਾਰਤਾ ਹੈ ਔਰ ਨਾਮ ਸੇ ਹੀ ਸੁਖੀ ਹੋ ਕਰ ਸੋਵਤਾ ਹੈ॥
Prof. Sahib Singhਜੇ ਮਨ ਨਾਮ ਵਿਚ ਗਿੱਝ ਜਾਏ ਤਾਂ ਮਨੁੱਖ ਪ੍ਰਭੂ ਦੇ ਗੁਣ ਆਖਣ ਲੱਗ ਪੈਂਦਾ ਹੈ ਤੇ ਨਾਮ ਵਿਚ ਹੀ ਸੁਖ ਆਨੰਦ ਨਾਲ ਟਿਕਦਾ ਹੈ;

ਪਦ ਅਰਥ ਸੁਖਿ = ਸੁਖ ਵਿਚ। ਸੋਈ = ਸੌਂਦਾ ਹੈ, ਟਿਕਦਾ ਹੈ।

SikhNet (Spanish)Confiando en el Nombre, uno recita las Virtudes del Señor; a través del Nombre uno duerme en Paz.

ਨਾਇ ਮੰਨਿਐ. ਭ੍ਰਮੁ ਕਟੀਐ; ਫਿਰਿ ਦੁਖੁ. ਨ ਹੋਈ ॥

naae maniai. bhram katteeai; fir dukh. na hoee |

Sant Singh KhalsaWith faith in the Name, doubt is eradicated, and the mortal never suffers again.
Manmohan SinghContemplating the Name, doubt is dispelled and one suffers not sorrow again.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ, ਸੰਦੇਹ ਦੂਰ ਹੋ ਜਾਂਦਾ ਹੈ, ਅਤੇ ਇਨਸਾਨ ਨੂੰ ਮੁੜ ਕੇ ਕਸ਼ਟ ਨਹੀਂ ਵਿਆਪਣਾ।
Fareedkot Teekaਨਾਮ ਕੇ ਮਨਨ ਸੇ ਭ੍ਰਮ ਕਾਟਾ ਜਾਤਾ ਹੈ, ਫਿਰ ਜਨਮ ਮਰਨਾਦਿ ਦੁਖ ਨਹੀਂ ਹੋਤਾ ਹੈ॥
Prof. Sahib Singhਜੇ ਮਨ ਨਾਮ ਵਿਚ ਗਿੱਝ ਜਾਏ ਤਾਂ ਭਟਕਣਾ ਕੱਟੀ ਜਾਂਦੀ ਹੈ, ਤੇ ਫਿਰ ਕੋਈ ਦੁੱਖ ਨਹੀਂ ਵਿਆਪਦਾ;

ਪਦ ਅਰਥ ਭ੍ਰਮ = ਭਟਕਣਾ (ਵੇਖੋ ਪਉੜੀ ਨੰ: ੨ ਤੀਜੀ ਤੁਕ)।

SikhNet (Spanish)Confiando en el Nombre, uno se libera de su duda y ya no sufre más.

ਨਾਇ ਮੰਨਿਐ ਸਾਲਾਹੀਐ; ਪਾਪਾਂ ਮਤਿ ਧੋਈ ॥

naae maniai saalaaheeai; paapaan mat dhoee |

Sant Singh KhalsaWith faith in the Name, sing His Praises, and your sinful intellect shall be washed clean.
Manmohan SinghContemplating the Name, man sings his Lord's praise and his sinful mind is cleansed.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਆਪਣੇ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ ਤੇ ਉਸ ਦਾ ਗੁਨਹਗਾਰ ਮਨ ਧੋਤਾ ਜਾਂਦਾ ਹੈ।
Fareedkot Teekaਨਾਮ ਕੇ ਮਨਨ ਸੇ ਸਲਾਹਤਾ ਜੋਗ੍ਯ ਹੋਤਾ ਹੈ ਔਰ ਪਾਪਾਂ ਵਾਲੀ ਬੁਧੀ ਧੋਈ ਜਾਤੀ ਹੈ, ਭਾਵ ਸ਼ੁਭ ਗੁਣੋਂ ਕਰ ਨਿਰਮਲ ਹੋ ਜਾਤੀ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਲੱਗ ਪਈਦੀ ਹੈ ਤੇ ਪਾਪਾਂ ਵਾਲੀ ਮੱਤ ਧੁੱਪ ਜਾਂਦੀ ਹੈ।

ਪਦ ਅਰਥ ਧੋਈ = ਧੁਪ ਜਾਂਦੀ ਹੈ।

SikhNet (Spanish)Confiando en el Nombre, uno alaba a su Dios y la maldad de la mente es limpiada.

ਨਾਨਕ. ਪੂਰੇ ਗੁਰ ਤੇ ਨਾਉ ਮੰਨੀਐ; ਜਿਨ ਦੇਵੈ ਸੋਈ ॥੧੨॥

naanak. poore gur te naau maneeai; jin devai soee |12|

Sant Singh KhalsaO Nanak, through the Perfect Guru, one comes to have faith in the Name; they alone receive it, unto whom He gives it. ||12||
Manmohan SinghNanak through the Perfect Guru, the Name is contemplated, He alone obtains the Name, whom He, the Lord blesses with it.
Manmohan Singh (Punjabi)ਨਾਨਕ, ਪੂਰਨ ਗੁਰਾਂ ਦੇ ਰਾਹੀਂ, ਨਾਮ ਸਿਮਰਿਆਂ ਜਾਂਦਾ ਹੈ। ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਉਹ ਸੁਆਮੀ ਇਸ ਨੂੰ ਬਖਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੂਰੇ ਗੁਰੋਂ ਸੇ ਨਾਮ ਮਨਨ ਹੋਤਾ ਹੈ, ਪਰੰਤੂ ਜਿਨ ਕੋ ਸੋਈ ਗੁਰੂ ਨਾਮ ਦੇਵੇ ਤਿਸ ਕੋ ਮਿਲਤਾ ਹੈ॥੧੨॥
Prof. Sahib Singhਹੇ ਨਾਨਕ! ਪੂਰੇ ਸਤਿਗੁਰੂ ਤੋਂ ਇਹ ਨਿਸ਼ਚਾ ਆਉਂਦਾ ਹੈ ਕਿ ਨਾਮ (-ਸਿਮਰਨ ਜੀਵਨ ਦਾ ਸਹੀ ਰਸਤਾ) ਹੈ (ਇਹ ਦਾਤ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਨੂੰ ਉਹ ਪ੍ਰਭੂ ਆਪ ਦੇਂਦਾ ਹੈ ॥੧੨॥

ਪਦ ਅਰਥ ਨਾਉ ਮੰਨੀਐ (ਵੇਖੋ ਪਉੜੀ ਨੰ: ੯ ਪੰਜਵੀਂ ਤੁਕ) ਨਾਮ (ਦਾ ਸਿਮਰਨ, ਜੀਵਨ ਦਾ ਸਹੀ ਰਸਤਾ) ਮੰਨਿਆ ਜਾ ਸਕਦਾ ਹੈ ॥੧੨॥

SikhNet (Spanish)Dice Nanak, uno confía en el Nombre, mediante la Gracia del Guru y sólo cree el que es bendecido por Dios. (12)

Open this shabad →

Shabad Guru Nanak Dev Ji Raag Saarang

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.

ਸਾਸਤ੍ਰ ਬੇਦ ਪੁਰਾਣ ਪੜੑੰਤਾ ॥

saasatr bed puraan parrantaa |

Sant Singh KhalsaSome read the Shaastras, the Vedas and the Puraanas.
Manmohan SinghMan reads the Shastras, the Vedas and the Puranas.
Manmohan Singh (Punjabi)ਪ੍ਰਾਣੀ ਸਾਸਤਰਾਂ, ਵੇਦਾਂ ਤੇ ਪੁਰਾਣਾ ਨੂੰ ਵਾਚਦਾ ਹੈ।
Fareedkot Teekaਸ਼ਾਸਤ੍ਰ ਅਰ ਬੇਦ ਅਰ ਪੁਰਾਣੋਂ ਕੋ ਪੜਤਾ ਹੈ॥
Prof. Sahib Singh(ਜਦ ਤਕ ਮਨੁੱਖ) ਸ਼ਾਸਤ੍ਰਾਂ ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ ਨੂੰ ਨਿਰਾ) ਪੜ੍ਹਦਾ ਰਹਿੰਦਾ ਹੈ,
SikhNet (Spanish)Uno lee los Shastras, los Vedas y los Puranas y aunque uno los recita,

ਪੂਕਾਰੰਤਾ ਅਜਾਣੰਤਾ ॥

pookaarantaa ajaanantaa |

Sant Singh KhalsaThey recite them, out of ignorance.
Manmohan SinghThough he utters them but he understands them not.
Manmohan Singh (Punjabi)ਭਾਵੇਂ ਉਹ ਉਨ੍ਹਾਂ ਨੂੰ ਉਚਾਰਦਾ ਹੈ ਪ੍ਰੰਤੂ ਉਹ ਉਨ੍ਹਾਂ ਨੂੰ ਸਮਝਦਾ ਨਹੀਂ।
Fareedkot Teekaਪੁਕਾਰ ਕਰਤਾ ਹੈ ਅਰ ਅਣਜਾਣ ਹੈ, ਭਾਵ ਪਰਮੇਸ੍ਵਰ ਕੀ ਗ੍ਯਾਤ ਨਹੀਂ ਹੋਈ॥
Prof. Sahib Singh(ਉਤਨਾ ਚਿਰ) ਉੱਚੀ ਉੱਚੀ ਬੋਲਦਾ ਹੈ (ਹੋਰਨਾਂ ਨੂੰ ਸੁਣਾਉਂਦਾ ਹੈ) ਪਰ ਆਪ ਸਮਝਦਾ ਕੁਝ ਨਹੀਂ;

ਪਦ ਅਰਥ ਪੂਕਾਰੰਤਾ = ਪੁਕਾਰਦਾ ਹੈ, ਹੋਰਨਾਂ ਨੂੰ ਉੱਚੀ ਬੋਲ ਬੋਲ ਕੇ ਸੁਣਾਉਂਦਾ ਹੈ। ਅਜਾਣੰਤਾ = ਅ-ਜਾਣੰਤਾ, ਨਹੀਂ ਜਾਣਦਾ, ਆਪ ਕੁਝ ਨਹੀਂ ਸਮਝਦਾ।

SikhNet (Spanish)no los comprende, pero si uno conoce a Dios,

ਜਾਂ ਬੂਝੈ; ਤਾਂ ਸੂਝੈ ਸੋਈ ॥

jaan boojhai; taan soojhai soee |

Sant Singh KhalsaIf they really understood them, they would realize the Lord.
Manmohan SinghIf man comprehends them, then alone can he realise the Lord.
Manmohan Singh (Punjabi)ਜੇਕਰ ਬੰਦਾ ਉਹਨਾਂ ਨੂੰ ਸਮਝ ਲਵੇ, ਕੇਵਲ ਤਦ ਹੀ ਉਹ ਉਸ ਪ੍ਰਭੂ ਨੂੰ ਅਨੁਭਵ ਕਰਦਾ ਹੈ।
Fareedkot Teekaਜੋ ਜਗਿਆਸੂ ਹੋ ਕੇ ਗੁਰੋਂ ਸੇ ਓਹੀ (ਬੂਝੈ) ਪੂਛੈ ਤੋ ਕੋਈ ਅਰਥਾਤ ਉਸੀ ਪੁਰਸ਼ੋਂ ਕੋ ਜੋ ਅਗਿਆਤਪਣੇ ਮੇਂ ਪੁਕਾਰਤਾ ਥਾ ਪਰਮੇਸ੍ਵਰ ਸੂਝ ਆਵਤਾ ਹੈ॥
Prof. Sahib Singhਜਦੋਂ (ਧਰਮ ਪੁਸਤਕਾਂ ਦੇ ਉਪਦੇਸ਼ ਦਾ) ਭੇਤ ਪਾ ਲੈਂਦਾ ਹੈ ਤਦੋਂ (ਇਸ ਨੂੰ ਹਰ ਥਾਂ) ਪ੍ਰਭੂ ਹੀ ਦਿੱਸਦਾ ਹੈ,

ਪਦ ਅਰਥ ਜਾਂ = ਜਦੋਂ। ਸੋਈ = ਉਹ ਪ੍ਰਭੂ ਹੀ। ਸੂਝੈ = ਦਿੱਸੇ।

SikhNet (Spanish)entonces uno toma Conciencia de Él.

ਨਾਨਕੁ ਆਖੈ; ਕੂਕ. ਨ ਹੋਈ ॥੧॥

naanak aakhai; kook. na hoee |1|

Sant Singh KhalsaNanak says, there is no need to shout so loud. ||1||
Manmohan SinghSays Nanak, the mortal shall, then no more cry in pain.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤਦ ਪ੍ਰਾਣੀ ਦੁਖ ਅੰਦਰ ਮੁੜ ਚੀਕੇਗਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਤੇ ਫੇਰ ਅਗਿਆਤਪਣੇ ਕੀ ਕੂਕ ਨਹੀਂ ਹੋਤੀ ਹੈ, ਵਾ ਉਸ ਪਰ ਕੂਕ ਨਹੀਂ ਹੋਤੀ॥੧॥☬ਪਰਮੇਸ੍ਵਰ ਪ੍ਰਤੀ ਬੇਨਤੀ ਕਰਤੇ ਹੈਂ:
Prof. Sahib Singhਤੇ, ਨਾਨਕ ਆਖਦਾ ਹੈ, ਇਸ ਦੀਆਂ ਟਾਹਰਾਂ ਮੁੱਕ ਜਾਂਦੀਆਂ ਹਨ ॥੧॥

ਪਦ ਅਰਥ ਕੂਕ = ਉੱਚੀ ਉੱਚੀ ਬੋਲਣਾ। ਨ ਹੋਈ = ਨਹੀਂ ਹੁੰਦਾ, ਮੁੱਕ ਜਾਂਦਾ ਹੈ ॥੧॥

SikhNet (Spanish)Oh dice Nanak, es erróneo vociferar acerca de tu Señor. (1)

Open this shabad →

Shabad Guru Nanak Dev Ji Raag Saarang

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.

ਜਾਂ ਹਉ ਤੇਰਾ. ਤਾਂ ਸਭੁ ਕਿਛੁ ਮੇਰਾ; ਹਉ ਨਾਹੀ. ਤੂ ਹੋਵਹਿ ॥

jaan hau teraa. taan sabh kichh meraa; hau naahee. too hoveh |

Sant Singh KhalsaWhen I am Yours, then everything is mine. When I am not, You are.
Manmohan SinghWhen I am Thine, O Lord, then everything is mine. Where ego is not, there Thou are.
Manmohan Singh (Punjabi)ਜਦ ਮੈਂ ਤੇਰਾ ਹਾਂ, ਤਦ ਸਭ ਕੁਝ ਮੇਰਾ ਹੈ, ਹੇ ਪ੍ਰਭੂ! ਜਿਥੇ ਹੰਗਤਾ ਨਹੀਂ ਉਥੇ ਤੂੰ ਹੈ।
Fareedkot Teekaਜੋ ਮੈਂ ਤੇਰਾ ਦਾਸ ਹੂਆ ਤੌ ਸਭ ਕੁਛ ਮੇਰਾ ਹੀ ਹੈ, ਭਾਵ ਜੋ ਸ੍ਵਾਮੀ ਕਾ ਹੈ, ਸੋ ਸੇਵਕ ਕਾ ਹੈ। ਜਹਾਂ ਹਉਮੈਂ ਨਹੀਂ ਤਹਾਂ ਤੂੰ ਹੋਤਾ ਹੈਂ॥
Prof. Sahib Singhਜਦੋਂ ਮੈਂ ਤੇਰਾ ਬਣ ਜਾਂਦਾ ਹਾਂ ਤਦੋਂ ਜਗਤ ਵਿਚ ਸਭ ਕੁਝ ਮੈਨੂੰ ਆਪਣਾ ਜਾਪਦਾ ਹੈ (ਕਿਉਂਕਿ ਉਸ ਵੇਲੇ) ਮੇਰੀ ਅਪਣੱਤ ਨਹੀਂ ਹੁੰਦੀ, ਤੂੰ ਹੀ ਮੈਨੂੰ ਦਿੱਸਦਾ ਹੈਂ,

ਪਦ ਅਰਥ ਹਉ = ਮੈਂ।

SikhNet (Spanish)Cuando pertenezco a Ti, oh Dios, todo me pertenece; sí, cuando yo no soy, Tú eres.

ਆਪੇ ਸਕਤਾ. ਆਪੇ ਸੁਰਤਾ; ਸਕਤੀ ਜਗਤੁ ਪਰੋਵਹਿ ॥

aape sakataa. aape surataa; sakatee jagat paroveh |

Sant Singh KhalsaYou Yourself are All-powerful, and You Yourself are the Intuitive Knower. The whole world is strung on the Power of Your Shakti.
Manmohan SinghThou Thyself are All-powerful and Thyself the Listener In the string of Thy power, Thou has strung the whole world.
Manmohan Singh (Punjabi)ਤੂੰ ਖੁਦ ਹੀ ਸਰਬ-ਸ਼ਕਤੀਵਾਨ ਹੈ ਅਤੇ ਖੁਦ ਹੀ ਸੁਣਨਵਾਲਾ। ਆਪਣੀ ਸੱਤਿਆ ਦੀ ਰੱਸੀ ਵਿੱਚ ਤੂੰ ਸਾਰੇ ਜਹਾਨ ਨੂੰ ਪਰੋਤਾ ਹੋਇਆ ਹੈ।
Fareedkot Teekaਤੂੰ ਆਪ ਹੀ (ਸਕਤਾ) ਬਲੀ ਹੈਂ ਔ ਆਪ ਹੀ ਸਰਬ ਕਾ (ਸੁਰਤਾ) ਗਿਆਤਾ ਹੈਂ ਔਰ ਅਪਨੀ (ਸਕਤੀ) ਚੇਤਨਸਤਾ ਕਰ ਜਗਤ ਕੋ ਪਰੋਵਤਾ ਹੈਂ॥
Prof. Sahib Singhਤੂੰ ਆਪ ਹੀ ਜ਼ੋਰ ਦਾ ਮਾਲਕ, ਤੂੰ ਆਪ ਹੀ ਸੁਰਤ ਦਾ ਮਾਲਕ ਮੈਨੂੰ ਪ੍ਰਤੀਤ ਹੁੰਦਾ ਹੈਂ, ਤੂੰ ਆਪ ਹੀ ਜਗਤ ਨੂੰ ਆਪਣੀ ਸੱਤਿਆ (ਦੇ ਧਾਗੇ) ਵਿਚ ਪਰੋਣ ਵਾਲਾ ਜਾਪਦਾ ਹੈਂ।

ਪਦ ਅਰਥ ਸਕਤਾ = ਜ਼ੋਰ ਵਾਲਾ। ਸੁਰਤਾ = ਸੁਰਤ ਵਾਲਾ। ਸਕਤੀ = ਆਪਣੀ ਸੱਤਿਆ (ਦੇ ਧਾਗੇ) ਵਿਚ।

SikhNet (Spanish)Tú, oh Señor, eres Todopoderoso y lo escuchas todo, en las cuerdas de Tu Poder el mundo entero está engarzado.

ਆਪੇ ਭੇਜੇ. ਆਪੇ ਸਦੇ; ਰਚਨਾ ਰਚਿ ਰਚਿ ਵੇਖੈ ॥

aape bheje. aape sade; rachanaa rach rach vekhai |

Sant Singh KhalsaYou Yourself send out the mortal beings, and You Yourself call them back home. Having created the creation, You behold it.
Manmohan SinghThou Thyself send the beings into the World and Thyself recall them. Creating, creating the creation, Thou behold it.
Manmohan Singh (Punjabi)ਤੂੰ ਆਪ ਹੀ ਜੀਵਾਂ ਨੂੰ ਜਗਤ ਵਿੱਚ ਘੱਲਦਾ ਹੈ ਤੇ ਆਪ ਹੀ ਵਾਪਸ ਬੁਲਾ ਲੈਂਦਾ ਹੈ। ਸੰਸਾਰ ਨੂੰ ਸਾਜ ਕੇ ਤੂੰ ਇਸ ਨੂੰ ਵੇਖਦਾ ਹੈ।
Fareedkot Teekaਤੈਨੇ ਆਪੇ ਹੀ ਸਭ ਜੀਵ ਇਸ ਲੋਕ ਮੇਂ ਭੇਜੇ ਹੈਂ ਔਰ ਆਪੇ ਹੀ ਪਰਲੋਕ ਮੇਂ ਬੁਲਾ ਲੇਤਾ ਹੈ। ਸੰਸਾਰ ਰਚਨਾ ਕੋ ਬਨਾ ਬਨਾ ਕੇ ਆਪੇ ਵੇਖੈ, ਭਾਵ ਪਾਲਣਾ ਕਰਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਨੂੰ ਇਥੇ) ਭੇਜਦਾ ਹੈ, ਆਪ ਹੀ (ਇਥੋਂ ਵਾਪਸ) ਬੁਲਾ ਲੈਂਦਾ ਹੈ, ਸ੍ਰਿਸ਼ਟੀ ਪੈਦਾ ਕਰ ਕੇ ਆਪ ਹੀ ਸੰਭਾਲ ਕਰ ਰਿਹਾ ਹੈ;

ਪਦ ਅਰਥ ਵੇਖੈ = ਸੰਭਾਲ ਕਰਦਾ ਹੈ।

SikhNet (Spanish)Tú envías a todos al mundo y después los llamas de regreso. Sí, Tú creas todo y lo observas.

ਨਾਨਕ. ਸਚਾ ਸਚੀ ਨਾਂਈ; ਸਚੁ ਪਵੈ ਧੁਰਿ ਲੇਖੈ ॥੨॥

naanak. sachaa sachee naanee; sach pavai dhur lekhai |2|

Sant Singh KhalsaO Nanak, True is the Name of the True Lord; through Truth, one is accepted by the Primal Lord God. ||2||
Manmohan SinghNanak, True is the Lord and True is His Name and it is through the True Name, that one is accepted by the Primal Lord.
Manmohan Singh (Punjabi)ਨਾਨਕ ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ ਅਤੇ ਸੱਚੇ ਨਾਮ ਦੇ ਰਾਹੀਂ ਹੀ ਆਦੀ ਪ੍ਰਭੂ ਪ੍ਰਾਣੀ ਨੂੰ ਕਬੂਲ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੂੰ ਆਪ ਸਚਾ ਹੈਂ ਔਰ ਤੇਰੀ (ਨਾਂਈ) ਵਡਿਆਈ ਭੀ ਸਚੀ ਹੈ ਔਰ ਤੇਰੀ (ਧੁਰਿ) ਦਰਗਾਹ ਮੇਂ ਸਚ ਨਾਮ ਹੀ ਲੇਖੈ ਮੇਂ ਪੜਤਾ ਹੈ॥੨॥
Prof. Sahib Singhਹੇ ਨਾਨਕ! ਉਹ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ; ਉਸ ਦੇ ਨਾਮ ਦਾ ਸਿਮਰਨ ਹੀ ਉਸਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ॥੨॥

ਪਦ ਅਰਥ ਨਾਂਈ = ਵਡਿਆਈ (ਅਰਬੀ स्ना ਤੋਂ ਪੰਜਾਬੀ ਰੂਪ 'ਨਾਈ' ਅਤੇ 'ਅਸਨਾਈ' ਹਨ)। ਲੇਖੈ ਪਵੈ = ਪ੍ਰਵਾਨ ਹੁੰਦਾ ਹੈ ॥੨॥

SikhNet (Spanish)Nanak dice, Verdad es nuestro Dios y mediante Su Nombre Verdadero uno es aprobado por Él. (2)

Open this shabad →

Shabad Guru Ramdas Ji Raag Saarang

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਨਾਮੁ ਨਿਰੰਜਨ ਅਲਖੁ ਹੈ; ਕਿਉ. ਲਖਿਆ ਜਾਈ ॥

naam niranjan alakh hai; kiau. lakhiaa jaaee |

Sant Singh KhalsaThe Name of the Immaculate Lord is unknowable. How can it be known?
Manmohan SinghUnknowable is the Name of the Pure Lord. How can one know it?
Manmohan Singh (Punjabi)ਅਗਾਧ ਹੈ ਪਵਿੱਤਰ ਪ੍ਰਭੂ ਦਾ ਨਾਮ। ਇਨਸਾਨ ਇਸ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ।
Fareedkot Teekaਜਿਸ ਕਾ ਨਾਮ ਨਿਰੰਜਨ ਹੈ, ਸੋ ਅਲਖ ਰੂਪ ਹੈ। ਵਹੁ ਕੈਸੇ ਲਖਾ ਜਾਵੈ?
Prof. Sahib Singhਮਾਇਆ-ਰਹਿਤ ਪ੍ਰਭੂ ਦਾ ਨਾਮ (ਐਸਾ ਹੈ ਜਿਸ) ਦਾ ਕੋਈ ਖ਼ਾਸ ਚਿੰਨ੍ਹ ਨਹੀਂ ਦਿੱਸਦਾ, (ਤਾਂ ਫਿਰ) ਉਸ ਨੂੰ ਬਿਆਨ ਕਿਵੇਂ ਕੀਤਾ ਜਾਏ?

ਪਦ ਅਰਥ ਅਲਖੁ = (ਅ-ਲਖੁ) ਜਿਸ ਦਾ ਕੋਈ ਖ਼ਾਸ ਚਿੰਨ੍ਹ ਨਾਹ ਦਿੱਸੇ, ਅਦ੍ਰਿਸ਼ਟ। ਲਖ = (ਸੰ: ਲਖ੍ਯ੍ਯ, to see, to indicate, characterise) ਬਿਆਨ ਕਰਨਾ।

SikhNet (Spanish)Inconmensurable es el Nombre Inmaculado de Dios, oh, dime,

ਨਾਮੁ ਨਿਰੰਜਨ ਨਾਲਿ ਹੈ; ਕਿਉ ਪਾਈਐ ਭਾਈ ॥

naam niranjan naal hai; kiau paaeeai bhaaee |

Sant Singh KhalsaThe Name of the Immaculate Lord is with the mortal being. How can it be obtained, O Siblings of Destiny?
Manmohan SinghThe Immaculate Name is with the mortal. How can it be obtained, O my brother?
Manmohan Singh (Punjabi)ਪਵਿੱਤਰ ਨਾਮ ਪ੍ਰਾਣੀ ਦੇ ਅੰਗ ਸੰਗ ਹੈ। ਇਹ ਕਿਸ ਤਰ੍ਹਾਂ ਪਰਾਪਤ ਹੋ ਸਕਦਾ ਹੈ, ਹੈ ਵੀਰ!
Fareedkot Teekaਜਿਸ ਕਾ ਨਾਮ ਨਿਰੰਜਨ ਹੈ, ਸੋ ਸਾਥ ਹੀ ਹੈ। ਹੇ ਭਾਈ! ਤਿਸ ਕੋ ਕਿਸ ਤਰਾਂ ਪਾਇ ਸਕੀਐ?
Prof. Sahib Singhਮਾਇਆ-ਰਹਿਤ ਪ੍ਰਭੂ ਦਾ ਨਾਮ ਦਾ ਨਾਮ (ਅਸਾਡੇ) ਨਾਲ (ਭੀ) ਹੈ, ਪਰ ਹੇ ਭਾਈ! ਉਹ ਲੱਭੇ ਕਿਵੇਂ?
SikhNet (Spanish)¿cómo podría uno saber? El Nombre Inmaculado está en nuestro interior,

ਨਾਮੁ ਨਿਰੰਜਨ ਵਰਤਦਾ; ਰਵਿਆ ਸਭ ਠਾਂਈ ॥

naam niranjan varatadaa; raviaa sabh tthaanee |

Sant Singh KhalsaThe Name of the Immaculate Lord is all-pervading and permeating everywhere.
Manmohan SinghThe Immaculate Name abides with-in all and is contained in all places.
Manmohan Singh (Punjabi)ਪਵਿੱਤਰ੍ਰ ਨਾਮ ਸਾਰਿਆਂ ਅੰਦਰ ਵਸਦਾ ਹੈ ਅਤੇ ਸਾਰੀਆਂ ਥਾਵਾਂ ਵਿੱਚ ਰਮਿਆ ਹੋਇਆ ਹੈ।
Fareedkot Teekaਜਿਸ ਕਾ ਨਾਮ ਨਿਰੰਜਨ ਹੈ ਵਹੀ ਸਾਖੀ ਰੂਪ ਹੋ ਕਰ ਅੰਤਰ ਵਰਤ ਰਹਾ ਹੈ, ਪੁਨਹ ਬਾਹਰ ਭੀ ਸਰਬ ਅਸਥਾਨੋਂ ਮੋਂ (ਰਵਿਆ) ਬਿਆਪਕ ਹੋ ਰਹਾ ਹੈ॥☬ਜੇ ਕਹੈ ਫਿਰ ਕੈਸੇ ਪਾਇਆ ਜਾਵੈ? ਸੋ ਕਹਿਤੇ ਹੈਂ:
Prof. Sahib Singhਮਾਇਆ-ਰਹਿਤ ਪ੍ਰਭੂ ਦਾ ਨਾਮ ਦਾ ਸਭ ਥਾਈਂ ਵਿਆਪਕ ਹੈ ਤੇ ਮੌਜੂਦ ਹੈ,

ਪਦ ਅਰਥ ਰਵਿਆ = ਵਿਆਪਕ ਹੈ।

SikhNet (Spanish)pero ¿cómo podría uno Alcanzarlo? Sí, el Nombre Inmaculado prevalece en todo y por todas partes

ਗੁਰ ਪੂਰੇ ਤੇ ਪਾਈਐ; ਹਿਰਦੈ ਦੇਇ ਦਿਖਾਈ ॥

gur poore te paaeeai; hiradai dee dikhaaee |

Sant Singh KhalsaThrough the Perfect Guru, it is obtained. It is revealed within the heart.
Manmohan SinghThrough the Perfect Guru, man procures the Name and the Guru makes it manifest in his very mind.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ, ਪ੍ਰਾਣੀਨਾਮ ਨੂੰ ਪਾਉਂਦਾ ਹੈ ਅਤੇ ਗੁਰੂ ਜੀ ਇਸ ਨੂੰ ਉਸ ਦੇ ਮਨ ਵਿੱਚ ਹੀ ਪਰਗਟ ਕਰ ਦਿੰਦੇ ਹਨ।
Fareedkot Teekaਪੂਰੇ ਗੁਰੋਂ ਸੇ ਸੋ ਨਿਰੰਜਨ ਪਾਈਤਾ ਹੈ॥☬ਪ੍ਰਸ਼ਨ: ਕਹਾਂ ਪਾਈਤਾ ਹੈ?☬ਉਤਰ: ਗੁਰੂ ਹਿਰਦੇ ਮੇਂ ਹੀ ਦਿਖਾਇ ਦੇਤਾ ਹੈ॥
Prof. Sahib Singh(ਇਹ ਨਾਮ) ਪੂਰੇ ਸਤਿਗੁਰੂ ਤੋਂ ਮਿਲਦਾ ਹੈ, (ਪੂਰਾ ਗੁਰੂ ਪ੍ਰਭੂ ਦਾ ਨਾਮ ਅਸਾਡੇ) ਹਿਰਦੇ ਵਿਚ ਵਿਖਾ ਦੇਂਦਾ ਹੈ।

ਪਦ ਅਰਥ ਦੇਇ ਦਿਖਾਈ = ਵਿਖਾ ਦੇਂਦਾ ਹੈ।

SikhNet (Spanish)y es mediante el Guru Verdadero que uno Lo obtiene y Lo puede ver en el interior de su corazón

ਨਾਨਕ. ਨਦਰੀ ਕਰਮੁ ਹੋਇ; ਗੁਰ ਮਿਲੀਐ ਭਾਈ ॥੧੩॥

naanak. nadaree karam hoe; gur mileeai bhaaee |13|

Sant Singh KhalsaO Nanak, when the Merciful Lord grants His Grace, the mortal meets with the Guru, O Siblings of Desitny. ||13||
Manmohan SinghNanak, by the mercy of the Merciful Master, man meets with the Guru, O brother'.
Manmohan Singh (Punjabi)ਨਾਨਕ ਮਿਹਰਬਾਨ ਮਾਲਕ ਦੀ ਮਿਹਰ ਰਾਹੀਂ, ਮਨੁੱਖ ਗੁਰਾਂ ਨੂੰ ਮਿਲ ਪੈਦਾ ਹੈ, ਹੈ ਵੀਰ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! (ਨਦਰੀ) ਵਾਹਿਗੁਰੂ ਕੀ (ਕਰਮੁ) ਕਿਰਪਾ ਹੋਵੈ, ਤੌ ਗੁਰੋਂ ਕੋ ਮਿਲੀਤਾ ਹੈ॥੧੩॥
Prof. Sahib Singhਹੇ ਭਾਈ! ਨਾਨਕ! ਆਖਦਾ ਹੈ, ਜਦੋਂ (ਪ੍ਰਭੂ ਦੀ ਸਵੱਲੀ) ਨਿਗਾਹ ਨਾਲ ਮਿਹਰ ਹੋਵੇ ਤਾਂ ਗੁਰੂ ਨੂੰ ਮਿਲੀਦਾ ਹੈ ॥੧੩॥

ਪਦ ਅਰਥ ਨਦਰੀ = (ਪ੍ਰਭੂ ਦੀ ਸਵੱਲੀ) ਨਿਗਾਹ ਨਾਲ। ਕਰਮੁ = ਮਿਹਰ, ਬਖ਼ਸ਼ਸ਼। ਗੁਰ ਮਿਲੀਐ = ਜੇ ਗੁਰੂ ਨੂੰ ਮਿਲੀਏ ॥੧੩॥

SikhNet (Spanish)y es por la Gracia de Dios que uno encuentra al Guru. (13)

Open this shabad →

Shabad Guru Nanak Dev Ji Raag Saarang continues on Ang 1243

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.

ਕਲਿ ਹੋਈ ਕੁਤੇ ਮੁਹੀ; ਖਾਜੁ ਹੋਆ ਮੁਰਦਾਰੁ ॥

kal hoee kute muhee; khaaj hoaa muradaar |

Sant Singh KhalsaIn this Dark Age of Kali Yuga, people have faces like dogs; they eat rotting carcasses for food.
Manmohan SinghIn this age of darkness, men have faces like dogs and carrion is their food.
Manmohan Singh (Punjabi)ਇਸ ਹਨ੍ਹੇਰੇ ਦੇ ਯੁਗ ਅੰਦਰ, ਆਦਮੀਆਂ ਦੇ ਕੂਕਰਾ ਵਰਗੇ ਮੂੰਹ ਹਨ ਅਤੇ ਲੋਥ ਉਨ੍ਹਾਂ ਦੀ ਖੁਰਾਕ ਹੈ।
Fareedkot Teekaਕਲਜੁਗ ਮੇਂ ਸ੍ਰਿਸਟੀ ਕੁਤਿਓਂ ਕੇ ਮੁਖ ਵਾਲੀ ਹੋ ਰਹੀ ਹੈ ਔਰ ਕੁਤਿਓਂ ਕਾ ਖਾਣਾ ਜੈਸੇ ਮੁਰਦਾਰ ਹੋਤਾ ਹੈ, ਤੈਸੇ ਹੀ ਖਾਣਾ ਅਧਰਮ ਕਾ ਅਰਥਾਤ ਠਗੀ ਆਦਿਕ ਕਰ ਖਾਤੇ ਹੈਂ॥
Prof. Sahib Singhਰੱਬ ਤੋਂ ਵਿੱਛੁੜੀ ਹੋਈ ਲੁਕਾਈ ਨੂੰ ਕੁੱਤੇ ਵਾਂਗ ਖਾਣ ਦਾ ਹਲਕ ਕੁੱਦਿਆ ਰਹਿੰਦਾ ਹੈ ਤੇ ਵੱਢੀ ਆਦਿਕ ਹਰਾਮ ਚੀਜ਼ ਇਸ ਦਾ ਮਨ-ਭਾਉਂਦਾ ਖਾਣਾ ਹੋ ਜਾਂਦਾ ਹੈ (ਜਿਵੇਂ ਕੁੱਤੇ ਦਾ ਮਨ-ਭਾਉਂਦਾ ਖਾਣਾ ਮੁਰਦਾਰ ਹੈ);

ਪਦ ਅਰਥ ਕਲਿ = ਕਲਜੁਗੀ ਸ੍ਰਿਸ਼ਟੀ, ਉਹ ਲੁਕਾਈ ਜੋ ਰੱਬ ਤੋਂ ਵਿਛੁੜੀ ਹੋਈ ਹੈ (ਗੁਰ ਆਸ਼ੇ ਅਨੁਸਾਰ ਉਹੀ ਸਮਾ 'ਕਲਿਜੁਗ' ਹੈ ਜਦੋਂ ਗੁਰੂ-ਪਰਮਾਤਮਾ ਵਿਸਰ ਜਾਏ; ਜਿਵੇਂ, "ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ")। ਕੁਤੇ ਮੁਹੀ = ਕੁੱਤੇ ਦੇ ਮੂੰਹ ਵਾਲੀ, ਕੁੱਤੇ ਵਾਂਗ ਜਿਸ ਨੂੰ ਖਾਣ ਦਾ ਹਲਕ ਕੁੱਦਿਆ ਹੋਵੇ। ਮੁਰਦਾਰੁ = ਹਰਾਮ, ਵੱਢੀ ਆਦਿਕ ਹਰਾਮ ਚੀਜ਼।

SikhNet (Spanish)En la oscura Era de Kali, los seres humanos se han volcado en la avaricia y se comportan como perros, porque usurpan con su actitud y parecido su forma de ser.

ਕੂੜੁ ਬੋਲਿ ਬੋਲਿ ਭਉਕਣਾ; ਚੂਕਾ ਧਰਮੁ ਬੀਚਾਰੁ ॥

koorr bol bol bhaukanaa; chookaa dharam beechaar |

Sant Singh KhalsaThey bark and speak, telling only lies; all thought of righteousness has left them.
Manmohan SinghThey bark as they utter, utter falsehood and they are rid of the thought of piety.
Manmohan Singh (Punjabi)ਝੂਠ ਬਕ ਬਕ ਕੇ ਉਹ ਭੋਕਦੇ ਹਨ ਅਤੇ ਉਹ ਪਵਿੱਤਰਤਾ ਦੇ ਖਿਆਲ ਤੋਂ ਸੱਖਣੇ ਹਨ।
Fareedkot Teekaਜੋ ਝੂਠੇ ਬੋਲਕੇ ਬੋਲਤੇ ਹੈਂ ਇਹ ਭੌਕਣਾ ਹੈ ਔਰ ਧਰਮ ਕਾ ਵੀਚਾਰ ਭੂਲ ਗਿਆ ਹੈ॥
Prof. Sahib Singh(ਇਹ ਲੁਕਾਈ) ਸਦਾ ਝੂਠ ਬੋਲਦੀ ਹੈ, (ਮਾਨੋ, ਮੁਰਦਾਰ ਖਾਂਦੇ ਕੁੱਤੇ ਵਾਂਗ) ਭਉਂਕ ਰਹੀ ਹੈ, (ਇਸ ਤਰ੍ਹਾਂ ਇਸ ਦੇ ਅੰਦਰੋਂ) ਧਰਮ (ਦੀ ਅੰਸ) ਤੇ (ਰੱਬ ਦੇ ਗੁਣਾਂ ਦੀ) ਵਿਚਾਰ ਮੁੱਕ ਜਾਂਦੀ ਹੈ;

ਪਦ ਅਰਥ ਕੂੜੁ = ਝੂਠ। ਚੂਕਾ = ਮੁੱਕ ਗਿਆ।

SikhNet (Spanish)Ellos recitan lo falso y no se preocupan por la rectitud.

ਜਿਨ ਜੀਵੰਦਿਆ ਪਤਿ ਨਹੀ; ਮੁਇਆ ਮੰਦੀ ਸੋਇ ॥

jin jeevandiaa pat nahee; mueaa mandee soe |

Sant Singh KhalsaThose who have no honor while alive, will have an evil reputation after they die.
Manmohan SinghThey who posses no honour while alive, shall have an evil repute after death.
Manmohan Singh (Punjabi)ਜਿਨ੍ਹਾਂ ਦੀ ਜੀਉਦਿਆਂ ਕੋਈ ਇਜ਼ਤ ਨਹੀਂ, ਮਰਨ ਮਗਰੋ ਉਨ੍ਹਾਂ ਦੀ ਭੈੜੀ ਸ਼ੁਹਰਤ ਹੋਵੇਗੀ।
Fareedkot Teekaਜਿਨ ਕੀ ਜੀਵਤੇ ਹੂਏ ਪਤਿਸ਼ਟਾ ਨਹੀਂ ਹੈ, ਸੋ ਮੂਏ ਪੀਛੇ ਭੀ ਤਿਨ ਕੀ (ਮੰਦੀ ਸੋਇ) ਕਸੋਭਾ ਹੀ ਹੋਤੀ ਹੈ॥
Prof. Sahib Singhਜਿਤਨਾ ਚਿਰ ਅਜੇਹੇ ਲੋਕ (ਜਗਤ ਵਿਚ) ਜੀਉਂਦੇ ਹਨ ਇਹਨਾਂ ਦੀ (ਕੋਈ ਬੰਦਾ) ਇੱਜ਼ਤ ਨਹੀਂ (ਕਰਦਾ), ਜਦੋਂ ਮਰ ਜਾਂਦੇ ਹਨ, (ਲੋਕ ਇਹਨਾਂ ਨੂੰ) ਭੈੜਿਓਂ ਯਾਦ ਕਰਦੇ ਹਨ।

ਪਦ ਅਰਥ ਪਤਿ = ਇੱਜ਼ਤ। ਸੋਇ = ਸੋਭਾ। ਮੰਦੀ ਸੋਇ = ਬਦਨਾਮੀ, ਕੁਸੋਭਾ।

SikhNet (Spanish)En vida no son honrados, tampoco después de la muerte y su reputación es de maldad.

Open this shabad (5 lines, Angs 1242-1243) →

Ang 1242 of 1430