ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.
ਮਰਣਿ. ਨ ਮੂਰਤੁ ਪੁਛਿਆ; ਪੁਛੀ ਥਿਤਿ ਨ ਵਾਰੁ ॥
maran. na moorat puchhiaa; puchhee thit na vaar |
Sant Singh KhalsaDeath does not ask the time; it does not ask the date or the day of the week.
Manmohan SinghDeath asks not the time, nor asks it the lunar day and the week day.
Manmohan Singh (Punjabi)ਮੌਤ ਵੇਲਾ ਨਹੀਂ ਪੁਛਦੀ ਨਾਂ ਹੀ ਇਹ ਪੁਛਦੀ ਹੈ ਤਿਥੁ ਤੇ ਹਫਤੇ ਦਾ ਦਿਨ।
Fareedkot Teekaਮਿਰਤੂ ਨੇ ਨਾਂ ਤੋ ਮਹੂਰਤ ਪੂਛਾ ਔਰ ਨਾ ਕੋਈ ਥਿਤ ਪੂਛੀ ਔਰ ਨਾ ਵਾਰ ਹੀ ਪੂਛਾ ਹੈ; ਵਾ ਮਰਣ ਲਗੇ ਪੁਰਸ਼ ਨੇ ਮਹੂਰਤ ਥਿਤ ਵਾਰ ਨਹੀਂ ਪੂਛੀ।
Prof. Sahib Singhਮੌਤ ਨੇ (ਕਦੇ) ਮੁਹੂਰਤ ਨਹੀਂ ਪੁੱਛਿਆ, ਕਦੇ ਇਹ ਗੱਲ ਨਹੀਂ ਪੁੱਛੀ ਕਿ ਅੱਜ ਕੇਹੜੀ ਥਿੱਤ ਹੈ ਕੇਹੜਾ ਵਾਰ ਹੈ।ਪਦ ਅਰਥ ਮਰਣਿ = ਮਰਨ ਨੇ, ਮੌਤ ਨੇ। ਮੂਰਤੁ = ਮੁਹੂਰਤ। ਵਾਰੁ = ਦਿਨ (ਹਫ਼ਤੇ ਦਾ)।
SikhNet (Spanish)La muerte no tiene fecha, llega sin invitación, algunos ya se han ido,
ਇਕਨੑੀ ਲਦਿਆ. ਇਕਿ ਲਦਿ ਚਲੇ; ਇਕਨੑੀ ਬਧੇ ਭਾਰ ॥
eikanaee ladiaa. ik lad chale; ikanaee badhe bhaar |
Sant Singh KhalsaSome have packed up, and some who have packed up have gone.
Manmohan SinghSome have loaded their luggage, some have departed after loading and some have tied their bundles.
Manmohan Singh (Punjabi)ਕਈਆਂ ਨੇ ਆਪਣਾ ਸਾਮਾਨ ਲੱਦ ਲਿਆ ਹੈ, ਕਈ ਲੱਦ ਕੇ ਟੁਰ ਗਏ ਹਨ ਅਤੇ ਕਈਆਂ ਨੇ ਆਪਣੀਆਂ ਗਠੜੀਆਂ ਬੰਨ੍ਹ ਨਹੀਆਂ ਹਨ।
Fareedkot Teekaਇਕ ਜੀਵੋਂ ਨੇ ਤੌ ਲਦਿਆ ਹੈ ਅਰਥਾਤ ਤੁਰਨੇ ਨੂੰ ਤਿਆਰ ਹੈਂ, ਇਕ ਲਦ ਕਰ ਚਲੇ ਗਏ ਹੈਂ ਔਰ ਇਕਨਾਂ ਨੇ (ਬਧੇ ਭਾਰ) ਤੁਰਨੇ ਕੀ ਤਿਆਰੀ ਕਰ ਰਾਖੀ ਹੈ, ਭਾਵ ਪੁੰਨ ਪਾਪ ਕੇ ਭਾਰ ਬਧੇ ਹੈਂ॥
Prof. Sahib Singhਕਈ ਜੀਵਾਂ ਨੇ (ਇਥੋਂ ਤੁਰਨ ਲਈ, ਮਾਨੋ, ਆਪਣਾ ਸਾਮਾਨ) ਲੱਦ ਲਿਆ ਹੈ, ਕਈ ਲੱਦ ਕੇ ਤੁਰ ਪਏ ਹਨ, ਤੇ ਕਈ ਜੀਵਾਂ ਨੇ (ਸਾਮਾਨ ਦੇ) ਭਾਰ ਬੰਨ੍ਹ ਲਏ ਹਨ।ਪਦ ਅਰਥ ਇਕਿ = ਕਈ ਜੀਵ।
SikhNet (Spanish)mientras que otros se preparan para partir.
ਇਕਨੑਾ ਹੋਈ ਸਾਖਤੀ; ਇਕਨੑਾ ਹੋਈ ਸਾਰ ॥
eikanaa hoee saakhatee; ikanaa hoee saar |
Sant Singh KhalsaSome are severely punished, and some are taken care of.
Manmohan SinghSome are treated with severity and some are well looked after.
Manmohan Singh (Punjabi)ਕਈਆਂ ਉਤੇ ਸਖਤੀ ਹੁੰਦੀ ਹੈ ਅਤੇ ਕਈਆਂ ਦੀ ਚੰਗੀ-ਸੰਭਾਲ ਹੁੰਦੀ ਹੈ।
Fareedkot Teekaਸੋ ਦਰਗਹ ਮੇਂ ਏਕ ਜੀਵੋਂ ਪਰ ਸਖਤੀ ਹੂਈ ਔਰ ਏਕ ਜੀਵੋਂ ਕੀ (ਸਾਰ) ਸੰਭਾਲ ਹੂਈ, ਭਾਵ ਸੇ ਯਾਦ ਕੀਏ ਕੇ ਅਮਕੇ ਕੋ ਲੈ ਆਓ॥
Prof. Sahib Singhਕਈ ਜੀਵਾਂ ਦੀ ਤਿਆਰੀ ਹੋ ਪਈ ਹੈ, ਤੇ ਕਈ ਜੀਵਾਂ ਨੂੰ ਤੁਰਨ ਲਈ ਸੱਦੇ ਆ ਗਏ ਹਨ;ਪਦ ਅਰਥ ਸਾਖਤੀ = ਘੋੜੇ ਦੀ ਪੂਛ ਵਿਚ ਪਾਣ ਵਾਲਾ ਗੋਲ ਰੱਸਾ ਜੋ ਤੁਰਨ ਵੇਲੇ ਪਾਈਦਾ ਹੈ ਭਾਵੇਂ ਕਾਠੀ ਪਹਿਲਾਂ ਹੀ ਪਾਈ ਹੋਵੇ। ਸਾਖਤੀ ਹੋਈ = (ਭਾਵ,) ਤਿਆਰੀ ਹੋ ਗਈ। ਸਾਰ = ਸੰਭਾਲ। ਸਾਰ ਹੋਈ = ਤੁਰਨ ਦਾ ਸੱਦਾ ਆ ਗਿਆ।
SikhNet (Spanish)Algunos han reunido sus bienes y otros han ensillado sus caballos,
ਲਸਕਰ ਸਣੈ ਦਮਾਮਿਆ; ਛੁਟੇ ਬੰਕ ਦੁਆਰ ॥
lasakar sanai damaamiaa; chhutte bank duaar |
Sant Singh KhalsaThey must leave their armies and drums, and their beautiful mansions.
Manmohan SinghThe mortal leaves his beauteous mansions, together with his armies and drums.
Manmohan Singh (Punjabi)ਪ੍ਰਾਣੀ ਆਪਣੇ ਸੁੰਦਰ ਮੰਦਰਾਂ ਨੂੰ ਸਮੇਤ ਆਪਣੀਆਂ ਫੌਜਾ ਅਤੇ ਧੌਸਿਆਂ ਦੇ ਛੱਡ ਜਾਂਦਾ ਹੈ।
Fareedkot Teeka(ਦਮਾਮਿਆ) ਧੋਂਸਿਓਂ ਕੇ ਸਹਿਤ (ਲਸਕਰ) ਫੌਜਾਂ ਔਰ ਬਡੇ ਸੁੰਦਰ ਦਰਵਾਜੇ ਛੂਟ ਜਾਤੇ ਭਏ॥
Prof. Sahib Singhਫ਼ੌਜਾਂ ਤੇ ਧੌਂਸੇ ਤੇ ਸੋਹਣੇ ਘਰ ਇਥੇ ਹੀ ਰਹਿ ਜਾਂਦੇ ਹਨ।ਪਦ ਅਰਥ ਸਣੇ = ਸਮੇਤ। ਦਮਾਮੇ = ਧੌਂਸੇ। ਬੰਕ = ਬਾਂਕੇ, ਸੁੰਦਰ। ਛੁਟੇ = ਸਾਥ ਛੁੱਟ ਗਿਆ।
SikhNet (Spanish)y así con sus ejércitos y tambores, dejan sus bellas mansiones.
ਨਾਨਕ. ਢੇਰੀ ਛਾਰੁ ਕੀ; ਭੀ ਫਿਰਿ ਹੋਈ ਛਾਰ ॥੧॥
naanak. dteree chhaar kee; bhee fir hoee chhaar |1|
Sant Singh KhalsaO Nanak, the pile of dust is once again reduced to dust. ||1||
Manmohan SinghNanak, the heap of dust is again reduced to dust.
Manmohan Singh (Punjabi)ਨਾਨਕ, ਘਟੇ ਮਿੱਟੀ ਦਾ ਤੋਦਾ ਸੁੜ ਕੇ ਘੱਟਾ ਮਿੱਟੀ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਦੇਹ ਪ੍ਰਾਨ ਕਲਾ ਕਰ ਚਲਤੀ ਫਿਰਤੀ ਥੀ ਸੋ ਮਿਰਤਕਾ ਕੀ ਢੇਰੀ ਥੀ ਅਰ ਬਹੁਰੋ ਉਲਟ ਕਰ (ਛਾਰ) ਮਿਟੀ ਹੀ ਹੋ ਜਾਤੀ ਭਈ॥੧॥
Prof. Sahib Singhਹੇ ਨਾਨਕ! ਇਹ ਸਰੀਰ ਜੋ ਮਿੱਟੀ ਦੀ ਮੁੱਠ ਸੀ (ਜੋ ਮਿੱਟੀ ਤੋਂ ਬਣਿਆ ਸੀ) ਮੁੜ ਮਿੱਟੀ ਵਿਚ ਜਾ ਰਲਿਆ ॥੧॥ਪਦ ਅਰਥ ਛਾਰੁ = ਸੁਆਹ, ਮਿੱਟੀ ॥੧॥
SikhNet (Spanish)Dice Nanak, el ser humano, el saco de polvo, al final regresa al polvo. (1)