ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਨਿੰਮੁ ਬਿਰਖੁ ਬਹੁ ਸੰਚੀਐ; ਅੰਮ੍ਰਿਤ ਰਸੁ ਪਾਇਆ ॥
ninm birakh bahu sancheeai; amrit ras paaeaa |
Sant Singh KhalsaYou can water a bitter neem tree with ambrosial nectar.
Manmohan SinghEven well-irrigating, by pouring sweet Nectar, the tree of Azadirachta Indica abandons not its bitterness.
Manmohan Singh (Punjabi)ਮਿੱਠਾ ਆਬਿ-ਇਸਾਤ ਪਾ ਕੇ ਘਣਾ ਸਿੰਜਣ ਦੁਆਰਾ ਭੀ ਨਿੰਮ ਦਾ ਦਰਖਤ ਆਪਣੀ ਕੁੜੱਤਣ ਨਹੀਂ ਛੱਡਦਾ।
Fareedkot Teekaਅੰਮ੍ਰਿਤੁ ਰੂਪ (ਰਸੁ) ਦੂਧ ਕੋ ਪਾਇ ਕਰ ਜੋ ਨਿੰਮ ਕੇ ਬਿਰਛ ਕੋ ਬਹੁਤ ਸਿੰਚਨ ਕਰੀਏ ਤਾਂ ਵੀ ਮੀਠਾ ਨਹੀਂ ਹੋਤਾ ਹੈ॥
Prof. Sahib Singh(ਜੇ) ਨਿੰਮ (ਦੇ) ਰੁੱਖ ਨੂੰ ਅੰਮ੍ਰਿਤ-ਰਸ ਪਾ ਕੇ (ਭੀ) ਬਹੁਤ ਸਿੰਜੀਏ (ਤਾਂ ਭੀ ਨਿੰਮ ਦੀ ਕੁੜਿੱਤਣ ਨਹੀਂ ਜਾਂਦੀ);
ਪਦ ਅਰਥ ਬਿਰਖੁ = ਰੁੱਖ। ਸੰਚੀਐ = ਸਿੰਜੀਏ। ਪਾਇਆ = ਪਾਇ, ਪਾ ਕੇ।
SikhNet (Spanish)Aun si uno regara el Árbol de Neem con Néctar
ਬਿਸੀਅਰੁ ਮੰਤ੍ਰਿ ਵਿਸਾਹੀਐ; ਬਹੁ ਦੂਧੁ ਪੀਆਇਆ ॥
biseear mantr visaaheeai; bahu doodh peeaeaa |
Sant Singh KhalsaYou can feed a venomous snake lots of milk.
Manmohan SinghBelieving in the serpent's spell, if we give it plenty of milk to drink, even then it leaves not its venom.
Manmohan Singh (Punjabi)ਸਰਪ ਦੇ ਜਾਦੂ ਟੂਣੇ ਉਤੇ ਇਤਬਾਰ ਕਰ, ਜੇਕਰ ਅਸੀਂ ਇਸ ਨੂੰ ਪੀਣ ਨਹੀਂ ਬਹੁਤਾ ਖੀਰ ਦਈਏ ਤਾਂ ਭੀ ਇਹ ਆਪਣੀ ਜ਼ਹਿਰ ਨਹੀਂ ਤਿਆਗਦਾ।
Fareedkot Teekaਜੇ ਸਰਪ ਕੋ ਮੰਤ੍ਰੋਂ ਕਰ (ਵਿਸਾਹੀਐ) ਵਸ ਕਰ ਲਈਐ, ਵਾ ਭਰੋਸਾ ਕਰ ਲਈਏ ਅਰ ਬਹੁਤ ਦੂਧ ਕੋ ਪਿਲਾਯਾ ਜਾਵੇ ਤਾਂ ਵੀ ਵਹੁ ਬਿਖ ਕੋ ਨਹੀਂ ਤਿਆਗਤਾ ਹੈ, ਭਾਵ ਮਨਮੁਖ ਨਾਨਾ ਉਪਕਾਰ ਕਰਨੇ ਸੇ ਭੀ ਅਪਨੇ ਖੋਟੇ ਸਭਾਵ ਕੋ ਨਹੀਂ ਤ੍ਯਾਗਤਾ॥
Prof. Sahib Singhਜੇ ਬਹੁਤ ਦੁੱਧ ਪਿਆਲ ਕੇ ਮੰਤ੍ਰ ਦੀ ਰਾਹੀਂ ਸੱਪ ਨੂੰ ਇਤਬਾਰੀ ਬਣਾਈਏ (ਭਾਵ, ਸੱਪ ਦਾ ਵਿਸਾਹ ਕਰੀਏ) (ਫਿਰ ਭੀ ਉਹ ਡੰਗ ਮਾਰਨ ਵਾਲਾ ਸੁਭਾਵ ਨਹੀਂ ਛੱਡਦਾ);
ਪਦ ਅਰਥ ਬਿਸੀਅਰੁ = ਸੱਪ। ਮੰਤ੍ਰਿ = ਮੰਤ੍ਰ ਨਾਲ। ਵਿਸਾਹੀਐ = ਇਤਬਾਰ ਕਰੀਏ।
SikhNet (Spanish)y leyendo las palabras uno confiara en la serpiente y la alimentara de leche,
ਮਨਮੁਖੁ ਅਭਿੰਨੁ. ਨ ਭਿਜਈ; ਪਥਰੁ ਨਾਵਾਇਆ ॥
manamukh abhin. na bhijee; pathar naavaaeaa |
Sant Singh KhalsaThe self-willed manmukh is resistant; he cannot be softened. You might as well water a stone.
Manmohan SinghLike the washing of a stone, the unwaterable egocentric is softened not.
Manmohan Singh (Punjabi)ਪਥਰ ਨੂੰ ਨਹਾਉਣ ਦੀ ਮਾਨੰਦ, ਅਭਿੱਜ ਮਨਮਤੀਆਂ ਦ੍ਰਵਦਾ ਨਹੀਂ।
Fareedkot Teekaਪਰੰਤੂ ਮਨਮੁਖ (ਅਭਿੰਨੁ) ਅਭਿਜ ਹੈ ਅੰਤਰ ਸੇ ਕਬੀ ਭੀਜਤਾ ਨਹੀਂ ਹੈ, ਜੈਸੇ ਨਵਾਇਆ ਹੂਆ ਪਥਰ ਅੰਤਰ ਸੇ ਸੂਕਾ ਰਹਿਤਾ ਹੈ॥
Prof. Sahib Singh(ਜਿਵੇਂ) ਪੱਥਰ ਨੂੰ ਇਸ਼ਨਾਨ ਕਰਾਈਏ (ਤਾਂ ਭੀ ਕੋਰੇ ਦਾ ਕੋਰਾ, ਇਸੇ ਤਰ੍ਹਾਂ) ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੋਰਾ ਹੀ ਰਹਿੰਦਾ ਹੈ (ਉਸ ਦਾ ਹਿਰਦਾ ਕਦੇ) ਭਿੱਜਦਾ ਨਹੀਂ;
ਪਦ ਅਰਥ ਮਨਮੁਖੁ = ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਨ ਦਾ ਮੁਰੀਦ ਮਨੁੱਖ, ਆਪ-ਹੁਦਰਾ ਮਨੁੱਖ। ਅਭਿੰਨੁ = ਨਾਹ ਭਿੱਜਣ ਵਾਲਾ, ਕੋਰਾ, ਰੁੱਖਾ।
SikhNet (Spanish)pues de nada serviría, la piedra se seca acabándola de mojar, igual que el soberbio.
ਬਿਖੁ ਮਹਿ ਅੰਮ੍ਰਿਤੁ ਸਿੰਚੀਐ; ਬਿਖੁ ਕਾ ਫਲੁ ਪਾਇਆ ॥
bikh meh amrit sincheeai; bikh kaa fal paaeaa |
Sant Singh KhalsaIrrigating a poisonous plant with ambrosial nectar, only poisonous fruit is obtained.
Manmohan SinghIrrigating a poisonous plant with Nectar, one obtains the poisonous fruit.
Manmohan Singh (Punjabi)ਜ਼ਹਿਰੀਲੇ ਰੁੱਖ ਨੂੰ ਸੁਧਾਰਸ ਨਾਲ ਸਿੰਜਣ ਦੁਆਰਾ, ਬੰਦੇ ਨੂੰ ਜ਼ਹਿਰੀਲਾ ਮੇਵਾ ਹੀ ਪਰਾਪਤ ਹੁੰਦਾ ਹੈ।
Fareedkot Teekaਜੇ ਮਹੁਰੇ ਕੇ ਬੂਟੇ ਮੇਂ ਅੰਮ੍ਰਿਤ ਕਾ ਸਿੰਚਨਾ ਕਰੀਏ ਤੌ ਉਸ ਸੇ ਬਿਖ ਰੂਪ ਫਲ ਪਾਇਆ ਜਾਤਾ ਹੈ, ਭਾਵ ਸਾਕਤ ਵਿਸ਼ਈ ਪੁਰਸ਼ ਕੋ ਕਿਤਨਾ ਹੀ ਉਪਦੇਸ਼ ਕਰੀਏ ਤਿਸ ਕੋ ਅਸਰ ਨਹੀਂ ਹੋਤਾ, ਉਲਟਾ ਉਸ ਕੇ ਸੰਗ ਸੇ ਦੁਖ ਹੋਤਾ ਹੈ॥
Prof. Sahib Singhਜੇ ਜ਼ਹਿਰ ਵਿਚ ਅੰਮ੍ਰਿਤ ਸਿੰਜੀਏ (ਤਾਂ ਭੀ ਉਹ ਅੰਮ੍ਰਿਤ ਨਹੀਂ ਬਣ ਜਾਂਦਾ) ਜ਼ਹਿਰ ਦਾ ਹੀ ਫਲ ਪਾਈਦਾ ਹੈ।
ਪਦ ਅਰਥ ਬਿਖੁ = ਜ਼ਹਿਰ। ਸਿੰਚੀਐ = ਸਿੰਜੀਏ।
SikhNet (Spanish)Si la planta venenosa es tratada con Néctar, ésta no pierde la potencia de su veneno.
ਨਾਨਕ ਸੰਗਤਿ ਮੇਲਿ ਹਰਿ; ਸਭ ਬਿਖੁ ਲਹਿ ਜਾਇਆ ॥੧੬॥
naanak sangat mel har; sabh bikh leh jaaeaa |16|
Sant Singh KhalsaO Lord, please unite Nanak with the Sangat, the Holy Congregation, so that he may be rid of all poison. ||16||
Manmohan SinghO Lord, unite Thou Nanak with the society of saints that he may be rid of all the poison.
Manmohan Singh (Punjabi)ਹੇ ਪ੍ਰਭੂ! ਤੂੰ ਨਾਨਕ ਨੂੰ ਸਤਿਸੰਗਤ ਨਾਲ ਜੋੜ ਦੇ, ਤਾਂ ਜੋ ਉਸ ਦੀ ਸਾਰੀ ਜ਼ਹਿਰ ਉਤਰ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਕੋ ਹਰੀ ਸੰਤੋਂ ਕੀ ਸੰਗਤ ਮੇਂ ਮੇਲਤਾ ਹੈ ਤਿਸ ਕੀ ਵਿਸ਼੍ਯ ਵਾਸ਼ਨਾ ਰੂਪੀ ਬਿਖ ਸਭ ਲਹਿ ਜਾਇਆ ਕਰਤੀ ਹੈ॥੧੬॥
Prof. Sahib Singh(ਪਰ) ਹੇ ਨਾਨਕ! ਜੇ ਪ੍ਰਭੂ (ਗੁਰਮੁਖਾਂ ਦੀ) ਸੰਗਤ ਮੇਲੇ ਤਾਂ (ਮਨ ਵਿਚੋਂ ਮਾਇਆ ਦੇ ਮੋਹ ਵਾਲੀ) ਸਾਰੀ ਜ਼ਹਿਰ ਲਹਿ ਜਾਂਦੀ ਹੈ ॥੧੬॥
SikhNet (Spanish)Oh Dios, guíame hasta Tus Santos para que me purifique de mi envenenamiento. (16)