ੴ

ਸਿੱਖਬਾਣੀ · SikhBani

ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ ਉਤਾਰ ਤਿਮਰ ਅਗੵਾਨ ਜਾਹਿ ਦਰਸ ਦੁਆਰ ॥

jaa kee drisatt amrit dhaar kaalukh khan utaar timar agayaan...
Bhatt Kalh Sahar ਭੱਟ ਕਲੵ ਸਹਾਰ · Svaiyay Second Mehl · Ang 1391 · 4 lines
Translations

ਜਾ ਕੀ ਦ੍ਰਿਸਟਿ, ਅੰਮ੍ਰਿਤ ਧਾਰ; ਕਾਲੁਖ ਖਨਿ ਉਤਾਰ; ਤਿਮਰ ਅਗੵਾਨ ਜਾਹਿ, ਦਰਸ ਦੁਆਰ ॥

jaa kee drisatt, amrit dhaar; kaalukh khan utaar; timar agayaan jaeh, daras duaar |

Sant Singh KhalsaThe Stream of Ambrosial Nectar from His eyes washes away the slime and filth of sins; the sight of His door dispels the darkness of ignorance.
Manmohan SinghSuch is Guru Angad, the ambrosial stream of whose glance washes off and removes the smut of sins and the sight of whose door, dispels the darkness of ignorance.
Manmohan Singh (Punjabi)ਐਹੋ ਜੇਹੇ ਹਨ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦੇ ਨੇਤ੍ਰਾਂ ਦੀ ਆਬਿ-ਹਿਯਾਤ ਦੀ ਨਦੀ ਪਾਪਾਂ ਦੀ ਕਾਲਸ ਨੂੰ ਧੋ ਸੁਟਦੀ ਹੈ ਅਤੇ ਜਿਨ੍ਹਾਂ ਦੇ ਬੂਹੇ ਦੇ ਦਰਸ਼ਨ ਬੇਸਮਝੀ ਦਾ ਅਨ੍ਹੇਰਾ ਦੂਰ ਕਰ ਦੇਦਾਂ ਹੈ।
Fareedkot Teekaਜਿਨੋਂ ਕੀ ਦ੍ਰਿਸ਼ਟੀ ਅੰਮ੍ਰਿਤ ਕੀ ਧਾਰਾ ਵਤ ਹੈ, ਸੋ ਪਾਪੋਂ ਰੂਪੀ ਕਾਲਖ ਕੋ (ਖਨਿ) ਉਖੇੜ ਕਰ ਉਤਾਰ ਦੇਤੀ ਹੈ। ਔ ਜਿਨੋਂ ਕੇ ਦਰਸਨ ਦ੍ਵਾਰੇ ਅਗਿਆਨ ਰੂਪੀ (ਤਿਮਰ) ਅੰਧੇਰਾ ਦੂਰ ਹੋ ਜਾਤਾ ਹੈ ਅਰਥਾਤ ਦਰਸ਼ਨ ਕਰਨੇ ਤੇ ਚਿਤ ਸੁਖੀ ਹੋ ਜਾਤਾ ਹੈ॥
Prof. Sahib Singhਜਿਸ (ਗੁਰੂ ਅੰਗਦ ਦੇਵ ਜੀ) ਦੀ ਦ੍ਰਿਸ਼ਟੀ ਅੰਮ੍ਰਿਤ ਵਸਾਣ ਵਾਲੀ ਹੈ, (ਪਾਪਾਂ ਦੀ) ਕਾਲਖ ਪੁੱਟ ਕੇ ਦੂਰ ਕਰਨ ਦੇ ਸਮਰੱਥ ਹੈ, ਉਸ ਦੇ ਦਰ ਦਾ ਦਰਸ਼ਨ ਕਰਨ ਨਾਲ ਅਗਿਆਨ ਆਦਿਕ ਹਨੇਰੇ ਦੂਰ ਹੋ ਜਾਂਦੇ ਹਨ।

ਪਦ ਅਰਥ ਜਾ ਕੀ = ਜਿਸ (ਗੁਰੂ) ਦੀ। ਅੰਮ੍ਰਿਤਧਾਰ ਦ੍ਰਿਸਟਿ = ਅੰਮ੍ਰਿਤ ਵਸਾਣ ਵਾਲੀ ਦ੍ਰਿਸ਼ਟੀ। ਕਾਲੁਖ = ਪਾਪਾਂ-ਰੂਪ ਕਾਲਖ। ਖਨਿ = ਪੁੱਟ ਕੇ। ਖਨਿ ਉਤਾਰ = ਉਖੇੜ ਕੇ ਦੂਰ ਕਰਨ ਦੇ ਸਮਰੱਥ। ਤਿਮਰ = ਹਨੇਰਾ। ਜਾਹਿ = ਦੂਰ ਹੋ ਜਾਂਦੇ ਹਨ। ਦਰਸ ਦੁਆਰ = (ਜਿਸ ਦੇ) ਦਰ ਦਾ ਦਰਸ਼ਨ ਕਰਨ ਨਾਲ।

SikhNet (Spanish)El Arroyo del Ambrosial Néctar de Sus ojos lava el sarro y la mugre de los errores, la Visión de Su Puerta disipa la oscuridad de la ignorancia.

ਓਇ ਜੁ ਸੇਵਹਿ. ਸਬਦੁ ਸਾਰੁ; ਗਾਖੜੀ ਬਿਖਮ ਕਾਰ; ਤੇ ਨਰ ਭਵ ਉਤਾਰਿ, ਕੀਏ ਨਿਰਭਾਰ ॥

oe ju seveh. sabad saar; gaakharree bikham kaar; te nar bhav utaar, kee nirabhaar |

Sant Singh KhalsaWhoever accomplishes this most difficult task of contemplating the most sublime Word of the Shabad - those people cross over the terrifying world-ocean, and cast off their loads of sin.
Manmohan SinghThey, who contemplate the sublime Name, which is a hard and difficult task, those persons cross the world ocean and are rid of their load of sins.
Manmohan Singh (Punjabi)ਉਹ ਜਿਹੜੇ ਸ਼੍ਰੇਸ਼ਟ ਨਾਮ ਦਾ ਸਿਮਰਨ ਕਰਦੇ ਹਨ, ਜੋ ਕਿ ਸਖਤ ਤੇ ਔਖਾ ਕੰਮ ਹੈ, ਉਹ ਪੁਰਸ਼ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ ਅਤੇ ਪਾਪਾਂ ਦੇ ਬੋਝ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਓਹ ਜੋ ਆਪ ਕੇ ਸਿਖ (ਸਾਰ) ਸ੍ਰੇਸ਼ਟ ਸਬਦ ਕੋ ਸੇਵਤੇ ਹੈਂ ਔ ਅਤੀ (ਬਿਖਮ) ਕਠਨ ਭਗਤੀ ਰੂਪੀ ਕਾਰ ਕਰਤੇ ਹੈਂ, ਸੋ ਪੁਰਸ਼ ਆਪ ਨੇ ਪਾਪੋਂ ਕੇ ਭਾਰ ਸੇ ਰਹਿਤ ਕਰ ਕੇ ਸੰਸਾਰ ਸਮੁੰਦ੍ਰ ਸੇ ਪਾਰ ਕੀਏ ਹੈਂ॥
Prof. Sahib Singhਜੋ ਮਨੁੱਖ (ਉਸ ਦੇ) ਸ੍ਰੇਸ਼ਟ ਸ਼ਬਦ ਨੂੰ ਜਪਦੇ ਹਨ, ਅਤੇ (ਇਹ) ਔਖੀ ਤੇ ਬਿਖੜੀ ਕਾਰ ਕਰਦੇ ਹਨ, ਉਹਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਲੰਘਾ ਕੇ ਸਤਿਗੁਰੂ ਨੇ ਮੁਕਤ ਕਰ ਦਿੱਤਾ ਹੈ।

ਪਦ ਅਰਥ ਓਇ = ਉਹ ਮਨੁੱਖ (ਬਹੁ-ਵਚਨ)। ਸੇਵਹਿ = ਜਪਦੇ ਹਨ। ਸਾਰੁ = ਸ੍ਰੇਸ਼ਟ। ਗਾਖੜੀ = ਔਖੀ। ਬਿਖਮ = ਬਿਖੜੀ। ਤੇ ਨਰ = ਉਹ ਬੰਦੇ। ਭਵ ਉਤਾਰਿ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ। ਨਿਰਭਾਰ = ਭਾਰ ਤੋਂ ਰਹਿਤ, ਹੌਲੇ, ਮੁਕਤ।

SikhNet (Spanish)Aquéllos que realizan la más difícil tarea de meditar en la Palabra más Sublime del Shabd, logran cruzar el océano del mundo y se liberan de su carga de errores.

ਸਤਸੰਗਤਿ ਸਹਜ ਸਾਰਿ, ਜਾਗੀਲੇ ਗੁਰ ਬੀਚਾਰਿ; ਨਿੰਮਰੀ ਭੂਤ ਸਦੀਵ, ਪਰਮ ਪਿਆਰਿ ॥

satasangat sehaj saar, jaageele gur beechaar; ninmaree bhoot sadeev, param piaar |

Sant Singh KhalsaThe Sat Sangat, the True Congregation, is celestial and sublime; whoever remains awake and aware, contemplating the Guru, embodies humility, and is imbued forever with the Supreme Love of the Lord.
Manmohan SinghO Guru Angad, true, divine and sublime is thy association. Thou remain awake in the Guru's meditation, are the quintessence of humility and are ever imbued with the Lord's supreme love.
Manmohan Singh (Punjabi)ਹੇ ਗੁਰੂ ਅੰਗਦ! ਸਚੀ ਦੈਵੀ ਅਤੇ ਸ਼੍ਰੇਸ਼ਟ ਹੈ ਤੇਰੀ ਸੁਹਬਤ। ਤੂੰ ਗੁਰਾਂ ਦੇ ਸਿਮਰਨ ਅੰਦਰ, ਜਾਗਦਾ ਰਹਿੰਦਾ ਹੈ, ਨਿਮ੍ਰਤਾ ਦਾ ਨਚੋੜ ਹੈ ਅਤੇ ਪ੍ਰਭੂ ਦੇ ਮਹਾਨ ਪ੍ਰੇਮ ਨਾਲ ਹੇਮਸ਼ਾਂ ਹੀ ਰੰਗਿਆ ਹੋਇਆ ਹੈ।
Fareedkot Teekaਹੇ ਸਤਿਗੁਰੋ! ਆਪ ਕੀ ਸਤਿਸੰਗਤ ਸਹਿਜੇ ਹੀ ਸਾਰ ਰੂਪ ਹੈ, ਕਿਉਂ ਕਿ ਆਪ ਕੀ ਬੁਧੀ ਵੀਚਾਰ ਮੇਂ ਜਾਗੀ ਹੈ ਔ ਸਦਾ ਨਿੰਮ੍ਰੀਭੂਤ ਹੋ ਕਰ ਅਰਥਾਤ ਨਿੰਮ੍ਰਤਾ ਧਾਰ ਕਰ ਸਰਬ ਤੇ (ਪਰਮ) ਸੱਤਾ ਜੋ ਪਰਮੇਸ੍ਵਰ ਹੈ ਤਿਸ ਮੇਂ ਆਪ ਕਾ ਪਿਆਰ ਹੈ॥
Prof. Sahib Singh(ਉਹ ਮਨੁੱਖ) ਸਤਸੰਗਤ ਵਿਚ ਸਹਜ ਅਵਸਥਾ ਨੂੰ ਪ੍ਰਾਪਤ ਕਰਦੇ ਹਨ, ਸਤਿਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ (ਉਹਨਾਂ ਦੇ ਮਨ) ਜਾਗ ਪੈਂਦੇ ਹਨ; ਉਹ ਸਦਾ ਨਿੰਮ੍ਰਤਾ ਤੇ ਪਰਮ ਪਿਆਰ ਵਿਚ (ਭਿੱਜੇ) ਰਹਿੰਦੇ ਹਨ।

ਪਦ ਅਰਥ ਸਹਜ ਸਾਰਿ = ਸਹਜ ਦੀ ਸਾਰ ਲੈ ਕੇ, ਸਹਜ ਅਵਸਥਾ ਨੂੰ ਸੰਭਾਲ ਕੇ। ਸਹਜ = ਆਤਮਕ ਅਡੋਲਤਾ। ਜਾਗੀਲੇ = ਜਾਗ ਪੈਂਦੇ ਹਨ। ਗੁਰ ਬਿਚਾਰਿ = ਸਤਿਗੁਰੂ ਦੀ ਦੱਸੀ ਵਿਚਾਰ ਦੁਆਰਾ। ਨਿੰਮਰੀ ਭੂਤ = ਨੀਵੇਂ ਸੁਭਾਉ ਵਾਲੇ ਹੋ ਜਾਂਦੇ ਹਨ। ਪਿਆਰਿ = ਪਿਆਰ ਵਿਚ।

SikhNet (Spanish)La Saad Sangat es Celestial y Sublime, quien se conserva despierto y conciente, meditando en el Guru, encarna la Humildad y es imbuido para siempre en el Amor Supremo del Señor.

ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੨॥

kahu keerat. kal sahaar, sapat deep majhaar; lahanaa jagatr gur paras muraar |2|

Sant Singh KhalsaO Kal Sahaar, chant the Praises of Lehnaa throughout the seven continents; He met with the Lord, and became Guru of the World. ||2||
Manmohan SinghO Kalsahar, throughout the seven continents, recite thou the praise of Lehna, who meeting with his Lord, became the Guru of the world.
Manmohan Singh (Punjabi)ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।
Fareedkot Teekaਸ੍ਰੀ ਕਲ ਸਹਾਰ ਜੀ ਕਹਤੇ ਹੈਂ: ਮੁਰਾਰੀ ਰੂਪ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੈਂ ਤਿਨੋਂ ਕੋ ਸ੍ਰੀ ਲਹਿਣਾ ਜੀ (ਪਰਸ) ਮਿਲ ਕਰ ਕੇ ਸਪਤ ਦੀਪੋਂ ਕੇ ਬੀਚ ਸਰਬ ਜਗਤ ਕੇ ਗੁਰੂ ਸ੍ਰੀ ਗੁਰੂ ਅੰਗਦ ਸਹਿਬ ਜੀ ਭਏ ਹੈਂ। ਤਾਂ ਤੇ ਹੇ ਮਨ! ਐਸੇ ਸਤਿਗੁਰੋਂ ਕੀ ਕੀਰਤੀ ਕੋ ਕਹੁ, ਭਾਵ ਉਚਾਰਨ ਕਰ॥੨॥
Prof. Sahib Singhਹੇ ਕਲਸਹਾਰ! ਆਖ- ਮੁਰਾਰੀ ਦੇ ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਪਸਰ ਰਹੀ ਹੈ ॥੨॥
SikhNet (Spanish)Oh, dice Kal Sajaar, canta las Alabanzas de Lejna, a través de los siete continentes. Él encontró al Señor y se convirtió en el Guru del mundo. (2)
Answers quote the Granth verbatim with Ang citations. AI commentary is not Gurbani and not a religious ruling.