ਸਵਈਏ ਮਹਲੇ ਦੂਜੇ ਕੇ ੨ ॥
saveee mahale dooje ke 2 |
Sant Singh KhalsaSwaiyas In Praise Of The Second Mehl:
Manmohan SinghSaways in praise of the 2nd Guru.
Manmohan Singh (Punjabi)ਸਵੱਈਏ, ਦੂਜੀ ਪਾਤਿਸ਼ਾਹੀ ਦੀ ਉਪਮਾ ਵਿੱਚ।
Fareedkot Teekaਅਬ ਸੋਈ ਵੇਦ ਭੱਟੋਂ ਕੇ ਰੂਪ ਸੇ ਸ੍ਰੀ ਗੁਰੂ ਅੰਗਦ ਸਾਹਿਬ ਦੂਸਰੀ ਪਾਤਿਸ਼ਾਹੀ ਜੀ ਕਾ ਸੁਜਸੁ ਉਚਾਰਨ ਕਰਤੇ ਹੈਂ:
Prof. Sahib Singhਗੁਰੂ ਅੰਗਦ ਦੇਵ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
SikhNet (Spanish)Sweyas, en Alabanza de Guru Angad Dev, Mejl Segundo Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਸੋਈ ਪੁਰਖੁ ਧੰਨੁ ਕਰਤਾ; ਕਾਰਣ ਕਰਤਾਰੁ ਕਰਣ ਸਮਰਥੋ ॥
soee purakh dhan karataa; kaaran karataar karan samaratho |
Sant Singh KhalsaBlessed is the Primal Lord God, the Creator, the All-powerful Cause of causes.
Manmohan SinghBlessed is He, the Creator Lord Master, who is Omnipotent to do all deeds.
Manmohan Singh (Punjabi)ਮੁਬਾਰਕ ਹੈ ਉਹ ਸਿਰਜਣਹਾਰ, ਸੁਆਮੀ ਮਾਲਕ, ਜੋ ਸਾਰੇ ਕੰਮ ਕਰਨਾ ਨੂੰ ਸਰਬ ਸ਼ਕਤੀਵਾਨ ਹੈ।
Fareedkot Teekaਸਰਬ ਜਗਤ ਕੇ ਕਾਰਣ ਜੋ ਮਹਤਤ ਆਦੀ ਹੈਂ ਤਿਨੋਂ ਕਾ ਕਰਤਾ ਜੋ ਬ੍ਰਹਮਾ ਤਿਨ ਬ੍ਰਹਮਾਦਿਕ ਈਸਰੋਂ ਕੇ ਕਰਨ ਕੋ ਸਮਰਥ ਸੋਈ ਕਰਤਾ ਪੁਰਖ ਧੰਨ ਹੈ॥
Prof. Sahib Singhਧੰਨ ਹੈ ਉਹ ਕਰਤਾਰ ਸਰਬ-ਵਿਆਪਕ ਹਰੀ, ਜੋ ਇਸ ਸ੍ਰਿਸ਼ਟੀ ਦਾ ਮੂਲ ਕਾਰਨ ਹੈ, ਸਿਰਜਣ ਵਾਲਾ ਹੈ ਤੇ ਸਮਰੱਥਾ ਵਾਲਾ ਹੈ।ਪਦ ਅਰਥ ਪੁਰਖੁ = ਵਿਆਪਕ ਹਰੀ। ਕਾਰਣ ਕਰਣ = ਸ੍ਰਿਸ਼ਟੀ ਦਾ ਕਾਰਣ, ਸ੍ਰਿਸ਼ਟੀ ਦਾ ਸਿਰਜਣਹਾਰ। ਸਮਰਥੋ = ਸਮਰੱਥਾ ਵਾਲਾ, ਸਾਰੀਆ ਤਾਕਤਾਂ ਦਾ ਮਾਲਕ।
SikhNet (Spanish)Bendito sea el Señor Dios Primordial, el Creador, el Todopoderoso, Causa de causas,
ਸਤਿਗੁਰੂ ਧੰਨੁ ਨਾਨਕੁ; ਮਸਤਕਿ ਤੁਮ. ਧਰਿਓ ਜਿਨਿ ਹਥੋ ॥
satiguroo dhan naanak; masatak tum. dhario jin hatho |
Sant Singh KhalsaBlessed is the True Guru Nanak, who placed His hand upon Your forehead.
Manmohan SinghBlessed is Nanak, the True Guru, who has placed his hand on thy brow, O Guru Angad.
Manmohan Singh (Punjabi)ਮੁਬਾਰਕ ਹਨ ਸੱਚੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਤੇਰੇ ਮੱਥੇ ਉਤੇ ਆਪਣਾ ਹੱਥ ਰਖਿਆ ਹੈ, ਹੇ ਗੁਰੂ ਅੰਗਦ!
Fareedkot Teekaਸੋ ਸਰੂਪ ਸ੍ਰੀ ਸਤਿਗੁਰੂ ਨਾਨਕ ਸਾਹਿਬ ਜੀ ਧੰਨਿਤਾ ਜੋਗ ਭਏ ਹੈਂ ਜਿਨੋਂ ਨੇ ਤੁਮਾਰੇ ਮਸਤਕ ਪਰ ਹੱਥ ਧਾਰਨ ਕੀਆ ਹੈ॥
Prof. Sahib Singhਧੰਨ ਹੈ ਸਤਿਗੁਰੂ ਨਾਨਕ, ਜਿਸ ਨੇ (ਹੇ ਗੁਰੂ ਅੰਗਦ!) ਤੇਰੇ ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ।ਪਦ ਅਰਥ ਮਸਤਕਿ ਤੁਮ = ਤੇਰੇ ਮੱਥੇ ਉੱਤੇ (ਹੇ ਗੁਰੂ ਅੰਗਦ!)। ਜਿਨਿ = ਜਿਸ (ਗੁਰੂ ਨਾਨਕ) ਨੇ।
SikhNet (Spanish)Bendito sea Guru Nanak, el Verdadero, Quien colocó Su Mano sobre tu frente.
ਤ ਧਰਿਓ ਮਸਤਕਿ ਹਥੁ ਸਹਜਿ; ਅਮਿਉ ਵੁਠਉ ਛਜਿ; ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥
t dhario masatak hath sehaj; amiau vutthau chhaj; sur nar gan mun bohiy agaaj |
Sant Singh KhalsaWhen He placed His hand upon Your forehead, then the celestial nectar began to rain down in torrents; the gods and human beings, heavenly heralds and sages were drenched in its fragrance.
Manmohan SinghWhen Guru Nanak placed his hand on thy forehead, then the Divine Nectar began to rain in torrents (van-loads), and the gods, men, heavenly heralds and sages were manifestly perfumed.
Manmohan Singh (Punjabi)ਜਦ ਗੁਰੂ ਨਾਨਕ ਨੇ ਤੇਰੇ ਮੱਥੇ ਉਤੇ ਆਪਣਾ ਹੱਥ ਰੱਖਿਆ, ਤਦ ਰੱਬੀ ਅੰਮ੍ਰਿਤ ਮੁਸਲਾਧਾਰ (ਛਜੀ) ਵਰਸਨਾ ਸ਼ੁਰੂ ਹੋ ਗਿਆ ਅਤੇ ਦੇਵਤੇ ਮਨੁਸ਼ ਇਲਾਹੀ ਏਲਚੀ ਅਤੇ ਰਿiੀ ਪ੍ਰਗਟ ਹੀ ਸੁੰਗਧਤ ਥੀ ਗਏ।
Fareedkot Teekaਤਿਸ ਸ੍ਰੀ ਸਤਿਗੁਰ ਜੀ ਨੇ ਜਬ ਤੁਮਾਰੇ ਮਸਤਕ ਪਰ ਹੱਥ ਧਰਿਆ ਤਬ ਸਹਜੇ ਹੀ ਉਪਦੇਸ ਅੰਮ੍ਰਿਤ (ਵੁਠਉ) ਬਰਸਾਵਣਾ ਕੀਆ, ਆਪ ਸੇ (ਛਜ) ਸੋਭਤੇ ਭਏ ਹੋ, ਪੁਨਾ ਤਿਸੀ ਨਾਮ ਅੰਮ੍ਰਿਤ ਤੇ (ਸੁਰਿ) ਦੇਵਤੇ (ਨਰ) ਮਨੁਖ ਔ ਮੁਨੀ ਜੋ (ਗਣ) ਸਮੂਹ ਹੈ, ਸੋ ਸਭੀ (ਅਗਾਜਿ) ਪ੍ਰਗਟ ਜਸਰੂਪ (ਬੋਹਿਯ) ਸੁੰਗਧੀ ਵਾ ਗੌਰਵਤਾ ਸੰਜੁਕਤ ਹੂਏ ਹੈਂ॥
Prof. Sahib Singhਤਦੋਂ ਸਹਿਜੇ ਹੀ (ਗੁਰੂ ਨਾਨਕ ਨੇ ਤੇਰੇ) ਮੱਥੇ ਉੱਤੇ ਹੱਥ ਰੱਖਿਆ। (ਤੇਰੇ ਹਿਰਦੇ ਵਿਚ) ਨਾਮ-ਅੰਮ੍ਰਿਤ ਛਹਬਰ ਲਾ ਕੇ ਵੱਸ ਪਿਆ, ਜਿਸ ਦੀ ਬਰਕਤਿ ਨਾਲ ਦੇਵਤੇ, ਮਨੁੱਖ, ਗਣ ਤੇ ਰਿਸ਼ੀ ਮੁਨੀ ਪ੍ਰਤੱਖ ਤੌਰ ਤੇ ਭਿੱਜ ਗਏ।ਪਦ ਅਰਥ ਅਮਿਉ = ਅੰਮ੍ਰਿਤ। ਵੁਠਉ = ਵੱਸ ਪਿਆ। ਛਜਿ = ਛੱਜੀਂ ਖਾਰੀਂ, ਛਹਬਰ ਲਾ ਕੇ। ਬੋਹਿਯ = ਭਿੱਜ ਗਏ, ਤਰੋ-ਤਰ ਹੋ ਗਏ, ਸੁਗੰਧਿਤ ਹੋ ਗਏ। ਅਗਾਜਿ = ਪ੍ਰਤੱਖ ਤੌਰ ਤੇ।
SikhNet (Spanish)Cuando Él posó Su Mano sobre tu frente, entonces el Néctar Celestial, calló como torrente, los dioses, los seres humanos, los heraldos celestiales y los sabios se empaparon de Su Fragancia.
ਮਾਰਿਓ ਕੰਟਕੁ ਕਾਲੁ ਗਰਜਿ; ਧਾਵਤੁ ਲੀਓ ਬਰਜਿ; ਪੰਚ ਭੂਤ ਏਕ ਘਰਿ, ਰਾਖਿ ਲੇ ਸਮਜਿ ॥
maario kanttak kaal garaj; dhaavat leeo baraj; panch bhoot ek ghar, raakh le samaj |
Sant Singh KhalsaYou challenged and subdued the cruel demon of death; You restrained Your wandering mind; You overpowered the five demons and You keep them in one home.
Manmohan SinghChallenging, thou destroyed the agonising death, restrained thy wandering mind and controlling the five demons kept them in thy one home.
Manmohan Singh (Punjabi)ਲਲਕਾਰ ਕੇ, ਤੂੰ ਦੁਖਦਾਈ ਮੌਤ ਨੂੰ ਮਾਰ ਸੁਟਿਆ ਭਟਕਦੇ ਹੋਏ ਮਨ ਨੂੰ ਰੋਕ ਲਿਆ ਅਤੇ ਪੰਜਾਂ ਭੁਤਨਿਆਂ ਨੂੰ ਕਾਬੂ ਕਰ, ਉਨ੍ਹਾਂ ਨੂੰ ਆਪਣੇ ਇਕ ਧਾਮ ਅੰਦਰ ਟਿਕਾ ਲਿਆ।
Fareedkot Teekaਕਾਲ ਰੂਪੀ (ਕੰਟਕੁ) ਦੁਖਦਾਇਕ ਸ਼ਤ੍ਰੂ ਕੋ ਤੁਮਨੇ ਗਰਜ ਕਰ ਕੇ ਮਾਰ ਲੀਆ ਹੈ ਔ ਮਨ ਕੋ ਸੰਕਲਪੋਂ ਮੇਂ ਧਾਵਣੇ ਸੇ ਬਰਜ ਲੀਆ ਹੈ। ਔ ਕਾਮਾਦੀ ਪੰਚ ਭੂਤ ਜੋ (ਸਮਜਿ) ਸੰ+ਅਜ=ਭਲੀ ਪ੍ਰਕਾਰ ਅਜੀਤ ਥੇ ਤਿਨ ਕੋ ਏਕ ਰਿਦੇ ਘਰ ਮੇਂ ਰਾਖ ਲੀਆ, ਭਾਵ ਰੋਕ ਲੀਆ ਹੈ॥
Prof. Sahib Singh(ਹੇ ਗੁਰੂ ਅੰਗਦ!) ਤੂੰ ਦੁਖਦਾਈ ਕਾਲ ਨੂੰ ਆਪਣਾ ਬਲ ਵਿਖਾ ਕੇ ਨਾਸ ਕਰ ਦਿੱਤਾ, ਆਪਣੇ ਮਨ ਨੂੰ ਭਟਕਣ ਤੋਂ ਰੋਕ ਲਿਆ, ਤੇ ਕਾਮਾਦਿਕ ਪੰਜਾਂ ਨੂੰ ਹੀ ਇੱਕ ਥਾਂ ਇਕੱਠਾ ਕਰ ਕੇ ਕਾਬੂ ਕਰ ਲਿਆ।ਪਦ ਅਰਥ ਕੰਟਕੁ = ਕੰਡਾ (ਭਾਵ, ਦੁਖਦਾਈ)। ਗਰਜਿ = ਗਰਜ ਕੇ, ਆਪਣਾ ਬਲ ਦਿਖਾ ਕੇ। ਧਾਵਤੁ = ਭਟਕਦਾ। ਬਰਜਿ ਲੀਓ = ਰੋਕ ਲਿਆ। ਪੰਚ ਭੂਤ = ਕਾਮ ਆਦਿਕ ਪੰਜਾਂ ਨੂੰ। ਸਮਜਿ = ਇਕੱਠੇ ਕਰ ਕੇ, ਸਮੇਟ ਕੇ (ਸਮਜ = ਸੰਸਕ੍ਰਿਤ ਵਿਚ ਇਕੱਠਾ ਕਰਨ ਨੂੰ ਕਹਿੰਦੇ ਹਨ, ਇਸ ਤੋਂ 'ਸਮਾਜ' 'ਨਾਂਵ' ਬਣਿਆ ਹੈ)।
SikhNet (Spanish)Retaste y conquistaste a la cruel y malvada muerte, restringiste tu inquieta mente, conquistaste a los cinco enemigos y los pusiste bajo tu control.
ਜਗੁ ਜੀਤਉ. ਗੁਰ ਦੁਆਰਿ; ਖੇਲਹਿ ਸਮਤ ਸਾਰਿ; ਰਥੁ ਉਨਮਨਿ, ਲਿਵ ਰਾਖਿ ਨਿਰੰਕਾਰਿ ॥
jag jeetau. gur duaar; kheleh samat saar; rath unaman, liv raakh nirankaar |
Sant Singh KhalsaThrough the Guru's Door, the Gurdwara, You have conquered the world; You play the game even-handedly. You keep the flow of your love steady for the Formless Lord.
Manmohan SinghThrough Guru Nanak, thou have conquered the world, thou play the game of equality and keep fixed the flow of thy steady love in the formless Lord.
Manmohan Singh (Punjabi)ਗੁਰੂ ਨਾਨਕ ਦੇ ਰਾਹੀਂ ਤੂੰ ਸੰਸਾਰ ਨੂੰ ਜਿੱਤ ਲਿਆ ਹੈ, ਤੂੰ ਸਮਾਨਤਾ ਦੀ ਖੇਡ ਖੇਡਦਾ ਹੈ ਅਤੇ ਆਪਦੀ ਅਡੋਲ ਪ੍ਰੀਤ ਦੇ ਪਰਵਾਹ ਨੂੰ ਸਰੂਪ ਰਹਿਤ ਸੁਆਮੀ ਅੰਦਰ ਜੋੜੀ ਰਖਦਾ ਹੈ।
Fareedkot Teekaਗੁਰੋਂ ਦ੍ਵਾਰੇ ਉਪਦੇਸ਼ ਲੇ ਕਰ ਜਗਤ ਕੋ ਤੁਮਨੇ ਜੀਤ ਲੀਆ ਹੈ, ਤਿਸੀ ਤੇ ਆਪ ਸਮਤਾ ਰੂਪੀ (ਸਾਰ) ਬਾਜੀ ਖੇਲ ਰਹੇ ਹੈਂ, ਕਿਉਂ ਕਿ (ਉਨਮਨਿ) ਤੁਰੀਆ ਸਰੂਪ ਨਿਰੰਕਾਰ ਮੇਂ ਮਨ ਕੀ ਬ੍ਰਿਤੀ (ਰਥੁ), ਭਾਵ ਪ੍ਰਵਾਹ ਆਪ ਨੇ ਰਾਖਿਆ ਹੈ॥
Prof. Sahib Singh(ਹੇ ਗੁਰੂ ਅੰਗਦ!) ਗੁਰੂ (ਨਾਨਕ) ਦੇ ਦਰ ਤੇ ਪੈ ਕੇ ਤੂੰ ਜਗਤ ਨੂੰ ਜਿੱਤ ਲਿਆ ਹੈ, ਤੂੰ ਸਮਤਾ ਦੀ ਬਾਜ਼ੀ ਖੇਲ ਰਿਹਾ ਹੈਂ; (ਭਾਵ, ਤੂੰ ਸਭ ਇੱਕ ਦ੍ਰਿਸ਼ਟੀ ਨਾਲ ਵੇਖ ਰਿਹਾ ਹੈਂ)। ਨਿਰੰਕਾਰ ਵਿਚ ਲਿਵ ਰੱਖਣ ਕਰ ਕੇ ਤੇਰੀ ਬ੍ਰਿਤੀ ਦਾ ਪ੍ਰਵਾਹ ਪੂਰਨ ਖਿੜਾਉ ਦੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ।ਪਦ ਅਰਥ ਜੀਤਉ = ਜਿੱਤ ਲਿਆ ਹੈ। ਗੁਰਦੁਆਰਿ = ਗੁਰੂ ਦੇ ਦਰ ਤੇ (ਪੈ ਕੇ)। ਸਮਤ = ਸਭ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਣਾ। ਸਾਰਿ = ਨਰਦ। ਸਮਤ ਸਾਰਿ = ਸਮਤਾ ਦੀ ਬਾਜ਼ੀ। ਖੇਲਹਿ = ਤੂੰ ਖੇਡਦਾ ਹੈਂ। ਲਿਵ ਰਥੁ = ਲਿਵ ਦਾ ਰਥ, ਬ੍ਰਿਤੀ ਦਾ ਪਰਵਾਹ। ਉਨਮਨਿ = ਉਨਮਨ ਅਵਸਥਾ ਵਿਚ, ਪੂਰਨ ਖਿੜਾਉ ਵਿਚ। ਰਾਖਿ = ਰੱਖ ਕੇ, ਰੱਖਣ ਦੇ ਕਾਰਨ। ਨਿਰੰਕਾਰਿ = ਅਕਾਲ ਪੁਰਖ ਵਿਚ।
SikhNet (Spanish)A través de la Puerta del Guru, el Gurdwara, has conquistado el mundo, jugaste un juego parejo, conservaste el flujo de tu Amor constante hacia el Señor Sin Forma.
ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੧॥
kahu keerat. kal sahaar, sapat deep majhaar; lahanaa jagatr gur paras muraar |1|
Sant Singh KhalsaO Kal Sahaar, chant the Praises of Lehnaa throughout the seven continents; He met with the Lord, and became Guru of the World. ||1||
Manmohan SinghO Kalsahar, throughout the seven continents, recite thou the praise of Lehna, who meeting with his Lord, became the Guru of the world.
Manmohan Singh (Punjabi)ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।
Fareedkot Teekaਸ੍ਰੀ ਕਲ ਸਹਾਰ ਜੀ ਕਹਤੇ ਹੈਂ: ਮੁਰਾਰੀ ਰੂਪ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੈਂ ਤਿਨੋਂ ਕੋ ਸ੍ਰੀ ਲਹਿਣਾ ਜੀ (ਪਰਸ) ਮਿਲ ਕਰ ਕੇ ਸਪਤ ਦੀਪੋਂ ਕੇ ਬੀਚ ਸਰਬ ਜਗਤ ਕੇ ਗੁਰੂ ਸ੍ਰੀ ਗੁਰੂ ਅੰਗਦ ਸਹਿਬ ਜੀ ਭਏ ਹੈਂ। ਤਾਂ ਤੇ ਹੇ ਮਨ! ਐਸੇ ਸਤਿਗੁਰੋਂ ਕੀ ਕੀਰਤੀ ਕੋ ਕਹੁ, ਭਾਵ ਉਚਾਰਨ ਕਰ॥੧॥
Prof. Sahib Singhਹੇ ਕਲਸਹਾਰ! ਆਖ- ਹਰੀ-ਰੂਪ ਜਗਤ ਦੇ ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਭਾਵ, ਗੁਰੂ ਨਾਨਕ ਦੀ ਚਰਨੀਂ ਲੱਗ ਕੇ) ਲਹਣੇ ਦੀ ਸੋਭਾ ਸਾਰੇ ਸੰਸਾਰ ਵਿਚ ਫੈਲ ਰਹੀ ਹੈ ॥੧॥ਪਦ ਅਰਥ ਕੀਰਤਿ = ਸੋਭਾ। ਕਲ ਸਹਾਰ = ਹੇ ਕਲਸਹਾਰ! ਸਪਤ ਦੀਪ ਮਝਾਰ = ਸੱਤਾਂ ਦੀਪਾਂ ਵਿਚ (ਭਾਵ, ਸਾਰੀ ਦੁਨੀਆ ਵਿਚ)। ਲਹਣਾ ਕੀਰਤਿ = ਲਹਣੇ ਦੀ ਸੋਭਾ। ਜਗਤ੍ਰ ਗੁਰੁ = ਜਗਤ ਦੇ ਗੁਰੂ (ਨਾਨਕ ਦੇਵ ਜੀ) ਨੂੰ। ਪਰਸਿ = ਪਰਸ ਕੇ, ਛੁਹ ਕੇ। ਮੁਰਾਰਿ = ਮੁਰਾਰੀ-ਰੂਪ ਗੁਰੂ ਨਾਨਕ ਨੂੰ (ਮੁਰ-ਅਰਿ) ॥੧॥
SikhNet (Spanish)Oh Kal Sajaar, canta las Alabanzas de Lejna, por los siete continentes, Él encontró al Señor y se convirtió en el Guru del mundo. (1)