ਤੈ ਤਉ. ਦ੍ਰਿੜਿਓ ਨਾਮੁ ਅਪਾਰੁ, ਬਿਮਲ ਜਾਸੁ ਬਿਥਾਰੁ; ਸਾਧਿਕ ਸਿਧ ਸੁਜਨ, ਜੀਆ ਕੋ ਅਧਾਰੁ ॥
tai tau. drirrio naam apaar, bimal jaas bithaar; saadhik sidh sujan, jeea ko adhaar |
Sant Singh KhalsaYou hold tight to the Naam, the Name of the Infinite Lord; Your expanse is immaculate. You are the Support of the Siddhas and seekers, and the good and humble beings.
Manmohan SinghThou resolutely remember the Name of the Infinite Lord, immaculate is whose extent and who is the support of the seekers, adepts, good people and all the beings.
Manmohan Singh (Punjabi)ਤੂੰ ਪੱਕੀ ਤਰ੍ਹਾਂ ਉਸ ਬੇਅੰਤ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਪਵਿੱਤਰ ਹੈ ਜਿਸ ਦਾ ਵਿਸਥਾਰ ਅਤੇ ਜੋ ਅਭਿਆਸੀਆਂ, ਪਵਿੱਤਰ ਪੁਰਸ਼ਾ ਨੇਕ-ਬੰਦਿਆਂ ਅਤੇ ਸਾਰੇ ਜੀਵਾਂ ਦਾ ਆਸਰਾ ਹੈ।
Fareedkot Teekaਹੇ ਸ੍ਰੀ ਗੁਰੂ ਅੰਗਦ ਸਾਹਿਬ ਜੀ! ਆਪ ਨੇ ਤੋ ਅਪਨੇ ਰਿਦੇ ਮੇਂ ਅਪਾਰ ਵਾਹਿਗੁਰੂ ਕਾ ਨਾਮ ਦ੍ਰਿੜ ਕੀਆ ਹੈ। ਜਿਸ ਕਾ (ਬਿਮਲ) ਨਿਰਮਲ ਬਿਸਥਾਰ ਹੈ ਔ ਸਾਸਨ ਕਰਨੇ ਵਾਲੇ ਔ ਸਿਧ ਗੁਨਾ (ਸੁਜਨ) ਸਰੇਸਟ ਜਨ ਆਦੀ ਸਰਬ ਜੀਵੋਂ ਕਾ ਆਸਰਾ ਸਰੂਪ ਹੈ॥
Prof. Sahib Singh(ਹੇ ਗੁਰੂ ਅੰਗਦ!) ਤੂੰ ਤਾਂ (ਅਕਾਲ ਪੁਰਖ ਦੇ) ਅਪਾਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ, ਤੇਰੀ ਨਿਰਮਲ ਸੋਭਾ ਖਿੱਲਰੀ ਹੋਈ ਹੈ। ਤੂੰ ਸਾਧਿਕ ਸਿੱਧ ਅਤੇ ਸੰਤ ਜਨਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ।ਪਦ ਅਰਥ ਤੈ ਤਉ = ਤੂੰ ਤਾਂ। ਦ੍ਰਿ੍ਰੜਿਓ = ਦ੍ਰਿੜ੍ਹ ਕੀਤਾ ਹੈ, ਹਿਰਦੇ ਵਿਚ ਟਿਕਾਇਆ ਹੈ। ਅਪਾਰੁ = ਬੇਅੰਤ। ਬਿਮਲ = ਨਿਰਮਲ। ਜਾਸੁ = ਜਸ, ਸੋਭਾ। ਬਿਥਾਰੁ = ਵਿਸਥਾਰ, ਪਸਾਰਾ। ਸੁਜਨ = ਨੇਕ ਲੋਕ।
SikhNet (Spanish)Te aferras al Naam, el Nombre del Señor Infinito, Tu expansión es Inmaculada, Eres el Soporte de los Siddhas y buscadores, de los seres buenos y humildes.
ਤੂ ਤਾ. ਜਨਿਕ ਰਾਜਾ ਅਉਤਾਰੁ; ਸਬਦੁ ਸੰਸਾਰਿ ਸਾਰੁ; ਰਹਹਿ ਜਗਤ੍ਰ, ਜਲ ਪਦਮ ਬੀਚਾਰ ॥
too taa. janik raajaa aautaar; sabad sansaar saar; raheh jagatr, jal padam beechaar |
Sant Singh KhalsaYou are the incarnation of King Janak; the contemplation of Your Shabad is sublime throughout the universe. You abide in the world like the lotus on the water.
Manmohan SinghThou are the incarnation of Janak, the King, sublime is the contemplation of thy world in this universe. Thou live in this world like lotus in the water.
Manmohan Singh (Punjabi)ਤੂੰ ਜਨਕ ਪਾਤਿਸ਼ਾਹ ਦਾ ਅਵਤਾਰ ਹੈ, ਸ਼੍ਰੇਸ਼ਟ ਹੈ ਤੇਰੀ ਬਾਣੀ ਦੀ ਸੋਚ-ਵਿਚਾਰ ਇਸ ਆਲਮ ਅੰਦਰ। ਤੂੰ ਇਸ ਜਹਾਨ ਵਿੱਚ ਪਾਣੀ ਅੰਦਰ ਕੰਵਲ ਦੀ ਨਿਆਈ ਵਿਚਰਦਾ ਹੈ।
Fareedkot Teekaਸਰਬ ਕਾ (ਜਨਕ) ਪਿਤਾ ਔ ਸਰਬ ਕਾ ਜੋ ਰਾਜਾ ਸ੍ਰੀ ਅਕਾਲ ਪੁਰਖ ਹੈ, ਤੂੰ ਤੋ ਤਿਸ ਕਾ ਅਵਤਾਰ ਹੈਂ ਔ ਇਸ ਸੰਸਾਰ ਮੇਂ ਤੇਰਾ ਸਬਦ ਹੀ ਸਾਰ ਰੂਪ ਹੈ। ਪੁਨਾ ਬੀਚਾਰ ਕਰ ਕੇ ਜਗਤ ਮੇਂ ਐਸੇ ਨਿਰਲੇਪ ਰਹਿਤੇ ਹੋ ਜੈਸੇ ਜਲ ਕੇ ਬੀਚ ਕਮਲ ਪਤ੍ਰ ਅਲੇਪ ਰਹਿਤਾ ਹੈ॥
Prof. Sahib Singh(ਹੇ ਗੁਰੂ ਅੰਗਦ!) ਤੂੰ ਤਾਂ (ਨਿਰਲੇਪਤਾ ਵਿਚ) ਰਾਜਾ ਜਨਕ ਦਾ ਅਵਤਾਰ ਹੈਂ (ਭਾਵ, ਜਿਵੇਂ ਰਾਜਾ ਜਨਕ ਨਿਰਲੇਪ ਰਹਿੰਦਾ ਸੀ, ਤਿਵੇਂ ਤੂੰ ਨਿਰਲੇਪ ਰਹਿੰਦਾ ਹੈਂ)। ਜਗਤ ਵਿਚ (ਤੇਰਾ) ਸ਼ਬਦ ਸ੍ਰੇਸ਼ਟ ਹੈ, ਤੂੰ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈਂ; ਜਿਵੇਂ ਕੌਲ ਫੁੱਲ ਜਲ ਵਿਚ।ਪਦ ਅਰਥ ਰਹਹਿ = ਤੂੰ ਰਹਿੰਦਾ ਹੈਂ। ਜਗਤ੍ਰ = ਜਗਤ ਵਿਚ। ਜਲ ਪਦਮ ਬੀਚਾਰ = ਜਿਵੇਂ ਜਲ ਵਿਚ ਪਦਮ (ਕੰਵਲ) ਰਹਿੰਦਾ ਹੈ (ਭਾਵ, ਨਿਰਲੇਪ ਰਹਿੰਦਾ ਹੈ)। ਜੀਆ = ਜ਼ਿੰਦਗੀ। ਕੋ = ਦਾ।
SikhNet (Spanish)Eres la encarnación del Rey Yanak, la Meditación en Tu Shabd es Sublime, a través del Universo, habitas en el mundo como el Loto en el agua.
ਕਲਿਪ ਤਰੁ ਰੋਗ ਬਿਦਾਰੁ, ਸੰਸਾਰ ਤਾਪ ਨਿਵਾਰੁ; ਆਤਮਾ ਤ੍ਰਿਬਿਧਿ. ਤੇਰੈ ਏਕ ਲਿਵ ਤਾਰ ॥
kalip tar rog bidaar, sansaar taap nivaar; aatamaa tribidh. terai ek liv taar |
Sant Singh KhalsaLike the Elyisan Tree, You cure all illnesses and take away the sufferings of the world. The three-phased soul is lovingly attuned to You alone.
Manmohan SinghLike the elysian tree thou eradicate ailments and efface the sufferings of the world. The attention of my three-phased mind is fixed in thy love alone.
Manmohan Singh (Punjabi)ਸਵਰਗੀ ਬਿਰਛ ਦੀ ਮਾਨੰਦ ਤੂੰ ਜਗਤ ਦੀਆਂ ਬੀਮਾਰੀਆਂ ਨੂੰ ਨਸ਼ਟ ਅਤੇ ਦੁਖੜਿਆਂ ਨੂੰ ਦੁਰ ਕਰ ਦਿੰਦਾ ਹੈ। ਤਿੰਨਾਂ ਹਾਲਤਾਂ ਵਾਲੇ ਮੇਰੇ ਮਨ ਦੀ ਬਿਰਤੀ ਕੇਵਲ ਤੇਰੇ ਹੀ ਪ੍ਰੇਮ ਅੰਦਰ ਜੁੜੀ ਹੋਈ ਹੈ।
Fareedkot Teekaਕਲਪ ਬ੍ਰਿਛ ਹੋ ਕਰ ਕਾਮਨਾ ਕੋ ਪੂਰਨ ਕਰ ਕੇ ਅਗਿਆਨ ਰੂਪੀ ਰੋਗ ਕੋ (ਬਿਦਾਰ) ਨਸਟ ਕਰਤੇ ਹੂਏ ਸੰਸਾਰ ਕੇ ਤਾਪੋਂ ਕੋ ਨਿਵਾਰਨ ਕਰਤੇ ਹੋ। ਔਰ ਜੀਵੋਂ ਕਾ ਮਨ ਤੌ ਸਤੋ, ਰਜੋ, ਤਮੋ ਆਦੀ ਤ੍ਰਿਗੁਣ ਆਤਮਕ ਹੈ ਔ ਤੇਰੇ ਮਨ ਮੇਂ ਏਕ ਪ੍ਰਮਾਤਮਾ ਕੀ ਲਿਵ ਤੇਲ ਧਾਰਾ ਵਤ ਲਾਗ ਰਹੀ ਹੈ। ਵਾ ਤ੍ਰਿਬਧਿ ਆਤਮਾ ਜੋ ਬ੍ਰਹਮ ਵਿਸਨ ਸਿਵਜੀ ਤ੍ਰਿਮੂਰਤੀ ਹੋ ਰਹਾ ਹੈ, ਸੋ ਤੇਰੇ ਮਤ ਮੇਂ ਏਕ ਸਰੂਪ ਹੀ ਹੈ, ਤਾਂ ਤੇ ਤਿਸੀ ਮੇਂ ਤੇਲ ਧਾਰ ਵਤ ਅਖੰਡ ਬ੍ਰਿਤੀ ਲਗ ਰਹੀ ਹੈ॥
Prof. Sahib Singh(ਹੇ ਗੁਰੂ ਅੰਗਦ!) ਤੂੰ ਕਲਪ ਰੁੱਖ ਹੈਂ, ਰੋਗਾਂ ਦੇ ਦੂਰ ਕਰਨ ਵਾਲਾ ਹੈਂ, ਸੰਸਾਰ ਦੇ ਦੁੱਖਾਂ ਨੂੰ ਨਿਵਿਰਤ ਕਰਨ ਵਾਲਾ ਹੈਂ। ਸਾਰੇ ਸੰਸਾਰੀ ਜੀਵ ਤੇਰੇ (ਚਰਨਾਂ) ਵਿਚ ਇੱਕ-ਰਸ ਲਿਵ ਲਾਈ ਬੈਠੇ ਹਨ।ਪਦ ਅਰਥ ਕਲਿਪਤਰੁ = ਕਲਪ ਰੁੱਖ, ਮਨੋ-ਕਾਮਨਾਂ ਪੂਰੀਆਂ ਕਰਨ ਵਾਲਾ ਰੁੱਖ। (ਸੰਸਕ੍ਰਿਤ ਦੇ ਵਿਦਵਾਨਾਂ ਨੇ ਮੰਨਿਆ ਹੈ ਕਿ ਇਹ ਰੁੱਖ ਇੰਦ੍ਰ ਦੇ ਸ੍ਵਰਗ ਵਿਚ ਹੈ। ਵੇਖੋ, ਆਸਾ ਦੀ ਵਾਰ ਸਟੀਕ, ਪਉੜੀ ੧੩, 'ਪਾਰਿਜਾਤੁ')। ਰੋਗ ਬਿਦਾਰੁ = ਰੋਗਾਂ ਨੂੰ ਦੂਰ ਕਰਨ ਵਾਲਾ। ਸੰਸਾਰ ਤਾਪ ਨਿਵਾਰੁ = ਸੰਸਾਰ ਦੇ ਤਾਪਾਂ ਦਾ ਨਿਵਾਰਨ ਵਾਲਾ। ਆਤਮਾ ਤ੍ਰਿਬਿਧਿ = ਤਿੰਨਾਂ ਕਿਸਮਾਂ ਵਾਲੇ (ਭਾਵ, ਤਿੰਨਾਂ ਗੁਣਾਂ ਵਿਚ ਵਰਤਨ ਵਾਲੇ) ਜੀਵ, ਸੰਸਾਰੀ ਜੀਵ। ਤੇਰੈ = ਤੇਰੇ ਵਿਚ (ਹੇ ਗੁਰੂ ਅੰਗਦ!)। ਏਕ ਲਿਵ ਤਾਰ = ਇੱਕ-ਰਸ ਲਿਵ ਲਾਈ ਰੱਖਦੇ ਹਨ।
SikhNet (Spanish)Como el Árbol de Eliseo curas las enfermedades y los sufrimientos del mundo, el Alma de tres semblantes está entonada sólo en Ti.
ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੩॥
kahu keerat. kal sahaar, sapat deep majhaar; lahanaa jagatr gur paras muraar |3|
Sant Singh KhalsaO Kal Sahaar, chant the Praises of Lehnaa throughout the seven continents; He met with the Lord, and became Guru of the World. ||3||
Manmohan SinghO Kalsahar, throughout the seven continents, recite thou the praise of Lehna, who, meeting with his Lord, became the Guru of the world.
Manmohan Singh (Punjabi)ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।
Fareedkot Teekaਸ੍ਰੀ ਕਲ ਸਹਾਰ ਜੀ ਕਹਤੇ ਹੈਂ: ਮੁਰਾਰੀ ਰੂਪ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੈਂ ਤਿਨੋਂ ਕੋ ਸ੍ਰੀ ਲਹਿਣਾ ਜੀ (ਪਰਸ) ਮਿਲ ਕਰ ਕੇ ਸਪਤ ਦੀਪੋਂ ਕੇ ਬੀਚ ਸਰਬ ਜਗਤ ਕੇ ਗੁਰੂ ਸ੍ਰੀ ਗੁਰੂ ਅੰਗਦ ਸਹਿਬ ਜੀ ਭਏ ਹੈਂ। ਤਾਂ ਤੇ ਹੇ ਮਨ! ਐਸੇ ਸਤਿਗੁਰੋਂ ਕੀ ਕੀਰਤੀ ਕੋ ਕਹੁ, ਭਾਵ ਉਚਾਰਨ ਕਰ॥੩॥
Prof. Sahib Singhਹੇ ਕਲ੍ਯ੍ਯਸਹਾਰ! ਆਖ- ਮੁਰਾਰੀ-ਰੂਪ ਜਗਤ-ਗੁਰੂ (ਨਾਨਕ ਦੇਵ ਜੀ) ਨੂੰ ਪਰਸ ਕੇ (ਐਸੇ ਗੁਰੂ ਅੰਗਦ) ਲਹਣੇ ਦੀ ਸੋਭਾ ਸੱਤਾਂ ਦੀਪਾਂ ਵਿਚ ਫੈਲ ਰਹੀ ਹੈ ॥੩॥
SikhNet (Spanish)Oh, dice Kal Sajaar, canta las Alabanzas de Lejna, a través de los siete continentes. Él encontró al Señor y se convirtió en el Guru del mundo. (3)