ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਕਾਇਆ ਅੰਦਰਿ. ਗੜੁ ਕੋਟੁ ਹੈ; ਸਭਿ ਦਿਸੰਤਰ ਦੇਸਾ ॥
kaaeaa andar. garr kott hai; sabh disantar desaa |
Sant Singh KhalsaDeep within the body is the fortress of the Lord, and all lands and countries.
Manmohan SinghThe Lord of the country and all the foreign lands, abides in the walled citadel of the body.
Manmohan Singh (Punjabi)ਮੁਲਕ ਅਤੇ ਸਾਰਿਆਂ ਪ੍ਰਦੇਸ਼ਾ ਦਾ ਸੁਆਮੀ, ਦੇਹ ਦੇ ਫਸੀਲ ਵਾਲੇ ਕਿਲ੍ਹੇ ਵਿੱਚ ਵਸਦਾ ਹੈ।
Fareedkot Teeka(ਕਾਇਆ) ਦੇਹ ਰੂਪੁ ਕੋਟ ਦੇ ਅੰਦਰ ਦਸਵਾਂ ਦੁਆਰੁ (ਗੜ) ਕਿਲਾ ਹੈ, ਰਿਦਾ ਆਤਮਾ ਕਾ (ਦੇਸਾ) ਨਿਜ ਅਸਥਾਨੁ ਹੈ। ਅਰੁ ਸਭ ਦੇਸਾਂਤ੍ਰ ਇੰਦ੍ਰੇ ਨੇਤ੍ਰ ਸ੍ਰਵਨ ਆਦਿਕ ਹੈਂ ਵਾ ਜੋ ਸਭ ਦੇਸ ਦੇਸਾਂਤ੍ਰੋਂ ਕੋਟ ਗੜੋਂ ਮੇਂ ਬ੍ਯਾਪਕ ਹੈ, ਸੋ ਕਾਯਾਂ ਕੇ ਅੰਤਰ ਹੈ॥
Prof. Sahib Singh(ਮਨੁੱਖਾ-) ਸਰੀਰ ਦੇ ਅੰਦਰ (ਮਨੁੱਖ ਦਾ ਹਿਰਦਾ-ਰੂਪ) ਜਿਸ ਪ੍ਰਭੂ ਦਾ ਕਿਲ੍ਹਾ ਹੈ ਗੜ੍ਹ ਹੈ ਉਹ ਪ੍ਰਭੂ ਸਾਰੇ ਦੇਸ ਦੇਸਾਂਤਰਾਂ ਵਿਚ ਮੌਜੂਦ ਹੈ।
SikhNet (Spanish)En el cuerpo y en todas las tierras está la Fortaleza de Dios,
ਆਪੇ ਤਾੜੀ ਲਾਈਅਨੁ; ਸਭ ਮਹਿ ਪਰਵੇਸਾ ॥
aape taarree laaeean; sabh meh paravesaa |
Sant Singh KhalsaHe Himself sits in primal, profound Samaadhi; He Himself is all-pervading.
Manmohan SinghThe Lord Himself sits in trance and Himself is contained amongst all.
Manmohan Singh (Punjabi)ਸੁਆਮੀ ਆਪੇ ਹੀ ਸਮਾਧੀ ਅੰਦਰ ਬੈਠਦਾ ਹੈ ਅਤੇ ਆਪੇ ਹੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਆਪ ਹੀ ਸਭ ਮੇਂ ਪ੍ਰਵੇਸ ਹੋਇਕੇ ਤਾੜੀ ਲਾਇ ਬੈਠਾ ਹੈ॥
Prof. Sahib Singhਸਾਰੇ ਜੀਵਾਂ ਦੇ ਅੰਦਰ ਪਰਵੇਸ਼ ਕਰ ਕੇ ਉਸ ਨੇ ਆਪ ਹੀ (ਜੀਵਾਂ ਦੇ ਅੰਦਰ) ਤਾੜੀ ਲਾਈ ਹੋਈ ਹੈ (ਉਹ ਆਪ ਹੀ ਜੀਵਾਂ ਦੇ ਅੰਦਰ ਟਿਕਿਆ ਹੋਇਆ ਹੈ)।
ਪਦ ਅਰਥ ਲਾਈਅਨੁ = ਲਾਈ ਹੋਈ ਹੈ ਉਸ ਨੇ।
SikhNet (Spanish)el Señor Mismo en Profundo Estado de Samadhi, prevalece en todo,
ਆਪੇ ਸ੍ਰਿਸਟਿ ਸਾਜੀਅਨੁ; ਆਪਿ ਗੁਪਤੁ ਰਖੇਸਾ ॥
aape srisatt saajeean; aap gupat rakhesaa |
Sant Singh KhalsaHe Himself created the Universe, and He Himself remains hidden within it.
Manmohan SinghHe Himself created the world and Himself remains hidden therein.
Manmohan Singh (Punjabi)ਉਸ ਨੇ ਖੁਦ ਸੰਸਾਰ ਰਚਿਆ ਹੈ ਅਤੇ ਖੁਦ ਹੀ ਉਹ ਉਸ ਅੰਦਰ ਲੁੱਕਿਆ ਹੋਇਆ ਰਹਿੰਦਾ ਹੈ।
Fareedkot Teekaਆਪ ਹੀ ਵਾਹਿਗੁਰੂ ਨੇ ਸ੍ਰਿਸਟ ਬਣਾਈ ਹੈ ਪੁਨਾ ਆਪ ਹੀ ਤਿਨ ਮੇਂ ਪ੍ਰਵੇਸ ਕਰ ਕੇ ਅਪਨੇ ਆਪ ਕੋ ਗੁਪਤ ਰਖਾ ਹੈ॥
Prof. Sahib Singhਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਸਾਜੀ ਹੈ ਤੇ ਆਪ ਹੀ (ਉਸ ਸ੍ਰਿਸ਼ਟੀ ਵਿਚ ਉਸ ਨੇ ਆਪਣੇ ਆਪ ਨੂੰ) ਲੁਕਾਇਆ ਹੋਇਆ ਹੈ।
ਪਦ ਅਰਥ ਸਾਜੀਅਨੁ = ਸਾਜੀ ਹੈ ਉਸ ਨੇ।
SikhNet (Spanish)Él Mismo creó el Universo y Él Mismo se conserva escondido en el interior.
ਗੁਰ ਸੇਵਾ ਤੇ ਜਾਣਿਆ; ਸਚੁ ਪਰਗਟੀਏਸਾ ॥
gur sevaa te jaaniaa; sach paragatteesaa |
Sant Singh KhalsaServing the Guru, the Lord is known, and the Truth is revealed.
Manmohan SinghThe Lord is known through the Guru's service and His truth becomes manifest
Manmohan Singh (Punjabi)ਸੁਆਮੀ ਗੁਰਾਂ ਦੀ ਚਾਕਰੀ ਕਮਾਉਣ ਰਾਹੀਂ ਜਾਣਿਆਂ ਜਾਂਦਾ ਹੈ ਅਤੇ ਉਸ ਦਾ ਸੱਚ ਪ੍ਰਕਾਸ਼ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਸੇਵਾ ਤੇ ਸੋ ਸਚਾ ਈਸਰ ਪ੍ਰਗਟ ਹੀ ਜਾਣਿਆ ਹੈ॥
Prof. Sahib Singhਉਸ ਪ੍ਰਭੂ ਦੀ ਸੂਝ ਸਤਿਗੁਰੂ ਦੇ ਹੁਕਮ ਵਿਚ ਤੁਰਿਆਂ ਆਉਂਦੀ ਹੈ (ਤਾਂ ਹੀ) ਸੱਚਾ ਪ੍ਰਭੂ ਪਰਗਟ ਹੁੰਦਾ ਹੈ।
ਪਦ ਅਰਥ ਗੁਰ ਸੇਵਾ = ਗੁਰੂ ਦੀ ਦੱਸੀ ਸੇਵਾ ਨਾਲ, ਗੁਰੂ ਦੇ ਹੁਕਮ ਵਿਚ ਤੁਰ ਕੇ।
SikhNet (Spanish)Él, el Señor, es conocido a través del Servicio del Guru
ਸਭੁ ਕਿਛੁ ਸਚੋ ਸਚੁ ਹੈ; ਗੁਰਿ. ਸੋਝੀ ਪਾਈ ॥੧੬॥
sabh kichh sacho sach hai; gur. sojhee paaee |16|
Sant Singh KhalsaHe is True, the Truest of the True; the Guru has imparted this understanding. ||16||
Manmohan SinghThe Truest of the true Lord is all by Himself The Guru has imparted this understanding to me.
Manmohan Singh (Punjabi)ਸੱਚਿਆਰਾਂ ਦਾ ਪਰਮ ਸੱਚਿਆਰ ਸੁਆਮੀ ਸਾਰਾ ਕੁੱਝ ਆਪ ਹੀ ਹੈ। ਗੁਰਾਂ ਨੇ ਮੈਨੂੰ ਇਹ ਸਮਝ ਪ੍ਰਦਾਨ ਕੀਤੀ ਹੈ।
Fareedkot Teekaਜਬ ਗੁਰੋਂ ਨੇ (ਸੋਝੀ) ਗ੍ਯਾਤ ਪਾਈ ਤਬ ਸਭ ਕਿਛ ਤੂੰ ਸਚ ਹੀ ਸਚ ਜਾਣਿਆ ਹੈ॥੧੬॥☬ਮਨਮੁਖੋਂ ਕੀ ਖੇਤੀ ਵਰਨਨ ਕਰਤੇ ਹੈਂ:
Prof. Sahib Singhਹੈ ਤਾਂ ਹਰ ਥਾਂ ਸੱਚਾ ਪ੍ਰਭੂ ਆਪ ਹੀ ਆਪ, ਪਰ ਇਹ ਸਮਝ ਸਤਿਗੁਰੂ ਦੀ ਰਾਹੀਂ ਹੀ ਪੈਂਦੀ ਹੈ ॥੧੬॥
ਪਦ ਅਰਥ ਗੁਰਿ = ਗੁਰੂ ਦੀ ਰਾਹੀਂ ॥੧੬॥
SikhNet (Spanish)y Su Verdad se vuelve manifiesta en nosotros, sí, todo lo que es, es Verdad; esto lo sé por Gracia del Guru. (16)