ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਸਾਵਣੁ ਰਾਤਿ ਅਹਾੜੁ ਦਿਹੁ; ਕਾਮੁ ਕ੍ਰੋਧੁ ਦੁਇ ਖੇਤ ॥
saavan raat ahaarr dihu; kaam krodh due khet |
Sant Singh KhalsaNight is the summer season, and day is the winter season; sexual desire and anger are the two fields planted.
Manmohan SinghNight is the field of summer crop of lust and day is the field of winter crop of wrath.
Manmohan Singh (Punjabi)ਵਿਸ਼ੇ ਭੋਗ ਦੀ ਪੈਲੀ ਅੰਦਰ ਰਾਤ੍ਰੀ। ਸੌਣੀ ਦੀ ਫਸਲ ਹੈ, ਅਤੇ ਗੁੱਸੇ ਦੀ ਦੂਸਰੀ ਪੈਲੀ ਅੰਦਰ ਦਿਨ, ਹਾੜੀ ਦੀ ਫਸਲ ਹੈ।
Fareedkot Teekaਰਾਤ੍ਰ ਸਾਵਨ ਪਾਵਸ ਕਾਲੀ ਰੁਤ ਸਾਵਣੀ ਅੰਨ ਭੀ ਮਹਾਂ ਆਦਿ ਕਾਲੇ ਜਾਦਾ ਹੋਤੇ ਹੈਂ, ਕਾਮ ਚੋਰੀ ਆਦ ਪਾਪ ਕਾਲੇ ਹੈਂ। ਦਿਨੁ ਹਾੜ ਗਰੀਖਮ ਚਿਟੀ ਦਿਨ ਮੇਂ ਸਕਾਮ ਪੁੰਨ ਆਦਿ, ਚਿਟੇ ਅੰਨ ਭੀ ਹੋਤੇ ਹੈਂ, ਸੋ ਹਾੜੀ ਹੈ। ਕਾਮ, ਕ੍ਰੋਧ ਦੋ ਖੇਤ ਹੈਂ ਭਾਵ ਇਛਾ ਸੈ ਅਰ ਦ੍ਵੈਛ ਸੈ ਪੁੰਨ ਪਾਪ ਰੂਪ ਕਰਮ ਪੈਦਾ ਹੋਤੇ ਹੈਂ। ਜੈਸੇ ਖੇਤੋਂ ਸੇ ਅੰਨ ਹੋਤਾ ਹੈ, ਤੈਸੇ ਦ੍ਵੈਖ ਕ੍ਰੋਧ ਸੇ ਹਿੰਸਾ ਆਦ, ਪਾਪ ਕਾਮਨਾ ਸੇ ਔਰ ਕਰਮ ਹੋਤੇ ਹੈਂ॥
Prof. Sahib Singh(ਜਿਸ ਜੀਵ ਦੀ) ਰਾਤ ਸਾਉਣੀ ਦੀ ਫ਼ਸਲ ਹੈ ਤੇ 'ਕਾਮ' ਜਿਸ ਦੀ ਪੈਲੀ ਹੈ (ਭਾਵ, ਜੋ ਜੀਵ ਆਪਣੀ ਰਾਤ 'ਕਾਮ' ਦੇ ਅਧੀਨ ਹੋ ਕੇ ਗੁਜ਼ਾਰਦਾ ਹੈ), ਜਿਸ ਦਾ ਦਿਨ ਹਾੜੀ ਦੀ ਫ਼ਸਲ ਹੈ ਤੇ 'ਕ੍ਰੋਧ' ਜਿਸ ਦੀ ਪੈਲੀ ਹੈ (ਭਾਵ, ਜੋ ਦਿਨ ਦਾ ਸਮਾ ਕ੍ਰੋਧ ਦੇ ਅਧੀਨ ਬਿਤਾਂਦਾ ਹੈ),
SikhNet (Spanish)La lujuria y el enojo son las dos cosechas de la noche y del día.
ਲਬੁ ਵਤ੍ਰ, ਦਰੋਗੁ ਬੀਉ; ਹਾਲੀ ਰਾਹਕੁ ਹੇਤ ॥
lab vatr, darog beeo; haalee raahak het |
Sant Singh KhalsaGreed prepares the soil, and the seed of falsehood is planted; attachment and love are the farmer and hired hand.
Manmohan SinghAvarice is the suitable Time to sow falsehood, the seed, and worldly love, the tenant and the ploughman.
Manmohan Singh (Punjabi)ਲੋਭ ਬੀਜਣ ਦਾ ਮੁਨਾਸਿਬ ਵੇਲਾ, ਝੂਠ ਬੀਜ ਅਤੇ ਸੰਸਾਰੀ ਮਮਤਾ, ਮੁਜ਼ਾਰਾ ਅਤੇ ਹਲ ਵਾਉਣ ਵਾਲਾ ਹੈ।
Fareedkot Teekaਲੋਭੁ ਜੋ ਹੈ, ਸੋ ਵੱਤ੍ਰ ਹੈ, ਹਲ ਜੋਤਣੇ ਲਾਇਕ ਪ੍ਰਿਥ੍ਵੀ ਕੀ ਗਿਲ ਕੋ ਵੱਤ੍ਰ ਕਹਤੇ ਹੈਂ, ਔ ਝੂਠ ਬੋਲਣਾ ਬੀਜ ਹੈ। ਪੁਨਾ ਹਾਲੀ (ਰਾਹ) ਵਾਹੁਣੇ ਵਾਲਾ ਜਮੀਨ ਕੇ (ਕੁਹੇਤ) ਖੋਟਾ ਪ੍ਰੇਮੁ ਹੈ ਅਰਥਾਤ ਜੋ ਬਿਖ੍ਯੋਂ ਮੇਂ ਪ੍ਰੇਮ ਕਰਣਾ ਹੈ॥
Prof. Sahib Singhਜਿਸ ਜੀਵ ਲਈ 'ਲੱਬ' ਵੱਤਰ ਦਾ ਕੰਮ ਦੇਂਦਾ) ਹੈ ਤੇ ਝੂਠ (ਜਿਸ ਦੇ ਫ਼ਸਲ ਲਈ) ਬੀਜ ਹੈ (ਭਾਵ, ਜੋ ਲੱਬ ਦਾ ਪ੍ਰੇਰਿਆ ਹੋਇਆ ਝੂਠ ਬੋਲਦਾ ਹੈ)।
ਪਦ ਅਰਥ ਦਰੋਗੁ = ਝੂਠ। ਬੀਉ = ਬੀਜ। ਹਾਲੀ ਰਾਹਕੁ = ਹਲ ਵਾਹੁਣ ਵਾਲਾ, ਬੀਜਣ ਵਾਲਾ। ਹੇਤ = ਮੋਹ।
SikhNet (Spanish)Regamos la granja del cuerpo con avaricia y le sembramos las semillas de la ilusión y nuestro deseo ara la tierra.
ਹਲੁ ਬੀਚਾਰੁ, ਵਿਕਾਰ ਮਣ; ਹੁਕਮੀ ਖਟੇ ਖਾਇ ॥
hal beechaar, vikaar man; hukamee khatte khaae |
Sant Singh KhalsaContemplation is the plow, and corruption is the harvest; this is what one earns and eats, according to the Hukam of the Lord's Command.
Manmohan SinghThought is the plough and evil the corn-heap, This is what one earns and eats in the Lord's will.
Manmohan Singh (Punjabi)ਖਿਆਲ ਹਲ ਹੈ ਅਤੇ ਬਦੀ ਬੋਹਲ ਇਹ ਹੈ ਜੋ ਜੀਵ ਸਾਈਂ ਦੀ ਰਜ਼ਾ ਅੰਦਰ ਕਮਾਉਂਦਾ ਤੇ ਖਾਂਦਾ ਹੈ।
Fareedkot Teekaਬਿਸ੍ਯੋਂ ਕਾ ਜੋ ਬੀਚਾਰ ਕਰਨਾ ਹੈ ਇਹੁ ਹਲੁ ਹੈ ਔ ਵਿਕਾਰੋਂ ਕਾ ਕਮਾਉਣਾ ਏਹੁ (ਮਣ) ਬੋਹਲੁ ਹੈ। ਇਹੁ ਜੀਉ (ਹੁਕਮੀ) ਪ੍ਰਮੇਸਰ ਦੇ ਹੁਕਮ ਮੇਂ ਖਟਤਾ ਔ ਖਾਤਾ, ਭਾਵ ਮੰਦ ਕਰਮ ਕਰ ਕੇ ਦੁਖ ਭੋਗਤਾ ਹੈ॥
Prof. Sahib Singh'ਮੋਹ' ਜਿਸ ਜੀਵ ਲਈ ਹਲ ਵਾਹੁਣ ਵਾਲਾ ਹੈ ਤੇ ਬੀਜ ਬੀਜਣ ਵਾਲਾ ਹੈ; ਵਿਕਾਰਾਂ ਦੀ ਵਿਚਾਰ ਜਿਸ ਜੀਵ ਦਾ 'ਹਲ' ਹੈ; ਵਿਕਾਰਾਂ ਦਾ ਬੋਹਲ ਜਿਸ ਨੇ ਇਕੱਠਾ ਕੀਤਾ ਹੈ, ਉਹ ਮਨੁੱਖ ਪ੍ਰਭੂ ਦੇ ਹੁਕਮ ਵਿਚ ਆਪਣੀ ਕੀਤੀ ਇਸ ਕਮਾਈ ਦਾ ਖਟਿਆ ਖਾਂਦਾ ਹੈ।
ਪਦ ਅਰਥ ਮਣ = ਬੋਹਲ।
SikhNet (Spanish)Si el arado tiene una mala intención, la cosecha estará en el error.
ਨਾਨਕ. ਲੇਖੈ ਮੰਗਿਐ; ਅਉਤੁ ਜਣੇਦਾ ਜਾਇ ॥੧॥
naanak. lekhai mangiai; aaut janedaa jaae |1|
Sant Singh KhalsaO Nanak, when one is called to give his account, he will be barren and infertile. ||1||
Manmohan SinghWhen he is called to account, then his life, as also of his parents, who bore him, goes in vain.
Manmohan Singh (Punjabi)ਜਦ ਉਸ ਕੋਲੋਂ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ ਤਾਂ ਉਸ ਦਾ ਜੀਵਨ ਉਸਨੂੰ ਜਾਣਨ ਵਾਲੇ ਮਾਪਿਆਂ ਸਣੇ, ਵਿਅਰਥ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਪ੍ਰਲੋਕ ਮੇਂ ਲੇਖਾ ਮੰਗੀਏਗਾ ਤਾਂ (ਜਣੇਦਾ) ਪਿਤਾ ਹੀ ਔਤਰਾ ਜਾਇਗਾ, ਭਾਵ ਮਾਤ ਪਿਤਾ ਕੋ ਨਰਕੋਂ ਸੇ ਰਖ੍ਯਾ ਨ ਕਰੇਗਾ। ਜੈਸਾ ਪੁਤ੍ਰ ਹੂਆ ਜੈਸਾ ਨਾ ਹੂਆ ਬਿਰਥਾ ਹੈ॥੧॥☬ਗੁਰਮੁਖੋਂ ਕੀ ਖੇਤੀ ਕਹਤੇ ਹੈਂ:
Prof. Sahib Singhਹੇ ਨਾਨਕ! ਜਦੋਂ ਜੀਵ ਦੀ ਕਰਤੂਤ ਦਾ ਲੇਖਾ ਮੰਗਿਆ ਜਾਂਦਾ ਹੈ ਤਦੋਂ ਪਤਾ ਲੱਗਦਾ ਹੈ ਕਿ ਅਜੇਹਾ ਜੀਵ-ਰੂਪ) ਪਿਉ (ਜਗਤ ਤੋਂ) ਅਉਤ੍ਰਾ ਹੀ ਜਾਂਦਾ ਹੈ (ਭਾਵ, ਜੀਵਨ ਅਜਾਂਈ ਗੁਆ ਜਾਂਦਾ ਹੈ) ॥੧॥
ਪਦ ਅਰਥ ਅਉਤੁ = (ਅ-ਉਤੁ + ਅ-ਪੁਤੁ) ਅਪੁੱਤ੍ਰਾ, ਅਉਤ੍ਰਾ, ਸੰਤਾਨ = ਹੀਣ। ਜਣੇਦਾ = ਜਣਨ ਵਾਲਾ, ਪਿਉ ॥੧॥
SikhNet (Spanish)Eso es lo que uno gana por la Voluntad del Señor y cuando Él nos llama a entregar cuentas, se muestra estéril. (1)