ੴ

ਸਿੱਖਬਾਣੀ · SikhBani

ਪੂਰੈ ਭਾਗਿ ਸਚੁ ਕਾਰ ਕਮਾਵੈ ॥

poorai bhaag sach kaar kamaavai
Guru Amardas Ji ਗੁਰੂ ਅਮਰਦਾਸ ਜੀ · Raag Basant · Ang 1174 · 19 lines
Translations

ਬਸੰਤੁ ਮਹਲਾ ੩ ॥

basant mahalaa 3 |

Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant Mejl Guru Amar Das, Tercer Canal Divino.

ਪੂਰੈ ਭਾਗਿ; ਸਚੁ ਕਾਰ ਕਮਾਵੈ ॥

poorai bhaag; sach kaar kamaavai |

Sant Singh KhalsaBy perfect destiny, one acts in truth.
Manmohan SinghThrough perfect destiny one does true deeds.
Manmohan Singh (Punjabi)ਪੂਰਨ ਪ੍ਰਾਲਬਧ ਰਾਹੀਂ ਬੰਦਾ ਸੱਚੇ ਕੰਮ ਕਰਦਾ ਹੈ।
Fareedkot Teekaਜੋ ਪੁਰਸ ਪੂਰੇ ਭਾਗੋਂ ਵਾਲਾ (ਸਚੁ ਕਾਰ) ਭਗਤੀ ਕੋ ਕਮਾਵਤਾ ਹੈ॥
Prof. Sahib Singhਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ,

ਪਦ ਅਰਥ ਪੂਰੇ ਭਾਗਿ = ਵੱਡੀ ਕਿਸਮਤ ਨਾਲ। ਸਚੁ = ਸਦਾ-ਥਿਰ ਹਰਿ-ਨਾਮ। ਸਚੁ ਕਾਰ = ਸਦਾ-ਥਿਰ ਹਰਿ-ਨਾਮ (ਸਿਮਰਨ ਦੀ) ਕਾਰ।

SikhNet (Spanish)Si el destino de uno es perfecto, uno practica la Verdad,

ਏਕੋ ਚੇਤੈ; ਫਿਰਿ ਜੋਨਿ. ਨ ਆਵੈ ॥

eko chetai; fir jon. na aavai |

Sant Singh KhalsaRemembering the One Lord, one does not have to enter the cycle of reincarnation.
Manmohan SinghRemembering the One Lord, man enters not into existences again,
Manmohan Singh (Punjabi)ਇੱਕ ਸੁਆਮੀ ਦਾ ਸਿਮਰਨ ਕਰਨ ਦੁਆਰਾ ਇਨਸਾਨ ਦੁਆਰਾ ਜੂਨੀਆਂ ਅੰਦਰ ਨਹੀਂ ਪੈਦਾ।
Fareedkot Teekaਸੋ ਇਕ ਵਾਹਿਗੁਰੂ ਕੋ (ਚੇਤੈ) ਸਿਮਰੇ ਹੈ ਬਹੁਰੋ ਜੋਨੀ ਮੇਂ ਨਹੀਂ ਆਵਤਾ ਹੈ॥
Prof. Sahib Singhਜਿਹੜਾ ਮਨੁੱਖ ਸਿਰਫ਼ ਇਕ ਪਰਮਾਤਮਾ ਨੂੰ ਹੀ ਚਿੱਤ ਵਿਚ ਟਿਕਾਂਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ।

ਪਦ ਅਰਥ ਏਕੋ = ਇਕ ਪਰਮਾਤਮਾ ਨੂੰ ਹੀ। ਚੇਤੈ = ਯਾਦ ਕਰਦਾ ਹੈ।

SikhNet (Spanish)alaba al Uno Solo y no es puesto en algún vientre otra vez,

ਸਫਲ ਜਨਮੁ; ਇਸੁ ਜਗ ਮਹਿ ਆਇਆ ॥

safal janam; is jag meh aaeaa |

Sant Singh KhalsaFruitful is the coming into the world, and the life of one
Manmohan SinghIn this world, fruitful is the advent and life of him,
Manmohan Singh (Punjabi)ਇਸ ਜਹਾਨ ਵਿੱਚ ਫਲਦਾਇਕ ਹੈ ਆਗਮਨ ਤੇ ਜੀਵਨ ਉਸ ਦਾ,
Fareedkot Teekaਇਸ ਜਗਤ ਮੇਂ ਆਯਾ ਤਿਸੀ ਕਾ ਜਨਮੁ ਸਫਲਾ ਹੈ॥
Prof. Sahib Singhਇਸ ਜਗਤ ਵਿਚ ਆਇਆ ਹੋਇਆ ਉਹ ਮਨੁੱਖ ਕਾਮਯਾਬ ਜ਼ਿੰਦਗੀ ਵਾਲਾ ਹੈ,

ਪਦ ਅਰਥ ਸਫਲ = ਕਾਮਯਾਬ।

SikhNet (Spanish)Bendita es la llegada a este mundo de tal ser que se funde en Dios

ਸਾਚਿ ਨਾਮਿ. ਸਹਜਿ ਸਮਾਇਆ ॥੧॥

saach naam. sehaj samaaeaa |1|

Sant Singh Khalsawho remains intuitively absorbed in the True Name. ||1||
Manmohan Singhwho naturally remains merged in the True Name.
Manmohan Singh (Punjabi)ਜੋ ਸੁਭਾਵਿਕ ਹੀ ਸਤਨਾਮ ਅੰਦਰ ਲੀਨ ਰਹਿੰਦਾ ਹੈ।
Fareedkot Teekaਜੋ ਪੁਰਸ ਸਹਿਜੇ ਹੀ ਸਚੇ ਨਾਮੀ ਮੇਂ (ਸਮਾਇਆ) ਅਭੇਦ ਹੂਆ ਹੈ॥੧॥
Prof. Sahib Singhਜੋ ਸਦਾ-ਥਿਰ ਹਰਿ-ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਸਾਚਿ ਨਾਮਿ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੧॥

SikhNet (Spanish)de forma espontánea a través del Nombre Verdadero. (1)

ਗੁਰਮੁਖਿ ਕਾਰ ਕਰਹੁ ਲਿਵ ਲਾਇ ॥

guramukh kaar karahu liv laae |

Sant Singh KhalsaThe Gurmukh acts, lovingly attuned to the Lord.
Manmohan SinghBy the Guru's grace, lovingly perform thou the Lord's service.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰੇਮ ਨਾਲ ਪ੍ਰਭੂ ਦੀ ਸੇਵਾ ਕਮਾ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਇਹ ਕਾਰ ਕਰੋ ਔਰ ਤਿਸ ਕੇ ਨਾਮ ਮੇਂ ਬ੍ਰਿਤੀ ਕੋ ਲਗਾਵੋ॥
Prof. Sahib Singhਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਿਵ ਲਾਇ = ਸੁਰਤ ਜੋੜ ਕੇ।

SikhNet (Spanish)Permanece entonado en Dios, haz sólo esto por la Gracia del Guru y habita en el Naam,

ਹਰਿ ਨਾਮੁ ਸੇਵਹੁ; ਵਿਚਹੁ ਆਪੁ ਗਵਾਇ ॥੧॥ ਰਹਾਉ ॥

har naam sevahu; vichahu aap gavaae |1| rahaau |

Sant Singh KhalsaBe dedicated to the Lord's Name, and eradicate self-conceit from within. ||1||Pause||
Manmohan SinghEradicating ego from within thee, worship thou the God's Name. Pause.
Manmohan Singh (Punjabi)ਅੰਦਰੋ ਹੰਕਾਰ ਨੂੰ ਗੁਆ ਕੇ ਤੂੰ ਪ੍ਰਭੂ ਦੇ ਨਾਮ ਦੀ ਉਪਾਸ਼ਨਾ ਕਰ। ਠਹਿਰਾਉ।
Fareedkot Teekaਜੋ ਵਿਚਹੁ ਆਪਾ ਭਾਉ ਗਵਾਇ ਕਰ ਹਰੀ ਕਾ ਸੇਵਨਾ ਕਰੋ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਸੁਰਤ ਜੋੜ ਕੇ ਕਾਰ ਕਰਦੇ ਰਿਹਾ ਕਰੋ ॥੧॥ ਰਹਾਉ ॥

ਪਦ ਅਰਥ ਸੇਵਹੁ = ਸਿਮਰੋ। ਆਪੁ = ਆਪਾ-ਭਾਵ ॥੧॥ ਰਹਾਉ ॥

SikhNet (Spanish)el Nombre del Señor, purgado de tu ego negativo. (1-Pausa)

ਤਿਸੁ ਜਨ ਕੀ; ਹੈ ਸਾਚੀ ਬਾਣੀ ॥

tis jan kee; hai saachee baanee |

Sant Singh KhalsaTrue is the speech of that humble being;
Manmohan SinghTrue is the speech of such a man,
Manmohan Singh (Punjabi)ਸੱਚੀ ਹੈ ਬੋਲ ਬਾਣੀ ਐਸੇ ਪੁਰਸ਼ ਦੀ,
Fareedkot Teekaਤਿਸ ਪੁਰਸ ਕੀ ਬਾਣੀ ਭੀ ਸਚੀ ਹੈ॥
Prof. Sahib Singhਉਸ ਮਨੁੱਖ ਦੀ ਟੇਕ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਉਹ ਬਾਣੀ ਬਣ ਜਾਂਦੀ ਹੈ,

ਪਦ ਅਰਥ ਸਾਚੀ ਬਾਣੀ = ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)Lo que sea que tal ser habla es la Verdad, el mundo entero lo valúa,

ਗੁਰ ਕੈ ਸਬਦਿ; ਜਗ ਮਾਹਿ ਸਮਾਣੀ ॥

gur kai sabad; jag maeh samaanee |

Sant Singh Khalsathrough the Word of the Guru's Shabad, it is spread throughout the world.
Manmohan Singhthat being in accord with the Guru's teaching, becomes accepted throughout the world.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੇ ਅਨੁਕੂਲ ਹੋਣ ਕਰਕੇ, ਇਹ ਜਹਾਨ ਅੰਦਰ ਪ੍ਰਚੱਲਤ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਸਬਦ ਧਾਰਨੇ ਕਰ ਤਿਸ ਕੀ ਕੀਰਤੀ ਜਗਤ ਮੇਂ ਸਮਾਣੀ ਹੈ॥☬ਜੇ ਕਹੈ ਇਸੀ ਜੁਗ ਮੇਂ ਕੀਰਤ ਸਮਾਈ ਹੈ ਵਾ ਔਰ ਜੁਗੋਂ ਮੇਂ ਭੀ? ਤਿਸ ਪੁਰ ਕਹਤੇ ਹੈਂ:
Prof. Sahib Singhਜਿਹੜੀ ਸਾਰੇ ਜਗਤ ਵਿਚ (ਜੀਵਨ-ਰੌ ਹੋ ਕੇ) ਸਮਾਈ ਹੋਈ ਹੈ। ਉਹ ਮਨੁੱਖ ਸਦਾ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ।

SikhNet (Spanish)viviendo de acuerdo a la Palabra del Shabd del Guru.

ਚਹੁ ਜੁਗ ਪਸਰੀ; ਸਾਚੀ ਸੋਇ ॥

chahu jug pasaree; saachee soe |

Sant Singh KhalsaThroughout the four ages, his fame and glory spread.
Manmohan SinghHis true glory is spreading in the four ages.
Manmohan Singh (Punjabi)ਉਸ ਦੀ ਸੱਚੀ ਸੋਭਾ ਚੌਹਾਂ ਹੀ ਯੁਗਾਂ ਵਿੱਚ ਫੈਲ ਰਹੀ ਹੈ।
Fareedkot Teekaਚਾਰੋਂ ਜੁਗੋਂ ਮੇਂ ਤਿਸ ਪੁਰਸ ਕੀ (ਸਾਚੀ ਸੋਇ) ਸੋਭਾ ਪਸਰੀ ਹੈ॥
Prof. Sahib Singhਉਸ ਮਨੁੱਖ ਦੀ ਅਟੱਲ ਸੋਭਾ ਚੌਹਾਂ ਜੁਗਾਂ ਵਿਚ ਖਿਲਰੀ ਰਹਿੰਦੀ ਹੈ

ਪਦ ਅਰਥ ਪਸਰੀ = ਖਿਲਰੀ ਹੋਈ ਹੈ। ਸੋਇ = ਸੋਭਾ।

SikhNet (Spanish)Su Gloria se esparce por todas partes, época tras época.

ਨਾਮਿ ਰਤਾ ਜਨੁ; ਪਰਗਟੁ ਹੋਇ ॥੨॥

naam rataa jan; paragatt hoe |2|

Sant Singh KhalsaImbued with the Naam, the Name of the Lord, the Lord's humble servant is recognized and renowned. ||2||
Manmohan SinghImbued with the Name, God's slave becomes renowned.
Manmohan Singh (Punjabi)ਨਾਮ ਨਾਲ ਰੰਗਿਆ ਹੋਇਆ ਰੱਬ ਦਾ ਗੋਲਾ ਪ੍ਰਸਿੱਧ ਹੋ ਜਾਂਦਾ ਹੈ।
Fareedkot Teeka(ਨਾਮਿ) ਵਾਹਿਗੁਰੂ ਮੇਂ ਰਤਾ ਹੂਆ ਪੁਰਸ ਪ੍ਰਸਿਧ ਹੋ ਜਾਤਾ ਹੈ॥੨॥
Prof. Sahib Singhਪਰਮਾਤਮਾ ਦੇ ਨਾਮ ਵਿਚ ਰੰਗਿਆ ਹੋਇਆ ਮਨੁੱਖ (ਜਗਤ ਵਿਚ) ਪ੍ਰਸਿੱਧ ਹੋ ਜਾਂਦਾ ਹੈ ॥੨॥

ਪਦ ਅਰਥ ਨਾਮਿ = ਨਾਮ ਵਿਚ। ਰਤਾ = ਰੰਗਿਆ ਹੋਇਆ। ਜਨੁ = ਭਗਤ ॥੨॥

SikhNet (Spanish)Sí, quien sea que vive fundido en el Naam, el Nombre del Señor, es aclamado en el mundo entero. (2)

ਇਕਿ ਸਾਚੈ ਸਬਦਿ; ਰਹੇ ਲਿਵ ਲਾਇ ॥

eik saachai sabad; rahe liv laae |

Sant Singh KhalsaSome remain lovingly attuned to the True Word of the Shabad.
Manmohan SinghSome remain merged in the love of the True Name.
Manmohan Singh (Punjabi)ਕਈ ਸੱਚੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
Fareedkot Teekaਜੋ ਏਕ ਕੋਈ ਪੁਰਸ ਸਚੈ ਸਬਦ ਮੇਂ ਬ੍ਰਿਤੀ ਕੋ ਲਗਾਇ ਰਹੇ ਹੈਂ॥
Prof. Sahib Singhਕਈ ਅਜਿਹੇ ਮਨੁੱਖ ਹਨ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜੀ ਰੱਖਦੇ ਹਨ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ।

SikhNet (Spanish)Algunos están entonados en la Palabra Verdadera del Shabd,

ਸੇ ਜਨ ਸਾਚੇ; ਸਾਚੈ ਭਾਇ ॥

se jan saache; saachai bhaae |

Sant Singh KhalsaTrue are those humble beings who love the True Lord.
Manmohan SinghTrue are the persons who love the True Lord.
Manmohan Singh (Punjabi)ਸੱਚੇ ਹਨ ਊਹ ਪੁਰਸ਼, ਜੋ ਸੱਚੇ ਪ੍ਰਭੂ ਨੂੰ ਪਿਆਰ ਕਰਦੇ ਹਨ।
Fareedkot Teekaਸੋ ਪੁਰਸ ਸਚੇ ਹੈਂ ਔਰ (ਸਾਚੈ) ਵਾਹਿਗੁਰੂ ਕੋ ਪ੍ਯਾਰੇ ਲਗੇ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ।

ਪਦ ਅਰਥ ਸਾਚੈ ਭਾਇ = ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ।

SikhNet (Spanish)ellos viven en la Verdad pues la aman,

ਸਾਚੁ ਧਿਆਇਨਿ; ਦੇਖਿ ਹਜੂਰਿ ॥

saach dhiaaein; dekh hajoor |

Sant Singh KhalsaThey meditate on the True Lord, and behold Him near at hand, ever-present.
Manmohan SinghSeeing the True Lord just near they contemplate Him.
Manmohan Singh (Punjabi)ਸੱਚੇ ਸਾਈਂ ਨੂੰ ਐਨ ਲਾਗੇ ਵੇਖ, ਉਹ ਉਸਦਾ ਚਿੰਤਨ ਕਰਦੇ ਹਨ।
Fareedkot Teekaਸੋ ਸਚੇ ਵਾਹਿਗੁਰੂ ਕੋ ਧ੍ਯਾਵਤੇ ਹੈਂ ਔਰ ਸਦੀਵ ਨਿਕਟ ਦੇਖਤੇ ਹੈਂ॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਕੇ ਉਸ ਦਾ ਨਾਮ ਸਿਮਰਦੇ ਰਹਿੰਦੇ ਹਨ,

ਪਦ ਅਰਥ ਸਾਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਦੇਖਿ = ਵੇਖ ਕੇ। ਹਜੂਰਿ = ਅੰਗ-ਸੰਗ (ਵੱਸਦਾ)।

SikhNet (Spanish)ven la Presencia del Señor por todas partes y habitan en Su Verdad.

ਸੰਤ ਜਨਾ ਕੀ; ਪਗ ਪੰਕਜ ਧੂਰਿ ॥੩॥

sant janaa kee; pag pankaj dhoor |3|

Sant Singh KhalsaThey are the dust of the lotus feet of the humble Saints. ||3||
Manmohan SinghThey deem themselves the dust of the lotus feet of the saintly persons.
Manmohan Singh (Punjabi)ਊਹ ਆਪਣੇ ਆਪ ਨੂੰ ਸਾਧ-ਸਰੂਪ ਪੁਰਸ਼ਾਂ ਦੇ ਕੰਵਲ ਰੂਪੀ ਪੈਰਾਂ ਦੀ ਧੂੜ ਖਿਆਲ ਕਰਦੇ ਹਨ।
Fareedkot Teekaਸੰਤ ਜਨੋਂ ਕੇ ਚਰਨ ਕਮਲੋਂ ਕੀ ਧੂਰੀ ਕੋ ਚਾਹਿਤੇ ਹੈਂ ਔਰ ਤਿਨ ਕਾ ਯੇਹ ਨਿਸਚਾ ਹੋਤਾ ਹੈ॥੩॥
Prof. Sahib Singhਅਤੇ ਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ (ਆਪਣੇ ਮੱਥੇ ਤੇ ਲਾਂਦੇ ਹਨ) ॥੩॥

ਪਦ ਅਰਥ ਪੰਕਜ = ਕੌਲ ਫੁੱਲ। ਪਗ = ਪੈਰ। ਪਗ ਪੰਕਜ = ਕੌਲ ਫੁੱਲ ਵਰਗੇ ਸੋਹਣੇ ਚਰਨ ॥੩॥

SikhNet (Spanish)Oh, añoro ser el polvo donde los Pies de Loto de estos Santos pasan a través. (3)

ਏਕੋ ਕਰਤਾ; ਅਵਰੁ. ਨ ਕੋਇ ॥

eko karataa; avar. na koe |

Sant Singh KhalsaThere is only One Creator Lord; there is no other at all.
Manmohan SinghThere is but one Creator-Lord. There is not another.
Manmohan Singh (Punjabi)ਕੇਵਲ ਇਕੋ ਹੀ ਸਿਰਜਣਹਾਰ ਸੁਆਮੀ ਹੈ। ਹੋਰ ਕੋਈ ਨਹੀਂ।
Fareedkot Teekaਏਕ ਹੀ ਸਰਬ ਕਾ ਕਰਤਾ ਪਰਮੇਸ੍ਵਰੁ ਹੈ ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singhਉਸ ਨੂੰ (ਹਰ ਥਾਂ) ਇਕ ਕਰਤਾਰ ਹੀ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਜ਼ਰੀਂ ਨਹੀਂ ਆਉਂਦਾ।
SikhNet (Spanish)Hay sólo un Señor Creador,

ਗੁਰਸਬਦੀ; ਮੇਲਾਵਾ ਹੋਇ ॥

gurasabadee; melaavaa hoe |

Sant Singh KhalsaThrough the Word of the Guru's Shabad, comes Union with the Lord.
Manmohan SinghThrough the Guru's word, one is united with God.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਜੀਵ ਹਰੀ ਨਾਲ ਮਿਲ ਜਾਂਦਾ ਹੈ।
Fareedkot Teekaਤਿਸ ਕੇ ਸਾਥ ਗੁਰ ਸਬਦੀਓਂ ਕਾ ਮੇਲਾਵਾ ਹੋਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਉਸ ਦਾ ਮਿਲਾਪ ਹੋ ਜਾਂਦਾ ਹੈ।

ਪਦ ਅਰਥ ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)sí, no hay ningún otro y es a través de la Palabra del Shabd del Guru

ਜਿਨਿ ਸਚੁ ਸੇਵਿਆ; ਤਿਨਿ ਰਸੁ ਪਾਇਆ ॥

jin sach seviaa; tin ras paaeaa |

Sant Singh KhalsaWhoever serves the True Lord finds joy.
Manmohan SinghWhosoever serves the True Lord; He obtains bliss.
Manmohan Singh (Punjabi)ਜੋ ਕੋਈ ਸੱਚੇ ਸਾਈਂ ਦੀ ਘਾਲ ਕਮਾਊਦਾ ਹੈ, ਉਹ ਖੁਸ਼ੀ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਿਸ ਨੇ ਸਚੇ ਨੂੰ ਸੇਵਿਆ ਹੈ, ਤਿਸੀ ਨੇ ਨਾਮ ਰਸ ਕੋ ਪਾਇਆ ਹੈ॥
Prof. Sahib Singhਜਿਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ ਹੈ, ਉਸ ਨੇ ਆਤਮਕ ਆਨੰਦ ਮਾਣਿਆ ਹੈ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਸਚੁ = ਸਦਾ-ਥਿਰ ਪ੍ਰਭੂ। ਸੇਵਿਆ = ਸਿਮਰਿਆ। ਤਿਨਿ = ਉਸ ਨੇ {ਇਕ-ਵਚਨ}।

SikhNet (Spanish)que uno es fundido en Dios. Los que sirven a la Verdad,

ਨਾਨਕ; ਸਹਜੇ ਨਾਮਿ ਸਮਾਇਆ ॥੪॥੭॥

naanak; sahaje naam samaaeaa |4|7|

Sant Singh KhalsaO Nanak, he is intuitively absorbed in the Naam, the Name of the Lord. ||4||7||
Manmohan SinghNanak, he is easily absorbed in the Lord's Name.
Manmohan Singh (Punjabi)ਨਾਨਕ ਊਹ ਸੁਖੈਨ ਹੀ ਸਾਹਿਬ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸੁ ਸਹਜੇ ਹੀ ਨਾਮੀ ਵਾਹਿਗੁਰੂ ਮੇਂ ਅਭੇਦ ਹੂਆ ਹੈ॥੪॥੭॥
Prof. Sahib Singhਹੇ ਨਾਨਕ! ਉਹ ਸਦਾ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥੭॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ ॥੪॥੭॥

SikhNet (Spanish)logran el Éxtasis y de forma espontánea se inmergen en el Naam, el Nombre del Señor. (4-7)
Answers quote the Granth verbatim with Ang citations. AI commentary is not Gurbani and not a religious ruling.