ੴ

ਸਿੱਖਬਾਣੀ · SikhBani

ਮਾਇਆ ਮੋਹੁ ਸਬਦਿ ਜਲਾਏ ॥

maaeaa mohu sabad jalaae
Guru Amardas Ji ਗੁਰੂ ਅਮਰਦਾਸ ਜੀ · Raag Basant · Ang 1173, 1174 · 19 lines
Translations

ਬਸੰਤੁ ਮਹਲਾ ੩ ॥

basant mahalaa 3 | Ang 1173

Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਸ਼ਾਹੀ।
SikhNet (Spanish)Basant Mejl Guru Amar Das, Tercer Canal Divino

ਮਾਇਆ ਮੋਹੁ; ਸਬਦਿ. ਜਲਾਏ ॥

maaeaa mohu; sabad. jalaae | Ang 1173

Sant Singh KhalsaAttachment to Maya is burnt away by the Word of the Shabad.
Manmohan SinghBy the Lord's Name, the love of riches is burnt.
Manmohan Singh (Punjabi)ਸਾਈਂ ਦੇ ਨਾਮ ਦੁਆਰਾ, ਦੌਲਤ ਦੀ ਲਗਨ ਮੱਚ ਜਾਂਦੀ ਹੈ।
Fareedkot Teekaਜਿਨੋਂ ਨੇ ਗੁਰ ਸਬਦ ਕਰ ਮਾਯਾ ਕਾ ਮੋਹ ਜਲਾਇ ਦੀਆ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ,

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)Por medio de la Palabra del Shabd del Guru uno se libera de sus apegos y de sus ilusiones,

ਮਨੁ ਤਨੁ ਹਰਿਆ; ਸਤਿਗੁਰ ਭਾਏ ॥

man tan hariaa; satigur bhaae | Ang 1173

Sant Singh KhalsaThe mind and body are rejuvenated by the Love of the True Guru.
Manmohan SinghThrough the love of the True Guru, the soul and body are reverdured.
Manmohan Singh (Punjabi)ਸੱਚੇ ਗੁਰਾਂ ਦੀ ਪ੍ਰੀਤ ਰਾਹੀਂ ਜਿਦੜੀ ਅਤੇ ਦੇਹ ਹਰੇ ਭਰੇ ਹੋ ਜਾਂਦੇ ਹਨ।
Fareedkot Teekaਸਤਗੁਰੋਂ ਮੇਂ ਪ੍ਰੇਮ ਕਰਨੇ ਸੇ ਤਿਨ ਕਾ ਮਨ ਔ ਤਨ ਹਰਿਆ ਹੂਆ ਹੈ, ਭਾਵ ਮਨ ਮੇਂ ਅਨੰਦ ਕਰ ਤਨ ਸਫਲਾ ਹੂਆ ਹੈ॥
Prof. Sahib Singhਗੁਰੂ ਦੇ ਪਿਆਰ ਦੀ ਬਰਕਤਿ ਨਾਲ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ।

ਪਦ ਅਰਥ ਹਰਿਆ = ਆਤਮਕ ਜੀਵਨ ਨਾਲ ਭਰਪੂਰ। ਸਤਿਗੁਰ ਭਾਏ = ਸਤਿਗੁਰ ਭਾਇ, ਗੁਰੂ ਦੇ ਪਿਆਰ ਵਿਚ (ਟਿਕ ਕੇ)।

SikhNet (Spanish)en la Voluntad del Guru el ser florece.

ਸਫਲਿਓੁ ਬਿਰਖੁ; ਹਰਿ ਕੈ ਦੁਆਰਿ ॥

safalio birakh; har kai duaar | Ang 1173

Sant Singh KhalsaThe tree bears fruit at the Lord's Door,
Manmohan SinghAt the God's door, the tree of man's soul fruitions,
Manmohan Singh (Punjabi)ਵਾਹਿਗੁਰੂ ਦੇ ਦਰ ਉਤੇ ਬੰਦੇ ਦੀ ਆਤਮਾ ਦਾ ਬਿਰਛ ਫਲ ਲੈ ਆਉਂਦਾ ਹੈ,
Fareedkot Teekaਸਫਲ ਬ੍ਰਿਖ ਜੋ ਗੁਰੂ ਹੈ, ਸੋ (ਹਰਿ ਕੈ ਦੁਆਰਿ) ਸਤਸੰਗ ਮੇਂ ਇਸਥਿਤ ਹੈ॥
Prof. Sahib Singhਉਸ ਮਨੁੱਖ ਦਾ (ਸਰੀਰ-) ਰੁੱਖ ਸਫਲ ਹੋ ਜਾਂਦਾ ਹੈ,

ਪਦ ਅਰਥ ਸਫਲਿਓ = ਫਲ ਦੇਣ ਵਾਲਾ। ਬਿਰਖੁ = ਰੁੱਖ। ਕੈ ਦੁਆਰਿ = ਦੇ ਦਰ ਤੇ।

SikhNet (Spanish)En la Puerta del Señor, el árbol del ser da fruto y uno se enamora de la Palabra del Shabd del Guru,

ਸਾਚੀ ਬਾਣੀ ਨਾਮ ਪਿਆਰਿ ॥੧॥

saachee baanee naam piaar |1| Ang 1173

Sant Singh Khalsain love with the True Bani of the Guru's Word, and the Naam, the Name of the Lord. ||1||
Manmohan Singhand his mind loves the true word of the Guru and the Lord's Name.
Manmohan Singh (Punjabi)ਅਤੇ ਉਸ ਦਾ ਮਨ ਸੱਚੀ ਗੁਰਬਾਣੀ ਅਤੇ ਪ੍ਰਭੂ ਦੇ ਨਾਲ ਮੁਹੱਬਤ ਕਰਨ ਲਗ ਜਾਂਦਾ ਹੈ।
Fareedkot Teekaਅਰ ਨਾਮ ਜਪ ਰੂਪੀ ਸਾਚੀ ਬਾਣੀ ਮੇਂ ਤਿਨੋਂ ਕਾ ਪ੍ਯਾਰ ਹੈ॥੧॥
Prof. Sahib Singhਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ, ਹਰਿ-ਨਾਮ ਦੇ ਪਿਆਰ ਵਿਚ (ਟਿਕ ਕੇ ਸਦਾ) ਪਰਮਾਤਮਾ ਦੇ ਦਰ ਤੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ। ਨਾਮ ਪਿਆਰਿ = ਹਰਿ-ਨਾਮ ਦੇ ਪਿਆਰ ਵਿਚ ॥੧॥

SikhNet (Spanish)sí del Naam, el Nombre del Señor. (1)

ਏ ਮਨ ਹਰਿਆ; ਸਹਜ ਸੁਭਾਇ ॥

e man hariaa; sehaj subhaae | Ang 1173

Sant Singh KhalsaThis mind is rejuvenated, with intuitive ease;
Manmohan SinghLoving the True Guru, this soul is easily reverdured,
Manmohan Singh (Punjabi)ਸੱਚੇ ਗੁਰਾਂ ਨੂੰ ਪਿਆਰ ਕਰਨ ਦੁਆਰਾ ਇਹ ਆਤਮਾ ਸੁਖੈਨ ਹੀ ਸਰਸਬਜ਼ ਹੋ ਜਾਂਦੀ ਹੈ,
Fareedkot Teekaਏਹ ਮਨ (ਸਹਜ) ਸਾਂਤੀ ਸੁਭਾਵ ਕਰਿ ਹਰਿਆ ਹੂਆ ਹੈ॥
Prof. Sahib Singhਹੇ (ਮੇਰੇ) ਮਨ! ਆਤਮਕ ਅਡੋਲਤਾ ਦੇਣ ਵਾਲੇ (ਗੁਰ-) ਪਿਆਰ ਵਿਚ (ਟਿਕਿਆ ਰਹੁ। ਇਸ ਤਰ੍ਹਾਂ ਤੂੰ) ਆਤਮਕ ਜੀਵਨ ਦੀ ਤਰਾਵਤ ਨਾਲ ਭਰਪੂਰ ਹੋ ਜਾਇਂਗਾ।

ਪਦ ਅਰਥ ਏ ਮਨ = ਹੇ ਮਨ! {ਸੰਬੋਧਨ}। ਸਹਜ ਸੁਭਾਇ = ਆਤਮਕ ਅਡੋਲਤਾ ਦੇਣ ਵਾਲੇ ਪ੍ਰਭੂ-ਪਿਆਰ ਵਿਚ।

SikhNet (Spanish)La mente florece de forma espontánea,

ਸਚ ਫਲੁ ਲਾਗੈ; ਸਤਿਗੁਰ ਭਾਇ ॥੧॥ ਰਹਾਉ ॥

sach fal laagai; satigur bhaae |1| rahaau | Ang 1173

Sant Singh Khalsaloving the True Guru, it bears the fruit of truth. ||1||Pause||
Manmohan Singhand comes to bear the True fruit. Pause.
Manmohan Singh (Punjabi)ਅਤੇ ਇਸ ਨੂੰ ਸੱਚਾ ਮੇਵਾ ਲੱਗ ਆਉਂਦਾ ਹੈ। ਠਹਿਰਾਉ।
Fareedkot Teekaਸਤਿਗੁਰੋਂ ਮੇਂ ਪ੍ਰੇਮ ਕਰਨੇ ਕਰ ਮਨ ਰੂਪੀ ਬ੍ਰਿਛ ਕੋ ਸਚ ਕੀ ਪ੍ਰਾਪਤੀ ਰੂਪ ਫਲ ਲਾਗੇ ਹੈਂ॥੧॥ ਰਹਾਉ ॥
Prof. Sahib Singhਹੇ ਮਨ! ਗੁਰੂ ਦੇ ਪਿਆਰ ਦੀ ਬਰਕਤਿ ਨਾਲ (ਸਰੀਰ-ਰੁੱਖ ਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ ॥੧॥ ਰਹਾਉ ॥

ਪਦ ਅਰਥ ਸਚ ਫਲੁ = ਸਦਾ-ਥਿਰ ਪ੍ਰਭੂ ਦਾ ਨਾਮ-ਫਲ ॥੧॥ ਰਹਾਉ ॥

SikhNet (Spanish)y el fruto de la Verdad aparece si uno ama la Palabra del Shabd del Guru. (1-Pausa)

ਆਪੇ ਨੇੜੈ. ਆਪੇ ਦੂਰਿ ॥

aape nerrai. aape door | Ang 1173

Sant Singh KhalsaHe Himself is near, and He Himself is far away.
Manmohan SinghOf Himself the Lord is near and of Himself afar.
Manmohan Singh (Punjabi)ਖੁਦ ਸੁਆਮੀ ਨਜ਼ਦੀਕ ਹੈ ਤੇ ਖੁਦ ਹੀ ਦੁਰੇਡੇ।
Fareedkot Teekaਆਪੇ ਗੁਰਮੁਖੋਂ ਕੇ ਨੇੜੇ ਹੈ ਔਰ ਆਪ ਹੀ ਮਨਮੁਖੋਂ ਸੇ ਦੂਰ ਹੈ॥
Prof. Sahib Singh(ਉਸ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ) ਆਪ ਹੀ (ਕਿਸੇ ਨੂੰ) ਨੇੜੇ (ਦਿੱਸ ਰਿਹਾ ਹੈ) ਆਪ ਹੀ (ਕਿਸੇ ਨੂੰ ਦੂਰ ਵੱਸਦਾ ਜਾਪਦਾ ਹੈ।

ਪਦ ਅਰਥ ਆਪੇ = ਪ੍ਰਭੂ ਆਪ ਹੀ।

SikhNet (Spanish)El Señor está tan cerca o tan lejos como Él lo desea,

ਗੁਰ ਕੈ ਸਬਦਿ; ਵੇਖੈ ਸਦ ਹਜੂਰਿ ॥

gur kai sabad; vekhai sad hajoor | Ang 1173

Sant Singh KhalsaThrough the Word of the Guru's Shabad, He is seen to be ever-present, close at hand.
Manmohan SinghBy Guru's instruction one sees Him ever present.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਜੀਵ ਉਸ ਨੂੰ ਹਮੇਸ਼ਾਂ ਅੰਗ ਸੰਗ ਦੇਖਦਾ ਹੈ।
Fareedkot Teekaਜੋ ਗੁਰੋਂ ਕੇ ਸਬਦ ਕਰ ਵੇਖੇ ਹੈ, ਸੋ ਸਦੀਵ ਹਜੂਰ ਜਾਣ ਲੇਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਜਿਹੜਾ ਮਨੁੱਖ ਪਰਮਾਤਮਾ ਨੂੰ) ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ,

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਦ = ਸਦਾ। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)pero a través de la Palabra del Shabd del Guru, uno tiene Su Presencia siempre enfrente.

ਛਾਵ ਘਣੀ. ਫੂਲੀ ਬਨਰਾਇ ॥

chhaav ghanee. foolee banaraae | Ang 1173

Sant Singh KhalsaThe plants have blossomed forth, giving a dense shade.
Manmohan SinghThe vegetation has flowered, and gives dense shade.
Manmohan Singh (Punjabi)ਬਨਾਸਪਤੀ ਪ੍ਰਫੁਲਤ ਹੋ ਗਈ ਹੈ ਅਤੇ ਸੰਘਣੀ ਛਾਂ ਦਿੰਦੀ ਹੈ।
Fareedkot Teekaਗੁਰਮੁਖੋਂ ਕੇ ਅੰਤਹਕਰਨ ਮੇਂ ਸਾਂਤੀ ਰੂਪੀ ਛਾਉ ਬਹੁਤ ਹੈ ਔਰ ਸੁਭ ਗੁਣੋਂ ਰੂਪੀ ਬਨਾਸਪਤੀ ਮੌਲ ਰਹੀ ਹੈ॥
Prof. Sahib Singh(ਉਸ ਮਨੁੱਖ ਨੂੰ ਪਰਤੱਖ ਦਿੱਸਦਾ ਹੈ ਕਿ ਪਰਮਾਤਮਾ ਦੀ ਜੋਤਿ-ਅਗਨੀ ਨਾਲ ਹੀ) ਸਾਰੀ ਬਨਸਪਤੀ ਸੰਘਣੀ ਛਾਂ ਵਾਲੀ ਹੈ ਤੇ ਖਿੜੀ ਹੋਈ ਹੈ,

ਪਦ ਅਰਥ ਘਣੀ = ਸੰਘਣੀ। ਫੂਲੀ = ਖਿੜੀ ਹੋਈ। ਬਨਰਾਇ = ਬਨਸਪਤੀ।

SikhNet (Spanish)La vegetación total permanece en flor dando una enorme sombra

ਗੁਰਮੁਖਿ ਬਿਗਸੈ; ਸਹਜਿ ਸੁਭਾਇ ॥੨॥

guramukh bigasai; sehaj subhaae |2| Ang 1173

Sant Singh KhalsaThe Gurmukh blossoms forth, with intuitive ease. ||2||
Manmohan SinghBy the Guru's grace, one blossoms forth spontaneously.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜੀਵ ਆਪ ਹੀ ਪ੍ਰਫੁਲਤ ਹੋ ਜਾਂਦਾ ਹੈ।
Fareedkot Teekaਗੁਰਮੁਖਿ ਸਹਜ ਸੁਭਾਵ ਹੀ ਖਿੜੇ ਰਹਿਤੇ ਹੈਂ॥੨॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ (ਸਦਾ) ਆਨੰਦ-ਭਰਪੂਰ ਰਹਿੰਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬਿਗਸੈ = ਖਿੜਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰਭੂ-ਪਿਆਰ ਵਿਚ ॥੨॥

SikhNet (Spanish)y ahí uno florece por la Gracia del Guru de forma espontánea. (2)

ਅਨਦਿਨੁ ਕੀਰਤਨੁ ਕਰਹਿ. ਦਿਨ ਰਾਤਿ ॥

anadin keeratan kareh. din raat | Ang 1173

Sant Singh KhalsaNight and day, he sings the Kirtan of the Lord's Praises, day and night.
Manmohan SinghOne who night and day ever hymns God's praise,
Manmohan Singh (Punjabi)ਜੋ ਰੈਣ ਤੇ ਦਿਨ ਹਮੇਸ਼ਾਂ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ,
Fareedkot Teekaਇਕ ਰਸ ਰਾਤਿ ਦਿਨ ਭਗਵੰਤ ਕਾ ਕੀਰਤਨੁ ਕਰਤੇ ਹੈਂ॥
Prof. Sahib Singhਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ,

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनां}। ਕਰਹਿ = ਕਰਦੇ ਹਨ {ਬਹੁ-ਬਚਨ}।

SikhNet (Spanish)Si uno canta las Alabanzas del Señor, día y noche,

ਸਤਿਗੁਰਿ ਗਵਾਈ; ਵਿਚਹੁ ਜੂਠਿ ਭਰਾਂਤਿ ॥

satigur gavaaee; vichahu jootth bharaant | Ang 1173

Sant Singh KhalsaThe True Guru drives out sin and doubt from within.
Manmohan Singhof him, the True Guru drives out sin and doubt.
Manmohan Singh (Punjabi)ਉਸ ਦੇ ਅੰਦਰੋ ਸੱਚੇ ਗੁਰੂ ਜੀ ਪਾਪ ਅਤੇ ਭਰਮ ਕੱਢ ਦਿੰਦੇ ਹਨ।
Fareedkot Teekaਸਤਿਗੁਰੋਂ ਨੇ ਤਿਨ ਕੇ ਮਨ ਮੇਂ ਸੇ ਭ੍ਰਾਂਤੀ ਰੂਪ ਜੂਠ ਗਵਾਇ ਦਈ ਹੈ॥
Prof. Sahib Singhਗੁਰੂ ਨੇ ਉਹਨਾਂ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੀ ਮੈਲ ਦੂਰ ਕਰ ਦਿੱਤੀ ਹੈ।

ਪਦ ਅਰਥ ਸਤਿਗੁਰਿ = ਗੁਰੂ ਨੇ। ਜੂਠਿ ਭਰਾਂਤਿ = ਭਟਕਣਾ ਦੀ ਜੂਠ, ਭਟਕਣਾ ਦੀ ਮੈਲ।

SikhNet (Spanish)uno es liberado de sus ilusiones, vicios y dudas.

ਪਰਪੰਚ ਵੇਖਿ; ਰਹਿਆ ਵਿਸਮਾਦੁ ॥

parapanch vekh; rahiaa visamaad | Ang 1174

Sant Singh KhalsaGazing upon the wonder of God's Creation, I am wonder-struck and amazed.
Manmohan SinghSeeing the Lord's creation, I am wonder-struck.
Manmohan Singh (Punjabi)ਪ੍ਰਭੂ ਦੀ ਰਚਨਾ ਦੇਖ, ਮੈਂ ਹੈਰਾਨ ਹੋ ਰਿਹਾ ਹਾਂ।
Fareedkot Teekaਜੋ ਪਰਪੰਚ ਕੋ (ਵਿਸਮਾਦੁ) ਅਸਚਰਜ, ਭਾਵ ਬ੍ਰਹਮ ਰੂਪ ਦੇਖ ਰਹਾ ਹੈ॥
Prof. Sahib Singh(ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲਦੀ ਹੈ ਉਹ ਮਨੁੱਖ ਪਰਮਾਤਮਾ ਦੀ ਰਚੀ ਇਸ) ਜਗਤ-ਖੇਡ ਨੂੰ ਵੇਖ ਕੇ 'ਵਾਹ ਵਾਹ' ਕਰ ਉੱਠਦਾ ਹੈ।

ਪਦ ਅਰਥ ਪਰਪੰਚ = ਜਗਤ-ਖਿਲਾਰਾ। ਵਿਸਮਾਦੁ = ਹੈਰਾਨ।

SikhNet (Spanish)Oh, vivo asombrado observando las Maravillas del Señor,

ਗੁਰਮੁਖਿ ਪਾਈਐ; ਨਾਮ ਪ੍ਰਸਾਦੁ ॥੩॥

guramukh paaeeai; naam prasaad |3| Ang 1174

Sant Singh KhalsaThe Gurmukh obtains the Naam, the Name of the Lord, by His Grace. ||3||
Manmohan SinghBy the grace of the Supreme Guru the Lord's Name is obtained.
Manmohan Singh (Punjabi)ਮੁਖੀ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਦਾ ਨਾਮ ਪਰਾਪਤ ਹੁੰਦਾ ਹੈ।
Fareedkot Teekaਤਿਸੀ ਗੁਰਮੁਖਿ ਕੇ ਪ੍ਰਸਾਦਿ ਕਰ ਨਾਮ ਪਾਈਐ ਹੈ॥੩॥
Prof. Sahib Singh(ਪਰ) ਪਰਮਾਤਮਾ ਦੇ ਨਾਮ ਦੀ ਦਾਤ ਗੁਰੂ ਦੇ ਸਨਮੁਖ ਰਿਹਾਂ ਮਿਲਦੀ ਹੈ ॥੩॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਪ੍ਰਸਾਦੁ = ਖੈਰ, ਦਾਨ ॥੩॥

SikhNet (Spanish)sí, uno es bendecido con el Tesoro del Nombre, por la Gracia del Guru. (3)

ਆਪੇ ਕਰਤਾ; ਸਭਿ ਰਸ ਭੋਗ ॥

aape karataa; sabh ras bhog | Ang 1174

Sant Singh KhalsaThe Creator Himself enjoys all delights.
Manmohan SinghThe Creator, Himself enjoys all the dainties.
Manmohan Singh (Punjabi)ਕਰਤਾਰ ਆਪ ਹੀ ਸਾਰੀਆਂ ਨਿਆਮਤਾਂ ਮਾਣਦਾ ਹੈ।
Fareedkot Teekaਕਰਤਾ ਪੁਰਖ ਸਭ ਰਸੋਂ ਕੋ ਆਪੇ ਹੀ ਭੋਗ ਰਹਾ ਹੈ॥
Prof. Sahib Singh(ਪਰਮਾਤਮਾ ਸਭ ਥਾਈਂ ਵਿਆਪਕ ਹੋ ਕੇ) ਆਪ ਹੀ ਸਾਰੇ ਰਸ ਭੋਗ ਰਿਹਾ ਹੈ।

ਪਦ ਅਰਥ ਆਪੇ = ਆਪ ਹੀ। ਸਭਿ = ਸਾਰੇ।

SikhNet (Spanish)El Mismo Señor Creador disfruta de Su Obra y lo que Él desea, eso es lo que sucede.

ਜੋ ਕਿਛੁ ਕਰੇ; ਸੋਈ ਪਰੁ ਹੋਗ ॥

jo kichh kare; soee par hog | Ang 1174

Sant Singh KhalsaWhatever He does, surely comes to pass.
Manmohan SinghWhatever the Lord does that definitely comes to pass.
Manmohan Singh (Punjabi)ਜਿਹੜਾ ਕੁਝ ਸੁਆਮੀ ਕਰਦਾ ਹੈ, ਉਹ ਅਵੱਸ਼ ਹੀ ਹੋ ਆਉਂਦਾ ਹੈ।
Fareedkot Teekaਜੋ ਕੁਛ ਕਰੇ ਹੈ, ਸੋਈ ਨਿਸਚੈ ਕਰ ਤੀਨੋਂ ਕਾਲੋਂ ਮੇਂ ਹੋਵੇਗਾ॥
Prof. Sahib Singhਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਜ਼ਰੂਰ ਉਹੀ ਹੁੰਦਾ ਹੈ।

ਪਦ ਅਰਥ ਪਰੁ ਹੋਗ = ਜ਼ਰੂਰ ਹੋਵੇਗਾ।

SikhNet (Spanish)Él Mismo es el Gran Dador y no es engañado por la Avaricia.

ਵਡਾ ਦਾਤਾ; ਤਿਲੁ. ਨ ਤਮਾਇ ॥

vaddaa daataa; til. na tamaae | Ang 1174

Sant Singh KhalsaHe is the Great Giver; He has no greed at all.
Manmohan SinghThe Lord is the Great Giver and has not even an iota of avarice.
Manmohan Singh (Punjabi)ਪ੍ਰਭੂ ਭਾਰਾ ਦਾਤਾਰ ਹੈ ਅਤੇ ਉਸ ਨੂੰ ਭੋਰਾ ਭਰ ਭੀ ਤਮ੍ਹਾਂ ਨਹੀਂ।
Fareedkot Teekaਪਰਮੇਸ੍ਵਰ ਵੱਡਾ ਦਾਤਾ ਹੈ ਔਰ ਤਿਸ ਕੋ ਤਿਲ ਮਾਤ੍ਰ ਕਿਸੀ ਬਾਤ ਕੀ ਇਛਾ ਨਹੀਂ ਹੈ॥
Prof. Sahib Singhਉਹ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਉਸ ਨੂੰ ਆਪ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।

ਪਦ ਅਰਥ ਤਿਲੁ = ਰਤਾ ਭਰ ਭੀ। ਤਮਾਇ = ਲਾਲਚ।

SikhNet (Spanish)Nanak dice, uno conoce a Dios,

ਨਾਨਕ ਮਿਲੀਐ; ਸਬਦੁ ਕਮਾਇ ॥੪॥੬॥

naanak mileeai; sabad kamaae |4|6| Ang 1174

Sant Singh KhalsaO Nanak, living the Word of the Shabad, the mortal meets with God. ||4||6||
Manmohan SinghPractising the Name O Nanak, one meets with his God.
Manmohan Singh (Punjabi)ਨਾਮ ਦੀ ਕਮਾਈ ਕਰਨ ਦੁਆਰਾ ਹੇ ਨਾਨਕ! ਜੀਵ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸਬਦੁ) ਗੁਰ ਉਪਦੇਸ ਕੇ ਅਭ੍ਯਾਸ ਕਰਨੇ ਸੇ ਤਿਸ ਕੋ ਮਿਲਣਾ ਹੋਤਾ ਹੈ॥੪॥੬॥☬ਉਪਦੇਸ਼:
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿਚ ਢਾਲ ਕੇ (ਹੀ ਉਸ ਨੂੰ) ਮਿਲਿਆ ਜਾ ਸਕਦਾ ਹੈ ॥੪॥੬॥

ਪਦ ਅਰਥ ਸਬਦੁ ਕਮਾਇ = ਸ਼ਬਦ ਕਮਾ ਕੇ, ਗੁਰੂ ਦੇ ਸ਼ਬਦ ਅਨੁਸਾਰ ਤੁਰ ਕੇ ॥੪॥੬॥

SikhNet (Spanish)practicando la Palabra del Shabd del Guru. (4-6)
Answers quote the Granth verbatim with Ang citations. AI commentary is not Gurbani and not a religious ruling.