ੴ

ਸਿੱਖਬਾਣੀ · SikhBani

ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥

baabeehaa ehu jagat hai mat ko bharam bhulaae
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1283 · 5 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਬਾਬੀਹਾ ਏਹੁ ਜਗਤੁ ਹੈ; ਮਤ ਕੋ ਭਰਮਿ ਭੁਲਾਇ ॥

baabeehaa ehu jagat hai; mat ko bharam bhulaae |

Sant Singh KhalsaThis world is a rainbird; let no one be deluded by doubt.
Manmohan SinghThis world is a sparrow hawk. Let no one go astray in doubt.
Manmohan Singh (Punjabi)ਇਹ ਸੰਸਾਰ ਇਕ ਚਾਤ੍ਰਿਕ ਹੈ। ਕੋਈ ਜਣਾ ਵਹਿਮ ਅੰਦਰ ਧੋਖਾ ਨਾਂ ਖਾਵੇ।
Fareedkot Teekaਪਪੀਹਾ ਏਹੁ (ਜਗਤ) ਜੀਵ ਹੀ ਹੈ ਮਤ ਕੋਈ ਭਰਮ ਮੇਂ ਭੂਲੇ ਕਿ ਔਰੁ ਹੈ॥
Prof. Sahib Singh(ਲਫ਼ਜ਼ ਪਪੀਹਾ ਸੁਣ ਕੇ) ਮਤਾਂ ਕੋਈ ਭੁਲੇਖਾ ਖਾ ਜਾਏ, ਪਪੀਹਾ ਇਹ ਜਗਤ ਹੈ,

ਪਦ ਅਰਥ ਭਰਮਿ = ਭੁਲੇਖੇ ਵਿਚ, ਭਟਕਣਾ ਵਿਚ। ਭੁਲਾਇ = ਖੁੰਝ ਜਾਏ।

SikhNet (Spanish)El mundo es el Chatvik, que nadie tenga duda.

ਇਹੁ ਬਾਬੀਂਹਾ ਪਸੂ ਹੈ; ਇਸ ਨੋ ਬੂਝਣੁ ਨਾਹਿ ॥

eihu baabeenhaa pasoo hai; is no boojhan naeh |

Sant Singh KhalsaThis rainbird is an animal; it has no understanding at all.
Manmohan SinghThis sparrow hawk is in animal and it has no understanding.
Manmohan Singh (Punjabi)ਇਹ ਚਾਤ੍ਰਿਕ ਇਕ ਡੰਗਰ ਹੈ ਅਤੇ ਇਸ ਨੂੰ ਕੋਈ ਸਮਝ ਨਹੀਂ।
Fareedkot Teekaਯਹਿ ਪ੍ਰਤਖ ਪਪੀਹਾ ਤੌ (ਪਸੂ) ਮੂੜ ਹੈ ਇਸ ਕੋ ਬੂਝਣੇ ਕੀ ਸਮਰਥਾ ਨਹੀਂ ਹੈ॥
Prof. Sahib Singhਇਹ ਪਪੀਹਾ (-ਜੀਵ) ਪਸ਼ੂ (-ਸੁਭਾਉ) ਹੈ, ਇਸ ਨੂੰ ਇਹ ਸਮਝ ਨਹੀਂ,

ਪਦ ਅਰਥ ਬੂਝਣੁ = ਸਮਝ। ਇਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਇਸੁ' ਦਾ (ੁ) ਉਡ ਗਿਆ ਹੈ)।

SikhNet (Spanish)El Chatvik es un animal y no tiene entendimiento.

ਅੰਮ੍ਰਿਤੁ ਹਰਿ ਕਾ ਨਾਮੁ ਹੈ; ਜਿਤੁ ਪੀਤੈ ਤਿਖ ਜਾਇ ॥

amrit har kaa naam hai; jit peetai tikh jaae |

Sant Singh KhalsaThe Name of the Lord is Ambrosial Nectar; drinking it in, thirst is quenched.
Manmohan SinghGod's Name is the Nectar by in-drinking which thirst departs,
Manmohan Singh (Punjabi)ਰੱਬ ਦਾ ਨਾਮ ਆਬਿ-ਹਿਯਾਤ ਹੈ, ਜਿਸ ਨੂੰ ਪਾਨ ਕਰਨ ਦੁਆਰਾ ਪਿਆਸ ਦੂਰ ਹੋ ਜਾਂਦੀ ਹੈ।
Fareedkot Teekaਸ੍ਵਾਂਤ ਬੂੰਦ ਅਸਥਾਨੀ ਅੰਮ੍ਰਿਤ ਰੂਪ ਹਰੀ ਕਾ ਨਾਮ ਹੈ, ਜਿਸ ਕੇ ਪਾਨ ਕਰਨੇ ਸੇ ਤ੍ਰਿਸਨਾਦਿਕ ਪ੍ਯਾਸ ਨਿਬ੍ਰਿਤ ਹੋ ਜਾਤੀ ਹੈ॥
Prof. Sahib Singh(ਕਿ) ਪਰਮਾਤਮਾ ਦਾ ਨਾਮ (ਐਸਾ) ਅੰਮ੍ਰਿਤ ਹੈ ਜਿਸ ਨੂੰ ਪੀਤਿਆਂ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ।

ਪਦ ਅਰਥ ਜਿਤੁ ਪੀਤੈ = ਜਿਸ ਦੇ ਪੀਤਿਆਂ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਤਿਖ = ਤ੍ਰਿਹ। ਜਿਤੁ ਪੀਤੈ = ਜਿਸ ਨੂੰ ਪੀਤਿਆਂ।

SikhNet (Spanish)El Nombre de Señor es el Néctar Ambrosial, bebiéndolo la sed se calma.

ਨਾਨਕ ਗੁਰਮੁਖਿ ਜਿਨੑ ਪੀਆ; ਤਿਨੑ ਬਹੁੜਿ. ਨ ਲਾਗੀ, ਆਇ ॥੧॥

naanak guramukh jina peea; tina bahurr. na laagee, aae |1|

Sant Singh KhalsaO Nanak, those Gurmukhs who drink it in shall never again be afflicted by thirst. ||1||
Manmohan SinghO Nanak, the Guru-wards, who quaff the Name-Nectar; they are haunted not by thirst again.
Manmohan Singh (Punjabi)ਹੇ ਨਾਨਕ! ਉਹ ਗੁਰੂ-ਅਨੁਸਾਰੀ ਜੋ ਨਾਮ ਅੰਮ੍ਰਿਤ ਨੂੰ ਛਕਦੇ ਹਨ, ਉਹਨਾਂ ਨੂੰ ਮੁੜ ਕੇ ਪਿਆਸ ਨਹੀਂ ਲਗਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਜਿਸ ਨੇ ਸੋ ਅੰਮ੍ਰਿਤ ਪੀਆ ਹੈ ਤਿਸ ਕੋ ਬਹੁੜੋ ਆਇਕਰ ਤ੍ਰਿਖਾ ਨਹੀਂ ਲਾਗੀ ਹੈ॥☬ਕੋਈ ਮਲਾਰ ਰਾਗ ਗਾਵਤਾ ਥਾ ਤਿਸ ਕੇ ਪ੍ਰਥਾਇ ਕਹਿਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਅੰਮ੍ਰਿਤ) ਪੀਤਾ ਹੈ ਉਹਨਾਂ ਨੂੰ ਮੁੜ ਕੇ (ਮਾਇਆ ਦੀ) ਤ੍ਰੇਹ ਨਹੀਂ ਲੱਗਦੀ ॥੧॥

ਪਦ ਅਰਥ ਜਿਨ੍ਹ੍ਹ = ਜਿਨ੍ਹਾਂ ਨੇ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ॥੧॥

SikhNet (Spanish)Oh, dice Nanak, los Gurmukjs que beben de Él nunca más se encontrarán afligidos por su sed. (1)
Answers quote the Granth verbatim with Ang citations. AI commentary is not Gurbani and not a religious ruling.