ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਮਲਾਰੁ ਸੀਤਲ ਰਾਗੁ ਹੈ; ਹਰਿ ਧਿਆਇਐ ਸਾਂਤਿ ਹੋਇ ॥
malaar seetal raag hai; har dhiaaeiai saant hoe |
Sant Singh KhalsaMalaar is a calming and soothing raga; meditating on the Lord brings peace and tranquility.
Manmohan SinghThe Malar is a peace-bestowing measure, contemplating God in it, coolness is obtained
Manmohan Singh (Punjabi)ਮਲਾਰ ਆਰਾਮ ਚੈਨ ਬਖਸ਼ਣਹਾਰ ਰਾਗ ਹੈ। ਇਸ ਅੰਦਰ ਵਾਹਿਗਰੂ ਦਾ ਸਿਮਰਨ ਕਰਨ ਦੁਆਰਾ ਠੰਢ-ਚੈਨ ਪਰਾਪਤ ਹੁੰਦਾ ਹੈ।
Fareedkot Teekaਮਲਾਰ ਰਾਗ ਤੋ ਸੀਤਲ ਹੈ, ਪਰੰਤੂ ਇਸ ਰਾਗ ਕਰ ਹਰੀ ਕੋ ਧਿਆਵੀਏ ਤੌ ਪੁਰਸ਼ ਕੋ ਸਾਂਤੀ ਹੋਤੀ ਹੈ॥
Prof. Sahib Singh(ਭਾਵੇਂ) 'ਮਲਾਰ' ਠੰਢਾ ਰਾਗ ਹੈ (ਭਾਵ, ਠੰਢ ਪਾਣ ਵਾਲਾ ਹੈ), ਪਰ (ਅਸਲ) ਸ਼ਾਂਤੀ ਤਾਂ ਹੀ ਹੁੰਦੀ ਹੈ ਜੇ (ਇਸ ਰਾਗ ਦੀ ਰਾਹੀਂ) ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ।
SikhNet (Spanish)Malar es una Raga suave y relajante. Meditar en el Señor trae Paz y Tranquilidad. Cuando el Señor Amado otorga Su Gracia, la lluvia cae sobre la gente del mundo.
ਹਰਿ ਜੀਉ ਅਪਣੀ ਕ੍ਰਿਪਾ ਕਰੇ; ਤਾਂ ਵਰਤੈ ਸਭ ਲੋਇ ॥
har jeeo apanee kripaa kare; taan varatai sabh loe |
Sant Singh KhalsaWhen the Dear Lord grants His Grace, then the rain falls on all the people of the world.
Manmohan SinghWhen the Sire Lord shows His mercy, then one sees Him pervading the whole world.
Manmohan Singh (Punjabi)ਜਦ ਮਹਾਰਾਜ ਮਾਲਕ ਆਪਣੀ ਮਿਹਰ ਧਾਰਦਾ ਹੈ, ਤਦ ਜੀਵ ਉਸ ਨੂੰ ਸਾਰੇ ਸੰਸਾਰ ਅੰਦਰ ਵਿਆਪਕ ਵੇਖ ਲੈਂਦਾ ਹੈ।
Fareedkot Teekaਜੌ ਹਰਿ ਜੀਉ ਆਪਣੀ ਕਿਰਪਾ ਕਰੇ, ਤੋ ਪ੍ਰਕਾਸ਼ ਰੂਪ ਪਰਮੇਸ੍ਵਰ ਸਭ ਮੇਂ ਬਰਤਤਾ ਦਿਖਾਈ ਦੇਤਾ ਹੈ॥
Prof. Sahib Singhਜੇ ਪ੍ਰਭੂ ਆਪਣੀ ਦਇਆ ਕਰੇ ਤਾਂ (ਇਹ ਸ਼ਾਂਤੀ) ਸਾਰੇ ਜਗਤ ਵਿਚ (ਇਉਂ) ਵਰਤੇ,
ਪਦ ਅਰਥ ਲੋਇ = ਲੋਕਿ, ਜਗਤ ਵਿਚ।
SikhNet (Spanish)De esta lluvia las criaturas encuentran las formas y las maneras para vivir, la belleza de la tierra se muestra.
ਵੁਠੈ ਜੀਆ ਜੁਗਤਿ ਹੋਇ; ਧਰਣੀ ਨੋ ਸੀਗਾਰੁ ਹੋਇ ॥
vutthai jeea jugat hoe; dharanee no seegaar hoe |
Sant Singh KhalsaFrom this rain, all creatures find the ways and means to live, and the earth is embellished.
Manmohan SinghThrough the rainfall, the creatures obtain the means of subsistence and the earth is embellished.
Manmohan Singh (Punjabi)ਮੀਹ ਵਰ੍ਹਨ ਰਾਹੀਂ ਜੀਵਾਂ ਨੂੰ ਉਪਜੀਵਕਾ ਦੇ ਵਸੀਲੇ ਪਰਾਪਤ ਹੋ ਜਾਂਦੇ ਹਨ ਅਤੇ ਧਰਤੀ ਸ਼ਸ਼ੋਭਤ ਹੋ ਜਾਂਦੀ ਹੈ।
Fareedkot Teekaਜੇਕਰ ਗੁਰੂ ਮੇਘ ਉਪਦੇਸ ਜਲੁ ਬਰਸੈ ਤੌ ਜੀਵੋਂ ਕਾ ਪਰਮੇਸ੍ਵਰ ਮੇਂ ਜੁੜਨਾ ਹੋਤਾ ਹੈ ਔਰ ਬੁਧੀ ਰੂਪ ਧਰਤੀ ਕੋ ਗੁਣੋਂ ਕਾ ਸਿੰਗਾਰੁ ਹੋਤਾ ਹੈ॥
Prof. Sahib Singhਜਿਵੇਂ ਮੀਂਹ ਪਿਆਂ ਜੀਵਾਂ ਵਿਚ ਜੀਵਨ-ਜੁਗਤੀ (ਭਾਵ, ਸੱਤਿਆ) ਆਉਂਦੀ ਹੈ ਅਤੇ ਧਰਤੀ ਨੂੰ ਹੀ ਹਰਿਆਵਲ ਰੂਪ ਸੁਹੱਪਣ ਮਿਲ ਜਾਂਦਾ ਹੈ।
ਪਦ ਅਰਥ ਵੂਠੈ = ਮੀਂਹ ਪਿਆਂ। ਜੁਗਤਿ = ਜੀਵਨ-ਜੁਗਤੀ। ਧਰਣੀ = ਧਰਤੀ। ਸੀਗਾਰੁ = ਸੁਹੱਪਣ।
SikhNet (Spanish)Oh, dice Nanak, este mundo es todo agua. Todo vino del agua.
ਨਾਨਕ. ਇਹੁ ਜਗਤੁ ਸਭੁ ਜਲੁ ਹੈ; ਜਲ ਹੀ ਤੇ ਸਭ ਕੋਇ ॥
naanak. ihu jagat sabh jal hai; jal hee te sabh koe |
Sant Singh KhalsaO Nanak, this world is all water; everything came from water.
Manmohan SinghNanak, this world is all water and from the water and from the water everything has sprung.
Manmohan Singh (Punjabi)ਨਾਨਕ ਇਹ ਸੰਸਾਰ ਸਾਰਾ ਪਾਣੀ ਹੀ ਹੈ ਅਤੇ ਪਾਣੀ ਤੋਂ ਹੀ ਹਰ ਸ਼ੈ ਉਤਪੰਨ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਚੇਤਨ ਤੇ ਸਭ ਕੋਈ ਹੋਤਾ ਹੈ ਪੁਨਾ ਇਹੁ ਜਗਤੁ ਸਭੁ ਜਲੁ ਰੂਪ ਅਰਥਾਤ ਚੇਤਨ ਹੀ ਹੈ॥
Prof. Sahib Singhਹੇ ਨਾਨਕ! (ਅਸਲ ਵਿਚ) ਇਹ ਜਗਤ ਪਰਮਾਤਮਾ ਦਾ ਰੂਪ ਹੈ (ਕਿਉਂਕਿ) ਹਰੇਕ ਜੀਵ ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ;
ਪਦ ਅਰਥ ਜਲੁ = (ਭਾਵ,) ਜ਼ਿੰਦਗੀ ਦਾ ਮੂਲ, ਪ੍ਰਭੂ। ਸਭੁ ਕੋਇ = ਹਰੇਕ ਜੀਵ।
SikhNet (Spanish)Por la Gracia del Guru, excepcionales son aquéllos que toman Conciencia del Señor.
ਗੁਰ ਪਰਸਾਦੀ ਕੋ ਵਿਰਲਾ ਬੂਝੈ; ਸੋ ਜਨੁ ਮੁਕਤੁ ਸਦਾ ਹੋਇ ॥੨॥
gur parasaadee ko viralaa boojhai; so jan mukat sadaa hoe |2|
Sant Singh KhalsaBy Guru's Grace, a rare few realize the Lord; such humble beings are liberated forever. ||2||
Manmohan SinghBy the Guru's grace, some rare one realises the Lord, Such a man is ever emancipated.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਟੱਲਾ ਜਣਾ ਹੀ ਸਾਈਂ ਨੂੰ ਅਨੁਭਵ ਕਰਦਾ ਹੈ। ਐਸਾ ਪ੍ਰਾਣੀ ਹਮੇਸ਼ਾਂ ਹੀ ਬੰਦ-ਖਲਾਸ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਤਿਸ ਚੇਤਨ ਕੋ ਕੋਈ ਵਿਰਲਾ ਹੀ ਬੂਝਤਾ ਹੈ ਔਰ ਵਹੀ ਬੂਝਨੇ ਵਾਲਾ ਪੁਰਸ ਸਦਾ ਮੁਕਤ ਹੋਤਾ ਹੈ॥੨॥
Prof. Sahib Singhਪਰ ਕੋਈ ਵਿਰਲਾ ਬੰਦਾ (ਇਹ ਗੱਲ) ਗੁਰੂ ਦੀ ਮਿਹਰ ਨਾਲ ਸਮਝਦਾ ਹੈ (ਤੇ ਜੋ ਸਮਝ ਲੈਂਦਾ ਹੈ) ਉਹ ਮਨੁੱਖ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ॥੨॥
ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੁਕਤੁ = (ਮਾਇਆ ਦੇ ਮੋਹ ਤੋਂ) ਆਜ਼ਾਦ ॥੨॥
SikhNet (Spanish)Esos seres humildes encuentran la Liberación para siempre. (2)