ੴ

ਸਿੱਖਬਾਣੀ · SikhBani

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥

aap karaae kare aap hau kai siau karee pukaar
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1282, 1283 · 9 lines
Translations

ਪਉੜੀ ॥

paurree | Ang 1282

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਆਪਿ ਕਰਾਏ. ਕਰੇ ਆਪਿ; ਹਉ. ਕੈ ਸਿਉ ਕਰੀ ਪੁਕਾਰ ॥

aap karaae. kare aap; hau. kai siau karee pukaar | Ang 1282

Sant Singh KhalsaHe Himself does, and causes all to be done. Unto whom can I complain?
Manmohan SinghThe Lord Himself causes to do and Himself does everything, Then before whom am I to complain?
Manmohan Singh (Punjabi)ਸੁਆਮੀ ਹਰ ਸ਼ੈ ਆਪੇ ਕਰਾਉਂਦਾ ਤੇ ਆਪੇ ਹੀ ਕਰਦਾ ਹੈ। ਤਾਂ ਮੈਂ ਕੀਹਦੇ ਮੂਹਰੇ ਸ਼ਿਕਾਇਤ ਕਰਾਂ?
Fareedkot Teekaਵਾਹਿਗੁਰੂ ਆਪ ਹੀ ਬ੍ਰਹਮਾਦਿਕੋਂ ਕੋ ਉਤਪਤਿ ਕਰ ਕੇ ਆਪ ਹੀ ਸ੍ਰਿਸ੍ਟੀ ਕੀ ਰਚਨਾ ਕਰਾਵਤਾ ਹੈ, ਮੈਂ ਔਰ ਕਿਸ ਕੇ ਪਾਸ ਪੁਕਾਰ ਕਰੂੰ॥
Prof. Sahib Singhਪ੍ਰਭੂ (ਸਭ ਕੁਝ) ਆਪ ਹੀ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਆਪ ਹੀ ਕਰਾ ਰਿਹਾ ਹੈ (ਸੋ, ਇਸ ਅਗਨਿ, ਵਾਦੁ, ਭੁੱਖ, ਤ੍ਰੇਹ, ਕਾਲ ਆਦਿਕ ਬਾਰੇ) ਕਿਸੇ ਹੋਰ ਪਾਸ ਫ਼ਰਿਆਦ ਨਹੀਂ ਕੀਤੀ ਜਾ ਸਕਦੀ।

ਪਦ ਅਰਥ ਹਉ = ਮੈਂ। ਕੈ ਸਿਉ = ਕਿਸ ਦੇ ਪਾਸ? ਪੁਕਾਰ = ਫ਼ਰੀਆਦ।

SikhNet (Spanish)Él Mismo hace y Él Mismo cuida que se cumpla.

ਆਪੇ ਲੇਖਾ ਮੰਗਸੀ; ਆਪਿ ਕਰਾਏ ਕਾਰ ॥

aape lekhaa mangasee; aap karaae kaar | Ang 1282

Sant Singh KhalsaHe Himself calls the mortal beings to account; He Himself causes them to act.
Manmohan SinghHe, of Himself calls men to account and of Himself He makes them do the deeds
Manmohan Singh (Punjabi)ਉਹ ਖੁਦ ਬੰਦਿਆਂ ਪਾਸੋ ਇਸਾਬ ਮੰਗਦਾ ਹੈ ਅਤੇ ਖੁਦ ਹੀ ਉਨ੍ਹਾਂ ਕੋਲੋਂ ਕਰਮ ਕਰਵਾਉਂਦਾ ਹੈ।
Fareedkot Teekaਆਪੇ ਹੀ ਅੰਤ ਕੋ ਲੇਖਾ ਮੰਗੇਗਾ ਅਰ ਆਪ ਹੀ ਸਰਬ ਜੀਵੋਂ ਸੇ (ਕਾਰ) ਕਰਮ ਕਰਾਵਤਾ ਹੈ॥
Prof. Sahib Singh(ਜੀਵਾਂ ਪਾਸੋਂ) ਆਪ ਹੀ (ਭੁੱਖ ਤ੍ਰਿਹ ਆਦਿਕ ਵਾਲੇ) ਕੰਮ ਕਰਾ ਰਿਹਾ ਹੈ ਤੇ (ਇਹਨਾਂ ਕੀਤੇ ਕੰਮਾਂ ਦਾ) ਲੇਖਾ ਭੀ ਆਪ ਹੀ ਮੰਗਦਾ ਹੈ।
SikhNet (Spanish)¿Con quién me puedo quejar? Él Mismo llama al mortal a rendir cuentas, Él Mismo lo hace actuar.

ਜੋ ਤਿਸੁ ਭਾਵੈ. ਸੋ ਥੀਐ; ਹੁਕਮੁ ਕਰੇ ਗਾਵਾਰੁ ॥

jo tis bhaavai. so theeai; hukam kare gaavaar | Ang 1282

Sant Singh KhalsaWhatever pleases Him happens. Only a fool issues commands.
Manmohan SinghWhatever pleases Him, that alone comes Him, that alone comes to pass, It is only the fool who asserts his command.
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਸਿਰਫ ਮੂਰਖ ਹੀ ਆਪਣੇ ਫੁਰਮਾਨ ਦਾ ਦਾਵਾ ਬੰਨ੍ਹਦਾ ਹੈ।
Fareedkot Teekaਜੋ ਤਿਸ ਪਰਮੇਸ੍ਵਰ ਕੋ ਭਾਵਤਾ ਹੈ, ਸੋਈ ਹੋਤਾ ਹੈ। ਇਸ ਮੇਂ ਜੋ ਆਪਣਾ ਹੁਕਮੁ ਕਰਤਾ ਹੈ, ਭਾਵ ਐਸੇ ਹੋਣਾ ਚਾਹੀਏ ਥਾ, ਜੋ ਐਸੇ ਕਲਪਣਾ ਕਰਤਾ ਹੈ, ਸੋ (ਗਾਵਾਰੁ) ਮੂਰਖ ਹੈ॥
Prof. Sahib Singhਮੂਰਖ ਜੀਵ (ਐਵੇਂ ਹੀ) ਹੈਂਕੜ ਵਿਖਾਂਦਾ ਹੈ (ਅਸਲ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਗਾਵਾਰੁ = ਮੂਰਖ। ਥੀਐ = ਹੁੰਦਾ ਹੈ। ਭਾਵੈ = ਚੰਗਾ ਲੱਗਦਾ ਹੈ।

SikhNet (Spanish)Lo que le complace a Él eso ocurre. Sólo un tonto cree que manda.

ਆਪਿ ਛਡਾਏ ਛੁਟੀਐ; ਆਪੇ ਬਖਸਣਹਾਰੁ ॥

aap chhaddaae chhutteeai; aape bakhasanahaar | Ang 1282

Sant Singh KhalsaHe Himself saves and redeems; He Himself is the Forgiver.
Manmohan SinghOf Himself, the Lord is the Pardoner. By His delivering alone, one is delivered.
Manmohan Singh (Punjabi)ਸੁਆਮੀ ਖੁਦ ਹੀ ਮੁਆਫੀ ਦੇਣਹਾਰ ਹੈ। ਕੇਵਲ ਉਸ ਦੇ ਬੰਦ ਖਲਾਸ ਕਰਨ ਦੁਆਰਾ ਹੀ ਜੀਵ ਬੰਦ-ਖਲਾਸ ਹੁੰਦਾ ਹੈ।
Fareedkot Teekaਵਾਹਿਗੁਰੂ ਆਪ ਹੀ ਜਨਮਾਦਿਕ ਦੁਖੋਂ ਸੇ ਛੁਡਾਵੈ ਤੋ ਛੁਟੀਤਾ ਹੈ ਔਰ ਆਪ ਹੀ ਔਗੁਣੋਂ ਕੇ ਬਖਸਣੇ ਵਾਲਾ ਹੈ॥
Prof. Sahib Singh(ਇਹਨਾਂ ਅਗਨਿ ਭੁੱਖ ਆਦਿਕਾਂ ਤੋਂ) ਜੇ ਪ੍ਰਭੂ ਆਪ ਹੀ ਬਚਾਏ ਤਾਂ ਬਚੀਦਾ ਹੈ, ਇਹ ਬਖ਼ਸ਼ਸ਼ ਉਹ ਆਪ ਹੀ ਕਰਨ ਵਾਲਾ ਹੈ।
SikhNet (Spanish)El Señor Mismo salva y redime, Él es Quién perdona.

ਆਪੇ ਵੇਖੈ ਸੁਣੇ ਆਪਿ; ਸਭਸੈ ਦੇ ਆਧਾਰੁ ॥

aape vekhai sune aap; sabhasai de aadhaar | Ang 1282

Sant Singh KhalsaHe Himself sees, and He Himself hears; He gives His Support to all.
Manmohan SinghThe Lord Himself sees and Himself hears everything, to all the beings He lends His support.
Manmohan Singh (Punjabi)ਪ੍ਰਭੂ ਸਾਰਾ ਕੁਛ ਦੇਖਦਾ ਹੈ ਅਤੇ ਖੁਦ ਹੀ ਸੁਣਦਾ ਹੈ। ਸਾਰਿਆਂ ਜੀਵਾਂ ਨੂੰ ਉਹ ਆਪਣਾ ਆਸਰਾ ਦਿੰਦਾ ਹੈ।
Fareedkot Teekaਆਪੇ ਹੀ ਵੇਖ ਰਹਾ ਹੈ ਔਰ ਆਪ ਹੀ ਸੁਣ ਰਹਾ ਹੈ ਔਰ ਆਪ ਹੀ ਸਭਸ ਕੋ (ਆਧਾਰੁ) ਆਸਰਾ ਦੇਤਾ ਹੈ॥
Prof. Sahib Singhਜੀਵਾਂ ਦੀ ਸੰਭਾਲ ਪ੍ਰਭੂ ਆਪ ਹੀ ਕਰਦਾ ਹੈ, ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਦਾ ਹੈ ਤੇ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ।

ਪਦ ਅਰਥ ਸਭਸੈ = ਸਭਨਾਂ ਨੂੰ। ਆਪੇ = ਆਪ ਹੀ। ਆਧਾਰੁ = ਆਸਰਾ।

SikhNet (Spanish)Él Mismo ve, él Mismo escucha y da Su Soporte a todos.

ਸਭ ਮਹਿ ਏਕੁ ਵਰਤਦਾ; ਸਿਰਿ ਸਿਰਿ ਕਰੇ ਬੀਚਾਰੁ ॥

sabh meh ek varatadaa; sir sir kare beechaar | Ang 1282

Sant Singh KhalsaHe alone is pervading and permeating all; He considers each and every one.
Manmohan SinghHe alone is contained amongst all and gives thought to one and all.
Manmohan Singh (Punjabi)ਕੇਵਲ ਉਹ ਹੀਹ ਸiਾਰਟਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਸਾਰਿਆਂ ਵਲ ਧਿਆਨ ਦਿੰਦਾ ਹੈ।
Fareedkot Teekaਸਰਬ ਮੇਂ ਏਕ ਵਾਹਿਗੁਰੂ ਬਰਤ ਰਹਾ ਹੈ ਔਰ ਆਪ ਹੀ ਸਿਰ ਬਸਿਰ ਅਰਥਾਤ ਏਕ ਏਕ ਜੀਵ ਕਾ ਬੀਚਾਰ ਕਰ ਰਹਾ ਹੈ॥
Prof. Sahib Singhਸਭ ਜੀਵਾਂ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਹਰੇਕ ਜੀਵ ਦਾ ਧਿਆਨ ਰੱਖਦਾ ਹੈ।

ਪਦ ਅਰਥ ਸਿਰਿ ਸਿਰਿ = ਹਰੇਕ ਦੇ ਸਿਰ ਉਤੇ। (ਨੋਟ: ਲਫ਼ਜ਼ 'ਆਪਿ' ਤੇ 'ਆਪੁ' ਦਾ ਫ਼ਰਕ ਸਮਝਣ-ਯੋਗ ਹੈ।

SikhNet (Spanish)Sólo Él compenetra y prevalece en todo, considerando a todos y a cada uno.

ਗੁਰਮੁਖਿ ਆਪੁ ਵੀਚਾਰੀਐ; ਲਗੈ ਸਚਿ ਪਿਆਰੁ ॥

guramukh aap veechaareeai; lagai sach piaar | Ang 1283

Sant Singh KhalsaThe Gurmukh reflects on the self, lovingly attached to the True Lord.
Manmohan SinghUnderstanding his ownself, the Guru's grace, the mortal is attuned to the True Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਆਪਣੇ ਆਪ ਨੂੰ ਸਮਝਣ ਦੁਆਰਾ ਪ੍ਰਾਣੀ ਦੀ ਸੱਚੇ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਜੇ ਗੁਰੋਂ ਦ੍ਵਾਰੇ ਅਪਨੇ ਸ੍ਵਰੂਪ ਕਾ ਬੀਚਾਰੁ ਕਰੀਏ ਤੌ ਸਚ ਪਰਮੇਸ੍ਵਰ ਮੇਂ ਪਿਆਰੁ ਲਾਗਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਤੇ ਉਸ ਦਾ ਪਿਆਰ (ਇਹਨਾਂ ਭੁੱਖ ਤ੍ਰਿਹ ਆਦਿਕ ਵਾਲੇ ਪਦਾਰਥਾਂ ਦੇ ਥਾਂ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਬਣਦਾ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ)। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ)। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ।

SikhNet (Spanish)El Gurmukj medita en el ser apegado amorosamente al Señor Verdadero.

ਨਾਨਕ. ਕਿਸ ਨੋ ਆਖੀਐ; ਆਪੇ ਦੇਵਣਹਾਰੁ ॥੧੦॥

naanak. kis no aakheeai; aape devanahaar |10| Ang 1283

Sant Singh KhalsaO Nanak, whom can we ask? He Himself is the Great Giver. ||10||
Manmohan SinghWho is one to ask, O Nanak, when the Lord, of Himself, is the only Giver.
Manmohan Singh (Punjabi)ਇਨਸਾਨ ਕਿਸ ਕੋਲੋ ਮੰਗੇ ਹੇ ਨਾਨਕ! ਜਦ ਕਿ ਸੁਆਮੀ ਖੁਦ ਹੀ ਆਪ ਦੇਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਬਾਤ ਹੋਰੁ ਕਿਸ ਨੋ ਕਹੀਏ ਕੇ ਤੂੰ ਮੈਨੂੰ ਅਮਕਾ ਪਦਾਰਥ ਦੇਹੁ? ਵਾਹਿਗੁਰੂ ਆਪ ਹੀ ਸਰਬ ਫਲੋਂ ਕਾ ਦੇਨੇ ਵਾਲਾ ਹੈ॥੧੦॥
Prof. Sahib Singhਪਰ, ਹੇ ਨਾਨਕ! ਇਹ ਦਾਤ ਉਹ ਆਪ ਹੀ ਦੇਂਦਾ ਹੈ, ਕਿਸੇ ਹੋਰ ਅੱਗੇ ਕੁਝ ਕਿਹਾ ਨਹੀਂ ਜਾ ਸਕਦਾ ॥੧੦॥
SikhNet (Spanish)Oh, dice Nanak, ¿A quién podemos preguntar? Él Mismo es el Gran Dador. (10)
Answers quote the Granth verbatim with Ang citations. AI commentary is not Gurbani and not a religious ruling.