ੴ

ਸਿੱਖਬਾਣੀ · SikhBani

ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ ॥

gun gaaveh paayaal bhagat naagaad bhuyangam
Bhatt Kalh Sahar ਭੱਟ ਕਲੵ ਸਹਾਰ · Svaiyay First Mehl · Ang 1390 · 6 lines
Translations

ਗੁਣ ਗਾਵਹਿ ਪਾਯਾਲਿ; ਭਗਤ ਨਾਗਾਦਿ ਭੁਯੰਗਮ ॥

gun gaaveh paayaal; bhagat naagaad bhuyangam |

Sant Singh KhalsaIn the nether worlds, His Praises are sung by the devotees like Shaysh-naag in serpent form.
Manmohan SinghIn the nether world his praises are sung by the saints, like Sheshnag and other serpents.
Manmohan Singh (Punjabi)ਪਾਤਾਲ ਵਿੱਚ ਸਾਧੂ ਸ਼ੇਸ਼ਨਾਗ ਆਦਿਕ ਅਤੇ ਹੋਰ ਸਰਪ ਉਸ ਦੀਆਂ ਸਿਫਤਾਂ ਗਾਇਨ ਕਰਦੇ ਹਨ।
Fareedkot Teekaਤੇਰੇ ਗੁਣੋਂ ਕੋ ਪਾਤਾਲ ਮੇਂ ਭਗਤ ਜੋ ਸ਼ੇਸ਼ਨਾਗ ਆਦੀ (ਭੁਯੰਗਮ) ਸਰਪ ਗਾਵਤੇ ਹੈਂ॥ ਸ੍ਰਪ ਆਦਿ ਜਾਤੀ ਕਾ ਭੇਦ ਹੈ।
Prof. Sahib Singhਪਾਤਾਲ ਵਿਚ ਭੀ (ਸ਼ੇਸ਼-) ਨਾਗ ਆਦਿਕ ਹੋਰ ਸਰਪ-ਭਗਤ (ਗੁਰੂ ਨਾਨਕ ਦੇ) ਗੁਣ ਗਾ ਰਹੇ ਹਨ।

ਪਦ ਅਰਥ ਪਾਯਾਲਿ = ਪਤਾਲ ਵਿਚ। ਨਾਗਾਦਿ = (ਸ਼ੇਸ਼-) ਨਾਗ ਆਦਿਕ। ਭੁਯੰਗਮ = ਸੱਪ।

SikhNet (Spanish)En los mundos inferiores, Sus Alabanzas son recitadas por devotos como Shesh-nag en la forma de serpiente.

ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ ॥

mahaadeo gun ravai sadaa jogee jat jangam |

Sant Singh KhalsaShiva, the Yogis and the wandering hermits sing His Praises forever.
Manmohan SinghShiva, Yogis, celibates and the wandering saints ever recite his glories.
Manmohan Singh (Punjabi)ਸ਼ਿਵਜੀ, ਯੋਗੀ, ਬ੍ਰਹਮਚਾਰੀ ਅਤੇ ਰਮਤੇ ਸਾਧੂ ਹਮੇਸ਼ਾਂ ਹੀ ਉਨ੍ਹਾ ਦੀਆਂ ਸਿਫਤਾਂ ਉਚਾਰਨ ਕਰਦੇ ਹਨ।
Fareedkot Teekaਮਹਾਂਦੇਵ ਜੀ ਸੇ ਆਦਿ ਲੇ ਕਰ ਕੇ ਜੋਗੀ ਅਰ ਜਤ ਕੇ ਧਾਰਨੇ ਵਾਲੇ ਜੰਗਮ ਆਦੀ ਸਭ ਤੇਰੇ ਗੁਣੋਂ ਕੋ ਸਦਾ (ਰਵੈ) ਉਚਾਰਨ ਕਰਤੇ ਹੈਂ॥
Prof. Sahib Singh???

ਪਦ ਅਰਥ ਜਤਿ = ਜਤੀ। ਜੰਗਮ = ਛੇ ਭੇਖਾਂ ਵਿਚੋਂ ਇਕ ਭੇਖ ਹੈ।

SikhNet (Spanish)Shiva, los Yoguis y los ermitaños, cantan para siempre Sus Alabanzas,

ਗੁਣ ਗਾਵੈ. ਮੁਨਿ ਬੵਾਸੁ; ਜਿਨਿ. ਬੇਦ ਬੵਾਕਰਣ ਬੀਚਾਰਿਅ ॥

gun gaavai. mun bayaas; jin. bed bayaakaran beechaaria |

Sant Singh KhalsaVyaas the silent sage, who studied the Vedas and its grammar, sings His Praise.
Manmohan SinghHis praise is sung by Vyas, the silent sage who dwells upon the Vedas and their grammar.
Manmohan Singh (Punjabi)ਖਾਮੋਸ਼ ਰਿਸ਼ੀ ਵਿਆਸ, ਜੋ ਵੇਦਾਂ ਅਤੇ ਉਨ੍ਹਾਂ ਦੇ ਵਿਆਕਰਣ ਨੂੰ ਸੋਚਦਾ ਵੀਚਾਰਦਾ ਹੈ, ਉਨ੍ਹਾਂ ਦਾ ਜੱਸ ਗਾਉਂਦਾ ਹੈ।
Fareedkot Teekaਮੁਨੀ ਵਿਆਸ ਦੇਵ ਜੀ ਭੀ ਗੁਣੋਂ ਕੋ ਗਾਵਤੇ ਹੈਂ, ਜਿਨੋਂ ਨੇ ਚਾਰੋਂ ਬੇਦੋਂ ਔ ਨੌਂ ਵਿਆਕਰਨੋਂ ਕੋ ਬੀਚਾਰਿਆ ਹੈ; ਵਾ ਜਿਸ ਨੇ ਵੇਦ ਕਾ ਵਿਆਕਰਨ ਬੀਚਾਰਿਆ ਹੈ॥
Prof. Sahib Singhਜਿਸ (ਵਿਆਸ ਮੁਨੀ) ਨੇ ਸਾਰੇ ਵੇਦਾਂ ਨੂੰ ਵਿਆਕਰਣਾਂ ਦੁਆਰਾ ਵਿਚਾਰਿਆ ਹੈ, ਉਹ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ।

ਪਦ ਅਰਥ ਜਿਨਿ = ਜਿਸ (ਵਿਆਸ ਮੁਨੀ) ਨੇ। ਬੇਦ = ਵੇਦਾਂ ਨੂੰ। ਬ੍ਯ੍ਯਾਕਰਣ = ਵਿਆਕਰਣਾਂ ਦੁਆਰਾ। ਬੀਚਾਰਿਅ = ਵਿਚਾਰਿਆ ਹੈ।

SikhNet (Spanish)Vyas el Santo silencioso, quien estudió los Vedas y su gramática, canta Sus Alabanzas.

ਬ੍ਰਹਮਾ ਗੁਣ ਉਚਰੈ; ਜਿਨਿ ਹੁਕਮਿ, ਸਭ ਸ੍ਰਿਸਟਿ ਸਵਾਰੀਅ ॥

brahamaa gun ucharai; jin hukam, sabh srisatt savaareea |

Sant Singh KhalsaHis Praises are sung by Brahma, who created the entire universe by God's Command.
Manmohan SinghHis praise is recited by Brahma too, who by the Lord's command created the whole world.
Manmohan Singh (Punjabi)ਬ੍ਰਹਮਾ, ਜਿਸ ਨੇ ਪ੍ਰਭੂ ਦੇ ਫੁਰਮਾਨ ਦੁਆਰਾ, ਸਾਰਾ ਸੰਸਾਰ ਰਚਿਆ ਹੈ, ਭੀ ਉਨ੍ਹਾਂ ਦੀ ਕੀਰਤੀ ਉਚਾਰਨ ਕਰਦਾ ਹੈ।
Fareedkot Teekaਬ੍ਰਹਮਾ ਜੀ ਭੀ ਗੁਣੋਂ ਕੋ ਉਚਾਰਨ ਕਰਤੇ ਹੈਂ, ਜਿਸ ਨੇ ਹਰੀ ਕੇ ਹੁਕਮ ਕਰ ਕੇ ਸਰਬ ਸ੍ਰਿਸ਼ਟੀ ਕੋ ਸਵਾਰਿਆ ਹੈ, ਭਾਵ ਰਚਿਆ ਹੈ॥
Prof. Sahib Singhਜਿਸ (ਬ੍ਰਹਮਾ) ਨੇ ਅਕਾਲ ਪੁਰਖ ਦੇ ਹੁਕਮ ਵਿਚ ਸਾਰੀ ਸ੍ਰਿਸ਼ਟੀ ਰਚੀ ਹੈ, ਉਹ (ਗੁਰੂ ਨਾਨਕ ਦੇ) ਗੁਣ ਉਚਾਰ ਰਿਹਾ ਹੈ।

ਪਦ ਅਰਥ ਜਿਨਿ = ਜਿਸ (ਬ੍ਰਹਮਾ) ਨੇ। ਹੁਕਮਿ = (ਅਕਾਲ ਪੁਰਖ ਦੇ) ਹੁਕਮ ਵਿਚ। ਸਵਾਰੀਅ = ਰਚੀ ਹੈ।

SikhNet (Spanish)Sus Alabanzas son entonadas por Brahma, quien creó el Universo entero por Mandato de Dios.

ਬ੍ਰਹਮੰਡ ਖੰਡ ਪੂਰਨ ਬ੍ਰਹਮੁ; ਗੁਣ ਨਿਰਗੁਣ ਸਮ ਜਾਣਿਓ ॥

brahamandd khandd pooran braham; gun niragun sam jaanio |

Sant Singh KhalsaGod fills the galaxies and realms of the universe; He is known to be the same, manifest and unmanifest.
Manmohan SinghThe Lord is fully contained in the universe and its continents. Both in the manifest and unmanifest form, Nanak realises the Lord to be the very same.
Manmohan Singh (Punjabi)ਸੁਆਮੀ ਸੰਸਾਰ ਅਤੇ ਇਸ ਦੇ ਮਹਾਂ ਦੀਪਾਂ ਅੰਦਰ ਪਰੀਪੂਰਨ ਹੋ ਰਿਹਾ ਹੈ। ਪ੍ਰਗਟ ਅਤੇ ਗੁਪਤ ਦੋਹਾ ਸਰੂਪਾਂ ਅੰਦਰ, ਨਾਨਕ ਸੁਆਮੀ ਨੂੰ ਐਨ ਉਹੀ ਅਨੁਭਵ ਕਰਦਾ ਹੈ।
Fareedkot Teekaਖੰਡੋਂ ਆਦੀ ਸਰਬ ਬ੍ਰਹਮੰਡ ਮੇਂ ਜੋ ਪੂਰਨ ਬ੍ਰਹਮ ਹੈ, ਜਿਨ ਸਤਿਗੁਰੋਂ ਨੇ ਤਿਸ ਕੋ ਸਰਗੁਣ ਔ ਨਿਰਗੁਣ ਰੂਪ ਸਮ ਜਾਣਿਆ ਹੈ॥
Prof. Sahib Singhਜਿਸ ਗੁਰੂ ਨਾਨਕ ਨੇ ਸਾਰੀ ਦੁਨੀਆ ਵਿਚ ਹਾਜ਼ਰ-ਨਾਜ਼ਰ ਅਕਾਲ ਪੁਰਖ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿਚ ਇੱਕੋ ਜਿਹਾ ਪਛਾਣਿਆ ਹੈ,

ਪਦ ਅਰਥ ਬ੍ਰਹਮੰਡ ਖੰਡ = ਖੰਡਾਂ ਬ੍ਰਹਮੰਡਾਂ ਵਿਚ, ਸਾਰੀ ਦੁਨੀਆ ਵਿਚ। ਪੂਰਨ = ਵਿਆਪਕ, ਹਾਜ਼ਰ-ਨਾਜ਼ਰ। ਬ੍ਰਹਮ = ਅਕਾਲ ਪੁਰਖ। ਗੁਣ = ਗੁਣਾਂ ਵਾਲਾ, ਸਰਗੁਣ। ਸਮ = ਇੱਕੋ ਜਿਹਾ।

SikhNet (Spanish)Él llena las galaxias y los reinos del universo, se dice que es Manifiesto e Inmanifiesto.

ਜਪੁ ਕਲ. ਸੁਜਸੁ ਨਾਨਕ ਗੁਰ; ਸਹਜੁ ਜੋਗੁ ਜਿਨਿ ਮਾਣਿਓ ॥੯॥

jap kal. sujas naanak gur; sehaj jog jin maanio |9|

Sant Singh KhalsaKAL chants the Sublime Praises of Guru Nanak, who enjoys mastery of Yoga. ||9||
Manmohan SinghKall recites the sublime praise of Guru Nanak, who enjoys the Lord's union.
Manmohan Singh (Punjabi)ਕਲ ਗੁਰੂ ਨਾਨਕ ਦੀ ਸ਼੍ਰੇਸ਼ਟ ਮਹਿਮਾ ਉਚਾਰਨ ਕਰਦਾ ਹੈ, ਜੋ ਸਾਹਿਬ ਦੇ ਮਿਲਾਪ ਦਾ ਅਨੰਦ ਲੈਂਦੇ ਹਨ।
Fareedkot Teekaਸ੍ਰੀ ਕਲ ਜੀ ਕਹਤੇ ਹੈਂ: ਤਿਸ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇ ਸੁਜਸ ਕੋ (ਜਪੁ) ਉਚਾਰਨ ਕਰਤਾ ਹੂੰ ਜਿਨੋਂ ਨੇ (ਸਹਜੁ) ਗਿਆਨ ਜੋਗ ਮਾਣਿਆ ਹੈ॥੯॥
Prof. Sahib Singhਜਿਸ ਗੁਰੂ ਨਾਨਕ ਨੇ ਅਡੋਲ ਅਵਸਥਾ ਨੂੰ ਤੇ ਅਕਾਲ ਪੁਰਖ ਦੇ ਮਿਲਾਪ ਨੂੰ ਮਾਣਿਆ ਹੈ, ਹੇ ਕਲ੍ਯ੍ਯ! ਉਸ ਗੁਰੂ ਨਾਨਕ ਦੇ ਸੋਹਣੇ ਗੁਣਾਂ ਨੂੰ ਯਾਦ ਕਰ ॥੯॥

ਪਦ ਅਰਥ ਜਪੁ = ਯਾਦ ਕਰ, ਸਿਮਰ। ਸੁਜਸੁ = ਸੋਹਣਾ ਜਸ। ਕਲ = ਹੇ ਕਲ੍ਯ੍ਯ ਕਵੀ! ਨਾਨਕ ਗੁਰ = ਗੁਰੂ ਨਾਨਕ ਦੇ। ਸਹਜੁ = ਅਡੋਲਤਾ, ਸ਼ਾਂਤ ਅਵਸਥਾ। ਜਿਨਿ = (ਜਿਸ ਗੁਰੂ ਨਾਨਕ) ਨੇ। ਜੋਗ = (ਪ੍ਰਭੂ ਨਾਲ) ਮਿਲਾਪ ॥੯॥

SikhNet (Spanish)Kal canta las Sublimes Alabanzas de Guru Nanak, Quien disfruta de la Maestría de la Yoga. (9)
Answers quote the Granth verbatim with Ang citations. AI commentary is not Gurbani and not a religious ruling.