ੴ

ਸਿੱਖਬਾਣੀ · SikhBani

ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ ॥

gun gaaveh nav naath dhan gur saach samaaeo
Bhatt Kalh Sahar ਭੱਟ ਕਲੵ ਸਹਾਰ · Svaiyay First Mehl · Ang 1390 · 6 lines
Translations

ਗੁਣ ਗਾਵਹਿ. ਨਵ ਨਾਥ; ਧੰਨਿ ਗੁਰੁ ਸਾਚਿ ਸਮਾਇਓ ॥

gun gaaveh. nav naath; dhan gur saach samaaeo |

Sant Singh KhalsaThe nine masters of Yoga sing His Praises; blessed is the Guru, who is merged into the True Lord.
Manmohan SinghThe nine great yogis sing the glory of blessed Guru Nanak, who is merged in the True Lord.
Manmohan Singh (Punjabi)ਨੌ ਵਡੇ ਯੋਗੀ ਸੁਲੱਖਣੇ ਗੁਰੂ ਨਾਨਕ ਦੀ ਮਹਿਮਾ ਗਾਇਨ ਕਰਦੇ ਹਨ, ਜੋ ਸੱਚੇ ਸਾਈਂ ਵਿੱਚ ਲੀਨ ਹੋਏ ਹੋਏ ਹਨ।
Fareedkot Teekaਨੌ ਨਾਥ ਭੀ ਗੁਣੋਂ ਕੋ ਗਾਵਤੇ ਹੈਂ, ਤਾਂ ਤੇ ਧੰਨ੍ਯ ਸੋ ਸਤਿਗੁਰੂ ਹੈਂ ਜਿਨੋਂ ਕਾ ਚਿਤ ਸਦਾ ਸਚ ਸਰੂਪ ਮੇਂ ਸਮਾਇ ਰਹਿਆ ਹੈ॥
Prof. Sahib Singhਨੌ ਨਾਥ (ਭੀ) ਗੁਰੂ ਨਾਨਕ ਦੇ ਗੁਣ ਗਾਂਦੇ ਹਨ (ਤੇ ਆਖਦੇ ਹਨ), "ਗੁਰੂ ਨਾਨਕ ਧੰਨ ਹੈ ਜੋ ਸੱਚੇ ਹਰੀ ਵਿਚ ਜੁੜਿਆ ਹੋਇਆ ਹੈ।"

ਪਦ ਅਰਥ ਨਵ ਨਾਥ = ਨੌ ਨਾਥ (ਗੋਰਖ ਮਛਿੰਦਰ ਆਦਿਕ)। ਸਾਚਿ = ਸਾਚ ਵਿਚ; ਸਦਾ-ਥਿਰ ਹਰੀ ਵਿਚ। ਸਮਾਇਓ = ਲੀਨ ਹੋ ਗਿਆ ਹੈ।

SikhNet (Spanish)Los nueve Maestros del Yoga cantan Su Alabanza, Bendito sea el Guru, Quien está inmergido en el Señor Verdadero.

ਮਾਂਧਾਤਾ ਗੁਣ ਰਵੈ; ਜੇਨ ਚਕ੍ਰਵੈ ਕਹਾਇਓ ॥

maandhaataa gun ravai; jen chakravai kahaaeo |

Sant Singh KhalsaMaandhaataa, who called himself ruler of all the world, sings His Praises.
Manmohan SinghHis praise is sung by the emperor Mandhata too, who called himself the ruler of the whole world.
Manmohan Singh (Punjabi)ਮਹਾਰਾਜਾ ਮਾਂਧਾਤਾ, ਜੋ ਆਪਣੇ ਆਪ ਨੂੰ ਸਾਰੀ ਸ਼੍ਰਿਸ਼ਟੀ ਦਾ ਪਾਤਿਸ਼ਾਹ ਅਖਵਾਉਂਦਾ ਸੀ, ਭੀ ਉਨ੍ਹਾਂ ਦੀ ਉਪਮਾ ਉਚਾਰਨ ਕਰਦਾ ਹੈ।
Fareedkot Teekaਮਾਨਧਾਤਾ ਰਾਜਾ ਭੀ ਸਤਿਗੁਰੋਂ ਕੇ ਗੁਣੋਂ ਕਾ ਉਚਾਰਨ ਕਰਤਾ ਹੈ, ਜਿਸ ਨੇ ਅਪਨੇ ਆਪ ਕੋ ਚਕ੍ਰਵਰਤੀ ਕਹਾਯਾ ਹੈ॥
Prof. Sahib Singhਜਿਸ ਮਾਂਧਾਤਾ ਨੇ ਆਪਣੇ ਆਪ ਨੂੰ ਚੱਕ੍ਰਵਰਤੀ ਰਾਜਾ ਅਖਵਾਇਆ ਸੀ, ਉਹ ਭੀ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਹੈ।

ਪਦ ਅਰਥ ਮਾਂਧਾਤਾ = ਸੂਰਜਬੰਸੀ ਕੁਲ ਦਾ ਇਕ ਰਾਜਾ, ਯੁਵਨਾਂਸ਼ੁ ਦਾ ਪੁੱਤ੍ਰ ਸੀ; ਬੜਾ ਬਲੀ ਰਾਜਾ ਸੀ। ਜੇਨ = ਜਿਨਿ, ਜਿਸ ਨੇ (ਆਪਣੇ ਆਪ ਨੂੰ)। ਚਕ੍ਰਵੈ = ਚਕਰਵਰਤੀ। ਕਹਾਇਓ = ਅਖਵਾਇਆ।

SikhNet (Spanish)Mandhata, quien se llamó a sí mismo regidor del mundo, canta Su Alabanza,

ਗੁਣ ਗਾਵੈ ਬਲਿ ਰਾਉ; ਸਪਤ ਪਾਤਾਲਿ ਬਸੰਤੌ ॥

gun gaavai bal raau; sapat paataal basantau |

Sant Singh KhalsaBal the king, dwelling in the seventh underworld, sings His Praises.
Manmohan SinghBal, the King, who abides in the seventh underworld, sings his praises.
Manmohan Singh (Punjabi)ਬਲਰਾਜਾ, ਜੋ ਸਤਵੇ ਪਇਆਲ ਵਿੱਚ ਵਸਦਾ ਹੈ, ਉਨ੍ਹਾਂ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਬਲਿ ਰਾਜਾ ਗੁਣੋਂ ਕੋ ਗਾਵਤਾ ਹੈ, ਜੋ ਢਾਈ ਕਰਮ ਜਮੀਨ ਦੇਣੇ ਕੀ (ਸਪਤ) ਪ੍ਰਤੱਗ੍ਯਾ ਕਰ ਕੇ ਪਤਾਲ ਮੇਂ ਨਿਵਾਸ ਕਰਤਾ ਹੈ॥
Prof. Sahib Singhਸਤਵੇਂ ਪਾਤਾਲ ਵਿਚ ਵੱਸਦਾ ਹੋਇਆ ਰਾਜਾ ਬਲਿ (ਗੁਰੂ ਨਾਨਕ ਦੇ) ਗੁਣ ਗਾ ਰਿਹਾ ਹੈ।

ਪਦ ਅਰਥ ਬਲਿਰਾਉ = ਰਾਜਾ ਬਲਿ। ਸਪਤ ਪਾਤਾਲਿ = ਸਤਵੇਂ ਪਾਤਾਲ ਵਿਚ। ਬਸੰਤੌ = ਵੱਸਦਾ ਹੋਇਆ।

SikhNet (Spanish)Baal, el rey, habitando en el séptimo mundo inferior, canta Su Alabanza.

ਭਰਥਰਿ ਗੁਣ ਉਚਰੈ; ਸਦਾ ਗੁਰ ਸੰਗਿ ਰਹੰਤੌ ॥

bharathar gun ucharai; sadaa gur sang rahantau |

Sant Singh KhalsaBhart'har, abiding forever with Gorakh, his guru, sings His Praises.
Manmohan SinghBharthari, who ever abides with Gorakh, his Guru recites Guru Nanak's praise.
Manmohan Singh (Punjabi)ਭਰਥਰੀ, ਜੋ ਹਮੇਸ਼ਾਂ ਗੋਰਖ ਆਪਣੇ ਗੁਰੂ ਨਾਲ ਵਸਦਾ ਹੈ, ਗੁਰੂ ਨਾਨਕ ਦੀ ਉਸਤਤੀ ਉਦਚਾਰਦਾ ਹੈ।
Fareedkot Teekaਭਰਥਰੀ ਭੀ ਗੁਣੋਂ ਕੋ ਉਚਾਰਨ ਕਰਤਾ ਹੈ, ਜੋ ਸਦਾ ਆਪਨੇ ਗੁਰੂ ਗੋਰਖ ਜੀ ਕੇ ਸਾਥ ਹੀ ਰਹਿਤਾ ਹੈ॥
Prof. Sahib Singhਆਪਣੇ ਗੁਰੂ ਦੇ ਨਾਲ ਰਹਿੰਦਾ ਹੋਇਆ ਭਰਥਰੀ ਭੀ ਸਦਾ (ਗੁਰੂ ਨਾਨਕ ਦੇ) ਗੁਣ ਉੱਚਾਰ ਰਿਹਾ ਹੈ।

ਪਦ ਅਰਥ ਗੁਰ ਸੰਗਿ = ਗੁਰੂ ਦੇ ਨਾਲ। ਰਹੰਤੌ = ਰਹਿੰਦਾ ਹੋਇਆ।

SikhNet (Spanish)Barthar, quien habita con Gorak, su Guru, canta Su Alabanza, Durbas, el rey Puro y Angra, cantan la Alabanza de Guru Nanak.

ਦੂਰਬਾ ਪਰੂਰਉ ਅੰਗਰੈ; ਗੁਰ ਨਾਨਕ. ਜਸੁ ਗਾਇਓ ॥

doorabaa paroorau angarai; gur naanak. jas gaaeo |

Sant Singh KhalsaDoorbaasaa, King Puro and Angra sing the Praises of Guru Nanak.
Manmohan SinghSage Durbasa, King Puro and saint Angra chant the praises of Guru Nanak.
Manmohan Singh (Punjabi)ਰਿਸ਼ੀ ਦੁਰਬਾਸਾ, ਰਾਜਾ ਪੂਰੋ ਅਤੇ ਸੰਤ ਅੰਗਰਾ ਗੁਰੂ ਨਾਨਕ ਦੀਆਂ ਸਿਫ਼ਤ-ਸ਼ਲਾਘਾ ਗਾਉਂਦੇ ਹਨ।
Fareedkot Teeka(ਦੂਰਬਾ) ਦੁਰਬਾਸਾ ਔ (ਪਰੂਰਉ) ਪਰੂਰਵਾ ਰਾਜਾ ਪੁਨਾ ਅੰਗਰਾ ਰਿਖੀ ਇਨ ਪੂਰਬੋਕਤ ਸਭ ਨੇ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਾ ਜਸ ਗਾਯਨ ਕੀਆ ਹੈ॥
Prof. Sahib Singhਦੁਰਵਾਸਾ ਰਿਸ਼ੀ ਨੇ, ਰਾਜਾ ਪੁਰੂ ਨੇ ਤੇ ਅੰਗਰ ਰਿਸ਼ੀ ਨੇ ਗੁਰੂ ਨਾਨਕ ਦਾ ਜਸ ਗਾਂਵਿਆਂ ਹੈ।

ਪਦ ਅਰਥ ਦੂਰਬਾ = ਦਰਵਾਸਾ ਰਿਸ਼ੀ। ਪਰੂਰਉ = ਰਾਜਾ ਪੁਰੂ, ਚੰਦ੍ਰਬੰਸੀ ਕੁਲ ਦਾ ਛੇਵਾਂ ਰਾਜਾ, ਯਯਾਤੀ ਤੇ ਸ਼ਰਮਿਸ਼ਟ ਦਾ ਸਭ ਤੋਂ ਛੋਟਾ ਪੁੱਤ੍ਰ। ਅੰਗਰੈ = ਇਕ ਪ੍ਰਸਿੱਧ ਰਿਸ਼ੀ ਹੋਇਆ ਹੈ; ਰਿਗਵੇਦ ਵਿਚ ਕਈ ਛੰਦ ਇਸ ਰਿਸ਼ੀ ਦੇ ਨਾਮ ਤੇ ਹਨ; ਬ੍ਰਹਮਾ ਦੇ ਮਨ ਤੋਂ ਪੈਦਾ ਹੋਏ ਦਸ ਪੁੱਤ੍ਰਾਂ ਵਿਚੋਂ ਇਕ ਇਹ ਭੀ ਸੀ। ਨਾਨਕ ਜਸੁ = ਨਾਨਕ ਦਾ ਜਸ।

SikhNet (Spanish)Dice Kal, el poeta, las sublimes Alabanzas de Guru Nanak

ਕਬਿ ਕਲ. ਸੁਜਸੁ ਨਾਨਕ ਗੁਰ; ਘਟਿ ਘਟਿ ਸਹਜਿ ਸਮਾਇਓ ॥੧੦॥

kab kal. sujas naanak gur; ghatt ghatt sehaj samaaeo |10|

Sant Singh KhalsaSays KAL the poet, the Sublime Praises of Guru Nanak intuitively permeate each and every heart. ||10||
Manmohan SinghSays Kal, the poet, the sublime praise of Guru Nanak is all-too-spontaneously contained in all hearts.
Manmohan Singh (Punjabi)ਕਵੀਸ਼ਰ ਕਲ ਆਖਦਾ ਹੈ, ਗੁਰੂ ਨਾਨਕ ਦੀ ਸ਼੍ਰੇਸ਼ਟ ਕੀਰਤੀ ਸੁਤੇ ਸਿਧ ਹੀ ਸਾਰਿਆਂ ਦਿਲਾਂ ਅੰਦਰ ਰਮ ਰਹੀ ਹੈ।
Fareedkot Teekaਸ੍ਰੀ 'ਕਲ' ਕਵੀ ਜੀ ਕਹਤੇ ਹੈਂ: ਇਸ ਪਰਕਾਰ ਸੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਾ (ਸੁ) ਸ੍ਰੇਸ਼ਟ ਜਸ ਘਟੋਂ ਘਟੋਂ ਮੇਂ ਬ੍ਰਹਮ ਰੂਪਤਾ ਕਰ ਕੇ (ਸਹਜ) ਸਮਾਇ ਰਹਿਆ ਹੈ॥੧੦॥
Prof. Sahib Singhਹੇ ਕਲ੍ਯ੍ਯ ਕਵੀ! ਗੁਰੂ ਨਾਨਕ ਦੀ ਸੋਹਣੀ ਸੋਭਾ ਸੁਤੇ ਹੀ ਹਰੇਕ ਪ੍ਰਾਣੀ-ਮਾਤ੍ਰ ਦੇ ਹਿਰਦੇ ਵਿਚ ਟਿਕੀ ਹੋਈ ਹੈ ॥੧੦॥

ਪਦ ਅਰਥ ਘਟਿ = ਘਟ ਵਿਚ, ਹਿਰਦੇ ਵਿਚ। ਘਟਿ ਘਟਿ = ਹਰੇਕ ਹਿਰਦੇ ਵਿਚ। ਸਹਜਿ = ਸੁਤੇ ਹੀ ॥੧੦॥

* ਨੋਟ: ਇਹ ੧੦ ਸਵਈਏ ਭੱਟ ਨਲ੍ਯ੍ਯ ਦੇ ਉਚਾਰੇ ਹੋਏ ਹਨ।

SikhNet (Spanish)de forma intuitiva compenetran todos y cada corazón. (10)
Answers quote the Granth verbatim with Ang citations. AI commentary is not Gurbani and not a religious ruling.