ੴ

ਸਿੱਖਬਾਣੀ · SikhBani

ਸੰਚਨਿ ਰਾਮ ਨਾਮ ਧਨੁ ਰਤਨਾ ਮਨ ਤਨ ਭੀਤਰਿ ਸੀਵਨਿ ॥

sanchan raam naam dhan ratanaa man tan bheetar seevan
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1222 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਹਰਿ ਹਰਿ; ਸੰਤ ਜਨਾ ਕੀ ਜੀਵਨਿ ॥

har har; sant janaa kee jeevan |

Sant Singh KhalsaThe Lord, Har, Har, is the life of the humble Saints.
Manmohan SinghGod's Name is the vital-breath of His saints.
Manmohan Singh (Punjabi)ਵਾਹਿਗੁਰੂ ਦਾ ਨਾਮ ਉਸ ਦੇ ਸਾਧੂਆਂ ਦੀ ਜਿੰਦ-ਜਾਨ ਹੈ।
Fareedkot Teekaਹਰੀ ਕਾ ਨਾਮੁ ਸੰਤ ਜਨੋਂ ਕਾ ਜੀਵਨ ਬੂਟੀ ਅਰਥਾਤ ਪ੍ਰਾਣ ਹੈ॥
Prof. Sahib Singhਸੰਤ ਜਨਾਂ ਦੀ ਇਹੀ ਜ਼ਿੰਦਗੀ ਹੈ-

ਪਦ ਅਰਥ ਜੀਵਨਿ = ਜੀਵਨੀ, ਜੀਵਨ-ਰਹਿਤ।

SikhNet (Spanish)El Señor es la Vida de los Santos y en el mundo del deseo, ellos

ਬਿਖੈ ਰਸ ਭੋਗ. ਅੰਮ੍ਰਿਤ ਸੁਖ ਸਾਗਰ; ਰਾਮ ਨਾਮ ਰਸੁ ਪੀਵਨਿ ॥੧॥ ਰਹਾਉ ॥

bikhai ras bhog. amrit sukh saagar; raam naam ras peevan |1| rahaau |

Sant Singh KhalsaInstead of enjoying corrupt pleasures, they drink in the Ambrosial Essence of the Name of the Lord, the Ocean of Peace. ||1||Pause||
Manmohan SinghInstead of enjoying the sinful pleasures, they in-drink the ambrosial juice of the Name of their Lord, the ocean of peace. Pause.
Manmohan Singh (Punjabi)ਪਾਪਾਂ ਭਰੀਆਂ ਮੌਜਾਂ ਮਾਣਨ ਦੀ ਥਾਂ, ਉਹ ਆਰਾਮ ਦੇ ਸਮੁੰਦਰ ਆਪਣੇ ਪ੍ਰਭੂ ਦੇ ਨਾਮ, ਦਾ ਅੰਮ੍ਰਿਤਮਈ-ਰਹੁ ਪਾਨ ਕਰਦੇ ਹਨ। ਠਹਿਰਾਉ।
Fareedkot Teekaਬਿਖੇ ਰਸੋਂ ਕੇ ਭੋਗੋਂ ਕੋ ਤਿਆਗ ਕਰ ਰਸੋਂ ਮੇਂ ਜੋ ਅੰਮ੍ਰਿਤ ਰਸ ਸੁਖੋਂ ਕਾ ਸਾਗਰ ਰਾਮ ਨਾਮ ਹੈ, ਤਿਸ ਕੋ ਪੀਵਣਾ ਕਰ ਰਹੇ ਹੈਂ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਭਗਤ ਆਤਮਕ ਜੀਵਨ ਦੇਣ ਵਾਲੇ ਸੁਖਾਂ ਦੇ ਸਮੁੰਦਰ ਹਰਿ-ਨਾਮ ਦਾ ਰਸ (ਸਦਾ) ਪੀਂਦੇ ਰਹਿੰਦੇ ਹਨ, ਇਹੀ ਉਹਨਾਂ ਵਾਸਤੇ ਦੁਨੀਆ ਵਾਲੇ ਵਿਸ਼ੇ ਭੋਗਾਂ ਦਾ ਸੁਆਦ ਹੈ ॥੧॥ ਰਹਾਉ ॥

ਪਦ ਅਰਥ ਬਿਖੈ ਭੋਗ = ਵਿਸ਼ਿਆਂ ਦੇ ਭੋਗ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਪੀਵਨਿ = ਪੀਂਦੇ ਹਨ {ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ} ॥੧॥ ਰਹਾਉ ॥

SikhNet (Spanish)se bañan en el Océano de Éxtasis y beben de la Esencia del Nombre de Dios. (1-Pausa)

ਸੰਚਨਿ. ਰਾਮ ਨਾਮ ਧਨੁ ਰਤਨਾ; ਮਨ ਤਨ ਭੀਤਰਿ ਸੀਵਨਿ ॥

sanchan. raam naam dhan ratanaa; man tan bheetar seevan |

Sant Singh KhalsaThey gather up the priceless wealth of the Lord's Name, and weave it into the fabric of their mind and body.
Manmohan SinghThey amass the priceless wealth of the Lord's Name and weave it in their mind and body.
Manmohan Singh (Punjabi)ਉਹ ਪ੍ਰਭੂ ਦੇ ਨਾਮ ਦੀ ਅਮੋਲਕ ਦੌਲਤ ਨੂੰ ਇਕੱਤਰ ਕਰਦੇ ਹਨ ਅਤੇ ਇਸ ਨੂੰ ਆਪਣੇ ਚਿੱਤ ਤੇ ਦੇਹਿ ਵਿੱਚ ਪਰੋ ਲੈਂਦੇ ਹਨ।
Fareedkot Teekaਰਤਨ ਰੂਪ ਰਾਮ ਨਾਮ ਧਨ ਕੋ ਸੰਚਨ ਕਰਤੇ ਹੈਂ। ਮਾਨੋਂ ਤਿਨੋਂ ਨੇ ਮਨ ਤਨ ਕੇ ਵਿਖੇ ਸੀਵਣਾ ਕੀਆ ਹੈ, ਭਾਵ ਨਿਰੰਤ੍ਰ ਜਪਤੇ ਹੈਂ॥
Prof. Sahib Singhਸੰਤ ਜਨ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਹਨ, ਨਾਮ-ਰਤਨ ਇਕੱਠੇ ਕਰਦੇ ਹਨ, ਅਤੇ ਆਪਣੇ ਮਨ ਵਿਚ ਹਿਰਦੇ ਵਿਚ (ਉਹਨਾਂ ਨੂੰ) ਪ੍ਰੋ ਰੱਖਦੇ ਹਨ।

ਪਦ ਅਰਥ ਸੰਚਨਿ = ਇਕੱਠਾ ਕਰਦੇ ਹਨ। ਸੀਵਨਿ = ਪ੍ਰੋਂਦੇ ਹਨ।

SikhNet (Spanish)Ellos cosechan las Preciosas Riquezas del Nombre del Señor, y bordan la Invaluable Joya del Señor en su cuerpo y en su mente,

ਹਰਿ ਰੰਗ ਰਾਂਗ ਭਏ ਮਨ ਲਾਲਾ; ਰਾਮ ਨਾਮ ਰਸ ਖੀਵਨਿ ॥੧॥

har rang raang bhe man laalaa; raam naam ras kheevan |1|

Sant Singh KhalsaImbued with the Lord's Love, their minds are dyed in the deep crimson color of devotional love; they are intoxicated with the sublime essence of the Lord's Name. ||1||
Manmohan SinghImbued with the God's Love, their soul sparkles like the tulip flower and with the Lord's Nectar Name they are inebriated.
Manmohan Singh (Punjabi)ਹਰੀ ਦੇ ਪ੍ਰੇਮ ਨਾਲ ਰੰਗੀਜ ਉਨ੍ਹਾਂ ਦੀ ਜਿੰਦੜੀ ਪੋਸਤ ਦੇ ਫੁੱਲ ਵਾਂਗ ਲਿਸ਼ਕਦੀ ਹੈ ਤੇ ਸੁਆਮੀ ਦੇ ਅੰਮ੍ਰਿਤ ਨਾਮ ਨਾਲ ਉਹ ਮਤਵਾਲੇ ਹੋ ਜਾਂਦੇ ਹਨ।
Fareedkot Teekaਹਰੀ ਕੇ ਰੰਗ ਮੇਂ ਰੰਗੇ ਹੂਏ ਮਨ ਤਨ ਕਰ ਲਾਲ ਹੋ ਰਹੇ ਹੈਂ ਔਰ ਰਾਮ ਨਾਮ ਰਸ ਮੇਂ (ਖੀਵਨਿ) ਮਸਤ ਹੋ ਰਹੇ ਹੈਂ॥੧॥
Prof. Sahib Singhਪਰਮਾਤਮਾ ਦੇ ਨਾਮ-ਰੰਗ ਨਾਲ ਰੰਗੀਜ ਕੇ ਉਹਨਾਂ ਦਾ ਮਨ ਗੂੜ੍ਹੇ ਰੰਗ ਵਾਲਾ ਹੋਇਆ ਰਹਿੰਦਾ ਹੈ, ਉਹ ਹਰਿ-ਨਾਮ ਦੇ ਰਸ ਨਾਲ ਮਸਤ ਰਹਿੰਦੇ ਹਨ ॥੧॥

ਪਦ ਅਰਥ ਰਾਂਗ ਭਏ = ਰੰਗੇ ਜਾਂਦੇ ਹਨ। ਖੀਵਨਿ = ਮਸਤ ਹੋਏ ਰਹਿੰਦੇ ਹਨ ॥੧॥

SikhNet (Spanish)así brillan como la flor de Lala, imbuidos en el Amor del Señor con el Sabor de Su Nombre. (1)

ਜਿਉ ਮੀਨਾ. ਜਲ ਸਿਉ ਉਰਝਾਨੋ; ਰਾਮ ਨਾਮ ਸੰਗਿ ਲੀਵਨਿ ॥

jiau meenaa. jal siau urajhaano; raam naam sang leevan |

Sant Singh KhalsaAs the fish is immersed in water, they are absorbed in the Lord's Name.
Manmohan SinghAs the fish is involved with water, so are they blended with the Lord's Name.
Manmohan Singh (Punjabi)ਜਿਸ ਤਰ੍ਹਾਂ ਮੱਛੀ ਪਾਣੀ ਨਾਲ ਉਲਝੀ ਹੋਈ ਹੈ, ਏਸੇ ਤਰ੍ਹਾਂ ਹੀ ਉਹ ਪ੍ਰਭੂ ਦੇ ਨਾਮ ਨਾਲ ਅਭੇਦ ਹੋਏ ਹੋਏ ਹਨ।
Fareedkot Teekaਜਿਸ ਪਰਕਾਰ ਜਲ ਕੇ ਸਾਥ ਮੀਨ ਉਰਝ ਰਹਿਤਾ ਹੈ ਇਸੀ ਪਰਕਾਰ ਸੰਤ ਜਨ ਰਾਮ ਨਾਮ ਕੇ ਸਾਥ ਲੀਨ ਰਹਿਤੇ ਹੈਂ॥
Prof. Sahib Singhਜਿਵੇਂ ਮੱਛੀ ਪਾਣੀ ਨਾਲ ਲਪਟੀ ਰਹਿੰਦੀ ਹੈ (ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ) ਤਿਵੇਂ ਸੰਤ ਜਨ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।

ਪਦ ਅਰਥ ਮੀਨਾ = ਮੱਛੀ। ਸਿਉ = ਨਾਲ। ਉਰਝਾਨੋ = ਲਪਟੀ ਰਹਿੰਦੀ ਹੈ। ਸੰਗਿ = ਨਾਲ। ਲੀਵਨਿ = ਲਿਵ ਜੋੜੀ ਰੱਖਦੇ ਹਨ।

SikhNet (Spanish)Así como el pez está imbuido en el agua, así ellos se entonan en el Nombre.

ਨਾਨਕ. ਸੰਤ ਚਾਤ੍ਰਿਕ ਕੀ ਨਿਆਈ; ਹਰਿ ਬੂੰਦ ਪਾਨ ਸੁਖ ਥੀਵਨਿ ॥੨॥੬੮॥੯੧॥

naanak. sant chaatrik kee niaaee; har boond paan sukh theevan |2|68|91|

Sant Singh KhalsaO Nanak, the Saints are like the rainbirds; they are comforted, drinking in the drops of the Lord's Name. ||2||68||91||
Manmohan SinghNanak, the saints are like the sparrow hawk and are comforted, quaffing the drop of God's Name.
Manmohan Singh (Punjabi)ਨਾਨਕ, ਸਾਧੂ ਪਪੀਹੇ ਦੀ ਮਾਨੰਦ ਹਨ ਅਤੇ ਵਾਹਿਗੁਰੂ ਦੇ ਨਾਮ ਦੀ ਕਣੀ ਨੂੰ ਪੀ ਕੇ ਸੁਖੀ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤ ਜਨ ਪਪੀਹੇ ਕੀ ਨਿਆਈਂ ਹਰੀ ਨਾਮ ਬੂੰਦ ਕੋ ਪਾਨ ਕਰ ਕੇ ਸੁਖੀ ਹੋਤੇ ਹੈਂ॥੨॥੬੫॥੯੧॥
Prof. Sahib Singhਹੇ ਨਾਨਕ! ਸੰਤ ਜਨ ਪਪੀਹੇ ਵਾਂਗ ਹਨ (ਜਿਵੇਂ ਪਪੀਹਾ ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ ਬੂੰਦ ਪੀ ਕੇ ਤ੍ਰਿਪਤ ਹੁੰਦਾ ਹੈ, ਤਿਵੇਂ ਸੰਤ ਜਨ) ਪਰਮਾਤਮਾ ਦੇ ਨਾਮ ਦੀ ਬੂੰਦ ਪੀ ਕੇ ਸੁਖੀ ਹੁੰਦੇ ਹਨ ॥੨॥੬੮॥੯੧॥

ਪਦ ਅਰਥ ਚਾਤ੍ਰਿਕ = ਪਪੀਹਾ। ਨਿਆਈ = ਵਾਂਗ। ਪਾਨ = ਪਾਨ ਕਰ ਕੇ, ਪੀ ਕੇ। ਥੀਵਨਿ = ਹੁੰਦੇ ਹਨ ॥੨॥੬੮॥੯੧॥

SikhNet (Spanish)Dice Nanak, el Santo del Señor es como el Chatrik que es confortado sólo con la gota Avanti del Señor. (2-68-91)
Answers quote the Granth verbatim with Ang citations. AI commentary is not Gurbani and not a religious ruling.