ੴ

ਸਿੱਖਬਾਣੀ · SikhBani

Ang 1256

Sri Guru Granth Sahib · Raag Malaar · 4 shabads, 50 lines
Translations
Shabad Guru Nanak Dev Ji Raag Malaar continued from Ang 1255

ਦੁਖ ਸੁਖ ਦੋਊ. ਸਮ ਕਰਿ ਜਾਨੈ; ਬੁਰਾ ਭਲਾ ਸੰਸਾਰ ॥

dukh sukh doaoo. sam kar jaanai; buraa bhalaa sansaar |

Sant Singh KhalsaHe sees pleasure and pain as both the same, along with good and bad in the world.
Manmohan SinghHe considers both pain and pleasure and bad and good of the world as the same.
Manmohan Singh (Punjabi)ਉਹ ਦੋਨੋ ਪੀੜ ਤੇ ਖੁਸ਼ੀ ਅਤੇ ਜਗਤ ਦੇ ਮੰਦੇ ਅਤੇ ਚੰਗੇ ਨੂੰ ਇਕ ਸਮਾਨ ਖਿਆਲ ਕਰਦਾ ਹੈ।
Fareedkot Teekaਪੁਨਾ ਵਹੁ ਦੁਖ ਸੁਖ ਦੋਨੋਂ ਕੋ ਸਮ ਕਰ ਕੇ ਜਾਨਤੇ ਹੈਂ ਔਰ ਸੰਸਾਰ ਮੇਂ ਬੁਰਾ ਕਰਮ ਤਿਆਗ ਕਰ ਭਲਾ ਕਰਮ ਹੀ ਕਰਤੇ ਹੈਂ, ਵਾ ਸੰਸਾਰੀ ਜੀਵੋਂ ਕੇ ਭਲਾ ਬੁਰਾ ਕਹਨੇ ਸੇ ਖੋਭ ਨਹੀਂ ਮਾਨਤਾ ਹੈ॥
Prof. Sahib Singhਉਹ ਮਨੁੱਖ ਦੁੱਖਾਂ ਨੂੰ ਇਕੋ ਜਿਹਾ ਜਾਣਦਾ ਹੈ, ਜਗਤ ਵਲੋਂ ਮਿਲਦੇ ਚੰਗੇ ਮੰਦੇ ਸਲੂਕ ਨੂੰ ਭੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ (ਇਹ ਸਭ ਕੁਝ ਹਰਿ-ਨਾਮ ਦੀ ਬਰਕਤਿ ਹੈ)।

ਪਦ ਅਰਥ ਸਮ = ਬਰਾਬਰ, ਇਕੋ ਜਿਹੇ। ਬੁਰਾ ਭਲਾ ਸੰਸਾਰ = ਸੰਸਾਰ ਦਾ ਚੰਗਾ ਮੰਦਾ ਸਲੂਕ।

SikhNet (Spanish)Quien mira el dolor y el placer en el mundo, lo bueno y lo malo de forma neutral, y quien mediante el intelecto

ਸੁਧਿ ਬੁਧਿ ਸੁਰਤਿ. ਨਾਮਿ ਹਰਿ ਪਾਈਐ; ਸਤਸੰਗਤਿ ਗੁਰ ਪਿਆਰ ॥੨॥

sudh budh surat. naam har paaeeai; satasangat gur piaar |2|

Sant Singh KhalsaWisdom, understanding and awareness are found in the Name of the Lord. In the Sat Sangat, the True Congregation, embrace love for the Guru. ||2||
Manmohan SinghEmbracing love for the Guru's guild of the saints, wisdom, knowledge, understanding and the Lord's Name are obtained.
Manmohan Singh (Punjabi)ਗੁਰਾਂ ਦੀ ਸਾਧ-ਸੰਗਤ ਨਾਲ ਪ੍ਰੀਤ ਕਰਨ ਦੁਆਰਾ, ਸਿਆਣਪ, ਗਿਆਤ, ਸਮਝ ਅਤੇ ਪ੍ਰਭੂ ਦਾ ਨਾਮ ਪਰਾਪਤ ਹੋ ਜਾਂਦੇ ਹਨ।
Fareedkot Teekaਸਤਿਗੁਰੋਂ ਕੀ ਸਤਿਸੰਗਤ ਮੇਂ ਪ੍ਰੇਮ ਕਰ ਕੇ ਸੁਧ ਬੁਧੀ ਕੇ ਹੋਣੇ ਸੇ ਹਰਿ ਨਾਮ ਕੋ ਜਪ ਕਰ ਨਾਮੀ ਕੀ (ਸੁਰਤਿ) ਗਿਆਤ ਪਾਈਤੀ ਹੈ॥੨॥
Prof. Sahib Singhਪਰ ਇਹ ਸੂਝ ਬੂਝ ਪ੍ਰਭੂ ਦੇ ਨਾਮ ਵਿਚ ਸੁਰਤ ਜੋੜਿਆਂ ਹੀ ਪ੍ਰਾਪਤ ਹੁੰਦੀ ਹੈ, ਸਾਧ ਸੰਗਤ ਵਿਚ ਰਹਿ ਕੇ ਗੁਰੂ-ਚਰਨਾਂ ਨਾਲ ਪਿਆਰ ਕੀਤਿਆਂ ਹੀ ਮਿਲਦੀ ਹੈ ॥੨॥

ਪਦ ਅਰਥ ਸੁਧਿ = ਸੂਝ। ਬੁਧਿ = ਅਕਲ, ਬੂਝ। ਪਾਈਐ = ਪ੍ਰਾਪਤ ਕਰੀਦੀ ਹੈ ॥੨॥

SikhNet (Spanish)y la intuición vive en la Conciencia del Nombre del Señor, se asocia con los Santos y se funde en el Amor de Su Guru. (2)

ਅਹਿਨਿਸਿ ਲਾਹਾ. ਹਰਿ ਨਾਮੁ ਪਰਾਪਤਿ; ਗੁਰੁ ਦਾਤਾ ਦੇਵਣਹਾਰੁ ॥

ahinis laahaa. har naam paraapat; gur daataa devanahaar |

Sant Singh KhalsaDay and night, profit is obtained through the Lord's Name. The Guru, the Giver, has given this gift.
Manmohan SinghDay and night profit is obtained from the Lord's Name, given by the beneficent Guru.
Manmohan Singh (Punjabi)ਦਰਿਆ-ਦਿਲ ਗੁਰਾਂ ਦੇ ਦਿਤੇ ਹੋਏ ਪ੍ਰਭੂ ਦੇ ਨਾਮ ਤੋਂ ਦਿਨ ਅਤੇ ਰੈਣ ਮੁਨਾਫਾ ਹਾਸਲ ਹੁੰਦਾ ਹੈ।
Fareedkot Teekaਦਿਨੇ ਰਾਤ ਹਰਿ ਨਾਮ ਕਾ ਲਾਭ ਤਿਨੋਂ ਕੋ ਪ੍ਰਾਪਤ ਭਇਆ ਹੈ, ਜਿਨੋਂ ਕੋ ਸਤਿਗੁਰ ਦਾਤਾ ਦੇਣੇਹਾਰਾ ਹੂਆ ਹੈ, ਭਾਵ ਕ੍ਰਿਪਾਲ ਭਯਾ ਹੈ॥
Prof. Sahib Singhਗੁਰੂ ਨਾਮ ਦੀ ਦਾਤ ਦੇਣ ਵਾਲਾ ਹੈ ਦੇਣ ਦੇ ਸਮਰੱਥ ਹੈ (ਜਿਸ ਮਨੁੱਖ ਉਤੇ ਕਰਤਾਰ ਦੀ ਨਜ਼ਰ ਹੁੰਦੀ ਹੈ, ਉਸ ਮਨੁੱਖ ਨੂੰ ਗੁਰੂ ਪਾਸੋਂ) ਦਿਨ ਰਾਤ ਪ੍ਰਭੂ-ਨਾਮ ਦਾ ਲਾਭ ਮਿਲਿਆ ਰਹਿੰਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਲਾਹਾ = ਲਾਭ।

SikhNet (Spanish)Él cosecha las ganancias del Nombre del Señor noche y día, pues el Guru, el Gran Dador,

ਗੁਰਮੁਖਿ ਸਿਖ. ਸੋਈ ਜਨੁ ਪਾਏ; ਜਿਸ ਨੋ ਨਦਰਿ ਕਰੇ ਕਰਤਾਰੁ ॥੩॥

guramukh sikh. soee jan paae; jis no nadar kare karataar |3|

Sant Singh KhalsaThat Sikh who becomes Gurmukh obtains it. The Creator blesses him with His Glance of Grace. ||3||
Manmohan SinghThe man, on whom the Creator-Lord looks with favour, obtains instruction from the Supreme Guru.
Manmohan Singh (Punjabi)ਉਹ ਪੁਰਸ਼ ਜਿਸ ਉਤੇ ਸਿਰਜਣਹਾਰ-ਸੁਆਮੀ ਮਿਹਰ ਦੀ ਨਜ਼ਰ ਧਾਰਦਾ ਹੈ, ਮੁਖੀ ਗੁਰਾਂ ਪਾਸੋ ਉਪਦੇਸ਼ ਪਰਾਪਤ ਕਰ ਲੈਂਦਾ ਹੈ।
Fareedkot Teekaਗੁਰੋਂ ਦੁਆਰੇ ਸਿਖਿਆ ਸੋਈ ਜਨ ਪਾਵਤਾ ਹੈ ਜਿਸ ਕੋ ਆਪ ਕਰਤਾਰ ਕਿਰਪਾ ਦ੍ਰਿਸ਼ਟੀ ਕਰਤਾ ਹੈ॥੩॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਭੀ ਉਹੀ ਮਨੁੱਖ ਲੈ ਸਕਦਾ ਹੈ ਜਿਸ ਉਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ ॥੩॥

ਪਦ ਅਰਥ ਸਿਖ = ਸਿੱਖਿਆ ॥੩॥

SikhNet (Spanish)lo bendice, sí, el que vive en la Gracia de Dios, es bendecido por el Guru con una Gran Sabiduría. (3)

ਕਾਇਆ ਮਹਲੁ ਮੰਦਰੁ ਘਰੁ ਹਰਿ ਕਾ; ਤਿਸੁ ਮਹਿ ਰਾਖੀ ਜੋਤਿ ਅਪਾਰ ॥

kaaeaa mehal mandar ghar har kaa; tis meh raakhee jot apaar |

Sant Singh KhalsaThe body is a mansion, a temple, the home of the Lord; He has infused His Infinite Light into it.
Manmohan SinghThis body is the mansion, temple and home of God and into it He has enshrined His Infinite Light.
Manmohan Singh (Punjabi)ਇਹ ਦੇਹ ਵਾਹਿਗੁਰੂ ਦਾ ਰਾਜਭਵਨ, ਠਾਕੁਰ ਦੁਆਰਾ ਅਤੇ ਧਾਮ ਹੈ ਅਤੇ ਇਸ ਦੇ ਅੰਦਰ ਉਸ ਨੇ ਆਪਣਾ ਅਨੰਤ ਪ੍ਰਕਾਸ਼ ਅਸਥਾਪਨ ਕੀਤਾ ਹੈ।
Fareedkot Teekaਸਰਬ ਮੰਦਰੋਂ ਮੇਂ ਇਹੁ ਕਾਇਆਂ ਘਰ ਜੋ ਹੈ, ਸੋ ਹਰੀ ਕਾ ਨਿਜ ਮਹਲ ਹੈ, ਭਾਵ ਸਰਬ ਜੋਨੀਓਂ ਮੇਂ ਮਾਨੁਖ ਦੇਹੀ ਸ੍ਰੇਸ਼ਟ ਹੈ। ਕਿਉਂਕਿ ਇਸ ਮੇਂ (ਅਪਾਰ) ਵਾਹਿਗੁਰੂ ਨੇ ਅਪਨੀ ਜੋਤ ਰਾਖੀ ਹੈ, ਭਾਵ ਇਹ ਕਿ ਅਪਨੀ ਪ੍ਰਾਪਤੀ ਕਾ ਅਸਥਾਨ ਰਚਾ ਹੈ॥
Prof. Sahib Singhਇਹ ਮਨੁੱਖਾ ਸਰੀਰ ਪਰਮਾਤਮਾ ਦਾ ਮਹਲ ਹੈ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ, ਬੇਅੰਤ ਪਰਮਾਤਮਾ ਨੇ ਇਸ ਵਿਚ ਆਪਣੀ ਜੋਤਿ ਟਿਕਾ ਰੱਖੀ ਹੈ।

ਪਦ ਅਰਥ ਕਾਇਆ = ਸਰੀਰ।

SikhNet (Spanish)El cuerpo es el Templo de Dios, en el interior está encerrada la Luz Infinita.

ਨਾਨਕ. ਗੁਰਮੁਖਿ ਮਹਲਿ ਬੁਲਾਈਐ; ਹਰਿ ਮੇਲੇ ਮੇਲਣਹਾਰ ॥੪॥੫॥

naanak. guramukh mehal bulaaeeai; har mele melanahaar |4|5|

Sant Singh KhalsaO Nanak, the Gurmukh is invited to the Mansion of the Lord's Presence; the Lord unites him in His Union. ||4||5||
Manmohan SinghNanak, the Guru-ward is invited to God's palace and God, the Uniter, unites him with Himself.
Manmohan Singh (Punjabi)ਨਾਨਕ ਗੁਰੂ-ਅਨੁਸਾਰੀ ਨੂੰ ਵਾਹਿਗੁਰੂ ਦੇ ਮੰਦਰ ਵਿੱਚ ਬੁਲਾ ਲਿਆ ਜਾਂਦਾ ਹੈ ਅਤੇ ਮਿਲਾਉਣ ਵਾਲਾ ਵਾਹਿਗੁਰੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਗੁਰਮੁਖ ਹਰੀ ਕੇ (ਮਹਲਿ) ਸਰੂਪ ਮੇਂ ਬੁਲਾਈਤੇ ਹੈਂ, ਜੋ ਮੇਲਣਹਾਰ ਹਰੀ ਨੇ ਸਤਿਸੰਗ ਮੇਂ ਮੇਲੇ ਹੈਂ॥੪॥੫॥☬ਏਕ ਪੰਡਤ ਕੋ ਉਪਦੇਸ ਕਰਤੇ ਹੈਂ:
Prof. Sahib Singh(ਜੀਵ ਆਪਣੇ ਹਿਰਦੇ-ਮਹਲ ਵਿਚ ਵੱਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ) ਹੇ ਨਾਨਕ! (ਬਾਹਰ ਭਟਕਦਾ ਜੀਵ) ਗੁਰੂ ਦੀ ਰਾਹੀਂ ਹੀ ਹਿਰਦੇ-ਮਹਲ ਵਿਚ ਮੋੜ ਕੇ ਲਿਆਂਦਾ ਜਾ ਸਕਦਾ ਹੈ, ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੫॥

ਪਦ ਅਰਥ ਮਹਲਿ = ਮਹਲ ਵਿਚ ॥੪॥੫॥

SikhNet (Spanish)Dice Nanak, a través del Guru uno es transportado a la Mansión de Dios y Dios lo viene a encontrar. (4-5)

Open this shabad (11 lines, Angs 1255-1256) →

Shabad Guru Nanak Dev Ji Raag Malaar

ਮਲਾਰ ਮਹਲਾ ੧ ਘਰੁ ੨ ॥

malaar mahalaa 1 ghar 2 |

Sant Singh KhalsaMalaar, First Mehl, Second House:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਮਲਾਰ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Malhar, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਪਵਣੈ ਪਾਣੀ; ਜਾਣੈ ਜਾਤਿ ॥

pavanai paanee; jaanai jaat |

Sant Singh KhalsaKnow that the creation was formed through air and water;
Manmohan SinghIf he understands that all creation is through air and water,
Manmohan Singh (Punjabi)ਜੇ ਜਾਣੈ ਕਿ ਸਮੂਹ ਰਚਨਾ ਹਵਾ ਤੇ ਜਲ ਦੇ ਰਾਹੀਂ ਹੀ ਹੈ,
Fareedkot Teekaਪਵਣ ਪਾਣੀ ਆਦੀ ਤਤ ਜਿਸ ਤੇ (ਜਾਤਿ) ਉਤਪਤ ਭਏ ਹੈਂ॥
Prof. Sahib Singhਜੋ ਹਵਾ ਪਾਣੀ ਆਦਿਕ ਤੱਤਾਂ ਦੇ ਮੂਲ ਹਰੀ ਨੂੰ ਜਾਣ ਲਏ (ਭਾਵ, ਜੋ ਇਹ ਸਮਝੇ ਕਿ ਸਾਰੇ ਤੱਤਾਂ ਦਾ ਬਣਾਣ ਵਾਲਾ ਪਰਮਾਤਮਾ ਆਪ ਹੈ, ਤੇ ਉਸ ਨਾਲ ਡੂੰਘੀ ਸਾਂਝ ਪਾ ਲਏ),

ਪਦ ਅਰਥ ਪਵਣੈ = ਪਵਣ ਦੀ, ਹਵਾ ਦੀ। ਜਾਣੈ = (ਜੇ) ਜਾਣੈ, ਜੇ ਜਾਣ ਲਏ। ਜਾਤਿ = ਅਸਲਾ, ਮੂਲ, ਮੁੱਢ।

SikhNet (Spanish)El Pandit sabe que toda la creación se da a través del aire, el agua, y el fuego.

ਕਾਇਆਂ ਅਗਨਿ; ਕਰੇ ਨਿਭਰਾਂਤਿ ॥

kaaeaan agan; kare nibharaant |

Sant Singh Khalsahave no doubt that the body was made through fire.
Manmohan Singhand that fire too, no doubt, builds the body;
Manmohan Singh (Punjabi)ਅਤੇ ਸਰੀਰ ਨੂੰ ਅੱਗ ਭੀ ਨਿਰਸੰਦੇਹ ਬਣਾਉਂਦੀ ਹੈ;
Fareedkot Teekaਤਿਸ ਕੋ ਇਸ ਪ੍ਰਕਾਰ ਜਾਣੈ: ਗੁਰੋਂ ਦ੍ਵਾਰੇ ਇਸ ਸਰੀਰ ਮੇਂ ਤੇ ਤ੍ਰਿਸਨਾ ਵਾ ਕਾਮ ਅਗਨੀ ਤਿਆਗ ਕਰ ਮਨ ਕੋ (ਨਿਭਰਾਂਤਿ) ਭ੍ਰਮਨੇ ਸੇ ਰਹਿਤ ਕਰੇ॥
Prof. Sahib Singhਜੋ ਆਪਣੇ ਸਰੀਰ ਦੀ ਤ੍ਰਿਸ਼ਨਾ-ਅੱਗ ਨੂੰ ਸ਼ਾਂਤ ਕਰ ਲਏ,

ਪਦ ਅਰਥ ਅਗਨਿ = (ਤ੍ਰਿਸ਼ਨਾ ਦੀ) ਅੱਗ। ਭਰਾਂਤਿ = ਭਟਕਣਾ। ਨਿਭਰਾਂਤਿ = ਭਟਕਣਾ ਦਾ ਅਭਾਵ, ਸ਼ਾਂਤੀ।

SikhNet (Spanish)Sin ninguna duda construye y sostiene el cuerpo,

ਜੰਮਹਿ ਜੀਅ; ਜਾਣੈ ਜੇ ਥਾਉ ॥

jameh jeea; jaanai je thaau |

Sant Singh KhalsaAnd if you know where the soul comes from,
Manmohan Singhalso if he understands the place where soul is created,
Manmohan Singh (Punjabi)ਜੇ ਜਾਣੇ ਉਸ ਥਾਂ ਨੂੰ ਜਿਥੋ ਕਿ ਆਤਮਾ ਉਤਪੰਨ ਹੁੰਦੀ ਹੈ,
Fareedkot Teekaਜਿਸ ਤੇ ਜੀਵ ਉਤਪਤ ਭਏ ਹੈਂ ਜੇਕਰ ਤਿਸ ਸਰੂਪ ਅਸਥਾਨ ਕੋ ਜਾਣੈ॥
Prof. Sahib Singhਜੋ ਉਸ ਅਸਲੇ ਨਾਲ ਜਾਣ-ਪਛਾਣ ਪਾਏ ਜਿਸ ਤੋਂ ਸਾਰੇ ਜੀਅ ਜੰਤ ਪੈਦਾ ਹੁੰਦੇ ਹਨ

ਪਦ ਅਰਥ ਜਾਣੈ ਜੇ ਥਾਉ = ਜੇ (ਉਹ) ਥਾਂ ਜਾਣ ਲਏ (ਜਿਥੋਂ)। ਜੀਅ = (ਸਾਰੇ) ਜੀਅ ਜੰਤ।

SikhNet (Spanish)pero si sólo supiera de la fuente de donde viene el Alma,

ਸੁਰਤਾ ਪੰਡਿਤੁ; ਤਾ ਕਾ ਨਾਉ ॥੧॥

surataa panddit; taa kaa naau |1|

Sant Singh Khalsayou shall be known as a wise religious scholar. ||1||
Manmohan Singhthen alone can his name be an intelligent pandit.
Manmohan Singh (Punjabi)ਤਾਂ ਹੀ ਉਸ ਦਾ ਨਾਮ ਅਕਲਮੰਦ ਪੰਡਤ ਹੋ ਸਕਦਾ ਹੈ।
Fareedkot Teekaਸਰਬ ਸਾਸਤ੍ਰੋਂ ਕਾ (ਸੁਰਤਾ) ਗਿਆਤਾ ਭੀ ਵਹੀ ਹੈ ਔਰ ਤਿਸੀ ਕਾ ਨਾਮ ਪੰਡਤ ਹੈ॥੧॥
Prof. Sahib Singh(ਹਾਂ) ਉਸ ਮਨੁੱਖ ਦਾ ਨਾਮ ਸਿਆਣਾ ਪੰਡਿਤ (ਰੱਖਿਆ ਜਾ ਸਕਦਾ) ਹੈ ॥੧॥

ਪਦ ਅਰਥ ਸੁਰਤਾ = ਚੰਗੀ ਸੁਰਤ ਵਾਲਾ, ਸਿਆਣਾ ॥੧॥

SikhNet (Spanish)entonces sería un verdadero Pandit, conciente y despierto. (1)

ਗੁਣ ਗੋਬਿੰਦ; ਨ ਜਾਣੀਅਹਿ ਮਾਇ ॥

gun gobind; na jaaneeeh maae |

Sant Singh KhalsaWho can know the Glorious Praises of the Lord of the Universe, O mother?
Manmohan SinghOne can know not the praises of the World-Lord, O mother.
Manmohan Singh (Punjabi)ਜੀਵ ਸ਼੍ਰਿਸ਼ਟੀ ਦੇ ਸੁਆਮੀ ਦੀਆਂ ਸਿਫ਼ਤ ਨੂੰ ਜਾਣ ਨਹੀਂ ਸਕਦਾ, ਹੇ ਮਾਤਾ।
Fareedkot Teekaਸਤਿਗੁਰੋਂ ਤੇ ਬਿਨਾਂ (ਮਾਇ) ਮਾਯਾ ਪਤੀ ਗੋਬਿੰਦ ਕੇ ਗੁਣੋ ਕੋ ਜਾਣ ਨਹੀਂ ਸਕੀਤਾ ਹੈ॥
Prof. Sahib Singhਹੇ ਮਾਂ! ਗੋਬਿੰਦ ਦੇ ਗੁਣ (ਪੂਰੇ ਤੌਰ ਤੇ) ਜਾਣੇ ਨਹੀਂ ਜਾ ਸਕਦੇ,

ਪਦ ਅਰਥ ਨਾ ਜਾਣੀਅਹਿ = ਨਹੀਂ ਜਾਣੇ ਜਾ ਸਕਦੇ। ਮਾਇ = ਹੇ ਮਾਂ!

SikhNet (Spanish)Uno no conoce la Naturaleza de Dios y quien no lo ve,

ਅਣਡੀਠਾ; ਕਿਛੁ ਕਹਣੁ. ਨ ਜਾਇ ॥

anaddeetthaa; kichh kehan. na jaae |

Sant Singh KhalsaWithout seeing Him, we cannot say anything about Him.
Manmohan SinghWithout seeing God, one can say not aught regarding Him.
Manmohan Singh (Punjabi)ਵਾਹਿਗੁਰੂ ਨੂੰ ਵੇਖਣ ਦੇ ਬਗੈਰ, ਬੰਦਾ ਉਸ ਬਾਰੇ ਕੁਝ ਭੀ ਨਹੀਂ ਆਖ ਸਕਾ।
Fareedkot Teekaਤਿਸ ਕੇ ਦੇਖੇ ਬਿਨਾ ਕੁਛ ਕਹਿਆ ਨਹੀਂ ਜਾਤਾ ਹੈ॥
Prof. Sahib Singh(ਉਹ ਗੋਬਿੰਦ ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, (ਇਸ ਵਾਸਤੇ ਉਸ ਦੇ ਸਹੀ ਸਰੂਪ ਬਾਬਤ) ਕੁਝ ਆਖਿਆ ਨਹੀਂ ਜਾ ਸਕਦਾ।
SikhNet (Spanish)¿que podría saber de Él?,

ਕਿਆ ਕਰਿ ਆਖਿ ਵਖਾਣੀਐ; ਮਾਇ ॥੧॥ ਰਹਾਉ ॥

kiaa kar aakh vakhaaneeai; maae |1| rahaau |

Sant Singh KhalsaHow can anyone speak and describe Him, O mother? ||1||Pause||
Manmohan SinghHow can one describe and narrate Him, O my mother?. Pause.
Manmohan Singh (Punjabi)ਇਨਸਾਨ ਉਸ ਨੂੰ ਕਿਸ ਤਰ੍ਹਾਂ ਬਿਆਨ ਅਤੇ ਵਰਣਨ ਕਰ ਸਕਦਾ ਹੈ, ਹੇ ਮੇਰੀ ਮਾਤਾ! ਠਹਿਰਾਉ।
Fareedkot Teekaਤਾਂ ਤੇ (ਮਾਇ) ਹੇ ਭਾਈ! ਤਿਸ ਕੋ ਕਿਸ ਪ੍ਰਕਾਰ ਕਾ ਆਖ ਕਰ ਵਖ੍ਯਾਨ ਕਰੀਏ? ॥੧॥ ਰਹਾਉ ॥☬ਪ੍ਰਸਨ:
Prof. Sahib Singhਹੇ ਮਾਂ! ਕੀਹ ਆਖ ਕੇ ਉਸ ਦਾ ਸਰੂਪ ਬਿਆਨ ਕੀਤਾ ਜਾਏ? (ਜੇਹੜੇ ਮਨੁੱਖ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਉਸ ਪ੍ਰਭੂ ਦਾ ਅਸਲ ਸਰੂਪ ਬਿਆਨ ਕਰਨ ਦਾ ਜਤਨ ਕਰਦੇ ਹਨ, ਉਹ ਭੁੱਲ ਕਰਦੇ ਹਨ। ਇਸ ਉੱਦਮ ਵਿਚ ਕੋਈ ਸੋਭਾ ਨਹੀਂ) ॥੧॥ ਰਹਾਉ ॥

ਪਦ ਅਰਥ ਕਿਆ ਕਰਿ = ਕਿਸ ਤਰ੍ਹਾਂ? ਆਖਿ = ਆਖ ਕੇ। ਵਖਾਣੀਐ = ਬਿਆਨ ਕੀਤਾ ਜਾ ਸਕੇ ॥੧॥ ਰਹਾਉ ॥

SikhNet (Spanish)¿cómo podría intentar Describirlo? (1-Pausa)

ਊਪਰਿ ਦਰਿ; ਅਸਮਾਨਿ ਪਇਆਲਿ ॥

aoopar dar; asamaan peaal |

Sant Singh KhalsaHe is high above the sky, and beneath the nether worlds.
Manmohan SinghThe Lord is contained high up in the sky and down below in the neither-world, as well.
Manmohan Singh (Punjabi)ਸੁਆਮੀ ਉਚੇ ਅਕਾਸ਼ ਵਿੱਚ ਰਮਿਆ ਹੋਇਆ ਹੈ ਅਤੇ ਹੇਠਾਂ ਪਾਤਾਲ ਵਿੱਚ ਭੀ।
Fareedkot Teekaਊਪਰ ਅਕਾਸ ਔਰ ਨੀਚੇ ਪਤਾਲ ਦੋਨੋਂ ਕੇ (ਦਰਿ) ਬੀਚ ਮਾਤ ਲੋਕ, ਇੰਨ ਤੀਨੋਂ ਲੋਕ ਮੇਂ ਜੋ ਪੂਰਨ ਵਾਹਿਗੁਰੂ ਹੈ॥
Prof. Sahib Singhਉਤਾਹ ਹੇਠਾਂਹ ਅਸਮਾਨ ਵਿਚ ਪਾਤਾਲ ਵਿਚ (ਹਰ ਥਾਂ ਪਰਮਾਤਮਾ ਵਿਆਪਕ ਹੈ, ਫਿਰ ਭੀ ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।)

ਪਦ ਅਰਥ ਦਰਿ = ਅੰਦਰ, ਹੇਠਾਂ। ਅਸਮਾਨਿ = ਅਸਮਾਨ ਵਿਚ। ਪਇਆਲਿ = ਪਾਤਾਲ ਵਿਚ।

SikhNet (Spanish)Está arriba en los cielos y también abajo en los mundos inferiores, entonces,

ਕਿਉ ਕਰਿ ਕਹੀਐ; ਦੇਹੁ ਵੀਚਾਰਿ ॥

kiau kar kaheeai; dehu veechaar |

Sant Singh KhalsaHow can I speak of Him? Let me understand.
Manmohan SinghHow can I narrate Him? make thou me understand this thing.
Manmohan Singh (Punjabi)ਮੈਂ ਉਸ ਨੂੰ ਕਿਸ ਤਰ੍ਹਾਂ ਵਰਣਨ ਕਰ ਸਕਦਾ ਹਾਂ? ਤੂੰ ਮੈਨੂੰ ਇਹ ਗੱਲ ਸਮਝਾ।
Fareedkot Teekaਤਿਸ ਕੋ ਇਦੰਤਾ ਕਰ ਕਿਸ ਪ੍ਰਕਾਰ ਕਹੀਐ ਐਸਾ ਕੋਈ ਵਿਚਾਰ ਦੇਵੋ?☬ਉਤ੍ਰ:
Prof. Sahib Singh(ਹੇ ਭਾਈ!) ਵਿਚਾਰ ਕਰ ਕੇ ਕੋਈ ਧਿਰ ਭੀ (ਜੇ ਦੇ ਸਕਦੇ ਹੋ ਤਾਂ) ਉੱਤਰ ਦੇਹੋ ਕਿ (ਉਸ ਪ੍ਰਭੂ ਬਾਰੇ) ਕਿਵੇਂ ਕੁਝ ਕਹਿਆ ਜਾ ਸਕਦਾ ਹੈ?

ਪਦ ਅਰਥ ਦੇਹੁ = (ਉੱਤਰ) ਦੇਹੁ। ਵੀਚਾਰਿ = ਵਿਚਾਰ ਕੇ।

SikhNet (Spanish)¿qué podría uno decir de Él? ¿Hay alguien que me pueda explicar esto?

ਬਿਨੁ ਜਿਹਵਾ; ਜੋ ਜਪੈ ਹਿਆਇ ॥

bin jihavaa; jo japai hiaae |

Sant Singh KhalsaWho knows what sort of Name is chanted,
Manmohan SinghWhich is recited in the mind without the tongue;
Manmohan Singh (Punjabi)ਜੋ ਜੀਭ ਦੇ ਬਗੈਰ, ਹਿਰਦੇ ਅੰਦਰ ਉਚਾਰਨ ਕੀਤਾ ਜਾਂਦਾ ਹੈ,
Fareedkot Teekaਰਸਨਾ ਤੇ ਬਿਨਾ ਜੋ (ਹਿਆਇ) ਰਿਦੇ ਮੇਂ ਜਪਤਾ ਹੈ॥
Prof. Sahib Singh(ਪਰਮਾਤਮਾ ਦਾ ਸਰੂਪ ਬਿਆਨ ਕਰਨਾ ਤਾਂ ਅਸੰਭਵ ਹੈ, ਪਰ) ਜੇ ਕੋਈ ਮਨੁੱਖ ਵਿਖਾਵਾ ਛੱਡ ਕੇ ਆਪਣੇ ਹਿਰਦੇ ਵਿਚ ਉਸ ਦਾ ਨਾਮ ਜਪਦਾ ਰਹੇ,

ਪਦ ਅਰਥ ਬਿਨੁ ਜਿਹਵਾ = ਜੀਭ (ਵਰਤਣ) ਤੋਂ ਬਿਨਾ, ਹੋਰਨਾਂ ਨੂੰ ਸੁਣਾਣ ਤੋਂ ਬਿਨਾ, ਵਿਖਾਵੇ ਤੋਂ ਬਿਨਾ। ਹਿਆਇ = ਹਿਰਦੇ ਵਿਚ।

SikhNet (Spanish)El que recita el Nombre con su corazón y no meramente con sus labios,

ਕੋਈ ਜਾਣੈ; ਕੈਸਾ ਨਾਉ ॥੨॥

koee jaanai; kaisaa naau |2|

Sant Singh KhalsaIn the heart, without the tongue? ||2||
Manmohan Singhsome rare one knows, what sort of Name that is.
Manmohan Singh (Punjabi)ਕੋਈ ਵਿਰਲਾ ਜਣਾ ਹੀ ਜਾਣਦਾ ਹੈ ਕਿ ਉਹ ਨਾਮ ਕੇਹੋ ਜਿਹਾ ਹੈ।
Fareedkot Teekaਤਿਸ ਕੋ ਕੋਈ ਜਾਣਤਾ ਹੈ ਕਿ ਵਹੁ ਕੈਸਾ ਨਾਮੁ ਜਪਤਾ ਹੈ ਅਰਥਾਤ ਕੋਈ ਨਹੀਂ ਜਾਣਤਾ ਹੈ। ਤੈਸੇ ਸੋ ਵਾਹਿਗੁਰੂ ਇਦੰ ਕਰ ਕੇ ਕਹਾ ਨਹੀਂ ਜਾਤਾ ਹੈ, ਭਾਵ ਜਿਸ ਕੋ ਪ੍ਰਾਪਤਿ ਹੂਆ ਹੈ, ਸੋਈ ਜਾਣਤਾ ਹੈ॥੨॥
Prof. Sahib Singhਤਾਂ ਕੋਈ ਇਹੋ ਜਿਹਾ ਮਨੁੱਖ ਹੀ ਇਹ ਸਮਝ ਲੈਂਦਾ ਹੈ ਕਿ ਉਸ ਪਰਮਾਤਮਾ ਦਾ ਨਾਮ ਜਪਣ ਵਿਚ ਆਨੰਦ ਕਿਹੋ ਜਿਹਾ ਹੈ ॥੨॥

ਪਦ ਅਰਥ ਕੋਈ ਜਾਣੈ = ਕੋਈ ਇਹੋ ਜਿਹਾ ਮਨੁੱਖ ਹੀ ਜਾਣਦਾ ਹੈ। ਕੈਸਾ ਨਾਉ = ਨਾਮ ਕੈਸਾ ਹੈ, ਨਾਮ ਜਪਣ ਦਾ ਆਨੰਦ ਕਿਹੋ ਜਿਹਾ ਹੈ ॥੨॥

SikhNet (Spanish)es quien logra la Sabiduría, pues no existe otra manera de obtener el Nombre. (2)

ਕਥਨੀ ਬਦਨੀ; ਰਹੈ ਨਿਭਰਾਂਤਿ ॥

kathanee badanee; rahai nibharaant |

Sant Singh KhalsaUndoubtedly, words fail me.
Manmohan SinghDoubtlessly, the words of mouth cease in such a state.
Manmohan Singh (Punjabi)ਨਿਰਸੰਦੇਹ ਐਸੀ ਅਵਸਥਾ ਅੰਦਰ ਮੂੰਹ ਦੇ ਬਚਨ ਬੰਦ ਹੋ ਜਾਂਦੇ ਹਨ।
Fareedkot Teekaਹਰੀ ਜਸ ਕੀਆਂ ਕਥਾ ਔਰ (ਬਦਨੀ) ਕਵੀਸਰੀਆਂ ਕਰੇ, (ਨਿਭਰਾਂਤਿ) ਭ੍ਰਮ ਤੇ ਰਹਿਤ ਹੋ ਰਹੇ॥
Prof. Sahib Singhਉਹ ਮਨੁੱਖ (ਚੁੰਚ-ਗਿਆਨਤਾ ਦੀਆਂ ਗੱਲਾਂ) ਕਹਿਣ ਬੋਲਣ ਵਲੋਂ ਰੁਕ ਜਾਂਦਾ ਹੈ,

ਪਦ ਅਰਥ ਕਥਨੀ ਬਦਨੀ = ਕਹਿਣ ਬੋਲਣ ਵਲੋਂ (वद् = ਬੋਲਣਾ। वक्ता = ਬੋਲਣ ਵਾਲਾ)। ਰਹੈ ਨਿਭਰਾਂਤਿ = ਸ਼ਾਂਤੀ ਬਣੀ ਰਹੇ, ਰੋਕ ਪਈ ਰਹੇ।

SikhNet (Spanish)Aquél que no utiliza sólo sus labios para recitar el Nombre, logra el entendimiento,

ਸੋ ਬੂਝੈ; ਹੋਵੈ ਜਿਸੁ ਦਾਤਿ ॥

so boojhai; hovai jis daat |

Sant Singh KhalsaHe alone understands, who is blessed.
Manmohan SinghOn whom is the Lord's grace alone understands this,
Manmohan Singh (Punjabi)ਕੇਵਲ ਉਹ ਹੀ ਇਸ ਨੂੰ ਸਮਝਦਾ ਹੈ ਜਿਸ ਉਤੇ ਮਾਲਕ ਦੀ ਮਿਹਰ ਹੈ,
Fareedkot Teekaਪ੍ਰੰਤੂ ਐਸੇ ਸਰੂਪੁ ਕੋ ਕੋਈ (ਬੂਝੈ) ਸਮਝਤਾ ਹੈ ਜਿਸ ਕੋ ਵਾਹਿਗੁਰੂ ਕੀ ਦਾਤ ਹੋਤੀ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਦੀ ਬਖ਼ਸ਼ਸ਼ ਹੋਵੇ। ਉਹ ਸਮਝ ਲੈਂਦਾ ਹੈ (ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਮੂਲ ਪ੍ਰਭੂ ਆਪ ਹੀ ਹੈ)।

ਪਦ ਅਰਥ ਸੋ ਬੂਝੈ = (ਪ੍ਰਭੂ ਦੇ ਗੁਣਾਂ ਨੂੰ ਕੁਝ ਕੁਝ) ਉਹ ਮਨੁੱਖ ਸਮਝਦਾ ਹੈ। ਦਾਤਿ = ਬਖ਼ਸ਼ਸ਼।

SikhNet (Spanish)si la Gracia de Dios se posa sobre él. Sí, sólo el que vive entonado en Él,

ਅਹਿਨਿਸਿ ਅੰਤਰਿ; ਰਹੈ ਲਿਵ ਲਾਇ ॥

ahinis antar; rahai liv laae |

Sant Singh KhalsaDay and night, deep within, he remains lovingly attuned to the Lord.
Manmohan Singhand within his mind, day and night, he remains attached to the Lord.
Manmohan Singh (Punjabi)ਤੇ ਆਪਣੇ ਰਿਦੇ ਅੰਦਰ ਉਹ ਦਿਨ ਤੇ ਰੈਣ ਪ੍ਰਭੂ ਨਾਲ ਪਾਈ ਰਖਦਾ ਹੈ।
Fareedkot Teekaਜੋ ਦਿਨੇ ਰਾਤ ਤਿਸ ਕੇ ਬੀਚ ਬ੍ਰਿਤੀ ਕੋ ਲਗਾਇ ਰਹਿਤਾ ਹੈ॥
Prof. Sahib Singh(ਫਿਰ) ਉਹ ਦਿਨ ਰਾਤ (ਹਰ ਵੇਲੇ) ਆਪਣੇ ਅੰਤਰ-ਆਤਮੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ।

SikhNet (Spanish)noche y día y se conserva inmergido en el Uno Verdadero,

ਸੋਈ ਪੁਰਖੁ; ਜਿ ਸਚਿ ਸਮਾਇ ॥੩॥

soee purakh; ji sach samaae |3|

Sant Singh KhalsaHe is the true person, who is merged in the True Lord. ||3||
Manmohan SinghHe alone is the perfect person, who remains merged in the True Lord.
Manmohan Singh (Punjabi)ਕੇਵਲ ਉਹ ਹੀ ਪੂਰਨ ਪੁਰਸ਼ ਹੈ ਜੋ ਸਚੇ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਸੋਈ ਉਤਮ ਪੁਰਸ ਹੈ, ਜੋ ਇਸ ਪ੍ਰਕਾਰ ਸਚ ਸਰੂਪੁ ਮੇਂ ਸਮਾਇ ਜਾਤਾ ਹੈ॥੩॥
Prof. Sahib Singhਉਹੀ ਹੈ ਅਸਲ ਮਨੁੱਖ ਜੇਹੜਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੩॥

ਪਦ ਅਰਥ ਜਿ = ਜੇਹੜਾ। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੩॥

SikhNet (Spanish)es el ser despierto en Dios. (3)

ਜਾਤਿ ਕੁਲੀਨੁ; ਸੇਵਕੁ ਜੇ ਹੋਇ ॥

jaat kuleen; sevak je hoe |

Sant Singh KhalsaIf someone of high social standing becomes a selfless servant,
Manmohan SinghIf God's slave be in the high caste family;
Manmohan Singh (Punjabi)ਜੇਕਰ ਰੱਬ ਦਾ ਗੋਲਾ ਉੱਚੀ ਜਾਤੀ ਦੀ ਕੁਲ ਵਿੱਚ ਹੋਵੇ,
Fareedkot Teekaਜੇਕਰ ਕੋਈ (ਕੁਲੀਨੁ) ਉਤਮ ਜਾਤੀ ਮੇਂ ਵਾਹਿਗੁਰੂ ਕਾ ਸੇਵਕ ਹੋਵੈ॥
Prof. Sahib Singhਜੇ ਕੋਈ ਮਨੁੱਖ ਉੱਚੀ ਜਾਤਿ ਦਾ ਜਾਂ ਉੱਚੀ ਕੁਲ ਦਾ ਹੋ ਕੇ (ਜਾਤਿ ਕੁਲ ਦਾ ਅਹੰਕਾਰ ਛੱਡ ਕੇ) ਪਰਮਾਤਮਾ ਦਾ ਭਗਤ ਬਣ ਜਾਏ,

ਪਦ ਅਰਥ ਕੁਲੀਨੁ = ਚੰਗੀ ਕੁਲ ਦਾ।

SikhNet (Spanish)Si yo fuera de alta clase y sirviera a Dios,

ਤਾ ਕਾ ਕਹਣਾ; ਕਹਹੁ ਨ ਕੋਇ ॥

taa kaa kahanaa; kahahu na koe |

Sant Singh Khalsathen his praises cannot even be expressed.
Manmohan Singhhis story of praise no one can narrate.
Manmohan Singh (Punjabi)ਉਸ ਦੀ ਮਹਿਮਾ ਦੀ ਕਹਾਣੀ ਕੋਈ ਭੀ ਵਰਣਨ ਨਹੀਂ ਕਰ ਸਕਦਾ।
Fareedkot Teekaਤੋ ਤਿਸ ਕਾ (ਕਹਣਾ) ਜਸੁ ਕੋਈ ਨ ਕਹੋ, ਭਾਵ ਯੇਹ ਕਿ ਤਿਸ ਕੀ ਮਹਿਮਾ ਬ੍ਯੰਤ ਹੈ॥
Prof. Sahib Singhਉਸ ਦਾ ਤਾਂ ਕਹਿਣਾ ਹੀ ਕੀਹ ਹੋਇਆ? (ਭਾਵ, ਉਸ ਦੀ ਪੂਰੀ ਸਿਫ਼ਤ ਕੀਤੀ ਹੀ ਨਹੀਂ ਜਾ ਸਕਦੀ)।

ਪਦ ਅਰਥ ਤਾ ਕਾ ਕਹਣਾ = ਉਸ ਮਨੁੱਖ ਬਾਬਤ ਕੁਝ ਆਖਣਾ। ਕਹਹੁ ਨ ਕੋਇ = ਤੁਸੀਂ ਕੋਈ ਧਿਰ ਭੀ ਨਾ ਆਖੋ।

SikhNet (Spanish)no podría terminar de Alabarlo, ni sondear Su Gloria;

ਵਿਚਿ ਸਨਾਤੀਂ; ਸੇਵਕੁ ਹੋਇ ॥

vich sanaatanee; sevak hoe |

Sant Singh KhalsaAnd if someone from a low social class becomes a selfless servant,
Manmohan SinghIf there be Lord's serf of the low family;
Manmohan Singh (Punjabi)ਜੇਕਰ ਸੁਆਮੀ ਦਾ ਨਫਰ ਨੀਵੀ ਕੁਲ ਵਿੱਚ ਹੋਵੇ,
Fareedkot Teekaਪਰੰਤੂ ਜੋ (ਸਨਾਤੀ) ਨੀਚ ਜਾਤੀ ਮੇਂ ਭੀ ਸੇਵਕ ਹੋਵੇ॥
Prof. Sahib Singh(ਪਰ) ਨੀਵੀਂ ਜਾਤਿ ਵਿਚੋਂ ਭੀ ਜੰਮ ਕੇ ਜੇ ਕੋਈ ਪ੍ਰਭੂ ਦਾ ਭਗਤ ਬਣਦਾ ਹੈ,

ਪਦ ਅਰਥ ਸਨਾਤੀ ਵਿਚਿ = ਨੀਵੀਂ ਜਾਤਿ ਵਾਲਿਆਂ ਵਿਚ।

SikhNet (Spanish)y si fuera de baja casta y sirviera a Dios,

ਨਾਨਕ; ਪਣ੍ਹੀਆ ਪਹਿਰੈ ਸੋਇ ॥੪॥੧॥੬॥

naanak; panheea pahirai soe |4|1|6|

Sant Singh KhalsaO Nanak, he shall wear shoes of honor. ||4||1||6||
Manmohan SinghNanak offer him the foot wear made of his own skin.
Manmohan Singh (Punjabi)ਉਸ ਨੂੰ ਨਾਨਕ ਆਪਣੀ ਖੱਲ ਦੀ ਬਣੀ ਹੋਈ ਜੁੱਤੀ ਪਹਿਨਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਾਰੇ ਚਾਂਮ ਕੀ (ਪਣੀਆ) ਚਰਨਦਾਸੀਆਂ ਚਰਨੋਂ ਮੇਂ ਪਹਿਰੇ ਤਬ ਹਮ ਕੋ ਅਨੰਦ ਹੋਤਾ, ਭਾਵ ਯਿਹ ਹੈ ਕਿ ਹਰੀ ਕੇ ਭਗਤੋਂ ਮੇਂ ਐਸੀ ਮੁਝ ਕੋ ਸਰਧਾ ਹੈ॥੪॥੧॥੬॥☬ਏਕ ਸਮੇ ਮੇਂ ਸਤਿਗੁਰੋਂ ਨੇ ਵੈਰਾਗ ਦਸਾ ਮੇਂ ਅੰਨ ਜਲ ਤਿਆਗ ਦੀਆ। ਤਬ ਪਿਤਾ ਜੀ ਚਿੰਤਾਤ੍ਰ ਹੋ ਕਰ ਹਰਿਦਾਸ ਵੈਦ ਕੋ ਬੁਲਾਇ ਲਿਆਏ। ਤਬ ਹਰਿਦਾਸ ਜੀ ਨਬਜ ਦੇਖ ਕਰ ਬ੍ਰਿਤਾਂਤ ਪੂਛਣੇ ਲਾਗੇ। ਤਬ ਤਿਸ ਕੇ ਪ੍ਰਥਾਇ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਤੇ ਭਏ:
Prof. Sahib Singhਤਾਂ ਹੇ ਨਾਨਕ! (ਬੇਸ਼ੱਕ) ਉਹ ਮੇਰੀ ਚਮੜੀ ਦੀਆਂ ਜੁੱਤੀਆਂ ਬਣਾ ਕੇ ਪਹਿਨ ਲਏ ॥੪॥੧॥੬॥

ਪਦ ਅਰਥ ਪਣ੍ਹੀਆ = ਜੁੱਤੀ (उपानह्), ਮੇਰੀ ਚਮੜੀ ਦੀਆਂ ਜੁੱਤੀਆਂ ॥੪॥੧॥੬॥

* ਨੋਟ: ਇਥੋਂ 'ਘਰੁ ੨' ਦੇ ਸ਼ਬਦ ਸ਼ੁਰੂ ਹੁੰਦੇ ਹਨ ਜੋ ਗਿਣਤੀ ਵਿਚ ੪ ਹਨ।

SikhNet (Spanish)ofrecería mi piel para sus sandalias. (4-1-6)

Open this shabad →

Shabad Guru Nanak Dev Ji Raag Malaar

ਮਲਾਰ ਮਹਲਾ ੧ ॥

malaar mahalaa 1 |

Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino.

ਦੁਖੁ ਵੇਛੋੜਾ; ਇਕੁ ਦੁਖੁ ਭੂਖ ॥

dukh vechhorraa; ik dukh bhookh |

Sant Singh KhalsaThe pain of separation - this is the hungry pain I feel.
Manmohan SinghFirstly I fee the pain of separation from God and another pain is of the Hunger for His Meditation.
Manmohan Singh (Punjabi)ਪਹਿਲ ਪ੍ਰਿਥਮੇ ਮੈਨੂੰ ਰੱਬ ਨਾਲੋ ਜੁਦਾਇਗੀ ਦਾ ਸੱਲ ਹੈ ਅਤੇ ਹੋਰ ਪੀੜ ਉਸ ਦੇ ਸਿਮਰਨ ਦੀ ਖੁਧਿਆ ਦੀ ਹੈ।
Fareedkot Teekaਇਕ ਤੋ ਵਾਹਿਗੁਰੂ ਕਾ ਵਿਛੋੜਾ ਰੂਪੀ ਦੁਖ ਹੈ ਔਰ ਏਕ ਦੁਖ ਭੁਖ ਦਾ ਹੈ॥
Prof. Sahib Singh(ਹੇ ਵੈਦ! ਮਨੁੱਖ ਲਈ ਸਭ ਤੋਂ ਵੱਡਾ) ਰੋਗ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ, ਦੂਜਾ ਰੋਗ ਹੈ ਮਾਇਆ ਦੀ ਭੁੱਖ।

ਪਦ ਅਰਥ ਵਿਛੋੜਾ = ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ, ਪ੍ਰਭੂ ਦੀ ਯਾਦ ਤੋਂ ਸੱਖਣਾ-ਪਨ। ਭੂਖ = ਮਾਇਆ ਦੀ ਤ੍ਰਿਸ਼ਨਾ।

SikhNet (Spanish)Uno de mis males es que vivo separado de mi propio ser; otro,

ਇਕੁ ਦੁਖੁ; ਸਕਤਵਾਰ ਜਮਦੂਤ ॥

eik dukh; sakatavaar jamadoot |

Sant Singh KhalsaAnother pain is the attack of the Messenger of Death.
Manmohan SinghAnother pain is of the fear of strong attack of the death's myrmidon.
Manmohan Singh (Punjabi)ਹੋਰ ਪੀੜ ਮੌਤ ਦੇ ਫਰੇਸ਼ਤੇ ਦੇ ਜਬਰਦਸਤ ਹਮਲੇ ਦੇ ਡਰ ਦੀ ਹੈ।
Fareedkot Teekaਔਰ ਏਕ ਦੁਖੁ ਏਹ ਹੈ, ਜੋ ਜੀਵ ਕੋ ਮੁਕਤੀ ਵਾਲੇ ਜਮਦੂਤ ਪਕੜ ਕਰ ਲੈ ਜਾਤੇ ਹੈਂ, ਭਾਵ ਜਮਾਂ ਕਾ ਭੈ ਰਹਿਤਾ ਹੈ॥
Prof. Sahib Singhਇਕ ਹੋਰ ਰੋਗ ਭੀ ਹੈ, ਉਹ ਹੈ ਡਾਢੇ ਜਮਦੂਤ (ਭਾਵ, ਜਮਦੂਤਾਂ ਦਾ ਡਰ, ਮੌਤ ਦਾ ਡਰ)।

ਪਦ ਅਰਥ ਸਕਤਵਾਰ = ਸ਼ਕਤੀ ਵਾਲੇ, ਡਾਢੇ।

SikhNet (Spanish)es que añoro ser lo que debo ser; el tercero es que estoy en la mirada de la poderosa muerte

ਇਕੁ ਦੁਖੁ; ਰੋਗੁ ਲਗੈ ਤਨਿ ਧਾਇ ॥

eik dukh; rog lagai tan dhaae |

Sant Singh KhalsaAnother pain is the disease consuming my body.
Manmohan SinghYet another pain is that infested with disease, my body shall pass away.
Manmohan Singh (Punjabi)ਹੋਰਸ ਪੀੜ ਇਹ ਹੈ ਕਿ ਬੀਮਾਰੀ ਲਗ ਜਾਣ ਦੇ ਕਾਰਨ ਮੇਰੀ ਦੇਹ ਬਿਨਸ ਜਾਏਗੀ।
Fareedkot Teekaਔਰ ਏਕ ਏਹ ਦੁਖ ਹੈ, ਜੋ ਤਨਿ ਕੋ ਧਾਇ ਕਰ ਰੋਗੁ ਲਗ ਜਾਤਾ ਹੈ॥
Prof. Sahib Singhਤੇ ਇਹ ਉਹ ਦੁੱਖ ਹੈ ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਵਿਚ ਆ ਚੰਬੜਦਾ ਹੈ (ਜਦ ਤਕ ਸਰੀਰਕ ਰੋਗ ਪੈਦਾ ਕਰਨ ਵਾਲੇ ਮਾਨਸਕ ਰੋਗ ਮੌਜੂਦ ਹਨ, ਤੇਰੀ ਦਵਾਈ ਕਾਟ ਨਹੀਂ ਕਰ ਸਕਦੀ)

ਪਦ ਅਰਥ ਤਨਿ = ਤਨ ਵਿਚ।

SikhNet (Spanish)y cuando me llega la aflicción de los achaques

ਵੈਦ ਨ ਭੋਲੇ ਦਾਰੂ ਲਾਇ ॥੧॥

vaid na bhole daaroo laae |1|

Sant Singh KhalsaO foolish doctor, don't give me medicine. ||1||
Manmohan SinghO ignorant physician, minister thou not any medicine to me.
Manmohan Singh (Punjabi)ਹੇ ਬੇਸਮਝ ਹਕੀਮ! ਤੂੰ ਮੈਨੂੰ ਕੋਈ ਦਵਾਈ ਨਾਂ ਦੇ।
Fareedkot Teekaਹੇ ਭੋਲੇ ਵੈਦ! ਦਾਰੂ ਨ ਲਗਾਉ॥੧॥
Prof. Sahib Singhਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ (ਕਿਸ ਕਿਸ ਰੋਗ ਦਾ ਤੂੰ ਇਲਾਜ ਕਰੇਂਗਾ?) ॥੧॥

ਪਦ ਅਰਥ ਵੈਦ ਭੋਲੇ = ਹੇ ਭੋਲੇ ਅੰਞਾਣ ਵੈਦ! ਦਾਰੂ ਨ ਲਾਇ = ਦਵਾਈ ਨਾਹ ਦੇਹ ॥੧॥

SikhNet (Spanish)y enfermedades, el cuerpo se destruye.

ਵੈਦ ਨ ਭੋਲੇ ਦਾਰੂ ਲਾਇ ॥

vaid na bhole daaroo laae |

Sant Singh KhalsaO foolish doctor, don't give me medicine.
Manmohan SinghO simpleton physician, give thou me no medicaments.
Manmohan Singh (Punjabi)ਹੇ ਨਾਦਾਨ ਹਕੀਮ! ਤੂੰ ਮੈਨੂੰ ਕੋਈ ਅੋਸ਼ਧੀਆਂ ਨਾਂ ਦੇ।
Fareedkot Teekaਹੋ ਭੋਲੇ ਵੈਦ! ਇਹ ਦਾਰੂ ਹਮ ਕੋ ਲਗਾਉ ਨਹੀਂ॥
Prof. Sahib Singhਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ।
SikhNet (Spanish)¿Cuál de todos estos males podrías curar, dime cuál?

ਦਰਦੁ ਹੋਵੈ; ਦੁਖੁ ਰਹੈ ਸਰੀਰ ॥

darad hovai; dukh rahai sareer |

Sant Singh KhalsaThe pain persists, and the body continues to suffer.
Manmohan SinghThe pain persists and the body's suffering continues,
Manmohan Singh (Punjabi)ਪੀੜ ਜਾਂਦੀ ਨਹੀਂ ਅਤੇ ਦੇਹ ਦੀ ਤਕਲੀਫ ਜਾਰੀ ਹੈ,
Fareedkot Teekaਕਿਉਂਕਿ ਮੇਰੇ ਰਿਦੇ ਮੇਂ ਹਰੀ ਕੇ ਬਿਰਹ ਵਾ ਪ੍ਰੇਮ ਕਾ ਦਰਦੁ ਹੋਤਾ ਹੈ, ਤਿਸੀ ਤੇ ਸਰੀਰ ਮੇਂ ਦੁਖ ਰਹਿਤਾ ਹੈ॥
Prof. Sahib Singh(ਜਿਸ ਦਵਾਈ ਦੇ ਵਰਤਿਆਂ ਫਿਰ ਭੀ) ਸਰੀਰ ਦਾ ਦੁੱਖ ਦਰਦ ਟਿਕਿਆ ਹੀ ਰਹੇ,

ਪਦ ਅਰਥ ਰਹੈ = ਟਿਕਿਆ ਰਹਿੰਦਾ ਹੈ।

SikhNet (Spanish)Oh doctor ignorante, no trates de curarme ni darme medicamento para esto,

ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥

aisaa daaroo lagai na beer |1| rahaau |

Sant Singh KhalsaYour medicine has no effect on me. ||1||Pause||
Manmohan Singhsuch a medicine produces no effect on me, O brother. Pause.
Manmohan Singh (Punjabi)ਐਹੋ ਜੇਹੀ ਦਵਾਈ ਮੇਰੇ ਤੇ ਕੋਈ ਅਸਰ ਨਹੀਂ ਕਰਦੀ, ਹੇ ਭਰਾਵਾ। ਠਹਿਰਾਉ।
Fareedkot Teekaਤਾਂ ਤੇ ਹੇ (ਬੀਰ) ਭਾਈ! ਇਹ ਤੇਰਾ ਬਨਾਯਾ ਹੂਆ ਐਸਾ ਦਾਰੂ ਹਮ ਕੋ ਨਹੀਂ ਲਾਗਤਾ ਹੈ॥੧॥ ਰਹਾਉ ॥☬ਹਰਿ ਦਾਸ ਨੇ ਪੂਛਾ ਇਨ ਰੋਗੋਂ ਕੀ ਉਤਪਤੀ ਕੈਸੇ ਹੋਤੀ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਹੇ ਅੰਞਾਣ ਵੈਦ! ਹੇ ਵੀਰ ਵੈਦ! ਅਜੇਹੀ ਦਵਾਈ ਦੇਣ ਦਾ ਕੋਈ ਲਾਭ ਨਹੀਂ, ਅਜੇਹੀ ਦਵਾਈ ਕੋਈ ਅਸਰ ਨਹੀਂ ਕਰਦੀ ॥੧॥ ਰਹਾਉ ॥

ਪਦ ਅਰਥ ਬੀਰ = ਹੇ ਵੀਰ! ਲਗੈ ਨ = ਨਹੀਂ ਲੱਗਦਾ, ਨਹੀਂ ਪੋਂਹਦਾ, ਅਸਰ ਨਹੀਂ ਕਰਦਾ ॥੧॥ ਰਹਾਉ ॥

SikhNet (Spanish)pues mi dolor y mi pena no se mitigan ni un poco. (1-Pausa)

ਖਸਮੁ ਵਿਸਾਰਿ; ਕੀਏ ਰਸ ਭੋਗ ॥

khasam visaar; kee ras bhog |

Sant Singh KhalsaForgetting his Lord and Master, the mortal enjoys sensual pleasures;
Manmohan SinghForgetting the Lord, man enjoys sexual pleasures,
Manmohan Singh (Punjabi)ਸੁਆਮੀ ਨੂੰ ਭੁਲਾ ਕੇ ਪ੍ਰਾਣੀ ਕਾਮ-ਚੇਸ਼ਟਾ ਦੇ ਸੁਆਦ ਮਾਣਦਾ ਹੈ,
Fareedkot Teekaਜਬ ਅਪਨੇ ਮਾਲਕ ਹਰੀ ਕੋ ਵਿਸਾਰ ਕਰ ਕੇ ਇਸ ਜੀਵ ਨੇ ਰਸ ਭੋਗਣੇ ਕੀਏ ਹੈਂ॥
Prof. Sahib Singhਜਦੋਂ ਮਨੁੱਖ ਨੇ ਪ੍ਰਭੂ-ਪਤੀ ਨੂੰ ਭੁਲਾ ਕੇ (ਵਿਸ਼ੇ-ਵਿਕਾਰਾਂ ਦੇ) ਰਸ ਮਾਣਨੇ ਸ਼ੁਰੂ ਕਰ ਦਿੱਤੇ,

ਪਦ ਅਰਥ ਵਿਸਾਰਿ = ਭੁਲਾ ਕੇ। ਰਸ ਭੋਗ = ਰਸਾਂ ਦੇ ਭੋਗ।

SikhNet (Spanish)Quien se olvida de Dios y se abandona en los placeres mundanos,

ਤਾਂ ਤਨਿ; ਉਠਿ ਖਲੋਏ ਰੋਗ ॥

taan tan; utth khaloe rog |

Sant Singh Khalsathen, disease rises up in his body.
Manmohan Singhthen do the ailments arise in his body.
Manmohan Singh (Punjabi)ਤਦ ਉਸ ਦੀ ਦੇਹ ਅੰਦਰ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ,
Fareedkot Teekaਤਬ ਇਸੀ ਜੀਵ ਕੇ ਅੰਤਸਕਰਨ ਮੇਂ ਇਹ (ਤਨਿ) ਸੂਖਮ ਰੋਗ ਉਠ ਖਲੋਏ ਹੈਂ, ਭਾਵ ਪ੍ਰਾਪਤ ਹੂਏ ਹੈਂ॥
Prof. Sahib Singhਤਾਂ ਉਸ ਦੇ ਸਰੀਰ ਵਿਚ ਬੀਮਾਰੀਆਂ ਪੈਦਾ ਹੋਣ ਲਗ ਪਈਆਂ।

ਪਦ ਅਰਥ ਉਠਿ ਖਲੋਏ = ਪੈਦਾ ਹੋ ਗਏ। ਰੋਗ = ਕਈ ਰੋਗ (ਨੋਟ: ਲਫ਼ਜ਼ 'ਰੋਗੁ' ਇਕ-ਵਚਨ ਹੈ, ਲਫ਼ਜ਼ 'ਰੋਗ' ਬਹੁ-ਵਚਨ ਹੈ)।

SikhNet (Spanish)hace crecer en su interior el dolor,

ਮਨ ਅੰਧੇ ਕਉ; ਮਿਲੈ ਸਜਾਇ ॥

man andhe kau; milai sajaae |

Sant Singh KhalsaThe blind mortal receives his punishment.
Manmohan Singhand the blind soul is punished.
Manmohan Singh (Punjabi)ਤੇ ਅੰਨ੍ਹੀ ਆਤਮਾ ਨੂੰ ਡੰਡ ਮਿਲਦਾ ਹੈ।
Fareedkot Teekaਇਸੀ ਤੇ ਅਗ੍ਯਾਨ ਕਰ ਕੇ ਅੰਧੇ ਮਨ ਕੋ ਸਜਾਇ ਮਿਲਤੀ ਹੈ॥
Prof. Sahib Singh(ਕੁਰਾਹੇ ਪਏ ਮਨੁੱਖ ਨੂੰ ਸਹੀ ਰਸਤੇ ਤੇ ਪਾਣ ਲਈ, ਇਸ ਦੇ) ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨ ਨੂੰ (ਸਰੀਰਕ ਰੋਗਾਂ ਦੀ ਰਾਹੀਂ) ਸਜ਼ਾ ਮਿਲਦੀ ਹੈ।
SikhNet (Spanish)es así como la mente ignorante y ciega comienza a sufrir.

ਵੈਦ ਨ ਭੋਲੇ ਦਾਰੂ ਲਾਇ ॥੨॥

vaid na bhole daaroo laae |2|

Sant Singh KhalsaO foolish doctor, don't give me medicine. ||2||
Manmohan SinghO ignorant physician, apply not thy cure to me.
Manmohan Singh (Punjabi)ਹੇ ਨਦਾਨ ਹਕੀਮ! ਤੂੰ ਮੈਨੂੰ ਆਪਣੀ ਦਵਾਈ ਨਾਂ ਲਾ।
Fareedkot Teekaਹੇ ਭੋਲੇ ਵੈਦ! ਇਹ ਬਾਹਿਰ ਦੇ ਦਾਰੂ ਨ ਲਗਾਉ॥੨॥
Prof. Sahib Singhਸੋ, ਹੇ ਅੰਞਾਣ ਵੈਦ! (ਸਰੀਰਕ ਰੋਗਾਂ ਨੂੰ ਦੂਰ ਕਰਨ ਵਾਸਤੇ ਦਿੱਤੀ) ਤੇਰੀ ਦਵਾਈ ਦਾ ਕੋਈ ਲਾਭ ਨਹੀਂ (ਵਿਸ਼ੇ-ਵਿਕਾਰਾਂ ਦੇ ਕਾਰਨ ਇਹ ਰੋਗ ਤਾਂ ਮੁੜ ਮੁੜ ਪੈਦਾ ਹੋਣਗੇ) ॥੨॥
SikhNet (Spanish)Por eso no quiero medicinas, oh doctor ignorante. (2)

ਚੰਦਨ ਕਾ ਫਲੁ ਚੰਦਨ ਵਾਸੁ ॥

chandan kaa fal chandan vaas |

Sant Singh KhalsaThe value of sandalwood lies in its fragrance.
Manmohan SinghThe use of sandal-wood is the sandal's perfume.
Manmohan Singh (Punjabi)ਚੰਨਣ ਦੀ ਲਕੜੀ ਦਾ ਫਾਇਦਾ ਚੰਨਣ ਦੀ ਸੁੰਗਧੀ ਹੈ।
Fareedkot Teekaਜੈਸੇ ਚੰਦਨ ਕੀ ਵਾਸਨਾ ਔ ਸੀਤਲਤਾ ਹੀ ਚੰਦਨ ਕਾ ਫਲੁ ਹੈ॥
Prof. Sahib Singhਚੰਦਨ ਦਾ ਰੁੱਖ ਤਦੋਂ ਤਕ ਚੰਦਨ ਹੈ ਜਦ ਤਕ ਵਿਚ ਚੰਦਨ ਦੀ ਸੁਗੰਧੀ ਹੈ (ਸੁਗੰਧੀ ਤੋਂ ਬਿਨਾ ਇਹ ਸਾਧਾਰਨ ਲੱਕੜੀ ਹੀ ਹੈ)।

ਪਦ ਅਰਥ ਚੰਦਨ ਵਾਸੁ = ਚੰਦਨ ਦੀ ਸੁਗੰਧੀ।

SikhNet (Spanish)Al Sándalo se le conoce por su fragancia y al ser humano

ਮਾਣਸ ਕਾ ਫਲੁ; ਘਟ ਮਹਿ ਸਾਸੁ ॥

maanas kaa fal; ghatt meh saas |

Sant Singh KhalsaThe value of the human lasts only as long as the breath in the body.
Manmohan SinghMan is useful as long as the there is breath in his body.
Manmohan Singh (Punjabi)ਜੀਵ ਉਦੋਂ ਤਾਈ ਲਾਹੇਵੰਦ ਹੈ, ਜਦੋ ਤਾਂਈ ਉਸ ਦੀ ਦੇਹ ਵਿੱਚ ਸਾਹ ਹੈ।
Fareedkot Teekaਤੈਸੇ ਮਾਨਸ ਕਾ ਫਲ੍ਹ ਏਹੀ ਹੈ, ਜੋ ਘਟ ਮੇਂ ਸ੍ਵਾਸ ਆਵਤੇ ਹੈਂ॥
Prof. Sahib Singhਮਨੁੱਖਾ ਸਰੀਰ ਤਦੋਂ ਤਕ ਮਨੁੱਖਾ ਸਰੀਰ ਹੈ ਜਦ ਤਕ ਇਸ ਸਰੀਰ ਵਿਚ ਸਾਹ ਚੱਲ ਰਿਹਾ ਹੈ।

ਪਦ ਅਰਥ ਘਟ = ਸਰੀਰ। ਸਾਸੁ = ਸਾਹ। ਸਾਸਿ

SikhNet (Spanish)por su respiración, por el hilo de la vida.

ਸਾਸਿ ਗਇਐ; ਕਾਇਆ ਢਲਿ ਪਾਇ ॥

saas geiai; kaaeaa dtal paae |

Sant Singh KhalsaWhen the breath is taken away, the body crumbles into dust.
Manmohan SinghWhen breath departs, the body crumbles away.
Manmohan Singh (Punjabi)ਜਦ ਸਾਹ ਟੁਰ ਜਾਂਦਾ ਹੈ ਤਾਂ ਦੇਹ ਖੁਰ ਜਾਂਦੀ ਹੈ।
Fareedkot Teekaਜਬ ਸਰੀਰ ਵਿਚੋਂ ਸ੍ਵਾਸ ਦੂਰ ਹੋ ਜਾਤੇ ਹੈਂ ਤਬ ਕਾਇਆਂ ਅਸਥੂਲ ਦੇਹ ਢਲ ਪੜਤੀ ਹੈ, ਭਾਵ ਗਿਰ ਜਾਤੀ ਹੈ॥
Prof. Sahib Singhਸੁਆਸ ਨਿਕਲ ਜਾਣ ਤੇ ਸਰੀਰ ਮਿੱਟੀ ਹੋ ਜਾਂਦਾ ਹੈ।

ਪਦ ਅਰਥ ਗਇਐ = ਜੇ ਸਾਹ ਨਿਕਲ ਜਾਏ। ਕਾਇਆ = ਸਰੀਰ। ਢਲਿ ਪਾਇ = ਢਹਿ ਪੈਂਦੀ ਹੈ, ਮਿੱਟੀ ਹੋ ਜਾਂਦੀ ਹੈ।

SikhNet (Spanish)Cuando el ser humano entrega su última respiración, cae, y entonces todos tus medicamentos,

ਤਾ ਕੈ ਪਾਛੈ; ਕੋਇ. ਨ ਖਾਇ ॥੩॥

taa kai paachhai; koe. na khaae |3|

Sant Singh KhalsaAfter that, no one takes any food. ||3||
Manmohan SinghAfter that no one takes anything.
Manmohan Singh (Punjabi)ਉਸ ਦੇ ਮਗਰੋਂ ਕੋਈ ਜਣਾ ਕੁਝ ਭੀ ਨਹੀਂ ਖਾਂਦਾ।
Fareedkot Teekaਤਿਨ ਸ੍ਵਾਸੋਂ ਕੇ ਨਿਕਲ ਜਾਣੇ ਤੇ ਪੀਛੇ ਦੇਹ ਘਰ ਮੇਂ ਹੋਤੇ ਕੋਈ ਅੰਨ ਜਲ ਆਦੀ ਖਾਤਾ ਪੀਤਾ ਨਹੀਂ ਹੈ, ਭਾਵ ਯਹਿ ਗ੍ਰਿਹ ਸੇ ਨਿਕਾਲ ਕਰ ਸੁਧੀ ਮਾਨਤੇ ਹੈਂ। ਤਾਂ ਤੇ ਮਾਨਸ ਦੇਹ ਕਾ ਫਲੁ ਸ੍ਵਾਸ ਹੀ ਹੈ॥੩॥
Prof. Sahib Singhਸਰੀਰ ਦੇ ਮਿੱਟੀ ਹੋ ਜਾਣ ਪਿਛੋਂ ਕੋਈ ਭੀ ਮਨੁੱਖ ਦਵਾਈ ਨਹੀਂ ਖਾਂਦਾ (ਪਰ ਇਹ ਸਰੀਰ ਵਿਚੋਂ ਨਿਕਲ ਜਾਣ ਵਾਲਾ ਜੀਵਾਤਮਾ ਤਾਂ ਵਿਛੋੜੇ ਅਤੇ ਤ੍ਰਿਸ਼ਨਾ ਆਦਿਕ ਰੋਗਾਂ ਨਾਲ ਗ੍ਰਸਿਆ ਹੋਇਆ ਹੀ ਜਾਂਦਾ ਹੈ। ਹੇ ਵੈਦ! ਦਵਾਈ ਦੀ ਅਸਲ ਲੋੜ ਤਾਂ ਉਸ ਜੀਵਾਤਮਾ ਨੂੰ ਹੈ) ॥੩॥

ਪਦ ਅਰਥ ਤਾ ਕੈ ਪਾਛੈ = ਸਰੀਰ ਦੇ ਮਿੱਟੀ ਹੋ ਜਾਣ ਪਿਛੋਂ। ਕੋਇ = ਕੋਈ ਭੀ ਮਨੁੱਖ ॥੩॥

SikhNet (Spanish)oh doctor, de nada le sirven. (3)

ਕੰਚਨ ਕਾਇਆ; ਨਿਰਮਲ ਹੰਸੁ ॥

kanchan kaaeaa; niramal hans |

Sant Singh KhalsaThe mortal's body is golden, and the soul-swan is immaculate and pure,
Manmohan SinghGold becomes the body and stainless the soul swan;
Manmohan Singh (Punjabi)ਸੋਨਾ ਹੋ ਜਾਂਦੀ ਹੈ ਦੇਹ ਅਤੇ ਬੇਦਾਗ ਆਤਮਾ ਰਾਜਹੰਸ,
Fareedkot Teekaਸੋ ਮਾਣਸ ਦੇਹੀ ਸ੍ਵਰਨ ਵਤ ਸੁਧਿ ਹੈ ਔਰ ਤਿਸ ਮੇਂ ਨਿਵਾਸ ਕਰਨੇ ਵਾਲਾ (ਹੰਸੁ) ਜੀਵ ਭੀ ਨਿਰਮਲ ਹੈ॥
Prof. Sahib Singh(ਹੇ ਵੈਦ!) ਉਹ ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, ਉਸ ਵਿਚ ਵੱਸਦਾ ਜੀਵਾਤਮਾ ਭੀ ਨਰੋਆ ਰਹਿੰਦਾ ਹੈ,

ਪਦ ਅਰਥ ਕੰਚਨ ਕਾਇਆ = ਸੋਨੇ ਵਰਗਾ ਸਰੀਰ। ਨਿਰਮਲ = ਵਿਕਾਰਾਂ ਤੋਂ ਬਚਿਆ ਹੋਇਆ। ਹੰਸੁ = ਜੀਵਾਤਮਾ।

SikhNet (Spanish)El cuerpo es de oro, en él está la Inmaculada Alma-Cisne

ਜਿਸੁ ਮਹਿ; ਨਾਮੁ ਨਿਰੰਜਨ ਅੰਸੁ ॥

jis meh; naam niranjan ans |

Sant Singh Khalsaif even a tiny particle of the Immaculate Naam is within.
Manmohan Singhin which there is even a particle of the Immaculate Name.
Manmohan Singh (Punjabi)ਉਸ ਦੀ, ਜਿਸ ਵਿੱਚ ਪਵਿੱਤਰ ਨਾਮ ਇਕ ਕਿਣਕਾ ਮਾਤ੍ਰ ਭੀ ਹੈ।
Fareedkot Teekaਜਿਸ ਮੇਂ ਨਿਰੰਜਨ ਕੇ ਨਾਮ ਕੀ ਅੰਸ ਮਾਤ੍ਰ ਭੀ ਹੋਵੈ, ਭਾਵ ਯੇਹਿ ਕੇ ਜੋ ਨਾਮ ਕੋ ਥੋੜੇ ਜਪਣੇ ਵਾਲਾ ਭੀ ਹੋਵੈ॥
Prof. Sahib Singhਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਪਰਮਾਤਮਾ ਦੀ ਜੋਤਿ (ਲਿਸ਼ਕਾਰਾ ਮਾਰਦੀ) ਹੈ।

ਪਦ ਅਰਥ ਜਿਸੁ ਮਹਿ = ਜਿਸ (ਕਾਇਆ) ਵਿਚ। ਅੰਸੁ = ਹਿੱਸਾ, ਜੋਤਿ।

SikhNet (Spanish)y en ella está el Nombre Inmaculado,

ਦੂਖ ਰੋਗ; ਸਭਿ ਗਇਆ ਗਵਾਇ ॥

dookh rog; sabh geaa gavaae |

Sant Singh KhalsaAll pain and disease are eradicated.
Manmohan SinghAll his pain and disease are dispelled.
Manmohan Singh (Punjabi)ਉਸ ਦੀ ਸਾਰੀ ਪੀੜ ਅਤੇ ਬੀਮਾਰੀ ਦੂਰ ਹੋ ਜਾਂਦੀਆਂ ਹਨ।
Fareedkot Teekaਨਾਮ ਜਪੇ ਤੇ ਹੀ ਜਨਮ ਮਰਨ ਆਦੀ ਦੁਖੋਂ ਕੋ ਔ ਹਉਮੈਂ ਆਦੀ ਰੋਗੋਂ ਕੋ ਗਵਾਇਆ (ਗਇਆ) ਜਾਤਾ ਹੈ॥
Prof. Sahib Singhਉਹ ਜੀਵਾਤਮਾ ਆਪਣੇ ਸਾਰੇ ਰੋਗ ਦੂਰ ਕਰ ਕੇ ਇਥੋਂ ਜਾਂਦਾ ਹੈ।

ਪਦ ਅਰਥ ਸਭਿ = ਸਾਰੇ।

SikhNet (Spanish)la Quintaesencia de Dios. A través del Nombre uno es purgado de todas sus tristezas,

ਨਾਨਕ; ਛੂਟਸਿ ਸਾਚੈ ਨਾਇ ॥੪॥੨॥੭॥

naanak; chhoottas saachai naae |4|2|7|

Sant Singh KhalsaO Nanak, the mortal is saved through the True Name. ||4||2||7||
Manmohan SinghThrough the True Name, O Nanak, he is delivered and released.
Manmohan Singh (Punjabi)ਸੱਚੇ ਨਾਮ ਦੇ ਰਾਹੀਂ, ਹੇ ਨਾਨਕ! ਉਹ ਬੰਦਖਲਾਸ ਤੇ ਰਿਹਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਜੀਵ ਸਾਚੇ ਨਾਮ ਕਰ ਕੇ ਬੰਧਨੋਂ ਤੇ ਛੂਟਤਾ ਹੈ॥੪॥੨॥੭॥☬ਸ੍ਰੀ ਗੁਰੂ ਜੀ ਨੇ ਕਹਾ: ਪਹਿਲੇ ਤੂੰ ਆਪਣਾ ਰੋਗ ਗਵਾਇ। ਤਬ ਤਿਸ ਹਰਿਦਾਸ ਵੈਦ ਨੇ ਕਹਾ: ਆਪ ਹੀ ਮੇਰੇ ਰੋਗ ਕੀ ਨਿਰਵਿਰਤੀ ਕਾ ਉਪਾਇ ਕਹੀਏ। ਤਿਸ ਪਰ ਕਹਿਤੇ ਹੈਂ:
Prof. Sahib Singhਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਹੀ ਜੀਵ (ਤ੍ਰਿਸ਼ਨਾ ਆਦਿਕ ਰੋਗਾਂ ਤੋਂ) ਖ਼ਲਾਸੀ ਹਾਸਲ ਕਰੇਗਾ ॥੪॥੨॥੭॥

ਪਦ ਅਰਥ ਨਾਇ = ਨਾਮ ਵਿਚ (ਜੁੜ ਕੇ)। ਛੂਟਸਿ = (ਤ੍ਰਿਸ਼ਨਾ ਆਦਿਕ ਦੁੱਖਾਂ ਤੋਂ) ਖ਼ਲਾਸੀ ਹਾਸਲ ਕਰੇਗਾ ॥੪॥੨॥੭॥

SikhNet (Spanish)sí, es a través del Nombre Verdadero que uno es liberado e iluminado. (4-2-7)

Open this shabad →

Shabad Guru Nanak Dev Ji Raag Malaar continues on Ang 1257

ਮਲਾਰ ਮਹਲਾ ੧ ॥

malaar mahalaa 1 |

Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino.

ਦੁਖ ਮਹੁਰਾ; ਮਾਰਣ ਹਰਿ ਨਾਮੁ ॥

dukh mahuraa; maaran har naam |

Sant Singh KhalsaPain is the poison. The Lord's Name is the antidote.
Manmohan SinghPain is arsenic and God's Name an antidote.
Manmohan Singh (Punjabi)ਤਕਲੀਫ ਸੰਖੀਆ ਹੈ ਅਤੇ ਹਰੀ ਦਾ ਨਾਮ ਇਸ ਦਾ ਜ਼ਹਿਰ ਮੁਹਰਾ।
Fareedkot Teekaਤਪ ਆਦੀ ਮਹਾਂ ਸਾਧਨੋਂ ਕਾ ਦੁਖ ਰੂਪੀ (ਮਹੁਰਾ) ਸੰਖੀਆ ਹੈ ਔਰ ਤਿਸ ਕੇ (ਮਾਰਣ) ਮਾਰਣੇ ਕੋ ਹਰਿ ਨਾਮ ਕਾ ਜਾਪੁ ਹੈ॥
Prof. Sahib Singh(ਦੁਨੀਆ ਦੇ) ਦੁੱਖ-ਕਲੇਸ਼ (ਇਨਸਾਨੀ ਜੀਵਨ ਲਈ) ਜ਼ਹਰ ਹਨ, (ਪਰ, ਹੇ ਭਾਈ!) ਜੇ ਇਸ ਜ਼ਹਰ ਦਾ ਕੁਸ਼ਤਾ ਕਰਨ ਲਈ) ਪਰਮਾਤਮਾ ਦਾ ਨਾਮ ਤੂੰ (ਜੜ੍ਹੀ ਬੂਟੀਆਂ ਆਦਿਕ) ਮਸਾਲੇ (ਦੇ ਥਾਂ) ਵਰਤੇਂ,

ਪਦ ਅਰਥ ਮਾਰਣ (ਮਹੁਰੇ ਨੂੰ ਕੁਸ਼ਤਾ ਕਰਨ ਵਾਸਤੇ ਜੜ੍ਹੀ ਬੂਟੀਆਂ ਆਦਿਕ) ਮਸਾਲੇ।

SikhNet (Spanish)El dolor es el veneno, el Nombre del Señor lo convierte en antídoto.

ਸਿਲਾ ਸੰਤੋਖ; ਪੀਸਣੁ ਹਥਿ ਦਾਨੁ ॥

silaa santokh; peesan hath daan |

Sant Singh KhalsaGrind it up in the mortar of contentment, with the pestle of charitable giving.
Manmohan SinghPound it thou in the mortar of contentment with the pestle of thine hand's gift.
Manmohan Singh (Punjabi)ਤੂੰ ਇਸ ਨੂੰ ਸੰਤੁਸ਼ਟਤਾ ਦੀ ਕੂੰਡੀ ਵਿੱਚ ਆਪਣੇ ਹੱਥਾਂ ਨਾਲ ਦਿੱਤੀ ਹੋਈ ਦਾਤ ਦੇ ਸੋਟੇ ਨਾਲ ਰਗੜ।
Fareedkot Teekaਸੰਤੋਖ ਰੂਪੀ ਸਿਲਾ ਅਰਥਾਤ ਖਰਲੁ ਹੈ ਔਰ ਹਾਥੋਂ ਸੇ ਦਾਨ ਕਰਨਾ ਇਹੀ (ਪੀਸਾਣੁ) ਵਟਾ ਹੈ ਵਾ ਪੀਸਣਾਂ ਹੈ॥
Prof. Sahib Singh(ਉਸ ਕੁਸ਼ਤੇ ਨੂੰ ਬਾਰੀਕ ਕਰਨ ਲਈ) ਸੰਤੋਖ ਦੀ ਸਿਲ ਬਣਾਏਂ, ਅਤੇ (ਲੋੜਵੰਦਿਆਂ ਦੀ ਸਹਾਇਤਾ ਕਰਨ ਲਈ) ਦਾਨ ਨੂੰ ਆਪਣੇ ਹੱਥ ਵਿਚ ਪੀਹਣ ਵਾਲਾ ਪੱਥਰ ਦਾ ਵੱਟਾ ਬਣਾਏਂ।

ਪਦ ਅਰਥ ਹਥਿ = ਹੱਥ ਵਿਚ। ਪੀਸਣੁ = (ਕੁਸ਼ਤਾ ਪੀਹ ਕੇ ਬਾਰੀਕ ਕਰਨ ਲਈ ਪੱਥਰ ਦਾ) ਵੱਟਾ।

SikhNet (Spanish)Si uno toma el antídoto de molerlo en el

Open this shabad (19 lines, Angs 1256-1257) →

Ang 1256 of 1430