ਸਿਰੀਰਾਗੁ ਮਹਲਾ ੩ ॥
sireeraag mahalaa 3 |
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਆਪੇ ਕਾਰਣੁ ਕਰਤਾ ਕਰੇ; ਸ੍ਰਿਸਟਿ ਦੇਖੈ ਆਪਿ ਉਪਾਇ ॥
aape kaaran karataa kare; srisatt dekhai aap upaae |
Sant Singh KhalsaThe Creator Himself created the Creation; He produced the Universe, and He Himself watches over it.
Manmohan SinghHe Himself, the Cause and Creator, creates and having fashioned the universe Himself beholds it.
Manmohan Singh (Punjabi)ਉਹ ਆਪ ਹੀ ਕਾਰਯ ਦਾ ਸਾਧਨ ਤੇ ਰਚਨਹਾਰ ਰਚਦਾ ਹੈ ਅਤੇ ਜਗਤ ਨੂੰ ਸਾਜ ਕੇ ਆਪੇ ਹੀ ਇਸ ਨੂੰ ਵੇਖਦਾ ਹੈ।
Fareedkot Teekaਕਰਤਾ ਜੋ ਪਰਮੇਸ੍ਵਰੁ ਹੈ, ਸੋ ਆਪ ਹੀ ਮਹਿਤਤ੍ਵਾਦਿ ਕਾਰਣੋਂ ਕੋ ਕਰਤਾ ਕਿਆ ਰਚਤਾ ਹੈ, ਪੁਨਃ ਆਪ ਹੀ ਤਿਨ੍ਹੋਂ ਸੇ ਸ੍ਰਿਸ੍ਟੀ ਕੋ ਉਤਪਤਿ ਕਰ ਕੇ ਦੇਖ ਰਹਾ ਹੈ॥
Prof. Sahib Singhਕਰਤਾਰ ਆਪ ਹੀ (ਜਗਤ ਦਾ) ਮੂਲ ਰਚਦਾ ਹੈ ਤੇ ਫਿਰ ਜਗਤ ਪੈਦਾ ਕਰ ਕੇ ਆਪ (ਹੀ) ਉਸ ਦੀ ਸੰਭਾਲ ਕਰਦਾ ਹੈ।ਪਦ ਅਰਥ ਆਪੇ = ਆਪਿ ਹੀ। ਕਾਰਣੁ = ਮੂਲ। ਦੇਖੈ = ਸੰਭਾਲ ਕਰਦਾ ਹੈ। ਉਪਾਇ = ਪੈਦਾ ਕਰ ਕੇ।
SikhNet (Spanish)El Señor Mismo es el Creador y Él Mismo ve y lo contiene todo.
ਸਭ ਏਕੋ ਇਕੁ ਵਰਤਦਾ; ਅਲਖੁ. ਨ ਲਖਿਆ ਜਾਇ ॥
sabh eko ik varatadaa; alakh. na lakhiaa jaae |
Sant Singh KhalsaThe One and Only Lord is pervading and permeating all. The Unseen cannot be seen.
Manmohan SinghGod the one alone does everything. The unseen Lord cannot be seen
Manmohan Singh (Punjabi)ਕੇਵਲ ਇਕੱਲਾ ਵਾਹਿਗੁਰੂ ਸਾਰਾ ਕੁਝ ਕਰਦਾ ਹੈ। ਅਦ੍ਰਿਸ਼ਟ ਸੁਆਮੀ ਵੇਖਿਆ ਨਹੀਂ ਜਾ ਸਕਦਾ।
Fareedkot Teekaਤਾਂ ਤੇ ਸਰਬ ਜੀਵੋਂ ਮੇਂ (ਏਕੋ ਇਕੁ) ਪਰਮੇਸ੍ਵਰ ਆਪ ਹੀ ਵਰਤ ਰਹਾ ਹੈ ਔਰ ਅਲਖ ਰੂਪੁ ਹੈ, ਕਿਉਂਕਿ ਇਦੰਤਾ ਕਰ ਕੇ ਲਖਿਆ ਨਹੀਂ ਜਾਤਾ ਹੈ॥
Prof. Sahib Singh(ਇਸ ਜਗਤ ਵਿਚ) ਹਰ ਥਾਂ ਕਰਤਾਰ ਆਪ ਹੀ ਆਪ ਵਿਆਪਕ ਹੈ (ਫਿਰ ਭੀ) ਉਹ (ਜੀਵਾਂ ਦੀ) ਸਮਝ ਵਿਚ ਨਹੀਂ ਆ ਸਕਦਾ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।ਪਦ ਅਰਥ ਸਭ = ਹਰ ਥਾਂ। ਅਲਖੁ = {अलक्ष्य} ਸਮਝ ਵਿਚ ਨਾਹ ਆ ਸਕਣ ਵਾਲਾ।
SikhNet (Spanish)Él es el Único que prevalece, Él, el Incognoscible.
ਆਪੇ ਪ੍ਰਭੂ ਦਇਆਲੁ ਹੈ; ਆਪੇ ਦੇਇ ਬੁਝਾਇ ॥
aape prabhoo deaal hai; aape dee bujhaae |
Sant Singh KhalsaGod Himself is Merciful; He Himself bestows understanding.
Manmohan SinghThe Lord Himself is Merciful and He Himself imparts understanding.
Manmohan Singh (Punjabi)ਸਾਹਿਬ ਆਪ ਹੀ ਮਿਹਰਬਾਨ ਹੈ ਤੇ ਆਪ ਹੀ ਸਮਝ ਪਰਦਾਨ ਕਰਦਾ ਹੈ।
Fareedkot Teekaਜਿਨ ਕੇ ਊਪਰ ਸੋ ਪ੍ਰਭੂ ਆਪ ਦ੍ਯਾਲ ਹੋਤਾ ਹੈ, ਤਿਨ ਕੋ ਅਪਨਾ ਸ੍ਵਰੂਪ ਆਪੇ (ਬੁਝਾਇ) ਸਮਝਾਇ ਦੇਤਾ ਹੈ॥
Prof. Sahib Singhਉਹ ਪ੍ਰਭੂ ਆਪ ਹੀ (ਜਦੋਂ) ਦਿਆਲ ਹੁੰਦਾ ਹੈ (ਤਦੋਂ) ਆਪ ਹੀ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ।ਪਦ ਅਰਥ ਬੁਝਾਇ ਦੇਇ = ਸਮਝਾ ਦੇਂਦਾ ਹੈ।
SikhNet (Spanish)Cuando Él riega Su Gracia, Lo concebimos y Lo conocemos bien.
ਗੁਰਮਤੀ ਸਦ ਮਨਿ ਵਸਿਆ; ਸਚਿ ਰਹੇ ਲਿਵ ਲਾਇ ॥੧॥
guramatee sad man vasiaa; sach rahe liv laae |1|
Sant Singh KhalsaThrough the Guru's Teachings, the True One dwells forever in the mind of those who remain lovingly attached to Him. ||1||
Manmohan SinghUnder Guru's instruction, the True Lord ever abides within the heart of man and he remains imbued in His love.
Manmohan Singh (Punjabi)ਗੁਰਾਂ ਦੀ ਸਿੱਖਿਆ ਤਾਬੇ ਸੱਚਾ-ਸੁਆਮੀ ਸਦੀਵ ਹੀ ਬੰਦੇ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਉਸ ਦੀ ਪ੍ਰੀਤ ਅੰਦਰ ਰੰਗਿਆ ਰiੰਹਦਾ ਹੈ।
Fareedkot Teekaਕਿਉਂਕਿ ਜੋ ਗੁਰੋਂ ਕੀ ਮਤਿ ਲੇਨੇ ਵਾਲੇ ਗੁਰਮੁਖਿ ਹੈਂ ਤਿਨ ਕੇ ਮਨ ਮੇਂ ਸਦਾ ਹੀ ਵਿਸੇਸ ਰੂਪ ਕਰ ਕੇ ਬਸ ਰਹਾ ਹੈ, ਔਰ ਸੋ ਗੁਰਮੁਖ ਤਿਸ ਸਚ ਸ੍ਵਰੂਪ ਮੇਂ ਬਿਰਤੀ ਕੋ ਲਗਾਇ ਰਹੇ ਹੈਂ॥੧॥☬ਕਦਾਚਿਤ ਐਸੀ ਆਸੰਕਾ ਹੋਵੇ ਕਿ ਗੁਰੋਂ ਕੀ ਆਗ੍ਯਾ ਮੇਂ ਰਹਿਨੇ ਕਰ ਸਰੀਰ ਕੇ ਬ੍ਯੋਹਾਰ ਕੈਸੇ ਚਲੇਂਗੇ? ਤਿਸ ਕਾ ਸਮਾਧਾਨ ਕਰਤੇ ਹੈਂ:
Prof. Sahib Singhਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਗੁਰੂ ਦੀ ਮਤਿ ਦੀ ਬਰਕਤਿ ਨਾਲ ਪਰਮਾਤਮਾ ਵੱਸ ਪੈਂਦਾ ਹੈ, ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਸਦਾ ਸੁਰਤ ਜੋੜੀ ਰੱਖਦੇ ਹਨ ॥੧॥ਪਦ ਅਰਥ ਸਦ = ਸਦਾ। ਮਨਿ = ਮਨ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ॥੧॥
SikhNet (Spanish)A través de la Palabra del Guru, Él llega a nuestra mente y nos entona en Su Verdad. (1)
ਮਨ ਮੇਰੇ; ਗੁਰ ਕੀ ਮੰਨਿ ਲੈ ਰਜਾਇ ॥
man mere; gur kee man lai rajaae |
Sant Singh KhalsaO my mind, surrender to the Guru's Will.
Manmohan SinghO My Mind! submit to the will of the Guru.
Manmohan Singh (Punjabi)ਹੇ ਮੈਡੇਂ ਮਨੂਏ! ਗੁਰਾਂ ਦੇ ਭਾਣੇ ਨੂੰ ਸਵੀਕਾਰ ਕਰ।
Fareedkot Teekaਹੇ ਮੇਰੇ ਪ੍ਯਾਰੇ! ਤੂੰ ਸਤਿਗੁਰੂ ਕੀ ਆਗ੍ਯਾ ਕੋ ਮਾਨ ਲੈ॥
Prof. Sahib Singhਹੇ ਮੇਰੇ ਮਨ! ਗੁਰੂ ਦੇ ਹੁਕਮ ਵਿਚ ਤੁਰ।ਪਦ ਅਰਥ ਰਜਾਇ = ਭਾਣਾ, ਮਰਜ਼ੀ, ਹੁਕਮ।
SikhNet (Spanish)Oh hombre, sométete a la Voluntad del Señor.
ਮਨੁ ਤਨੁ ਸੀਤਲੁ ਸਭੁ ਥੀਐ; ਨਾਮੁ ਵਸੈ ਮਨਿ ਆਇ ॥੧॥ ਰਹਾਉ ॥
man tan seetal sabh theeai; naam vasai man aae |1| rahaau |
Sant Singh KhalsaMind and body are totally cooled and soothed, and the Naam comes to dwell in the mind. ||1||Pause||
Manmohan SinghThy soul and body shall all become cool and God's Name shall come and abide in thy heart. Pause.
Manmohan Singh (Punjabi)ਤੇਰੀ ਆਤਮਾ ਤੇ ਦੇਹਿ ਸਮੂਹ ਸ਼ਾਤ ਹੋ ਜਾਵਣਗੇ ਅਤੇ ਵਾਹਿਗੁਰੂ ਦਾ ਨਾਮ ਆ ਕੇ ਤੇਰੇ ਦਿਲ ਅੰਦਰ ਟਿਕ ਜਾਵੇਗਾ। ਠਹਿਰਾਉ।
Fareedkot Teekaਕਿਉਂਕਿ ਆਗਿਆ ਮਾਨਨੇ ਸੇ ਪਰਮੇਸ੍ਵਰ ਕਾ ਨਾਮੁ ਮਨ ਮੇਂ ਆਇ ਬਸੇਗਾ, ਔਰ ਨਾਮ ਕਰ ਕੇ ਤੇਰਾ ਤਨੁ ਮਨੁ ਸੀਤਲਤਾ ਕੋ ਪ੍ਰਾਪਤਿ ਹੋਵੇਗਾ। ਔਰ ਜਬ ਮਨੁ ਤਨੁ ਸੀਤਲ ਹੋਵੇਗਾ ਤਬ ਐਸੀ ਦ੍ਰਿਸਂ੍ਟੀ ਤੇਰੇ ਕੋ ਪ੍ਰਾਪਤਿ ਹੋਵੇਗੀ॥੧॥ ਰਹਾਉ ॥☬ਸੋ ਕਥਨ ਕਰਤੇ ਹੈਂ:
Prof. Sahib Singh(ਜੇਹੜਾ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ ਉਸ ਦਾ) ਮਨ (ਉਸ ਦਾ ਸਰੀਰ) ਸ਼ਾਂਤ ਹੋ ਜਾਂਦਾ ਹੈ, (ਉਸ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੧॥ ਰਹਾਉ ॥ਪਦ ਅਰਥ ਥੀਐ = ਹੋ ਜਾਂਦਾ ਹੈ॥੧॥ਰਹਾਉ॥
SikhNet (Spanish)Tu mente y tu cuerpo serán refrescados y el Nombre del Señor habitará en tu mente. (1-Pausa)
ਜਿਨਿ ਕਰਿ ਕਾਰਣੁ ਧਾਰਿਆ; ਸੋਈ ਸਾਰ ਕਰੇਇ ॥
jin kar kaaran dhaariaa; soee saar karee |
Sant Singh KhalsaHaving created the creation, He supports it and takes care of it.
Manmohan SinghHe, who having created the Creation, has supported it, that Creator takes care of it.
Manmohan Singh (Punjabi)ਜਿਸ ਨੇ ਸੰਸਾਰ ਨੂੰ ਬਣਾ ਕੇ ਹਿਸ ਨੂੰ ਟਿਕਾਇਆ ਹੈ, ਉਹੀ ਕਰਤਾਰ ਇਸ ਦੀ ਸੰਭਾਲ ਕਰਦਾ ਹੈ।
Fareedkot Teekaਜਿਸ ਪਰਮੇਸ੍ਵਰ ਨੈ ਮਹਿਤਤ੍ਵਾਦਿ ਕਾਰਣੋਂ ਕੋ ਰਚ ਕਰ ਸਰਬ ਪ੍ਰਪੰਚ ਕੋ (ਧਾਰਿਆ) ਇਸਥਿਤ ਕੀਆ ਹੈ, ਸੋਈ ਸਰਬ ਜੀਵੋਂ ਕੀ (ਸਾਰਿ) ਸਮਾਲ ਕਰਤਾ ਹੈ, ਭਾਵ ਏਹਿ ਕਿ ਖਾਨ ਪਾਨਾਦਿ ਦੇਤਾ ਹੈ॥
Prof. Sahib Singhਜਿਸ ਕਰਤਾਰ ਨੇ ਜਗਤ ਦਾ ਮੂਲ ਰਚ ਕੇ ਜਗਤ ਪੈਦਾ ਕੀਤਾ ਹੈ, ਉਹੀ ਇਸ ਦੀ ਸੰਭਾਲ ਕਰਦਾ ਹੈ।ਪਦ ਅਰਥ ਜਿਨਿ = ਜਿਸ (ਕਰਤਾਰ) ਨੇ। ਕਰਿ = ਕਰ ਕੇ। ਸਾਰ = ਸੰਭਾਲ। ਕਰੇਇ = ਕਰਦਾ ਹੈ।
SikhNet (Spanish)El Señor, Quien creó el Universo entero, Él, de Sí Mismo lo mantiene y lo conserva.
ਗੁਰ ਕੈ ਸਬਦਿ ਪਛਾਣੀਐ; ਜਾ ਆਪੇ ਨਦਰਿ ਕਰੇਇ ॥
gur kai sabad pachhaaneeai; jaa aape nadar karee |
Sant Singh KhalsaThe Word of the Guru's Shabad is realized, when He Himself bestows His Glance of Grace.
Manmohan SinghWe recognise the Lord by Guru's Word, when He Himself casts His merciful glance.
Manmohan Singh (Punjabi)ਗੁਰਾਂ ਦੀ ਅਗਵਾਈ ਦੁਆਰਾ ਅਸੀਂ ਸਾਈਂ ਦੀ ਸਿੰਞਾਣ ਕਰ ਲੈਂਦੇ ਹਾਂ, ਜਦ ਉਹ ਖੁਦ ਆਪਣੀ ਮਿਹਰ-ਦੀ-ਨਿਗ੍ਹਾ ਧਾਰਦਾ ਹੈ।
Fareedkot Teekaਪਰਮੇਸ੍ਵਰ ਗੁਰੋਂ ਕੇ (ਸਬਦਿ) ਉਪਦੇਸ਼ ਕਰ ਕੇ ਪਛਾਣਿਆ ਜਾਤਾ ਹੈ, ਪਰੰਤੂ ਗੁਰੂ ਤਬ ਮਿਲਤੇ ਹੈਂ ਜਬ ਪਰਮੇਸ੍ਵਰ ਆਪਣੀ (ਨਦਰਿ) ਕਿਰਪਾ ਦ੍ਰਿਸਟੀ ਕਰਤਾ ਹੈ॥
Prof. Sahib Singhਪਰ ਉਸ ਦੀ ਕਦਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤਦੋਂ ਪੈਂਦੀ ਹੈ, ਜਦੋਂ ਉਹ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ।
SikhNet (Spanish)Podemos tomar Conciencia a través de la Palabra del Guru.
ਸੇ ਜਨ ਸਬਦੇ ਸੋਹਣੇ; ਤਿਤੁ ਸਚੈ ਦਰਬਾਰਿ ॥
se jan sabade sohane; tith sachai darabaar |
Sant Singh KhalsaThose who are beautifully adorned with the Shabad in the Court of the True Lord
Manmohan SinghThose persons, who are imbued with the True word look beautiful with God's Name in the Court of the True Lord,
Manmohan Singh (Punjabi)ਉਹ ਪੁਰਸ਼ ਜੋ ਉਸ ਸੱਚੇ-ਸਾਹਿਬਾਂ ਦੀ ਦਰਗਾਹ ਅੰਦਰ ਵਾਹਿਗੁਰੂ ਦੇ ਨਾਮ ਨਾਲ ਸੁੰਦਰ ਲੱਗਦੇ ਹਨ,
Fareedkot Teekaਜਿਨ ਪਰ ਗੁਰੂ ਕੀ ਕਿਰਪਾ ਹੈ, ਸੋਈ ਪੁਰਸ (ਸਬਦੇ) ਗੁਰ ਉਪਦੇਸ ਕਰ ਕੇ ਸੋਭਾਇਮਾਨ ਭਏ ਹੈਂ, ਭਾਵ ਏਹਿ ਕਿ ਉਤਮ ਗੁਨ ਸੰਯੁਕਤ ਭਏ ਹੈਂ, ਔਰ (ਤਿਤੁ) ਤਿਸ ਵਾਹਿਗੁਰੂ ਕੇ ਦਰਬਾਰ ਮੇਂ ਭੀ ਸਚੇ ਭਏ ਹੈਂ॥
Prof. Sahib Singh(ਜਿਨ੍ਹਾਂ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ) ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੋਭਾ ਪਾਂਦੇ ਹਨ।ਪਦ ਅਰਥ ਤਿਤੁ = ਉਸ ਵਿਚ। ਤਿਤੁ ਦਰਬਾਰਿ = ਉਸ ਦਰਬਾਰ ਵਿਚ।
SikhNet (Spanish)Sólo se podrán ver bellos en la Corte del Señor, aquéllos a quienes el Señor ha unido en Su Ser.
ਗੁਰਮੁਖਿ ਸਚੈ ਸਬਦਿ ਰਤੇ; ਆਪਿ ਮੇਲੇ ਕਰਤਾਰਿ ॥੨॥
guramukh sachai sabad rate; aap mele karataar |2|
Sant Singh Khalsa-those Gurmukhs are attuned to the True Word of the Shabad; the Creator unites them with Himself. ||2||
Manmohan Singhwhen Gurmukhs are attuned to the word of the Guru, the Creator unites them with Himself.
Manmohan Singh (Punjabi)ਉਹ ਪੁਰਸ਼ ਜੋ ਗੁਰਾਂ-ਦੁਆਰਾ ਸੱਚੇ ਸ਼ਬਦ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਸਿਰਜਣਹਾਰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਤਾਂ ਤੇ ਜੋ ਪੁਰਸ ਗੁਰੋਂ ਦ੍ਵਾਰੇ (ਸਬਦਿ) ਬ੍ਰਹਮ ਮੇਂ ਰੱਤੇ ਹੈਂ, ਸੋ ਕਰਤਾਰ ਨੇ ਅਪਨੇ ਸਾਥ ਮੇਲ ਲੀਏ ਹੈਂ॥੨॥
Prof. Sahib Singhਜਿਨ੍ਹਾਂ ਨੂੰ ਕਰਤਾਰ ਨੇ ਆਪ ਹੀ (ਗੁਰੂ-ਚਰਨਾਂ ਵਿਚ) ਜੋੜਿਆ ਹੈ ਉਹ ਗੁਰੂ ਦੇ ਸਨਮੁਖ ਰਹਿ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ॥੨॥ਪਦ ਅਰਥ ਕਰਤਾਰਿ = ਕਰਤਾਰ ਨੇ॥੨॥
SikhNet (Spanish)A través del Guru, ellos se han dejado llevar por el Amor de la Palabra Verdadera. (2)
ਗੁਰਮਤੀ ਸਚੁ ਸਲਾਹਣਾ; ਜਿਸ ਦਾ. ਅੰਤੁ ਨ ਪਾਰਾਵਾਰੁ ॥
guramatee sach salaahanaa; jis daa. ant na paaraavaar |
Sant Singh KhalsaThrough the Guru's Teachings, praise the True One, who has no end or limitation.
Manmohan SinghBy Guru's instruction praise the True One, whose limit, this and that end is not known.
Manmohan Singh (Punjabi)ਗੁਰਾਂ ਦੀ ਸਿਖ-ਮਤ ਦੁਆਰਾ ਸਚੇ-ਪੁਰਖ ਦੀ ਉਸਤਤੀ ਕਰ, ਜਿਸ ਦਾ ਓੜਕ, ਇਹ ਤੇ ਉਹ ਸਿਰਾ ਜਾਣਿਆ ਨਹੀਂ ਜਾਂਦਾ।
Fareedkot Teekaਜੋ ਗੁਰਮਤੀਏ ਹੈਂ ਤਿਨੋਂ ਨੇ ਹੀ ਸਚੁ ਸਰੂਪ ਕਰਤਾਰ ਕਾ ਸਲਾਹਣਾ ਕੀਆ ਹੈ, ਸੋ ਸਲਾਹਨਾ ਕੈਸਾ ਕੀਆ ਹੈ ਕਿ ਹੇ ਵਾਹਿਗੁਰੂ ਤੂੰ ਬੇਅੰਤ ਹੈਂ, ਕਿਉਂਕਿ ਤੇਰੇ ਪਾਰ ਤਥਾ ਉਰਵਾਰ ਕਾ ਅੰਤ ਨਹੀਂ ਆਉਤਾ ਹੈ॥☬ਕਦਾਚਿਤ ਐਸੀ ਅਸੰਕਾ ਹੋਵੇ ਕਿ ਐਸਾ ਬਿਅੰਤ ਪਰਮੇਸਰ ਕਹਾਂ ਬਸਤਾ ਹੈ?☬ਤਿਸ ਕਾ ਉਤਰ ਕਹਤੇ ਹੈਂ:
Prof. Sahib Singh(ਹੇ ਭਾਈ!) ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਪਾਰਾਵਾਰੁ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।
SikhNet (Spanish)Ellos alaban la Palabra Verdadera de Aquél, Cuyo Valor, no tiene límite.
ਘਟਿ ਘਟਿ ਆਪੇ ਹੁਕਮਿ ਵਸੈ; ਹੁਕਮੇ ਕਰੇ ਬੀਚਾਰੁ ॥
ghatt ghatt aape hukam vasai; hukame kare beechaar |
Sant Singh KhalsaHe dwells in each and every heart, by the Hukam of His Command; by His Hukam, we contemplate Him.
Manmohan SinghIn every heart by His sweet pleasure the Lord abides and through His pleasure the mortals ponder on Him.
Manmohan Singh (Punjabi)ਹਰ ਦਿਲ ਅੰਦਰ ਆਪਣੀ ਮਿੱਠੀ ਮਰਜ਼ੀ ਦੁਆਰਾ ਸਾਈਂ ਨਿਵਾਸ ਰੱਖਦਾ ਹੈ, ਅਤੇ ਉਸ ਦੀ ਰਜ਼ਾ ਰਾਹੀਂ ਹੀ ਪ੍ਰਾਣੀ ਉਸ ਦਾ ਚਿੰਤਨ ਕਰਦੇ ਹਨ।
Fareedkot Teekaਸਭ (ਘਟਿ ਘਟਿ) ਸਰੀਰੋਂ ਕੇ ਬੀਚ ਆਪ ਹੁਕਮੀ ਵਾਹਿਗੁਰੂ ਬਸ ਰਹਾ ਹੈ, ਔਰ (ਤਿਸ ਕੇ) ਹੁਕਮ ਸੇ (ਧਰਮਰਾਇ) ਜੀਵੋਂ ਕੇ ਪੁੰਨ ਤਥਾ ਪਾਪੋਂ ਕੇ ਲੇਖੇ ਕਾ ਬੀਚਾਰ ਕਰ ਰਹਾ ਹੈ॥
Prof. Sahib Singh(ਉਹ ਸਦਾ-ਥਿਰ ਪ੍ਰਭੂ) ਆਪ ਹੀ ਆਪਣੇ ਹੁਕਮ ਅਨੁਸਾਰ ਹਰੇਕ ਸਰੀਰ ਵਿਚ ਵੱਸਦਾ ਹੈ, ਤੇ ਆਪਣੇ ਹੁਕਮ ਵਿਚ ਹੀ (ਜੀਵਾਂ ਦੀ ਸੰਭਾਲ ਦੀ) ਵਿਚਾਰ ਕਰਦਾ ਹੈ।ਪਦ ਅਰਥ ਘਟਿ = ਘਟ ਵਿਚ। ਘਟਿ ਘਟਿ = ਹਰੇਕ ਘਟ ਵਿਚ। ਹੁਕਮਿ = ਹੁਕਮ ਅਨੁਸਾਰ।
SikhNet (Spanish)En su corazón habita la Voluntad del Señor y en esa Voluntad ellos viven.
ਗੁਰਸਬਦੀ ਸਾਲਾਹੀਐ; ਹਉਮੈ ਵਿਚਹੁ ਖੋਇ ॥
gurasabadee saalaaheeai; haumai vichahu khoe |
Sant Singh KhalsaSo praise Him through the Word of the Guru's Shabad, and drive out egotism from within.
Manmohan SinghDriving out thy pride from within sing the praises of the Master by Guru's instruction.
Manmohan Singh (Punjabi)ਆਪਣੀ ਹੰਗਤਾ ਨੂੰ ਅੰਦਰੋਂ ਦੂਰ ਕਰਕੇ, ਗੁਰਾਂ ਦੇ ਉਪਦੇਸ਼ ਰਾਹੀਂ ਮਾਲਕ ਦੀ ਮਹਿਮਾ ਗਾਇਨ ਕਰ।
Fareedkot Teekaਤਾਂ ਤੇ ਜੋ ਗੁਰੋਂ ਕੇ ਸਬਦ ਵਾਲੇ ਗੁਰਮੁਖਿ ਹੈਂ, ਤਿਨੋਂ ਨੇ ਮਨ ਕੇ ਅੰਤਰ ਕੀ ਹੰਤਾ ਔਰ ਮਮਤਾ ਕੋ ਗਵਾਇ ਕਰ ਕੇ ਵਾਹਿਗੁਰੂ ਕੀ (ਸਾਲਾਹੀਐ) ਉਸਤਤੀ ਕਰੀ ਹੈ॥
Prof. Sahib Singh(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।ਪਦ ਅਰਥ ਖੋਇ = ਦੂਰ ਕਰ ਕੇ।
SikhNet (Spanish)A través de la Palabra, ellos Lo alaban, y así logran canalizar su ego negativo.
ਸਾ ਧਨ ਨਾਵੈ ਬਾਹਰੀ; ਅਵਗਣਵੰਤੀ ਰੋਇ ॥੩॥
saa dhan naavai baaharee; avaganavantee roe |3|
Sant Singh KhalsaThat soul-bride who lacks the Lord's Name acts without virtue, and so she grieves. ||3||
Manmohan SinghThe sinful wife, bereft of her Lord's Name, weeps and cries.
Manmohan Singh (Punjabi)ਆਪਣੇ ਸਾਈਂ ਦੇ ਨਾਮ ਤੋਂ ਸੱਖਣੀ ਪਾਪਣ ਪਤਨੀ ਰੋਂਦੀ ਤੇ ਚੀਕਦੀ ਹੈ।
Fareedkot Teekaਹੇ ਭਾਈ! ਜੋ ਪਰਮੇਸ੍ਵਰ ਕੇ ਨਾਮ ਸੇ ਬਿਨਾਂ ਜੀਵ ਰੂਪੀ ਇਸਤ੍ਰੀ ਹੈ, ਸੋ ਅਵਗੁਣਵੰਤੀ ਹੈ, ਯਾਂ ਤੇ ਪਰਲੋਕ ਮੇਂ ਜਾਇ ਕਰ ਰੁਦਨ ਕਰੇਗੀ ਕਿ ਮੈਨੇ ਬ੍ਯਰਥ ਅਪਨੇ ਮਾਨਸ ਜਨਮ ਕੋ ਗਵਾਇ ਦੀਆ ਹੈ। ਹੇ ਮਨ! ਜੇ ਕਰ ਦੁਖੋਂ ਕੀ ਨਿਬ੍ਰਿਤੀ ਚਾਹੇ ਤੋ ਐਸੇ ਕਰੇ॥☬ਸੋ ਕਹਤੇ ਹੈਂ:
Prof. Sahib Singhਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਤੋਂ ਸੱਖਣੀ ਰਹਿੰਦੀ ਹੈ ਉਹ ਔਗੁਣਾਂ ਨਾਲ ਭਰ ਜਾਂਦੀ ਹੈ ਤੇ ਦੁੱਖੀ ਹੁੰਦੀ ਹੈ ॥੩॥ਪਦ ਅਰਥ ਸਾ ਧਨ = ਜੀਵ-ਇਸਤ੍ਰੀ। ਨਾਵੈ ਬਾਹਰੀ = ਨਾਮ ਤੋਂ ਸੱਖਣੀ। ਰੋਇ = ਰੋਂਦੀ ਹੈ, ਦੁਖੀ ਹੁੰਦੀ ਹੈ॥੩॥
SikhNet (Spanish)El Alma que no lleva el Nombre del Señor, vive sin ningún mérito y vaga sufriendo y afligida. (3)
ਸਚੁ ਸਲਾਹੀ ਸਚਿ ਲਗਾ; ਸਚੈ ਨਾਇ ਤ੍ਰਿਪਤਿ ਹੋਇ ॥
sach salaahee sach lagaa; sachai naae tripat hoe |
Sant Singh KhalsaPraising the True One, attached to the True One, I am satisfied with the True Name.
Manmohan SinghThe True Lord, I praise, the True Lord I am attached with and with the true Name I am satisfied.
Manmohan Singh (Punjabi)ਮੈਂ ਸਚੇ-ਸਾਈਂ ਦੀ ਸਿਫ਼ਤ ਕਰਦਾ ਹਾਂ, ਸਚੇ ਸਾਈਂ ਨਾਲ ਮੈਂ ਜੁੜਿਆ ਹੋਇਆਂ ਹਾਂ ਅਤੇ ਸਚੇ-ਨਾਮ ਨਾਲ ਹੀ ਮੈਨੂੰ ਰੱਜ ਆਉਂਦਾ ਹੈ।
Fareedkot Teekaਬਾਣੀ ਕਰ ਕੇ ਸਚ ਪਰਮੇਸ੍ਵਰ ਕੀ ਸਲਾਘਾ ਕਰੀਏ ਔਰ ਸਰੀਰ ਕਰ ਕੇ ਵਾਹਿਗੁਰੂ ਕੀ ਭਗਤੀ, ਜੋ ਸੰਤ ਸੇਵਾ ਆਦਿ ਹੈ ਤਿਸ ਮੇਂ ਲਗੇ ਰਹੀਏ, ਪੁਨਾ ਮਨ ਕਰ ਕੇ ਸਚ ਨਾਮ ਕਾ ਸਿਮ੍ਰਣ ਕਰੀਏ ਤਬ ਮਨ ਤ੍ਰਿਪਤਿ ਹੋਤਾ ਹੈ॥
Prof. Sahib Singhਹੇ ਨਾਨਕ! (ਆਖ-ਮੇਰੀ ਇਹੀ ਅਰਦਾਸ ਹੈ ਕਿ) ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ, ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਜੁੜਿਆ ਰਹਾਂ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਿਹਾਂ ਹੀ ਤ੍ਰਿਸ਼ਨਾ ਮੁੱਕਦੀ ਹੈ।ਪਦ ਅਰਥ ਸਲਾਹੀ = ਸਲਾਹੀਂ, ਮੈਂ ਸਲਾਹਾਂ। ਲਗਾ = ਲੱਗਾਂ, ਮੈਂ ਜੁੜਿਆ ਰਹਾਂ। ਨਾਇ = ਨਾਮ ਦੀ ਰਾਹੀਂ। ਤ੍ਰਿਪਤਿ = ਰਜੇਵਾਂ, ਤ੍ਰਿਸ਼ਨਾ ਦਾ ਅਭਾਵ।
SikhNet (Spanish)Si alabo a mi Señor, y conservo mi ser aferrado a nada más que al Uno Verdadero, entonces vivo satisfecho con el Nombre Verdadero del Señor.
ਗੁਣ ਵੀਚਾਰੀ. ਗੁਣ ਸੰਗ੍ਰਹਾ; ਅਵਗੁਣ ਕਢਾ ਧੋਇ ॥
gun veechaaree. gun sangrahaa; avagun kadtaa dhoe |
Sant Singh KhalsaContemplating His Virtues, I accumulate virtue and merit; I wash myself clean of demerits.
Manmohan SinghMerits I think of, merits I amass and of demerit I wash myself clean.
Manmohan Singh (Punjabi)ਨੇਕੀਆਂ ਬਾਰੇ ਮੈਂ ਸੋਚਦਾ ਹਾਂ, ਨੇਕੀਆਂ ਨੂੰ ਮੈਂ ਜਮ੍ਹਾਂ ਕਰਦਾ ਹਾਂ ਤੇ ਬਦੀਆਂ ਨੂੰ ਮੈਂ ਧੋ ਸੁਟਦਾ ਹਾਂ।
Fareedkot Teekaਪੁਨਾ ਵਾਹਿਗੁਰੂ ਕੇ ਗੁਣੋਂ ਕਾ ਵੀਚਾਰ ਕਰੋਂ ਔਰ ਗੁਣੋਂ ਕੋ ਹੀ (ਸੰਗ੍ਰਹਾ) ਧਾਰਨ ਕਰੋਂ, ਤਬ ਅਵਗੁਣ ਰੂਪੀ ਮੈਲ ਕੋ ਪਰਮੇਸ੍ਵਰ ਗੁਣਾਨੁਵਾਦ ਰੂਪੀ ਜਲ ਸੇ ਧੋ ਕਰ ਕੇ ਨਿਕਾਲ ਦੇਵੋਂ॥
Prof. Sahib Singh(ਮੇਰੀ ਅਰਦਾਸ ਹੈ ਕਿ) ਮੈਂ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦਾ ਰਹਾਂ, ਉਹਨਾਂ ਗੁਣਾਂ ਨੂੰ (ਆਪਣੇ ਹਿਰਦੇ ਵਿਚ) ਇਕੱਠੇ ਕਰਦਾ ਰਹਾਂ ਤੇ (ਇਸ ਤਰ੍ਹਾਂ ਆਪਣੇ ਅੰਦਰੋਂ) ਔਗੁਣ ਧੋ ਕੇ ਕੱਢ ਦਿਆਂ।ਪਦ ਅਰਥ ਵੀਚਾਰੀ = ਵੀਚਾਰੀਂ, ਮੈਂ ਵੀਚਾਰਾਂ। ਸੰਗ੍ਰਹਾ = ਮੈਂ ਇਕੱਠੇ ਕਰਾਂ। ਧੋਇ = ਧੋ ਕੇ।
SikhNet (Spanish)Viví en la Bondad y ahora recolecto bondad, toda mi maldad ha desaparecido.
ਆਪੇ ਮੇਲਿ ਮਿਲਾਇਦਾ; ਫਿਰਿ ਵੇਛੋੜਾ. ਨ ਹੋਇ ॥
aape mel milaaeidaa; fir vechhorraa. na hoe |
Sant Singh KhalsaHe Himself unites us in His Union; there is no more separation.
Manmohan SinghThe Lord Himself unites in His union and then there is no separation.
Manmohan Singh (Punjabi)ਸੁਆਮੀ ਖੁਦ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਮੁੜ ਕੇ ਜੁਦਾਈ ਨਹੀਂ ਹੁੰਦੀ।
Fareedkot Teekaਤਬ ਵਾਹਿਗੁਰੂ ਆਪ ਹੀ ਕਿਰਪਾ ਕਰ ਕੇ ਅਪਨੇ ਸ੍ਵਰੂਪ ਮੇਂ ਮਿਲਾਇ ਲੇਤਾ ਹੈ, ਫਿਰ ਕਬੀ ਤਿਸ ਤੇ (ਵਿਛੋੜਾ) ਭਿੰਨ ਨਹੀਂ ਹੋਤਾ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਉਸ ਨੂੰ ਮੁੜ ਕਦੇ ਪ੍ਰਭੂ ਤੋਂ ਵਿਛੋੜਾ ਨਹੀਂ ਹੁੰਦਾ।
SikhNet (Spanish)El Señor es quién nos une en Su Ser y de ahí ya no habrá separación alguna.
ਨਾਨਕ. ਗੁਰੁ ਸਾਲਾਹੀ ਆਪਣਾ; ਜਿਦੂ. ਪਾਈ ਪ੍ਰਭੁ ਸੋਇ ॥੪॥੨੭॥੬੦॥
naanak. gur saalaahee aapanaa; jidoo. paaee prabh soe |4|27|60|
Sant Singh KhalsaO Nanak, I sing the Praises of my Guru; through Him, I find that God. ||4||27||60||
Manmohan SinghNanak, I chant the praises of my Guru, through whom I find that Lord.
Manmohan Singh (Punjabi)ਨਾਨਕ! ਮੈਂ ਆਪਣੇ ਗੁਰਾਂ ਦੀ ੳਪਮਾ ਗਾਇਨ ਕਰਦਾ ਹਾਂ, ਜਿਨ੍ਹਾਂ ਦੇ ਰਾਹੀਂ ਮੈਂ ਉਸ ਠਾਕੁਰ ਨੂੰ ਪਰਾਪਤ ਹੁੰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ (ਜਿਦੂ) ਜਿਨ ਗੁਨੋਂ ਸੇ ਸੋ ਪ੍ਰਭੁ ਪ੍ਰਾਪਤਿ ਹੋਤਾ ਹੈ, ਤਿਨ ਅਪਨੇ ਗੁਰੋਂ ਕੀ ਸਲਾਘਾ ਕਰੀਏ ॥੪॥੨੭॥੬੦॥
Prof. Sahib Singh(ਮੇਰੀ ਅਰਦਾਸ ਹੈ ਕਿ) ਮੈਂ ਆਪਣੇ ਗੁਰੂ ਦੀ ਸਿਫ਼ਤਿ ਕਰਦਾ ਰਹਾਂ, ਕਿਉਂਕਿ ਗੁਰੂ ਦੀ ਰਾਹੀਂ ਹੀ ਉਹ ਪ੍ਰਭੂ ਮਿਲ ਸਕਦਾ ਹੈ ॥੪॥੨੭॥੬੦॥ਪਦ ਅਰਥ ਜਿਦੂ = ਜਿਸ (ਗੁਰੂ) ਤੋਂ। ਪਾਈ = ਪਾਈਂ, ਮੈਂ ਲੱਭ ਲਵਾਂ॥੪॥
SikhNet (Spanish)Dice Nanak, alaba a tu Maestro, a través de él alcanzarás al Señor. (4-27-60)