ੴ

ਸਿੱਖਬਾਣੀ · SikhBani

ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥

gunavantee sach paaeaa trisanaa taj vikaar
Guru Amardas Ji ਗੁਰੂ ਅਮਰਦਾਸ ਜੀ · Siree Raag · Ang 36, 37 · 19 lines
Translations

ਸਿਰੀਰਾਗੁ ਮਹਲਾ ੩ ॥

sireeraag mahalaa 3 | Ang 36

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਗੁਣਵੰਤੀ ਸਚੁ ਪਾਇਆ; ਤ੍ਰਿਸਨਾ ਤਜਿ ਵਿਕਾਰ ॥

gunavantee sach paaeaa; trisanaa taj vikaar | Ang 36

Sant Singh KhalsaThe virtuous obtain Truth; they give up their desires for evil and corruption.
Manmohan SinghThe virtuous attained the Truth by forsaking desire for vice.7
Manmohan Singh (Punjabi)ਗੁਣਵਾਨਾਂ ਨੇ ਪਾਪ ਦੀ ਖਾਹਿਸ਼ ਨੂੰ ਤਿਆਗ ਕੇ ਪ੍ਰਮ ਸੱਚ ਨੂੰ ਪਰਾਪਤ ਕੀਤਾ ਹੈ।
Fareedkot Teekaਤਾਂ ਤੇ ਹੇ ਮਨ! ਜੋ ਗੁਰੁ ਆਗ੍ਯਾਨੁਸਾਰ ਚਲਨੇ ਕੇ ਗੁਨ ਸੰਯੁਕਤ ਹੈਂ, ਤਿਨੋਂ ਨੇ ਤ੍ਰਿਸਨਾਦਿ ਬਿਕਾਰੋਂ ਕੋ ਤ੍ਯਾਗ ਕਰ ਕੇ ਸਚ ਸ੍ਵਰੂਪ ਪਤੀ ਕੋ ਪਾਇ ਲੀਆ ਹੈ॥
Prof. Sahib Singh(ਹਿਰਦੇ ਵਿਚ) ਗੁਣ ਧਾਰਨ ਕਰਨ ਵਾਲੀ ਜੀਵ-ਇਸਤ੍ਰੀ ਨੇ ਤ੍ਰਿਸ਼ਨਾ ਆਦਿ ਵਿਕਾਰ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲਿਆ ਹੈ।

ਪਦ ਅਰਥ ਗੁਣਵੰਤੀ = ਗੁਣਾਂ ਵਾਲੀ ਜੀਵ-ਇਸਤ੍ਰੀ ਨੇ। ਸਚੁ = ਸਦਾ-ਥਿਰ ਪ੍ਰਭੂ। ਤਜਿ = ਤਿਆਗ ਕੇ।

SikhNet (Spanish)Los que lograron la Verdad del Señor, lo hicieron por mérito, ellos se quitaron del deseo de la maldad

ਗੁਰਸਬਦੀ ਮਨੁ ਰੰਗਿਆ; ਰਸਨਾ ਪ੍ਰੇਮ ਪਿਆਰਿ ॥

gurasabadee man rangiaa; rasanaa prem piaar | Ang 36

Sant Singh KhalsaTheir minds are imbued with the Word of the Guru's Shabad; the Love of their Beloved is on their tongues.
Manmohan SinghThe mind of such is dyed in Guru's word and on their tongue is the love and affection of God.
Manmohan Singh (Punjabi)ਅਜੇਹਿਆਂ ਦੇ ਚਿੱਤ ਗੁਰਾਂ-ਦੀ ਬਾਣੀ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦੀ ਜ਼ਬਾਨ ਉਤੇ ਵਾਹਿਗੁਰੂ ਦੀ ਪ੍ਰੀਤ ਤੇ ਪਿਰਹੜੀ ਹੈ।
Fareedkot Teekaਐਸੇ ਗੁਰਮੁਖੋਂ ਕਾ ਮਨ ਗੁਰੋਂ ਕੇ ਸਬਦ ਕਰ ਕੇ ਪਰਮੇਸ੍ਵਰ ਕੇ ਰੰਗ ਮੇਂ ਰੰਗਾ ਗਿਆ ਹੈ, ਭਾਵ ਏਹ ਕਿ ਮਸਤ ਭਯਾ ਹੈ। ਔਰ ਬਾਣੀ ਕਰ ਕੇ ਭੀ ਪਰਮੇਸ੍ਵਰ ਕੇ ਗੁਣ ਗਾਇਨ ਕਰਨੇ ਕਾ ਪ੍ਰੇਮੁ ਹੈ, ਔਰ ਸਰੀਰ ਕਰ ਕੇ ਭੀ ਪਰਮੇਸ੍ਵਰ ਕੀ ਭਗਤੀ ਸੰਤ ਸੇਵਾਦਿ ਮੇਂ ਪ੍ਯਾਰ ਲਗ ਰਹਾ ਹੈ॥
Prof. Sahib Singhਉਸ ਦਾ ਮਨ ਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਜੀਭ ਪ੍ਰਭੂ ਦੇ ਪ੍ਰੇਮ-ਪਿਆਰ ਵਿਚ ਰੰਗੀ ਗਈ ਹੈ।

ਪਦ ਅਰਥ ਰਸਨਾ = ਜੀਭ। ਪਿਆਰਿ = ਪਿਆਰ ਵਿਚ।

SikhNet (Spanish)sus mentes fueron teñidas con la Palabra del Guru y en sus labios sólo residió el Amor.

ਬਿਨੁ ਸਤਿਗੁਰ. ਕਿਨੈ ਨ ਪਾਇਓ; ਕਰਿ ਵੇਖਹੁ ਮਨਿ ਵੀਚਾਰਿ ॥

bin satigur. kinai na paaeo; kar vekhahu man veechaar | Ang 37

Sant Singh KhalsaWithout the True Guru, no one has found Him; reflect upon this in your mind and see.
Manmohan SinghWithout the True Guru, no one has gained God. Reflect on it in thy mind and see.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ, ਵਾਹਿਗੁਰੂ ਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ। ਆਪਣੇ ਚਿੱਤ ਵਿੱਚ ਇਸ ਉਤੇ ਖਿਆਲ ਕਰਕੇ ਦੇਖ ਲਓ।
Fareedkot Teekaਗੁਰੋਂ ਸੇ ਬਿਨਾਂ ਪਰਮੇਸ੍ਵਰ ਕੋ ਸੁਤੰਤ੍ਰ ਕਿਸੀ ਨੇ ਨਹੀਂ ਪਾਇਆ ਹੈ, ਸੋ ਮਨ ਮੇਂ ਵੀਚਾਰ ਕਰ ਕੇ ਦੇਖ ਲੇਵਹੁ॥
Prof. Sahib Singh(ਹੇ ਭਾਈ!) ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ। ਸਤਿਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ,

ਪਦ ਅਰਥ ਮਨਿ = ਮਨ ਵਿਚ। ਕਰਿ ਵੀਚਾਰਿ = ਵਿਚਾਰ ਕਰ ਕੇ।

SikhNet (Spanish)Sin el Guru Verdadero, nadie ha encontrado la Palabra, medita en esto, oh mi mente.

ਮਨਮੁਖ. ਮੈਲੁ ਨ ਉਤਰੈ; ਜਿਚਰੁ. ਗੁਰ ਸਬਦਿ. ਨ ਕਰੇ ਪਿਆਰੁ ॥੧॥

manamukh. mail na utarai; jichar. gur sabad. na kare piaar |1| Ang 37

Sant Singh KhalsaThe filth of the self-willed manmukhs is not washed off; they have no love for the Guru's Shabad. ||1||
Manmohan SinghThe filth of the apostate is not washed off, until he enshrines not affection for Guru's Word.
Manmohan Singh (Punjabi)ਜਦ ਤਾਈਂ ਉਹ ਗੁਰੂ ਦੇ ਸ਼ਬਦ ਨਾਲ ਪਿਰਹੜੀ ਨਹੀਂ ਪਾਉਂਦਾ, ਅਧਰਮੀ ਦੀ ਗੰਦਗੀ ਧੋਤੀ ਨਹੀਂ ਜਾਂਦੀ।
Fareedkot Teekaਮਨਮੁਖ ਜੀਵੋਂ ਕੋ ਜੋ ਪਾਪੋਂ ਕੀ ਵਾ ਅਵਿਦ੍ਯਾ ਰੂਪੀ ਮੈਲੁ ਲਗ ਰਹੀ ਹੈ, ਸੋ ਤਬ ਤਕ ਉਤਰਤੀ ਨਹੀਂ ਹੈ, ਜਬ ਤਕ ਸਤਿਗੁਰੋਂ ਕੇ ਉਪਦੇਸ਼ ਮੇਂ ਪਿਆਰ ਨਹੀਂ ਕਰਤੇ ਹੈਂ॥੧॥
Prof. Sahib Singh(ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦ ਤਕ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਪਾਂਦਾ, ਉਸ ਦੇ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਉਤਰਦੀ ॥੧॥

ਪਦ ਅਰਥ ਸਬਦਿ = ਸ਼ਬਦ ਵਿਚ॥੧॥

SikhNet (Spanish)La contaminación del voluntarioso no se quita si no ama la Palabra del Señor, oh mi mente, camina por el Sendero del Señor (1)

ਮਨ ਮੇਰੇ; ਸਤਿਗੁਰ ਕੈ ਭਾਣੈ ਚਲੁ ॥

man mere; satigur kai bhaanai chal | Ang 37

Sant Singh KhalsaO my mind, walk in harmony with the True Guru.
Manmohan SinghO my soul! walk in the Way of the True Guru.
Manmohan Singh (Punjabi)ਹੇ ਮੇਰੀ ਜਿੰਦੜੀਏ! ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰ।
Fareedkot Teekaਹੇ ਮੇਰੇ ਪ੍ਯਾਰੇ! ਤੂੰ ਸਤਿਗੁਰੋਂ ਕੇ (ਭਾਣੇ) ਹੁਕਮ ਅਨੁਸਾਰ ਚਲੁ॥
Prof. Sahib Singhਹੇ ਮੇਰੇ ਮਨ! ਸਤਿਗੁਰੂ ਦੀ ਰਜ਼ਾ ਵਿਚ ਤੁਰ,

ਪਦ ਅਰਥ ਭਾਣੈ = ਭਾਣੇ ਵਿਚ।

SikhNet (Spanish)oh mi mente, camina por el Sendero del Señor

ਨਿਜ ਘਰਿ ਵਸਹਿ. ਅੰਮ੍ਰਿਤੁ ਪੀਵਹਿ; ਤਾ. ਸੁਖ ਲਹਹਿ ਮਹਲੁ ॥੧॥ ਰਹਾਉ ॥

nij ghar vaseh. amrit peeveh; taa. sukh laheh mehal |1| rahaau | Ang 37

Sant Singh KhalsaDwell within the home of your own inner being, and drink in the Ambrosial Nectar; you shall attain the Peace of the Mansion of His Presence. ||1||Pause||
Manmohan SinghThus thou shalt abide in thy own home, drink Nectar and get at the peace of Lord's presence. Pause.
Manmohan Singh (Punjabi)ਐਕਰ ਤੂੰ ਆਪਣੇ ਨਿੱਜ ਦੇ ਗ੍ਰਿਹ ਅੰਦਰ ਵੱਸੇਗਾ, ਆਬਿ-ਹਿਯਾਤ ਛਕੇਗਾ ਅਤੇ ਸੁਆਮੀ ਦੀ ਹਜੂਰੀ ਦੇ ਆਰਾਮ ਨੂੰ ਪਰਾਪਤ ਹੋਵੇਗਾ। ਠਹਿਰਾਉ।
Fareedkot Teekaਤਬ ਤੂੰ (ਨਿਜ ਘਰ) ਹਿਰਦੇ ਅਸਥਾਨ ਮੇਂ ਇਸਥਿਤ ਹੋਵੇਂਗਾ, ਔਰ ਜਬ ਇਸਥਿਤ ਹੋਵੇਂਗਾ ਤਬ ਨਾਮ ਰੂਪੀ ਅੰਮ੍ਰਿਤ ਕੋ ਪਾਨ ਕਰੇਂਗਾ, ਔਰ ਜਬ ਅੰਮ੍ਰਿਤ ਪਾਨ ਕਰੇਂਗਾ ਤਬ (ਮਹਲੁ) ਸ੍ਵਰੂਪ ਸੁਖ ਕੋ ਪ੍ਰਾਪਤਿ ਹੋਵੇਂਗਾ॥੧॥ ਰਹਾਉ ॥
Prof. Sahib Singh(ਗੁਰੂ ਦੀ ਰਜ਼ਾ ਵਿਚ ਤੁਰ ਕੇ) ਆਪਣੇ ਅੰਤਰ ਆਤਮੇ ਟਿਕਿਆ ਰਹੇਂਗਾ (ਭਾਵ, ਭਟਕਣਾ ਤੋਂ ਬਚ ਜਾਵੇਂਗਾ), ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਵੇਂਗਾ, ਉਸ ਦੀ ਬਰਕਤਿ ਨਾਲ ਸੁਖ ਦਾ ਟਿਕਾਣਾ ਲੱਭ ਲਵੇਂਗਾ ॥੧॥ ਰਹਾਉ ॥

ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ। ਸੁਖ ਮਹਲੁ = ਸੁਖ ਦਾ ਟਿਕਾਣਾ॥੧॥ਰਹਾਉ॥

SikhNet (Spanish)para que puedas habitar en tu verdadero hogar, beber del Néctar del Señor y vivir en Paz. (1-Pausa)

ਅਉਗੁਣਵੰਤੀ. ਗੁਣੁ ਕੋ ਨਹੀ; ਬਹਣਿ ਨ ਮਿਲੈ. ਹਦੂਰਿ ॥

aaugunavantee. gun ko nahee; behan na milai. hadoor | Ang 37

Sant Singh KhalsaThe unvirtuous have no merit; they are not allowed to sit in His Presence.
Manmohan SinghThe impious one has no merit she is not permitted to sit by the Beloved.
Manmohan Singh (Punjabi)ਗੁਣ-ਬਿਹੁਨ ਅੰਦਰ ਕੋਈ ਖੂਬੀ ਨਹੀਂ ਉਸ ਨੂੰ ਪ੍ਰੀਤਮ ਦੇ ਕੋਲ ਬੈਠਣਾ ਨਹੀਂ ਮਿਲਦਾ।
Fareedkot Teekaਤਾਂ ਤੇ ਜੋ ਗੁਰ ਸਬਦ ਰਹਿਤ ਮਨਮੁਖ ਰੂਪ ਅਵਗੁਨਵੰਤੀ ਹੈਂ, ਤਿਨ ਮੇਂ ਪਰਮੇਸ੍ਵਰ ਕੀ ਪ੍ਰਾਪਤੀ ਕਰਨੇ ਵਾਲਾ ਕੋਈ ਗੁਨ ਨਹੀਂ ਹੈ। ਤਿਨ ਕੋ ਪਰਮੇਸ੍ਵਰ ਕੇ (ਹਜ਼ੂਰ) ਸਮੀਪ ਇਸਥਿਤਿ ਹੋਨਾ ਨਹੀਂ ਮਿਲਤਾ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਅੰਦਰ ਔਗੁਣ ਹੀ ਔਗੁਣ ਹਨ ਤੇ ਗੁਣ ਕੋਈ ਭੀ ਨਹੀਂ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣਾ ਨਹੀਂ ਮਿਲਦਾ।

ਪਦ ਅਰਥ ਹਦੂਰਿ = ਪਰਮਾਤਮਾ ਦੀ ਹਜ਼ੂਰੀ ਵਿਚ।

SikhNet (Spanish)El que no tiene méritos no puede vivir en la Presencia del Señor.

ਮਨਮੁਖਿ. ਸਬਦੁ ਨ ਜਾਣਈ; ਅਵਗਣਿ. ਸੋ ਪ੍ਰਭੁ ਦੂਰਿ ॥

manamukh. sabad na jaanee; avagan. so prabh door | Ang 37

Sant Singh KhalsaThe self-willed manmukhs do not know the Shabad; those without virtue are far removed from God.
Manmohan SinghThe apostate knows not God and being virtueless is far-removed from that Lord.
Manmohan Singh (Punjabi)ਅਧਰਮਣ ਵਾਹਿਗੁਰੂ ਨੂੰ ਨਹੀਂ ਜਾਣਦੀ ਅਤੇ ਨੇਕੀ-ਵਿਹੁਣ ਹੋਣ ਕਾਰਨ ਉਸ ਸੁਆਮੀ ਤੋਂ ਬਹੁਤ ਹੀ ਦੁਰੇਡੇ ਹੈ।
Fareedkot Teekaਮਨਮੁਖ ਗੁਰ ਉਪਦੇਸ਼ ਕੋ ਨਹੀਂ ਜਾਨਤੇ ਹੈਂ, ਯਾਂ ਤੇ ਅਵਗੁਨੋਂ ਕਰ ਕੇ ਸੋ ਪ੍ਰਭੂ ਤਿਨ ਕੋ ਦੂਰ ਭਾਸਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੀ, ਔਗੁਣ ਦੇ ਕਾਰਨ ਉਹ ਪਰਮਾਤਮਾ ਉਸ ਨੂੰ ਕਿਤੇ ਦੂਰ ਹੀ ਜਾਪਦਾ ਹੈ।

ਪਦ ਅਰਥ ਜਾਣਈ = ਜਾਣਏ, ਜਾਣੈ, ਜਾਣਦੀ। ਅਵਗਣਿ = ਔਗੁਣ ਦੇ ਕਾਰਨ।

SikhNet (Spanish)El voluntarioso no conoce la Palabra y es removido lejos del Señor.

ਜਿਨੀ ਸਚੁ ਪਛਾਣਿਆ; ਸਚਿ ਰਤੇ ਭਰਪੂਰਿ ॥

jinee sach pachhaaniaa; sach rate bharapoor | Ang 37

Sant Singh KhalsaThose who recognize the True One are permeated and attuned to Truth.
Manmohan SinghThey who have recognised the True Lord, remain imbued and fully-filled with Truth.
Manmohan Singh (Punjabi)ਜਿਨ੍ਹਾਂ ਨੇ ਸੱਚੇ ਸਾਹਿਬ ਨੂੰ ਸਿੰਞਾਣਿਆ ਹੈ, ਉਹ ਸੱਚ ਨਾਲ ਰੰਗੇ ਅਤੇ ਪਰੀ-ਪੂਰਨ ਰਹਿੰਦੇ ਹਨ।
Fareedkot Teekaਔਰ ਜਿਨ ਗੁਰਮੁਖਿ ਪੁਰਸ਼ੋਂ ਨੇ ਗੁਰੂਦ੍ਵਾਰੇ ਸਚਿ ਨਾਮ ਕੋ ਮੁਕਤਿ ਦਾਇਕ ਪਛਾਨਿਆਂ ਹੈ, ਸੋ ਪੁਰਸ਼ ਐਸੇ ਸਮਝ ਕਰ ਸਚ ਰੂਪ ਪਰਮੇਸ੍ਵਰ ਮੇਂ ਰਾਤੇ ਹੈਂ, ਯਾਂ ਤੇ ਤਿਸ ਕੋ ਸਰਬ ਮੇਂ ਪਰੀ ਪੂਰਨ ਦੇਖਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪਰਮਾਤਮਾ ਨੂੰ ਹਰ ਥਾਂ ਵੱਸਦਾ ਪਛਾਣ ਲਿਆ ਹੈ, ਉਹ ਉਸ ਸਦਾ-ਥਿਰ ਪ੍ਰਭੂ (ਦੇ ਪਿਆਰ-ਰੰਗ) ਵਿਚ ਰੰਗੇ ਰਹਿੰਦੇ ਹਨ,

ਪਦ ਅਰਥ ਜਿਨੀ = ਜਿਨ੍ਹਾਂ ਬੰਦਿਆਂ ਨੇ। ਸਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)Aquéllos que toman Conciencia de la Verdad del Señor, sus corazones son saciados con la Verdad

ਗੁਰਸਬਦੀ ਮਨੁ ਬੇਧਿਆ; ਪ੍ਰਭੁ ਮਿਲਿਆ ਆਪਿ ਹਦੂਰਿ ॥੨॥

gurasabadee man bedhiaa; prabh miliaa aap hadoor |2| Ang 37

Sant Singh KhalsaTheir minds are pierced through by the Word of the Guru's Shabad, and God Himself ushers them into His Presence. ||2||
Manmohan SinghWhose mind is pierced through with Guru's Word, them the Lord receives in Him presence.
Manmohan Singh (Punjabi)ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਵਿਨ੍ਹਿਆ ਗਿਆ ਹੈ, ਉਨ੍ਹਾਂ ਨੂੰ ਸਾਹਿਬ ਆਪਣੀ ਹਜ਼ੂਰੀ ਅੰਦਰ ਸਵੀਕਾਰ ਕਰ ਲੈਂਦਾ ਹੈ।
Fareedkot Teekaਤਾਂ ਤੇ ਜਿਨ੍ਹੋਂ ਕਾ ਮਨੁ ਗੁਰੋਂ ਕੇ ਸਬਦ ਕਰ ਕੇ (ਬੇਧਿਆ) ਨਾਮ ਸੇ ਮਿਲਿਆ ਹੈ, ਤਿਨ ਕੋ ਹੀ ਪ੍ਰਭੂ (ਹਦੂਰਿ) ਪ੍ਰੱਤਖ੍ਯ ਅਪਨਾ ਆਪ ਸ੍ਵਰੂਪ ਹੋ ਕਰ ਕੇ ਮਿਲਾ ਹੈ॥੨॥
Prof. Sahib Singhਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਿਚ ਪ੍ਰੋਤਾ ਰਹਿੰਦਾ ਹੈ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਅੰਗ-ਸੰਗ ਵੱਸਦਾ ਦਿੱਸਦਾ ਹੈ ॥੨॥

ਪਦ ਅਰਥ ਬੇਧਿਆ = ਵਿੰਨ੍ਹਿਆ॥੨॥

SikhNet (Spanish)su mente es flechada Con la Palabra y son aceptados en la Presencia del Señor. (2)

ਆਪੇ ਰੰਗਣਿ ਰੰਗਿਓਨੁ; ਸਬਦੇ ਲਇਓਨੁ ਮਿਲਾਇ ॥

aape rangan rangion; sabade leon milaae | Ang 37

Sant Singh KhalsaHe Himself dyes us in the Color of His Love; through the Word of His Shabad, He unites us with Himself.
Manmohan SinghGod Himself dyes man in the dyeing vessel and through Him Name unites him with Himself.
Manmohan Singh (Punjabi)ਵਾਹਿਗੁਰੂ ਆਪ ਹੀ ਬੰਦੇ ਨੂੰ ਰੰਗ-ਦੀ ਮੱਟੀ ਵਿੱਚ ਰੰਗਦਾ ਹੈ ਅਤੇ ਆਪਣੇ ਨਾਮ ਰਾਹੀਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜਿਨ ਪੁਰਸ਼ੋਂ ਕੋ ਗੁਰੋਂ ਨੇ ਆਪ ਸਤਿਸੰਗ ਰੂਪੀ (ਰੰਗਣਿ) ਮੱਟੀ ਮੇਂ ਪਾ ਕਰ ਕੇ ਨਾਮ ਰੂਪੀ ਰੰਗ ਮੇਂ ਰੰਗਿਆ ਹੈ, ਤਿਨ ਕੋ (ਸਬਦੇ) ਬ੍ਰਹਮ ਸ੍ਵਰੂਪ ਮੇਂ ਮਿਲਾ ਲੀਆ ਹੈ॥
Prof. Sahib Singh(ਪਰ ਜੀਵਾਂ ਦੇ ਕੀ ਵੱਸ?) ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਆਪ ਹੀ ਸਾਧ ਸੰਗਤਿ ਵਿਚ (ਰੱਖ ਕੇ ਨਾਮ ਰੰਗ ਨਾਲ) ਰੰਗਿਆ ਹੈ, ਗੁਰ-ਸ਼ਬਦ ਵਿਚ ਜੋੜ ਕੇ ਉਹਨਾਂ ਨੂੰ ਆਪਣੇ (ਚਰਨਾਂ) ਵਿਚ ਮਿਲਾ ਲਿਆ ਹੈ।

ਪਦ ਅਰਥ ਰੰਗਣਿ = ਮੱਟ ਵਿਚ, ਸਾਧ ਸੰਗਤਿ ਵਿਚ (ਰੱਖ ਕੇ)। ਲਇਓਨੁ ਮਿਲਾਇ = ਉਸ (ਪ੍ਰਭੂ) ਨੇ ਮਿਲਾ ਲਿਆ।

SikhNet (Spanish)Por Su Voluntad Él nos otorga la Gracia y a través de la Palabra nos une en Su Ser.

ਸਚਾ ਰੰਗੁ. ਨ ਉਤਰੈ; ਜੋ ਸਚਿ ਰਤੇ ਲਿਵ ਲਾਇ ॥

sachaa rang. na utarai; jo sach rate liv laae | Ang 37

Sant Singh KhalsaThis True Color shall not fade away, for those who are attuned to His Love.
Manmohan SinghWho are imbued by embracing love for the True Lord, their true colour fades not.
Manmohan Singh (Punjabi)ਜਿਹੜੇ ਸੱਚੇ ਸੁਆਮੀ ਨਾਲ ਪ੍ਰੀਤ ਲਾ ਕੇ ਰੰਗੀਜੇ ਹਨ ਉਨ੍ਹਾਂ ਦੀ ਸੱਚੀ-ਰੰਗਤ ਲਹਿੰਦੀ ਨਹੀਂ।
Fareedkot Teekaਤਾਂ ਤੇ ਜੋ ਪੁਰਸ਼ ਸਚ ਸਰੂਪ ਮੇਂ (ਲਿਵ) ਬ੍ਰਿਤੀ ਕੋ ਲਗਾਇ ਕਰ ਰਤੇ ਹੈਂ, ਤਿਨ ਕਾ ਸੋ ਸਚਾ ਆਤਮਾਨੰਦ ਰੂਪੀ ਰੰਗ ਹੈ, ਸੋ ਕਬੀ ਨਹੀਂ ਉਤਰਤਾ ਹੈ॥
Prof. Sahib Singhਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜ ਕੇ (ਨਾਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਦਾ ਇਹ ਸਦਾ-ਥਿਰ ਰਹਿਣ ਵਾਲਾ ਰੰਗ ਕਦੇ ਭੀ ਨਹੀਂ ਉਤਰਦਾ।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)Nuestro verdadero color no se desvanece y podemos entonarnos en la Verdad del Señor.

ਚਾਰੇ ਕੁੰਡਾ ਭਵਿ ਥਕੇ; ਮਨਮੁਖ. ਬੂਝ ਨ ਪਾਇ ॥

chaare kunddaa bhav thake; manamukh. boojh na paae | Ang 37

Sant Singh KhalsaThe self-willed manmukhs grow weary of wandering around in all four directions, but they do not understand.
Manmohan SinghThe way-ward grow weary of wandering in four directions but obtain not understanding.
Manmohan Singh (Punjabi)ਆਪ ਹੁੰਦਰੇ ਚਾਰੇ ਪਾਸੀਂ ਭਉਂਦੇ ਹੰਭ ਜਾਂਦੇ ਹਨ। ਪੰਤੂ ਉਨ੍ਹਾਂ ਨੂੰ ਸਮਝ ਨਹੀਂ ਪੈਂਦੀ।
Fareedkot Teekaਔਰ ਜੋ ਮਨਮੁਖ ਪੁਰਸ ਹੈਂ, ਸੋ ਗੁਰੋਂ ਸੇ ਹੀਨ ਦਖਣਾਦੀ ਚਾਰੇ ਕੁੰਟ ਮੇਂ ਭ੍ਰਮ ਭ੍ਰਮ ਕਰ ਥਕਤ ਭਏ ਹੈਂ, ਪਰੰਤੂ ਤਿਨ ਮਨਮੁਖੋਂ ਕੋ ਸਰੂਪ ਕੀ ਸਮਝ ਪ੍ਰਾਪਤਿ ਨਹੀਂ ਹੋਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ, ਭਟਕ ਭਟਕ ਕੇ ਥੱਕ ਜਾਂਦੇ ਹਨ (ਭਾਵ, ਆਤਮਕ ਜੀਵਨ ਕਮਜ਼ੋਰ ਕਰ ਲੈਂਦੇ ਹਨ) ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀ ਪੈਂਦੀ।

ਪਦ ਅਰਥ ਕੁੰਡਾ = ਕੁੰਡਾਂ, ਪਾਸੇ। ਬੂਝ = ਸਮਝ, ਸੂਝ।

SikhNet (Spanish)El arrogante Manmukj vaga por las cuatro direcciones sin saberlo.

ਜਿਸੁ ਸਤਿਗੁਰੁ ਮੇਲੇ ਸੋ ਮਿਲੈ; ਸਚੈ ਸਬਦਿ ਸਮਾਇ ॥੩॥

jis satigur mele so milai; sachai sabad samaae |3| Ang 37

Sant Singh KhalsaOne who is united with the True Guru, meets and merges in the True Word of the Shabad. ||3||
Manmohan SinghWhom the True Guru unites, he meets and blends with the True Lord.
Manmohan Singh (Punjabi)ਜਿਸ ਨੂੰ ਸੱਚੇ ਗੁਰੂ ਜੀ ਮਿਲਾਉਂਦੇ ਹਨ, ਉਹ ਸੱਚੇ-ਸਾਈਂ ਨੂੰ ਮਿਲ ਕੇ ਉਸ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਾਂ ਤੇ ਜਿਸ ਕੋ ਵਾਹਿਗੁਰੂ ਅਪਨੀ ਕਿਰਪਾ ਸੇ ਸਤਿਗੁਰੂ ਸਾਥ ਮੇਲੇ ਸੋ ਪੁਰਸ਼ ਨਾਮ ਕੇ ਸਾਥ ਮਿਲਤਾ ਹੈ, ਔਰ ਨਾਮ ਕਰ ਕੇ ਸਚੇ (ਸਬਦਿ) ਬ੍ਰਹਮ ਸ੍ਵਰੂਪ ਮੇਂ (ਸਮਾਇ) ਅਭੇਦੁ ਹੋਤਾ ਹੈ॥੩॥
Prof. Sahib Singhਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਹ ਪ੍ਰਭੂ ਪ੍ਰੀਤਮ ਨੂੰ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਲੀਨ ਰਹਿੰਦਾ ਹੈ ॥੩॥

ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ॥੩॥

SikhNet (Spanish)Aquél a quien el Guru Verdadero favorece, sólo él encuentra al Señor y se funde en el Shabd de la Palabra Verdadera. (3)

ਮਿਤ੍ਰ ਘਣੇਰੇ ਕਰਿ ਥਕੀ; ਮੇਰਾ ਦੁਖੁ ਕਾਟੈ ਕੋਇ ॥

mitr ghanere kar thakee; meraa dukh kaattai koe | Ang 37

Sant Singh KhalsaI have grown weary of making so many friends, hoping that someone might be able to end my suffering.
Manmohan SinghThinking that some one will annual my agonies, I am tired of making many friends.
Manmohan Singh (Punjabi)ਇਹ ਖਿਆਲ ਕਰਕੇ ਕਿ ਕੋਈ ਮੇਰੇ ਦੁਖੜੇ ਦੂਰ ਕਰ ਦੇਵੇਗਾ, ਮੈਂ ਬਹੁਤੇ ਸੱਜਣ ਬਣਾ ਕੇ ਹਾਰ ਗਈ ਹਾਂ।
Fareedkot Teekaਜਗਤ ਕੇ ਜੀਵ ਤੋ (ਘਨੇਰੇ) ਅਨੇਕ ਹੀ ਮਿਤ੍ਰ ਕਰ ਕੇ ਥਕਤ ਭਈ, ਕਿ ਕੋਈ ਮੇਰੇ ਦੁਖ ਕੋ ਕਾਟੇਗਾ, ਪਰ ਕਿਸੀ ਨੇ ਨਹੀਂ ਕਾਟਿਆ॥
Prof. Sahib Singh(ਦੁਨੀਆ ਦੇ) ਬਥੇਰੇ (ਸੰਬੰਧੀਆਂ ਨੂੰ) ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ (ਮੈ ਸਮਝਦੀ ਰਹੀ ਕਿ ਕੋਈ ਸਾਕ-ਸੰਬੰਧੀ) ਮੇਰਾ ਦੁੱਖ ਕੱਟ ਸਕੇਗਾ।

ਪਦ ਅਰਥ ਘਨੇਰੇ = ਬਹੁਤੇ। ਕਰਿ = ਕਰ ਕੇ।

SikhNet (Spanish)He conocido muchos amigos con la esperanza de que me pudieran ayudar a curar mis aflicciones.

ਮਿਲਿ ਪ੍ਰੀਤਮ. ਦੁਖੁ ਕਟਿਆ; ਸਬਦਿ ਮਿਲਾਵਾ ਹੋਇ ॥

mil preetam. dukh kattiaa; sabad milaavaa hoe | Ang 37

Sant Singh KhalsaMeeting with my Beloved, my suffering has ended; I have attained Union with the Word of the Shabad.
Manmohan SinghBy meeting my Beloved my woes ended, and I have attained union with the Lord.
Manmohan Singh (Punjabi)ਆਪਣੇ ਪਿਆਰੇ ਨੂੰ ਭੇਟਣ ਦੁਆਰਾ ਮੇਰੀ ਗਮ ਮੁਕ ਗਏ ਹਨ, ਅਤੇ ਸੁਆਮੀ ਨਾਲ ਮੇਰਾ ਮਿਲਾਪ ਹੋ ਗਿਆ ਹੈ।
Fareedkot Teekaਜਬ ਸਤਿਗੁਰ ਪ੍ਰੀਤਮ ਕਾ ਮਿਲਾਪੁ ਹੂਆ, ਤਬ ਜਨਮ ਮਰਨ ਕਾ ਦੁਖੁ ਕਾਟਿਆ ਗਇਆ ਹੈ, ਔਰੁ (ਸਬਦਿ) ਬ੍ਰਹਮ ਸ੍ਵਰੂਪ ਮੇਂ ਮਿਲਾਪੁ ਭਯਾ ਹੈ॥
Prof. Sahib Singhਪ੍ਰੀਤਮ-ਪ੍ਰਭੂ ਨੂੰ ਮਿਲ ਕੇ ਹੀ ਦੁੱਖ ਕੱਟਿਆ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੁੰਦਾ ਹੈ।
SikhNet (Spanish)Pero mi aflicción terminó sólo cuando encontré a mi Bienamado Señor.

ਸਚੁ ਖਟਣਾ. ਸਚੁ ਰਾਸਿ ਹੈ; ਸਚੇ ਸਚੀ ਸੋਇ ॥

sach khattanaa. sach raas hai; sache sachee soe | Ang 37

Sant Singh KhalsaEarning Truth, and accumulating the Wealth of Truth, the truthful person gains a reputation of Truth.
Manmohan SinghThe truthful person has true reputation. He possesses the wealth of Truth and Truth he earns.
Manmohan Singh (Punjabi)ਸਤਿਵਾਦੀ-ਪੁਰਸ਼ ਦੀ ਸੱਚੀ ਹੀ ਸੋੰਭਾ ਹੈ। ਉਸ ਪੱਲੇ ਸਚਾਈ ਦੀ ਦੌਲਤ ਹੈ ਅਤੇ ਉਹ ਸੱਚ ਨੂੰ ਹੀ ਖੱਟਦਾ ਹੈ।
Fareedkot Teekaਜਿਨ ਗੁਰਮੁਖੋਂ ਕੇ ਪਾਸ ਸਚ ਨਾਮ ਕੀ ਸ੍ਰਧਾ ਰੂਪੁ (ਰਾਸਿ) ਪੂੰਜੀ ਹੈ, ਤਿਨੋਂ ਨੇ ਹੀ ਸਚ ਸਰੂਪ ਕਾ ਖਟਣਾ ਕੀਆ ਹੈ, ਔਰ ਤਿਨ ਸਚੇ ਪੁਰਸੋਂ ਕੀ ਹੀ ਸਚੀ ਸੋਭਾ ਹੋ ਰਹੀ ਹੈ॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦੀ ਖੱਟੀ ਕਮਾਈ ਹੋ ਜਾਂਦਾ ਹੈ, ਨਾਮ ਹੀ ਉਸ ਦਾ ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।

ਪਦ ਅਰਥ ਰਾਸਿ = ਸਰਮਾਇਆ, ਪੂੰਜੀ। ਸੋਇ = ਸੋਭਾ।

SikhNet (Spanish)uno tiene la Verdad como su capital, su beneficio es la Verdad y su reputación es la Verdad.

ਸਚਿ ਮਿਲੇ. ਸੇ ਨ ਵਿਛੁੜਹਿ; ਨਾਨਕ ਗੁਰਮੁਖਿ ਹੋਇ ॥੪॥੨੬॥੫੯॥

sach mile. se na vichhurreh; naanak guramukh hoe |4|26|59| Ang 37

Sant Singh KhalsaMeeting with the True One, O Nanak, the Gurmukh shall not be separated from Him again. ||4||26||59||
Manmohan SinghHaving become virtuous, O Nanak! they who meet the True Guru, separate not again.
Manmohan Singh (Punjabi)ਨੇਕ ਹੋ ਕੇ, ਹੇ ਨਾਨਕ! ਜੋ ਸਤਿਪੁਰਖ ਨੂੰ ਮਿਲਦੇ ਹਨ, ਉਹ ਮੁੜ ਕੇ ਨਹੀਂ ਵਿਛੜਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਪੂਰਬ ਰੀਤੀ ਸੇ ਗੁਰਮੁਖਿ ਹੋ ਕਰ ਕੇ ਵਾਹਿਗੁਰੂ ਕੇ ਸਚੁ ਸ੍ਵਰੂਪ ਮੇਂ ਮਿਲੇ ਹੈਂ, ਸੋ ਫਿਰ ਕਬੀ ਬਿਛੁੜਤੇ ਨਹੀਂ ਹੈਂ, ਭਾਵ ਏਹਿ ਕਿ ਜਨਮ ਮਰਨ ਸੇ ਰਹਿਤ ਭਏ ਹੈਂ॥੪॥੨੬॥੫੯॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਮਿਲ ਜਾਂਦੇ ਹਨ ਉਹ (ਮੁੜ ਉਸ ਤੋਂ) ਜੁਦਾ ਨਹੀਂ ਹੁੰਦੇ ॥੪॥੨੬॥੫੯॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ॥੪॥

SikhNet (Spanish)Dice Nanak, aquéllos que conciben la Verdad, no se separan más del Señor y son entonados a través del Guru. (4-26-59)
Answers quote the Granth verbatim with Ang citations. AI commentary is not Gurbani and not a religious ruling.