ੴ

ਸਿੱਖਬਾਣੀ · SikhBani

ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥

sun sun kaam gahelee kiaa chaleh baah luddaae
Guru Amardas Ji ਗੁਰੂ ਅਮਰਦਾਸ ਜੀ · Siree Raag · Ang 37, 38 · 19 lines
Translations

ਸਿਰੀਰਾਗੁ ਮਹਲਾ ੩ ॥

sireeraag mahalaa 3 | Ang 37

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਸੁਣਿ ਸੁਣਿ ਕਾਮ ਗਹੇਲੀਏ; ਕਿਆ ਚਲਹਿ ਬਾਹ ਲੁਡਾਇ ॥

sun sun kaam gahelee; kiaa chaleh baah luddaae | Ang 37

Sant Singh KhalsaListen, listen, O soul-bride: you are overtaken by sexual desire-why do you walk like that, swinging your arms in joy?
Manmohan SinghHear, hear, ye O woman! seized of lust why walkest thou swinging thy arm?
Manmohan Singh (Punjabi)ਕੰਨ ਕਰ, ਕੰਨ ਕਰ, ਨੀ ਤੂੰ ਸ਼ਹਿਵਤ ਦੀ ਫੜੀ ਹੋਈ, ਤ੍ਰੀਮਤੇ! ਤੂੰ ਬਾਂਹ ਉਲਾਰ ਕੇ ਕਿਉਂ ਤੁਰਦੀ ਹੈਂ?
Fareedkot Teekaਹੇ ਕਾਮ ਕਰ (ਗਹੇਲੀਏ) ਕਮਲੀਏ! ਵਾ ਪਕੜੀ ਹੂਈ ਜੀਵ ਰੂਪੀ ਇਸਤ੍ਰੀਏ, ਤੂੰ (ਸੁਣ) ਸ੍ਰਵਨੋਂ ਕਰ ਕੇ ਸ੍ਰਵਨ ਕਰ, ਭਾਵ ਏਹ ਕਿ ਸਾਵਧਾਨ ਹੋ ਕਰ ਸ੍ਰਵਨ ਕਰ, ਕਿਆ ਤੂੰ ਬਾਂਹ ਕੋ ਲੁਡਾਇ ਕਰ ਚਲਤੀ ਹੈਂ? ਭਾਵ ਇਹ ਕਿ ਮਸਤ ਹੋ ਕਰ ਬਿਚਰਤੀ ਹੈਂ॥
Prof. Sahib Singhਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ! ਧਿਆਨ ਨਾਲ ਸੁਣ! ਕਿਉਂ ਇਤਨੀ ਲਾ-ਪਰਵਾਹੀ ਨਾਲ (ਜੀਵਨ-ਪੰਧ ਵਿਚ) ਤੁਰ ਰਹੀ ਹੈਂ?

ਪਦ ਅਰਥ ਕਾਮ = ਸੁਆਰਥ। ਗਹੇਲੀ = ਫੜੀ ਹੋਈ, ਫਸੀ ਹੋਈ। ਕਾਮ ਗਹੇਲੀਏ = ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ। ਬਾਹ ਲੁਡਾਇ = ਬਾਂਹ ਲੁਡਾਇ, ਬਾਂਹ ਲੁਡਾ ਕੇ, ਬਾਂਹ ਉਲਾਰ ਕੇ, ਮਸਤੀ ਵਿਚ।

SikhNet (Spanish)Escucha oh mi Alma lujuriosa, ¿por qué vacilas y balbuceas por todas partes haciendo ademanes de júbilo?

ਆਪਣਾ ਪਿਰੁ. ਨ ਪਛਾਣਹੀ; ਕਿਆ ਮੁਹੁ ਦੇਸਹਿ. ਜਾਇ ॥

aapanaa pir. na pachhaanahee; kiaa muhu deseh. jaae | Ang 37

Sant Singh KhalsaYou do not recognize your own Husband Lord! When you go to Him, what face will you show Him?
Manmohan SinghThou recognistst not thy Spouse. Going there what face shalt thou show unto Him?
Manmohan Singh (Punjabi)ਆਪਣੇ ਪਤੀ ਨੂੰ ਤੂੰ ਨਹੀਂ ਸਿੰਞਾਣਦੀ। ਉਥੇ ਜਾ ਕੇ ਤੂੰ ਉਸ ਨੂੰ ਕਿਹੜਾ ਮੂੰਹ ਦਿਖਾਵੇਗੀ?
Fareedkot Teekaਜੋ ਆਪਣਾ (ਪਿਰੁ) ਪਤੀ ਪਰਮੇਸ੍ਵਰ ਹੈ ਤਿਸ ਕੋ ਤੋ ਗੁਰੋਂ ਦ੍ਵਾਰੇ ਤੂੰ ਪਛਾਨਤੀ ਨਹੀਂ ਹੈਂ। ਆਗੇ ਪਰਲੋਕ ਮੇਂ ਜਾ ਕਰ ਕਿਆ ਮੁਖ ਸਨਮੁਖ ਕਰੇਂਗੀ, ਭਾਵ ਇਹ ਕਿ ਤਹਾਂ ਤੇਰੇ ਕੋ ਲੱਜਾਮਾਨ ਹੋਨਾ ਪੜੇਗਾ॥
Prof. Sahib Singh(ਸੁਆਰਥ ਵਿਚ ਫਸ ਕੇ) ਤੂੰ ਆਪਣੇ ਪ੍ਰ੍ਰਭੂ-ਪਤੀ ਨੂੰ (ਹੁਣ) ਪਛਾਣਦੀ ਨਹੀਂ, ਪਰਲੋਕ ਵਿਚ ਜਾ ਕੇ ਕੀਹ ਮੂੰਹ ਵਿਖਾਵੇਂਗੀ?

ਪਦ ਅਰਥ ਨ ਪਛਾਣਹੀ = ਨ-ਪਛਾਣਹਿ, ਤੂੰ ਨਹੀਂ ਪਛਾਣਦੀ। ਜਾਇ = ਜਾ ਕੇ।

SikhNet (Spanish)Sin haber concebido al Señor, ¿con qué cara Lo podrás enfrentar?

ਜਿਨੀ ਸਖੀਂ. ਕੰਤੁ ਪਛਾਣਿਆ; ਹਉ ਤਿਨ ਕੈ ਲਾਗਉ ਪਾਇ ॥

jinee sakhanee. kant pachhaaniaa; hau tin kai laagau paae | Ang 37

Sant Singh KhalsaI touch the feet of my sister soul-brides who have known their Husband Lord.
Manmohan SinghMy fellow-maids who have known their Spouse; I touch their feet.8
Manmohan Singh (Punjabi)ਮੇਰੀਆਂ ਸਹੇਲੀਆਂ, ਜਿਨ੍ਹਾਂ ਨੇ ਆਪਣੇ ਭਰਤੇ ਨੂੰ ਜਾਣ ਲਿਆ ਹੈ ਮੈਂ ਉਨ੍ਹਾਂ ਦੇ ਪੈਰ ਪਰਸਦੀ ਹਾਂ।
Fareedkot Teekaਔਰ ਜਿਨ ਗ੍ਯਾਨੀ ਰੂਪ ਸਖੀਓਂ ਨੇ ਵਾਹਿਗੁਰੂ ਕੰਤ ਕੋ ਪਛਾਣਿਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਕੇ ਚਰਨੀ ਲਗਤਾ ਹੂੰ॥
Prof. Sahib Singhਜਿਨ੍ਹਾਂ ਸਤਸੰਗੀ ਜੀਵ-ਇਸਤ੍ਰੀਆਂ ਨੇ ਆਪਣੇ ਖਸਮ-ਪ੍ਰਭੂ ਨਾਲ ਜਾਣ-ਪਛਾਣ ਪਾ ਰੱਖੀ ਹੈ (ਉਹ ਭਾਗਾਂ ਵਾਲੀਆਂ ਹਨ) ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।

ਪਦ ਅਰਥ ਸਖੀ = ਸਖੀਆਂ ਨੇ, ਸਤਸੰਗੀ ਜੀਵ-ਇਸਤ੍ਰੀਆਂ ਨੇ। ਹਉ = ਮੈਂ। ਪਾਇ = ਚਰਨੀਂ। ਲਾਗਉ = ਮੈਂ ਲੱਗਦੀ ਹਾਂ, ਲਾਗਉਂ।

SikhNet (Spanish)Me postro ante aquellas Almas que logran conocer bien a su Esposo.

ਤਿਨ ਹੀ ਜੈਸੀ. ਥੀ ਰਹਾ; ਸਤਸੰਗਤਿ ਮੇਲਿ ਮਿਲਾਇ ॥੧॥

tin hee jaisee. thee rahaa; satasangat mel milaae |1| Ang 37

Sant Singh KhalsaIf only I could be like them! Joining the Sat Sangat, the True Congregation, I am united in His Union. ||1||
Manmohan SinghMay I become like them by associating with the union of the society of Saints.
Manmohan Singh (Punjabi)ਸਾਧ ਸੰਗਤ ਦੇ ਮਿਲਾਪ ਅੰਦਰ ਜੁੜਣ ਦੁਆਰਾ ਮੈਂ ਉਨ੍ਹਾਂ ਵਰਗੀ ਹੀ ਬਣੀ ਰਹਾਂ।
Fareedkot Teekaਕਿਉਂਕਿ ਤਿਨ ਕੀ ਸਤਿਸੰਗਤਿ ਕੇ ਮੇਲ ਮੇਂ ਆਪ ਕੋ ਮਿਲਾ ਕਰ ਕੇ, ਵਾ ਹੇ ਪਰਮੇਸਰ! ਸਤਸੰਗ ਕੇ ਮੇਲ ਮੇਂ ਮਿਲਾਂ, ਤਾਂ ਮੈਂ ਭੀ ਤਿਨੋਂ ਜੈਸੀ ਹੋ ਰਹੂੰ॥੧॥
Prof. Sahib Singh(ਮੇਰਾ ਚਿੱਤ ਕਰਦਾ ਹੈ ਕਿ) ਮੈਂ ਉਹਨਾਂ ਦੇ ਸਤਸੰਗ ਦੇ ਇਕੱਠ ਵਿਚ ਮਿਲ ਕੇ ਉਹਨਾਂ ਜਿਹੀ ਬਣ ਜਾਵਾਂ ॥੧॥

ਪਦ ਅਰਥ ਥੀ ਰਹਾ = ਮੈਂ ਹੋ ਜਾਵਾਂ॥੧॥

SikhNet (Spanish)Déjame ser como ellas, a través de la Saad Sangat, la Sociedad de los Santos, me uno con el Señor. (1)

ਮੁੰਧੇ; ਕੂੜਿ ਮੁਠੀ ਕੂੜਿਆਰਿ ॥

mundhe; koorr mutthee koorriaar | Ang 38

Sant Singh KhalsaO woman, the false ones are being cheated by falsehood.
Manmohan SinghO Woman! the false one, is cheated by falsehood.
Manmohan Singh (Punjabi)ਹੇ ਤ੍ਰੀਮਤੇ! ਝੂਠੀ ਨੂੰ ਝੂਠ ਨੇ ਠੱਗ ਲਿਆ ਹੈ।
Fareedkot Teekaਮੁੰਧ ਨਾਮ ਇਸਤ੍ਰੀ ਕਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜਗ੍ਯਾਸੂ ਰੂਪੁ ਇਸਤ੍ਰੀ! ਜੋ (ਕੂੜਿਆਰ) ਝੂਠੀ ਹੈ, ਸੋ ਤੋ (ਕੂੜਿ) ਝੂਠ ਨੈ (ਮੁਠੀ) ਠਗ ਲਈ ਹੈ॥
Prof. Sahib Singhਹੇ ਆਪੇ ਵਿਚ ਮਸਤ ਤੇ ਕੂੜ ਦੀ ਵਣਜਾਰਨ ਜੀਵ-ਇਸਤ੍ਰੀਏ! ਤੈਨੂੰ ਮਾਇਆ ਦੇ ਪਸਾਰੇ ਨੇ ਲੁੱਟ ਲਿਆ ਹੈ (ਇਸ ਤਰ੍ਹਾਂ ਪ੍ਰਭੂ-ਪਤੀ ਨਾਲ ਮੇਲ ਨਹੀਂ ਹੋ ਸਕਦਾ)।

ਪਦ ਅਰਥ ਮੁੰਧੇ = ਮੁਗਧੇ, ਹੇ ਆਪਣੇ ਆਪ ਵਿਚ ਮਸਤ ਜੀਵ-ਇਸਤ੍ਰੀਏ! ਕੂੜਿਆਰਿ = ਕੂੜ ਦੀ ਵਣਜਾਰਨ।

SikhNet (Spanish)Oh, mi Alma, has sido engañada por la ilusión.

ਪਿਰੁ ਪ੍ਰਭੁ ਸਾਚਾ ਸੋਹਣਾ; ਪਾਈਐ ਗੁਰ ਬੀਚਾਰਿ ॥੧॥ ਰਹਾਉ ॥

pir prabh saachaa sohanaa; paaeeai gur beechaar |1| rahaau | Ang 38

Sant Singh KhalsaGod is your Husband; He is Handsome and True. He is obtained by reflecting upon the Guru. ||1||Pause||
Manmohan SinghThe True and Beauteous Beloved Lord is obtained by Divine deliberation imparted by the Guru. Pause.
Manmohan Singh (Punjabi)ਸੱਚਾ ਤੇ ਸੁੰਦਰ ਪ੍ਰੀਤਮ ਸੁਆਮੀ ਗੁਰਾਂ ਦੀ ਦਿੱਤੀ ਹੋਈ ਈਸ਼ਵਰੀ ਸੋਚ ਵੀਚਾਰ ਦੁਆਰਾ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਔਰ ਜੋ ਪਰਮੇਸ੍ਵਰ ਪਤੀ ਹੈ, ਸੋ ਤੋ ਸਾਚਾ ਔਰ ਸੋਭਨੀਕ ਹੈ, ਪਰੰਤੂ ਜਬ ਗੁਰੋਂਦ੍ਵਾਰੇ ਵੀਚਾਰਿ ਕਰੀਏ ਤਬ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਸਦਾ-ਥਿਰ ਰਹਿਣ ਵਾਲਾ ਸੋਹਣਾ ਪ੍ਰਭੂ-ਪਤੀ ਗੁਰੂ ਦੀ ਦੱਸੀ ਵਿਚਾਰ ਤੇ ਤੁਰਿਆਂ ਹੀ ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਕੂੜਿ = ਕੂੜ ਨੇ, ਮਾਇਆ ਦੇ ਪਸਾਰੇ ਨੇ। ਸਾਚਾ = ਸਦਾ-ਥਿਰ॥੧॥ਰਹਾਉ॥

SikhNet (Spanish)El Bello y Verdadero Esposo se encuentra viviendo en la Palabra del Guru. (1-Pausa)

ਮਨਮੁਖਿ. ਕੰਤੁ ਨ ਪਛਾਣਈ; ਤਿਨ. ਕਿਉ ਰੈਣਿ ਵਿਹਾਇ ॥

manamukh. kant na pachhaanee; tin. kiau rain vihaae | Ang 38

Sant Singh KhalsaThe self-willed manmukhs do not recognize their Husband Lord; how will they spend their life-night?
Manmohan SinghThe perverse brides know not the Bridegroom. How shall they pass their life-night?
Manmohan Singh (Punjabi)ਪ੍ਰਤੀਕੂਲ ਪਤਨੀਆਂ ਪਤੀ ਨੂੰ ਨਹੀਂ ਜਾਣਦੀਆਂ, ਉਹ ਆਪਣੀ ਜੀਵਨ-ਰਾਤ ਕਿਸ ਤਰ੍ਹਾਂ ਬਤੀਤ ਕਰਨਗੀਆਂ?
Fareedkot Teekaਔਰ ਜੋ ਮਨਮੁਖ ਰੂਪ ਦੁਹਾਗਣੀ ਹੈ, ਸੋ ਪਰਮੇਸ੍ਵਰ ਪਤੀ ਕੋ ਪਛਾਣਤੀ ਨਹੀਂ ਹੈਂ, ਤਿਨ ਕੋ ਰਾਤ੍ਰ ਕੈਸੇ ਸੁਖ ਸੇ ਬਿਤੀਤ ਹੋਵੇ ਕ੍ਯਾ ਮੁਕਦੀ ਨਹੀਂ, ਭਾਵ ਦੁਖਾਂ ਵਾਲੀ ਅਵਸਥਾ ਬਹੁਤੀ ਪ੍ਰਤੀਤ ਹੁੰਦੀ ਹੈ। ਵਾ ਅਵਿਦ੍ਯਾ ਰੂਪੁ ਰਾਤ੍ਰ ਕੈਸੇ ਬੀਤੇ, ਭਾਵ ਜਾਤੀ ਨਹੀਂ ਹੈ॥
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਹੀ ਮਨ ਦੇ ਪਿੱਛੇ ਤੁਰਦੀਆਂ ਹਨ, ਖਸਮ-ਪ੍ਰਭੂ ਉਹਨਾਂ ਨੂੰ ਪਛਾਣਦਾ ਭੀ ਨਹੀਂ। ਉਹਨਾਂ ਦੀ (ਜ਼ਿੰਦਗੀ-ਰੂਪ) ਰਾਤ ਕਿਵੇਂ ਬੀਤਦੀ ਹੋਵੇਗੀ? (ਭਾਵ, ਉਹ ਸਾਰੀ ਉਮਰ ਦੁਖੀ ਹੀ ਰਹਿੰਦੀਆਂ ਹਨ)।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ (ਨੂੰ)। ਨ ਪਛਾਣਈ = ਨ ਪਛਾਣਏ, ਨ ਪਛਾਣੈ {ਨੋਟ: "ਪਛਾਣ ਹੀ" ਅਤੇ "ਪਛਾਣਈ" ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਰੈਣਿ = (ਜ਼ਿੰਦਗੀ-ਰੂਪ) ਰਾਤ।

SikhNet (Spanish)Los arrogantes Manmukjs no conciben al Bienamado, ¿cómo pueden pasar la noche en unión,

ਗਰਬਿ ਅਟੀਆ. ਤ੍ਰਿਸਨਾ ਜਲਹਿ; ਦੁਖੁ ਪਾਵਹਿ ਦੂਜੈ ਭਾਇ ॥

garab atteea. trisanaa jaleh; dukh paaveh doojai bhaae | Ang 38

Sant Singh KhalsaFilled with arrogance, they burn with desire; they suffer in the pain of the love of duality.
Manmohan SinghFilled with ego they burn in desire and suffer pain in another's love.
Manmohan Singh (Punjabi)ਹੰਗਤਾ ਨਾਲ ਭਰੀਆਂ ਹੋਈਆਂ ਉਹ ਖਾਹਿਸ਼ਾਂ ਵਿੱਚ ਸੜਦੀਆਂ ਹਨ ਤੇ ਦਵੈਤ-ਭਾਵ ਅੰਦਰ ਕਸ਼ਟ ਝੱਲਦੀਆਂ ਹਨ।
Fareedkot Teekaਸੋ ਦੁਹਾਗਣੀਆਂ (ਗਰਬ) ਹੰਕਾਰ ਕਰ ਕੇ (ਅਟੀਆ) ਅਛਾਦੀ ਵਾ ਦਬਾਈ ਗਈ ਹੈਂ, ਔਰੁ ਤ੍ਰਿਸਨਾ ਕਰ ਕੇ ਜਲਤੀ ਹੈਂ, ਪੁਨਾ ਦ੍ਵੈਤ ਭਾਵਨਾ ਕਰ ਕੇ ਦੁਖ ਕੋ ਪਾਉਤੀ ਹੈਂ॥
Prof. Sahib Singhਉਹ ਅਹੰਕਾਰ ਵਿਚ ਨਕਾ-ਨਕ ਭਰੀਆਂ ਹੋਈਆਂ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੀਆਂ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਦੁੱਖ ਸਹਾਰਦੀਆਂ ਹਨ।

ਪਦ ਅਰਥ ਗਰਬਿ = ਅਹੰਕਾਰ ਵਿਚ। ਅਟੀਆ = ਅੱਟੀਆਂ, ਨਕਾ-ਨਕ ਭਰੀਆਂ ਹੋਈਆਂ। ਦੂਜੇ ਭਾਇ = ਹੋਰ ਦੇ ਪਿਆਰ ਵਿਚ।

SikhNet (Spanish)cuando están llenos de ego, cuando están siendo consumidos por sus deseos y más bien se deslizan en los dolores de la dualidad?

ਸਬਦਿ ਰਤੀਆ ਸੋਹਾਗਣੀ; ਤਿਨ ਵਿਚਹੁ ਹਉਮੈ ਜਾਇ ॥

sabad rateea sohaaganee; tin vichahu haumai jaae | Ang 38

Sant Singh KhalsaThe happy soul-brides are attuned to the Shabad; their egotism is eliminated from within.
Manmohan SinghThey who are imbued with Word are His happy wives, from within them pride is eliminated.
Manmohan Singh (Punjabi)ਜੋ ਆਪਣੇ ਪ੍ਰੀਤਮ ਦੇ ਨਾਮ ਅੰਦਰ ਰੰਗੀਆ ਹਨ, ਉਹ ਉਸ ਦੀਆਂ ਪ੍ਰਸੰਨ ਪਤਨੀਆਂ ਹਨ, ਉਨ੍ਹਾਂ ਦੇ ਅੰਦਰੋਂ ਹੰਕਾਰ ਦੂਰ ਹੋ ਗਿਆ ਹੈ।
Fareedkot Teekaਔਰ ਜੋ ਗੁਰਮੁਖਿ ਰੂਪੁ ਸੁਹਾਗਣੀ ਹੈਂ, ਸੋ (ਸਬਦਿ) ਗੁਰ ਉਪਦੇਸ਼ ਮੇਂ ਰਾਤੀ ਹੈਂ, ਔਰ ਤਿਨ ਕੇ ਅੰਤਰ ਸੇ ਹੰਤਾ ਮਮਤਾ ਨਿਬਿਰਤ ਹੋ ਜਾਤੀ ਹੈ॥
Prof. Sahib Singh(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ) ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ ਉਹ ਭਾਗਾਂ ਵਾਲੀਆਂ ਹਨ (ਸ਼ਬਦ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
SikhNet (Spanish)Los que están henchidos por la Palabra son los que viven en matrimonio con el Señor.

ਸਦਾ ਪਿਰੁ ਰਾਵਹਿ ਆਪਣਾ; ਤਿਨਾ ਸੁਖੇ ਸੁਖਿ ਵਿਹਾਇ ॥੨॥

sadaa pir raaveh aapanaa; tinaa sukhe sukh vihaae |2| Ang 38

Sant Singh KhalsaThey enjoy their Husband Lord forever, and their life-night passes in the most blissful peace. ||2||
Manmohan SinghThey ever enjoy their Spouse and their life-night passes in extreme bliss.
Manmohan Singh (Punjabi)ਉਹ ਸਦੀਵ ਹੀ ਆਪਣੇ ਪਤੀ ਨੂੰ ਮਾਣਦੀਆਂ ਹਨ। ਉਨ੍ਹਾਂ ਦੀ ਜੀਵਨ-ਰਾਤ੍ਰੀ ਪ੍ਰਮ-ਅਨੰਦ ਅੰਦਰ ਬੀਤਦੀ ਹੈ।
Fareedkot Teekaਸੋ ਆਪਣੇ ਪਰਮੇਸ੍ਵਰ ਭਰਤਾ ਕੋ ਸਦਾ ਹੀ (ਰਾਵੈ) ਭੋਗਤੀ ਹੈਂ, ਭਾਵ ਏਹਿ ਕਿ ਆਤਮਾਨੰਦ ਲੈ ਰਹੀ ਹੈਂ। ਯਾਂ ਤੇ ਤਿਨ ਕੋ ਅਵਸਥਾ ਰੂਪੁ ਰਾਤ੍ਰੀ ਭੀ ਸੁਖ ਹੀ ਸੁਖ ਮੇਂ ਵਿਹਾਉਤੀ ਹੈ॥੨॥☬ਪੁਨਾ ਮਨਮੁਖੋਂ ਕਾ ਹਾਲੁ ਕਹਤੇ ਹੈਂ:
Prof. Sahib Singhਉਹ ਸਦਾ ਆਪਣੇ ਪ੍ਰਭੂ-ਪਤੀ ਨਾਲ ਮਿਲੀਆਂ ਰਹਿੰਦੀਆਂ ਹਨ ਉਹਨਾਂ ਦੀ ਉਮਰ ਨਿਰੋਲ ਸੁਖ ਵਿਚ ਬੀਤਦੀ ਹੈ ॥੨॥

ਪਦ ਅਰਥ ਵਿਹਾਇ = (ਉਮਰ) ਬੀਤਦੀ ਹੈ॥੨॥

SikhNet (Spanish)Ellos gozan de su Esposo eternamente, y canalizando su ego, pasan sus días en Paz. (2)

ਗਿਆਨ ਵਿਹੂਣੀ. ਪਿਰ ਮੁਤੀਆ; ਪਿਰਮੁ. ਨ ਪਾਇਆ ਜਾਇ ॥

giaan vihoonee. pir muteea; piram. na paaeaa jaae | Ang 38

Sant Singh KhalsaShe is utterly lacking in spiritual wisdom; she is abandoned by her Husband Lord. She cannot obtain His Love.
Manmohan SinghThe Bridegroom has abandoned those who are devoid of Divine knowledge and they cannot obtain His love.
Manmohan Singh (Punjabi)ਜੋ ਬ੍ਰਹਿਮ ਵੀਚਾਰ ਤੋਂ ਸੱਖਣੀਆਂ ਹਨ, ਉਨ੍ਹਾਂ ਨੂੰ ਕੰਤ ਨੇ ਤਿਆਗ ਦਿਤਾ ਹੈ ਅਤੇ ਉਹ ਉਸ ਦੇ ਪਿਆਰ ਦੀਆਂ ਪਾਤ੍ਰ ਨਹੀਂ ਹੋ ਸਕਦੀਆਂ।
Fareedkot Teekaਔਰ ਜੋ ਮਨਮੁਖਿ ਰੂਪੁ ਦੁਹਾਗਣੀ ਹੈ, ਸੋ ਆਤਮ ਗ੍ਯਾਨ ਸੇ ਹੀਨ ਹੈਂ, ਔਰ ਪਤੀ ਸੇ (ਮੁਤੀਆ) ਛੁਟੀ ਹੂਈ ਹੈਂ, ਤਿਨ ਮਨਮੁਖੋਂ ਮੇਂ ਪ੍ਰੇਮ ਭੀ ਨਹੀਂ ਪਾਇਆ ਜਾਤਾ ਹੈ। ਭਾਵ ਏਹਿ ਕਿ ਜੋ ਪ੍ਰੇਮ ਰਹਿਤ ਇਸਤ੍ਰੀ ਹੈ, ਤਿਨ ਕੋ ਪਤੀ ਭੀ ਤ੍ਯਾਗ ਦੇਤਾ ਹੈ, ਯਾਂ ਤੇ ਪਤੀ ਕੇ ਸੁਖ ਸੇ ਹੀਨ ਹੈਂ॥
Prof. Sahib Singhਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਣ ਤੋਂ ਬਿਨਾ ਹੀ ਰਹੀ, ਉਹ ਖਸਮ-ਪ੍ਰਭੂ ਵਲੋਂ ਛੁੱਟੜ ਹੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਪਿਆਰ ਹਾਸਲ ਨਹੀਂ ਕਰ ਸਕਦੀ।

ਪਦ ਅਰਥ ਪਿਰ = ਪਤੀ। ਪਿਰਮੁ = ਪ੍ਰੇਮ। ਮੁਤੀਆ = ਵਿਛੁੜੀ ਹੋਈ, ਛੁੱਟੜ ਹੋਈ ਹੋਈ।

SikhNet (Spanish)Ella carece de paz espiritual; Ella ha sido abandonada por su esposo el Señor, No puede obtener su amor.

ਅਗਿਆਨ ਮਤੀ ਅੰਧੇਰੁ ਹੈ; ਬਿਨੁ ਪਿਰ ਦੇਖੇ. ਭੁਖ ਨ ਜਾਇ ॥

agiaan matee andher hai; bin pir dekhe. bhukh na jaae | Ang 38

Sant Singh KhalsaIn the darkness of intellectual ignorance, she cannot see her Husband, and her hunger does not depart.
Manmohan SinghShe, who is of indiscreet intellect, is in darkness. Without beholding the Husband (Lord) her hunger departs not.
Manmohan Singh (Punjabi)ਗਿਆਨ-ਹੀਣ ਅਕਲ ਵਾਲੀ ਅਨ੍ਹੇਰੇ ਵਿੱਚ ਹੈ, ਪਤੀ (ਪ੍ਰਭੂ) ਵੇਖਣ ਦੇ ਬਗੈਰ ਉਸ ਦੀ ਖੁੱਦਿਆ ਨਵਿਰਤ ਨਹੀਂ ਹੁੰਦੀ।
Fareedkot Teekaਤਿਨ ਅਗ੍ਯਾਨ ਬੁਧੀਓਂ ਕੋ ਕਾਮਾਦਿ ਬਿਕਾਰੋਂ ਕਰ ਅੰਧੇਰੁ ਹੋ ਰਹਾ ਹੈ, ਔਰ ਅਪਨੇ ਪਤੀ ਦੇਖੇ ਬਿਨਾ ਤਿਨ ਕੀ ਤ੍ਰਿਸਨਾ ਰੂਪੀ ਭੁਖ ਭੀ ਨਹੀਂ ਜਾਤੀ ਹੈ। ਭਾਵ ਏਹਿ ਕਿ ਵਾਹਿਗੁਰੂ ਕੇ ਸਰੂਪ ਗ੍ਯਾਨ ਬਿਨਾ ਅੰਨ੍ਯ ਦੇਵਤੋਂ ਕੀ ਉਪਾਸਨਾ ਕਰ ਭੋਗ ਇਛਾ ਕੀ ਨਿਬਿਰਤੀ ਨਹੀਂ ਹੋਤੀ, ਯਾਂ ਤੇ ਤ੍ਰਿਪਤ ਨਹੀਂ ਹੋਤੇ ਹੈਂ॥
Prof. Sahib Singhਅਗਿਆਨ ਵਿਚ ਮੱਤੀ ਹੋਈ ਜੀਵ-ਇਸਤ੍ਰੀ ਨੂੰ (ਮਾਇਆ ਦੇ ਮੋਹ ਦਾ) ਹਨੇਰਾ ਵਿਆਪਿਆ ਰਹਿੰਦਾ ਹੈ, ਪਤੀ-ਪ੍ਰਭੂ ਦੇ ਦਰਸਨ ਤੋਂ ਬਿਨਾ ਉਸ ਦੀ ਇਹ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ।

ਪਦ ਅਰਥ ਅੰਧੇਰੁ = (ਮੋਹ ਦਾ) ਹਨੇਰਾ। ਭੁਖ = ਤ੍ਰਿਸ਼ਨਾ, ਮਾਇਆ ਦੀ ਲਾਲਸਾ।

SikhNet (Spanish)Aquella Alma que está llena de la oscuridad de la ignorancia, su hambre no se sacia, no puede hacerlo sin ver al Señor.

ਆਵਹੁ ਮਿਲਹੁ ਸਹੇਲੀਹੋ; ਮੈ. ਪਿਰੁ ਦੇਹੁ ਮਿਲਾਇ ॥

aavahu milahu saheleeho; mai. pir dehu milaae | Ang 38

Sant Singh KhalsaCome and meet with me, my sister soul-brides, and unite me with my Husband.
Manmohan SinghCome and meet me my maids and unite me with my Beloved.
Manmohan Singh (Punjabi)ਮੇਰੀ ਸਖੀਓ! ਮੈਨੂੰ ਆ ਕੇ ਮਿਲੋ ਅਤੇ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿਓ।
Fareedkot Teekaਤਾਂ ਤੇ ਸਤਿਸੰਗਤ ਮੇਂ ਜਾਇ ਕਰ ਐਸੇ ਕਹੇ ਕਿ ਸੰਤ ਰੂਪੀ ਸਹੇਲੀਓ ਆਇ ਕਰ ਮਿਲੋ, ਔਰ ਮਿਲ ਕਰ ਮੇਰੇ ਕੋ ਭੀ ਪਰਮੇਸ੍ਵਰ ਪਤੀ ਕੇ ਸਾਥ ਮਿਲਾਇ ਦੇਵੋ॥
Prof. Sahib Singhਹੇ ਸਤਸੰਗੀ ਜੀਵ-ਇਸਤ੍ਰੀਓ! ਆਓ, ਮੈਨੂੰ ਮਿਲੋ, ਤੇ ਮੈਨੂੰ ਪ੍ਰਭੂ-ਪਤੀ ਮਿਲਾ ਦਿਉ।

ਪਦ ਅਰਥ ਸਹੇਲੀਹੋ = ਹੇ ਸਤਸੰਗੀ ਜੀਵ-ਇਸਤ੍ਰੀਓ! ਮੈ = ਮੈਨੂੰ।

SikhNet (Spanish)Vengan mis amigos y únanme a Él.

ਪੂਰੈ ਭਾਗਿ ਸਤਿਗੁਰੁ ਮਿਲੈ; ਪਿਰੁ ਪਾਇਆ ਸਚਿ ਸਮਾਇ ॥੩॥

poorai bhaag satigur milai; pir paaeaa sach samaae |3| Ang 38

Sant Singh KhalsaShe who meets the True Guru, by perfect good fortune, finds her Husband; she is absorbed in the True One. ||3||
Manmohan SinghShe, who by perfect destiny meets the True Guru, finds her darling Spouse and is merged in the True one.
Manmohan Singh (Punjabi)ਜੋ ਪੂਰਨ ਕਿਸਮਤ ਦੁਆਰਾ ਸੱਚੇ ਗਰਾਂ ਨੂੰ ਭੇਟ ਲੈਂਦੀ ਹੈ, ਉਹ ਆਪਣੇ ਪਿਆਰੇ ਪਤੀ ਨੂੰ ਪਾ ਲੈਂਦੀ ਹੈ ਅਤੇ ਸਤਿਪੁਰਖ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਪੂਰਨ ਭਾਗੋਂ ਕਰ ਸਤਿਗੁਰੂ ਪ੍ਰਾਪਤਿ ਹੋਤਾ ਹੈ, ਔਰ ਜਿਨ ਕੋ ਵਾਹਿਗੁਰੂ ਮਿਲਾ ਹੈ, ਸੋ ਸਚੇ (ਪਿਰੁ) ਪਤੀ ਕੋ ਪਾਇ ਕਰ ਤਿਸ ਸਚੇ ਮੇਂ ਸਮਾਇ ਗਏ ਹੈਂ॥੩॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਪੂਰੀ ਕਿਸਮਤਿ ਨਾਲ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ ॥੩॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ॥੩॥

SikhNet (Spanish)Cuando nuestro Destino ha despertado, nos encontramos con el Guru Verdadero, y encontrando la Verdad, nos fundimos en nuestro Señor. (3)

ਸੇ ਸਹੀਆ ਸੋਹਾਗਣੀ; ਜਿਨ ਕਉ ਨਦਰਿ ਕਰੇਇ ॥

se saheea sohaaganee; jin kau nadar karee | Ang 38

Sant Singh KhalsaThose upon whom He casts His Glance of Grace become His happy soul-brides.
Manmohan SinghThose maids, on whom the Lord cast His look of favour, becomes happy wives.
Manmohan Singh (Punjabi)ਉਹ ਸਹੇਲੀਆਂ ਜਿਨ੍ਹਾਂ ਉਤੇ ਸੁਆਮੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਖੁਸ਼ਬਾਸ ਪਤਨੀਆਂ ਬਣ ਜਾਂਦੀਆਂ ਹਨ।
Fareedkot Teekaਤਾਂ ਤੇ ਸੋਈ ਸਖੀਆਂ ਸੁਹਾਗਵੰਤੀਆਂ ਹੋਤੀ ਹੈਂ, ਜਿਨ ਪਰ ਪਰਮੇਸ੍ਵਰ ਪਤੀ ਅਪਨੀ (ਨਦਰਿ) ਕਿਰਪਾ ਦ੍ਰਿਸ੍ਟੀ ਕਰਤਾ ਹੈ॥
Prof. Sahib Singhਉਹ ਸਤਸੰਗੀ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ।

ਪਦ ਅਰਥ ਸਹੀਆ = ਸਖੀਆਂ, ਸਹੇਲੀਆਂ, ਸਤਸੰਗੀ ਜੀਵ-ਇਸਤ੍ਰੀਆਂ।

SikhNet (Spanish)Aquéllos que obtienen Su Gracia, esos compañeros míos, se unen en matrimonio con el Señor.

ਖਸਮੁ ਪਛਾਣਹਿ ਆਪਣਾ; ਤਨੁ ਮਨੁ ਆਗੈ ਦੇਇ ॥

khasam pachhaaneh aapanaa; tan man aagai dee | Ang 38

Sant Singh KhalsaOne who recognizes her Lord and Master places her body and mind in offering before Him.
Manmohan SinghShe, who recognises her Spouse places her body and soul before Him.
Manmohan Singh (Punjabi)ਜੋ ਆਪਣੇ ਪਤੀ ਨੂੰ ਪਛਾਣਦੀ ਹੈ, ਉਹ ਆਪਣਾ ਸਰੀਰ ਤੇ ਆਤਮਾ ਉਸ ਦੇ ਮੂਹਰੇ ਰੱਖ ਦਿੰਦੀ ਹੈ।
Fareedkot Teekaਔਰ ਜੋ ਸਖੀਆਂ ਅਪਨਾ ਸ੍ਵਾਮੀ ਸਮਝ ਕਰ ਗੁਰੋਂ ਆਗੇ ਤਨੁ ਮਨੁ ਅਰਪਨ ਕਰ ਦੇਤੀ ਹੈਂ॥
Prof. Sahib Singhਉਹ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਕੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾਂਦੀਆਂ ਹਨ।

ਪਦ ਅਰਥ ਦੇਇ = ਦੇ ਕੇ, ਅਰਪਨ ਕਰ ਕੇ।

SikhNet (Spanish)Conciben al Señor y a Él se ofrecen en cuerpo y Alma.

ਘਰਿ ਵਰੁ ਪਾਇਆ ਆਪਣਾ; ਹਉਮੈ ਦੂਰਿ ਕਰੇਇ ॥

ghar var paaeaa aapanaa; haumai door karee | Ang 38

Sant Singh KhalsaWithin her own home, she finds her Husband Lord; her egotism is dispelled.
Manmohan SinghBy dispelling her self-conceit, she finds her Bridegroom (Master) in her own home.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਬਾਹਰ ਕੱਢ ਕੇ, ਉਹ ਆਪਣੇ ਪਤੀ ਨੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਹੀ ਪਾ ਲੈਂਦੀ ਹੈ।
Fareedkot Teekaਤਿਨੋਂ ਨੇ ਗੁਰੋਂ ਕੀ ਕ੍ਰਿਪਾ ਸੇ ਹੰਤਾ ਮਮਤਾ ਕੋ ਤ੍ਯਾਗ ਕਰ ਅਪਨੇ ਪਤੀ ਪਰਮੇਸ੍ਵਰ ਕੋ (ਘਰਿ) ਰਿਦੇ ਕੇ ਬੀਚ ਹੀ ਪਾ ਲੀਆ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ ਉਹ ਆਪਣੇ ਹਿਰਦੇ-ਘਰ ਵਿਚ (ਹੀ) ਖਸਮ-ਪ੍ਰਭੂ ਨੂੰ ਲੱਭ ਲੈਂਦੀ ਹੈ।

ਪਦ ਅਰਥ ਘਰਿ = ਹਿਰਦੇ-ਘਰ ਵਿਚ। ਕਰੇਇ = ਕਰਦੀ ਹੈ।

SikhNet (Spanish)Ellos encuentran a su Señor en su propio hogar y su ego negativo desaparece.

ਨਾਨਕ. ਸੋਭਾਵੰਤੀਆ ਸੋਹਾਗਣੀ; ਅਨਦਿਨੁ ਭਗਤਿ ਕਰੇਇ ॥੪॥੨੮॥੬੧॥

naanak. sobhaavanteea sohaaganee; anadin bhagat karee |4|28|61| Ang 38

Sant Singh KhalsaO Nanak, the happy soul-brides are embellished and exalted; night and day they are absorbed in devotional worship. ||4||28||61||
Manmohan SinghNanak, they who remain absorbed in Divine devotion, night and day, are the happy and embellished brides.
Manmohan Singh (Punjabi)ਨਾਨਕ! ਜਿਹੜੀਆਂ ਰੈਣ ਦਿਹੁੰ ਈਸ਼ਵਰੀ-ਪਰੇਮ ਵਿੱਚ ਲੀਨ ਰਹਿੰਦੀਆਂ ਹਨ, ਉਹ ਪ੍ਰਸੰਨ ਤੇ ਸੁਭਾਇਮਾਨ ਲਾੜੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਗੁਰਮੁਖਿ ਸੁਹਾਗਣੀ ਨਿਸ ਦਿਨ ਪਰਮੇਸ੍ਵਰ ਕੀ ਭਗਤੀ ਕਰਤੀ ਹੈ, ਯਾਂ ਤੇ ਸੋਭਾਵੰਤੀ ਭਈ ਹੈਂ॥੪॥੨੮॥੬੧॥
Prof. Sahib Singhਹੇ ਨਾਨਕ! ਉਹ ਸੋਭਾ ਵਾਲੀ ਬਣਦੀ ਹੈ ਉਹ ਭਾਗਾਂ ਵਾਲੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦੀ ਭਗਤੀ ਕਰਦੀ ਹੈ ॥੪॥੨੮॥੬੧॥

ਪਦ ਅਰਥ ਅਨਦਿਨੁ = ਹਰ ਰੋਜ਼॥੪॥

SikhNet (Spanish)Dice Nanak, ellos están inmersos en la Alabanza del Señor noche y día y así cosechan la Gloria de la Vida en Matrimonio. (4-28-61)
Answers quote the Granth verbatim with Ang citations. AI commentary is not Gurbani and not a religious ruling.