ੴ

ਸਿੱਖਬਾਣੀ · SikhBani

ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥

khojat khojat khoj beechaario raam naam tat saaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 611 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਖੋਜਤ ਖੋਜਤ ਖੋਜਿ ਬੀਚਾਰਿਓ; ਰਾਮ ਨਾਮੁ ਤਤੁ ਸਾਰਾ ॥

khojat khojat khoj beechaario; raam naam tat saaraa |

Sant Singh KhalsaI have searched and searched and searched, and found that the Lord's Name is the most sublime reality.
Manmohan SinghSearching, searching and searching, I have concluded that the Lord's Name alone is he sublime reality.
Manmohan Singh (Punjabi)ਭਾਲਦਿਆਂ, ਭਾਲਦਿਆਂ ਅਤੇ ਭਾਲਦਿਆਂ ਮੈਂ ਇਸ ਨਤੀਜੇ ਤੇ ਪੁੱਜਿਆ ਹਾਂ, ਕਿ ਕੇਵਲ ਸਾਹਿਬ ਦਾ ਨਾਮ ਹੀ ਸ੍ਰੇਸ਼ਟ ਅਸਲੀਅਤ ਹੈ।
Fareedkot Teekaਮਨ ਤਨ ਬਾਣੀ ਸੇ ਖੋਜ ਕਰ ਕੇ ਬੀਚਾਰਿਆ ਹੈ, ਰਾਮ ਨਾਮ ਹੀ ਸ੍ਰੇਸ੍ਟ ਤੱਤ ਹੈ॥
Prof. Sahib Singhਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ।

ਪਦ ਅਰਥ ਖੋਜਤ = ਖੋਜਦਿਆਂ। ਖੋਜਿ = ਖੋਜ ਕੇ। ਤਤੁ = ਅਸਲੀਅਤ। ਸਾਰਾ = ਸ੍ਰੇਸ਼ਟ।

SikhNet (Spanish)Buscando y buscando he encontrado que la Única Realidad en el mundo es el Nombre del Señor.

ਕਿਲਬਿਖ ਕਾਟੇ ਨਿਮਖ ਅਰਾਧਿਆ; ਗੁਰਮੁਖਿ ਪਾਰਿ ਉਤਾਰਾ ॥੧॥

kilabikh kaatte nimakh araadhiaa; guramukh paar utaaraa |1|

Sant Singh KhalsaContemplating it for even an instant, sins are erased; the Gurmukh is carried across and saved. ||1||
Manmohan SinghContemplating on it, even for an instant, the sins are erased, and turning Guru-word, the mortal is ferried across.
Manmohan Singh (Punjabi)ਇਕ ਮੁਹਤ ਭਰ ਭੀ ਇਸ ਦਾ ਸਿਮਰਨ ਕਰਨ ਦੁਆਰਾ ਪਾਪ ਕੱਟੇ ਜਾਂਦੇ ਹਨ ਅਤੇ ਗੁਰੂ-ਸਮਰਪਨ ਹੋ ਪ੍ਰਾਣੀ ਪਾਰ ਉੱਤਰ ਜਾਂਦਾ ਹੈ।
Fareedkot Teekaਜਿਨੋਂ ਨੇ ਥੋੜਾ ਭੀ ਅਰਾਧਿਆ ਹੈ ਤਿਨੋਂ ਨੇ ਪਾਪ ਸਭ ਕਾਟ ਦੀਏ ਹੈ, ਪੁਨਾ ਤਿਨੋਂ ਗੁਰਮੁਖੋਂ ਨੇ ਔਰ ਕਈ ਪੁਰਸੋਂ ਕੋ ਪਾਰ ਉਤਾਰਿਆ ਹੈ॥੧॥
Prof. Sahib Singhਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥

ਪਦ ਅਰਥ ਕਿਲਬਿਖ = ਪਾਪ। ਨਿਮਖ = ਅੱਖ ਝਮਕਣ ਜਿਤਨਾ ਸਮਾ। ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ ॥੧॥

SikhNet (Spanish)Nuestras faltas son borradas si uno Lo contempla meditativamente, aunque sea por un momento, porque es mirando hacia Dios como uno es emancipado. (1)

ਹਰਿ ਰਸੁ ਪੀਵਹੁ; ਪੁਰਖ ਗਿਆਨੀ ॥

har ras peevahu; purakh giaanee |

Sant Singh KhalsaDrink in the sublime essence of the Lord's Name, O man of spiritual wisdom.
Manmohan SinghO divine person, quaff thou the Lord's elixir.
Manmohan Singh (Punjabi)ਹੇ ਰੱਬੀ ਵੀਚਾਰ ਵਾਲਿਆ ਪੁਰਸ਼ਾ! ਤੂੰ ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰ।
Fareedkot Teekaਹੇ ਗ੍ਯਾਨੀ ਪੁਰਸੋ! ਹਰੀ ਨਾਮ ਕਾ ਰਸ ਪਾਨ ਕਰੋ॥
Prof. Sahib Singhਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ।

ਪਦ ਅਰਥ ਪੁਰਖ ਗਿਆਨੀ = ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ!

SikhNet (Spanish)Oh Sabio, participa de la Esencia del Señor; escuchando la Palabra Divina

ਸੁਣਿ ਸੁਣਿ ਮਹਾ ਤ੍ਰਿਪਤਿ. ਮਨੁ ਪਾਵੈ; ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥

sun sun mahaa tripat. man paavai; saadhoo amrit baanee | rahaau |

Sant Singh KhalsaListening to the Ambrosial Words of the Holy Saints, the mind finds absolute fulfillment and satisfaction. ||Pause||
Manmohan SinghHearing, hearing the ambrosial words of the saints the soul obtains supreme satisfaction. Pause.
Manmohan Singh (Punjabi)ਸੰਤਾਂ ਦੇ ਸੁਧਾ-ਅੰਮ੍ਰਿਤ ਬਚਨ ਸੁਨਣ ਦੁਆਰਾ ਆਤਮਾ ਪਰਮ ਸੰਤੁਸ਼ਟਤਾ ਨੂੰ ਪ੍ਰਾਪਤ ਕਰ ਜਾਂਦੀ ਹੈ। ਠਹਿਰਾਉ।
Fareedkot Teekaਸਾਧੂ ਨਾਮ ਅੰਮ੍ਰਿਤ ਬਾਨੀ ਕੋ ਕਰਨੋਂ ਦੁਆਰੇ ਸੁਣ ਸੁਣ ਕੇ ਮਨ ਮਹਾ ਤ੍ਰਿਪਤੀ ਕੋ ਪਾਵਤਾ ਹੈ॥ ਰਹਾਉ ॥
Prof. Sahib Singh(ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ਰਹਾਉ॥

ਪਦ ਅਰਥ ਸੁਣਿ ਸੁਣਿ = ਮੁੜ ਮੁੜ ਸੁਣ ਕੇ। ਤ੍ਰਿਪਤਿ = ਰਜੇਵਾਂ, ਸੰਤੋਖ। ਸਾਧੂ = ਗੁਰੂ। ਅੰਮ੍ਰਿਤ ਬਾਨੀ = ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ॥ਰਹਾਉ॥

SikhNet (Spanish)de los Santos mi mente se sacia totalmente. (Pausa)

ਮੁਕਤਿ ਭੁਗਤਿ. ਜੁਗਤਿ ਸਚੁ ਪਾਈਐ; ਸਰਬ ਸੁਖਾ ਕਾ ਦਾਤਾ ॥

mukat bhugat. jugat sach paaeeai; sarab sukhaa kaa daataa |

Sant Singh KhalsaLiberation, pleasures, and the true way of life are obtained from the Lord, the Giver of all peace.
Manmohan SinghSalvation, dainties, and the true way of the life are attained from Lord, the Giver of all bliss.
Manmohan Singh (Punjabi)ਕਲਿਆਣ, ਨਿਆਮਤਾਂ ਅਤੇ ਸੱਚੀ ਜੀਵਨ-ਰਹੁ ਰੀਤੀ ਸਾਰੀਆਂ ਖੁਸ਼ੀਆਂ ਦੇ ਦੇਣਹਾਰ ਸੁਆਮੀ ਪਾਸੋਂ ਪ੍ਰਾਪਤ ਹੁੰਦੀਆਂ ਹਨ।
Fareedkot Teekaਮੋਖ ਔ ਭੋਗ ਤਥਾ ਸੁਖ ਕੀ ਜੁਗਤੀ ਭੀ ਤਿਸ ਸੇ ਪਾਈਤੀ ਹੈ, ਪੁਨਾ ਵਹੁ ਸਰਬ ਸੁਖੋਂ ਕਾ ਦਾਤਾ ਹੈ॥
Prof. Sahib Singhਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ।

ਪਦ ਅਰਥ ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਭੁਗਤਿ = (ਆਤਮਾ ਦੀ) ਖ਼ੁਰਾਕ। ਜੁਗਤਿ = ਜੀਊਣ ਦਾ ਸੁਚੱਜਾ ਢੰਗ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।

SikhNet (Spanish)Del Señor, del Dador de Éxtasis, uno obtiene la Emancipación, la Participación en los Gozos de la Vida y el Verdadero Sendero.

ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ; ਪੂਰਨ ਪੁਰਖੁ ਬਿਧਾਤਾ ॥੨॥

apune daas kau bhagat daan devai; pooran purakh bidhaataa |2|

Sant Singh KhalsaThe Perfect Lord, the Architect of Destiny, blesses His slave with the gift of devotional worship. ||2||
Manmohan SinghThe Omnipresent Creator Lord blesses His slave with the gift of His meditation.
Manmohan Singh (Punjabi)ਸਰਬ-ਵਿਆਪਕ ਸਿਰਜਣਹਾਰ ਸੁਆਮੀ, ਆਪਣੇ ਗੋਲੇ ਨੂੰ ਆਪਣੇ ਸਿਮਰਨ ਦੀ ਦਾਤ ਦਿੰਦਾ ਹੈ।
Fareedkot Teekaਵਹੁ ਅਪਨੇ ਸੇਵਕ ਕੋ ਭਗਤੀ ਦਾਨ ਦੇਤਾ ਹੈ, ਪੁਨਾ ਵਹੁ ਪੂਰਨ ਹੈ ਅਰ ਪੁਰਖ (ਬਿਧਾਤਾ) ਫਲ ਪ੍ਰਦਾਤਾ ਹੈ॥੨॥
Prof. Sahib Singhਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ॥੨॥

ਪਦ ਅਰਥ ਕਉ = ਨੂੰ। ਪੂਰਨ = ਸਰਬ-ਵਿਆਪਕ। ਬਿਧਾਤਾ = ਕਰਤਾਰ ॥੨॥

SikhNet (Spanish)Él nos bendice con Su Devoción; Él, el Perfecto Constructor de nuestro Destino. (2)

ਸ੍ਰਵਣੀ ਸੁਣੀਐ. ਰਸਨਾ ਗਾਈਐ; ਹਿਰਦੈ ਧਿਆਈਐ ਸੋਈ ॥

sravanee suneeai. rasanaa gaaeeai; hiradai dhiaaeeai soee |

Sant Singh KhalsaHear with your ears, and sing with your tongue, and meditate within your heart on Him.
Manmohan SinghHear with Thy ears, and sing with thy tongue the Lord's praise and in thy mind, think thou of Him.
Manmohan Singh (Punjabi)ਸਾਹਿਬ ਦੀ ਮਹਿਮਾ ਨੂੰ ਆਪਣੇ ਕੰਨਾਂ ਨਾਲ ਸੁਣ, ਆਪਣੀ ਜੀਭ੍ਹਾ ਨਾਲ ਗਾਇਨ ਕਰ ਅਤੇ ਆਪਣੇ ਮਨ ਵਿੱਚ ਤੂੰ ਉਸ ਨੂੰ ਯਾਦ ਕਰ।
Fareedkot Teekaਤਾਂ ਤੇ ਕੰਨੀ ਸੁਣੀਐ ਔਰ ਰਸਨਾ ਦੁਆਰੇ ਤਿਸ ਵਾਹਗੁਰੂ ਕੇ ਗੁਣ ਗਾਈਐ, ਪੁਨਃ ਸੋਈ ਪਰਮਾਤਮਾ ਕਾ ਹਿਰਦੇ ਮੇਂ ਧਿਆਨ ਕਰੀਏ॥
Prof. Sahib Singhਹੇ ਭਾਈ! ਉਸ (ਪ੍ਰਭੂ ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ,

ਪਦ ਅਰਥ ਸ੍ਰਵਣੀ = ਕੰਨਾਂ ਨਾਲ। ਰਸਨਾ = ਜੀਭ (ਨਾਲ)। ਸੋਈ = ਉਹ (ਪ੍ਰਭੂ) ਹੀ।

SikhNet (Spanish)Escucha, recita Su Alabanza y deja que Él habite en tu corazón, pues Él

ਕਰਣ ਕਾਰਣ ਸਮਰਥ ਸੁਆਮੀ; ਜਾ ਤੇ ਬ੍ਰਿਥਾ. ਨ ਕੋਈ ॥੩॥

karan kaaran samarath suaamee; jaa te brithaa. na koee |3|

Sant Singh KhalsaThe Lord and Master is all-powerful, the Cause of causes; without Him, there is nothing at all. ||3||
Manmohan SinghThe Lord is Omnipotent to do all the deeds; without Him there is naught else.
Manmohan Singh (Punjabi)ਸਾਹਿਬ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ, ਜਿਸ ਦੇ ਬਗੈਰ ਹੋਰ ਕੋਈ ਭੀ ਨਹੀਂ।
Fareedkot Teekaਸਭ ਕਰਣਾਂ ਕੇ ਕਾਰਣ ਜੋ ਸਮਰਥ ਸੁਆਮੀ ਹੈਂ, ਜਿਸ ਤੇ ਕੋਈ ਖਾਲੀ ਨਹੀਂ ਹੈ, ਭਾਵ ਸੇ ਸਾਰੇ ਬ੍ਯਾਪਕ ਹੈ॥੩॥☬ਤਿਸ ਆਗੇ ਐਸੀ ਪ੍ਰਾਰਥਨਾ ਕਰੋ:
Prof. Sahib Singhਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ ॥੩॥

ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ। ਜਾ ਤੇ = ਜਿਸ ਤੋਂ, ਜਿਸ (ਦੇ ਦਰ) ਤੋਂ। ਬ੍ਰਿਥਾ = ਖ਼ਾਲੀ ॥੩॥

SikhNet (Spanish)es el Creador y la Causa, nuestro Maestro Perfecto, sin el Cuál, no hay nadie más. (3)

ਵਡੈ ਭਾਗਿ ਰਤਨ ਜਨਮੁ ਪਾਇਆ; ਕਰਹੁ ਕ੍ਰਿਪਾ ਕਿਰਪਾਲਾ ॥

vaddai bhaag ratan janam paaeaa; karahu kripaa kirapaalaa |

Sant Singh KhalsaBy great good fortune, I have obtained the jewel of human life; have mercy on me, O Merciful Lord.
Manmohan SinghBy good fortunate, I have obtained the jewel of human life Now, have mercy on me, O Merciful Master.
Manmohan Singh (Punjabi)ਚੰਗੇ ਨਸੀਬਾਂ ਰਾਹੀਂ ਮੈਨੂੰ ਮਨੁੱਖੀ ਜੀਵਨ ਦਾ ਹੀਰਾ ਮਿਲਿਆ ਹੈ। ਹੁਣ ਮੇਰੇ ਤੇ ਮਿਹਰ ਧਾਰ, ਹੇ ਮਿਹਰਬਾਨ ਮਾਲਕ!
Fareedkot Teekaਬਡੇ ਭਾਗੋਂ ਕਰ ਇਹੁ ਮਾਨੁਖ ਜਨਮ ਅਮੋਲਕ ਪਾਇਆ ਹੈ, ਇਸ ਤੇ ਹੇ ਕ੍ਰਿਪਾਲ! ਤੁਮ ਕ੍ਰਿਪਾ ਕਰੋ॥
Prof. Sahib Singhਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ,

ਪਦ ਅਰਥ ਭਾਗਿ = ਕਿਸਮਤ ਨਾਲ। ਕਿਰਪਾਲਾ = ਹੇ ਕਿਰਪਾਲ!

SikhNet (Spanish)Por una buena fortuna he obtenido la joya de la forma humana; ten Misericordia de mí,

ਸਾਧਸੰਗਿ ਨਾਨਕੁ ਗੁਣ ਗਾਵੈ; ਸਿਮਰੈ ਸਦਾ ਗੋੁਪਾਲਾ ॥੪॥੧੦॥

saadhasang naanak gun gaavai; simarai sadaa guopaalaa |4|10|

Sant Singh KhalsaIn the Saadh Sangat, the Company of the Holy, Nanak sings the Glorious Praises of the Lord, and contemplates Him forever in meditation. ||4||10||
Manmohan SinghIn the saints society, Nanak sings Lord's praise and ever meditates on Him.
Manmohan Singh (Punjabi)ਸਤਿ ਸੰਗਤ ਅੰਦਰ ਨਾਨਕ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਹੀ ਉਸ ਨੂੰ ਆਰਾਧਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਮੇਰਾ ਮਨ ਸਾਧ ਸੰਗ ਬੀਚ ਬੈਠ ਕੇ ਬਾਣੀ ਕਰ ਤੇਰੇ ਗੁਣੋਂ ਕੋ ਗਾਵੈ, ਔ ਹੇ ਗੋਪਾਲ! ਮਨ ਕਰ ਤੇਰੇ ਕੋ ਸਦਾ ਹੀ ਸਿਮਰਤਾ ਰਹੇ॥੪॥੧੦॥☬ਗੁਰੂ ਹਰਿ ਗੋਬਿੰਦ ਜੀ ਕੇ ਤਾਪ ਦੂਰ ਹੋਏ ਪਰ ਕਹਿਤੇ ਹੈਂ:
Prof. Sahib Singhਹੇ ਗੋਪਾਲ! (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ॥੪॥੧੦॥

ਪਦ ਅਰਥ ਗਾਵੈ = ਗਾਉਂਦਾ ਰਹੇ। ਗਪਾਲਾ = {ਅਸਲ ਲਫ਼ਜ਼ 'ਗੋਪਾਲਾ' ਹੈ, ਇਥੇ 'ਗੁਪਾਲਾ' ਪੜ੍ਹਨਾ ਹੈ} ਹੇ ਗੁਪਾਲ! ॥੪॥੧੦॥

SikhNet (Spanish)oh Uno Compasivo, para que Nanak cante Tu Alabanza en la Saad Sangat, la Sociedad de los Santos y habite siempre en Ti. (4‑10)
Answers quote the Granth verbatim with Ang citations. AI commentary is not Gurbani and not a religious ruling.