ੴ

ਸਿੱਖਬਾਣੀ · SikhBani

ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥

jap tap kaa bandh berrulaa jit langheh vahelaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 729 · 12 lines
Translations

ਸੂਹੀ ਮਹਲਾ ੧ ॥

soohee mahalaa 1 |

Sant Singh KhalsaSoohee, First Mehl:
Manmohan SinghSuhi 1st Guru.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ।
SikhNet (Spanish)Suji, Mejl Guru Nanak, Primer Canal Divino.

ਜਪ ਤਪ ਕਾ ਬੰਧੁ ਬੇੜੁਲਾ; ਜਿਤੁ ਲੰਘਹਿ ਵਹੇਲਾ ॥

jap tap kaa bandh berrulaa; jit langheh vahelaa |

Sant Singh KhalsaBuild the raft of meditation and self-discipline, to carry you across the river.
Manmohan SinghMake thou the raft of the Lord's meditation and arduous toil, Wherewith thou shalt cross the flowing stream.
Manmohan Singh (Punjabi)ਤੂੰ ਸਾਹਿਬ ਦੇ ਸਿਮਰਨ ਅਤੇ ਕਰੜੀ ਘਾਲ ਦੀ ਬੇੜੀ ਬਣਾ, ਜਿਸ ਨਾਲ ਤੂੰ ਵਗਦੀ ਹੋਈ ਨਦੀ ਤੋਂ ਪਾਰ ਹੋ ਜਾਵੇਂਗਾ।
Fareedkot Teekaਤਾਂ ਤੇ ਤੂੰ (ਜਪ ਤਪ ਕਾ ਬੰਧੁ ਬੇੜਲਾ) ਬੇੜਾ ਬਨਾਉ, (ਜਿਤੁ) ਜਿਸ ਕਰ ਕੇ ਸੰਸਾਰ ਸਮੁੰਦਰ ਸੇ (ਵਹੇਲਾ) ਸੁਖਾਲਾ ਹੀ ਲੰਘੇ॥
Prof. Sahib Singh(ਹੇ ਜੀਵਨ-ਸਫ਼ਰ ਦੇ ਰਾਹੀ!) ਪ੍ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮੁੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ।

ਪਦ ਅਰਥ ਜਪ ਤਪ ਕਾ ਬੇੜੁਲਾ = ਜਤ ਤਪ ਦਾ ਸੋਹਣਾ ਬੇੜਾ। ਜਪੁ ਤਪੁ = ਨਾਮ-ਸਿਮਰਨ {ਨੋਟ: 'ਰਹਾਉ' ਦੀ ਤੁਕ ਸਦਾ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ। ਇਥੇ 'ਰਹਾਉ' ਵਿਚ 'ਨਾਮ' ਨੂੰ ਹੀ ਮਹਾਨਤਾ ਦਿੱਤੀ ਹੈ। ਹੋਰ ਪ੍ਰਮਾਣ ਭੀ ਹਨ: ਭਨਤਿ ਨਾਨਕੁ ਕਰੇ ਵੀਚਾਰ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥ ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ੨ (ਧਨਾਸਰੀ ਮ: ੧, ਪੰਨਾ ੬੬੧)। ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ਰਹਾਉ॥ (ਗੂਜਰੀ ਮ: ੧, ਪੰਨਾ ੫੦੩)। ਬੰਧੁ = ਬੰਨ, ਤਿਆਰ ਕਰ। ਜਿਤੁ = ਜਿਸ ਬੇੜੇ ਦੀ ਰਾਹੀਂ। ਵਹੇਲਾ = ਵਹਿਲਾ, ਛੇਤੀ।

SikhNet (Spanish)Construye la barca a través de la meditación y la disciplina para que te lleve a través del río.

ਨਾ ਸਰਵਰੁ. ਨਾ ਊਛਲੈ; ਐਸਾ ਪੰਥੁ ਸੁਹੇਲਾ ॥੧॥

naa saravar. naa aoochhalai; aisaa panth suhelaa |1|

Sant Singh KhalsaThere will be no ocean, and no rising tides to stop you; this is how comfortable your path shall be. ||1||
Manmohan SinghThy path shall be so comfortable, as if there is no ocean and no over-flowing.
Manmohan Singh (Punjabi)ਤੇਰਾ ਮਾਰਗ ਇਸ ਤਰ੍ਹਾਂ ਦਾ ਸੁਖਦਾਇਕ ਹੋਵੇਗਾ ਜਿਸ ਤਰ੍ਹਾਂ ਕਿ ਨਾਂ ਕੋਈ ਸਮੁੰਦਰ ਹੈ ਤੇ ਨਾਂ ਹੀ ਤੂਫਾਨ ਦੀਆਂ ਛੱਲਾ।
Fareedkot Teekaਨ ਵਹੁ ਦਸ ਹਜਾਰ ਜੋਜਨ ਦਾ ਅਗਨਿ ਕੁੰਡ ਆਵੇਗਾ ਅਰ (ਨਾ ਉਛਲੈ) ਨ ਵੈਤਰਣੀ ਨਦੀ ਉਛਲੀ ਨਜਰ ਆਵੈਗੀ। ਐਸਾ ਰਸਤਾ ਸੁਖਾਲਾ ਹੋ ਜਾਵੈਗਾ, ਭਾਵ ਜਮ ਮਾਰਗ ਦ੍ਰਿਸ਼ਟੀ ਨ ਪੜੈਗਾ; ਵਾ ਹੇ ਪੁਰਸ਼! ਨਾ ਸਰੋਵਰ ਸੰਸਾਰ ਕੇ ਕਾਮ ਆਦਿ ਉਛਾਲੇ ਤੇਰੇ ਕੋ ਡੋਬੇਂਗੇ, ਐਸੇ ਬੇੜੇ ਸੇ ਸੁਖਾਲਾ ਪੰਥ ਲੰਘ ਜਾਏਗਾ, ਸੰਸਾਰ ਨਦੀ ਫੇਰ ਪ੍ਰਾਪਤ ਨਾ ਹੋਊ॥੧॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਐਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ ॥੧॥

ਪਦ ਅਰਥ ਪੰਥੁ = ਰਸਤਾ, ਜੀਵਨ-ਪੰਥ। ਸੁਹੇਲਾ = ਸੌਖਾ ॥੧॥

SikhNet (Spanish)No habrá océano ni grandes olas que enfrentar, así de suave será el Sendero. (1)

ਤੇਰਾ ਏਕੋ ਨਾਮੁ ਮੰਜੀਠੜਾ; ਰਤਾ ਮੇਰਾ ਚੋਲਾ. ਸਦ ਰੰਗ ਢੋਲਾ ॥੧॥ ਰਹਾਉ ॥

teraa eko naam manjeettharraa; rataa meraa cholaa. sad rang dtolaa |1| rahaau |

Sant Singh KhalsaYour Name alone is the color, in which the robe of my body is dyed. This color is permanent, O my Beloved. ||1||Pause||
Manmohan SinghThy Name alone is the madder, with which my clock is dyed, My Loved Lord, this colour is everlasting. Pause.
Manmohan Singh (Punjabi)ਕੇਵਲ ਤੇਰਾ ਨਾਮ ਹੀ ਮਜੀਠੀ ਹੈ, ਜਿਸ ਨਾਲ ਮੇਰਾ ਚੋਗਾ ਰੰਗਿਆ ਹੋਇਆ ਹੈ। ਮੇਰੇ ਪਿਆਰੇ ਪ੍ਰਭੂ! ਇਹ ਰੰਗਤ ਹਮੇਸ਼ਾਂ ਰਹਿਣ ਵਾਲੀ ਹੈ। ਠਹਿਰਾਉ।
Fareedkot Teekaਹੇ (ਸਦਰੰਗ ਢੋਲਾ) ਸਦਾ ਅਨੰਦ ਰੂਪ ਪਿਆਰੇ! ਤੇਰਾ ਇਕ ਨਾਮ ਹੀ ਮਜੀਠੀ ਰੰਗ ਹੈ, ਭਾਵ ਸਦਾ ਰਹਿਣੇ ਵਾਲਾ ਸਚਾ ਹੈ। ਤਿਸ ਵਿਚ ਹੀ ਮੇਰਾ (ਚੋਲਾ) ਅੰਤਸਕਰਣ ਰੰਗਿਆ ਰਹੇ; ਵਾ ਹੇ ਸਜਣ! ਤੇਰਾ ਪਾਰ ਕਰਤਾ ਸਦਾ ਆਨੰਦ ਰੂਪ ਪਿਆਰੇ ਕਾ ਇਕੋ ਨਾਮ ਹੀ ਹੈ ਔਰ ਮੇਰਾ ਭੀ ਸਰੀਰ ਰੂਪ ਚੋਲਾ ਉਸੀ ਸਚੇ ਰੰਗ ਮੇਂ ਹੀ ਰਤਾ ਹੋਇਆ ਹੈ॥੧॥ ਰਹਾਉ ॥
Prof. Sahib Singhਹੇ ਮਿੱਤਰ (-ਪ੍ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ ॥੧॥ ਰਹਾਉ ॥

ਪਦ ਅਰਥ ਮੰਜੀਠੜਾ = ਸੋਹਣੀ ਮਜੀਠ। ਰਤਾ = ਰੰਗਿਆ। ਸਦ ਰੰਗ = ਸਦਾ ਰਹਿਣ ਵਾਲਾ ਰੰਗ, ਪੱਕਾ ਰੰਗ। ਢੋਲਾ = ਹੇ ਮਿੱਤਰ! ਹੇ ਪਿਆਰੇ! ॥੧॥ ਰਹਾਉ ॥

SikhNet (Spanish)Oh Amor, con Tu Nombre tiñe la ropa de mi cuerpo con Tu Eterno Color, como el carmesí. (1-Pausa)

ਸਾਜਨ ਚਲੇ ਪਿਆਰਿਆ; ਕਿਉ. ਮੇਲਾ ਹੋਈ ॥

saajan chale piaariaa; kiau. melaa hoee |

Sant Singh KhalsaMy beloved friends have departed; how will they meet the Lord?
Manmohan SinghThe dear friends have departed. How shall they meet the Lord.
Manmohan Singh (Punjabi)ਪਿਆਰੇ ਮਿੱਤਰ ਟੁਰ ਗਏ ਹਨ। ਉਹ ਕਿਸ ਤਰ੍ਹਾਂ ਪ੍ਰਭੂ ਨੂੰ ਮਿਲਣਗੇ?
Fareedkot Teekaਹੇ ਭਾਈ ਪ੍ਯਾਰਿਆ! ਸਜਨ ਪ੍ਰਮਾਤਮਾਂ ਤੇ ਵਿਛੜ ਕਰ ਜੀਵ ਚੌਰਾਸੀ ਮਾਰਗ ਮੇਂ ਚਲੇ ਹੋਏ ਹੈਂ, ਤਿਨ ਕਾ ਹਰੀ ਸਾਥ ਮੇਲਾ ਕੈਸੇ ਹੋਵੈ?
Prof. Sahib Singhਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ?

ਪਦ ਅਰਥ ਸਾਜਨ = ਹੇ ਸੱਜਣ! ਚਲੇ ਪਿਆਰਿਆ = ਹੇ ਤੁਰੇ ਜਾ ਰਹੇ ਪਿਆਰੇ! ਹੇ ਜੀਵਨ-ਸਫ਼ਰ ਦੇ ਪਿਆਰੇ ਪਾਂਧੀ!

SikhNet (Spanish)Los amigos han salido en busca de Tu Amor, pero, ¿cómo podrán ellos encontrarlo?

ਜੇ ਗੁਣ ਹੋਵਹਿ ਗੰਠੜੀਐ; ਮੇਲੇਗਾ ਸੋਈ ॥੨॥

je gun hoveh ganttharreeai; melegaa soee |2|

Sant Singh KhalsaIf they have virtue in their pack, the Lord will unite them with Himself. ||2||
Manmohan SinghIf they have virtue in bag, that Lord will unite them with Himself.
Manmohan Singh (Punjabi)ਜੇਕਰ ਉਨ੍ਹਾਂ ਦੀ ਗੰਢ ਵਿੱਚ ਨੇਕੀਆਂ ਹਨ; ਤਦ ਉਹ ਪ੍ਰਭੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਵੇਗਾ।
Fareedkot Teekaਜੇਕਰ ਜੀਵ ਕੇ ਰਿਦੇ ਰੂਪ ਗੰਠ ਮੇਂ ਗ੍ਯਾਨ ਵੈਰਾਗ ਆਦੀ ਗੁਣ ਹੋਵੈ, ਤਉ ਸੋ ਹਰੀ ਅਪਨੇ ਸਾਥ ਮੇਲ ਲੇਵੇਗਾ॥੨॥
Prof. Sahib Singh(ਵੇਖ!) ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ ॥੨॥

ਪਦ ਅਰਥ ਗੰਠੜੀਐ = ਗੰਢੜੀ ਵਿਚ, ਪੱਲੇ, ਰਾਹ ਦੇ ਸਫ਼ਰ ਵਾਸਤੇ ਬੱਧੀ ਹੋਈ ਗੰਢ ਵਿਚ। ਸੋਈ = ਉਹ ਪਰਮਾਤਮਾ ॥੨॥

SikhNet (Spanish)Sólo si han adquirido el Mérito, el Señor los unirá con Su ser. (2)

ਮਿਲਿਆ ਹੋਇ. ਨ ਵੀਛੁੜੈ; ਜੇ ਮਿਲਿਆ ਹੋਈ ॥

miliaa hoe. na veechhurrai; je miliaa hoee |

Sant Singh KhalsaOnce united with Him, they will not be separated again, if they are truly united.
Manmohan SinghOnce united, the mortal separates not again, if however he be really united.
Manmohan Singh (Punjabi)ਇਕ ਵਾਰੀ ਦਾ ਮਿਲਿਆ ਹੋਇਆ ਪ੍ਰਾਣੀ ਮੁੜ ਵੱਖਰਾ ਨਹੀਂ ਹੁੰਦਾ, ਜੇ ਕਰ ਉਸ ਦਾ ਅਸਲ ਵਿੱਚ ਮਿਲਾਪ ਹੋ ਗਿਆ ਹੋਵੇ।
Fareedkot Teeka(ਜੇ) ਜੋ ਗੁਰਾਂ ਦੁਆਰਾ ਪਰਮੇਸ੍ਵਰ ਮੇਂ ਮਿਲਾ ਹੋਵੈ, ਸੋ ਮਿਲਿਆ ਹੂਆ ਫਿਰ ਭਿੰਨ ਨਹੀਂ ਹੋਤਾ ਹੈ॥
Prof. Sahib Singhਜੇਹੜਾ ਜੀਵ ਪ੍ਰਭੂ-ਚਰਨਾਂ ਵਿਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ।
SikhNet (Spanish)Si uno está unido con el Espíritu, ya no puede ser separado, y nuestro ir y venir cesa.

ਆਵਾ ਗਉਣੁ ਨਿਵਾਰਿਆ; ਹੈ ਸਾਚਾ ਸੋਈ ॥੩॥

aavaa gaun nivaariaa; hai saachaa soee |3|

Sant Singh KhalsaThe True Lord brings their comings and goings to an end. ||3||
Manmohan Singhhe, the True Lord puts an end to this coming and going.
Manmohan Singh (Punjabi)ਉਹ ਸੱਚਾ ਸੁਆਮੀ ਉਸ ਦੇ ਆਉਣੇ ਅਤੇ ਜਾਣੇ ਖ਼ਤਮ ਕਰ ਦਿੰਦਾ ਹੈ।
Fareedkot Teekaਔਰ ਜੋ ਅਭਿੰਨ ਹੈ, ਤਿਸੀ ਨੇ ਅਪਨਾ ਜਨਮ ਮਰਣ ਨਿਵਰਤ ਕੀਆ ਹੈ ਅਰ ਸਾਚਾ ਅਰਥਾਤ ਪਰਮੇਸ੍ਵਰ ਸਰੂਪ ਸੋਈ ਹੂਆ ਹੈ॥੩॥
Prof. Sahib Singhਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ ॥੩॥

ਪਦ ਅਰਥ ਆਵਾਗਉਣੁ = ਆਉਣਾ ਤੇ ਜਾਣਾ, ਜਨਮ ਤੇ ਮਰਨ ਦਾ ਗੇੜ। ਨਿਵਾਰਿਆ = ਮੁਕਾ ਦਿੱਤਾ। ਸਾਚਾ = ਸਦਾ-ਥਿਰ ਰਹਿਣ ਵਾਲਾ। ਸੋਈ = ਉਹ ਪ੍ਰਭੂ ॥੩॥

SikhNet (Spanish)Tal es la Verdad de nuestro Señor. (3)

ਹਉਮੈ ਮਾਰਿ ਨਿਵਾਰਿਆ; ਸੀਤਾ ਹੈ ਚੋਲਾ ॥

haumai maar nivaariaa; seetaa hai cholaa |

Sant Singh KhalsaOne who subdues and eradicates egotism, sews the robe of devotion.
Manmohan SinghShe, who effaces and obliterates her ego, sews for herself a cloak to please her Groom.
Manmohan Singh (Punjabi)ਜੇ ਆਪਣੀ ਹੰਗਤਾ ਨੂੰ ਖ਼ਤਮ ਕਰ ਕੇ ਮੇਟ ਦਿੰਦੀ ਹੈ, ਉਹ ਆਪਣੀ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਲਈ ਚੋਗਾ ਸਿਊਂ ਲੈਂਦੀ ਹੈ।
Fareedkot Teekaਜਿਨੋਂ ਨੇ ਹਉਮੈ ਮਾਰ ਕਰ ਕੇ ਅੰਤਸਕਰਣ ਸੇ ਸੰਕਲਪੋਂ ਕੋ (ਨਿਵਾਰਿਆ) ਦੂਰ ਕੀਆ ਹੈ, (ਸੀਤਾ ਹੈ ਚੋਲਾ) ਸਰੀਰ ਦਾ ਮਨ ਚੋਲਾ ਸੀਤਾ ਸੁਭ ਗੁਣ ਸੰਯੁਕਤ ਕੀਆ ਹੈ॥
Prof. Sahib Singhਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ,

ਪਦ ਅਰਥ ਮਾਰਿ = ਮਾਰ ਕੇ। ਸੀਤਾ ਹੈ ਚੋਲਾ = ਆਪਣੇ ਵਾਸਤੇ ਕੁੜਤਾ ਤਿਆਰ ਕੀਤਾ ਹੈ, ਆਪਣੇ ਆਪ ਨੂੰ ਸਿੰਗਾਰਿਆ ਹੈ, ਆਪਣਾ ਆਪਾ ਸੁੰਦਰ ਬਣਾਇਆ ਹੈ।

SikhNet (Spanish)Aquél que domina su ego, se teje para sí mismo una túnica piadosa.

ਗੁਰ ਬਚਨੀ ਫਲੁ ਪਾਇਆ; ਸਹ ਕੇ ਅੰਮ੍ਰਿਤ ਬੋਲਾ ॥੪॥

gur bachanee fal paaeaa; seh ke amrit bolaa |4|

Sant Singh KhalsaFollowing the Word of the Guru's Teachings, she receives the fruits of her reward, the Ambrosial Words of the Lord. ||4||
Manmohan SinghBy Guru's instruction, she obtains the fruit of the ambrosial Gurbani of the Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਪ੍ਰਭੂ ਦੀ ਅੰਮ੍ਰਿਤਮਈ ਗੁਰਬਾਣੀ ਦਾ ਮੇਵਾ ਪਰਾਪਤ ਕਰ ਲੈਂਦੀ ਹੈ।
Fareedkot Teekaਗੁਰਾਂ ਕੇ ਅੰਮ੍ਰਿਤ ਰੂਪ ਬਚਨਾਂ ਕੋ ਸਹਾਰਕੇ ਵਾ ਗੁਰੋਂ ਦ੍ਵਾਰੇ (ਸਹ) ਪਤੀ ਵਾਹਿਗੁਰੂ ਕੇ ਬਚਨਾਂ ਕੋ, ਭਾਵ ਬੇਦ ਬਚਨਾਂ ਕੋ ਮਾਨ ਕੇ ਗ੍ਯਾਨ ਰੂਪ ਫਲ ਪਾਯਾ ਹੈ, ਤਿਨ ਕੇ ਬਚਨ ਹੀ ਅੰਮ੍ਰਿਤ ਰੂਪ ਹੈ, ਭਾਵ ਮ੍ਰਿਤੂ ਰਹਿਤ ਕਰਨੇ ਕੋ ਸਮ੍ਰਥ ਹੈਂ॥੪॥
Prof. Sahib Singhਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ ॥੪॥

ਪਦ ਅਰਥ ਸਹ ਕੇ = ਖਸਮ-ਪ੍ਰਭੂ ਦੇ। ਅੰਮ੍ਰਿਤ ਬੋਲਾ = ਅਮਰ ਕਰਨ ਵਾਲੇ ਬੋਲ, ਆਤਮਕ ਜੀਵਨ ਦੇਣ ਵਾਲੇ ਬਚਨ ॥੪॥

SikhNet (Spanish)A través de la Palabra del Shabd del Guru, obtiene el Néctar de la Palabra del Shabd del Señor.(4)

ਨਾਨਕੁ ਕਹੈ ਸਹੇਲੀਹੋ; ਸਹੁ ਖਰਾ ਪਿਆਰਾ ॥

naanak kahai saheleeho; sahu kharaa piaaraa |

Sant Singh KhalsaSays Nanak, O soul-brides, our Husband Lord is so dear!
Manmohan SinghSays Nanak, O my Mates, my Bridegroom is very darling unto me.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਹੇ ਮੇਰੀ ਸਖੀਓ! ਮੇਰਾ ਕੰਤ ਮੈਨੂੰ ਬਹੁਤ ਹੀ ਲਾਡਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸਹੇਲੀਹੋ) ਹੇ ਸੰਤ ਜਨੋ! ਸਹੁ ਪਤੀ ਵਾਹਿਗੁਰੂ (ਖਰਾ) ਬਹੁਤ ਹੀ ਪ੍ਯਾਰਾ ਹੈ॥
Prof. Sahib Singhਨਾਨਕ ਆਖਦਾ ਹੈ-ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੍ਰਭੂ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ,

ਪਦ ਅਰਥ ਖਰਾ = ਬਹੁਤ।

SikhNet (Spanish)Dice Nanak, oh compañeros, nuestro Señor es en verdad Amoroso,

ਹਮ. ਸਹ ਕੇਰੀਆ ਦਾਸੀਆ; ਸਾਚਾ ਖਸਮੁ ਹਮਾਰਾ ॥੫॥੨॥੪॥

ham. seh kereea daaseea; saachaa khasam hamaaraa |5|2|4|

Sant Singh KhalsaWe are the servants, the hand-maidens of the Lord; He is our True Lord and Master. ||5||2||4||
Manmohan SinghWe are Lord's hand-maidens. He is our True Husband.
Manmohan Singh (Punjabi)ਅਸੀਂ ਸਾਹਿਬ ਦੀਆਂ ਬਾਂਦੀਆਂ ਹਾਂ। ਉਹ ਸਾਡਾ ਸੱਚਾ ਸਿਰ ਦਾ ਸਾਈਂ ਹੈ।
Fareedkot Teeka(ਹਮ) ਅਸਮਦਾਦਕ (ਸਹ) ਪਤੀ ਅਕਾਲ ਪੁਰਖ ਕੀਆਂ ਦਾਸੀਆਂ ਹੈਂ, ਸਚਾ ਪ੍ਰਮਾਤਮਾਂ ਹਮਾਰਾ ਸ੍ਵਾਮੀ ਹੈ॥੫॥੨॥੪॥
Prof. Sahib Singh(ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀਂ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੍ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ ॥੫॥੨॥੪॥

ਪਦ ਅਰਥ ਕੇਰੀਆ = ਦੀਆਂ। ਸਾਚਾ = ਸਦਾ-ਥਿਰ ॥੫॥੨॥੪॥

* ਨੋਟ: ਅੰਕ ੨ ਦੱਸਦਾ ਹੈ ਕਿ 'ਘਰੁ ੬' ਦਾ ਇਹ ਦੂਜਾ ਸ਼ਬਦ ਹੈ। ਸੂਹੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ਚੌਥਾ ਸ਼ਬਦ ਹੈ।

SikhNet (Spanish)somos como Sus damiselas, Él es eternamente nuestro Esposo Verdadero.(5-2-4)
Answers quote the Granth verbatim with Ang citations. AI commentary is not Gurbani and not a religious ruling.